ਹੈਮਨੇਟ ਸ਼ੇਕਸਪੀਅਰ

ਹੈਮਨੇਟ ਸ਼ੇਕਸਪੀਅਰ (ਬੈਪਟਿਜ਼ਮ 2 ਫ਼ਰਵਰੀ 1585 – ਦਫ਼ਨਾਇਆ ਗਿਆ 11 ਅਗਸਤ 1596), ਵਿਲੀਅਮ ਸ਼ੇਕਸਪੀਅਰ ਅਤੇ ਐਨੀ ਹਾਥਅਵੇ ਦਾ ਇੱਕੋ-ਇੱਕ ਪੁੱਤਰ ਸੀ ਅਤੇ ਜਿਊਡਿਥ ਸ਼ੇਕਸਪੀਅਰ ਦਾ ਜੁੜਵਾ ਭਰਾ ਸੀ। ਉਸਦੀ ਮੌਤ 11 ਸਾਲਾਂ ਦੀ ਉਮਰ ਵਿੱਚ ਹੀ ਹੋ ਗਈ ਸੀ। ਕੁਝ ਸ਼ੇਕਸਪੀਅਰ ਵਿਦਵਾਨ ਮੰਨਦੇ ਹਨ ਕਿ ਹੈਮਨੇਟ ਦਾ ਉਸਦੇ ਪਿਤਾ ਦੇ ਨਾਟਕ ਹੈਮਲਟ ਨਾਲ ਸਬੰਧ ਹੈ। ਇਸ ਤੋਂ ਇਲਾਵਾ ਕੁਝ ਵਿਦਵਾਨ ਇਹ ਵੀ ਮੰਨਦੇ ਹਨ ਕਿ ਹੈਮਨੇਟ ਦੀ ਮੌਤ ਦਾ ਸਬੰਧ ਉਸਦੇ ਪਿਤਾ ਦੁਆਰਾ ਰਚੇ ਗਏ ਨਾਟਕਾਂ ਕਿੰਗ ਜੌਨ, ਰੋਮੀਓ ਐਂਡ ਜੂਲੀਅਟ, ਜੂਲੀਅਸ ਸੀਜ਼ਰ ਅਤੇ ਟਵੈਲਵਥ ਨਾਈਟ ਨਾਲ ਵੀ ਹੋ ਸਕਦਾ ਹੈ।

ਹੈਮਨੇਟ ਸ਼ੇਕਸਪੀਅਰ
ਹੈਮਨੇਟ ਸ਼ੇਕਸਪੀਅਰ
19 ਵੀਂ ਸ਼ਤਾਬਦੀ ਵਿੱਚ ਬਣਾਇਆ ਗਿਆ ਇੱਕ ਕਾਲਪਨਿਕ ਚਿੱਤਰ ਜਿਸ ਵਿੱਚ ਹੈਮਨੇਟ ਸ਼ੇਕਸਪੀਅਰ ਦੇ ਪਿੱਛੇ ਖੜ੍ਹਾ ਹੈ।
ਜਨਮਬੈਪਟਾਈਜ਼ਡ 2 ਫ਼ਰਵਰੀ 1585
ਸਟ੍ਰੈਟਫ਼ੋਰਡ-ਅਪੌਨ-ਅਵੌਨ, ਵਾਰਵਿਕਸ਼ਾਇਰ, ਇੰਗਲੈਂਡ
ਮੌਤਦਫ਼ਨਾਇਆ ਗਿਆ, 11 ਅਗਸਤ 1596 (ਉਮਰ 11 ਸਾਲ)
ਸਟ੍ਰੈਟਫ਼ੋਰਡ-ਅਪੌਨ-ਅਵੌਨ, ਵਾਰਵਿਕਸ਼ਾਇਰ, ਇੰਗਲੈਂਡ
ਰਾਸ਼ਟਰੀਅਤਾਅੰਗਰੇਜ਼ੀ
ਮਾਤਾ-ਪਿਤਾਵਿਲੀਅਮ ਸ਼ੇਕਸਪੀਅਰ
ਐਨੀ ਹਾਥਅਵੇ
ਹੈਮਨੇਟ ਸ਼ੇਕਸਪੀਅਰ
ਹੈਮਨੇਟ ਦੀ ਮੌਤ ਦਾ ਰਿਕਾਰਡ

ਜੀਵਨ

ਹੈਮਨੇਟ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਹੈਮਨੇਟ ਅਤੇ ਉਸਦੀ ਜੁੜਵਾ ਭੈਣ ਜਿਊਡਿਥ ਦਾ ਜਨਮ ਸਟ੍ਰੈਟਫ਼ੋਰਡ-ਅਪੌਨ-ਅਵੌਨ, ਵਾਰਵਿਕਸ਼ਾਇਰ ਵਿੱਚ ਹੋਇਆ ਸੀ। ਹੈਮਨੇਟ ਦੀ ਬੈਪਟਿਜ਼ਮ ਦੀ ਰਸਮ 2 ਫ਼ਰਵਰੀ, 1585 ਨੂੰ ਹੋਲੀ ਟ੍ਰਿਨਿਟੀ ਚਰਚ ਵਿਖੇ ਕੋਵੈਂਟਰੀ ਦੇ ਰਿਚਰਡ ਬਾਰਟਨ ਦੁਆਰਾ ਕੀਤੀ ਗਈ ਸੀ। ਦੋਵੇਂ ਜੁੜਵਾਂ ਭੈਣ-ਭਰਾ ਦਾ ਨਾਮ ਹੈਮਨੇਟ ਸੈਡਲਰ, ਜਿਹੜਾ ਕਿ ਇੱਕ ਰਸੋਈਆ ਸੀ ਅਤੇ ਉਹਨਾਂ ਦੀ ਮਾਂ ਜਿਊਡਿਥ ਉੱਪਰ ਰੱਖਿਆ ਗਿਆ ਮੰਨਿਆ ਜਾਂਦਾ ਹੈ। ਉਸਦੇ 23 ਮਾਰਚ 1560 ਦੇ ਬੈਪਟਿਜ਼ਮ ਦੇ ਰਿਕਾਰਡ ਦੇ ਮੁਤਾਬਕ ਉਸਨੂੰ ਹੈਮਲੇਟ ਸੈਡਲਰ ਦੇ ਤੌਰ ਤੇ ਈਸਾਈ ਧਰਮ ਵਿੱਚ ਸ਼ਾਮਿਲ ਕੀਤਾ ਗਿਆ ਸੀ ਅਤੇ ਸ਼ੇਕਸਪੀਅਰ ਨੇ ਆਪਣੀ ਵਸੀਅਤ ਵਿੱਚ ਸੈਡਲਰ ਦੇ ਪਹਿਲੇ ਨਾਮ ਨੂੰ ਹੈਮਲੇਟ ਕਹਿ ਕੇ ਸੰਬੋਧਿਤ ਕੀਤਾ ਹੈ।

ਹੈਮਨੇਟ ਦਾ ਪਾਲਣ-ਪੋਸ਼ਣ ਉਸਦੀ ਮਾਂ ਐਨੀ ਦੁਆਰਾ ਕੀਤਾ ਗਿਆ ਮੰਨਿਆ ਜਾਂਦਾ ਹੈ ਅਤੇ ਉਹ ਆਪਣੇ ਦਾਦੇ ਦੇ ਹੈਨਰੀ ਸਟ੍ਰੀਟ ਵਿਚਲੇ ਘਰ ਵਿੱਚ ਵੱਡਾ ਹੋਇਆ।

ਜਦੋਂ ਹੈਮਨੇਟ ਚਾਰ ਕੁ ਸਾਲਾਂ ਦਾ ਸੀ ਤਾਂ ਉਸਦਾ ਪਿਤਾ ਇੱਕ ਨਾਟਕਕਾਰ ਦੇ ਤੌਰ ਤੇ ਬਹੁਤ ਮਸ਼ਹੂਰ ਹੋ ਗਿਆ ਸੀ ਅਤੇ ਉਹ ਆਪਣੀ ਪਰਿਵਾਰ ਨਾਲ ਸਟ੍ਰੈਟਫ਼ੋਰਡ ਵਿਖੇ ਵਕਤ ਬਹੁਤ ਘੱਟ ਬਿਤਾਉਂਦਾ ਸੀ। ਹੋਨਨ ਦਾ ਮੰਨਣਾ ਹੈ ਕਿ ਹੈਮਨੇਟ ਨੇ ਆਪਣੀ ਮੁੱਢਲੀ ਸਿੱਖਿਆ ਪੂਰੀ ਕਰ ਲਈ ਸੀ ਜਿਹੜੀ ਕਿ ਆਮ ਵਾਂਗ ਸੀ। ਇਸ ਪਿੱਛੋਂ ਉਸਦੀ ਮੌਤ ਪਲੇਗ ਨਾਲ ਹੋਈ ਦੱਸੀ ਜਾਂਦੀ ਹੈ। ਉਸਨੂੰ ਸਟ੍ਰੈਟਫ਼ੋਰਡ ਵਿਖੇ 11 ਅਗਸਤ 1596 ਨੂੰ ਦਫ਼ਨਾਇਆ ਗਿਆ ਸੀ। ਉਸ ਸਮੇਂ ਇੰਗਲੈਂਡ ਵਿੱਚ ਇੱਕ-ਤਿਹਾਈ ਬੱਚੇ ਦਸ ਸਾਲਾਂ ਤੋਂ ਘੱਟ ਉਮਰ ਵਿੱਚ ਮਰ ਜਾਂਦੇ ਸਨ।

ਹਵਾਲੇ

ਸਰੋਤ

ਬਾਹਰਲੇ ਲਿੰਕ

Tags:

ਹੈਮਨੇਟ ਸ਼ੇਕਸਪੀਅਰ ਜੀਵਨਹੈਮਨੇਟ ਸ਼ੇਕਸਪੀਅਰ ਹਵਾਲੇਹੈਮਨੇਟ ਸ਼ੇਕਸਪੀਅਰ ਸਰੋਤਹੈਮਨੇਟ ਸ਼ੇਕਸਪੀਅਰ ਬਾਹਰਲੇ ਲਿੰਕਹੈਮਨੇਟ ਸ਼ੇਕਸਪੀਅਰਜੂਲੀਅਸ ਸੀਜ਼ਰ (ਨਾਟਕ)ਟਵੈਲਥ ਨਾਈਟਰੋਮੀਓ ਐਂਡ ਜੂਲੀਅਟਵਿਲੀਅਮ ਸ਼ੇਕਸਪੀਅਰਹੈਮਲਟ

🔥 Trending searches on Wiki ਪੰਜਾਬੀ:

ਜਪਾਨੀ ਭਾਸ਼ਾਸ਼ਰੀਂਹਹਰੀ ਸਿੰਘ ਨਲੂਆਚੰਡੀਗੜ੍ਹਸ਼੍ਰੋਮਣੀ ਅਕਾਲੀ ਦਲਦੱਖਣੀ ਕੋਰੀਆਗਣਤੰਤਰ ਦਿਵਸ (ਭਾਰਤ)ਜੀ ਆਇਆਂ ਨੂੰ (ਫ਼ਿਲਮ)ਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਯੁਕਿਲਡਨ ਸਪੇਸਪੰਜਾਬਮਿਸਲਸਕੂਲਪੰਜਾਬ ਦੀਆਂ ਲੋਕ-ਕਹਾਣੀਆਂਮਨੁੱਖੀ ਦੰਦਰਤਨ ਸਿੰਘ ਰੱਕੜਅਸ਼ੋਕਪੰਜਾਬੀ ਲੋਰੀਆਂਵਿਰਾਟ ਕੋਹਲੀਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਵਿਸ਼ਵ ਜਲ ਦਿਵਸਵਿਸ਼ਵਕੋਸ਼ਭਾਰਤ ਦਾ ਸੰਵਿਧਾਨਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਮੱਧਕਾਲੀਨ ਪੰਜਾਬੀ ਸਾਹਿਤਫ਼ਜ਼ਲ ਸ਼ਾਹਧਰਤੀਚੌਪਈ ਸਾਹਿਬਜਸਵੰਤ ਸਿੰਘ ਨੇਕੀਨੌਰੋਜ਼ਬਲੌਗ ਲੇਖਣੀਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕਆਸਟਰੇਲੀਆਭੰਗੜਾ (ਨਾਚ)ਸਮਾਜ ਸ਼ਾਸਤਰਬਾਜ਼ਨੇਵਲ ਆਰਕੀਟੈਕਟਰਪੰਜਾਬੀ ਸਵੈ ਜੀਵਨੀਪਰਕਾਸ਼ ਸਿੰਘ ਬਾਦਲਕਿਰਨਦੀਪ ਵਰਮਾਕ੍ਰਿਕਟਮਿਡ-ਡੇਅ-ਮੀਲ ਸਕੀਮਭੰਗਪੰਜਾਬੀ ਸਾਹਿਤਪਾਸ਼ ਦੀ ਕਾਵਿ ਚੇਤਨਾਓਸਟੀਓਪਰੋਰੋਸਿਸਕਲਪਨਾ ਚਾਵਲਾਜਵਾਹਰ ਲਾਲ ਨਹਿਰੂਛਪਾਰ ਦਾ ਮੇਲਾਪ੍ਰਯੋਗਵਾਦੀ ਪ੍ਰਵਿਰਤੀਭਾਰਤੀ ਉਪਮਹਾਂਦੀਪਜੜ੍ਹੀ-ਬੂਟੀਸਰਸਵਤੀ ਸਨਮਾਨਸ਼ਿਮਲਾਅਰਦਾਸਝੁੰਮਰਸਿੱਧੂ ਮੂਸੇ ਵਾਲਾਰਹਿਤਨਾਮਾ ਭਾਈ ਦਇਆ ਰਾਮਅਰਸਤੂਮਾਰਕਸਵਾਦਭਾਈ ਘਨੱਈਆਅੰਤਰਰਾਸ਼ਟਰੀ ਮਹਿਲਾ ਦਿਵਸਮੇਲਿਨਾ ਮੈਥਿਊਜ਼ਦਿਲਰੁਬਾਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਰਸ (ਕਾਵਿ ਸ਼ਾਸਤਰ)ਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰਸਫ਼ਰਨਾਮੇ ਦਾ ਇਤਿਹਾਸਨਾਵਲਪੰਜਾਬੀ ਲੋਕ ਕਲਾਵਾਂਕਣਕਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਚਾਰ ਸਾਹਿਬਜ਼ਾਦੇ (ਫ਼ਿਲਮ)ਦਿੱਲੀ🡆 More