ਹੁਕਮਨਾਮਾ: ਪੰਜਾਬੀ ਸਾਹਿਤ

ਹੁਕਮਨਾਮਾ ( ਪੰਜਾਬੀ : ਹੁਕਮਨਾਮਾ, ਅਨੁਵਾਦ। ਹੁਕਮਨਾਮਾ ), ਆਧੁਨਿਕ ਸਮੇਂ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਇੱਕ ਬਾਣੀ ਵਿੱਚੋਂ ਕਿਸੇ ਭਜਨ ਨੂੰ ਦਰਸਾਉਂਦਾ ਹੈ, ਜੋ ਸਿੱਖਾਂ ਨੂੰ ਹੁਕਮ, ਹੁਕਮ ਜਾਂ ਹੁਕਮ ਦੇ ਤੌਰ ਤੇ ਦਿੱਤਾ ਗਿਆ ਹੈ। ਸਮਕਾਲੀ ਤਖ਼ਤਾਂ ਦੁਆਰਾ ਜਾਰੀ ਕੀਤੇ ਫਰਮਾਨਾਂ ਨੂੰ ਵੀ ਹੁਕਮਨਾਮਾ ਕਿਹਾ ਜਾਂਦਾ ਹੈ। ਇਤਿਹਾਸਕ ਤੌਰ ਉੱਤੇ, ਇਹ ਸਿੱਖ ਧਰਮ ਦੇ ਕਿਸੇ ਇੱਕ ਗੁਰੂ ਜਾਂ ਉਹਨਾਂ ਦੇ ਕਾਰਜਕਾਰੀ ਅਨੁਯਾਈਆਂ ਅਤੇ ਸਾਥੀਆਂ ਦੁਆਰਾ ਉਹਨਾਂ ਦੇ ਜੀਵਨ ਦੌਰਾਨ ਦਿੱਤੇ ਗਏ ਹੁਕਮ, ਆਦੇਸ਼, ਜਾਂ ਹੁਕਮ ਲਈ ਵਰਤਿਆ ਜਾਂਦਾ ਸੀ।

ਅੱਜ-ਕੱਲ੍ਹ, ਗੁਰੂਆਂ ਦੇ ਸਮੇਂ ਤੋਂ ਬਾਅਦ, ਹੁਕਮਨਾਮਾ ਰੋਜ਼ਾਨਾ ਸਵੇਰੇ ਗੁਰੂ ਗ੍ਰੰਥ ਸਾਹਿਬ ਦੇ ਖੱਬੇ ਹੱਥ ਦੇ ਪੰਨੇ ਤੋਂ ਬਿਨਾਂ ਕਿਸੇ ਤਰਤੀਬ ਤੋਂ ਚੁਣੀ ਗਈ ਬਾਣੀ ਨੂੰ ਕਿਹਾ ਜਾਂਦਾ ਹੈ। ਇਸ ਨੂੰ ਉਸ ਦਿਨ ਲਈ ਪ੍ਰਮਾਤਮਾ ਦੇ ਹੁਕਮ ਵਜੋਂ ਦੇਖਿਆ ਜਾਂਦਾ ਹੈ। ਹੁਕਮਨਾਮਾ ਵੰਡਿਆ ਜਾਂਦਾ ਹੈ ਅਤੇ ਫਿਰ ਸੰਸਾਰ ਭਰ ਦੇ ਗੁਰਦੁਆਰਿਆਂ ਵਿੱਚ ਬੋਲਕੇ ਵਿੱਚ ਪੜ੍ਹਿਆ ਜਾਂਦਾ ਹੈ। ਇਸ ਰਸਮ ਦੁਆਰਾ ਲਈ ਗਈ ਬਾਣੀ ਨੂੰ ਵਾਕ ਜਾਂ ਹੁਕਮ ਕਿਹਾ ਜਾਂਦਾ ਹੈ।

ਹੁਕਮਨਾਮਾ: ਜਾਣ-ਪਛਾਣ, ਆਰੰਭ, ਸ਼ੈਲੀ ਅਤੇ ਬਣਤਰ
ਵਾਰਾਣਸੀ ਦੀ ਸਥਾਨਕ ਸੰਗਤ ਨੂੰ ਸੰਬੋਧਿਤ ਗੁਰੂ ਤੇਗ ਬਹਾਦੁਰ ਦਾ ਇੱਕ ਹੁਕਮਨਾਮਾ, ਤਕਰੀਬਨ 1665-1675


ਜਾਣ-ਪਛਾਣ

ਹੁਕਮਨਾਮਾ ਪੁਰਾਤਨ ਪੰਜਾਬੀ ਵਾਰਤਕ ਦਾ ਨਮੂਨਾ ਹੈ। ਭਾਸ਼ਾਈ ਦ੍ਰਿਸ਼ਟੀ ਤੋਂ ਹੁਕਮਨਾਮਾ ਸ਼ਬਦ ਅਰਬੀ 'ਹੁਕਮ' ਅਤੇ ਫ਼ਾਰਸੀ 'ਨਾਮਹ' ਸ਼ਬਦ ਦਾ ਸੰਯੁਕਤ ਰੂਪ ਹੈ ਅਤੇ ਇਸਦਾ ਸਧਾਰਨ ਅਰਥ ਹੈ 'ਫ਼ਰਮਾਇਸ਼ ਵਾਲਾ ਪੱਤਰ'। ਇੱਕ ਅਜਿਹਾ ਪੱਤਰ ਜਿਸ ਰਾਹੀਂ ਸਮੁੱਚੀ ਸੰਗਤ ਨੂੰ ਕੋਈ ਆਦੇਸ਼ ਦਿੱਤਾ ਜਾਵੇ।ਸਿੱਖ ਗੁਰੂਆਂ,ਹੋਰ ਧਾਰਮਿਕ ਆਗੂਆਂ ਦੁਆਰਾ ਆਪਣੇ ਸਰਧਾਲੂਆਂ ਨੂੰ ਲਿਖੇ ਗਏ ਪੱਤਰ ਨੂੰ ਵੀ ਹੁਕਮਨਾਮਾ ਕਿਹਾ ਜਾਂਦਾ ਹੈ।

ਆਰੰਭ

ਹੁਕਮਨਾਮੇ ਲਿਖੇ ਜਾਣ ਦੀ ਪ੍ਰਥਾ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਤੋਂ ਆਰੰਭ ਹੋਈ ਮੰਨੀ ਜਾ ਸਕਦੀ ਹੈ। ਕਿਉਂਕਿ ਗੁਰੂ ਅਰਜਨ ਦੇਵ ਜੀ ਦੁਆਰਾ ਕੋਈ ਹੁਕਮਨਾਮਾ ਨਹੀਂ ਲਿਖਿਆ ਗਿਆ।ਪਰ ਉਹਨਾਂ ਦੇ ਨੀਸਾਣ ਜ਼ਰੂਰ ਮਿਲਦੇ ਹਨ। ਨੀਸਾਣ ਤੋ ਭਾਵ ਨਿਸ਼ਾਨ। ਪੁਰਾਣੇ ਸਮਿਆਂ ਵਿੱਚ ਜਦੋਂ ਕੋਈ ਰਾਜਾ ਚਿੱਠੀ ਭੇਜਦਾ ਸੀ।ਉਹ ਚਿੱਠੀ ਤੇ ਜਾਂ ਤਾਂ ਆਪਣੇ ਦਸਤਖ਼ਤ ਕਰ ਦਿੰਦਾ ਸੀ ਅਤੇ ਜਾਂ ਕੋਈ ਨਿਸ਼ਾਨੀ ਲਾ ਦਿੰਦਾ ਸੀ। ਜਿਸ ਕਾਰਨ ਚਿੱਠੀ ਭੇਜੀ ਗਈ ਜਗ੍ਹਾ ਤੇ ਸਹੀ ਪ੍ਰਮਾਣਿਤ ਹੋ ਜਾਂਦੀ ਸੀ। ਇਸ ਤੋਂ ਇਲਾਵਾ ਦਸਮ ਗੁਰੂ, ਬਾਬਾ ਬੰਦਾ ਸਿੰਘ ਬਹਾਦਰ ਅਤੇ ਗੁਰੂ ਪਤਨੀਆਂ ਦੇ ਹੁਕਮਨਾਮੇ ਮਿਲਦੇ ਹਨ।ਅੱਜ ਵੀ ਪ੍ਰਮੁੱਖ ਤਖਤਾਂ ਤੋਂ ਹੁਕਮਨਾਮੇ ਜਾਰੀ ਕੀਤੇ ਜਾਂਦੇ ਹਨ।

ਸ਼ੈਲੀ ਅਤੇ ਬਣਤਰ

ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਹੁਕਮਨਾਮਾ ਗੁਰੂ ਸਾਹਿਬਾਨ ਖੁਦ ਲਿਖਦੇ ਸੀ। ਪਰ ਦਸਮ ਗੁਰੂ ਸਮੇਂ ਹੁਕਮਨਾਮਾ ਲਿਖਣ ਦਾ ਕੰਮ ਵਿਸ਼ੇਸ਼ ਲਿਖਾਰੀ ਕਰਨ ਲੱਗ ਪਏ।ਗੁਰੂ ਸਾਹਿਬ ਕੀਤੀ ਹੋਈ ਲਿਖਤ ਤੇ ਕੇਵਲ ਨੀਸਾਣ ਪਾ ਦਿੰਦੇ ਸਨ। ਹਰ ਹੁਕਮਨਾਮੇ ਵਿੱਚ 'ੴਸਤਿਗੁਰ ਪ੍ਰਸਾਦਿ' ਪਾ ਕੇ ਸਮੁੱਚੀ ਸੰਗਤ ਨੂੰ ਸੰਬੋਧਿਤ ਕੀਤਾ ਜਾਂਦਾ ਹੈ। ਬਾਕੀ ਦਾ ਸਾਰਾ ਹੁਕਮਨਾਮਾ ਲਿਖਾਰੀ ਦੀ ਲਿਖਤ ਹੁੰਦਾ ਹੈ। ਵਸਤੂ ਪੱਖ ਤੋਂ ਹੁਕਮਨਾਮੇ ਦੇ ਤਿੰਨ ਭਾਗ ਮੰਨੇ ਜਾ ਸਕਦੇ ਹਨ। ਜਿਸ ਵਿੱਚ ਪਹਿਲਾ ਭਾਗ ਸੰਬੋਧਨ ਦਾ ਹੈ। ਇਸ ਭਾਗ ਵਿੱਚ ਉਹਨਾਂ ਸਾਰੇ ਵਿਅਕਤੀਆਂ ਦਾ ਦੇ ਨਾਵਾਂ ਦਾ ਵੇਰਵਾ ਹੁੰਦਾ ਹੈ। ਜਿੰਨਾਂ ਨੂੰ ਹੁਕਮਨਾਮਾ ਸੰਬੋਧਨ ਕਰਦਾ ਹੋਵੇ।ਦੂਜੇ ਭਾਗ ਚ ਉਹਨਾਂ ਵਸਤਾਂ ਦਾ ਵੇਰਵਾ ਹੁੰਦਾ ਹੈ ਜਿੰਨਾਂ ਦੀ ਮੰਗ ਸੰਬੋਧਿਤ ਸੰਗਤ ਤੋਂ ਕੀਤੇ ਗਈ ਹੈ। ਇਹ ਭਾਗ ਹੁਕਮਨਾਮੇ ਦਾ ਵਿਹਾਰਿਕ ਭਾਗ ਹੁੰਦਾ ਹੈ। ਸਾਹਿਤਕ ਪੱਖੋਂ ਇਸ ਭਾਗ ਦਾ ਬਹੁਤ ਮਹੱਤਵ ਹੈ। ਇਸ ਤਰਾਂ ਕਈ ਹੁਕਮਨਾਮੇ ਦਾ ਦੂਜੇ ਭਾਗ ਤੋਂ ਬਾਅਦ ਈ ਖਾਤਮ ਹੋ ਜਾਂਦੇ ਹਨ। ਪਰ ਕਈ ਵਾਰੀ ਤੀਜੇ ਭਾਗ ਵਿੱਚ ਹੁਕਮਨਾਮਾ ਲੈ ਕੇ ਜਾਣ ਵਾਲਾ ਮੇਵੜੇ ਬਾਰੇ ਲਿਖਿਆ ਜਾਂਦਾ ਹੈ ਕਿ ਉਸਨੂੰ ਇਸ ਸੇਵਾ ਬਦਲੇ ਕੀ ਭੇਂਟਾ ਕਰਨਾ ਹੈ। ਅੰਤ ਵਿੱਚ ਤਾਰੀਖ ਲਿਖ ਕੇ ਕੁਲ ਸਤਰਾਂ ਦੀ ਗਿਣਤੀ ਲਿਖੀ ਜਾਂਦਾ ਹੈ।

ਹੁਕਮਨਾਮੇ

ਸਿੱਖ ਇਤਿਹਾਸ ਵਿੱਚ ਮੰਨੇ ਗਏ ਹੁਕਮਨਾਮਿਆਂ ਦਾ ਕੁਝ ਵੇਰਵਾ ਇਸ ਪ੍ਰਕਾਰ ਹੈ:

  1. ਛੇਵੇਂ ਗੁਰੂ ਸਾਹਿਬ ਦੇ ਦੋ ਨੀਸਾਣ ਅਤੇ ਦੋ ਹੁਕਮਨਾਮੇ
  2. ਬਾਬਾ ਗੁਰਦਿੱਤਾ ਜੀ ਦੇ ਚਾਰ ਹੁਕਮਨਾਮੇ
  3. ਅੱਠਵੇਂ ਗੁਰੂ ਹਰਿਕਿਸ਼੍ਰਨ ਜੀ ਦੇ ਛੇ ਹੁਕਮਨਾਮੇ
  4. ਨੌਵੇਂ ਗੁਰੂ ਤੇਗ ਬਹਾਦਰ ਜੀ ਦੇ ੨੨ ਹੁਕਮਨਾਮੇ
  5. ਮਾਤਾ ਗੁਜਰੀ ਜੀ ਦੇ ਦੋ ਹੁਕਮਨਾਮੇ
  6. ਦਸਮ ਗੁਰੂ ਜੀ ਦੇ ੩੪ ਹੁਕਮਨਾਮੇ
  7. ਬੰਦਾ ਸਿੰਘ ਬਹਾਦਰਦੇ ਦੋ ਹੁਕਮਨਾਮੇ
  8. ਮਾਤਾ ਸੁੰਦਰੀ ਜੀ ਦੇ ਨੌ ਹੁਕਮਨਾਮੇ
  9. ਇੱਕ ਹੁਕਮਨਾਮਾ ਅਕਾਲ ਤਖਤਦਾ
  10. ਇੱਕ ਹੁਕਮਨਾਮਾ ਤਖਤ ਹਰਿਮੰਦਰ ਸਾਹਿਬ ਪਟਨਾ ਦਾ

ਇਸ ਪ੍ਰਕਾਰ ੮੫ ਦੇ ਲਗਭਗ ਹੁਕਮਨਾਮਿਆਂ ਬਾਰੇ ਜਾਣਕਾਰੀ ਮਿਲੀ ਹੈ। ਜਿੰਨਾ ਵਿੱਚ ਸਭ ਤੋਂ ਜਿਆਦਾ ਹੁਕਮਨਾਮੇ ਦਸਮ ਗੁਰੂ ਦੇ ਹਨ। ਇਸ ਤੋਂ ਇਲਾਵਾ ੧੬੦੬ ਤੋਂ ੧੭੬੨ ਦਾ ਸਮਾਂ ਇਹਨਾਂ ਦੇ ਘੇਰੇ ਵਿੱਚ ਆ ਜਾਂਦਾ ਹੈ।

ਹਵਾਲੇ

Tags:

ਹੁਕਮਨਾਮਾ ਜਾਣ-ਪਛਾਣਹੁਕਮਨਾਮਾ ਆਰੰਭਹੁਕਮਨਾਮਾ ਸ਼ੈਲੀ ਅਤੇ ਬਣਤਰਹੁਕਮਨਾਮਾ ਹੁਕਮਨਾਮੇਹੁਕਮਨਾਮਾ ਹਵਾਲੇਹੁਕਮਨਾਮਾਗੁਰੂ ਗ੍ਰੰਥ ਸਾਹਿਬਪੰਜ ਤਖ਼ਤ ਸਾਹਿਬਾਨਪੰਜਾਬੀ ਭਾਸ਼ਾਸਿੱਖਸਿੱਖ ਗੁਰੂਸਿੱਖੀ

🔥 Trending searches on Wiki ਪੰਜਾਬੀ:

ਆਰ ਸੀ ਟੈਂਪਲਸਦਾਮ ਹੁਸੈਨਵਰਚੁਅਲ ਪ੍ਰਾਈਵੇਟ ਨੈਟਵਰਕਭਾਈ ਗੁਰਦਾਸ ਦੀਆਂ ਵਾਰਾਂਕਾਦਰਯਾਰਸਵਰਮੱਧਕਾਲੀਨ ਪੰਜਾਬੀ ਸਾਹਿਤਚੰਦਰਮਾਹਾੜੀ ਦੀ ਫ਼ਸਲਬਿੱਲੀਸਿੰਘ ਸਭਾ ਲਹਿਰਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਦਿਲਸ਼ਾਦ ਅਖ਼ਤਰਆਸਟਰੇਲੀਆਇਟਲੀਧਰਤੀ22 ਅਪ੍ਰੈਲਨਾਨਕ ਸਿੰਘਬੰਦਾ ਸਿੰਘ ਬਹਾਦਰਹੀਰ ਰਾਂਝਾਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਗੁਰਦਿਆਲ ਸਿੰਘਗੁਰੂ ਹਰਿਰਾਇਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਕਿਤਾਬਹੜੱਪਾਕਿੰਨੂਅਰੁਣਾਚਲ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨਲਿੰਗ (ਵਿਆਕਰਨ)ਪਦਮ ਸ਼੍ਰੀਚਮਕੌਰ ਸਾਹਿਬਪੰਜਾਬ (ਭਾਰਤ) ਵਿੱਚ ਖੇਡਾਂਮੰਜੀ ਪ੍ਰਥਾਸਿਕੰਦਰ ਮਹਾਨਮਦਰ ਟਰੇਸਾਪਾਕਿਸਤਾਨਗੌਤਮ ਬੁੱਧਗੁਰਦੁਆਰਾਵੋਟ ਦਾ ਹੱਕਫ਼ਰੀਦਕੋਟ (ਲੋਕ ਸਭਾ ਹਲਕਾ)ਵੈੱਬ ਬਰਾਊਜ਼ਰਗਿੱਧਾਪੰਜਾਬ ਪੁਲਿਸ (ਭਾਰਤ)ਪਵਿੱਤਰ ਪਾਪੀ (ਨਾਵਲ)ਜਪਾਨਸੰਤ ਅਤਰ ਸਿੰਘਲਾਲਾ ਲਾਜਪਤ ਰਾਏਮਾਤਾ ਖੀਵੀਜੱਸਾ ਸਿੰਘ ਆਹਲੂਵਾਲੀਆਕੀਰਤਪੁਰ ਸਾਹਿਬਸਿਧ ਗੋਸਟਿਸਿਮਰਨਜੀਤ ਸਿੰਘ ਮਾਨਲੈਰੀ ਪੇਜਚੰਗੇਜ਼ ਖ਼ਾਨਗੁਰੂ ਗ੍ਰੰਥ ਸਾਹਿਬਜਵਾਹਰ ਲਾਲ ਨਹਿਰੂਮਾਤਾ ਸਾਹਿਬ ਕੌਰਹਰਿਮੰਦਰ ਸਾਹਿਬਨਵਤੇਜ ਸਿੰਘ ਪ੍ਰੀਤਲੜੀਸੰਤ ਸਿੰਘ ਸੇਖੋਂਰਾਜਸਥਾਨਭਾਰਤ ਦੀ ਵੰਡਜ਼ੈਦ ਫਸਲਾਂਬਰਾੜ ਤੇ ਬਰਿਆਰ1975ਨਾਟਕ (ਥੀਏਟਰ)ਗੂਗਲ ਖੋਜਊਠਅੰਗਰੇਜ਼ੀ ਬੋਲੀ24 ਅਪ੍ਰੈਲਵੱਡਾ ਘੱਲੂਘਾਰਾਪਾਉਂਟਾ ਸਾਹਿਬਨਿਰਮਲ ਰਿਸ਼ੀ🡆 More