ਹੀਰੋਸ਼ੀਮਾ ਅਤੇ ਨਾਗਾਸਾਕੀ ਪ੍ਰਮਾਣੂ ਹਮਲਾ

ਹੀਰੋਸ਼ੀਮਾ ਅਤੇ ਨਾਗਾਸਾਕੀ ਪ੍ਰਮਾਣੂ ਹਮਲਾ ਦੂਸਰੇ ਵਿਸ਼ਵ ਯੁੱਧ ਦੇ ਅਖੀਰ ਵਿੱਚ ਸੰਯੁਕਤ ਬਾਦਸ਼ਾਹੀ ਨਾਲ ਹੋੲੇ ਕੇਬੈਕ ਸਮਝੌਤੇ ਤਹਿਤ ਸੰਯੁਕਤ ਰਾਸ਼ਟਰ ਅਮਰੀਕਾ ਨੇ ਅਗਸਤ 1945 ਨੂੰ ਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਤੇ ਪ੍ਰਮਾਣੂ ਬੰਬ ਨਾਲ ਹਮਲੇ ਕੀਤੇ, ਇਹਨਾਂ ਦੋ ਹਮਲਿਆਂ ਵਿੱਚ ਲਗਭਗ 129,000 ਲੋਕ ਮਾਰੇ ਗੲੇ। ਇਤਿਹਾਸ ਵਿੱਚ ਯੁਧ ਲਈ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਸਿਰਫ ਇਸੇ ਘਟਨਾਂ ਦੌਰਾਨ ਕੀਤੀ ਗਈ। ਯੁੱਧ ਦੇ ਆਖਰੀ ਸਾਲ ਵਿੱਚ ਮਿੱਤਰ ਦੇਸ਼ਾਂ ਨੇ ਜਪਾਨ ਤੇ' ਹਮਲੇ ਦੀ ਯੋਜਨਾਂ ਬਣਾਈ। ਇਸ ਤੋਂ ਪਹਿਲਾਂ ਸੰਯੁਕਤ ਰਾਜ ਅਮਰੀਕਾ ਨੇ ਹਵਾਈ ਹਮਲੇ ਕਰਕੇ ਜਪਾਨ ਦੇ ਕਈ ਸ਼ਹਿਰ ਤਬਾਹ ਕਰ ਦਿੱਤੇ। ਯੂਰਪ ਵਿੱਚ 8 ਮਈ 1945 ਨੂੰ ਨਾਜ਼ੀ ਜਰਮਨੀ ਦੇ ਆਤਮ ਸਮਰਪਣ ਕਰਨ ਨਾਲ ਜੰਗ ਖ਼ਤਮ ਹੋ ਗਈ ਸੀ। 26 ਜੁਲਾਈ 1945 ਨੂੰ ਪੋਟਸਡੈਮ ਘੋਸ਼ਣਾ ਰਾਹੀਂ ਸੰਯੁਕਤ ਰਾਜ ਅਮਰੀਕਾ ਨੇ ਚੀਨ ਅਤੇ United Kingdom ਨਾਲ ਮਿਲ ਕੇ, ਜਪਾਨ ਨੂੰ ਬਿਨਾਂ ਸ਼ਰਤ ਆਤਮ ਸਮਰਪਣ ਕਰਨ ਲਈ ਕਿਹਾ ਅਤੇ ਅਜਿਹਾ ਨਾਂ ਕਰਨ ਤੇ' ਤੁਰੰਤ ਅਤੇ ਮੁਕੰਮਲ ਤਬਾਹੀ ਦੀ ਚੇਤਾਵਨੀ ਦਿੱਤੀ। ਪਰ ਜਪਾਨੀਆਂ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਮਿੱਤਰ ਦੇਸ਼ਾਂ ਨੇ ਮੈਨਹੈਟਨ ਪ੍ਰਾਜੈਕਟ ਰਾਹੀਂ ਜੁਲਾਈ 1945 ਨੂੰ ਨਿਊ ਮੈਕਸੀਕੋ ਨਾਂ ਦੇ ਰੇਗਿਸਤਾਨ ਵਿੱਚ ਪ੍ਰਮਾਣੂ ਬੰਬ ਦਾ ਸਫਲ ਪ੍ਰੀਖਣ ਕੀਤਾ ਅਤੇ ਅਗਸਤ ਤੱਕ ਦੋ ਬਦਲਵੇਂ ਡਿਜ਼ਾਇਨਾਂ ਉੱਤੇ ਅਧਾਰਿਤ ਪ੍ਰਮਾਣੂ ਬੰਬ ਵੀ ਬਣਾ ਲੲੇ।

ਹੀਰੋਸ਼ੀਮਾ ਅਤੇ ਨਾਗਾਸਾਕੀ ਪ੍ਰਮਾਣੂ ਹਮਲਾ
the Pacific War, ਦੂਸਰਾ ਵਿਸ਼ਵ ਯੁੱਧ ਦਾ ਹਿੱਸਾ
Two aerial photos of atomic bomb mushroom clouds, over two Japanese cities in 1945.
Atomic bomb mushroom clouds over Hiroshima (left) and Nagasaki (right)
ਮਿਤੀAugust 6 and August 9, 1945
ਥਾਂ/ਟਿਕਾਣਾ
ਹੀਰੋਸ਼ੇਮਾ ਅਤੇ ਨਾਗਾਸਾਕੀ, Empire of Japan
ਨਤੀਜਾ Allied victory
Belligerents
ਹੀਰੋਸ਼ੀਮਾ ਅਤੇ ਨਾਗਾਸਾਕੀ ਪ੍ਰਮਾਣੂ ਹਮਲਾ ਸੰਯੁਕਤ ਰਾਜ
ਹੀਰੋਸ਼ੀਮਾ ਅਤੇ ਨਾਗਾਸਾਕੀ ਪ੍ਰਮਾਣੂ ਹਮਲਾ ਯੂਨਾਈਟਿਡ ਕਿੰਗਡਮ
ਫਰਮਾ:Country data Empire of Japan
Commanders and leaders
ਸੰਯੁਕਤ ਰਾਜ William S. Parsons
ਸੰਯੁਕਤ ਰਾਜ Paul W. Tibbets, Jr.
ਸੰਯੁਕਤ ਰਾਜ Charles Sweeney
ਸੰਯੁਕਤ ਰਾਜ Frederick Ashworth
ਫਰਮਾ:Country data Empire of Japan Shunroku Hata
Units involved
Manhattan District: 50 U.S., 2 British
509th Composite Group: 1,770 U.S.
Second General Army:
Hiroshima: 40,000
Nagasaki: 9,000
Casualties and losses
20 U.S., Dutch, British prisoners of war killed

Hiroshima:

  • 20,000+ ਮਾਰੇ ਗਏ ਸਿਪਾਹੀ
  • 70,000–146,000 civilians killed

Nagasaki:

  • 39,000–80,000 killed
Total: 129,000–246,000+ killed

6 ਅਗਸਤ 1945 ਨੂੰ ਅਮਰੀਕਾ ਨੇ ਗਨ ਕਿਸਮ ਦਾ ਯੂਰੇਨੀਅਮ ਪ੍ਰਮਾਣੂ ਬੰਬ (ਲਿਟਲ ਬੁਆਏ) ਹੀਰੋਸ਼ੀਮਾ ਸ਼ਹਿਰ ਤੇ' ਸੁੱਟਿਆ। ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮੈਨ ਨੇ ਹਮਲੇ ਦੇ 16 ਘੰਟੇ ਬਾਅਦ ਜਪਾਨ ਨੂੰ “ਤਬਾਹੀ ਦਾ ਅਜਿਹਾ ਮੀਂਹ ਜੋ ਕਿ ਧਰਤੀ ਨੇ ਪਹਿਲਾਂ ਕਦੇ ਨਹੀਂ ਦੇਖਿਆ” ਦੀ ਚੇਤਾਵਨੀਂ ਦਿੰਦੇ ਹੋਏ ਆਤਮ-ਸਮਰਪਣ ਕਰਨ ਨੂੰ ਕਿਹਾ। ਤਿੰਨ ਦਿਨ ਬਾਅਦ 9ਅਗਸਤ ਨੂੰ ਅਮਰੀਕਾ ਨੇ ਇੰਮਪਲੋਜ਼ਨ ਕਿਸਮ ਦਾ ਪਲੂਟੋਨੀਅਮ ਪ੍ਰਮਾਣੂ ਬੰਬ (ਫੈਟ ਮੈਨ) ਨਾਗਾਸਾਕੀ ਸ਼ਹਿਰ ਤੇ’ ਸੁੱਟਿਆ। ਹਮਲੇ ਦੇ ਦੋ ਤੋਂ ਤਿੰਨ ਘੰਟਿਆਂ ਵਿੱਚ ਪ੍ਰਮਾਣੂ ਬੰਬਾਰੀ ਦੇ ਗੰਭੀਰ ਪ੍ਰਭਾਵਾਂ ਕਾਰਨ ਹਿਰੋਸੀਮਾਂ ਵਿੱਚ 90,000-146000ਅਤੇ 39,000-80,000 ਲੋਕ ਮਾਰੇ ਗਏ, ਦੋਵੇਂ ਸ਼ਹਿਰਾਂ ਵਿੱਚ ਲਗਭਗ ਅੱਧੀਆਂ ਮੌਤਾਂ ਹਮਲੇ ਦੇ ਪਹਿਲੇ ਦਿਨ ਹੋਈਆਂ। ਆਉਣ ਵਾਲੇ ਮਹੀਨਿਆਂ ਵਿੱਚ ਬਹੁਤ ਸਾਰੇ ਲੋਕ ਜਲਣ ਦੇ ਜ਼ਖ਼ਮਾਂ ਕਾਰਨ, ਰੇਡੀਏਸ਼ਨ ਸਿਕਨੈੱਸ ਅਤੇ ਹੋਰ ਜ਼ਖ਼ਮਾਂ ਕਾਰਨ ਮਾਰੇ ਗਏ, ਬਿਮਾਰੀ ਅਤੇ ਕੁਪੋਸ਼ਣ ਨੇ ਇਸ ਗਿਣਤੀ ਨੂੰ ਹੋਰ ਵਧਾ ਦਿੱਤਾ। ਦੋਵੇਂ ਸ਼ਹਿਰਾਂ ਵਿੱਚ ਮਾਰੇ ਗਏ ਲੋਕਾਂ ਵਿੱਚ ਬਹੁਤੇ ਆਮ ਨਾਗਰਿਕ ਸਨ, ਹਾਲਾਂਕਿ ਉਸ ਸਮੇਂ ਹੀਰੋਸ਼ੀਮਾ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਫੌਜ ਵੀ ਮੌਜੂਦ ਸੀ। ਸੋਵੀਅਤ ਯੂਨੀਅਨ ਵਲੋਂ ਯੁੱਧ ਦੀ ਘੋਸ਼ਣਾਂ ਅਤੇ ਨਾਗਾਸਾਕੀ ਹਮਲੇ ਤੋਂ 6 ਦਿਨ ਬਾਅਦ ਜਪਾਨ ਨੇ ਮਿੱਤਰ ਦੇਸਾਂ ਸਾਹਮਣੇ ਹਥਿਆਰ ਸੁੱਟ ਦਿੱਤੇ। 2 ਸਿਤੰਬਰ ਨੂੰ ਜਪਾਨ ਨੇ ਇੰਸਟਰੂਮੈਂਟ ਆਫ਼ ਸਰੈਂਡਰ ਨਾਮ ਦੇ ਲਿਖਤੀ ਸਮਝੌਤੇ ਤੇ ਦਸਤਖ਼ਤ ਕੀਤੇ ਜਿਸ ਦੇ ਨਤੀਜੇ ਵਜੋਂ ਦੂਜਾ ਵਿਸ਼ਵ ਯੁੱਧ ਸਮਾਪਤ ਹੋ ਗਿਆ। ਜਪਾਨ ਦੇ ਆਤਮ-ਸਮਰਪਣ ਲਈ ਪ੍ਰਮਾਣੂ ਹਮਲੇ ਦੀ ਵਰਤੋਂ ਨੈਤਿਕ ਸੀ ਜਾਂ ਨਹੀਂ ਇਹ ਇੱਕ ਬਹਿਸ ਦਾ ਵਿਸਾ ਹੈ।

ਹਵਾਲੇ

Tags:

ਅਮਰੀਕਾਜਪਾਨਨਾਗਾਸਾਕੀਸੰਯੁਕਤ ਰਾਜ ਅਮਰੀਕਾਹੀਰੋਸ਼ੀਮਾ

🔥 Trending searches on Wiki ਪੰਜਾਬੀ:

ਮਹਿਸਮਪੁਰਜਲ੍ਹਿਆਂਵਾਲਾ ਬਾਗਦਲੀਪ ਕੌਰ ਟਿਵਾਣਾਨਾਥ ਜੋਗੀਆਂ ਦਾ ਸਾਹਿਤਮੁਗ਼ਲ ਬਾਦਸ਼ਾਹਗਿੱਧਾਅਨੰਦ ਕਾਰਜਮਾਲਤੀ ਚੌਧਰੀਮੁਹੰਮਦ ਬਿਨ ਤੁਗ਼ਲਕਵਿਆਕਰਨਿਕ ਸ਼੍ਰੇਣੀਭਾਈ ਵੀਰ ਸਿੰਘਨਸਲਵਾਦਹੋਲਾ ਮਹੱਲਾਤੂੰਬੀਮਨੋਵਿਕਾਰਕਾਲੀਦਾਸਸਿੱਖ ਧਰਮਬੁੱਢਾ ਅਤੇ ਸਮੁੰਦਰਦੁੱਲਾ ਭੱਟੀਨਰਿੰਦਰ ਮੋਦੀਕ੍ਰਿਸ਼ਨਸਵਰਾਜਬੀਰਪੰਜਾਬੀ ਸੱਭਿਆਚਾਰਰਾਮਾਇਣਮਾਤਾ ਖੀਵੀਕੋਬਾਲਟ ਬਲੂ (ਫ਼ਿਲਮ)ਗੁਰ ਹਰਿਕ੍ਰਿਸ਼ਨਬਿੱਛੂਪੀਰ ਬੁੱਧੂ ਸ਼ਾਹਭਾਰਤ ਦਾ ਸੰਵਿਧਾਨਮਧਾਣੀਪੰਜਾਬੀ ਲੋਰੀਆਂਸਵਰ ਅਤੇ ਲਗਾਂ ਮਾਤਰਾਵਾਂਸੋਨਮ ਬਾਜਵਾਵਿਰਾਸਤਬਠਿੰਡਾ‘ਗ਼ਦਰ’ ਅਖ਼ਬਾਰਪਿੰਡ ਚਨਾਰਥਲ ਕਲਾਂਪੰਜਾਬੀ ਨਾਵਲ ਦਾ ਇਤਿਹਾਸਬਿਰਤਾਂਤਪੂਰਨ ਸਿੰਘਫ਼ਿਰੋਜ਼ਦੀਨ ਸ਼ਰਫਨਰਾਤੇਅਮਰੀਕੀ ਇਨਕਲਾਬਯੂਨਾਨਤੀਆਂਭਾਸ਼ਾਮੈਰੀ ਕਿਊਰੀਗਿਆਨੀ ਸੰਤ ਸਿੰਘ ਮਸਕੀਨਆਦਿ ਗ੍ਰੰਥਮਹਾਂਰਾਣਾ ਪ੍ਰਤਾਪਬਲਵੰਤ ਗਾਰਗੀਵਿਆਕਰਨਲੋਕਧਾਰਾ ਅਤੇ ਸਾਹਿਤਆਸਟਰੇਲੀਆਭੱਖੜਾਲੋਕ ਸਭਾ ਹਲਕਿਆਂ ਦੀ ਸੂਚੀਭਾਈ ਜੋਧ ਸਿੰਘਗੁਰਦਿਆਲ ਸਿੰਘਤਜੱਮੁਲ ਕਲੀਮਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਪੰਜਾਬ ਦਾ ਇਤਿਹਾਸਸਵਿੰਦਰ ਸਿੰਘ ਉੱਪਲਬਾਸਕਟਬਾਲਅਰਦਾਸਨਕਸ਼ਾਗੁਰਦੁਆਰਿਆਂ ਦੀ ਸੂਚੀਪਾਣੀਪਤ ਦੀ ਪਹਿਲੀ ਲੜਾਈਲੋਕ ਸਾਹਿਤਪੰਜਾਬ ਦੀਆਂ ਲੋਕ-ਕਹਾਣੀਆਂਗੂਰੂ ਨਾਨਕ ਦੀ ਪਹਿਲੀ ਉਦਾਸੀਇੰਗਲੈਂਡ ਦੇ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਮਨੁੱਖੀ ਜੀਭਨਾਵਲਖ਼ਾਲਿਸਤਾਨ ਲਹਿਰਭਾਸ਼ਾ ਵਿਗਿਆਨ🡆 More