ਹਸਨੇ ਮਹਿਮੇ ਦੀ ਵਾਰ

ਹਸਨੇ ਮਹਿਮੇ ਦੀ ਵਾਰ ਪੰਜਾਬੀ ਸਾਹਿਤ ਦੇ ਮੁੱਢਲੇ ਦੌਰ ਦੀ ਛੇ ਪ੍ਰਮੁੱਖ ਵਾਰਾਂ ਵਿੱਚੋਂ ਇੱਕ ਵਾਰ ਹੈ। ਇਸਦਾ ਸਮੂਚਾ ਪਾਠ ਸਾਨੂੰ ਉਪਲਬਧ ਨਹੀਂ ਹੈ। ਇਸ ਵਾਰ ਦੀਆਂ ਮਿਲਦੀਆਂ ਸਤਰਾਂ ਨੂੰ ਵੇਖਦੇ ਅਨੁਮਾਨ ਲਗਾਇਆ ਜਾਂਦਾ ਹੈ ਇਸਦੀ ਰਚਨਾ ਮਾਖਾ ਢਾਡੀ ਨੇ ਕੀਤੀ ਹੈ। ਇਸ ਵਾਰ ਵਿੱਚ ਹਸਨੇ ਅਤੇ ਮਹਿਮੇ ਨਾਂ ਦੇ ਦੋ ਰਾਜਪੂਤ ਸਰਦਾਰਾਂ ਦੀ ਆਪਸੀ ਲੜਾਈ ਦਾ ਵਰਣਨ ਹੈ।

ਇਸ ਵਾਰ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ ਜਿਸ ਵਿੱਚ ਸਾਰੰਗ ਦੀ ਵਾਰ ਮਹਲਾ ੪ ਨੂੰ ਇਸ ਵਾਰ ਦੀ ਧੁਨੀ ਉੱਤੇ ਗਾਉਣ ਦਾ ਉਪਦੇਸ਼ ਹੈ।

ਕਥਾਨਕ

ਵਾਰ ਦੀ ਕਥਾ ਵਿੱਚ ਮਹਿਮਾ ਹਸਨੇ ਨੂੰ ਕੈਦ ਕਰ ਲੈਂਦਾ ਹੈ ਪਰ ਹਸਨਾ ਕਿਸੇ ਤਰ੍ਹਾਂ ਕੈਦ ਵਿੱਚੋਂ ਨਿਕਲ ਜਾਂਦਾ ਹੈ। ਫਿਰ ਹਸਨਾ ਆਪਣੀ ਫ਼ੌਜ ਸਮੇਤ ਲੜਨ ਆਉਂਦਾ ਹੈ ਅਤੇ ਲੜਦੇ ਹੋਏ ਮਾਰਿਆ ਜਾਂਦਾ ਹੈ।

ਕਾਵਿ-ਨਮੂਨਾ

ਹਸਨੇ ਮਹਿਮਾ ਰਾਣਿਆ, ਦੋਹਾਂ ਉਠਾਈ ਦਲ।
ਮਹਿਮਾਂ ਹਸਨਾਂ ਮਾਰਿਆ, ਦੁਧ ਤੋਂ ਮੱਖੀ ਗਈ ਟਲ।
ਬਹੁਤੇ ਰੰਗ ਵਿਗੁਤਿਆ, ਅਥਰਬਣ ਬੇਦ ਪਾਇਆ ਟੁਟ ਗਲ।
ਆਖੀਂ ਮਾਖੇ ਢਾਡੀਆਂ, ਦੋ ਸੀਂਹ ਨਾ ਟੁਰਦੇ ਰਲ।
ਮਹਿਮਾ ਹਸਨਾ ਰਾਜਪੂਤ ਰਾਏ ਭਾਰੇ ਭੱਟੀ।
ਹਸਨੇ ਬੇਈਮਾਨਗਈ ਨਾਲ ਮਹਿਮੇ ਖੱਦੀ।
ਭੇਦ ਦੋਹਾਂ ਦਾ ਮੱਚਿਆ, ਸਰ ਵਗੇ ਫੱਟੀ।
ਮਹਿਮੇ ਪਾਇ ਫੜ੍ਹੇ ਰਣ, ਗਲ ਹਸਨੇ ਘਟੀ।
ਬੰਨ੍ਹ ਹਸਨੇ ਨੂੰ ਛੱਡਿਆ, ਜਸ ਮਹਿਮੇ ਖੱਟੀ।

ਹਵਾਲਾ

  • ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ, ਗੋਬਿੰਦ ਸਿੰਘ ਲਾਂਬਾ; ਪੰਜਾਬੀ ਸਾਹਿਤ ਦੀ ਉਤਪਤੀ ਅਤੇ ਵਿਕਾਸ;2000; ਪੰਨਾ 57-58

Tags:

ਪੰਜਾਬੀ ਸਾਹਿਤਵਾਰ

🔥 Trending searches on Wiki ਪੰਜਾਬੀ:

ਗੱਤਕਾਮਸ਼ੀਨੀ ਬੁੱਧੀਮਾਨਤਾਜਰਨੈਲ ਸਿੰਘ ਭਿੰਡਰਾਂਵਾਲੇਖੇਤੀਬਾੜੀਮਨੋਵਿਸ਼ਲੇਸ਼ਣਵਾਦਰਾਜਨੀਤੀ ਵਿਗਿਆਨਨਿਬੰਧਸਮਿੱਟਰੀ ਗਰੁੱਪਸ਼ੁਭਮਨ ਗਿੱਲਪੰਜਾਬ ਦੇ ਲੋਕ-ਨਾਚਨਾਨਕ ਸਿੰਘਮਾਲਵਾ (ਪੰਜਾਬ)ਐਮਨੈਸਟੀ ਇੰਟਰਨੈਸ਼ਨਲ11 ਅਕਤੂਬਰਸੰਯੁਕਤ ਰਾਜਦਰਸ਼ਨ ਬੁਲੰਦਵੀਗੁਰੂ ਅੰਗਦਜਲ੍ਹਿਆਂਵਾਲਾ ਬਾਗ ਹੱਤਿਆਕਾਂਡਭਗਤ ਧੰਨਾ ਜੀਭਾਰਤ ਦਾ ਸੰਵਿਧਾਨਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਆਧੁਨਿਕ ਪੰਜਾਬੀ ਕਵਿਤਾਭਾਸ਼ਾ ਵਿਗਿਆਨਔਰਤਾਂ ਦੇ ਹੱਕਤਜੱਮੁਲ ਕਲੀਮਕਾਲ਼ਾ ਸਮੁੰਦਰਆਰੀਆ ਸਮਾਜਤਰਸੇਮ ਜੱਸੜਗੇਜ਼ (ਫ਼ਿਲਮ ਉਤਸ਼ਵ)ਚਿੱਟਾ ਲਹੂਹੂਗੋ ਚਾਵੇਜ਼ਕੰਬੋਜਮਿੱਤਰ ਪਿਆਰੇ ਨੂੰਚਮਾਰਮਰਾਠਾ ਸਾਮਰਾਜਕਾਰੋਬਾਰਜਾਮਨੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਚੰਦਰਮਾਮੁਗ਼ਲ ਸਲਤਨਤਗੁੱਲੀ ਡੰਡਾਸਾਮਾਜਕ ਮੀਡੀਆਆਈ ਐੱਸ ਓ 3166-1ਰਾਧਾਨਾਥ ਸਿਕਦਾਰ27 ਮਾਰਚਨਿਬੰਧ ਦੇ ਤੱਤਪੰਜਾਬ (ਭਾਰਤ) ਦੀ ਜਨਸੰਖਿਆਗ੍ਰੇਗੋਰੀਅਨ ਕੈਲੰਡਰਪੰਜਾਬ ਦਾ ਇਤਿਹਾਸਈ- ਗੌਰਮਿੰਟਅਰਦਾਸਧੁਨੀ ਸੰਪ੍ਰਦਾਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀਪੰਜਾਬੀ ਨਾਵਲਘੋੜਾਬੈਟਮੈਨਨਪੋਲੀਅਨਉਪਵਾਕਪੜਨਾਂਵਖ਼ੁਸ਼ੀਭਗਤ ਸਿੰਘਸਵਰਾਜਬੀਰਸੁਜਾਨ ਸਿੰਘਕਾਮਾਗਾਟਾਮਾਰੂ ਬਿਰਤਾਂਤਬਲਵੰਤ ਗਾਰਗੀਗ਼ਦਰ ਲਹਿਰਕਿੱਸਾ ਕਾਵਿਗਿਆਨੀ ਗੁਰਮੁਖ ਸਿੰਘ ਮੁਸਾਫ਼ਿਰਦਿਨੇਸ਼ ਕਾਰਤਿਕਹਿਰਣਯਾਕਸ਼ਪਪੁਰਾਤਨ ਜਨਮ ਸਾਖੀ ਗੁਰੂ ਨਾਨਕ ਦੇਵ ਜੀਨਿਊਯਾਰਕ ਸ਼ਹਿਰ🡆 More