ਹਥਿਆਰ

ਹਥਿਆਰ ਜਾਂ ਸ਼ਸਤਰ ਕੋਈ ਅਜਿਹਾ ਜੰਤਰ ਜਾਂ ਜੰਗੀ ਸਮਾਨ ਹੁੰਦਾ ਹੈ ਜਿਸ ਨਾਲ਼ ਜਿਊਂਦੇ ਪ੍ਰਾਣੀਆਂ, ਢਾਂਚਿਆਂ ਜਾਂ ਪ੍ਰਬੰਧਾਂ ਨੂੰ ਨੁਕਸਾਨ ਜਾਂ ਹਾਨੀ ਪਹੁੰਚਾਈ ਜਾ ਸਕੇ। ਹਥਿਆਰਾਂ ਦੀ ਵਰਤੋਂ ਸ਼ਿਕਾਰ, ਜੁਰਮ, ਕਨੂੰਨ ਦ੍ਰਿੜ੍ਹੀਕਰਨ, ਨਿੱਜੀ ਬਚਾਅ ਅਤੇ ਜੰਗ ਵਰਗੇ ਕਾਰਜਾਂ ਦੀ ਕਾਟ ਅਤੇ ਕਾਬਲੀਅਤ ਵਧਾਉਣ ਵਾਸਤੇ ਕੀਤੀ ਜਾਂਦੀ ਹੈ। ਮੋਕਲੇ ਤੌਰ 'ਤੇ ਹਥਿਆਰ ਕੋਈ ਵੀ ਅਜਿਹੀ ਚੀਜ਼ ਹੋ ਸਕਦੀ ਹੈ ਜਿਸ ਨਾਲ਼ ਵਿਰੋਧੀ ਤੋਂ ਵੱਧ ਨੀਤਕ, ਪਦਾਰਥੀ ਜਾਂ ਮਾਨਸਿਕ ਲਾਹਾ ਖੱਟਿਆ ਜਾ ਸਕੇ।

ਹਥਿਆਰ
ਮੁਗਲ ਫੌਜ ਦੁਆਰਾ ਵਰਤੇ ਜਾਂਦੇ ਹਥਿਆਰ।

ਇਤਿਹਾਸ

ਪੂਰਵ-ਇਤਿਹਾਸਿਕ

ਚਿੰਪੈਂਜ਼ੀਆਂ ਦੁਆਰਾ ਵੀ ਚੀਜ਼ਾਂ ਦੀ ਹਥਿਆਰਾਂ ਵਜੋਂ ਵਰਤੋਂ ਕੀਤੀ ਜਾਂਦੀ ਹੈ, ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ 50 ਲੱਖ ਸਾਲ ਪਹਿਲਾਂ ਤੋਂ ਹੀ ਮੁੱਢਲੇ ਮਨੁੱਖਾਂ ਨੇ ਹਥਿਆਰਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਸੀ। ਸਭ ਤੋਂ ਪੁਰਾਣੇ ਹਥਿਆਰ ਸ਼ੋਨਿੰਗੇਨ ਬਰਛੇ ਹਨ। ਇਹ 8 ਬਰਛੇ ਹਨ ਜੋ 3 ਲੱਖ ਸਾਲ ਪਹਿਲਾਂ ਹਥਿਆਰਾਂ ਵਜੋਂ ਵਰਤੇ ਜਾਂਦੇ ਸਨ।

ਪੁਰਾਤਨ ਕਾਲ

ਇਸ ਕਾਲ ਵਿੱਚ ਹਥਿਆਰਾਂ ਵਿੱਚ ਤਾਂਬੇ ਯੁੱਗ ਦੌਰਾਨ ਹਥਿਆਰਾਂ ਵਿੱਚ ਤਾਂਬੇ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਕਾਂਸੀ ਯੁੱਗ ਵਿੱਚ ਕਾਂਸੀ ਦੀ ਵਰਤੋਂ ਸ਼ੁਰੂ ਹੋਈ।

ਲੋਹੇ ਯੁੱਗ ਦੌਰਾਨ ਬਣਾਈਆਂ ਗਈਆਂ ਮੁੱਢਲੀਆਂ ਤਲਵਾਰਾਂ ਕਾਂਸੀ ਤੋਂ ਮਜ਼ਬੂਤ ਨਹੀਂ ਸਨ। 1200 ਈ.ਪੂ. ਦੌਰਾਨ ਸਬ-ਸਹਾਰਾ ਅਫਰੀਕਾ ਵਿੱਚ ਹਥਿਆਰ ਬਣਾਉਣ ਵਿੱਚ ਲੋਹੇ ਦੀ ਵਰਤੋਂ ਵੱਡੇ ਪੱਧਰ ਉੱਤੇ ਸ਼ੁਰੂ ਹੋ ਗਈ ਸੀ।

ਮੱਧਕਾਲ

ਇਸ ਕਾਲ ਵਿੱਚ ਨਵੀਂ ਕਿਸਮ ਦੀਆਂ ਤਲਵਾਰਾਂ ਦੀ ਵਰਤੋਂ ਸ਼ੁਰੂ ਹੋਈ ਕਿਉਂਕਿ ਇਸ ਸਮੇਂ ਵਿੱਚ ਘੋੜਸਵਾਰਾਂ ਵਿੱਚ ਲੜਾਈ ਪ੍ਰਮੁੱਖ ਸੀ। ਇਸ ਕਾਲ ਦੇ ਅੰਤ ਵਿੱਚ ਬਰੂਦ ਅਤੇ ਤੋਪ ਦੀ ਵਰਤੋਂ ਵੀ ਸ਼ੁਰੂ ਹੋਈ।

ਮੁੱਢਲਾ ਆਧੁਨਿਕ ਕਾਲ

ਯੂਰਪੀ ਪੁਨਰਜਾਗਰਨ ਤੋਂ ਬਾਅਦ ਪੱਛਮ ਵਿੱਚ ਬੰਦੂਕਾਂ, ਤੋਪਾਂ ਆਦਿ ਦੀ ਵਰਤੋਂ ਸ਼ੁਰੂ ਹੋਈ। ਪਹਿਲੀ ਵਿਸ਼ਵ ਜੰਗ ਦੌਰਾਨ ਹਵਾਈ ਲੜਾਕੂ ਜਹਾਜ ਅਤੇ ਟੈਂਕਾਂ ਦੀ ਵਰਤੋਂ ਸ਼ੁਰੂ ਹੋਈ।

ਆਧੁਨਿਕ ਕਾਲ

ਦੂਜੀ ਵਿਸ਼ਵ ਜੰਗ ਵਿੱਚ ਹੋਰ ਕਈ ਕਿਸਮ ਦੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਜਿਵੇਂ ਕਿ ਰਸਾਇਣਕ ਅਤੇ ਜੀਵ ਵਿਗਿਆਨਕ ਹਥਿਆਰ। ਇਸਦੇ ਨਾਲ ਹੀ ਦੂਜੀ ਵਿਸ਼ਵ ਜੰਗ ਵਿੱਚ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਵੀ ਕੀਤੀ ਗਈ।

ਹਵਾਲੇ

Tags:

ਹਥਿਆਰ ਇਤਿਹਾਸਹਥਿਆਰ ਹਵਾਲੇਹਥਿਆਰਜੁਰਮਜੰਗਸ਼ਿਕਾਰ

🔥 Trending searches on Wiki ਪੰਜਾਬੀ:

ਮਲਾਲਾ ਯੂਸਫ਼ਜ਼ਈਜੋੜ (ਸਰੀਰੀ ਬਣਤਰ)ਮੁਫ਼ਤੀਚੜ੍ਹਦੀ ਕਲਾਚੰਦਰਯਾਨ-3ਰੂਸ੧੯੨੦ਸਿੱਖ ਸਾਮਰਾਜਕਬੀਰ18 ਅਕਤੂਬਰਮਾਂਪੰਜਾਬੀ ਸਭਿਆਚਾਰ ਟੈਬੂ ਪ੍ਰਬੰਧਧਰਮਪੀਰ ਬੁੱਧੂ ਸ਼ਾਹਧਿਆਨ ਚੰਦਖ਼ੁਸ਼ੀਵਿਕੀਪੀਡੀਆਪੰਜਾਬੀ ਭਾਸ਼ਾਲੋਕ ਸਭਾ ਦਾ ਸਪੀਕਰਛੋਟਾ ਘੱਲੂਘਾਰਾਸੁਕੁਮਾਰ ਸੇਨ (ਭਾਸ਼ਾ-ਵਿਗਿਆਨੀ)ਹੈਂਡਬਾਲ੧੭ ਮਈਪੰਜਾਬ ਦੇ ਤਿਓਹਾਰਜੋੜਵਿਕੀਮੀਡੀਆ ਕਾਮਨਜ਼ਜੂਆਜਿੰਦ ਕੌਰਅੰਮ੍ਰਿਤ ਵੇਲਾਅਲਰਜੀਮਾਰਗਰੀਟਾ ਵਿਦ ਅ ਸਟਰੌਅਨਾਮ28 ਅਕਤੂਬਰਪੰਜਾਬੀ ਅਧਿਆਤਮਕ ਵਾਰਾਂਗੁਰੂ ਗ੍ਰੰਥ ਸਾਹਿਬਘੋੜਾਪੰਕਜ ਉਧਾਸਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ26 ਅਕਤੂਬਰਰਾਜਾ ਰਾਮਮੋਹਨ ਰਾਏਬਾਬਾ ਬੁੱਢਾ ਜੀਪਾਉਂਟਾ ਸਾਹਿਬਖੇਤੀਬਾੜੀਸੱਭਿਆਚਾਰ ਦਾ ਰਾਜਨੀਤਕ ਪੱਖਉਪਿੰਦਰ ਕੌਰ ਆਹਲੂਵਾਲੀਆਇਸਤਾਨਬੁਲਸ਼ਿਵ ਸਿੰਘਕਾਰੋਬਾਰਜਰਨੈਲ ਸਿੰਘ ਭਿੰਡਰਾਂਵਾਲੇਗੁੱਲੀ ਡੰਡਾਅਲੰਕਾਰ (ਸਾਹਿਤ)ਪੰਜਾਬ ਲੋਕ ਸਭਾ ਚੋਣਾਂ 2024ਅਸੀਨਸਿਆਸੀ ਦਲਪੰਜਾਬ ਦੇ ਲੋਕ-ਨਾਚਕਿਰਿਆਕਿਰਪਾਲ ਸਿੰਘ ਕਸੇਲਨਿਊਜ਼ੀਲੈਂਡਮਿਲਖਾ ਸਿੰਘਸਿਸਟਮ ਸਾਫ਼ਟਵੇਅਰਪੰਜਾਬੀ ਕਹਾਣੀਮੀਡੀਆਵਿਕੀਟਿਕਾਊ ਵਿਕਾਸ ਟੀਚੇਜ਼ਫ਼ਰਨਾਮਾਕੜਾ96ਵੇਂ ਅਕਾਦਮੀ ਇਨਾਮਨਾਦਰ ਸ਼ਾਹਬਹੁਲੀਭਾਈ ਗੁਰਦਾਸ ਦੀਆਂ ਵਾਰਾਂਪਾਈਵਾਰਿਸ ਸ਼ਾਹ19 ਅਕਤੂਬਰਕੇਸਗੜ੍ਹ ਕਿਲ੍ਹਾ🡆 More