ਸ੍ਰੀਲਾਲ ਸ਼ੁਕਲ: ਭਾਰਤੀ ਲੇਖਕ

ਸ਼੍ਰੀਲਾਲ ਸ਼ੁਕਲ (31 ਦਸੰਬਰ,1925-28 ਅਕਤੂਬਰ,2011) ਹਿੰਦੀ ਦੇ ਪ੍ਰਮੁੱਖ ਸਾਹਿਤਕਾਰ ਸਨ। ਉਹ ਸਮਕਾਲੀ ਕਥਾ-ਸਾਹਿਤ ਵਿੱਚ ਉਦੇਸ਼ਪੂਰਣ ਵਿਅੰਗਕਾਰੀ ਲਈ ਪ੍ਰਸਿੱਧ ਸਨ। ਸ਼੍ਰੀਲਾਲ ਸ਼ੁਕਲ ਨੇ 25 ਦੇ ਕਰੀਬ ਕਿਤਾਬਾਂ ਦੀ ਰਚਨਾ ਕੀਤੀ। ਸ਼ੁਕਲ ਨੇ ਆਜ਼ਾਦੀ ਤੋਂ ਬਾਅਦ ਭਾਰਤੀ ਸਮਾਜ ਦੇ ਵਿੱਚ ਗਿਰਦੇ ਨੈਤਿਕ ਕਦਰਾਂ-ਕੀਮਤਾਂ ਨੂੰ ਆਪਣੇ ਨਾਵਲਾਂ ਵਿੱਚ ਉਜਾਗਰ ਕੀਤਾ ਹੈ। ਸ਼ੁਕਲ ਦੀਆਂ ਲਿਖਤਾਂ ਵਿੱਚ ਪੇਂਡੂ ਜੀਵਨ ਦੇ ਨਕਾਰਾਤਮਕ ਪਹਿਲੂ ਅਤੇ ਭਾਰਤੀ ਸ਼ਹਿਰੀ ਜੀਵਨ ਦੇ ਵਿਅੰਗਮਈ ਰੂਪ ਨੂੰ ਪ੍ਰਸਤੁਤ ਕਰਦਿਆਂ ਹਨ।

ਸ੍ਰੀਲਾਲ ਸ਼ੁਕਲ
ਸ੍ਰੀਲਾਲ ਸ਼ੁਕਲ: ਜੀਵਨ, ਰਚਨਾਵਾਂ, ਸਨਮਾਨ

ਜੀਵਨ

ਸ਼੍ਰੀਲਾਲ ਸ਼ੁਕਲ ਦਾ ਜਨਮ 31 ਦਸੰਬਰ 1925 ਵਿੱਚ ਉੱਤਰ-ਪ੍ਰਦੇਸ਼ ਦੇ ਲਖਨਊ ਜਿਲ੍ਹੇ ਵਿੱਚ ਅਟਰੌਲੀ ਨਾਂ ਦੀ ਜਗ੍ਹਾਂ ਹੋਇਆ। ਸ਼ੁਕਲ ਨੇ ਆਪਣੀ ਗਰੈਜੂਏਸ਼ਨ 1947 ਵਿੱਚ ਅਲਹਾਬਾਦ ਯੂਨੀਵਰਸਿਟੀ ਤੋਂ ਕੀਤੀ। ਸ਼ੁਕਲ ਨੇ ਉੱਤਰ-ਪ੍ਰਦੇਸ਼ ਵਿੱਚ ਪ੍ਰਾਂਤਕ ਸਿਵਿਲ ਸਰਵਿਸਿਜ਼ (ਪੀ.ਸੀ.ਐਸ.) ਦੀ ਨੌਕਰੀ 1949 ਵਿੱਚ ਸ਼ੁਰੂ ਕੀਤੀ ਜਿਸਨੂੰ ਬਾਅਦ ਵਿੱਚ ਆਈ.ਏ.ਐਸ ਲਈ ਨਿਯੁਕਤ ਕੀਤਾ ਗਿਆ। ਦੀਰ 1979-1980 ਵਿੱਚ ਭਾਰਤੇਂਦੁ ਨਾਟ੍ਯ ਅਕੈਡਮੀ ਦੀ ਸੇਵਾ ਬਤੌਰ ਡਾਇਰੈਕਟਰ ਕੀਤੀ। 1983 ਵਿੱਚ ਸ਼ੁਕਲ ਨੂੰ ਆਈ.ਏ.ਐਸ ਦੀ ਪਦਵੀ ਤੋਂ ਰੀਟਾਅਰਮੈਂਟ ਮਿਲੀ। ਆਪਣੇ ਜੀਵਨ ਕਾਲ ਵਿੱਚ ਸ਼ੁਕਲ ਨੇ ਕੁਲ 25 ਕਿਤਾਬਾਂ ਦੇ ਕਰੀਬ ਰਚਨਾ ਕੀਤੀ ਜਿਨ੍ਹਾਂ ਵਿੱਚ ਮਕਾਨ,ਸੂਨੀ ਘਾਟੀ ਕਾ ਸੂਰਜ,ਬਿਸਰਾਮਪੁਰ ਕਾ ਸੰਤ ਮੁੱਖ ਰਚਨਾਵਾਂ ਹਨ। ਸ਼੍ਰੀਲਾਲ ਨੇ ਰਾਗ ਦਰਬਾਰੀ ਵਰਗੇ ਸ੍ਰੇਸ਼ਟ ਨਾਵਲ ਦੀ ਰਚਨਾ ਕੀਤੀ ਜਿਸ ਵਿੱਚ ਉਸਨੇ ਪੇਂਡੂ ਜੀਵਨ ਦੀ ਨਕਾਰਾਤਮਕਤਾ ਅਤੇ ਸ਼ਹਿਰੀ ਜੀਵਨ ਦੇ ਵਿਅੰਗਮਈ ਰੂਪ ਨੂੰ ਪੇਸ਼ ਕੀਤਾ ਹੈ। ਸ਼੍ਰੀਲਾਲ ਦੇ ਨਾਵਲ ਰਾਗ ਦਰਬਾਰੀ ਦਾ ਅਨੁਵਾਦ ਅੰਗਰੇਜ਼ੀ ਅਤੇ 15 ਭਾਰਤੀ ਭਾਸ਼ਾਵਾਂ ਵਿੱਚ ਹੋ ਚੁੱਕਿਆ ਹੈ। 1980 ਵਿੱਚ ਇਸ ਨਾਵਲ ਉੱਤੇ ਅਧਾਰਿਤ ਇੱਕ ਟੀ.ਵੀ ਸੀਰਿਅਲ ਨੈਸ਼ਨਲ ਨੈਟਵਰਕ ਤੇ ਕਈ ਮਹੀਨੇ ਚਲਦਾ ਰਿਹਾ। ਸ਼ੁਕਲ ਦੀ ਮੌਤ 28 ਅਕਤੂਬਰ 2011 ਵਿੱਚ ਹੋਈ।

ਰਚਨਾਵਾਂ

ਨਾਵਲ

  • ਸੂਨੀ ਘਾਟੀ ਕਾ ਸੂਰਜ 1957
  • ਅਗਿਆਤਵਾਸ 1962
  • ਰਾਗ ਦਰਬਾਰੀ 1968
  • ਆਦਮੀ ਕਾ ਜ਼ਹਿਰ 1972
  • ਸੀਮਾਏਂ ਟੁੱਟਤੀ ਹੈਂ 1973
  • ਮਕਾਨ 1976
  • ਪਹਿਲਾ ਪੜਾਵ 1987
  • ਬਿਸਰਾਮਪੁਰ ਕਾ ਸੰਤ 1998
  • ਬੱਬਰ ਸਿੰਘ ਔਰ ਉਸਕੇ ਸਾਥੀ 1999
  • ਰਾਗ ਵਿਰਾਗ 2001

ਵਿਅੰਗ

  • ਅੰਗਦ ਕਾ ਪਾਂਵ 1958
  • ਯਹਾਂ ਸੇ ਵਹਾਂ 1970
  • ਮੇਰੀ ਸ੍ਰੇਸ਼ਟ ਵਿਅੰਗ ਰਚਨਾਏਂ 1979
  • ਉਮਰਾਓਨਗਰ ਮੇਂ ਕੁੱਛ ਦਿਨ 1986
  • ਕੁੱਛ ਜ਼ਮੀਨ ਮੇਂ ਕੁੱਛ ਹਵਾ ਮੇਂ 1990
  • ਆਓ ਬੈਠ ਲੇਂ ਕੁੱਛ ਦੇਰ 1995
  • ਅਗਲੀ ਸ਼ਤਾਬਦੀ ਕਾ ਸ਼ਹਿਰ 1996
  • ਜਹਾਲਤ ਕੇ ਪਚਾਸ ਸਾਲ 2003
  • ਖਬਰੋਂ ਕਿ ਜੁਗਾਲੀ 2005

ਕਹਾਣੀ-ਸੰਗ੍ਰਹਿ

  • ਏ ਘਰ ਮੇਰਾ ਨਹੀ 1979
  • ਸੁਰਕਸ਼ਾ ਤਥਾ ਅਨਿਆ ਕਹਾਣੀਆਂ 1991
  • ਇਸ ਉਮਰ ਮੇਂ 2003
  • ਦਸ ਪ੍ਰਾਤੀਂਧੀ ਕਹਾਣੀਆ 2003

ਸੰਸਮਰਣ

  • ਮੇਰਾ ਸਾਕਸ਼ਾਤਕਾਰ 2002
  • ਕੁੱਛ ਸਾਹਿਤਿਆ ਚਰਚਾ ਭੀ 2008

ਸਾਹਿਤਿਕ ਸਮੀਖਿਆ

  • ਭਗਵਤੀ ਚਰਨ ਵਰਮਾ 1989
  • ਅਮ੍ਰਿਤਲਾਲ ਨਾਗਰ 1994
  • ਅਗਏਯਾ:ਕੁੱਛ ਰੰਗ ਕੁੱਛ ਰਾਗ 1999

ਸੰਪਾਦਨ

  • ਹਿੰਦੀ ਹਾਸਿਆ ਵਿਅੰਗਆ ਸੰਕਲਨ 2002

ਸਨਮਾਨ

ਸਾਹਿਤਕ ਯਾਤਰਾਵਾਂ

ਉਹ ਵੱਖ-ਵੱਖ ਸਾਹਿਤਕ ਸੈਮੀਨਾਰਾਂ, ਕਾਨਫਰੰਸਾਂ ਅਤੇ ਪੁਰਸਕਾਰ ਪ੍ਰਾਪਤ ਕਰਨ ਲਈ ਯੂਗੋਸਲਾਵੀਆ, ਜਰਮਨੀ, ਯੂ.ਕੇ., ਪੋਲੈਂਡ, ਸੂਰੀਨਾਮ ਦਾ ਦੌਰਾ ਕਰ ਚੁੱਕਾ ਹੈ। ਉਹ ਭਾਰਤ ਸਰਕਾਰ ਵੱਲੋਂ ਚੀਨ ਭੇਜੇ ਗਏ ਲੇਖਕਾਂ ਦੇ ਵਫ਼ਦ ਦੀ ਅਗਵਾਈ ਵੀ ਕਰ ਚੁੱਕੇ ਹਨ।

ਹਵਾਲੇ

Tags:

ਸ੍ਰੀਲਾਲ ਸ਼ੁਕਲ ਜੀਵਨਸ੍ਰੀਲਾਲ ਸ਼ੁਕਲ ਰਚਨਾਵਾਂਸ੍ਰੀਲਾਲ ਸ਼ੁਕਲ ਸਨਮਾਨਸ੍ਰੀਲਾਲ ਸ਼ੁਕਲ ਸਾਹਿਤਕ ਯਾਤਰਾਵਾਂਸ੍ਰੀਲਾਲ ਸ਼ੁਕਲ ਹਵਾਲੇਸ੍ਰੀਲਾਲ ਸ਼ੁਕਲ1925201128 ਅਕਤੂਬਰ31 ਦਸੰਬਰਹਿੰਦੀ

🔥 Trending searches on Wiki ਪੰਜਾਬੀ:

ਸਾਹਿਬ ਸਿੰਘਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਰੇਖਾ ਚਿੱਤਰਸੁਰਿੰਦਰ ਕੌਰਸੂਰਜ ਮੰਡਲਅੰਮ੍ਰਿਤਾ ਪ੍ਰੀਤਮਸੰਤ ਸਿੰਘ ਸੇਖੋਂਪੰਜਾਬੀਡਾ. ਮੋਹਨਜੀਤਬਾਬਾ ਦੀਪ ਸਿੰਘਲਹੂਸਾਉਣੀ ਦੀ ਫ਼ਸਲਅਭਾਜ ਸੰਖਿਆਯੂਟਿਊਬਨਾਦੀਆ ਨਦੀਮਵਰਨਮਾਲਾਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਲੋਹੜੀਵਟਸਐਪਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਤਖ਼ਤ ਸ੍ਰੀ ਪਟਨਾ ਸਾਹਿਬਚੰਡੀਗੜ੍ਹਅਜੀਤ ਕੌਰਸੰਤ ਰਾਮ ਉਦਾਸੀਜਸਵੰਤ ਸਿੰਘ ਕੰਵਲਭਾਰਤ ਦਾ ਇਤਿਹਾਸਨਾਮਮੀਰੀ-ਪੀਰੀਪਾਕਿਸਤਾਨਹਾਕੀਦਿੱਲੀਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)1947 ਤੋਂ 1980 ਤੱਕ ਪੰਜਾਬੀ ਸਵੈ-ਜੀਵਨੀ ਦਾ ਇਤਿਹਾਸਚੜ੍ਹਦੀ ਕਲਾਅਨੰਦ ਕਾਰਜਭੀਮਰਾਓ ਅੰਬੇਡਕਰਪੰਜਾਬੀ ਤਿਓਹਾਰਅੰਤਰਰਾਸ਼ਟਰੀ ਮਜ਼ਦੂਰ ਦਿਵਸਯੋਨੀਸਮਾਜ ਸ਼ਾਸਤਰਜਾਤਸਾਹਿਤ ਅਕਾਦਮੀ ਇਨਾਮਔਰੰਗਜ਼ੇਬਨਵਾਬ ਕਪੂਰ ਸਿੰਘਜੈਮਲ ਅਤੇ ਫੱਤਾਰਿਗਵੇਦਰਾਣਾ ਸਾਂਗਾਹੁਸੈਨੀਵਾਲਾਕਾਂਗਰਸ ਦੀ ਲਾਇਬ੍ਰੇਰੀਕਹਾਵਤਾਂਸੋਹਿੰਦਰ ਸਿੰਘ ਵਣਜਾਰਾ ਬੇਦੀਲੋਕ ਸਾਹਿਤਪੂਰਨ ਭਗਤਮੋਟਾਪਾਸੁਰ (ਭਾਸ਼ਾ ਵਿਗਿਆਨ)ਪੋਸਤਬਾਰੋਕਸ੍ਰੀ ਚੰਦਖੋਜਸੱਭਿਆਚਾਰਮਹਿਮੂਦ ਗਜ਼ਨਵੀਕਾਮਾਗਾਟਾਮਾਰੂ ਬਿਰਤਾਂਤਆਂਧਰਾ ਪ੍ਰਦੇਸ਼ਤਰਲਗਿਆਨੀ ਦਿੱਤ ਸਿੰਘਸੰਯੁਕਤ ਰਾਜਦਲੀਪ ਕੌਰ ਟਿਵਾਣਾਸਰੀਰਕ ਕਸਰਤਭਾਰਤੀ ਰੁਪਈਆਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਇਟਲੀਪੰਜ ਤਖ਼ਤ ਸਾਹਿਬਾਨਜਲ ਸੈਨਾਭਾਰਤ ਦੀ ਵੰਡਛੰਦ🡆 More