ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਗੁਰਸਿੱਖ

ਭਾਈ ਮਰਦਾਨਾ ਜੀ ਦਾ ਜਨਮ 1469 ਈ.

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕਵੀ

ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ

ਨੂੰ ਮਾਈ ਲੱਖੋ ਦੀ ਕੁੱਖੋਂ ਭਾਈ ਬਾਂਦਰੇ ਦੇ ਘਰ, ਰਾਇ ਭੋਇੰ ਦੀ ਤਲਵੰਡੀ ਜ਼ਿਲ੍ਹਾ ਸ਼ੇਖ਼ੂਪੁਰਾ (ਪਾਕਿਸਤਾਨ) ਵਿਖੇ ਹੋਇਆ। ਆਪ ਨੇ 54 ਸਾਲ ਗੁਰੂ ਨਾਨਕ ਦੇਵ ਜੀ ਨਾਲ ਗੁਜ਼ਾਰੇ। ਡਾ. ਰਾਜਿੰਦਰ ਸਿੰਘ ਸਾਹਿਲ ਦੇ ਅਨੁਸਾਰ, “ਭਾਈ ਮਰਦਾਨੇ ਨੇ ਗੁਰੂ ਨਾਨਕ ਦੇਵ ਜੀ ਨਾਲ 47 ਸਾਲ ਗੁਜ਼ਾਰੇ।” ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨਾਲ 3900 ਕਿ. ਮੀ. ਦੀ ਯਾਤਰਾ ਕੀਤੀ ਅਤੇ ਆਪਣੀ ਅਖੀਰਲਾ ਸਾਹ ਵੀ ਗੁਰੂ ਨਾਨਕ ਦੇਵ ਜੀ ਦੀ ਗੋਦ ਵਿੱਚ ਲਿਆ ਅਤੇ ਗੁਰੂ ਜੀ ਨੇ ਆਪਣੇ ਹੱਥੀਂ ਇਨ੍ਹਾਂ ਦੇ ਸਰੀਰ ਨੂੰ ਦਫ਼ਨਾਇਆ। ਡਾ. ਰਾਜਿੰਦਰ ਸਿੰਘ ਸਾਹਿਲ ਦੇ ਅਨੁਸਾਰ, “1524 ਈ. ਵਿੱਚ ਅਫ਼ਗ਼ਾਨਿਸਤਾਨ ਦੀ ਯਾਤਰਾ ਦੌਰਾਨ ਕੁਰਮ ਨਦੀ ਦੇ ਕੰਢੇ ਤੇ 65 ਸਾਲ ਦੀ ਉਮਰ ਵਿੱਚ ਸਰੀਰ ਦਾ ਤਿਆਗ ਕੀਤਾ ਤੇ ਗੁਰੂ ਜੀ ਨੇ ਆਪਣੇ ਹੱਥੀਂ ਦਫ਼ਨਾਇਆ।” ਭਾਈ ਮਰਦਾਨੇ ਦੇ ਤਿੰਨ ਸਲੋਕ ਰਾਗ ਬਿਹਾਗੜਾ ਵਿੱਚ 553 ਅੰਗ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।

ਕਲੁ ਕਲਵਾਲੀ ਕਾਮ ਮਦੁ ਮਨੂਆ ਪੀਵਣਹਾਰ।।

ਕਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ।। ਬਿਹਾਗੜਾ, ਮਰਦਾਨਾ1, ਅੰਗ 553।।

ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰ।।

ਕਰਣੀ ਲਾਹਣੁ ਸਤੁ ਗੁੜੁ ਸਚੁ ਸਰਾ ਕਰਿ ਸਾਰੁ।।553

ਇਸ ਦੇ ਪਹਿਲੇ ਸਲੋਕ ਵਿੱਚ ਦੱਸਿਆ ਗਿਆ ਹੈ ਕਿ ਕਲਯੁਗ ਦੀ ਘੜਾ ਲਾਲਚ ਰੂਪੀ ਸ਼ਰਾਬ ਨਾਲ ਭਰਿਆ ਹੋਇਆ ਹੈ ਤੇ ਲੋਕੀ ਇਸ ਨੂੰ ਪੀਣ ਵਿੱਚ ਮਦ ਮਸਤ ਹਨ। ਉਹ ਇਹ ਨਹੀਂ ਜਾਣਦੇ ਕਿ ਉਹ ਆਪਣਾ ਅਨਮੋਲ ਜੀਵਨ ਵਿਅਰਥ ਗਵਾ ਰਹੇ ਹਨ। ਭਾਈ ਮਰਦਾਨੇ ਦੇ ਸ਼ਬਦਾਂ ਵਿੱਚ ਸ਼ਬਦਾਵਲੀ ਤੇ ਸਿੰਮਲੀਆਂ ਸੁਚੱਜੇ ਢੰਗ ਨਾਲ ਵਰਤੀਆਂ ਹਨ, ਜਿਨ੍ਹਾਂ ਕਰਕੇ ਇਹ ਛੇਤੀ ਸਮਝ ਆ ਜਾਂਦੇ ਹਨ।

ਬਾਬਾ ਸੁੰਦਰ ਜੀ (1560-1603 ਈ.)

ਬਾਬਾ ਸੁੰਦਰ ਜੀ ਗੁਰੂ ਅਮਰਦਾਸ ਜੀ ਦੇ ਪੜਪੋਤੇ ਸਨ। ਆਪ ਦਾ ਜਨਮ 1560 ਈ. ਨੂੰ ਗੋਇੰਦਵਾਲ ਸਾਹਿਬ ਵਿਖੇ ਬਾਬਾ ਅਨੰਦ ਜੀ ਦੇ ਘਰ ਹੋਇਆ। ਆਪ ਗੁਰੂ ਅਰਜਨ ਦੇਵ ਜੀ ਤੋਂ ਤਿੰਨ ਸਾਲ ਵੱਡੇ ਅਤੇ ਉਨ੍ਹਾਂ ਦੇ ਸਮਕਾਲੀ ਸਨ। ਗੁਰੂ ਅਮਰਦਾਸ ਜੀ ਨੇ ਜੋ ਉਪਦੇਸ਼ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਦਿੱਤਾ, ਉਸ ਨੂੰ ਬਾਬਾ ਸੁੰਦਰ ਆਪਣੀ ‘ਸੱਦ’ ਬਾਣੀ ਵਿੱਚ ਲਿਖਿਆ ਹੈ। ਜੋ ਗੁਰੂ ਗ੍ਰੰਥ ਸਾਹਿਬ ਦੇ ਅੰਗ 923-24 ਤੇ ਦਰਜ ਹੈ। ‘ਮੱਦ’ ਦਾ ਅਰਥ ਹੈ “ਸੱਦਾ ਦੇਣਾ” ਅਤੇ ‘ਮਰਨ ਦਾ ਬੁਲਾਵਾ’ ਇਹ ਬਾਣੀ ਹਰ ਸਿੱਖ ਦੇ ਅਕਾਲ ਚਲਾਣ ਤੇ ਪੜ੍ਹੀ ਜਾਂਦੀ ਹੈ। ਬਾਬਾ ਸੁੰਦਰ ਜੀ ਦੇ ਕੇਵਲ 43 ਸਾਲ ਦੀ ਉਮਰ ਭੋਗ ਕੇ 1603 ਈ. ਵਿੱਚ ਪਰਲੋਕ ਸਿਧਾਰ ਗਏ। ਆਪ ਦੀ ‘ਸੱਦ’ ਬਾਣੀ ਇਨ੍ਹਾਂ ਪੰਕਤੀਆਂ ਨਾਲ ਆਰੰਭ ਹੁੰਦੀ ਹੈ।

ਜਗਿ ਦਾਤਾ ਸੋਇ ਭਗਤਿ ਵਛਲੁ ਤਿਹੁ ਲੋਇ ਜੀਉ।।

ਗੁਰੂ ਸ਼ਬਦ ਸਮਾਵਏ ਅਵਰੁ ਨਾ ਜਾਣੈ ਕੋਇ ਜੀਉ।।ਰਾਮਕਲੀ ਸੱਦ 923।।

ਅੱਗੇ ਜਾ ਕੇ ਭਾਣੇ ਅਤੇ ਰਜ਼ਾ ਨੂੰ ਖ਼ੁਸ਼ੀ ਖ਼ੁਸ਼ੀ ਪਰਵਾਨ ਕਰਨ ਦਾ ਜ਼ਿਕਰ ਹੈ:

ਮੇਰੇ ਸਿਖ ਸੁਣਹੁ ਪੁਤ ਭਾਈਹੋ, ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ।।

ਹਰਿ ਭਾਣੀ ਗੁਰ ਭਾਇਆ ਮੇਰਾ ਹਰਿ ਪ੍ਰਭੁ ਬਾਣਾ ਭਾਵਏ।।

ਆਨੰਦ ਅਨਹਦ ਵਜਹਿ ਵਾਜੇ ਹਰਿ ਆਪ ਗਲਿ ਮੇਲਾਵਏ।।

ਅਤੇ ਅੰਤਿਮ ਪੰਕਤੀਆਂ ਇਵੇਂ ਹਨ:

ਹਰਿ ਭਾਇਆ ਗੁਰ ਬੋਲਿਆ ਹਰਿ ਪੁਰਖ ਮਿਲਿਆ ਸੁਜਾਣੁ ਜੀਉ।।

ਰਾਮਦਾਸ ਸੋਢੀ ਤਿਲਕੁ ਦੀਆਂ ਗੁਰ ਸ਼ਬਦੁ ਸਚੁ ਨੀਸਾਣੁ ਜੀਉ।।

ਕਹੈ ਸੁੰਦਰ ਸੁਣਹੁ ਸੰਤਹੁ ਸਭੁ ਜਗਤ ਪੈਰੀ ਪਾਇ ਜੀਉ।।923।।

"ਉਹ ਸਾਰੇ ਜਹਾਨ ਦਾ ਸੁਆਮੀ ਤਿੰਨਾਂ ਜਹਾਨਾਂ ਵਿੱਚ ਆਪਣੇ ਸ਼ਰਧਾਲੂਆਂ ਨੂੰ ਪਿਆਰ ਕਰਨ ਵਾਲਾ ਹੈ। ਜੋ ਗੁਰੂ ਜੀ ਦੀ ਬਾਣੀ ਵਿੱਚ ਹੀ ਲੀਨ ਹੈ ਤੇ ਅਕਾਲ ਪੁਰਖ ਤੋਂ ਸਿਵਾ ਹੋਰ ਕਿਸੇ ਨੂੰ ਨਹੀਂ ਮੰਨਦਾ ਅਤੇ ਉਸ ਦਾ ਹੀ ਨਾਮ ਜਪਦਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਅਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਦ੍ਰਿਸ਼ਟੀ ਕਰਕੇ ਗੁਰੂ ਅਮਰਦਾਸ ਜੀ ਨੇ ਉੱਚਾ ਰੁਤਬਾ ਪਾਇਆ। ਇਸੇ ਤਰ੍ਹਾਂ ਅੰਤ ਵਿੱਚ ਸੁੰਦਰ ਜੀ ਕਹਿੰਦੇ ਹਨ ਕਿ ਫਿਰ ਸਾਰਾ ਸੰਸਾਰ ਹੀ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਢਹਿ ਪਿਆ ਤੇ ਗੁਰੂ ਅਮਰਦਾਸ ਜੀ ਵਾਹਿਗੁਰੂ ਦੀ ਜੋਤੀ ਜੋਤ ਵਿੱਚ ਵਲੀਨ ਹੋ ਗਏ।"

ਰਾਇ ਬਲਵੰਡ

ਰਾਇ ਬਲਵੰਡ ਜੀ ਡੂਮ ਰਬਾਬੀ ਸਨ ਜੋ ਭਾਈ ਸੱਤੇ ਨਾਲ ਰਲ ਕੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਕੀਰਤਨ ਕਰਦੇ ਸਨ। ਬਲਵੰਡ ਜੀ ਬ੍ਰਜ ਭਾਸ਼ਾ ਦੇ ਉੱਘੇ ਕਵੀ ਸਨ। ਇਨ੍ਹਾਂ ਦੀ ਪ੍ਰਤਿਭਾ ਨੂੰ ਸਲਾਹੁੰਦਿਆਂ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਨੂੰ ‘ਰਾਇ’ ਦਾ ਖ਼ਿਤਾਬ ਦਿੱਤਾ। ਪਟਿਆਲੇ ਵਾਲੀ ਜਨਮ ਸਾਖੀ ਅਨੁਸਾਰ, “ਸੱਤਾ ਤੇ ਬਲਵੰਡ ਭਾਈ ਮਰਦਾਨੇ ਦੀ ਕੁਲ ਵਿਚੋਂ ਹੀ ਸਨ, ਇਨ੍ਹਾਂ ਦੋਵਾਂ ਨੇ ਰਲ ਕੇ ਗੁਰੂ ਸਾਹਿਬਾਨਾਂ ਦੀ ਉਸਤਤ ਵਿੱਚ ਵਾਰ ਲਿਖੀ, ਜਿਸ ਦੀਆਂ ਪਹਿਲੀਆਂ ਪੰਜ ਪੌੜੀਆਂ ਬਲਵੰਡ ਜੀ ਨੇ ਅਤੇ ਆਖ਼ਰੀ ਤਿੰਨ ਸੱਤਾ ਜੀ ਨੇ ਲਿਖੀਆਂ। ਬਲਵੰਡ ਨੇ ਪਹਿਲੇ ਦੋ ਗੁਰੂ ਸਾਹਿਬਾਨ ਦੀ ਤੇ ਸੱਤਾ ਜੀ ਨੇ ਅਗਲੇ ਤਿੰਨ ਗੁਰੂ ਸਾਹਿਬਾਨਾਂ ਦੀ ਉਸਤਤ ਵਿੱਚ ਸ਼ਬਦਾਂ ਦਾ ਗਾਇਣ ਕੀਤਾ।” ਰਾਮ ਕਲੀ ਕੀ ਵਾਰ ਬਲਵੰਡ ਜੀ ਨੇ ਭਾਈ ਸੱਤੇ ਨਾਲ ਰਲ ਕੇ ਲਿਖੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 966 ਤੋਂ 968 ਤੇ ਦਰਜ ਹੈ, ਜਿਸ ਦੀਆਂ ਕੁੱਝ ਪੰਕਤੀਆਂ ਇਸ ਤਰ੍ਹਾਂ ਹਨ:

ਨਾਨਕ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵਣੈ।।(966 ਅੰਗ)

ਲਹਨੇ ਪਰਿਓਨ ਛਤਰੁ ਸਿਰਿ ਕਰਿ ਸਿਫਤੀ ਅੰਮ੍ਰਿਤ ਪੀਵਦੈ।।

ਤੁਧੁ ਡਿਠੇ ਸਚੇ ਪਾਤਸਾਹਿ ਮੁਲ ਜਨਮ ਦੀ ਕਟੀਐ।।

ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਾਲੀ।।(967 ਅੰਗ)

ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ ਖਿਆਲੀ।।

ਜਾਣੈ ਬਿਰਹਾਨੀਆ ਕੀ ਜਾਣੀ ਹੂ ਜਾਣੁ।।

ਕਿਆ ਮਲਾਹੀ ਸਚੇ ਪਾਤਿਸਾਹ ਜਾ ਤੂ ਸੁਘੜ ਸੁਜਾਣੁ।।(968 ਅੰਗ)

ਭਾਈ ਸੱਤਾ ਜੀ

ਬਹੁਤ ਭਗਤਾਂ ਵਾਂਗ ਸੱਤਾ ਜੀ ਬਾਰੇ ਇਨ੍ਹਾਂ ਦਾ ਜਨਮ ਕੱਥੇ ਅਤੇ ਕਦੋਂ ਹੋਇਆ ਪਤਾ ਨਹੀਂ ਚਲਦਾ। ਭਾਈ ਸੰਤੋਖ ਸਿੰਘ ਅਨੁਸਾਰ, “ਇਹ ਬਲਵੰਡ ਜੀ ਦੇ ਛੋਟੇ ਭਾਈ ਸਨ ਤੇ ਮਹਿਮਾ ਪਰਕਾਸ਼ ਦੇ ਰਚੈਤਾ ਬਾਵਾ ਕ੍ਰਿਪਾਲ ਸਿੰਘ ਅਨੁਸਾਰ, ਇਹ ਉਨ੍ਹਾਂ ਦੇ ਸਪੁੱਤਰ ਸਨ ਪਰ ਜ਼ਿਆਦਾ ਕਰਕੇ ਇਨ੍ਹਾਂ ਨੂੰ ਦੋ ਸਾਥੀ ਡੂਮ ਕਿਹਾ ਜਾਂਦਾ ਹੈ। ਭਾਈ ਸੱਤਾ ਜੀ ਨੇ ਗੁਰੂ ਅਮਰਦਾਸ ਜੀ ਦੀ ਮਹਿਮਾ ਵਿੱਚ ਫ਼ਰਮਾਇਆ ਕਿ ਪਾਤਸ਼ਾਹ ਨੂੰ ਗੁਰੂ ਨਾਨਕ ਦੇਵ ਵਾਲਾ ਹੀ ਗੁਰੂ ਤਿਲਕ, ਉਹੀ ਤਖ਼ਤ, ਉਹੀ ਦਰਬਾਰ ਪ੍ਰਾਪਤ ਹੋਇਆ। ਭਾਈ ਸੱਤਾ ਜੀ ਲਿਖਦੇ ਹਨ;

ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ। ਪੀਯੂ ਦਾਦੇ ਜੇਵਿਹਾ ਪੋਤ੍ਰਾ ਪਰਵਾਣੁ।।

ਸੱਤਾ ਜੀ ਰਾਮਾਦਾਸ ਜੀ ਨੂੰ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ ਜੀ ਦਾ ਰੂਪ ਵੇਖਦੇ ਤੇ ਖ਼ਿਆਲ ਕਰਦੇ ਹਨ ਕਿ ਜਦ ਮੈਂ ਉਨ੍ਹਾਂ ਦੇ ਦਰਸ਼ਨ ਕੀਤੇ ਤਦ ਮੇਰੀ ਆਤਮਾ ਨੂੰ ਪੂਰਨ ਸਹਾਰਾ ਮਿਲ ਗਿਆ।

ਧੰਨੁ ਸੁ ਤੇਰਾ ਥਾਨੁ ਹੈ, ਸਚੁ ਤੇਰਾ ਪੈਸਕਾਰਿਆ।।

ਨਾਨਕ ਤੂ ਲਹਣਾ ਤੂਹੈ ਗੁਰ ਅਮਰ ਤੂ ਵੀਚਾਰਿਆ।।(968 ਅੰਗ)

ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਬਾਰੇ ਵੀ ਲਿਖਦੇ ਹਨ ਕਿ ਚਾਰ ਗੁਰਾਂ ਨੇ ਚਾਰ ਸਮਿਆਂ ਨੂੰ ਪ੍ਰਕਾਸ਼ ਕੀਤਾ ਤੂੰ ਹੇ ਨਾਨਕ ਖ਼ੁਦ ਹਾ ਪੰਜਵਾ ਰੂਪ ਧਾਰਨ ਕਰਕੇ ਚੜ੍ਹਦੇ ਅਤੇ ਛਿਪਦੇ ਚਾਰੇ ਪਾਸਿਆਂ ਨੂੰ ਪਰਕਾਸ਼ ਨਾਲ ਭਰ ਦਿੱਤਾ ਹੈ:

ਤਖਤ ਬੈਠਾ ਅਰਜਨ ਗੁਰੂ ਸਤਗੁਰੂ ਦਾ ਖਿਵੈ ਚੰਦੋਆ।।

ਉਗਵਣਹੁ ਤੈ ਆਥਣਵਹੁ ਚਹੁ ਚਕੀ ਕੀਅਨੁ ਲੋਆ।।(968 ਅੰਗ)

ਭਾਈ ਸੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਕੀਰਤਨ ਕਰਦੇ ਰਹੇ ਅਤੇ ਇੱਕ ਦਿਨ ਭਰੇ ਦਰਬਾਰ ਵਿੱਚ ਆਸਾ ਦੀ ਵਾਰ ਦਾ ਭੋਗ ਪਾਉਂਦੇ ਸਾਰ ਦੋਹਾਂ ਰਬਾਬੀਆਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਗੁਰੂ ਹਰਗੋਬਿੰਦ ਸਾਹਿਬ ਨੇ ਇਨ੍ਹਾਂ ਦੀਆਂ ਆਖਰੀ ਰਸਮਾਂ ਕਰਕੇ ਇਨ੍ਹਾਂ ਨੂੰ ਵੱਡਾ ਮਾਣ ਹੀ ਨਹੀਂ ਬਖ਼ਸ਼ਿਆ ਸਗੋਂ ਅਮਰ ਕਰ ਦਿੱਤਾ।

Tags:

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਗੁਰਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕਵੀਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਗੁਰਸਿੱਖਭਾਈ ਮਰਦਾਨਾ

🔥 Trending searches on Wiki ਪੰਜਾਬੀ:

ਪੰਜਾਬੀਆਈ ਐੱਸ ਓ 3166-1ਕੀਰਤਪੁਰ ਸਾਹਿਬਪੰਜਾਬੀ ਵਿਕੀਪੀਡੀਆਬੈਅਰਿੰਗ (ਮਕੈਨੀਕਲ)ਗੁਰੂ ਹਰਿਗੋਬਿੰਦਮਿਸਲਆਰ ਸੀ ਟੈਂਪਲਇਸਲਾਮਮਨੁੱਖੀ ਅਧਿਕਾਰ ਦਿਵਸਮਾਂਤਾਰਾਦੇਗ ਤੇਗ਼ ਫ਼ਤਿਹਐਚ.ਟੀ.ਐਮ.ਐਲਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਗਿੱਦੜ ਸਿੰਗੀਧਰਤੀਜ਼ਫ਼ਰਨਾਮਾ (ਪੱਤਰ)ਰਾਜਾ ਸਾਹਿਬ ਸਿੰਘਟੀਬੀਮਾਂ ਬੋਲੀਗੁਰਦੁਆਰਾ ਪੰਜਾ ਸਾਹਿਬਬਾਬਾ ਦੀਪ ਸਿੰਘਪੰਜਾਬੀ ਕਵਿਤਾ ਦਾ ਬਸਤੀਵਾਦੀ ਦੌਰਵਿਲੀਅਮ ਸ਼ੇਕਸਪੀਅਰਬਸੰਤਅਮਰਜੀਤ ਕੌਰਸ਼ੇਰ ਸਿੰਘਭਗਤ ਸਿੰਘਘੜਾਗੂਗਲਖਾਦਜਨਮਸਾਖੀ ਅਤੇ ਸਾਖੀ ਪ੍ਰੰਪਰਾਫੁੱਟਬਾਲਵੰਦੇ ਮਾਤਰਮਸਾਮਾਜਕ ਮੀਡੀਆਮਲਾਲਾ ਯੂਸਫ਼ਜ਼ਈਜਲਵਾਯੂ ਤਬਦੀਲੀਰੂਸਕਲਪਨਾ ਚਾਵਲਾਮੌਲਿਕ ਅਧਿਕਾਰਜਗਤਾਰਤਖ਼ਤ ਸ੍ਰੀ ਹਜ਼ੂਰ ਸਾਹਿਬਭਾਰਤ ਦਾ ਸੰਵਿਧਾਨਗ਼ਿਆਸੁੱਦੀਨ ਬਲਬਨਵਰਚੁਅਲ ਪ੍ਰਾਈਵੇਟ ਨੈਟਵਰਕਇਲਤੁਤਮਿਸ਼ਪੰਜਾਬੀ ਲੋਕ ਬੋਲੀਆਂਗੁਰੂ ਗ੍ਰੰਥ ਸਾਹਿਬਫ਼ਾਇਰਫ਼ੌਕਸਕਲਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਮਹਿੰਦਰ ਸਿੰਘ ਧੋਨੀਭਾਰਤ ਸਰਕਾਰਸਰੀਰਕ ਕਸਰਤਜੈਮਲ ਅਤੇ ਫੱਤਾਬਿਰਤਾਂਤ-ਸ਼ਾਸਤਰਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਸੁਰ (ਭਾਸ਼ਾ ਵਿਗਿਆਨ)ਤਵਾਰੀਖ਼ ਗੁਰੂ ਖ਼ਾਲਸਾਪੰਜਾਬੀ ਨਾਵਲਮਲੇਰੀਆਮਾਤਾ ਸਾਹਿਬ ਕੌਰਗੁਰੂ ਨਾਨਕ ਜੀ ਗੁਰਪੁਰਬਜਲੰਧਰਵਲਾਦੀਮੀਰ ਲੈਨਿਨਬੰਦਾ ਸਿੰਘ ਬਹਾਦਰ2024 ਭਾਰਤ ਦੀਆਂ ਆਮ ਚੋਣਾਂਉਪਵਾਕਪੰਜ ਪਿਆਰੇਗੁਰਦੁਆਰਾ ਕਰਮਸਰ ਰਾੜਾ ਸਾਹਿਬਲਾਲਜੀਤ ਸਿੰਘ ਭੁੱਲਰਸੋਹਣੀ ਮਹੀਂਵਾਲਅਲੰਕਾਰ ਸੰਪਰਦਾਇਸਮਕਾਲੀ ਪੰਜਾਬੀ ਸਾਹਿਤ ਸਿਧਾਂਤ🡆 More