ਸੈਂਟਰਲ ਖ਼ਾਲਸਾ ਯਤੀਮਖਾਨਾ

ਸੈਂਟਰਲ ਖ਼ਾਲਸਾ ਯਤੀਮਖਾਨਾ ਅੰਮ੍ਰਿਤਸਰ ਦੀ ਸਥਾਪਨਾ ਚੀਫ਼ ਖ਼ਾਲਸਾ ਦੀਵਾਨ ਦੁਆਰਾ,ਯਤੀਮ ਤੇ ਨਿਆਸਰਾ ਬਚਿਆਂ ਦੀ ਸੇਵਾ ਸੰਭਾਲ ਲਈ 1904 ਵਿੱਚ ਕੀਤੀ ਗਈ ਸੀ। 1905 ਵਿੱਚ ਇਥੇ ਨੇਤਰਹੀਨ ਸੂਰਮਾ ਸਿੰਘਾਂ ਲਈ ਆਸ਼ਰਮ ਬਣਾਇਆ ਗਿਆ।

ਬੇਸਹਾਰਾ ਬੱਚਿਆਂ ਨੂੰ ਸਮਾਜ ਦਾ ਸਾਰਥਕ ਅੰਗ ਬਣਾਉਣ ਲਈ ਦਾਖਲ ਕਰਕੇ ਯੁਨਿਵਰਸਿਟੀ ਪੱਧਰ ਤੱਕ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ।ਇੱਕ ਸੂਚਨਾ ਮੁਤਾਬਕ ਸਾਲ 2016-17 ਵਿੱਚ ਕੁਲ 375 ਬੱਚੇ ਸਿੱਖਿਆ ਲੈ ਰਹੇ ਸਨ, ਜਿਨ੍ਹਾ ਵਿੱਚ 45 ਬੱਚੇ ਨੇਤਰਹੀਨ ਸਨ।ਇਹ ਬੱਚੇ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਆਏ ਸਨ ਤੇ ਕੁੱਝ ਨੇਪਾਲ ਤੋਂ ਵੀ।ਇਨ੍ਹਾਂ ਨੂੰ ਚੰਗੇ ਡਾਕਟਰ, ਇੰਜੀਅਨਰ, ਟੈਕਨੀਸ਼ੀਅਨ,ਇਲੈਕਟ੍ਰੀਸੀਅਨ, ਕੀਰਤਨੀਏ ਆਦਿ ਬਨਣ ਦੀ ਸਿਖਲਾਈ ਦਿੱਤੀ ਜਾਂਦੀ ਹੈ।ਨੇਤਰਹੀਨ ਬੱਚਿਆਂ ਨੂੰ ਬਰੇਲ ਲਿਪੀ ਵਿੱਚ ਪੜ੍ਹਾਈ ਕਰਵਾ ਕੇ ਤੇ ਕੁਰਸੀ ਬੁਨਣਾ ਸਿਖਾ ਕੇ ਹੁਨਰਮੰਦ ਤੇ ਕਮਾਉਣ ਯੋਗ ਬਨਾਇਆ ਜਾਂਦਾ ਹੈ।

ਰਿਹਾਇਸ਼

60 ਕਮਰਿਆਂ ਵਾਲੀ ਦੋ ਮੰਜ਼ਲਾ ਇਮਾਰਤ ਗੁਰੂ ਗੋਬਿੰਦ ਸਿੰਘ ਬਾਲ ਭਵਨ ਤੇ ਗੰਗਾ ਸਿੰਘ ਹੋਸਟਲ ਵਿੱਚ ਬਚਿਆਂ ਦੀ ਰਿਹਾਇਸ਼ ਦਾ ਸੁਚੱਜਾ ਪ੍ਰਬੰਧ ਹੈ।ਇਸ ਹੋਸਟਲ ਦੇ ਸਾਹਮਣੇ ਇੱਕ ਖੂਬਸੂਰਤ ਪਾਰਕ ਹੈ।ਪਾਰਕ ਵਿੱਚ ਸੁੰਦਰ ਫੁਹਾਰਾ ਲੱਗਾ ਹੈ ਜਿਸ ਦੀ ਰੰਗਦਾਰ ਰੋਸ਼ਨੀ ਰਾਤ ਵੇਲੇ ਚੰਗਾ ਨਜ਼ਾਰਾ ਦੇਂਦੀ ਹੈ।ਸਾਰੇ ਕਮਰੇ ਹਵਾਦਾਰ ਹਨ,ਪੱਖੇ ਤੇ ਬਿਜਲਈ ਰੋਸ਼ਨੀ ਨਾਲ ਸੁਸੱਜਿਤ ਹਨ।।ਪੀਣ ਵਾਲੇ ਪਾਣੀ ਲਈ ਫਿਲਟਰ ਤੇ ਕੂਲਰ ਦਾ ਵੀ ਪ੍ਰਬੰਧ ਹੇ।

ਲੰਗਰ ਹਾਲ

ਬਾਲ ਭਵਨ ਦੇ ਨਾਲ ਹੀ ਇੱਕ ਪਾਸੇ ਲੰਗਰ ਹਾਲ ਤੇ ਰਸੋਈ ਘਰ ਬਣੇ ਹੋਏ ਹਨ।ਬੱਚੇ ਸਿੱਖ ਰਵਾਇਤ ਅਨੁਸਾਰ ਇੱਕ ਹੀ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਹਨ।

ਵਿਦਿਅਕ ਸਰਗਰਮੀਆਂ

ਦਸਵੀਂ ਤੱਕ ਦੀ ਪੜ੍ਹਾਈ ਸ਼ਹੀਦ ਊਧਮ ਸਿੰਘ ਮੈਮੋਰੀਅਲ ਸਕੂਲ ਜੋ ਇਮਾਰਤ ਅੰਦਰ ਹੀ ਸਥਿਤ ਹੈ ਵਿੱਚ ਕਰਵਾਈ ਜਾਂਦੀ ਹੈ।ਗਿਆਰਵੀ ਤੇ ਬਾਹਰਵੀਂ ਦੀ ਪੜ੍ਹਾਈ ਬੱਚੇ ਖ਼ਾਲਸਾ ਕਾਲਜ ਸਕੂਲ ਵਿੱਚ ਕਰਦੇ ਹਨ।ਸ਼ਹਿਦ ਊਧਮ ਸਿੰਘ ਇਥੇ ਹੀ ਪਲਿਆ ਪੜ੍ਹਿਆ ਸੀ।ਹੋਰ ਵੀ ਕਈ ਉਚ ਪ੍ਰਾਪਤੀ ਵਾਲੇ ਵਿਅਕਤੀ ਜਿਵੇਂ ਭਾਈ ਸੰਤਾ ਸਿੰਘ, ਭਾਈ ਗੁਪਾਲ ਸਿੰਘ,ਭਾਈ ਗੁਰਮੇਜ ਸਿੰਘ ਸਾਬਕਾ ਹਜੂਰੀ ਰਾਗੀ ਦਰਬਾਰ ਸਾਹਿਬ,ਗਿਆਨੀ ਮਾਨ ਸਿੰਘ ਗਰੰਥੀ ਸ੍ਰੀ ਦਰਬਾਰ ਸਾਹਿਬ ਪ੍ਰਿੰ ਐਸ ਐਸ ਅਮੋਲ ਅਕਾਦਮਿਕ ਮਾਹਰ ਇਤਿਆਦ ਇਥੋਂ ਸਿੱਖਿਆ ਪ੍ਰਾਪਤ ਕਰਕੇ ਵੱਡੇ ਹੋਏ ਹਨ।

ਗਿਆਨੀ ਗੁਰਮੇਜ ਸਿੰਘ ਨੇ ਤਾਂ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਬਰੇਲ ਲਿਪੀ ਵਿੱਚ ਅਨੁਵਾਦ ਕਰਕੇ ਛਪਵਾਇਆ ਹੈ।

ਹਵਾਲੇ

Tags:

ਸੈਂਟਰਲ ਖ਼ਾਲਸਾ ਯਤੀਮਖਾਨਾ ਰਿਹਾਇਸ਼ਸੈਂਟਰਲ ਖ਼ਾਲਸਾ ਯਤੀਮਖਾਨਾ ਲੰਗਰ ਹਾਲਸੈਂਟਰਲ ਖ਼ਾਲਸਾ ਯਤੀਮਖਾਨਾ ਵਿਦਿਅਕ ਸਰਗਰਮੀਆਂਸੈਂਟਰਲ ਖ਼ਾਲਸਾ ਯਤੀਮਖਾਨਾ ਹਵਾਲੇਸੈਂਟਰਲ ਖ਼ਾਲਸਾ ਯਤੀਮਖਾਨਾਚੀਫ਼ ਖ਼ਾਲਸਾ ਦੀਵਾਨ

🔥 Trending searches on Wiki ਪੰਜਾਬੀ:

ਚਮਾਰਬਾਬਾ ਦੀਪ ਸਿੰਘਬੈਟਮੈਨਕੀਰਤਪੁਰ ਸਾਹਿਬਨਾਮਹਾਂਸੀ25 ਸਤੰਬਰ21 ਅਕਤੂਬਰਛਪਾਰ ਦਾ ਮੇਲਾਟੈਲੀਵਿਜ਼ਨਅਕਬਰ22 ਮਾਰਚਹਰਿਮੰਦਰ ਸਾਹਿਬਖ਼ਾਲਸਾਕੁਰਟ ਗੋਇਡਲਹੋਲੀਨਿੰਮ੍ਹਚੰਦਰਮਾਬੇਰੁਜ਼ਗਾਰੀਹੋਲਾ ਮਹੱਲਾਬਾਲਟੀਮੌਰ ਰੇਵਨਜ਼ਸਚਿਨ ਤੇਂਦੁਲਕਰਰਾਜਾ ਰਾਮਮੋਹਨ ਰਾਏਦੂਜੀ ਸੰਸਾਰ ਜੰਗਆਜ਼ਾਦ ਸਾਫ਼ਟਵੇਅਰਔਰਤਾਂ ਦੇ ਹੱਕਪੰਜਾਬ ਦੇ ਤਿਓਹਾਰਵਿਅੰਜਨਪੰਜਾਬ ਦਾ ਇਤਿਹਾਸਬਰਮੂਡਾਅੰਮ੍ਰਿਤਾ ਪ੍ਰੀਤਮਰੇਲਵੇ ਮਿਊਜ਼ੀਅਮ, ਮੈਸੂਰਜ਼ਕਰੀਆ ਖ਼ਾਨਮਾਸਕੋਰਾਜਨੀਤੀ ਵਿਗਿਆਨਤਖ਼ਤ ਸ੍ਰੀ ਦਮਦਮਾ ਸਾਹਿਬਚੰਡੀ ਦੀ ਵਾਰਵਿਆਹਵਿਰਾਸਤ-ਏ-ਖ਼ਾਲਸਾਸ੍ਰੀ ਮੁਕਤਸਰ ਸਾਹਿਬਹਲਫੀਆ ਬਿਆਨ27 ਅਗਸਤਹੈਂਡਬਾਲਓਡੀਸ਼ਾ13 ਫ਼ਰਵਰੀਮੌਤਕਿਲ੍ਹਾ ਰਾਏਪੁਰ ਦੀਆਂ ਖੇਡਾਂਭਾਸ਼ਾ ਦਾ ਸਮਾਜ ਵਿਗਿਆਨਬੁੱਲ੍ਹੇ ਸ਼ਾਹਅਨੀਮੀਆਚੀਨਭਾਈ ਗੁਰਦਾਸ ਦੀਆਂ ਵਾਰਾਂਯੂਨੀਕੋਡਪੰਜਾਬ, ਭਾਰਤ ਦੇ ਜ਼ਿਲ੍ਹੇਸਿਸਟਮ ਸਾਫ਼ਟਵੇਅਰਸਾਕਾ ਨਨਕਾਣਾ ਸਾਹਿਬਵਿਸ਼ਵ ਰੰਗਮੰਚ ਦਿਵਸਵੱਲਭਭਾਈ ਪਟੇਲਰਸ (ਕਾਵਿ ਸ਼ਾਸਤਰ)ਭਾਈ ਵੀਰ ਸਿੰਘਨਿਬੰਧ ਦੇ ਤੱਤ2000ਮੀਂਹਕੇਂਦਰੀ ਲਾਇਬ੍ਰੇਰੀ, ਆਈਆਈਟੀ ਬੰਬੇ2024 ਵਿੱਚ ਮੌਤਾਂਜਗਾ ਰਾਮ ਤੀਰਥਭਾਈ ਮਨੀ ਸਿੰਘਤਖ਼ਤ ਸ੍ਰੀ ਕੇਸਗੜ੍ਹ ਸਾਹਿਬ🡆 More