ਸੁਕਰਾਤ

ਸੁਕਰਾਤ (/ˈsɒkrətiːz/; ਯੂਨਾਨੀ: Σωκράτης, 469 ਈ ਪੂ - 399 ਈ ਪੂ) ਯੂਨਾਨ ਦਾ ਪ੍ਰਸਿੱਧ ਦਾਰਸ਼ਨਿਕ ਸੀ ਜਿਸ ਨੇ ਪੰਜਵੀਂ ਸਦੀ ਈ.

ਪੂਰਵ ਵਿੱਚ ਯੂਨਾਨ ਵਿੱਚ ਪੱਛਮੀ ਫ਼ਲਸਫ਼ੇ ਦੀ ਬੁਨਿਆਦ ਰੱਖੀ। ਉਹ ਯੂਨਾਨ ਦੇ ਸ਼ਹਿਰ ਐਥਨਜ਼ ਵਿੱਚ ਪੈਦਾ ਹੋਇਆ। ਉਸ ਦੀ ਮੁਢਲੀ ਜਿੰਦਗੀ ਦੇ ਬਾਰੇ ਵਿੱਚ ਲਿਖਤੀ ਗਵਾਹੀਆਂ ਗਾਇਬ ਹਨ। ਐਪਰ ਅਫਲਾਤੂਨ ਅਤੇ ਬਾਅਦ ਦੇ ਫ਼ਲਸਫ਼ੇ ਦੇ ਹਵਾਲੇ ਦੱਸਦੇ ਹਨ ਕਿ ਉਹ ਇੱਕ ਮੁਜੱਸਮਾ ਸਾਜ਼ ਸੀ, ਜਿਸ ਨੇ ਦੇਸ਼ ਪ੍ਰੇਮ ਦੇ ਜਜ਼ਬੇ ਨਾਲ ਸਰਸ਼ਾਰ ਹੋਕੇ ਕਈ ਯੂਨਾਨੀ ਜੰਗਾਂ ਵਿੱਚ ਹਿੱਸਾ ਲਿਆ। ਐਪਰ ਆਪਣੇ ਵਿਦਿਅਕ ਰੁਝੇਵਿਆਂ ਦੀ ਬਦੌਲਤ ਉਸ ਕੋਲ ਘਰ ਵਾਰ ਲਈ ਸਮਾਂ ਨਹੀਂ ਸੀ। ਸੁਭਾ ਵਜੋਂ ਸੁਕਰਾਤ ਨਿਹਾਇਤ ਉੱਚੇ ਅਖ਼ਲਾਕੀ ਗੁਣਾਂ ਦਾ ਧਾਰਨੀ, ਹਕਪਰਸਤ ਅਤੇ ਇਨਸਾਫ਼ ਪਸੰਦ ਉਸਤਾਦ ਸੀ। ਇਸ ਦੀ ਕੀਤੀ ਗੱਲ ਤੇ ਅੱਜ ਚੱਲੋ l

ਸੁਕਰਾਤ(Σωκράτης)
ਸੁਕਰਾਤ
ਸੁਕਰਾਤ
ਜਨਮਅੰਦਾਜ਼ਨ 469-470 ਈ ਪੂ
ਮੌਤ399 ਈ ਪੂ (ਉਮਰ ਤਕਰੀਬਨ 71)
ਰਾਸ਼ਟਰੀਅਤਾਯੂਨਾਨੀ
ਕਾਲਪੁਰਾਤਨ ਫਲਸਫਾ
ਖੇਤਰਪੱਛਮੀ ਫਲਸਫਾ
ਸਕੂਲਯੂਨਾਨੀ ਫਲਸਫਾ
ਮੁੱਖ ਰੁਚੀਆਂ
ਗਿਆਨ ਸਿਧਾਂਤ, ਨੀਤੀ ਸ਼ਾਸਤਰ
ਮੁੱਖ ਵਿਚਾਰ
ਸੁਕਰਾਤੀ ਤਰੀਕਾ, ਸੁਕਰਾਤੀ ਵਿਅੰਗ
ਪ੍ਰਭਾਵਿਤ ਹੋਣ ਵਾਲੇ

ਗਿਆਨ ਦਾ ਤਰੀਕਾ

ਸੁਕਰਾਤ ਨੇ ਦੁਨੀਆ ਨੂੰ ਇੱਕ ਨਵੇਂ ਬਹਿਸ ਦੇ ਅੰਦਾਜ਼ ਤੋਂ ਜਾਣੂ ਕਰਵਾਇਆ। ਉਸ ਦਾ ਬਹਿਸ ਦਾ ਤਰੀਕਾ ਵਿਵਾਦੀ ਕਿਸਮ ਦਾ ਸੀ, ਮਗਰ ਉਸਨੂੰ ਸਾਸ਼ਤਾਰਥ ਨਹੀਂ ਕਹਿ ਸਕਦੇ ਕਿਉਂਕਿ ਉਹ ਆਪਣੀ ਬਹਿਸ ਤੋਂ ਅਖ਼ਲਾਕੀ ਨਤੀਜੇ ਤੱਕ ਪੁੱਜਦਾ ਅਤੇ ਹਕੀਕਤ ਸਾਬਤ ਕਰਦਾ। ਉਹ ਧੜਾਧੜ ਸਵਾਲ ਕਰਦਾ ਅਤੇ ਫਿਰ ਦੂਸਰਿਆਂ ਨੂੰ ਆਪਣੀਆਂ ਦਲੀਲਾਂ ਦੇ ਵਿਰੋਧ ਸਪਸ਼ਟ ਕਰਦਾ ਅਤੇ ਇਵੇਂ ਮਸਲਿਆਂ ਦੀ ਤਹਿ ਤੱਕ ਪਹੁੰਚ ਕੇ ਮੰਤਕੀ ਜਵਾਬ ਸਾਹਮਣੇ ਲਿਆਉਂਦਾ ਸੀ।

ਬੁਨਿਆਦੀ ਵਿਚਾਰ

ਸੁਕਰਾਤ ਦੀ ਕੋਈ ਲਿਖਤ ਸਾਡੇ ਕੋਲ ਮੌਜੂਦ ਨਹੀਂ ਐਪਰ ਇਸ ਦੇ ਸ਼ਾਗਿਰਦ ਅਫਲਾਤੂਨ ਨੇ ਉਸ ਦੇ ਵਿਚਾਰਾਂ ਨੂੰ ਕਲਮਬੰਦ ਕੀਤਾ ਅਤੇ ਆਪਣੀ ਹਰ ਦੂਜੀ ਤਹਰੀਰ ਵਿੱਚ ਉਸਦੇ ਹਵਾਲੇ ਦਿੱਤੇ। ਉਸ ਦੇ ਖਿਆਲਾਂ ਦਾ ਖੁਲਾਸਾ ਕੁੱਝ ਇਵੇਂ ਹੈ। ਉਹ ਕਹਿੰਦਾ ਸੀ, ਸੱਚਾ ਗਿਆਨ ਸੰਭਵ ਹੈ ਬਸ਼ਰਤੇ ਉਸਦੇ ਲਈ ਠੀਕ ਤੌਰ ਉੱਤੇ ਯਤਨ ਕੀਤਾ ਜਾਵੇ; ਜੋ ਗੱਲਾਂ ਸਾਡੀ ਸਮਝ ਵਿੱਚ ਆਉਂਦੀਆਂ ਹਨ ਜਾਂ ਸਾਡੇ ਸਾਹਮਣੇ ਆਈਆਂ ਹਨ, ਉਨ੍ਹਾਂ ਨੂੰ ਤਤਮੂਲਕ ਵਿਵਹਾਰ ਰਾਹੀਂ ਅਸੀਂ ਪਰਖੀਏ, ਤਾਂ ਅਨੇਕ ਪਰਖਾਂ ਦੇ ਬਾਅਦ ਅਸੀਂ ਇੱਕ ਸੱਚ ਉੱਤੇ ਪਹੁੰਚ ਸਕਦੇ ਹਾਂ। ਗਿਆਨ ਦੇ ਸਮਾਨ ਪਵਿਤਰ ਕੋਈ ਚੀਜ਼ ਨਹੀਂ। ਰੂਹ ਹਕੀਕੀ ਅਮੂਰਤ ਹੈ ਅਤੇ ਜਿਸਮ ਤੋਂ ਜੁਦਾ ਹੈ। ਜਿਸਮ ਦੀ ਮੌਤ ਰੂਹ ਦਾ ਖ਼ਾਤਮਾ ਨਹੀਂ ਸਗੋਂ ਉਸ ਦੀ ਅਜ਼ਾਦੀ ਦਾ ਇੱਕ ਰਸਤਾ ਹੈ, ਲਿਹਾਜ਼ਾ ਮੌਤ ਤੋਂ ਡਰਨਾ ਹਿਮਾਕਤ ਹੈ। ਜਹਾਲਤ ਦਾ ਮੁਕਾਬਲਾ ਕਰਨਾ ਚਾਹੀਦਾ ਹੈ, ਅਤੇ ਨਿਜੀ ਮੁਫ਼ਾਦ ਨੂੰ ਸਾਂਝੇ ਮੁਫ਼ਾਦ ਦੇ ਪਿਛੋਕੜ ਵਿੱਚ ਵੇਖਣਾ ਚਾਹੀਦਾ ਹੈ। ਇਨਸਾਨ ਨੂੰ ਇਨਸਾਫ਼ ਅਤੇ ਜੁਲਮ, ਅਤੇ ਸੱਚ ਅਤੇ ਝੂਠ ਵਿੱਚ ਹਮੇਸ਼ਾ ਤਮੀਜ ਰਖਣੀ ਚਾਹੀਦੀ ਹੈ। ਸਿਆਣਪ ਹਮੇਸ਼ਾ ਲਾਇਲਮੀ ਦੇ ਬੋਧ ਵਿੱਚ ਛਿਪੀ ਹੁੰਦੀ ਹੈ।

ਸੁਕਰਾਤ 
ਸੁਕਰਾਤ ਦੀ ਮੌਤ, ਜ਼ਾਕ-ਲੂਈ ਡੈਵਿਡ (1787)

ਜ਼ਹਿਰ ਦਾ ਪਿਆਲਾ

ਨੌਜਵਾਨਾਂ ਨੂੰ ਵਿਗਾੜਣ, ਦੇਵਤਿਆਂ ਤੋਂ ਮੁਨਕਰ ਹੋਣ ਅਤੇ ਨਾਸਤਿਕ ਹੋਣ ਦਾ ਦੋਸ਼ ਸੁਕਰਾਤ ਉੱਤੇ ਲਗਾਇਆ ਗਿਆ ਸੀ ਅਤੇ ਉਸਨੂੰ ਜ਼ਹਿਰ ਦੇਕੇ ਮਾਰਨ ਦੀ ਸਜ਼ਾ ਐਥਨਜ਼ ਦੀ ਅਦਾਲਤ ਵਲੋਂ 399 ਈ ਪੂ ਵਿੱਚ ਮਿਲੀ ਸੀ। ਉਸ ਨੇ ਜ਼ਹਿਰ ਦਾ ਪਿਆਲਾ ਖੁਸ਼ੀ - ਖੁਸ਼ੀ ਪੀਤਾ ਅਤੇ ਜਾਨ ਦੇ ਦਿੱਤੀ। ਉਸਨੂੰ ਜੇਲ੍ਹ ਤੋਂ ਭੱਜ ਜਾਣ ਦਾ ਆਗਰਹ ਉਸਦੇ ਚੇਲਿਆਂ ਅਤੇ ਸਨੇਹੀਆਂ ਨੇ ਕੀਤਾ ਪਰ ਉਸਨੇ ਕਿਹਾ:- ਭਰਾਵੋ, ਤੁਹਾਡੇ ਇਸ ਪ੍ਰਸਤਾਵ ਦਾ ਮੈਂ ਆਦਰ ਕਰਦਾ ਹਾਂ ਕਿ ਮੈਂ ਇੱਥੋਂ ਭੱਜ ਜਾਵਾਂ। ਹਰ ਇੱਕ ਵਿਅਕਤੀ ਨੂੰ ਜੀਵਨ ਅਤੇ ਪ੍ਰਾਣ ਦੇ ਪ੍ਰਤੀ ਮੋਹ ਹੁੰਦਾ ਹੈ। ਭਲਾ ਪ੍ਰਾਣ ਦੇਣਾ ਕੌਣ ਚਾਹੁੰਦਾ ਹੈ? ਪਰ ਇਹ ਉਨ੍ਹਾਂ ਸਧਾਰਨ ਲੋਕਾਂ ਲਈ ਹੈ ਜੋ ਲੋਕ ਇਸ ਨਸ਼ਵਰ ਸਰੀਰ ਨੂੰ ਹੀ ਸਭ ਕੁੱਝ ਮੰਨਦੇ ਹਨ। ਆਤਮਾ ਅਮਰ ਹੈ ਫਿਰ ਇਸ ਸਰੀਰ ਤੋਂ ਕੀ ਡਰਨਾ? ਸਾਡੇ ਸਰੀਰ ਵਿੱਚ ਜੋ ਨਿਵਾਸ ਕਰਦਾ ਹੈ ਕੀ ਉਸਦਾ ਕੋਈ ਕੁੱਝ ਵਿਗਾੜ ਸਕਦਾ ਹੈ? ਆਤਮਾ ਅਜਿਹੇ ਸਰੀਰ ਨੂੰ ਵਾਰ ਵਾਰ ਧਾਰਨ ਕਰਦੀ ਹੈ ਇਸ ਲਈ ਇਸ ਵਕਤੀ ਸਰੀਰ ਦੀ ਰੱਖਿਆ ਲਈ ਭੱਜਣਾ ਉਚਿਤ ਨਹੀਂ ਹੈ। ਕੀ ਮੈਂ ਕੋਈ ਅਪਰਾਧ ਕੀਤਾ ਹੈ? ਜਿਨ੍ਹਾਂ ਲੋਕਾਂ ਨੇ ਇਸ ਨੂੰ ਅਪਰਾਧ ਦੱਸਿਆ ਹੈ ਉਨ੍ਹਾਂ ਦੀ ਬੁੱਧੀ ਉੱਤੇ ਅਗਿਆਨ ਦਾ ਕਹਿਰ ਹੈ। ਮੈਂ ਉਸ ਸਮੇਂ ਕਿਹਾ ਸੀ - ਸੰਸਾਰ ਕਦੇ ਵੀ ਇੱਕ ਹੀ ਸਿੱਧਾਂਤ ਦੀ ਪ੍ਰਕਾਸ਼ ਮੰਡਲ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ। ਮਨੁੱਖੀ ਦਿਮਾਗ ਦੀਆਂ ਆਪਣੀ ਸੀਮਾਵਾਂ ਹਨ। ਸੰਸਾਰ ਨੂੰ ਜਾਣਨ ਅਤੇ ਸਮਝਣ ਲਈ ਆਪਣੇ ਅੰਤਰੀਵ ਦੇ ਹਨੇਰੇ ਨੂੰ ਹਟਾ ਦੇਣਾ ਚਾਹੀਦਾ ਹੈ। ਮਨੁੱਖ ਇਹ ਨਸ਼ਵਰ ਕਾਇਆਮਾਤਰ ਨਹੀਂ, ਉਹ ਜਾਗਰੁਕ ਅਤੇ ਚੇਤਨ ਆਤਮਾ ਵਿੱਚ ਨਿਵਾਸ ਕਰਦਾ ਹੈ। ਇਸ ਲਈ ਸਾਡਾ ਰੁਝਾਨ ਆਤਮਢੂੰਡ ਵੱਲ ਹੀ ਮੁੱਖ ਤੌਰ ਤੇ ਹੋਣਾ ਚਾਹੀਦਾ ਹੈ। ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਸੱਚ, ਇਨਸਾਫ਼ ਅਤੇ ਈਮਾਨਦਾਰੀ ਨੂੰ ਅਪਣਾਈਏ। ਸਾਨੂੰ ਇਹ ਗੱਲ ਮੰਨ ਕੇ ਹੀ ਅੱਗੇ ਵਧਣਾ ਚਾਹੀਦਾ ਹੈ ਕਿ ਸਰੀਰ ਨਸ਼ਵਰ ਹੈ। ਅੱਛਾ ਹੈ, ਨਸ਼ਵਰ ਸਰੀਰ ਆਪਣੀ ਸੀਮਾ ਖ਼ਤਮ ਕਰ ਚੁੱਕਿਆ। ਮੈਂ ਟਹਿਲਦੇ - ਟਹਿਲਦੇ ਥੱਕ ਚੁੱਕਿਆ ਹਾਂ। ਹੁਣ ਸੰਸਾਰ ਰੂਪੀ ਰਾਤ ਵਿੱਚ ਲਿਟਕੇ ਆਰਾਮ ਕਰ ਰਿਹਾ ਹਾਂ। ਸੌਣ ਦੇ ਬਾਅਦ ਮੇਰੇ ਉੱਤੇ ਚਾਦਰ ਤਾਣ ਦੇਣਾ।

ਪਿਆਲਾ ਹੱਥ ਵਿੱਚ ਫੜ ਕੇ ਸੁਕਰਾਤ ਆਪਣੇ ਸ਼ਾਗਿਰਦਾਂ ਨਾਲ ਫਿਰ ਗੱਲਬਾਤ ਕਰਨ ਲੱਗ ਪਿਆ ਤਾਂ ਜੇਲ੍ਹਰ ਨੇ ਇੱਕ ਸ਼ਾਗਿਰਦ ਨੂੰ ਕਿਹਾ, ‘‘ਸੁਕਰਾਤ ਨੂੰ ਕਹੋ ਹੁਣ ਗੱਲਾਂਬਾਤਾਂ ਨਾ ਕਰੇ ਕਿਉਂਕਿ ਜੋਸ਼ ਵਿੱਚ ਗੱਲਾਂ ਕਰਨ ਨਾਲ ਖ਼ੂਨ ਗਰਮ ਹੋ ਜਾਂਦਾ ਹੈ। ਇੰਜ ਜ਼ਹਿਰ ਦਾ ਅਸਰ ਘਟ ਜਾਂਦਾ ਹੈ। ਇਸ ਲਈ ਫਿਰ ਜ਼ਹਿਰ ਦੋ-ਤਿੰਨ ਵਾਰ ਦੇਣਾ ਪੈਂਦਾ ਹੈ।’’ ਸੁਕਰਾਤ ਦਾ ਜੁਆਬ ਸੀ, ‘‘ਜੇ ਇੱਕ ਵਾਰ ਜ਼ਹਿਰ ਪੀ ਲਿਆ ਤਾਂ ਦੋ-ਤਿੰਨ ਵਾਰ ਪੀਣ ਵਿੱਚ ਕੀ ਫ਼ਰਕ ਪੈਂਦਾ ਹੈ?’’

ਹਵਾਲੇ

Tags:

ਸੁਕਰਾਤ ਗਿਆਨ ਦਾ ਤਰੀਕਾਸੁਕਰਾਤ ਬੁਨਿਆਦੀ ਵਿਚਾਰਸੁਕਰਾਤ ਜ਼ਹਿਰ ਦਾ ਪਿਆਲਾਸੁਕਰਾਤ ਹਵਾਲੇਸੁਕਰਾਤਅਫਲਾਤੂਨਐਥਨਜ਼ਯੂਨਾਨ

🔥 Trending searches on Wiki ਪੰਜਾਬੀ:

ਕਿਤਾਬਪੰਜਾਬ, ਪਾਕਿਸਤਾਨ ਸਰਕਾਰਊਠਪੂਛਲ ਤਾਰਾਲੋਕ ਸਭਾਆਨੰਦਪੁਰ ਸਾਹਿਬਭਾਈ ਨੰਦ ਲਾਲਸੇਵਾਨਾਵਲਭਾਈ ਗੁਰਦਾਸਗੂਗਲ ਖੋਜਸੁਜਾਨ ਸਿੰਘਸੂਰਜਤੀਆਂਪੌਂਗ ਡੈਮਬਰਾੜ ਤੇ ਬਰਿਆਰਪਾਣੀ ਦੀ ਸੰਭਾਲਜੀਊਣਾ ਮੌੜਅਕਾਲ ਤਖ਼ਤਅੰਮ੍ਰਿਤ ਸੰਚਾਰਹਰਿਮੰਦਰ ਸਾਹਿਬਯੂਟਿਊਬਮੁਹਾਰਨੀਅਹਿਮਦ ਸ਼ਾਹ ਅਬਦਾਲੀਸ਼ਿਵਾ ਜੀਫ਼ਰੀਦਕੋਟ (ਲੋਕ ਸਭਾ ਹਲਕਾ)ਈਸ਼ਵਰ ਚੰਦਰ ਨੰਦਾਪੁਆਧਤੰਤੂ ਪ੍ਰਬੰਧ18 ਅਪਰੈਲਅੱਗਦੂਰ ਸੰਚਾਰਪਿੱਪਲਕਾਵਿ ਸ਼ਾਸਤਰਦਮਦਮੀ ਟਕਸਾਲਹਰਸਿਮਰਤ ਕੌਰ ਬਾਦਲਦੇਬੀ ਮਖਸੂਸਪੁਰੀਕਾਲੀਦਾਸਬਾਸਕਟਬਾਲਅਲਬਰਟ ਆਈਨਸਟਾਈਨਨਿਰਮਲ ਰਿਸ਼ੀ (ਅਭਿਨੇਤਰੀ)ਕਾਦਰਯਾਰਵਿਆਹਕੇਂਦਰੀ ਸੈਕੰਡਰੀ ਸਿੱਖਿਆ ਬੋਰਡਪੰਜਾਬੀ ਨਾਟਕਹਰਸਰਨ ਸਿੰਘਰਹੂੜਾਆਪਰੇਟਿੰਗ ਸਿਸਟਮਸਿੱਖ ਗੁਰੂਸੰਥਿਆਉੱਤਰਾਖੰਡ ਰਾਜ ਮਹਿਲਾ ਕਮਿਸ਼ਨਸੰਯੁਕਤ ਰਾਜਐੱਸ. ਅਪੂਰਵਾਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਸੂਬਾ ਸਿੰਘਜੀਵਨੀਸੂਰਜੀ ਊਰਜਾਆਨੰਦਪੁਰ ਸਾਹਿਬ ਦੀ ਲੜਾਈ (1700)ਅਜੀਤ ਕੌਰਟਾਹਲੀਮਾਂ ਬੋਲੀਮਲਾਲਾ ਯੂਸਫ਼ਜ਼ਈਮਾਝ ਕੀ ਵਾਰਪੰਜਾਬੀ ਲੋਰੀਆਂਕਹਾਵਤਾਂਔਰਤਅਰੁਣਾਚਲ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨਵਰਿਆਮ ਸਿੰਘ ਸੰਧੂਚੌਪਈ ਸਾਹਿਬਪੰਜਾਬ ਵਿੱਚ ਕਬੱਡੀਸਮਕਾਲੀ ਪੰਜਾਬੀ ਸਾਹਿਤ ਸਿਧਾਂਤਆਰ ਸੀ ਟੈਂਪਲਸੀ++🡆 More