ਗ੍ਰਹਿ ਸ਼ੁੱਕਰ

ਸ਼ੁੱਕਰ ਸੂਰਜ ਮੰਡਲ ਵਿੱਚ ਸੂਰਜ ਤੋਂ ਦੂਜਾ ਗ੍ਰਹਿ ਹੈ। ਸ਼ੁੱਕਰ ਨੂੰ ਸੂਰਜ ਦਾ ਇੱਕ ਚੱਕਰ ਪੂਰਾ ਕਰਨ ਲਈ 224.7 ਦਿਨ ਲੱਗਦੇ ਹਨ। ਇਸ ਦਾ ਵਿਆਸ ਧਰਤੀ ਤੋਂ ਸਿਰਫ਼ 650 ਕਿਲੋਮੀਟਰ ਘੱਟ ਹੈ। ਸ਼ੁੱਕਰ ਦਾ ਚੱਕਰ ਸਮਾਂ ਸੂਰਜ ਮੰਡਲ ਦੇ ਗ੍ਰਹਿਆਂ ਵਿੱਚੋਂ ਸਭ ਤੋਂ ਵਧੇਰੇ (243 ਦਿਨ) ਹੈ। ਇਹ ਇੱਕ ਸਥਲੀ ਗ੍ਰਹਿ ਹੈ ਕਿਉਂਕਿ ਇਸਦੀ ਸਤ੍ਹਾ ਅੰਦਰੂਨੀ ਸੂਰਜੀ ਮੰਡਲ ਦੇ ਗ੍ਰਹਿਆਂ ਵਾਂਗ ਠੋਸ ਅਤੇ ਪਥਰੀਲੀ ਹੈ। ਖਗੋਲ ਸ਼ਾਸਤਰੀ ਇਸ ਗ੍ਰਹਿ ਨੂੰ ਹਜ਼ਾਰਾਂ ਸਾਲਾਂ ਤੋਂ ਜਾਣਦੇ ਹਨ ਅਤੇ ਇਸਦਾ ਨਾਮ ਰੋਮ ਦੀ ਪਿਆਰ ਅਤੇ ਖੂਬਸੂਰਤੀ ਦੀ ਦੇਵੀ ਵੀਨਸ ਉੱਪਰ ਰੱਖਿਆ ਗਿਆ ਹੈ। ਇਹ ਚੰਦ ਤੋਂ ਬਾਅਦ ਧਰਤੀ ਦੇ ਆਕਾਸ਼ ਵਿੱਚ ਵਿਖਾਈ ਦੇਣ ਵਾਲਾ ਸਭ ਤੋਂ ਚਮਕੀਲਾ ਕੁਦਰਤੀ ਪਦਾਰਥ ਹੈ। ਇਸਨੂੰ ਆਮ ਤੌਰ ਤੇ 'ਸੰਝ ਦਾ ਤਾਰਾ' ਜਾਂ 'ਸਵੇਰ ਦਾ ਤਾਰਾ' ਕਿਹਾ ਜਾਂਦਾ ਹੈ। ਕਿਉਂਕਿ ਆਪਣੀ ਖ਼ਾਸ ਸਥਿਤੀ ਕਾਰਨ ਇਹ ਸੂਰਜ ਚੜ੍ਹਨ ਤੋਂ ਕੁਝ ਸਮਾਂ ਪਹਿਲਾਂ ਵਿਖਾਈ ਦਿੰਦਾ ਹੈ ਅਤੇ ਸੂਰਜ ਡੁੱਬਣ ਤੋਂ ਕੁਝ ਦੇਰ ਬਾਅਦ ਵਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ। ਸ਼ੁੱਕਰ ਗ੍ਰਹਿ ਸੂਰਜੀ ਪਰਿਵਾਰ ਦੇ ਹੋਰਨਾਂ ਗ੍ਰਹਿਆਂ ਨਾਲੋਂ ਧਰਤੀ ਦੇ ਸਭ ਤੋਂ ਨੇੜੇ ਆ ਜਾਂਦਾ ਹੈ।

ਸ਼ੁੱਕਰ (Venus) ♀
ਗ੍ਰਹਿ ਸ਼ੁੱਕਰ
ਮਰੀਨਰ 10 ਦੁਆਰਾ ਖਿੱਚੀ ਗਈ ਸ਼ੁੱਕਰ ਦੀ ਲਗਭਗ ਬਿਲਕੁਲ ਸਹੀ ਰੰਗਾਂ ਵਾਲੀ ਤਸਵੀਰ। ਇਸਦੇ ਤਲ ਉੱਪਰ ਮੋਟੇ ਸਲਫ਼ਿਊਰਿਕ ਐਸਿਡ ਦੇ ਬੱਦਲ ਹਨ।
ਪੰਧ ਦੀਆਂ ਵਿਸ਼ੇਸ਼ਤਾਵਾਂ
ਉਚਾਰਨ/ˈvnəs/ (ਗ੍ਰਹਿ ਸ਼ੁੱਕਰ ਸੁਣੋ)
ਵਿਸ਼ੇਸ਼ਣਵੀਨਸੀਅਨ (Venusian) ਜਾਂ (ਬਹੁਤ ਘੱਟ) ਸਿਥੀਰਿਅਨ, ਵੀਨੀਰੀਅਨ
ਪਥ ਦੇ ਗੁਣ
ਜ਼ਮਾਨਾ J2000
ਅਪਹੀਲੀਅਨ
  • 0.728213 AU
  • 10,89,39,000 km
ਪਰੀਹੀਲੀਅਨ
  • 0.718440 AU
  • 10,74,77,000 km
ਸੈਮੀ ਮੇਜ਼ਰ ਧੁਰਾ
  • 0.723332 AU
  • 10,82,08,000 km
ਅਕੇਂਦਰਤਾ0.006772
ਪੰਧ ਕਾਲ
  • 224.701 ਦਿਨ
  • 0.615198 ਸਾਲ
  • 1.92 ਸ਼ੁੱਕਰ ਸੂਰਜੀ ਦਿਨ
ਪਰਿਕਰਮਾ ਕਰਨ ਦਾ ਸਮਾਂ
583.92 ਦਿਨ
ਔਸਤ ਪੰਧ ਰਫ਼ਤਾਰ
35.02 ਕਿਮੀ/ਸੈਕਿੰਡ
ਔਸਤ ਅਨਿਯਮਤਤਾ
50.115°
ਢਾਲ
ਚੜ੍ਹਦੀ ਨੋਡ ਦੀ ਕੋਣੀ ਲੰਬਾਈ
76.680°
ਚੜ੍ਹਦੀ ਨੋਡ ਤੋਂ ਐਪਸਿਸ ਦਾ ਕੋਣ
54.884°
ਜਾਣੇ ਗਏ ਉਪਗ੍ਰਹਿਕੋਈ ਨਹੀਂ
ਭੌਤਿਕ ਗੁਣ
ਔਸਤ ਅਰਧ ਵਿਆਸ
  • 6,051.8±1.0 km
  • 0.9499 ਧਰਤੀਆਂ
ਸਮਤਲਤਾ0
ਸਤ੍ਹਾ ਖੇਤਰਫਲ
  • 4.6023×108 km2
  • 0.902 ਧਰਤੀਆਂ
ਆਇਤਨ
  • 9.2843×1011 km3
  • 0.866 ਧਰਤੀਆਂ
ਪੁੰਜ
  • 4.8675×1024 kg
  • 0.815 ਧਰਤੀਆਂ
ਔਸਤ ਘਣਤਾ
5.243 g/cm3
ਸਤ੍ਹਾ ਗਰੂਤਾ ਬਲ
  • 8.87 m/s2
  • 0.904 g
ਇਸਕੇਪ ਰਫ਼ਤਾਰ
10.36 km/s (6.44 mi/s)
ਗੋਲਾਈ ਵਿੱਚ ਘੁੰਮਣ ਦਾ ਸਮਾਂ
−243.025 day (ਰੈਟਰੋਗਰੇਡ)
ਮੱਧ ਤੋਂ ਘੁੰਮਣ ਦੀ ਰਫ਼ਤਾਰ
6.52 km/h (1.81 m/s)
ਧੁਰੀ ਦਾ ਝੁਕਾਅ
2.64° (ਰੈਟਰੋਗਰੇਡ ਚੱਕਰ ਲਈ)
177.36° (ਗ੍ਰਹਿ ਪਥ ਤੱਕ)
ਉੱਤਰੀ ਧੁਰੇ ਤੇ ਪੂਰਬੀ ਚੜ੍ਹਾਅ
  • 18h 11m 2s
  • 272.76°
ਉੱਤਰੀ ਧੁਰੇ ਤੇ ਝੁਕਾਅ
67.16°
ਪ੍ਰਕਾਸ਼-ਅਨੁਪਾਤ
  • 0.689 (ਜਿਆਮਿਤੀ)
  • 0.77 (ਬਾਂਡ)
  • 0.65 (ਦ੍ਰਿਸ਼ਟੀਗਤ ਜਿਆਮਿਤਿਕ)
ਸਤ੍ਹਾ ਦਾ ਤਾਪਮਾਨ ਘੱਟੋ ਤੋਂ ਘੱਟ ਔਸਤ ਵੱਧ ਤੋਂ ਵੱਧ
ਕੈਲਵਿਨ 737 K
ਸੈਲਸੀਅਸ 462 °C
−4.9 (ਅਰਧ) ਤੋਂ −3.8 (ਪੂਰਾ ਹੋਣ ਤੱਕ)
ਕੋਣੀ ਵਿਆਸ
9.7″–66.0″
ਵਾਤਾਵਰਨ
ਸਤ੍ਹਾ ਤੇ ਦਬਾਅ
92 ਬਾਰ (9.2 MPa)
ਬਣਤਰ
ਗ੍ਰਹਿ ਸ਼ੁੱਕਰ
ਅੰਦਰੂਨੀ ਗ੍ਰਹਿਆਂ ਦਾ ਆਕਾਰ (ਖੱਬੇ ਤੋਂ ਸੱਜੇ): ਬੁੱਧ, ਸ਼ੁੱਕਰ, ਧਰਤੀ, ਅਤੇ ਮੰਗਲ

ਸ਼ੁੱਕਰ ਗ੍ਰਹਿ ਨੂੰ ਧਰਤੀ ਦਾ ਭੈਣ ਗ੍ਰਹਿ ਵੀ ਕਿਹਾ ਜਾਂਦਾ ਹੈ ਕਿਉਂਕਿ ਇਸਦਾ ਗੁਰੂਤਾਕਰਸ਼ਣ ਅਤੇ ਇਸਦਾ ਆਕਾਰ ਦੋਵੇਂ ਧਰਤੀ ਦੇ ਲਗਭਗ ਬਰਾਬਰ ਹਨ। ਸ਼ੁੱਕਰ ਦੇ ਵਾਤਾਵਰਨ ਵਿੱਚ ਹਵਾ ਦੇ ਤੌਰ ਤੇ ਮੁੱਖ ਤੌਰ ਤੇ ਕਾਰਬਨ ਡਾਈਆਕਸਾਈਡ (96.5%) ਅਤੇ ਨਾਈਟ੍ਰੋਜਨ (3.5%) ਦਾ ਮੌਜੂਦ ਹੈ ਜਿਸ ਵਿੱਚ ਸਲਫ਼ਿਊਰਿਕ ਐਸਿਡ ਦੇ ਬੱਦਲ ਘਿਰੇ ਰਹਿੰਦੇ ਹਨ। ਸਲਫ਼ਿਊਰਿਕ ਐਸਿਡ ਇੱਕ ਅਜਿਹਾ ਰਸਾਇਣ ਹੈ ਜਿਹੜਾ ਮਨੁੱਖਾਂ ਲਈ ਬਹੁਤ ਜ਼ਹਿਰੀਲਾ ਹੈ।

ਇਸਦੀ ਧੁੰਦਲੇ ਵਾਤਾਵਰਨ ਦੇ ਕਾਰਨ ਸ਼ੁੱਕਰ ਦੀ ਸਤ੍ਹਾ ਨੂੰ ਵੇਖਣਾ ਬਹੁਤ ਮੁਸ਼ਕਿਲ ਹੈ ਅਤੇ 21ਵੀਂ ਸਦੀ ਤੋਂ ਪਹਿਲਾਂ ਕੁਝ ਲੋਕ ਇਹ ਸੋਚਦੇ ਸਨ ਕਿ ਉੱਥੇ ਕੋਈ ਜੀਵਨ ਮੌਜੂਦ ਹੋ ਸਕਦਾ ਹੈ। ਸ਼ੁੱਕਰ ਦੀ ਸਤ੍ਹਾ ਤੇ ਦਬਾਅ ਧਰਤੀ ਤੋਂ 92 ਗੁਣਾ ਜ਼ਿਆਦਾ ਹੈ ਅਤੇ ਇਸਦਾ ਕੋਈ ਵੀ ਕੁਦਰਤੀ ਉਪਗ੍ਰਹਿ ਨਹੀਂ ਹੈ। ਸ਼ੁਕਰ ਆਪਣੇ ਧੁਰੇ ਤੇ ਬਹੁਤ ਹੌਲੀ ਗਤੀ ਨਾਲ ਘੁੰਮਦਾ ਹੈ ਅਤੇ ਦੂਜੇ ਗ੍ਰਹਿਆਂ ਨਾਲੋਂ ਉਲਟੀ ਦਿਸ਼ਾ ਵਿੱਚ ਘੁੰਮਦਾ ਹੈ।

ਭੌਤਿਕ ਗੁਣ

ਗ੍ਰਹਿ ਸ਼ੁੱਕਰ 
ਮਾਜੇਲਨ ਸਪੇਸਕ੍ਰਾਫ਼ਟ ਤੋਂ ਸ਼ੁੱਕਰ ਦੀ ਸਤ੍ਹਾ ਦਾ ਰੇਡਾਰ ਦ੍ਰਿਸ਼

ਸ਼ੁੱਕਰ ਗ੍ਰਹਿ ਧਰਤੀ ਵਾਂਗ ਇੱਕ ਸਥਲੀ ਗ੍ਰਹਿ ਹੈ ਅਤੇ ਇਸਦੀ ਸਤ੍ਹਾ ਚੱਟਾਨਾਂ ਦੀ ਬਣੀ ਹੋਈ ਹੈ। ਸ਼ੁੱਕਰ ਗ੍ਰਹਿ ਧਰਤੀ ਨਾਲੋਂ ਬਹੁਤ ਜ਼ਿਆਦਾ ਗਰਮ ਹੈ। ਇਸਦੇ ਵਾਤਾਵਰਨ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਇਸਦੀ ਸਤ੍ਹਾ ਦੇ ਆਲੇ-ਦੁਆਲੇ ਇੱਕ ਕੰਬਲ ਦਾ ਕੰਮ ਕਰਦੀ ਹੈ ਜਿਸ ਕਰਕੇ ਇਹ ਸੂਰਜੀ ਦੀ ਸਾਰੀ ਗਰਮੀ ਨੂੰ ਆਪਣੇ ਅੰਦਰ ਲੈ ਲੈਂਦੀ ਹੈ। ਇਸ ਪ੍ਰਭਾਵ ਨੂੰ ਗ੍ਰੀਨਹਾਊਸ ਪ੍ਰਭਾਵ ਕਿਹਾ ਜਾਂਦਾ ਹੈ ਅਤੇ ਇਹ ਪ੍ਰਭਾਵ ਸ਼ੁੱਕਰ ਗ੍ਰਹਿ ਉੱਪਰ ਬਹੁਤ ਮਜ਼ਬੂਤ ਹੈ। ਇਸ ਕਰਕੇ ਸਾਰੇ ਸੂਰਜ ਮੰਡਲ ਦੇ ਗ੍ਰਹਿਆਂ ਦੀ ਸਤ੍ਹਾ ਵਿੱਚੋਂ ਸ਼ੁੱਕਰ ਗ੍ਰਹਿ ਦੀ ਸਤ੍ਹਾ ਦਾ ਔਸਤ ਤਾਪਮਾਨ 480 °C (896.0 °F) ਸਭ ਤੋਂ ਜ਼ਿਆਦਾ ਹੈ। ਇਹ ਗਰਮੀ ਇੰਨੀ ਜ਼ਿਆਦਾ ਹੈ ਕਿ ਇਹ ਸੀਸੇ ਜਾਂ ਜ਼ਿੰਕ ਨੂੰ ਆਸਾਨੀ ਨਾਲ ਪਿਘਲਾ ਸਕਦੀ ਹੈ।

ਭੂਗੋਲ

ਸ਼ੁੱਕਰ ਗ੍ਰਹਿ ਉੱਪਰ ਕੋਈ ਸਮੁੰਦਰ ਨਹੀਂ ਹੈ ਕਿਉਂਕਿ ਪਾਣੀ ਦੀ ਹੋਂਦ ਲਈ ਇਹ ਗ੍ਰਹਿ ਬਹੁਤ ਗਰਮ ਹੈ। ਸ਼ੁੱਕਰ ਦੀ ਸਤ੍ਹਾ ਸੁੱਕਾ ਮਾਰੂਥਲ ਹੈ। ਗਹਿਰੇ ਬੱਦਲਾਂ ਦੇ ਕਾਰਨ ਸਿਰਫ਼ ਰਾਡਾਰ ਦੀ ਮਦਦ ਨਾਲ ਹੀ ਇਸਦੀ ਸਤ੍ਹਾ ਦਾ ਖ਼ਾਕਾ ਖਿੱਚਿਆ ਜਾ ਸਕਦਾ ਹੈ। ਇਹ ਲਗਭਗ 80% ਪ੍ਰਤੀਸ਼ਤ ਪੱਧਰਾ, ਚੱਟਾਨੀ ਮੈਦਾਨਾਂ ਦਾ ਬਣਿਆ ਹੋਇਆ ਹੈ ਜਿਹੜਾ ਕਿ ਮੁੱਖ ਤੌਰ ਤੇ ਬਸਾਲਟ ਦਾ ਬਣਿਆ ਹੋਇਆ ਹੈ। ਦੋ ਉੱਚੇ ਇਲਾਕਿਆਂ ਨੂੰ ਮਹਾਂਦੀਪ ਕਿਹਾ ਜਾਂਦਾ ਹੈ ਜਿਹੜੇ ਕਿ ਗ੍ਰਹਿ ਨੂੰ ਉੱਤਰੀ ਅਤੇ ਦੱਖਣੀ ਹਿੱਸਿਆਂ ਵਿੱਚ ਵੰਡਦੇ ਹਨ। ਉੱਤਰੀ ਹਿੱਸੇ ਨੂੰ ਇਸ਼ਤਾਰ ਟੈਰਾ (Ishtar Terra) ਅਤੇ ਦੱਖਣੀ ਹਿੱਸੇ ਨੂੰ ਐਫ਼ਰੋਡਾਈਟ ਟੈਰਾ (Aphrodite Terra) ਕਿਹਾ ਜਾਂਦਾ ਹੈ। ਇਹਨਾਂ ਦਾ ਨਾਮ ਪਿਆਰ ਦੀਆਂ ਬੇਬੀਲੋਨੀਆਈ ਅਤੇ ਯੂਨਾਨੀ ਦੇਵੀਆਂ ਦੇ ਨਾਮ ਉੱਪਰ ਰੱਖਿਆ ਗਿਆ ਹੈ।

ਵਾਤਾਵਰਨ

ਸ਼ੁੱਕਰ ਗ੍ਰਹਿ ਦਾ ਵਾਤਾਵਰਨ ਮੁੱਖ ਤੌਰ ਤੇ ਕਾਰਬਨ ਡਾਈਆਕਸਾਈਡ ਅਤੇ ਨਾਈਟ੍ਰੋਜਨ ਗੈਸਾਂ ਦਾ ਬਣਿਆ ਹੋਇਆ ਹੈ ਜਿਸ ਵਿੱਚ ਸਲਫ਼ਿਊਰਿਕ ਐਸਿਡ ਦੇ ਬੱਦਲ ਛਾਏ ਰਹਿੰਦੇ ਹਨ। ਕਿਉਂਕਿ ਇਸਦਾ ਵਾਤਾਵਰਨ ਬਹੁਤ ਮੋਟਾ ਅਤੇ ਧੁੰਦਲਾ ਹੈ ਇਸ ਕਰਕੇ ਇਸਦੀ ਸਤ੍ਹਾ ਤੇ ਦਬਾਅ ਬਹੁਤ ਜ਼ਿਆਦਾ ਹੈ। ਇਸਦੀ ਸਤ੍ਹਾ ਦਾ ਦਬਾਅ ਧਰਤੀ ਦੀ ਸਤ੍ਹਾ ਤੋਂ 92 ਗੁਣਾ ਜ਼ਿਆਦਾ ਹੈ ਜਿਹੜਾ ਕਿ ਬਹੁਤ ਸਾਰੀਆਂ ਵਸਤੂਆਂ ਨੂੰ ਬੜੀ ਆਸਾਨੀ ਨਾਲ ਤੋੜ-ਮਰੋੜ ਸਕਦਾ ਹੈ।

ਬਾਹਰੀ ਖਲਾਅ ਤੋਂ ਸ਼ੁੱਕਰ ਦੀ ਸਤ੍ਹਾ ਨੂੰ ਵੇਖਣਾ ਨਾਮੁਮਕਿਨ ਹੈ ਕਿਉਂਕਿ ਸੂਰਜ ਦੁਆਰਾ ਸੁੱਟੀ ਗਈ 60 ਪ੍ਰਤੀਸ਼ਤ ਰੌਸ਼ਨੀ ਨੂੰ ਇਸਦੀ ਸਤ੍ਹਾ ਤੇ ਮੌਜੂਦ ਮੋਟੇ ਬੱਦਲਾਂ ਦੁਆਰਾ ਵਾਪਸ ਭੇਜ ਦਿੱਤਾ ਜਾਂਦਾ ਹੈ। ਇਸਦੀ ਸਤ੍ਹਾ ਨੂੰ ਵੇਖਣ ਲਈ ਇਨਫ਼ਰਾਰੈਡ ਅਤੇ ਅਲਟ੍ਰਾਵਾਇਲਟ ਕੈਮਰਿਆਂ ਅਤੇ ਰਾਡਾਰ ਦੀ ਮਦਦ ਨਾਲ ਹੀ ਵੇਖਿਆ ਜਾ ਸਕਦਾ ਹੈ।

ਸ਼ੁੱਕਰ ਦਾ ਪੰਧ

ਸ਼ੁੱਕਰ ਨੂੰ ਕਦੇ-ਕਦੇ ਸੂਰਜ ਅਤੇ ਧਰਤੀ ਦੇ ਵਿਚਕਾਰੋਂ ਗੁਜ਼ਰਦੇ ਵੇਖਿਆ ਜਾ ਸਕਦਾ ਹੈ। ਸ਼ੁੱਕਰ ਗ੍ਰਹਿ ਇੱਕ ਖ਼ਾਸ ਦੂਰਬੀਨ ਨਾਲ ਇੱਕ ਕਾਲੇ ਧੱਬੇ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਇਹ ਵਰਤਾਰਾ 8 ਸਾਲ ਦੇ ਅੰਤਰਾਲ ਵਿੱਚ ਦੋ ਵਾਰ ਵਾਪਰਦਾ ਹੈ। ਉਸ ਪਿੱਛੋਂ ਇਹ ਸੌ ਸਾਲਾਂ ਬਾਅਦ ਹੁੰਦਾ ਹੈ।

ਇਹ ਵੀ ਵੇਖੇ

ਬਾਹਰਲੇ ਲਿੰਕ

ਬਾਹਰੀ ਕੜੀ

ਹਵਾਲੇ

ਸੂਰਜ ਮੰਡਲ
ਗ੍ਰਹਿ ਸ਼ੁੱਕਰ ਸੂਰਜਬੁੱਧਸ਼ੁੱਕਰਚੰਦਰਮਾਪ੍ਰਿਥਵੀPhobos and Deimosਮੰਗਲਸੀਰੀਸ)ਤਾਰਾਨੁਮਾ ਗ੍ਰਹਿਬ੍ਰਹਿਸਪਤੀਬ੍ਰਹਿਸਪਤੀ ਦੇ ਉਪਗ੍ਰਹਿਸ਼ਨੀਸ਼ਨੀ ਦੇ ਉਪਗ੍ਰਹਿਯੂਰੇਨਸਯੂਰੇਨਸ ਦੇ ਉਪਗ੍ਰਹਿਵਰੁਣ ਦੇ ਉਪਗ੍ਰਹਿनेप्चूनCharon, Nix, and Hydraਪਲੂਟੋ ਗ੍ਰਹਿਕਾਈਪਰ ਘੇਰਾDysnomiaਐਰਿਸਬਿਖਰਿਆ ਚੱਕਰਔਰਟ ਬੱਦਲ
ਸੂਰਜਬੁੱਧਸ਼ੁੱਕਰਪ੍ਰਿਥਵੀਮੰਗਲਬ੍ਰਹਿਸਪਤੀਸ਼ਨੀਯੂਰੇਨਸਵਰੁਣਪਲੂਟੋਸੀਰੀਸਹਉਮੇਆਮਾਕੇਮਾਕੇਐਰਿਸ
ਗ੍ਰਹਿਬੌਣਾ ਗ੍ਰਹਿਉਪਗ੍ਰਹਿ - ਚੰਦਰਮਾ • ਮੰਗਲ ਦੇ ਉਪਗ੍ਰਹਿ • ਤਾਰਾਨੁਮਾ ਗ੍ਰਹਿ • ਬ੍ਰਹਿਸਪਤੀ ਦੇ ਉਪਗ੍ਰਹਿ • ਸ਼ਨੀ ਦੇ ਉਪਗ੍ਰਹਿ • ਯੂਰੇਨਸ ਦੇ ਉਪਗ੍ਰਹਿ • ਵਰੁਣ ਦੇ ਉਪਗ੍ਰਹਿ • ਯਮ ਦੇ ਉਪਗ੍ਰਹਿ • ਐਰਿਸ ਦੇ ਉਪਗ੍ਰਹਿ
ਛੋਟੀਆਂ ਵਸਤੂਆਂ:   ਉਲਕਾ • ਤਾਰਾਨੁਮਾ ਗ੍ਰਹਿ (ਤਾਰਾਨੁਮਾ ਗ੍ਰਹਿ ਘੇਰਾ ‎) • ਕਿੰਨਰ • ਵਰੁਣ-ਪਾਰ ਵਸਤੂਆਂ (ਕਾਈਪਰ ਘੇਰਾ‎/ਬਿਖਰਿਆ ਚੱਕਰ ) • ਧੂਮਕੇਤੂ (ਔਰਟ ਬੱਦਲ) • ਉੱਡਣ ਤਸ਼ਤਰੀਸੂਰਜ ਗ੍ਰਹਿਣਚੰਦ ਗ੍ਰਹਿਣ

Tags:

ਗ੍ਰਹਿ ਸ਼ੁੱਕਰ ਭੌਤਿਕ ਗੁਣਗ੍ਰਹਿ ਸ਼ੁੱਕਰ ਇਹ ਵੀ ਵੇਖੇਗ੍ਰਹਿ ਸ਼ੁੱਕਰ ਬਾਹਰਲੇ ਲਿੰਕਗ੍ਰਹਿ ਸ਼ੁੱਕਰ ਬਾਹਰੀ ਕੜੀਗ੍ਰਹਿ ਸ਼ੁੱਕਰ ਹਵਾਲੇਗ੍ਰਹਿ ਸ਼ੁੱਕਰਚੰਦਰਮਾਧਰਤੀਵੀਨਸ (ਮਿਥਿਹਾਸ)ਸੂਰਜਸੂਰਜ ਮੰਡਲ

🔥 Trending searches on Wiki ਪੰਜਾਬੀ:

ਜੌਰਜੈਟ ਹਾਇਅਰਸੁਜਾਨ ਸਿੰਘਆਧੁਨਿਕ ਪੰਜਾਬੀ ਸਾਹਿਤਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਸੱਪਹੋਲਾ ਮਹੱਲਾਲੁਧਿਆਣਾਗਰਾਮ ਦਿਉਤੇਕਬੀਰਦੂਜੀ ਸੰਸਾਰ ਜੰਗਸਾਹ ਪ੍ਰਣਾਲੀਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬੀ ਆਲੋਚਨਾਪੰਜਾਬੀ ਲੋਰੀਆਂਬਾਸਕਟਬਾਲਸੰਯੁਕਤ ਰਾਜਗੁਰਪ੍ਰੀਤ ਸਿੰਘ ਬਣਾਂਵਾਲੀਜਲੰਧਰ (ਲੋਕ ਸਭਾ ਚੋਣ-ਹਲਕਾ)ਪੰਜਾਬੀ ਅਖਾਣਮੜ੍ਹੀ ਦਾ ਦੀਵਾਪੰਜਾਬੀ ਲੋਕ ਨਾਟਕਗੁਰੂ ਨਾਨਕ ਦੇਵ ਜੀ ਗੁਰਪੁਰਬਊਠਖਾਦਅਮੀਰ ਖ਼ੁਸਰੋਪੰਜਾਬੀਭਗਤ ਨਾਮਦੇਵਪੰਜਾਬੀ ਕਹਾਣੀਗੁਰਦੁਆਰਿਆਂ ਦੀ ਸੂਚੀਪ੍ਰਗਤੀਵਾਦਬਾਬਾ ਬੁੱਢਾ ਜੀਦਿਨੇਸ਼ ਕਾਰਤਿਕਬੋਹੜਸ਼ਾਹ ਹੁਸੈਨਨਾਮਕੁਆਰ ਗੰਦਲਰਸ (ਕਾਵਿ ਸ਼ਾਸਤਰ)ਈਸ਼ਵਰ ਚੰਦਰ ਨੰਦਾਗੁੁਰਦੁਆਰਾ ਬੁੱਢਾ ਜੌਹੜਮਾਈ ਭਾਗੋਤਾਜ ਮਹਿਲਭਾਸ਼ਾਆਯੁਰਵੇਦਪੰਜਾਬੀ ਨਾਰੀਚੰਡੀਗੜ੍ਹਸੀ.ਐਸ.ਐਸਸੁਖਮਨੀ ਸਾਹਿਬਪੰਜਾਬੀ ਕੈਲੰਡਰਮੁੱਖ ਸਫ਼ਾਸਿੱਖਿਆਜਾਮਨੀਕੰਪਿਊਟਰਬੀਬੀ ਭਾਨੀਮਨੋਵਿਗਿਆਨਮਿਡ-ਡੇਅ-ਮੀਲ ਸਕੀਮਬਿਧੀ ਚੰਦਰੇਖਾ ਚਿੱਤਰਯੂਟਿਊਬਮਹੀਨਾਪ੍ਰਸ਼ਾਂਤ ਮਹਾਂਸਾਗਰਸਾਕਾ ਸਰਹਿੰਦਬਾਜ਼ਸੁਰਿੰਦਰ ਕੌਰਪੂਰਨ ਭਗਤਗੁਰਚੇਤ ਚਿੱਤਰਕਾਰਭਗਵੰਤ ਮਾਨਅਰਦਾਸਭਾਰਤ ਵਿਚ ਗਰੀਬੀਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਬੁੱਲ੍ਹੇ ਸ਼ਾਹਸੰਤ ਰਾਮ ਉਦਾਸੀਡਾ. ਜਸਵਿੰਦਰ ਸਿੰਘਇੱਕ ਕੁੜੀ ਜੀਹਦਾ ਨਾਮ ਮੁਹਬੱਤਸਾਰਕਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖ🡆 More