ਸ਼ਾਹ ਮੁਹੰਮਦ: ਪੰਜਾਬੀ ਕਵੀ

ਸ਼ਾਹ ਮੁਹੰਮਦ (1780-1862) ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਪੰਜਾਬੀ ਦਾ ਸ਼ਾਇਰ ਸੀ। ਜੰਗਨਾਮਾ ਵਿੱਚ ਉਸਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪਹਿਲੀ ਅੰਗਰੇਜ਼-ਸਿੱਖ ਲੜਾਈ ਦੀ ਕਹਾਣੀ ਬਿਆਨ ਕੀਤੀ ਹੈ। ਜਿਸ ਨੂੰ ਜੰਗਨਾਮਾ ਸਿੰਘਾਂ ਅਤੇ ਫਿਰਨਗੀਆਂ ਦਾ , ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸ਼ਾਹ ਮੁਹੰਮਦ ਦੂਰ-ਦ੍ਰਿਸ਼ਟੀ ਵਾਲਾ ਕਵੀ ਸੀ ਜੋ ਆਉਣ ਵਾਲੀਆਂ ਘਟਨਾਵਾਂ ਦੇ ਅਕਸ ਨੂੰ ਵੇਖ ਸਕਦਾ ਸੀ। ਉਸ ਦੇ ਅੰਦਾਜੇ ਤਜਰਬਿਆਂ ਅਤੇ ਤੱਥਾਂ ’ਤੇ ਆਧਾਰਤ ਸਨ।

ਸ਼ਾਹ ਮੁਹੰਮਦ
ਸ਼ਾਹ ਮੁਹੰਮਦ: ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਦਾ, ਜੀਵਨ, ਰਚਨਾਵਾਂ
ਜਨਮ1780
ਵਡਾਲਾ ਵਿਰਾਮ, ਅੰਮ੍ਰਿਤਸਰ, ਸਿੱਖ ਰਾਜ
(ਹੁਣ ਭਾਰਤ ਵਿੱਚ)
ਮੌਤ1862
ਅੰਮ੍ਰਿਤਸਰ, ਪੰਜਾਬ, ਬ੍ਰਿਟਿਸ਼ ਭਾਰਤ
(ਹੁਣ ਭਾਰਤ ਵਿੱਚ)
ਕਿੱਤਾਕਵੀ
ਸਾਹਿਤਕ ਲਹਿਰਪਹਿਲੀ ਐਂਗਲੋ-ਸਿੱਖ ਜੰਗ
ਪ੍ਰਮੁੱਖ ਕੰਮਪਹਿਲੀ ਐਂਗਲੋ-ਸਿੱਖ ਜੰਗ ਬਾਰੇ ਜੰਗਨਾਮਾ

ਸ਼ਾਹ ਮੁਹੰਮਦ ਦਾ ਜਨਮ 1780 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਪਿੰਡ ਵਡਾਲਾ ਵੀਰਮ ਵਿੱਚ ਹੋਇਆ। ਉਹ ਮਹਾਰਾਜਾ ਰਣਜੀਤ ਸਿੰਘ ਨੂੰ ਪਸੰਦ ਕਰਦਾ ਸੀ ਕਿਉਂ ਜੇ ਉਸਨੇ ਪੰਜਾਬ ਨੂੰ ਦੁੱਖਾਂ ਦੀ ਥਾਂ ਤੋਂ ਜੰਨਤ ਵਿੱਚ ਪਲਟ ਦਿੱਤਾ ਸੀ। ਓਹਨਾਂ ਦਾ ਸਬੰਧ ਕਿੱਸਾ ਕਾਵਿ ਨਾਲ ਹੈ।

ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਦਾ

ਜੰਗਨਾਮਾ ਵਿੱਚ ਪਹਿਲੀ ਅੰਗਰੇਜ਼-ਸਿੱਖ ਲੜਾਈ ਦੀ ਕਹਾਣੀ ਹੈ ਅਤੇ ਇੰਝ ਲੱਗਦਾ ਹੈ ਕਿ ਇਹ ਜੰਗਨਾਮਾ 1846 ਚ ਲਿਖ਼ਿਆ ਗਿਆ। ਇਸ ਵਿਲੱਖਣ ਲਿਖਤ ਦੀ ਰਚਨਾਸ਼ੈਲੀ ਤੋਂ ਲੱਗਦਾ ਹੈ ਕਿ ਇਹ ਅੱਖੀਂ ਦੇਖਿਆ ਜਾਂ ਬਹੁਤ ਨੇੜੇ ਤੋਂ ਜਾਣਿਆ ਬਿਰਤਾਂਤ ਹੈ।

ਜੀਵਨ

ਸ਼ਾਹ ਮਹੁੰਮਦ ਦਾ ਜਨਮ ਪਿੰਡ ਵਡਾਲਾ ਵੀਰਾਮ ਜ਼ਿਲ੍ਹਾ ਅਮ੍ਰਿੰਤਸਰ ਵਿੱਚ 1780 ਈ. ਵਿੱਚ ਹੋਇਆ। ਕਈ ਵਿਦਵਾਨ ਜਿਵੇਂ ਡਾ. ਸੁਰਿੰਦਰ ਸਿੰਘ ਕੋਹਲੀ, ਡਾ. ਹਰਚਰਨ ਸਿੰਘ ਅਤੇ ਪ੍ਰਿ. ਸੰਤ ਸਿੰਘ ਸੇਖੋਂ ਉਸ ਦਾ ਜਨਮ ਸਥਾਨ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੂੰ ਮੰਨਦੇ ਹਨ। ਪੰਜਾਬ ਵਿੱਚ ਵਟਾਲਾ /ਵਡਾਲਾ/ਬਟਾਲਾ ਨਾਂ ਦੇ ਕਈਂ ਪਿੰਡ/ਨਗਰ ਹਨ।ਇਸ ਲਈ ਉਸ ਦੇ ਜਨਮ ਸਥਾਨ ਸੰਬੰਧੀ ਵਿਦਵਾਨਾਂ ਵਿੱਚ ਮੱਤਭੇਦ ਹੋਣਾ ਸੁਭਾਵਿਕ ਹੈ। ਸ਼ਾਹ ਮਹੁੰਮਦ ਜਾਤ ਦਾ ਕੂਰੈਸ਼ੀ ਮੁਸਲਮਾਨ ਸੀ। ਉਸ ਦੇ ਦੋ ਪੁੱਤਰ ਸਨ: ਇੱਕ ਮਹੁੰਮਦ ਬਖ਼ਸ਼ ਤੇ ਦੂਸਰਾ ਹਾਸ਼ਮ ਸ਼ਾਹ।ਸ਼ਾਹ ਮਹੁੰਮਦ ਇੱਕ ਪੜ੍ਹਿਆ ਲਿਖਿਆ ਵਿਅਕਤੀ ਸੀ ਅਤੇ ਅਤਿ ਦਾ ਸੰਵੇਦਨਸ਼ੀਲ ਸ਼ਾਇਰ। ਉਸ ਦੀ ਤਾਲੀਮ ਆਦਿ ਬਾਰੇ ਸੀਤਾ ਰਾਮ ਕੋਹਲੀ ਦੇ ਇਹ ਵਿਚਾਰ ਵੇਖਣ ਯੋਗ ਹਨ ਕਿ ਕਵੀ ਸ਼ਾਹ ਮਹੁੰਮਦ ਦੀ ਤਾਲੀਮ ਬਾਰੇ ਵੀ ਅਸੀਂ ਉਸ ਦੀ ਰਚਨਾ ਤੌਂ ਬਹੁਤ ਅਨੁਮਾਨ ਲਗਾ ਸਕਦੇ ਹਾਂ। ਉਸ ਦੀ ਬੋਲੀ ਸ਼ੈਲੀ ਵਿਸ਼ੇ ਦੀ ਤਰਤੀਬ ਅਤੇ ਦੋ ਚਾਰ ਥਾਵਾਂ ਤੇ ਦਿੱਤੀਆਂ ਪੁਰਾਣੀਆਂ ਇਤਿਹਾਸਕ ਰਵਾਇਤਾਂ ਅਤੇ ਸਮਕਾਲੀ ਇਤਿਹਾਸਕ ਘਟਨਾਵਾਂ ਉੱਤੇ ਗਹੁ ਕਰਨ ਨਾਲ ਅਸੀਂ ਇਸ ਸਿੱਟੇ ਤੇ ਸਹਿਜੇ ਹੀ ਅੱਪੜ ਸਕਦੇ ਹਾਂ ਕਿ ਸ਼ਾਹ ਮਹੁੰਮਦ ਅਨਪੜ੍ਹ ਬੰਦਿਆਂ ਵਿੱਚੋਂ ਨਹੀਂ ਸੀ ਸਗੋਂ ਮੁੱਢਲੀ ਉਮਰ ਵਿੱਚ ਹੀ ਕਿਸੇ ਪਾਠਸ਼ਾਲਾ ਵਿੱਚੋਂ ਵਿਦਿਆ ਪ੍ਰਾਪਤ ਕੀਤੀ ਹੋਈ ਸੀ।

ਰਚਨਾਵਾਂ

ਹੁਣ ਤੱਕ ਹੋਈ ਖੋਜ ਅਨੁਸਾਰ ਸ਼ਾਹ ਮਹੁੰਮਦ ਦੀਆਂ ਸਿਰਫ਼ ਦੋ ਹੀ ਰਚਨਾਵਾਂ ਉਪਲਬਧ ਹਨ 1.ਜੰਗ ਸਿੰਘਾਂ ਤੇ ਅੰਗਰੇਜ਼ਾਂ 2.ਸੱਸੀ ਪੁਨੂੰ ਸੱਸੀ ਪੁਨੂੰ ਦੇ ਕਿੱਸੇ ਦੇ ਪੂਰੇ ਨਹੀਂ ਸਗੋਂ ਕੁਝ ਕੁ ਬੰਦ ਹੀ ਸਾਨੂੰ ਹਾਸਿਲ ਹੋ ਸਕੇ ਹਨ। ਸ਼ਾਹ ਮਹੁੰਮਦ ਕਿੱਸਾ “ਜੰਗ ਸਿੰਘਾਂ ਤੇ ਅੰਗਰੇਜ਼ਾਂ” ਉਹਨਾਂ ਨੇ ਆਪਣੀ ਬੁੱਢੀ ਉਮਰ ਵਿੱਚ ਲਿਖਿਆ। ਉਸਨੇ ਅਖੀਰਲੇ ਬੰਦ ਵਿੱਚ ਇਹ ਦੱਸਿਆ ਹੈ ਕਿ ਸੰਮਤ 1902 ਦੇ ਆਰੰਭ ਵਿੱਚ ਫ਼ਰੰਗੀਆਂ ਦੀ ਜੰਗ ਹੋਈ। ਪ੍ਰੋ. ਸੀਤਾ ਰਾਮ ਕੋਹਲੀ ਦੇ ਵਿਚਾਰ ਅਨੁਸਾਰ ਜੂਨ ਸੰਨ 1846 ਅਤੇ ਨਵੰਬਰ 1846 ਦੇ ਵਿਚਕਾਰ ਕਿਸੇ ਸਮੇਂ ਲਿਖੀ ਗਈ।

ਇਹ ਵੀ ਵੇਖੋ

ਹਵਾਲੇ

Tags:

ਸ਼ਾਹ ਮੁਹੰਮਦ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਦਾਸ਼ਾਹ ਮੁਹੰਮਦ ਜੀਵਨਸ਼ਾਹ ਮੁਹੰਮਦ ਰਚਨਾਵਾਂਸ਼ਾਹ ਮੁਹੰਮਦ ਇਹ ਵੀ ਵੇਖੋਸ਼ਾਹ ਮੁਹੰਮਦ ਹਵਾਲੇਸ਼ਾਹ ਮੁਹੰਮਦਰਣਜੀਤ ਸਿੰਘ

🔥 Trending searches on Wiki ਪੰਜਾਬੀ:

ਖੋਜੀ ਕਾਫ਼ਿਰਤਾਰਾਸੈਣੀਭਾਸ਼ਾ ਵਿਗਿਆਨਲੋਕ ਪੂਜਾ ਵਿਧੀਆਂਕਲ ਯੁੱਗਐਪਲ ਇੰਕ.ਲਿਉ ਤਾਲਸਤਾਏਚਿੱਟਾ ਲਹੂਵਿੰਡੋਜ਼ 11ਨਿੰਮ੍ਹਭਗਤ ਪੂਰਨ ਸਿੰਘਦੋ ਟਾਪੂ (ਕਹਾਣੀ ਸੰਗ੍ਰਹਿ)ਅਨੀਸ਼ਾ ਪਟੇਲਮਹੰਤ ਨਰਾਇਣ ਦਾਸਸਾਹਿਤ ਅਤੇ ਮਨੋਵਿਗਿਆਨਜੰਗਨਾਮਾ ਸ਼ਾਹ ਮੁਹੰਮਦਮਝੈਲਯੂਨੀਕੋਡਸਪਨਾ ਸਪੂਐਚ.ਟੀ.ਐਮ.ਐਲਇਤਿਹਾਸਸ਼ਬਦ ਸ਼ਕਤੀਆਂਰਸ (ਕਾਵਿ ਸ਼ਾਸਤਰ)ਖੜਕ ਸਿੰਘਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਪਿਆਰਸਿੱਖ ਧਰਮਵੇਦਰਸੂਲ ਹਮਜ਼ਾਤੋਵਖੂਹਸਿਧ ਗੋਸਟਿਸਕੂਲ ਲਾਇਬ੍ਰੇਰੀਕੇ. ਜੇ. ਬੇਬੀਲੋਕ ਮੇਲੇਬਸੰਤ ਪੰਚਮੀਵਰ ਘਰਸਿੱਖ ਗੁਰੂਸੁਲਤਾਨਪੁਰ ਲੋਧੀਜੀਵਨੀਪੰਜਾਬੀ ਸਾਹਿਤ ਦਾ ਇਤਿਹਾਸਦਿਵਾਲੀਜਨਮਸਾਖੀ ਅਤੇ ਸਾਖੀ ਪ੍ਰੰਪਰਾਤਖ਼ਤ ਸ੍ਰੀ ਕੇਸਗੜ੍ਹ ਸਾਹਿਬਆਸਾ ਦੀ ਵਾਰਗੁਰਦੁਆਰਾ ਬੰਗਲਾ ਸਾਹਿਬਮੋਬਾਈਲ ਫ਼ੋਨਭਾਈ ਮਰਦਾਨਾਕਲਪਨਾ ਚਾਵਲਾਗੁਰਬਾਣੀ ਦਾ ਰਾਗ ਪ੍ਰਬੰਧਆਦਿ ਗ੍ਰੰਥਬੁਣਾਈਮੀਰੀ-ਪੀਰੀਰਾਸ਼ਟਰੀ ਝੰਡਾਸਿਮਰਨਜੀਤ ਸਿੰਘ ਮਾਨਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਪੰਜਾਬੀ ਕੈਲੰਡਰਡਾ. ਮੋਹਨਜੀਤਲਾਇਬ੍ਰੇਰੀਦੂਜੀ ਸੰਸਾਰ ਜੰਗਅਨੰਦ ਸਾਹਿਬ21 ਅਪ੍ਰੈਲਵਿਕੀਮੀਡੀਆ ਸੰਸਥਾਗਿਆਨੀ ਦਿੱਤ ਸਿੰਘਦਲੀਪ ਸਿੰਘਮੂਲ ਮੰਤਰਵਿਰਾਟ ਕੋਹਲੀਚੰਗੀ ਪਤਨੀ, ਬੁੱਧੀਮਾਨ ਮਾਂਕੁਤਬ ਮੀਨਾਰਭਾਈ ਗੁਰਦਾਸ ਦੀਆਂ ਵਾਰਾਂਧਿਆਨ ਚੰਦਪੇਰੀਆਰ ਈ ਵੀ ਰਾਮਾਸਾਮੀਲੋਕ ਸਭਾ ਦਾ ਸਪੀਕਰ🡆 More