ਸਮਾਜਕ ਪਰਿਵਰਤਨ ਕਿਸੇ ਸਮਾਜ ਦੇ ਸਮਾਜਕ ਢਾਂਚੇ ਵਿੱਚ ਤਬਦੀਲੀ ਨੂੰ ਕਹਿੰਦੇ ਹਨ। ਸਮਾਜਕ ਪਰਿਵਰਤਨ ਵਿੱਚ ਪ੍ਰਕਿਰਤੀ, ਸਮਾਜਕ ਸੰਸਥਾਵਾਂ, ਸਮਾਜਕ ਵਿਵਹਾਰ, ਸਮਾਜਕ ਸੰਬੰਧਾਂ ਵਿੱਚ ਪਰਿਵਰਤਨ ਸ਼ਾਮਲ ਹੁੰਦੇ ਹਨ। ਸਮਾਜਕ ਪਰਿਵਰਤਨ ਦਾ ਅਧਾਰ ਮਨੁੱਖੀ ਪ੍ਰਾਣੀਆਂ ਦੀ ਸੋਚਣ ਦੀ ਪ੍ਰਕਿਰਿਆ ਵਿੱਚ ਪਰਿਵਰਤਨ ਹੁੰਦਾ ਹੈ।
ਸਮਾਜਕ ਪਰਿਵਰਤਨ ਦਾ ਭਾਵ ਸਮਾਜਕ ਪ੍ਰਗਤੀ ਜਾਂ ਸਮਾਜਕ ਸੱਭਿਆਚਾਰਕ ਵਿਕਾਸ, ਇਹ ਦਾਰਸ਼ਨਿਕ ਵਿਚਾਰ ਕਿ ਸਮਾਜ ਦਵੰਦਵਾਦੀ ਜਾਂ ਵਿਕਾਸਵਾਦੀ ਸਾਧਨਾਂ ਨਾਲ ਅੱਗੇ ਚੱਲਦਾ ਹੈ। ਇਹਦਾ ਭਾਵ ਸਮਾਜਕ ਆਰਥਿਕ ਸੰਰਚਨਾ ਵਿੱਚ ਪੈਰਾਡਾਈਮ ਦਾ ਪਰਿਵਰਤਨ ਹੋ ਸਕਦਾ ਹੈ, ਮਿਸਾਲ ਲਈ ਜਾਗੀਰਦਾਰੀ ਤੋਂ ਪੂੰਜੀਵਾਦ ਵੱਲ ਤਬਦੀਲੀ। ਇਸੇ ਤਰ੍ਹਾਂ ਇਸ ਦਾ ਮਤਲਬ ਸਮਾਜਕ ਇਨਕਲਾਬ ਵੀ ਹੋ ਸਕਦਾ ਹੈ, ਜਿਵੇਂ ਮਾਰਕਸਵਾਦ ਵਿੱਚ ਪੇਸ਼ ਸਮਾਜਵਾਦੀ ਇਨਕਲਾਬ, ਜਾਂ ਔਰਤਾਂ ਲਈ ਮੱਤ ਅਧਿਕਾਰ ਜਾਂ ਸਿਵਲ ਅਧਿਕਾਰਾਂ ਵਰਗੇ ਦੂਜੇ ਸਮਾਜਕ ਅੰਦੋਲਨ ਹੋ ਸਕਦਾ ਹੈ। ਸਮਾਜਕ ਪਰਿਵਰਤਨ ਦੀ ਅਗਵਾਈ ਸਭਿਆਚਾਰਕ, ਧਾਰਮਿਕ, ਆਰਥਕ, ਵਿਗਿਆਨਕ ਜਾਂ ਤਕਨਾਲੋਜੀਕਲ ਸ਼ਕਤੀਆਂ ਕੋਲ ਹੋ ਸਕਦੀ ਹੈ।
This article uses material from the Wikipedia ਪੰਜਾਬੀ article ਸਮਾਜਕ ਪਰਿਵਰਤਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.