ਸਮਾਜ

ਸਮਾਜ ਨਿਰੰਤਰ ਸਮਾਜਿਕ ਪਰਸਪਰ ਵਰਤੋਂ ਵਿਹਾਰ ਵਿੱਚ ਸ਼ਾਮਲ ਵਿਅਕਤੀਆਂ ਦਾ ਇੱਕ ਸਮੂਹ ਹੁੰਦਾ ਹੈ, ਜਾਂ ਇੱਕ ਵਿਸ਼ਾਲ ਸਮਾਜਿਕ ਸਮੂਹ ਜੋ ਇੱਕੋ ਸਥਾਨਿਕ ਜਾਂ ਸਮਾਜਿਕ ਖੇਤਰ ਵਿੱਚ ਵਿਚਰਦਾ, ਆਮ ਤੌਰ 'ਤੇ ਓਹੀ ਰਾਜਨੀਤਿਕ ਅਧਿਕਾਰ ਅਤੇ ਪ੍ਰਮੁੱਖ ਸੱਭਿਆਚਾਰਕ ਆਸਾਂ-ਉਮੀਦਾਂ ਦੇ ਅਧੀਨ ਹੁੰਦਾ ਹੈ। ਸਮਾਜਾਂ ਦੀ ਵਿਸ਼ੇਸ਼ਤਾ ਉਨ੍ਹਾਂ ਵਿਅਕਤੀਆਂ ਵਿਚਕਾਰ ਸੰਬੰਧਾਂ (ਸਮਾਜਿਕ ਸਬੰਧਾਂ) ਦਾ ਪੈਟਰਨ ਹੁੰਦਾ ਹੈ ਜਿਨ੍ਹਾਂ ਦੀ ਇੱਕ ਵਿਲੱਖਣ ਸੱਭਿਆਚਾਰ ਅਤੇ ਸੰਸਥਾਵਾਂ ਦੀ ਸਾਂਝ ਹੁੰਦੀ ਹੈ। ਇੱਕ ਸਮਾਜ ਨੂੰ ਉਸ ਵਿੱਚ ਸ਼ਾਮਲ ਮੈਂਬਰਾਂ ਵਿਚਕਾਰ ਅਜਿਹੇ ਸਬੰਧਾਂ ਦਾ ਕੁੱਲ ਜੋੜ ਕਿਹਾ ਜਾ ਸਕਦਾ ਹੈ। ਸਮਾਜਿਕ ਵਿਗਿਆਨਾਂ ਵਿੱਚ, ਇੱਕ ਵੱਡੇ ਸਮਾਜ ਵਿੱਚ ਅਕਸਰ ਉਪ ਸਮੂਹਾਂ ਵਿੱਚ ਸਤਰੀਕਰਨ ਜਾਂ ਦਾਬੇ ਦੇ ਪੈਟਰਨ ਦਿਖਾਈ ਪੈਂਦੇ ਹਨ।

ਸਮਾਜ
ਸਮਾਜ
ਸਮਾਜ
ਸਮਾਜ
ਖੱਬੇ ਤੋਂ ਸੱਜੇ: ਸਾਵਨਾਖੇਤ, ਲਾਓਸ ਵਿੱਚ ਇੱਕ ਪਰਿਵਾਰ; ਫਿਜੀ ਦੇ ਨੇੜੇ ਮੱਛੀਆਂ ਦਾ ਇੱਕ ਸਕੂਲ; ਇੱਕ ਸਪੈਨਿਸ਼ ਰਾਸ਼ਟਰੀ ਛੁੱਟੀ 'ਤੇ ਇੱਕ ਫੌਜੀ ਪਰੇਡ; ਮਹਾਰਾਸ਼ਟਰ, ਭਾਰਤ ਵਿੱਚ ਖਰੀਦਦਾਰੀ ਕਰਦੀ ਭੀੜ।

ਸਮਾਜ ਕੁਝ ਕਿਰਿਆਵਾਂ ਜਾਂ ਸੰਕਲਪਾਂ ਨੂੰ ਸਵੀਕਾਰਨਯੋਗ ਜਾਂ ਅਸਵੀਕਾਰਨਯੋਗ ਸਮਝ ਕੇ ਵਿਹਾਰ ਦੇ ਪੈਟਰਨ ਬਣਾਉਂਦੇ ਹਨ। ਕਿਸੇ ਸਮਾਜ ਦੇ ਅੰਦਰ ਵਿਵਹਾਰ ਦੇ ਇਹ ਪੈਟਰਨ ਸਮਾਜਿਕ ਨਿਯਮ ਜਾਂ ਸਮਾਜਿਕ ਮਰਿਆਦਾ ਕਰਕੇ ਜਾਣੇ ਜਾਂਦੇ ਹਨ। ਸਮਾਜ, ਅਤੇ ਉਨ੍ਹਾਂ ਦੇ ਨਿਯਮ, ਹੌਲੀ-ਹੌਲੀ ਅਤੇ ਨਿਰੰਤਰ ਤਬਦੀਲੀਆਂ ਵਿੱਚੋਂ ਗੁਜ਼ਰਦੇ ਹਨ।

ਜਿੱਥੋਂ ਤੱਕ ਕੋਈ ਸਮਾਜ ਸਹਿਯੋਗੀ ਹੁੰਦਾ ਹੈ, ਇਹ ਆਪਣੇ ਮੈਂਬਰਾਂ ਨੂੰ ਅਜਿਹੇ ਤਰੀਕਿਆਂ ਨਾਲ ਲਾਭਦਾਇਕ ਬਣਾ ਸਕਦਾ ਹੈ ਜੋ ਵਿਅਕਤੀਗਤ ਤੌਰ 'ਤੇ ਨਾਮੁਮਕਿਨ ਹੋਵੇ। ਇਸ ਤਰ੍ਹਾਂ ਵਿਅਕਤੀਗਤ ਅਤੇ ਸਮਾਜਕ (ਆਮ) ਲਾਭਾਂ ਨੂੰ ਵੱਖ ਕੀਤਾ ਜਾ ਸਕਦਾ ਹੈ, ਜਾਂ ਬਹੁਤ ਸਾਰੇ ਮਾਮਲਿਆਂ ਵਿੱਚ ਓਵਰਲੈਪ ਹੁੰਦੇ ਮਿਲ਼ ਸਕਦੇ ਹਨ। ਇੱਕ ਸਮਾਜ ਕਿਸੇ ਪ੍ਰਬਲ, ਵੱਡੇ ਸਮਾਜ ਦੇ ਅੰਦਰ ਖ਼ੁਦ ਆਪਣੇ ਨਿਯਮਾਂ ਅਤੇ ਕਦਰਾਂ-ਕੀਮਤਾਂ ਨੂੰ ਮੰਨਣ ਵਾਲ਼ੇ ਹਮਖ਼ਿਆਲ ਲੋਕਾਂ ਦਾ ਵੀ ਹੋ ਸਕਦਾ ਹੈ। ਇਸ ਨੂੰ ਕਈ ਵਾਰ ਉਪ-ਸਭਿਆਚਾਰ ਕਹਿ ਲਿਆ ਜਾਂਦਾ ਹੈ। ਇਹ ਸ਼ਬਦ ਅਪਰਾਧ ਵਿਗਿਆਨ ਦੇ ਅੰਦਰ ਵਿਆਪਕ ਤੌਰ 'ਤੇ ਵਰਤਿਆ ਜਾਂਦਾ ਹੈ, ਅਤੇ ਇੱਕ ਵੱਡੇ ਸਮਾਜ ਦੇ ਵੱਖੋ-ਵੱਖ ਉਪ ਭਾਗਾਂ ਲਈ ਵੀ ਵਰਤਿਆ ਜਾਂਦਾ ਹੈ।

ਵਧੇਰੇ ਵਿਆਪਕ ਤੌਰ 'ਤੇ, ਅਤੇ ਖਾਸ ਤੌਰ 'ਤੇ ਸੰਰਚਨਾਵਾਦ ਦੇ ਅੰਦਰ, ਇੱਕ ਸਮਾਜ ਨੂੰ ਇੱਕ ਆਰਥਿਕ, ਸਮਾਜਿਕ, ਉਦਯੋਗਿਕ ਜਾਂ ਸੱਭਿਆਚਾਰਕ ਬੁਨਿਆਦੀ ਢਾਂਚੇ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ, ਜੋ ਵਿਅਕਤੀਆਂ ਦੇ ਇੱਕ ਵਿਭਿੰਨ ਸੰਗ੍ਰਹਿ ਦਾ ਬਣਿਆ ਹੈ, ਫਿਰ ਵੀ ਉਨ੍ਹਾਂ ਤੋਂ ਵੱਖਰਾ ਹੈ। ਇਸ ਸੰਬੰਧ ਵਿੱਚ, ਸਮਾਜ ਦਾ ਅਰਥ ਵਿਅਕਤੀ ਅਤੇ ਉਨ੍ਹਾਂ ਦੇ ਜਾਣੇ-ਪਛਾਣੇ ਸਮਾਜਿਕ ਵਾਤਾਵਰਣ ਤੋਂ ਪਰੇ "ਹੋਰ ਲੋਕਾਂ" ਦੀ ਬਜਾਏ ਭੌਤਿਕ ਸੰਸਾਰ ਅਤੇ ਹੋਰ ਲੋਕਾਂ ਨਾਲ ਲੋਕਾਂ ਦੇ ਬਾਹਰਮੁਖੀ ਸੰਬੰਧ ਹੋ ਸਕਦੇ ਹਨ।

ਹਵਾਲੇ

Tags:

ਅਦਾਰਾਵਿਅਕਤੀਸਿਆਸਤਸੱਭਿਆਚਾਰ

🔥 Trending searches on Wiki ਪੰਜਾਬੀ:

ਗੁਰੂ ਰਾਮਦਾਸਰਿਗਵੇਦਗੁਰੂ ਹਰਿਰਾਇਤਾਰਾ ਮੀਰਾਮਨੁੱਖਡੇਵਿਡਧਾਰਾ 370ਗੂਰੂ ਨਾਨਕ ਦੀ ਦੂਜੀ ਉਦਾਸੀਅਕਾਲ ਤਖ਼ਤਭਾਰਤ ਦੀਆਂ ਰਾਜਧਾਨੀਆਂ ਦੀ ਸੂਚੀਹਲਫੀਆ ਬਿਆਨਸੀ.ਐਸ.ਐਸਕਾਲੀਦਾਸ1675ਗੁਰ ਹਰਿਰਾਇਪ੍ਰਿੰਸੀਪਲ ਤੇਜਾ ਸਿੰਘਦਿੱਲੀ ਸਲਤਨਤਅਬਰਾਹਮ ਲਿੰਕਨਸਦਾ ਕੌਰਗੁਰਦੁਆਰਿਆਂ ਦੀ ਸੂਚੀਵਿਅੰਜਨਕੌਰ (ਨਾਮ)ਪ੍ਰਦੂਸ਼ਣਹਿੰਦੀ ਭਾਸ਼ਾਗੁਰਦੁਆਰਾ ਬਾਓਲੀ ਸਾਹਿਬਖ਼ੂਨ ਦਾਨ‘ਗ਼ਦਰ’ ਅਖ਼ਬਾਰਭਗਤ ਪੂਰਨ ਸਿੰਘਅੰਮ੍ਰਿਤਾ ਪ੍ਰੀਤਮਵਿਸ਼ਵ ਕਲਾ ਦਿਵਸਸੰਗਰੂਰ (ਲੋਕ ਸਭਾ ਚੋਣ-ਹਲਕਾ)ਫਗਵਾੜਾਅਰਿੰਡਦਸਤਾਰਰਬਿੰਦਰਨਾਥ ਟੈਗੋਰਔਰੰਗਜ਼ੇਬਗੁਰਮਤਿ ਕਾਵਿ ਦਾ ਇਤਿਹਾਸਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਕ੍ਰਿਸ਼ਨ ਜਯੰਤੀਭਾਸ਼ਾ ਵਿਗਿਆਨਪਰਵਾਸੀ ਪੰਜਾਬੀ ਨਾਵਲਕਿਰਿਆਵਿਰਾਸਤਸਚਿਨ ਤੇਂਦੁਲਕਰਕਾਨੂੰਨਫ਼ਾਤਿਮਾ ਸ਼ੇਖ਼ਪੰਜਾਬੀ ਰੀਤੀ ਰਿਵਾਜਆਮਦਨ ਕਰਚੰਦਰਸ਼ੇਖਰ ਵੈਂਕਟ ਰਾਮਨਸਾਹਿਤ ਅਤੇ ਮਨੋਵਿਗਿਆਨਆਧੁਨਿਕਤਾਇਜ਼ਰਾਇਲਨਿਰਵੈਰ ਪੰਨੂਛੰਦਉੱਤਰਆਧੁਨਿਕਤਾਵਾਦਵਿਆਕਰਨਿਕ ਸ਼੍ਰੇਣੀਬਸੰਤ ਪੰਚਮੀਨਸਲਵਾਦਨਿਮਰਤ ਖਹਿਰਾਹਿਮਾਲਿਆਜਿੰਦ ਕੌਰਸੁਰਜੀਤ ਪਾਤਰਅਮਰ ਸਿੰਘ ਚਮਕੀਲਾਹਜਾਰਾ ਸਿੰਘ ਰਮਤਾਕਬੱਡੀਰੁੱਖਅੰਮ੍ਰਿਤ ਸੰਚਾਰਕੁੰਭ ਮੇਲਾਸਾਰਾਗੜ੍ਹੀ ਦੀ ਲੜਾਈਐਸ. ਐਸ. ਅਮੋਲਭਾਰਤ ਦੀ ਵੰਡਮਹਿੰਦਰ ਸਿੰਘ ਰੰਧਾਵਾ🡆 More