ਵਿਸ਼ਵ ਜਲ ਦਿਵਸ

ਵਿਸ਼ਵ ਜਲ ਦਿਵਸ, 22 ਮਾਰਚ ਨੂੰ ਮਨਾਇਆ ਜਾਂਦਾ ਹੈ। ਸਾਲ 1992 ਵਿੱਚ ਸੰਯੁਕਤ ਰਾਸ਼ਟਰ ਦੀ ਵਾਤਾਵਰਣ ਤੇ ਵਿਕਾਸ ਸੰਬੰਧੀ ਹੋਈ ਕਾਨਫੰਰਸ ਵਿੱਚ ਸ਼ੁੱਧ ਤੇ ਸਾਫ ਪਾਣੀ ਲਈ ਅੰਤਰਰਾਸ਼ਟਰੀ ਪਾਣੀ ਦਿਵਸ ਮਨਾਏ ਜਾਣ ਲਈ ਸਿਫਾਰਸ਼ ਕੀਤੀ ਗਈ ਸੀ ਤੇ ਇਸ ਉੱਪਰੰਤ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੇ 22 ਮਾਰਚ 1993 ਨੂੰ ਪਹਿਲਾਂ ਸੰਸਾਰ ਪਾਣੀ ਦਿਵਸ ਮਨਾਏ ਜਾਣ ਨੂੰ ਮਾਨਤਾ ਦਿੱਤੀ ਸੀ।

ਵਿਸ਼ਵ ਜਲ ਦਿਵਸ
ਮਨਾਉਣ ਵਾਲੇਸਾਰੇ ਸੰਸਾਰ ਵਿਚ
ਮਿਤੀ22 ਮਾਰਚ
ਬਾਰੰਬਾਰਤਾਸਾਲ ਬਾਅਦ

ਪਾਣੀ ਜੀਵਨ ਹੈ

ਕੁਦਰਤ ਦਾ ਅਣਮੋਲ ਤੋਹਫ਼ਾ ਹੈ ਪਾਣੀ,ਧਰਤੀ ਉੱਪਰ ਪਾਣੀ ਅਤੇ ਜੀਵਨ ਦਾ ਬਹੁਤ ਅਟੁੱਟ ਰਿਸ਼ਤਾ ਹੈ | ਪਾਣੀ ਤੋਂ ਬਗ਼ੈਰ ਮਨੁੱਖੀ ਜੀਵਨ ਸੰਭਵ ਨਹੀਂ ਹੈ। ਇਸ ਦਾ ਮੰਤਵ ਲੋਕਾਂ ਵਿੱਚ ਪਾਣੀ ਨੂੰ ਬਚਾਉਣ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਹੈ। ਇਹ ਸੰਸਥਾ ਪਾਣੀ ਦੇ ਨਮੂਨੇ ਭਰ ਕੇ ਉਨ੍ਹਾਂ ਦੇ ਟੈਸਟ ਕਰਦੀ ਹੈ ਅਤੇ ਸੁਧਾਰ ਲਈ ਯਤਨ ਕਰਦੀ ਹੈ। ਪਾਣੀ ਦੀ ਕੁਆਲਿਟੀ ਦੀ ਪੱਧਰ ਨੂੰ ਦੇਖਣ ਲਈ ਇਸ ਦਿਨ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਵਿੱਚ ਪਾਣੀ ਦੀ ਪਰਖ ਕੀਤੀ ਜਾਂਦੀ ਹੈ।

ਸਮੱਸਿਆ ਅਤੇ ਹੱਲ

ਸੰਸਾਰ ਵਿੱਚ ਹਾਲੇ ਵੀ 780 ਮਿਲੀਅਨ ਲੋਕ ਪੀਣ ਵਾਲੇ ਸਾਫ ਤੇ ਸ਼ੁੱਧ ਤੋਂ ਵਿਰਵੇ ਹਨ। ਸੰਸਾਰ ਵਿੱਚ 7 ਬਿਲੀਅਨ ਲੋਕਾਂ ਨੂੰ ਅੱਜ ਪਾਣੀ ਮੁਹੱਈਆ ਕਰਵਾਉਣ ਦੀ ਲੋੜ ਹੈ ਜਦੋਂ ਕਿ 2050 ਤੱਕ 2 ਬਿਲੀਅਨ ਲੋਕਾਂ ਦੇ ਇਸ ਵਿੱਚ ਹੋਰ ਸ਼ਾਮਲ ਹੋ ਜਾਣ ਦੀ ਉਮੀਦ ਹੈ। ਸੰਸਾਰ ਪੱਧਰ ਤੇ ਵੱਡੀ ਗਿਣਤੀ ਵਿੱਚ ਲੋਕ ਪਾਣੀ ਨੂੰ ਤਰਸ ਰਹੇ ਹਨ ਤੇ ਪਾਣੀ ਦੇ ਸਾਧਨ ਸੀਮਤ ਹਨ। ਪਾਣੀ ਦੀ ਬੱਚਤ ਤੇ ਇਸ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਗੰਭੀਰ ਉੱਪਰਾਲੇ ਕਰਨ ਦੀ ਲੋੜ ਹੈ। ਉਦਯੋਗਿਕ ਇਕਾਈਆਂ ਪਾਣੀ ਦੀ ਸੰਜਮ ਨਾਲ ਵਰਤੋ ਕਰਨ ਤੇ ਵਰਤੇ ਹੋਏ ਪਾਣੀ ਨੂੰ ਰਿਸਾਈਕਲਿੰਗ ਵਿਧੀ ਰਾਹੀਂ ਦੁਬਾਰਾ ਵਰਤੋਂ ਵਿੱਚ ਲਿਆਉਣ। ਕਿੰਨਾ ਚੰਗਾ ਹੋਵੇ ਜੇਕਰ ਸਭ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਪਾਣੀ ਨੂੰ ਸਾਫ਼ ਰੱਖਣ। ਬਿਨਾਂ ਸ਼ੱਕ ਧਰਤੀ ਉੱਪਰ ਪਾਣੀ ਦੀ ਮਾਤਰਾ ਬਹੁਤ ਹੈ। ਪਰ ਸ਼ੁੱਧ ਅਤੇ ਸਾਫ਼ ਪਾਣੀ ਨੂੰ ਜਿਸ ਤਰ੍ਹਾਂ ਮਨੁੱਖ ਗੰਧਲਾ ਕਰ ਰਿਹਾ ਹੈ ਉਸ ਨੂੰ ਦੇਖਦਿਆਂ ਲਗਦਾ ਹੈ ਕਿ ਸਾਫ਼ ਨਿਰਮਲ ਜਲ ਬਹੁਤੀ ਦੇਰ ਤਕ ਰਹਿ ਨਹੀਂ, ਸਕੇਗਾ। ਦੁਨੀਆ ਵਿੱਚ ਇਸ ਦੀ ਸਾਂਭ-ਸੰਭਾਲ ਲਈ ਅਨੇਕਾਂ ਸੰਸਥਾਵਾਂ ਕੰਮ ਕਰ ਰਹੀਆਂ ਹਨ ਤਾਂ ਜੋ ਕੁਦਰਤ ਦੀ ਇਹ ਨਿਆਮਤ ਕਾਇਮ ਰਹੇ।

      ਸਾਲ ਵਾਈਜ ਹੇਠ ਲਿਖੇ ਅਨੁਸਾਰ ਮਨਾਇਆ ਗਿਆ।
  • 2014 ਪਾਣੀ ਅਤੇ ਉਰਜਾ
  • 2013 ਪਾਣੀ ਸਹਿਕਾਰਤਾ
  • 2012 ਪਾਣੀ ਅਤੇ ਭੋਜਨ ਸੁਰੱਖਿਅਤ
  • 2011 ਸਹਿਰਾਂ ਲਈ ਪਾਣੀ
  • 2010 ਸਿਹਤਮੰਦ ਸੰਸਾਰ ਲਈ ਸਾਫ ਪਾਣੀ
  • 2009 ਪਾਣੀ ਲਈ ਆਰਪਾਰ
  • 2008 ਪਾਣੀ ਦੀ ਘਾਟ ਨਾਲ ਨਿਜੱਠਣਾ
  • 2007 ਪਾਣੀ ਅਤੇ ਸੱਭਿਆਚਾਰ
  • 2006 ਸਾਲ ਦੇ ਜੀਵਨ ਲਈ ਪਾਣੀ
  • 2005 ਪਾਣੀ ਅਤੇ ਤਬਾਹੀਆਂ
  • 2004 ਭਵਿੱਖ ਲਈ ਪਾਣੀ
  • 2003 ਵਿਕਾਸ ਲਈ ਪਾਣੀ
  • 2002 ਸਿਹਤ ਲਈ ਪਾਣੀ
  • 2001 21ਵੀਂ ਸਦੀ ਲਈ ਪਾਣੀ
  • 2000 ਵਗਦੇ ਪਾਸੇ ਜਿਉਂਣਾ
  • 1999 ਸੰਸਾਰ ਪਾਣੀ, ਕੀ ਇਹ ਕਾਫੀ ਹੈ?
  • 1998 ਪਿਆਸੇ ਸਹਿਰਾਂ ਨੂੰ ਪਾਣੀ
  • 1997 ਧਰਤੀ ਹੇਠਲਾ ਪਾਣੀ
  • 1996 ਔਰਤ ਅਤੇ ਪਾਣੀ
  • 1995 ਕੁਦਰਤੀ ਸੋਮਿਆਂ ਦੀ ਸੰਭਾਲ

ਹਵਾਲੇ

Tags:

ਸੰਯੁਕਤ ਰਾਸ਼ਟਰ

🔥 Trending searches on Wiki ਪੰਜਾਬੀ:

ਰਾਜਾ ਸਾਹਿਬ ਸਿੰਘਧਨੀ ਰਾਮ ਚਾਤ੍ਰਿਕਭਾਰਤੀ ਰੁਪਈਆਸਮਕਾਲੀ ਪੰਜਾਬੀ ਸਾਹਿਤ ਸਿਧਾਂਤਕ੍ਰਿਸ਼ਨਪ੍ਰਗਤੀਵਾਦ2024 ਵਿੱਚ ਮੌਤਾਂਬਰਾੜ ਤੇ ਬਰਿਆਰਮੱਧਕਾਲੀਨ ਪੰਜਾਬੀ ਸਾਹਿਤਨਵਤੇਜ ਸਿੰਘ ਪ੍ਰੀਤਲੜੀਅਟਲ ਬਿਹਾਰੀ ਬਾਜਪਾਈਬੰਦਰਗਾਹਵਾਲੀਬਾਲਭਾਰਤ ਦਾ ਚੋਣ ਕਮਿਸ਼ਨਬੜੂ ਸਾਹਿਬਗੁਰੂ ਅੰਗਦਵਰਚੁਅਲ ਪ੍ਰਾਈਵੇਟ ਨੈਟਵਰਕਦੁੱਧਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਮਹਿੰਦਰ ਸਿੰਘ ਧੋਨੀਸਿੱਖ ਸਾਮਰਾਜਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਵਾਰਤਕਹਰਿਆਣਾਸਆਦਤ ਹਸਨ ਮੰਟੋਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਖੋਜਰਾਏਪੁਰ ਚੋਬਦਾਰਾਂਲਿਪੀਗੁਰਮੀਤ ਬਾਵਾਪੰਜਾਬ ਦੇ ਲੋਕ-ਨਾਚਪ੍ਰਦੂਸ਼ਣਇਟਲੀਕਾਲੀਦਾਸਗੁਰੂ ਗ੍ਰੰਥ ਸਾਹਿਬਆਰਥਰੋਪੋਡਪਦਮ ਵਿਭੂਸ਼ਨਅਰਬੀ ਲਿਪੀਸੰਚਾਰਵਿਕੀਸਦਾਮ ਹੁਸੈਨਪਾਣੀਗੁਰਚੇਤ ਚਿੱਤਰਕਾਰਰਣਜੀਤ ਸਿੰਘ ਕੁੱਕੀ ਗਿੱਲਆਮਦਨ ਕਰਪੰਜਾਬਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਲਾਲਾ ਲਾਜਪਤ ਰਾਏਦਲਿਤਅਜੀਤ ਕੌਰਰਾਜਸਥਾਨਮਹਿਸਮਪੁਰਰਾਜਪਾਲ (ਭਾਰਤ)ਅਹਿਮਦ ਸ਼ਾਹ ਅਬਦਾਲੀਜੱਟਲੋਕ ਸਭਾ2024 ਭਾਰਤ ਦੀਆਂ ਆਮ ਚੋਣਾਂਅਰਸਤੂ ਦਾ ਅਨੁਕਰਨ ਸਿਧਾਂਤਪੰਜਾਬੀ ਭਾਸ਼ਾਭਾਰਤ ਦਾ ਇਤਿਹਾਸਮੀਂਹਭਾਈ ਨੰਦ ਲਾਲਸੋਹਣ ਸਿੰਘ ਭਕਨਾਨਾਸਾਗੁਰੂ ਗਰੰਥ ਸਾਹਿਬ ਦੇ ਲੇਖਕ2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਨਿਬੰਧਹਨੂੰਮਾਨਵਿਆਕਰਨਪਾਕਿਸਤਾਨ ਦੀ ਨੈਸ਼ਨਲ ਅਸੈਂਬਲੀਗ਼ਜ਼ਲਮਾਝੀਪਾਕਿਸਤਾਨਸਿੱਖ ਧਰਮ ਦਾ ਇਤਿਹਾਸ🡆 More