ਪੰਜ ਥੰਮ੍ਹ

ਵਿਕੀਪੀਡੀਆ ਦੇ ਬੁਨਿਆਦੀ ਅਸੂਲ ਪੰਜ ਥੰਮ੍ਹਾਂ ਦੀ ਸ਼ਕਲ ਵਿਚ ਦਰਸਾਏ ਗਏ ਹਨ। ਨੀਤੀਆਂ ਅਤੇ ਦਿਸ਼ਾ ਨਿਰਦੇਸ਼ਾਂ ਨੂੰ ਭਾਈਚਾਰੇ ਦੁਆਰਾ ਵਧੀਆ ਅਭਿਆਸਾਂ ਦਾ ਵਰਣਨ ਕਰਨ, ਸਿਧਾਂਤਾਂ ਨੂੰ ਸਪੱਸ਼ਟ ਕਰਨ, ਵਿਵਾਦਾਂ ਨੂੰ ਸੁਲਝਾਉਣ ਅਤੇ ਇੱਕ ਮੁਫਤ, ਭਰੋਸੇਮੰਦ ਵਿਸ਼ਵਕੋਸ਼ ਬਣਾਉਣ ਦੇ ਸਾਡੇ ਟੀਚੇ ਨੂੰ ਅੱਗੇ ਵਧਾਉਣ ਲਈ ਵਿਕਸਿਤ ਕੀਤਾ ਗਿਆ ਹੈ। ਸੰਪਾਦਨ ਅਰੰਭ ਕਰਨ ਲਈ ਕੋਈ ਨੀਤੀ ਜਾਂ ਦਿਸ਼ਾ ਨਿਰਦੇਸ਼ਾਂ ਦੇ ਪੰਨਿਆਂ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਪੰਜ ਥੰਮ੍ਹ ਸਭ ਤੋਂ ਪ੍ਰਸਿੱਧ ਉਚਿਤ ਸਿਧਾਂਤਾਂ ਦਾ ਸੰਖੇਪ ਹਨ।

    ਪਹਿਲਾ ਥੰਮ੍ਹਵਿਕੀਪੀਡੀਆ ਇਕ ਗਿਆਨ ਕੋਸ਼ (ਐਨਸਾਈਕਲੋਪੀਡੀਆ) ਹੈ।

ਵਿਕੀਪੀਡੀਆ ਇਕ ਗਿਆਨ ਕੋਸ਼ (ਐਨਸਾਈਕਲੋਪੀਡੀਆ) ਹੈ। ਇਹ ਕੋਈ ਅਖ਼ਬਾਰ, ਰਸਾਲਾ, ਟੂਰਿਸਟ ਗਾਈਡ ਜਾਂ ਇਸ਼ਤਿਹਾਰ ਦੇਣ ਦੀ ਥਾਂ ਨਹੀਂ ਹੈ। ਵਿਕੀਪੀਡੀਆ ਕੋਈ ਡਾਇਰੈਕਟਰੀ ਜਾਂ ਸ਼ਬਦਕੋਸ਼ (ਡਿਕਸ਼ਨਰੀ) ਵੀ ਨਹੀਂ ਹੈ। ਅਜਿਹੀ ਸਮੱਗਰੀ ਵਿਕੀ ਦੇ ਸਾਥੀ ਪ੍ਰੋਜੈਕਟਾਂ ’ਤੇ ਲਿਖਣੀ ਚਾਹੀਦੀ ਹੈ। ਇੱਥੇ ਲਿਖੇ ਲੇਖ ਖ਼ਾਸੀ ਅਹਿਮੀਅਤ ਵਾਲ਼ੇ ਹੋਣੇ ਚਾਹੀਦੇ ਹਨ।

ਅਸੀਂ ਲੇਖਾਂ ਵਿਚਲੇ ਵਿਚਾਰਾਂ ਨੂੰ ਉਦਾਸੀਨ ਅਤੇ ਨਿਰਪੱਖ ਰੱਖਣ ਦਾ ਯਤਨ ਕਰਦੇ ਹਾਂ। ਵਕਾਲਤ ਤੋਂ ਪਰਹੇਜ਼ ਕੀਤਾ ਜਾਂਦਾ ਹੈ ਅਤੇ ਬਹਿਸ ਨਹੀਂ ਕੀਤੀ ਜਾਂਦੀ। ਕਿਸੇ ਵੀ ਨਜ਼ਰੀਏ ਨੂੰ “ਇਕ ਸੱਚ” ਜਾਂ “ਸਭ ਤੋਂ ਚੰਗਾ” ਕਹਿ ਕੇ ਪੇਸ਼ ਨਹੀਂ ਕੀਤਾ ਜਾਂਦਾ। ਲੇਖਾਂ ਦੀ ਸਮੱਗਰੀ ਤਸਦੀਕ ਦੇ ਕਾਬਿਲ ਹੋਣੀ ਚਾਹੀਦੀ ਹੈ ਭਾਵ ਭਰੋਸੇਯੋਗ ਸਰੋਤ ਪੇਸ਼ ਕੀਤੇ ਜਾਣੇ ਚਾਹੀਦੇ ਹਨ ਅਤੇ ਜਿਉਂਦੇ ਇਨਸਾਨਾਂ ਬਾਰੇ ਲਿਖੇ ਲੇਖਾਂ ਲਈ ਤਾਂ ਸਰੋਤ ਜੋੜਨੇ ਲਾਜ਼ਮੀ ਹਨ। ਬੇ-ਸਰੋਤ ਲੇਖ ਮਿਟਾ ਦਿੱਤੇ ਜਾਂਦੇ ਹਨ।

    ਤੀਜਾ ਥੰਮ੍ਹਵਿਕੀਪੀਡੀਆ ਅਜ਼ਾਦ ਸਮੱਗਰੀ ਹੈ ਜਿਸ ਵਿਚ ਹਰ ਕੋਈ ਲਿਖ ਜਾਂ ਫੇਰ-ਬਦਲ ਕਰ ਸਕਦਾ ਹੈ, ਵਰਤ ਜਾਂ ਵੰਡ ਸਕਦਾ ਹੈ।

ਕਾਪੀਰਾਈਟ ਅਤੇ ਹੋਰ ਕਾਨੂੰਨੀ ਹੱਕਾਂ ਦਾ ਆਦਰ ਕਰੋ ਅਤੇ ਉਹਨਾਂ ਦੀ ਉਲੰਘਣਾ ਨਾ ਕਰੋ। ਸਾਹਿਤਿਕ ਚੋਰੀ ਭਾਵ ਕਿਸੇ ਦੇ ਕੰਮ ਜਾਂ ਵਿਚਾਰ ਨੂੰ ਆਪਣਾ ਬਣਾ ਕੇ ਪੇਸ਼ ਕਰਨ ਤੋਂ ਗੁਰੇਜ਼ ਕਰੋ।

    ਚੌਥਾ ਥੰਮ੍ਹਵਰਤੋਂਕਾਰਾਂ ਨੂੰ ਇੱਕ-ਦੂਜੇ ਨਾਲ਼ ਅਦਬ ਨਾਲ਼ ਪੇਸ਼ ਆਉਣਾ ਚਾਹੀਦਾ ਹੈ।

ਆਪਣੇ ਸਾਥੀਆਂ ਪ੍ਰਤੀ ਨਿਮਰਤਾ ਰੱਖੋ ਅਤੇ ਇੱਜ਼ਤ ਨਾਲ਼ ਪੇਸ਼ ਆਓ। ਵਫ਼ਾਦਾਰੀ ਵਿਖਾਓ ਅਤੇ ਨਿੱਜੀ ਹਮਲੇ ਕਰਨ ਤੋਂ ਪਰਹੇਜ਼ ਕਰੋ। ਯਾਦ ਰੱਖੋ ਤੁਹਾਡੇ ਕੰਮ ਕਰਨ ਲਈ ਪੰਜਾਬੀ ਵਿਕੀਪੀਡੀਆ ’ਤੇ ਇਸ ਵੇਲ਼ੇ 54,190 ਲੇਖ ਹਨ। ਕਿਸੇ ਵੀ ਵਿਚਾਰਾਂ ਦੇ ਟਕਰਾ ਦੀ ਸੂਰਤ ਵਿਚ ਗੱਲ-ਬਾਤ ਸਫ਼ਿਆਂ ’ਤੇ ਲਿਖ ਕੇ ਚਰਚਾ ਕਰੋ।

    ਪੰਜਵਾਂ ਥੰਮ੍ਹਵਿਕੀਪੀਡੀਆ ਦੇ ਅਸੂਲ ਸਖ਼ਤ ਨਹੀਂ ਹਨ।

ਵਿਕੀਪੀਡੀਆ ਦੇ ਅਸੂਲ ਕੋਈ ਪੱਥਰ ’ਤੇ ਲਕੀਰ ਨਹੀਂ ਹਨ, ਇਹ ਵਕਤ ਮੁਤਾਬਕ ਬਦਲਦੇ ਰਹਿੰਦੇ ਹਨ। ਲੇਖਾਂ ਵਿਚ ਸੋਧ ਕਰਦੇ ਵਕਤ ਦਲੇਰ ਬਣੋ ਪਰ ਲਾਪਰਵਾਹ ਨਹੀਂ। ਗ਼ਲਤੀ ਹੋ ਜਾਣ ਤੋਂ ਨਾ ਘਬਰਾਓ ਕਿਉਂਕਿ ਉਹ ਅਸਾਨੀ ਨਾਲ਼ ਠੀਕ ਕੀਤੀਆਂ ਜਾ ਸਕਦੀਆਂ ਹਨ।

ਇਹ ਵੀ ਵੇਖੋ

Tags:

🔥 Trending searches on Wiki ਪੰਜਾਬੀ:

2024ਗੁਰੂ ਹਰਿਗੋਬਿੰਦਡਾ. ਮੋਹਨਜੀਤਮੱਧਕਾਲੀਨ ਪੰਜਾਬੀ ਸਾਹਿਤਨਿਬੰਧ ਅਤੇ ਲੇਖਮਿਆ ਖ਼ਲੀਫ਼ਾਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਕੁਲਦੀਪ ਮਾਣਕਵਚਨ (ਵਿਆਕਰਨ)ਟੀਚਾਘਰੇਲੂ ਰਸੋਈ ਗੈਸਹਾੜੀ ਦੀ ਫ਼ਸਲਸ਼ੇਰ ਸਿੰਘਗ਼ਜ਼ਲਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਮੀਰ ਮੰਨੂੰਤੂੰ ਮੱਘਦਾ ਰਹੀਂ ਵੇ ਸੂਰਜਾਆਦਿ ਗ੍ਰੰਥਰੱਖੜੀਜਾਵਾ (ਪ੍ਰੋਗਰਾਮਿੰਗ ਭਾਸ਼ਾ)ਸੰਯੁਕਤ ਰਾਸ਼ਟਰਉੱਤਰਆਧੁਨਿਕਤਾਵਾਦਭਾਈ ਮਰਦਾਨਾਨਵ ਸਾਮਰਾਜਵਾਦਪੰਜਾਬ ਦੀ ਰਾਜਨੀਤੀਆਸਟਰੇਲੀਆਅੱਜ ਆਖਾਂ ਵਾਰਿਸ ਸ਼ਾਹ ਨੂੰਰਾਣੀ ਲਕਸ਼ਮੀਬਾਈਗੁਰਦੁਆਰਾ ਬੰਗਲਾ ਸਾਹਿਬਭਗਤ ਪੂਰਨ ਸਿੰਘਅੰਤਰਰਾਸ਼ਟਰੀ ਮਜ਼ਦੂਰ ਦਿਵਸਕਾਹਿਰਾਪਰਿਵਾਰਖੇਤੀਬਾੜੀਪੋਸਤਪੜਨਾਂਵਗੁਰਦਾਸ ਨੰਗਲ ਦੀ ਲੜਾਈਕਾਲੀਦਾਸਪੰਜਾਬੀ ਬੁਝਾਰਤਾਂਕੇ (ਅੰਗਰੇਜ਼ੀ ਅੱਖਰ)ਕਲਾਬਵਾਸੀਰਸਾਹਿਬਜ਼ਾਦਾ ਜ਼ੋਰਾਵਰ ਸਿੰਘਗੁਰੂ ਗ੍ਰੰਥ ਸਾਹਿਬਪਾਕਿਸਤਾਨੀ ਪੰਜਾਬਗੁਰੂ ਤੇਗ ਬਹਾਦਰਬਾਤਾਂ ਮੁੱਢ ਕਦੀਮ ਦੀਆਂਅੰਤਰਰਾਸ਼ਟਰੀਕਿੱਸਾ ਕਾਵਿਲੋਕਧਾਰਾਸੱਚ ਨੂੰ ਫਾਂਸੀਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਹੀਰ ਰਾਂਝਾਪੰਥ ਰਤਨਪੰਜਾਬੀ ਲੋਕ ਖੇਡਾਂਤੇਜਾ ਸਿੰਘ ਸੁਤੰਤਰਸਿੱਖਪ੍ਰੋਫ਼ੈਸਰ ਮੋਹਨ ਸਿੰਘਕੇਂਦਰ ਸ਼ਾਸਿਤ ਪ੍ਰਦੇਸ਼ਸੀ++ਹਰਭਜਨ ਮਾਨਹਿੰਦੀ ਭਾਸ਼ਾਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਉਲਕਾ ਪਿੰਡਪਟਿਆਲਾ (ਲੋਕ ਸਭਾ ਚੋਣ-ਹਲਕਾ)ਜੀਵਨੀਗੁਰਦਿਆਲ ਸਿੰਘਬਾਰੋਕ1947 ਤੋਂ 1980 ਤੱਕ ਪੰਜਾਬੀ ਸਵੈ-ਜੀਵਨੀ ਦਾ ਇਤਿਹਾਸਪਵਿੱਤਰ ਪਾਪੀ (ਨਾਵਲ)ਪੰਜਾਬ ਦਾ ਇਤਿਹਾਸਕਿਰਿਆ-ਵਿਸ਼ੇਸ਼ਣਜਾਪੁ ਸਾਹਿਬਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਪੰਜਾਬੀ ਕਹਾਣੀਸ਼ਰੀਂਹਮੈਡੀਸਿਨ🡆 More