ਨਿਰਪੱਖ ਨਜ਼ਰੀਆ

ਨਿਰਪੱਖ ਨਜ਼ਰੀਏ ਜਾਂ ਉਦਾਸੀਨ ਨਜ਼ਰੀਏ ਦਾ ਮਤਲਬ ਹੈ ਕਿਸੇ ਇੱਕ ਦਾ ਪੱਖ ਨਾ ਲੈਣਾ, ਹਿਮਾਇਤ ਨਾ ਕਰਨੀ। ਨਿਰਪੱਖ ਨਜ਼ਰੀਏ ਤੋਂ ਲਿਖਣ ਦਾ ਮਤਲਬ ਹੈ ਕਿ ਲਿਖਤ ਜਾਂ ਸਫ਼ਾ ਕਿਸੇ ਦੀ ਹਿਮਾਇਤ ਨਾ ਕਰਦਾ ਹੋਵੇ। ਸਾਰੇ ਵਿਕੀਪੀਡੀਆ ਲੇਖ ਇੱਕ ਨਿਰਪੱਖ ਨਜ਼ਰੀਏ ਤੋਂ ਲਿਖੇ ਜਾਂਦੇ ਹਨ। ਇਹ ਨਿਰਪੱਖ ਨਜ਼ਰੀਆ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਹੈ। ਸਾਰੇ ਲੇਖਾਂ ਅਤੇ ਵਰਤੋਂਕਾਰਾਂ ਲਈ ਇਸ ’ਤੇ ਅਮਲ ਕਰਨਾ ਲਾਜ਼ਮੀ ਹੈ।

ਨਿਰਪੱਖ ਨਜ਼ਰੀਆ

ਨਿਰਪੱਖ ਨਜ਼ਰੀਆ ਵਿਕੀਪੀਡੀਆ ਦੀਆਂ ਤਿੰਨ ਬੁਨਿਆਦੀ ਨੀਤੀਆਂ ਵਿਚੋਂ ਇੱਕ ਹੈ; ਦੂਜੀਆਂ ਦੋ ਹਨ: "ਤਸਦੀਕ ਯੋਗਤਾ" ਅਤੇ "ਕੋਈ ਨਿੱਜੀ ਖੋਜ ਨਹੀਂ"। ਇਹ ਤਿੰਨੇ ਬੁਨਿਆਦੀ ਨੀਤੀਆਂ ਤੈਅ ਕਰਦੀਆਂ ਹਨ ਕਿ ਵਿਕੀਪੀਡੀਆ ’ਤੇ ਕਿਸ ਕਿਸਮ ਦੇ ਲੇਖ ਮਨਜ਼ੂਰ ਹਨ। ਲੇਖਕ/ਵਰਤੋਂਕਾਰ ਇਹਨਾਂ ਤਿੰਨਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣੇ ਚਾਹੀਦੇ ਹਨ।

ਖ਼ੁਲਾਸਾ

ਲੇਖਕਾਂ ਨੂੰ ਚਾਹੀਦਾ ਹੈ ਕਿ ਆਪਣਾ ਇੱਕ ਖ਼ਾਸ ਨਜ਼ਰੀਆ ਹੁੰਦੇ ਹੋਏ ਵੀ ਉਹ ਦੂਜੇ ਨਜ਼ਰੀਏ ਨੂੰ ਠੇਸ ਨਾ ਲਾਉਣ। ਇੱਕ ਉਦਾਸੀਨ ਨਜ਼ਰੀਏ ਲਈ ਇਹਨਾਂ ਅਸੂਲਾਂ ’ਤੇ ਅਮਲ ਕਰੋ।

  • ਵਿਚਾਰਾਂ ਨੂੰ ਸੱਚਾਈ ਦੀ ਤਰ੍ਹਾਂ ਪੇਸ਼ ਨਾ ਕਰੋ

ਲੇਖਾਂ ਵਿੱਚ ਆਮ ਤੌਰ ਤੇ ਉਸ ਲੇਖ ਦੇ ਵਿਸ਼ੇ ਬਾਰੇ ਅਰਥਪੂਰਨ ਵਿਚਾਰਾਂ ਵਾਲ਼ੀ ਜਾਣਕਾਰੀ ਲਫ਼ਜ਼ਾਂ ਵਿੱਚ ਪੇਸ਼ ਕੀਤੀ ਗਈ ਹੁੰਦੀ ਹੈ। ਫਿਰ ਵੀ ਇਹ ਵਿਚਾਰ ਵਿਕੀਪੀਡੀਆ ਦੀ ਅਵਾਜ਼ ਵਿੱਚ ਨਹੀਂ ਕਹੇ ਹੋਣੇ ਚਾਹੀਦੇ। ਮਿਸਾਲ ਦੇ ਤੌਰ ਤੇ ਕਿਸੇ ਲੇਖ ਵਿੱਚ ਇਹ ਨਹੀਂ ਲਿਖਿਆ ਜਾਣਾ ਚਾਹੀਦਾ, “ਨਸਲੀ ਕਤਲੇਆਮ ਇੱਕ ਪਾਪ ਹੈ।” ਬਲਕਿ ਇਸਨੂੰ ਇੰਝ ਲਿਖਣਾ ਚਾਹੀਦਾ ਹੈ, “ਜੌਨ X ਨੇ ਨਸਲੀ ਕਤਲੇਆਮ ਨੂੰ ਇਨਸਾਨੀ ਬੁਰਾਈਆਂ ਦਾ ਨਿਚੋੜ ਦੱਸਿਆ ਹੈ।”

  • ਗੰਭੀਰ ਵਿਰੋਧ ਕਰਦੇ ਦਾਵਿਆਂ ਨੂੰ, ਸੱਚਾਈ ਵਾਂਗ ਪੇਸ਼ ਨਾ ਕਰੋ

ਜੇ ਵੱਖ-ਵੱਖ ਭਰੋਸੇਯੋਗ ਸਰੋਤ ਕਿਸੇ ਬਾਰੇ ਟਕਰਾਅ ਵਾਲ਼ੇ ਦਾਅਵੇ ਪੇਸ਼ ਕਰਦੇ ਹਨ ਜਾਂ ਇਸ ਨੂੰ ਸਿਰਫ਼ ਵਿਚਾਰਾਂ ਵਾਂਗ ਲੈਂਦੇ ਹਨ ਤਾਂ ਸਿੱਧੀ ਬਿਆਨਬਾਜ਼ੀ ਨਾ ਕਰੋ।

ਹਿਮਾਇਤੀ ਲਫ਼ਜ਼

ਆਪਣਾ ..ਮੇਰ ਕਰਨ ਵਾਲਾ..ਹੱਕ ਵਿੱਚ ਖੜਨ ਵਾਲਾ..ਹੱਕ ਦੀ ਗੱਲ ਕਰਨਾ ਵਾਲਾ ..ਸਚਾਈ ਲਈ ਅੱਗੇ ਆਉਣ ਵਾਲਾ..

ਤਾਰੀਫ਼

ਸਤਿਕਾਰਯੋਗ..ਆਦਰ..ਵਧੀਆ ਕੰਮ ਕਰਨ ਵਾਲਾ ..ਸਮਾਜ ਨੂ ਸੇਧ ਦੇਣ ਵਾਲਾ ..

ਮਿਸਾਲ ਦੇ ਤੌਰ ਤੇ: ਮਹਾਨ, ਮਕਬੂਲ (ਮਸ਼ਹੂਰ, ਪ੍ਰਸਿੱਧ), ਬਹੁਤ ਚੰਗਾ, ਬਹੁਤ ਸੋਹਣਾ, ਬਹੁਤ ਹੁਸ਼ਿਆਰ, ਆਦਰਯੋਗ, ਵੇਖਣ ਲਾਇਕ ਆਦਿ।

ਅਜਿਹੇ ਲਫ਼ਜ਼ਾਂ ਨੂੰ ਵਿਕੀਪੀਡੀਆ ਵਿੱਚ ਮੋਰ ਕਹਾਵਤਾਂ ਕਿਹਾ ਗਿਆ ਹੈ।

ਤਨਜ਼ਪੂਰਨ ਲੇਬਲ

ਮਿਸਾਲ ਦੇ ਤੌਰ ਤੇ: ਦਹਿਸ਼ਤਗਰਦ, ਅੱਤਵਾਦੀ, ਉਗਰਵਾਦੀ, ਨਸਲਪ੍ਰਸਤ, ਮੰਦਾ, ਨਫ਼ਰਤ ਲਾਇਕ, ਕੁਰਾਹੀਆ, ਭਟਕਿਆ ਹੋਇਆ, ਪਖੰਡੀ ਆਦਿ।

ਨਾ-ਮਨਜ਼ੂਰ ਕਹਾਵਤਾਂ

ਇੱਥੇ ਕਹਾਵਤਾਂ' ਦਾ ਮਤਲਬ ਹੈ ਕਹੀਆਂ ਗੱਲਾਂ

ਮਸਲੱਨ: ਕੁਝ ਲੋਕ ਆਖਦੇ ਹਨ, ਕਈ ਵਿਦਵਾਨਾਂ ਦਾ ਕਹਿਣਾ ਹੈ ਕਿ, ਮਾਹਿਰਾਂ ਦੇ ਮੁਤਾਬਕ, ਮੰਨਿਆ ਜਾਂਦਾ ਹੈ ਕਿ, ਅਕਸਰ ਕਿਹਾ ਜਾਂਦਾ ਹੈ ਕਿ, ਕਈਆਂ ਦਾ ਵਿਚਾਰ ਹੈ ਕਿ, ਖੋਜ ਕਹਿੰਦੀ ਹੈ ਕਿ, ਵਿਗਿਆਨ ਕਹਿੰਦਾ ਹੈ ਕਿ ਆਦਿ।

ਸ਼ੱਕ/ਭੁਲੇਖ਼ੇ ਦਾ ਇਜ਼ਹਾਰ

ਮਸਲੱਨ: ਮੰਨ ਲਓ, ਇੰਝ ਆਖਦੇ ਹਨ ਕਿ, ਬਹਿਸਪੂਰਨ, ਦਾਅਵਾ ਕਰਨਾ ਅਤੇ ਕਿਸੇ ਤੇ ਇਲਜ਼ਾਮ ਲਾਉਣਾ ਆਦਿ।

ਇਹ ਵੀ ਵੇਖੋ

Tags:

ਨਿਰਪੱਖ ਨਜ਼ਰੀਆ ਖ਼ੁਲਾਸਾਨਿਰਪੱਖ ਨਜ਼ਰੀਆ ਹਿਮਾਇਤੀ ਲਫ਼ਜ਼ਨਿਰਪੱਖ ਨਜ਼ਰੀਆ ਇਹ ਵੀ ਵੇਖੋਨਿਰਪੱਖ ਨਜ਼ਰੀਆ

🔥 Trending searches on Wiki ਪੰਜਾਬੀ:

1954ਰਾਜ (ਰਾਜ ਪ੍ਰਬੰਧ)ਭਾਰਤਕੇ (ਅੰਗਰੇਜ਼ੀ ਅੱਖਰ)ਪੰਜਾਬੀ ਕੱਪੜੇਮਹੀਨਾਵਾਹਿਗੁਰੂਸਿਕੰਦਰ ਮਹਾਨਰਾਣੀ ਲਕਸ਼ਮੀਬਾਈਸਿੱਖ ਸਾਮਰਾਜਪਟਿਆਲਾ (ਲੋਕ ਸਭਾ ਚੋਣ-ਹਲਕਾ)ਸਾਰਾਗੜ੍ਹੀ ਦੀ ਲੜਾਈਨਵਾਬ ਕਪੂਰ ਸਿੰਘਅੱਜ ਆਖਾਂ ਵਾਰਿਸ ਸ਼ਾਹ ਨੂੰਲੱਖਾ ਸਿਧਾਣਾਪੰਜਾਬੀ ਧੁਨੀਵਿਉਂਤਫੌਂਟਨਿੱਕੀ ਕਹਾਣੀਜੜ੍ਹੀ-ਬੂਟੀਮਾਂਗੁਰੂ ਅਰਜਨਮਾਤਾ ਖੀਵੀਭਾਰਤ ਦੀ ਵੰਡਹੀਰ ਰਾਂਝਾਮੁਹਾਰਤਯੂਨੈਸਕੋਜੱਸਾ ਸਿੰਘ ਆਹਲੂਵਾਲੀਆਜੱਟਪੰਜਾਬਭਗਤ ਰਵਿਦਾਸਸੁਕਰਾਤਚਾਲੀ ਮੁਕਤੇਰਸਾਇਣ ਵਿਗਿਆਨਅਕਾਲ ਤਖ਼ਤਧੁਨੀ ਸੰਪਰਦਾਇ ( ਸੋਧ)ਸਵਰ ਅਤੇ ਲਗਾਂ ਮਾਤਰਾਵਾਂਭਾਰਤ ਦੇ ਰਾਸ਼ਟਰੀ ਪਾਰਕਾਂ ਦੀ ਸੂਚੀਭਾਰਤੀ ਮੌਸਮ ਵਿਗਿਆਨ ਵਿਭਾਗਸਾਹਿਤ ਅਤੇ ਮਨੋਵਿਗਿਆਨਜਾਪੁ ਸਾਹਿਬਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਵਿਸ਼ਵਕੋਸ਼ਮਨੁੱਖੀ ਸਰੀਰਅੰਮ੍ਰਿਤਸਰ (ਲੋਕ ਸਭਾ ਚੋਣ-ਹਲਕਾ)ਮਾਈ ਭਾਗੋਪੰਜਾਬ ਦਾ ਇਤਿਹਾਸਮਾਂ ਬੋਲੀਬੰਦਾ ਸਿੰਘ ਬਹਾਦਰਗੁਰੂ ਹਰਿਗੋਬਿੰਦਵਟਸਐਪਭਾਰਤ ਵਿੱਚ ਬਾਲ ਵਿਆਹ2003ਹਿੰਦੀ ਭਾਸ਼ਾਇੰਜੀਨੀਅਰਹਲਫੀਆ ਬਿਆਨਕੁਈਰ ਅਧਿਐਨਸਵਰਗਲਪਮਹਾਂਸਾਗਰਬੁੱਧ (ਗ੍ਰਹਿ)ਖੋਜਸਿੱਖ ਧਰਮ ਦਾ ਇਤਿਹਾਸਪੰਜਾਬੀ ਕਿੱਸਾ ਕਾਵਿ (1850-1950)2024ਰੂਸਮਝੈਲਹਰੀ ਸਿੰਘ ਨਲੂਆਪਿਸ਼ਾਚਪੰਜਾਬੀ ਨਾਟਕਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਕਲਪਨਾ ਚਾਵਲਾਮਨੁੱਖੀ ਹੱਕਦਿਲਜੀਤ ਦੋਸਾਂਝਸ਼ੁੱਕਰ (ਗ੍ਰਹਿ)ਹਾਰਮੋਨੀਅਮ🡆 More