ਵਾਰਤਕ ਦੇ ਤੱਤ

ਵਾਰਤਕ ਸਾਹਿਤ ਦਾ ਇਕ ਅਜਿਹਾ ਰੂਪ ਹੈ ਜਿਸ ਵਿੱਚ ਸਾਹਿਤਕਾਰ ਬੌਧਿਕ ਪੱਧਰ ਤੇ ਪਾਠਕ ਨੂੰ ਸੁਹਜ-ਸਵਾਦ ਦੇਣ ਦਾ ਯਤਨ ਕਰਦਾ ਹੈ। ਵਾਰਤਕ ਲਿਖਾਰੀ ਆਪਣੀ ਵਿਚਾਰ- ਅਭਿਵਿਅਕਤੀ ਦੀ ਛਾਪ ਪਾਠਕਾਂ ਤੇ ਪਾਉਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਾਰਤਕ ਦਾ ਮੂਲ ' ਵਾਰਤਾ '। ਭਾਵ ਕਿਸੇ ਕਿਆਸੀ ਗਈ, ਕਲਪੀ ਗਈ ਕਹਾਣੀ ਤੋਂ ਹੈ।

ਵਾਰਤਕ

ਸਮੇਂ ਦੇ ਵਿਕਾਸ ਨਾਲ, ਹੌਲੀ- ਹੌਲੀ ਵਾਰਤਕ ਦਾ ਵਿਗਿਆਨਕ ਰੂਪ ਸਾਡੇ ਸਾਹਮਣੇ ਆਇਆ ਤੇ ਇਸ ਦਾ ਕਲਪਨਾਮਈ-ਰੂਪ ਗਲਪ ਬਣਿਆ। ਗਲਪ ਸਾਹਿਤ ਦਾ ਇਕ ਹੋਰ ਸੁਤੰਤਰ ਰੂਪ ਹੈ।

ਜਦੋਂ ਕੋਈ ਵਿਚਾਰ ਜਾਂ ਕਿਸੇ ਸਥਿਤੀ ਦਾ ਬਿਆਨ ਬੌਧਿਕ ਪਕਿਆਈ ਨਾਲ ਕਿਸੇ ਸਿਲਸਿਲੇ ਅਧੀਨ ਪ੍ਰਗਟਾਇਆ ਜਾਏ ਤਾਂ ਅਜਿਹੀ ਵਿਧੀ ਨੂੰ ਵਾਰਤਕ ਆਖਦੇ ਹਨ ਇਹ ਵੱਖਰੀ ਗੱਲ ਹੈ ਕਿ ਕੋਈ ਵਾਰਤਕ ਲਿਖਾਰੀ ਕਿੰਨਾ ਕੁ ਬੌਧਿਕ ਅਤੇ ਆਪਣੀ ਲਿਖਤ ਵਿੱਚ ਕਲਾਤਮਕ ਸਿਲਸਿਲੇ ਜਾਂ ਵਿਉਂਤ ਨੂੰ ਕਿਸ ਪੱਧਰ ਤੀਕ ਕਾਇਮ ਰੱਖ ਸਕਦਾ ਹੈ। ਬੌਧਿਕ ਤੇ ਆਪਣੀ ਲਿਖਤ ਵਿੱਚ ਕਲਾਤਮਕ ਸਿਲਸਿਲੇ ਜਾਂ ਵਿਉਂਤ ਨੂੰ ਕਿਸ ਤੀਕ ਕਾਇਮ ਰੱਖ ਸਕਦਾ ਹੈ। ਪਰ ਵਾਰਤਕ ਦਾ ਰੂਪ ਵਿਧਾਨ ਇਸ ਗੱਲ ਦੀ ਮੰਗ ਕਰਦਾ ਹੈ ਕਿ ਸਾਹਿਤ ਦੇ ਇਸ ਰੂਪ ਨੂੰ ਪੜ੍ਹਨ ਤੋਂ ਬਾਅਦ ਪਾਠ ਵੱਲ ਨੂੰ ਸੁਹਜ ਸੁਆਦ ਤੋਂ ਇਲਾਵ ਬੌਧਿਕ ਅਗਵਾਈ ਵੀ ਮਿਲੇ।ਇੰਨਾ ਹੀ ਨਹੀਂ ਅਜੋਕੇ ਯੁੱਗ ਵਿੱਚ ਇੱਕ ਵਾਰਤਕ ਲਿਖਾਰੀ ਪਾਸੋਂ ਇਸ ਗੱਲ ਦੀ ਮੰਗ ਕੀਤੀ ਜਾਂਦੀ ਹੈ ਕਿ ਉਹ ਆਪਣੇ ਵਿਸ਼ੇ ਦਾ ਤੁਲਨਾਤਮਕ ਅਧਿਐਨ ਕਰੇ ਤੇ ਇਸ ਪਾਠ ਇਸ ਤਰ੍ਹਾਂ ਪਾਠਕ ਵਰਗ ਨੂੰ ਬੌਧਿਕ ਪੱਧਰ ਤੇ ਮਿਲੇ।

ਪਰਿਭਾਸ਼ਾ:-

ਵਾਰਤਕ ਸਾਹਿਤ ਦਾ ਉਹ ਵਿਸ਼ਾਲ ਰੂਪ ਹੈ ਜਿਸ ਵਿੱਚ ਕਿਸੇ ਵਿਚਾਰ ਜਾਂ ਕਿਸੇ ਸਥਿਤੀ ਨੂੰ ਅਜਿਹੇ ਕਲਾਤਮਕ ਤੇ ਨਿਸ ਭਰਪੂਰ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਉਹ ਸਾਡੇ ਦਿਮਾਗੀ ਵਿਰਸੇ ਦਾ ਅੰਗ ਬਣ ਜਾਂਦੀ ਹੈ।

ਵੇਟਲੀ ਅਨੁਸਾਰ, “ਵਾਰਤਕ ਅਤੇ ਕਵਿਤਾ ਵਿੱਚ ਫ਼ਰਕ ਧੁਨੀ ਦੀ ਬਣਤਰ ਦਾ ਹੈ। ਇਹ ਵਿਚਾਰ ਕਵਿਤਾ ਅਤੇ ਸੰਗੀਤ ਦੇ ਸਬੰਧ ਕਰ ਕੇ ਬਣਿਆ ਹੈ ਕਿਉਂਕਿ ਸਧਾਰਨ ਬੋਲਾਂ ਅਤੇ ਗੀਤ ਵਿੱਚ ਫ਼ਰਕ ਸਪਸ਼ੱਟ ਹੈ।”

ਡਰਾਇਡ ਦੇ ਕਾਥਨ ਅਨੁਸਾਰ, “ਵਾਰਤਕ ਵਿੱਚ ਆਪਣਾ ਹੀ ਵਿਸ਼ੇਸ਼ ਸਮਤਾਲ ਹੁੰਦਾ ਹੈ। ਆਪਣੀ ਪੁਸਤਕ Fables ਦੀ ਪ੍ਰਸਤਾਵਨਾ ਵਿੱਚ ਉਹ ਲਿਖਦਾ ਹੈ: ਵਿਚਾਰ ਇੰਨੀ ਤੇਜ਼ੀ ਨਾਲ ਮੇਰੇ ਅੰਦਰ ਇੱਕਠੇ ਹੁੰਦੇ ਹਨ ਤਾਂ ਮੇਰੀ ਵੱਡੀ ਮੁਸ਼ਕਿਲ ਉਨ੍ਹਾਂ ਵਿਚੋ ਚੁਣਨ ਦੀ ਜਾਂ ਰਦ ਕਰਨ ਦੀ ਹੁੰਦੀ ਹੈ- ਕੀ ਉਨ੍ਹਾਂ ਨੂੰ ਕਵਿਤਾ ਵਿੱਚ ਪਰੋਇਆ ਜਾਏ ਤਾਂ ਉਨ੍ਹਾਂ ਨੂੰ ਵਾਰਤਕ ਦੇ ਵਖਰੇ ਤਾਲ ਵਿੱਚ ਸ਼ਸ਼ੋਭਤ ਕੀਤਾ ਜਾਏ।”

ਜੋਨੇਥਨ ਸਵਿਫ਼ਟ ਅਨੁਸਾਰ, “ਵਾਰਤਕ ਵਿੱਚ ਸਰਲਤਾ, ਸਪਸ਼ਟਤਾ ਦੇ ਗੁਣ ਹੋਣੇ ਜ਼ਰੂਰੀ ਹਨ, ਅਤੇ ਸੰਖੇਪਤਾ ਦੇ ਗੁਣ ਹੋਏ ਜ਼ਰੂਰੀ ਹਨ। ਇਹਦੇ ਤਰਕ, ਦਲੀਲ ਅਤੇ ਸੋਚ-ਉਡਾਰੀ ਦੇ ਵੀ ਹੋਰ ਉਪਯੋਗੀ ਗੁਣ ਹੁੰਦੇ ਹਨ। ਦਿਲ ਦੀ ਗਲ ਕਰਨ ਵਾਲੇ ਸ਼ਬਦ ਕਵਿਤਾ ਦਾ ਜਾਮਾ ਪਹਿਰਦੇ ਹਨ ਅਤੇ ਦਿਮਾਗ ਦੀ ਭਾਸ਼ਾ ਵਾਰਤਕ ਰਾਹੀਂ ਪ੍ਰਗਟ ਹੁੰਦੀ ਹੈ।”

ਸੋ ਵਾਰਤਕ ਵਿੱਚ ਲੇਖਕ ਕਿਸੇ ਛੰਦ ਦੀ ਵਰਤੋਂ ਨਹੀਂ ਕਰਦਾ, ਨਾ ਹੀ ਇਸ ਨੂੰ ਅਲੰਕਾਰਾਂ ਦੇ ਗਹਿਣਿਆ ਨਾਲ ਸਿੰਗਾਰਦਾ ਹੈ, ਇਸ ਵਿੱਚ ਸਾਹਿੱਤਕਾਰ ਆਪਣੇ ਵਿਚਾਰਾਂ ਨੂੰ ਇਸ ਪ੍ਰਕਾਰ ਲਿਪੀ ਬੱਧ ਕਰਦਾ ਹੈ ਕਿ ਉਹ ਵਿਆਕਰਨ ਦੇ ਨਿਯਮਾਂ ਅਨੁਕੂਲ ਹੁੰਦੀ ਹੈ ਅਤੇ ਉਸ ਵਿੱਚ ਬੁੱਧੀ-ਤੱਤ ਦੀ ਪ੍ਰਧਾਰਨਾ ਹੁੰਦੀ ਹੈ।

ਵਾਰਤਕ ਸ਼ਬਦ ਦਾ ਅਰਥ

ਵਾਰਤਕ ਸ਼ਬਦਾ ਦਾ ਨਿਕਾਸ ਸੰਸਕ੍ਰਿਤ ਦੇ ‘ਵ੍ਰਿਤਿ` ਧਾਤੂ ਤੋ ਹੌਇਆ ਹੈ। ਇਸ ਦਾ ਅਰਥ ਟੀਕਾ ਹੈ ਭਾਵ ਉਹ ਗ੍ਰੰਥ ਜਿਸ ਦੁਆਰਾ ਸੂਤਰਾਂ ਦੀ ਵਿਆਖਿਆ ਕੀਤੀ ਜਾਂਦੀ ਹੈ। ਵਾਰਤਕ ਦਾ ਸੰਬੰਧ ਵਾਰਤਾ ਨਾਲ ਵੀ ਹੈ ਜਿਸ ਦਾ ਭਾਵ ਗੱਲਬਾਤ ਜਾਂ ਪ੍ਰਸੰਗ ਹੈ। ਅਰਬੀ, ਫਾਰਸੀ ਅਤੇ ਉਰਦੂ ਵਿੱਚ ਵਾਰਤਕ ਲਈ ‘ਨਸਰ` ਸ਼ਬਦ ਦੀ ਵਰਤੋਂ ਹੁੰਦੀ ਹੈ ਜਿਸ ਦਾ ਅਰਥ ਹੈ ਖਿਲੇਰਨਾ ਜਾਂ ਬਿਖੇਰਨਾ ਜਿਸ ਤੋਂ ਸਪੱਸ਼ਟ ਭਾਵ ਵਿਆਖਿਆਂ ਦਾ ਨਿਕਲਦਾ ਹੈ। ਜਿਸ ਲਈ ਵਾਰਤਕ ਜਾਂ ਨਸਰ ਵਿਚਾਰਾਂ ਦਾ ਖਿਲੇਰਾ ਜਾ ਵਿਆਖਿਆ ਹੈ।

ਵਾਰਤਕ ਦੇ ਜ਼ਰੂਰੀ ਤੱਤ

ਵਾਰਤਕ ਸਾਹਿਤ ਦਾ ਉਹ ਵਿਸ਼ੇਸ਼ ਰੂਪ ਹੈ ਜਿਸ ਵਿੱਚ ਸਾਧਾਰਨ ਮਨੁੱਖ ਭਾਵ ਨੂੰ ਅਜਿਹੀ ਕਲਾਤਮਕ ਗੋਂਦ ਵਿੱਚ ਪਰੋ ਕੇ ਪਾਠਕਾਂ ਸਾਹਮਣੇ ਰੱਖਿਆ ਜਾਂਦਾ ਹੈ ਕਿ ਜਿਸ ਨੂੰ ਪੜ੍ਹ ਕੇ ਬੌਧਿਕ ਸੰਤੁਸ਼ਟਤਾ ਹੁੰਦੀ ਹੈ। ਅਭਿਆਸ ਸਾਧਨਾਂ ਲਈ ਕੁਝ ਬੁਨਿਆਦੀ ਲੋੜਾਂ ਮਹਿਸੂਸ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਵਾਰਤਕ ਦੇ ਜ਼ਰੂਰੀ ਤੱਤ ਕਰਕੇ ਵੀ ਜਾਣਿਆ ਜਾਂਦਾ ਹੈ। ਗਿੰਨੀ ਪਵਨ ਅਤੇ ਕਲਾਮਈ ਵਿਧੀ ਨਾਲ ਇਨ੍ਹਾਂ ਬੁਨਿਆਦੀ ਲੋੜਾਂ ਨੂੰ ਕੋਈ ਵਾਰਤਕਕਾਰ ਜੋੜ ਗਾਂ ਓਨੀ ਹੀ ਉਸ ਦੀ ਵਾਰਤਕ ਪ੍ਰਭਾਵਸ਼ੈਲੀ ਬਣੇਗੀ।

1. ਬੌਧਿਕਤਾ

ਫਾਟਕ ਦੀ ਰੂਹ ਬੌਧਿਕ ਬਿਆਨਕਾਰੀ ਹੈ ਅਰਥਾਤ ਵਾਰਤਕ ਵਿਚ ਜੇ ਬੌਧਿਕ ਆਇਸ਼ ਕੱਢ ਲਵੋ ਤਾਂ ਬਾਕੀ ਜਿੰਦ ਹੀਣ ਸਰੀਰ ਹੀ ਰਹਿ ਜਾਂਦਾ ਹੈ ਬੁੱਧੀ ਦਾ ਤੀਖਣ ਅਹਿਸਾਸ ਹੀ ਵਾਰਤਕ ਸਾਹਿਤ ਦੇ ਹੋਰਨਾਂ ਰੂਪਾਂ ਨਾਲੋਂ ਨਿਖੇੜਦਾ ਹੈ ਇਸ ਤੋਂ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਵਾਰਤਕ ਵਿੱਚ ਕੇਵਲ ਖੁਸ਼ਕ ਤੇ ਉਕਾਊ ਵਿਸ਼ਿਆਂ ਦਾ ਇਹ ਬਿਆਨ ਹੁੰਦਾ ਹੈ ਆਪਣੇ ਆਪ ਵਿੱਚ ਕੋਈ ਵੀ ਵਿਸ਼ੇ ਖੁਸ਼ਕ ਜਾਂ ਭਾਵੁਕ ਨਹੀਂ ਹੁੰਦਾ ਇਹ ਤਾਂ ਪੇਸ਼ਕਾਰੀ ਦਾ ਢੰਗ ਹੁੰਦਾ ਹੈ ਜਾਂ ਸਾਹਿਤਕਾਰ ਦੀ ਦ੍ਰਿਸ਼ਟੀ ਜਾਂ ਉਸ ਦਾ ਦ੍ਰਿਸ਼ਟੀਕੋਣ ਹੁੰਦਾ ਹੈ ਜਿਹੜਾ ਕਿਸੇ ਵਿਸ਼ੇ ਨੂੰ ਬੌਧਿਕ ਜਾਂ ਭਾਵੁਕ ਬਣਾਉਂਦਾ ਹੈ।

ਦਲੀਲ ਤੇ ਤਰਕ ਦਾ ਆਸਰਾ ਲੈ ਕੇ ਵਾਰਤਕ ਲਿਖਾਰੀ ਆਪਣੀ ਲਿਖਤ ਵਿੱਚ ਬੌਧਿਕ ਵਾਯੂਮੰਡਲ ਪੈਦਾ ਕਰਦਾ ਹੈ ਤੇ ਪਾਠਕ ਨੂੰ ਵਿਸ਼ੇ ਸਬੰਧੀ ਹੋਰ ਪੜ੍ਹਨ ਤੇ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਿਤ ਵੀ ਦਿੰਦਾ ਹੈ।

2. ਭਾਵੁਕਤਾ

ਸਾਹਿਤ ਦਾ ਪ੍ਰਮੁੱਖ ਪ੍ਰਯੋਜਨ ਪਾਠਕ ਨੂੰ ਪ੍ਰੇਰਨਾ ਦੇਣਾ ਹੁੰਦਾ ਹੈ ਤੇ ਪ੍ਰੇਰਨਾ ਦਾ ਮੂਲ ਆਧਾਰ ਭਾਵ ਹੁੰਦੇ ਹਨ। ਇਸ ਲਈ ਪਾਠਕ ਨੂੰ ਹਲੂਣਨ ਤੋਂ ਪ੍ਰੇਰਿਤ ਕਰਨ ਲਈ ਭਾਵੁਕਤਾ ਵਾਰਤਕ ਦਾ ਇਕ ਜ਼ਰੂਰੀ ਲੱਛਣ ਕਰਕੇ ਜਾਣਿਆ ਜਾਂਦਾ ਹੈ। ਵਾਰਤਕ: ਤਕਨੀਕ ਤੇ ਆਲੋਚਨਾ ਵਿੱਚ ਇਹ ਗੱਲ ਪ੍ਰਤੱਖਣ ਵਾਲੀ ਹੁੰਦੀ ਹੈ ਕਿ ਕਿਸੇ ਵਾਰਤਕ ਲਿਖਾਰੀ ਨੇ ਭਾਵੁਕਤਾ ਦੇ ਲੱਛਣਾਂ ਨੂੰ ਕਿੰਨਾ ਵਰਤਿਆ ਹੈ ?ਇਸ ਵਰਤਣ ਦਾ ਪਾਠਕ ਤੇ ਕੀ ਪ੍ਰਭਾਵ ਪਿਆ ਹੈ?

ਭਾਵੁਕਤਾ ਆਪਣੇ ਆਪ ਵਿੱਚ ਕੋਈ ਔਗੁਣ ਨਹੀਂ ਸਭ ਪ੍ਰਭਾਵਸ਼ਾਲੀ ਤੇ ਕਲਾਤਮਕ ਵਾਰਤਕ ਦੀ ਇਹ ਅਵੱਸ਼ ਲੋੜ ਹੈ ਪਰ ਨਿਰੋਲ ਭਾਵੁਕਤਾ ਤਾਂ ਕਵਿਤਾ ਵੀ ਨਹੀਂ ਹੋ ਸਕਦੀ। ਤਜ਼ਰਬਾ ਤੇ ਅਧਿਐਨ ਹੀ ਮੂਲ ਰੂਪ ਵਿੱਚ ਸਾਹਿਤ ਸਿਰਜਣਾ ਦੇ ਵੱਡੇ ਸਰੋਤ ਮੰਨੇ ਗਏ ਹਨ।

3.ਢੁੱਕਵੀਂ ਸ਼ਬਦ ਵਿਉਂਤ

ਭਾਸ਼ਾ ਮਨੁੱਖੀ ਵਿਚਾਰਾਂ ਦੇ ਪ੍ਰਗਟਾਅ ਦਾ ਜ਼ੋਰਦਾਰ ਮਾਧਿਅਮ ਹੈ। ਸਾਹਿਤਕਾਰ ਦੇ ਵਿਚਾਰ ਅਸਪੱਸ਼ਟ ਤੇ ਅਧੂਰੇ ਰਹਿ ਜਾਣਗੇ ਜੇ ਭਾਸ਼ਾ ਉਸ ਦਾ ਸਾਥ ਨਹੀਂ ਦਿੰਦੀ ਠੀਕ ਸ਼ਬਦ ਠੀਕ ਤੇ ਭਾਸ਼ਾ ਦਾ ਸਾਰਾ ਢਾਂਚਾ ਵਿਆਕਰਣ ਅਨੁਸਾਰ ਸ਼ੁੱਧ ਵੀ ਸ਼ੁੱਧ ਵੀ ਹੋਵੇ ਕਵਿਤਾ ਵਿੱਚ ਅਜਿਹੀਆਂ ਤਾਨੀਆ ਨੂੰ ਮੁਆਫ ਕੀਤਾ ਜਾ ਸਕਦਾ ਹੈ ਪਰ ਵਾਰਤਕ ਵਿਚ ਇਹ ਬਰਦਾਸ਼ਤ ਨਹੀਂ ਕੀਤੀਆਂ ਜਾਂਦੀਆਂ ਕਿਉਂਕਿ ਵਾਰਤਕ ਰਚਨਾ ਸਹਿਤ ਕਾਰ ਦੀ ਬੌਧਿਕ ਪਕਿਆਈ ਵੱਲ ਸੰਕੇਤ ਕਰਦੇ ਇਸ ਲਈ ਆਮ ਤੌਰ ਤੇ ਆਖਿਆ ਜਾਂਦਾ ਹੈ ਕਿ ਸਫ਼ਲ ਵਾਰਤਕ ਵੰਨਗੀ ਵਿਚ ਸ਼ਬਦ ਆਪਣੀ ਥਾਵੇਂ ਯੂ ਫੱਬਣਗੇ ਜਿਵੇਂ ਕਿਸੇ ਸੁਰਾਹੀਦਾਰ ਗਰਦਨ ਵਾਲੀ ਮੁਟਿਆਰ ਨੇ ਹੀਰਿਆਂ ਦਾ ਹਾਰ ਪਾਇਆ ਹੋਵੇ। ਵਾਰਤਕ ਲਿਖਾਰੀ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਸ਼ਬਦ ਕਿਸ ਅਰਥ ਵਿਚ ਕਿੱਥੇ ਵਰਤਣਾ ਹੈ। ਬਹੁਤੇ ਇਕੱਠੇ ਸ਼ਬਦਾਂ ਦੇ ਪ੍ਰਯੋਗ ਤੋਂ ਪ੍ਰਹੇਜ਼ ਕੀਤਾ ਜੈਸਲ ਸ਼ਬਦਾਂ ਦਾ ਪ੍ਰਯੋਗ ਵਿਚਾਰਾਂ ਵਿੱਚ ਸਪਸ਼ਟਤਾ ਦੇ ਨਾਲ ਨਾਲ ਰੁਬਾਈ ਲਿਆਉਣ ਵਿਚ ਸਹਾਈ ਹੁੰਦਾ ਹੈ ਇਉਂ ਸ਼ਬਦਾਂ ਦੇ ਇਸ ਪ੍ਰਯੋਗ ਤੋਂ ਹੀ ਕਿਸੇ ਵਾਰਤਕਾਰ ਦੀ ਸ਼ੈਲੀ ਨਿੱਖਰ ਕੇ ਸਾਹਮਣੇ ਆਉਂਦੀ ਹੈ।

ਸ਼ਬਦ ਜਦੋਂ ਕਿਸੇ ਵਾਕ ਤੇ ਵਾਕ ਮਿਲ ਕੇ ਜਨਮ ਪੈਰਿਆਂ ਵਿੱਚ ਨਿਖਰਦੇ ਹਨ ਤਾਂ ਕੋਈ ਵਾਰਤਕ ਵੰਨਗੀ ਹੋਂਦ ਵਿੱਚ ਆਉਂਦੀ ਹੈ। ਵਾਰਤਕ ਲਿਖਾਰੀ ਇੱਕ ਸੀਮਾ ਵਿੱਚ ਕੰਮ ਕਰਦਾ ਹੈ ਤੇ ਉਸ ਦੇ ਨਸੀਬਾ ਪਲਾਂ ਵਿੱਚ ਉਹ ਖੁੱਲ੍ਹ ਨਹੀਂ ਜਿਹੜੀ ਕਵਿਤਾ ਵਿੱਚ ਪ੍ਰੋ ਮੋਹਨ ਸਿੰਘ ਅੰਮ੍ਰਿਤਾ ਪ੍ਰੀਤਮ ਤੇ ਸ਼ਿਵ ਕੁਮਾਰ ਬਟਾਲਵੀ ਨੇ ਮਾਣੀ ਹੈ।

4. ਬਿਰਤਾਂਤਮਈ ਵਾਰਤਕ

ਕਈ ਵਾਰ ਇਹ ਵੇਖਿਆ ਜਾਂਦਾ ਹੈ ਕਿ ਵਾਰਤਕ ਲਿਖਾਰੀ ਕਿਸੇ ਘਟਨਾ ਜਾਂ ਸਥਿਤੀ ਨੂੰ ਚੁਣ ਕੇ ਉਸ ਦਾ ਵਿਵਰਣ ਦੇਣ ਲੱਗ ਪੈਂਦਾ ਹੈ ਇਸ ਤਰ੍ਹਾਂ ਦੀ ਵਾਰਤਕ ਨੂੰ ਅਸੀਂ ਬਿਰਤਾਂਤ ਪ੍ਰਧਾਨ ਵਾਰਤਕ ਜਾਂ ਬਿਰਤਾਂਤਮਈ ਵਾਰਤਕ ਆਖਦੇ ਹਨ ਅਜਿਹੀ ਵਾਰਤਕ ਬਾਹਰਮੁਖੀ ਹੁੰਦੀ ਹੈ ਤੇ ਲਿਖਾਰੀ ਤੇ ਆਪਣੇ ਮਨੋਭਾਵਾਂ ਤੋਂ ਆਮ ਕਰਕੇ ਵਾਂਝਿਆ ਰਹਿੰਦੀ ਹੈ।

5. ਦਰਸ਼ਨਿਕ ਵਾਰਤਕ

ਜਦੋਂ ਕੋਈ ਬੌਧਿਕ ਵਿਚਾਰ ਇਨ੍ਹਾਂ ਪਾ ਜਾਏ ਕਿ ਉਹ ਆਪਣੇ ਸੰਕਲਪ ਆਤਮਿਕ ਰੂਪ ਵਿੱਚ ਨਿਖਾਰ ਆਵੇ ਤਾਂ ਓਦੋਂ ਦਰਸ਼ਨ ਹੋਂਦ ਵਿਚ ਆਉਂਦਾ ਹੈ ਦਰਸ਼ਨ ਦਾ ਬੁਨਿਆਦੀ ਸਥਲ ਹਾਰ ਦਿਖ ਤੇ ਅਣਦਿੱਖ ਸੋਮੇ ਨੂੰ ਬੌਧਿਕ ਪੱਧਰ ਤੋਂ ਜਾਨਣਾ ਹੈ। ਕਈ ਵਾਰ ਸਾਹਿਤਕਾਰ ਆਪਣੀ ਗਾਇਨ ਮੰਡਲੀ ਵਿਚ ਇਨ੍ਹਾਂ ਲਹਿ ਜਾਂਦਾ ਹੈ ਕਿ ਉਸ ਦਾ ਵਿਚਾਰ ਖੇਤਰ ਦਰਸ਼ਨਿਕ ਹੋ ਨਿਬੜਦਾ ਹੈ ਵੀ ਸਿੱਖ ਧਰਮ ਇਤਿਹਾਸ ਮਿਥਿਹਾਸ ਜੀਵਨ ਦਰਸ਼ਨ ਵਖਿਆਨ ਦੇ ਪ੍ਰਮੁੱਖ ਵਿਸ਼ੇ ਹਨ।

6. ਪੇਸ਼ਕਾਰੀ

ਮਨੁੱਖੀ ਜਾਤੀ ਚਾਹੇ ਕਿੰਨੇ ਵੀ ਬੌਧਿਕ ਕਿਉਂ ਨਾ ਹੋ ਜਾਏ, ਕਵਿਤਾ ਤੋਂ ਦੂਰ ਨਹੀਂ ਜਾ ਸਕਦੀ। ਅਜਿਹਾ ਕਿਰਦਾਰ ਉਸ ਦੀ ਵਾਰਤਕ ਨੂੰ ਕਾਵਿਕ ਬਣਾ ਦਿੰਦਾ ਹੈ। ਅਜਿਹੀ ਵਾਰਤਕ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿੱਚ ਨਾਵਾਂ, ਵਿਸ਼ੇਸ਼ਣਾਂ ਤੇ ਅਲੰਕਾਰਾਂ ਤੇ ਨਾ ਬਿਆਨ ਨੂੰ ਸ਼ਿੰਗਾਰਿਆ ਜਾਂਦਾ ਹੈ। ਅਜਿਹੀ ਵਾਰਤਕ ਵਧੇਰੇ ਕਰਕੇ ਕਲਪਨਾ ਦਾ ਪ੍ਰੀਖਣ ਅਹਿਸਾਸ ਹੋਵੇਗਾ ਅਤੇ ਕਈ ਵਾਰੀ ਵਾਰਤਕ ਵਿਚ ਲੋੜੀਂਦੀ ਅਭਿਆਸ ਪ੍ਰਧਾਨ ਰੁਚੀ ਦਾ ਪ੍ਰਭਾਵ ਜਾਪੇਗਾ।

7. ਉਦੇਸ਼

ਸਾਹਿਤ ਰਚਨਾ ਕਿਸੇ ਉਦੇਸ਼ ਨੂੰ ਸਨਮੁੱਖ ਰੱਖ ਕੇ ਕੀਤੀ ਜਾਂਦੀ ਹੈ ਆਪ ਮੁਹਾਰੇ ਸਾਹਿਤਕ ਲਗਨ ਪੈਦਾ ਹੁੰਦੀ ਹੈ ਸਾਹਿਤ ਨਹੀਂ। ਕੋਈ ਸਾਹਿਤਕਾਰ ਕਲਮ ਤਾਂ ਹੀ ਚੁੱਕਦਾ ਹੈ ਜਦੋਂ ਉਸ ਦਾ ਅੰਤਰੀਵ ਕੁਝ ਕਹਿਣ ਨੂੰ ਕੁਝ ਕਰਨ ਨੂੰ ਪਾਠਕ ਨਾਲ ਮੇਲ ਮਿਲਾਪ ਕਰਨ ਨੂੰ ਕਰਦਾ ਹੈ ਸੰਸਾਰ ਵਿੱਚ ਕੋਈ ਵੀ ਚੀਜ਼ ਉਦੇਸ਼ ਹੀਣ ਨਹੀਂ ਕੁਦਰਤ ਦਾ ਅਜਿਹਾ ਪਸਾਰਾ ਹੈ ਕਿ ਛੋਟੀ ਤੋਂ ਛੋਟੀ ਚੀਜ਼ ਦੀ ਆਮਦ ਇਕ ਸੰਦੇਸ਼ ਇਕ ਉਦੇਸ਼ ਕਰਕੇ ਜਾਣੀ ਜਾਂਦੀ ਹੈ।

8. ਪ੍ਰਚਾਰਆਤਮਕ

ਸਾਹਿਤ ਵਿੱਚ ਕੋਈ ਦ੍ਰਿਸ਼ਟੀ ਸਾਕਾਰ ਹੁੰਦੀ ਹੈ ਸਾਹਿਤਕਾਰ ਆਪਣੀ ਦ੍ਰਿਸ਼ਟੀਕੋਣ ਪੇਸ਼ ਕਰਦਾ ਹੈ ਪਾਠਕਾਂ ਨੂੰ ਕੋਈ ਜੀਵਨ ਮਾਰਗ ਦੱਸਦਾ ਹੈ ਇਹ ਕੰਮ ਚੇਤਮਈ ਵੀ ਹੋ ਸਕਦਾ ਹੈ ਤੇ ਅਚੇਤ ਮਈ ਵੀ। ਨਵੀਨ ਯੁੱਗ ਵਿੱਚ ਵਾਰਤਕ ਨੂੰ ਪ੍ਰਚਾਰ ਦਾ ਇੱਕ ਜ਼ੋਰ ਦਾ ਸਾਧਨ ਸਮਝਿਆ ਜਾਂਦਾ ਹੈ।


ਪੁਰਾਤਨ ਵਾਰਤਕ ਦੇ ਤੱਤ

ਵਾਰਤਕ ਦਾ ਮੁੱਖ ਖੇਤਰ ,ਧਰਮ ਅਤੇ ਗੁਰੂ ਨਾਨਕ ਦੇਵ ਦੀ ਵਿਚਾਰਧਾਰਾ ਹੈ ।ਧਰਮ ਅਤੇ ਨੈਤਿਕਤਾ ਚ ਨਾਲ ਓਤਪੋਤ ਹਨ । ਇਸ ਲਈ ਸਾਡਾ ਵਿਚਾਰ ਖੇਤਰ ਧਰਮ ਅਤੇ ਨੈਤਿਕਤਾ ਨੂੰ ਆਪਣੀ ਲਪੇਟ ਵਿਚ ਲਿਂਦਾ ਹੈ ।

1. ਵਿਆਖਿਆ

2. ਬਿਰਤਾਂਤ

3. ਮਨ ਤਰੰਗ

4. ਕਲਪਨਾ

5. ਸੁਭਾਸ਼ਨ

6. ਏਕਤਾ

ਹੁਣ ਇਨ੍ਹਾਂ ਬਾਰੇ ਵਿਸਥਾਰ ਸਹਿਤ ਗੱਲ ਕਰਾਂਗੇ ।

1. ਵਿਆਖਿਆ

ਆਪਣੇ ਆਪ ਨੂੰ ਤਰਕਵਾਦੀ ਤਿਆਰ ਕਰਨ ਦੀ ਕਲਾ ਨੂੰ ਹੀ ਵਿਆਖਿਆ ਆਖਦੇ ਹਨ ।ਠੀਕ ਅਤੇ ਸਟੀਕ ਢੰਗ ਨਾ ਪ੍ਰਤੀਕਾਂ ਦੀ ਵਰਤੋਂ ਸਪੱਸ਼ਟ ਅਭਿਵਿਅਕਤੀ ਦੀ ਅਤੇ ਇਸੇ ਕਰਕੇ ਚੰਗੀ ਵਾਰਤਕ ਦੀ ਬੁਨਿਆਦ ਹੈ ।ਚੰਗੀ ਵਾਰਤਕ ਕੇਵਲ ਸਪਸ਼ਟ ਅਭਿ ਵਿਅਕਤੀ ਤਕ ਹੀ ਸੀਮਤ ਨਹੀਂ ,ਇਸ ਦੇ ਭਾਵਤਮਕ ਪ੍ਰਯੋਗ ਵੀ ਹਨ। ਪਰ ਚੰਗੇ ਵਿਆਖਿਆਤਮਕ ਵਾਰਤਕ ਇਕ ਢਾਂਚੇ ਵਿੱਚ ਪ੍ਰਤੀਕਾਂ ਦਾ ਸੰਗਠਨ ਹੈ ਜਿਸ ਨੂੰ ਅਸੀਂ ਤਰਕ ਕਹਿ ਸਕਦੇ ਹਾਂ।

2. ਬਿਰਤਾਂਤ

ਵਰਤਾਂਤ ਦੋ ਪ੍ਰਕਾਰ ਦਾ ਹੈ ਵਾਪਰੀਆਂ ਘਟਨਾਵਾਂ ਨੂੰ ਬਿਆਨ ਕਰਨ ਵਾਲਾ ਅਤੇ ਬੀਤ ਚ ਪਦਾਰਥ ਦੁਨੀਆਂ ਦਾ ਚਿਤਰਨ ਵਾਲਾ ।

3. ਮਨ-ਤਰੰਗ

ਹਰਬਰਟ ਸਰੀਰ ਨੇ ਮਨ ਤਰੰਗ ਅਤੇ ਕਲਪਨਾ ਦੇ ਸੂਖਮ ਭੇਦ ਨੂੰ ਇਸ ਤਰ੍ਹਾਂ ਪ੍ਰਗਟ ਕੀਤਾ ਹੈ: " ਮਨ ਤਰੰਗ ਇੱਕ ਪ੍ਰਕਿਰਿਆ ਚਪਲਤਾ ਅਥਵਾ ਲੋਰ ਹੈ।ਇਸ ਨੂੰ .ਖਬਤ ਜਾਂ ਮੌਜੀ ਅਵਿਸ਼ਕਰਤਾ ਵੀ ਕਿਹਾ ਜਾ ਸਕਦਾ ਹੈ। ਕਲਪਨਾ ਇੱਕ ਰਚਨਾਤਮਕ ਸ਼ਕਤੀ ਹੈ , ਜਿਸ ਨੂੰ ਸੁਪਨਦਰਸ਼ੀ ਸੰਕਲਪ ਵੀ ਕਹਿ ਸਕਦੇ ਹਾਂ। ਪਰ ਮਨ ਤਰੰਗ ਦੀ ਸ਼ੈਲੀ ਵਿਆਖਿਆ ਵਾਲੀ ਹੈ ਜਦੋਂ ਕਿ ਕਲਪਨਾ ਦੀ ਸ਼ੈਲੀ ਬਿਰਤਾਂਤਕ ਹੈ।

4. ਕਲਪਨਾ

ਕਲਪਨਾ ਮਨ ਦੀ ਰਚਨਾਤਮਕ ਸ਼ਕਤੀ ਹੈ ਕਲਪਨਾ ਵਿਸ਼ੇਸ਼ ਤੌਰ ਤੇ ਬਿਰਤਾਂਤਕ ਵਾਰਤਕ ਦਾ ਅੰਗ ਹੁੰਦੀ ਹੈ ਜਦੋਂ ਕਿ ਲਿਖਾਰੀ ਕਿਸੇ ਘਟਨਾ ਸਥਲ ਉੱਤੇ ਕਈ ਪ੍ਰਕਾਰ ਦੇ ਬਿੰਬਾਂ ਦਾ ਨਿਰਮਾਣ ਕਰਦਾ ਹੈ।ਲਿਖਾਰੀ ਦੀ ਕਲਪਨਾ ਨੇ ਅਨੇਕਾਂ ਬਿੰਬਾਂ ਰਾਹੀਂ ਨਵਾਂ ਸੰਸਾਰ ਰਚ ਦਿੱਤਾ ਹੈ ।

5. ਸੁਭਾਸ਼ਣ

ਸੁਭਾਸ਼ਣ ਨੂੰ ਵਿਆਖਿਆ ਦੀ ਕਲਾ ਹੈ ਜਿਸ ਵਿਸ਼ੇ ਦੀ ਮਹਾਨਤਾ ਦੀ ਅੰਤਰ-ਦਰਸ਼ੀ ਪਕੜ ਜਾਨਦਾਰ ਬਣਦੀ ਹੈ।

ਸੁਭਾਸ਼ਣ ਸ਼ਬਦਾਂ ਦਾ ਵੀ ਹੋ ਸਕਦਾ ਹੈ ਤੇ ਵਿਚਾਰਾਂ ਦਾ ਵੀ। ਪਰ ਜਿਹੜਾ ਭਾਸ਼ਣ ਨਿਰਾ ਸ਼ਬਦਾਂ ਦਾ ਹੈ ,ਜੋ ਸ਼ਕਤੀਹੀਨ ਹਨ ,ਉਸ ਨੂੰ ਸੱਜ-ਧੱਜ ਜਾਂ ਸੂਝ- ਬੂਝ ਦਾ ਨਾਂ ਦਿੱਤਾ ਜਾ ਸਕਦਾ ਹੈ।ਲਾਰੇੈੰਸ ਸਟਰਨ ਉਦੇਸ਼ ਅਵਦਾਨ ਦ੍ਰਿਸ਼ ਸੁਭਾਸ਼ਣ ਦੋ ਪ੍ਰਕਾਰ ਦਾ ਹੈ। ਪਹਿਲਾ ਸੱਜ ਧੱਜ ਵਾਲਾ ਜੇ ਅਸਲ ਪਤਲਾ ਹੁੰਦਾ ਹੈ ਅਤੇ ਦੂਜਾ ਸਾਦਗੀ ਵਾਲਾ ਪਰ ਬਿਬੇਕ ਬੁੱਧ ਵਾਲਾ । ਦੂਜੀ ਪ੍ਰਕਾਰ ਦਾ ਸ‍ੁਭਾਸ਼ਣ ਧਰਮ ਗਰੰਥਾਂ ਨਾਲ ਸਬੰਧਤ ਹੁੰਦਾ ਹੈ ਅਸਲੀ ਸੁਭਾਸ਼ਣ ਅੰਤਰਦਰਸ਼ੀ ਪ੍ਰਕਿਰਤੀ ਵਾਲਾ ਹੁੰਦਾ ਹੈ ਅਸੀਂ ਸੁਭਾਸ਼ ਦੇ ਤਿੰਨ ਖਾਸੇ ਹਨ  :

1. ਇੱਕ ਚੰਗਾ ਵਿਸ਼ਾ

2. ਇੱਕ ਸੁਹਿਰਦ ਅਤੇ ਅਾਵੇਗ-ਪੂਰਣ ਮਨ ਅਤੇ

3. ਦ੍ਰਿੜ੍ਹਤਾ ਦੀ ਸ਼ਕਤੀ ।

6. ਏਕਤਾ

ਚੰਗੀ ਰਚਨਾ ਦੇ ਸਾਰੇ ਨਿਯਮਾਂ ਦਾ ਮਨੋਰਥ ਵਿਸ਼ੇ ਅਤੇ ਉਸ ਨਾਲ ਜੁੜੇ ਸ਼ਬਦਾਂ ਦੀ ਇਕਾਈ ਨੂੰ ਕਾਇਮ ਰੱਖਣਾ ਹੈ। ਕਿਸੇ ਪਦ, ਵਾਕ ,ਪੈਹਰੇ ,ਸਮੁੱਚੀ ਰਚਨਾਂ, ਗੀਤ , ਨਿਬੰਧ ਨੂੰ ਅਜਿਹੀ ਵਿਸ਼ੇ- ਗਤ ਅਤੇ ਭਾਸ਼ਾਈ ਇਕਾਈ ਵਿਚ ਪਰੋਣ ਲਗਿਅਾ ਸ਼ੈਲੀ ਨਿਸ਼ਚਿਤ ਹੋਣੀ ਚਾਹੀਦੀ ਹੈ । ਸਮੇਂ , ਸਥਾਨ ਅਤੇ ਕਾਰਜ ਦੀ ਏਕਤਾ ਲੋੜੀਂਦੀ ਹੈ ।ਇੱਕ ਚੰਗਾ ਲੇਖਕ ਇੱਕ ਚੰਗਾ ਸ਼ੈਲੀਕਾਰ ਵੀ ਹੁੰਦਾ ਹੈ। ਕਲਾਤਮਕ ਇਕਾਈ ਲਈ ਘੱਟੋ ਘੱਟ ਤਿੰਨ ਗੁਣਾਂ ਦਾ ਹੋਣਾ ਜ਼ਰੂਰੀ ਹੈ ।

1. ਪ੍ਰਸੰਗਿਕਤਾ

2. ਸੁਮੇਲਤਾ ਤੇ

3. ਤਰਤੀਬ

ਜੋ ਕੁੱਝ ਲਿਖਿਆ ਹੋਵੇ, ਉਹ ਕੇਂਦਰੀ ਬਿੰਦੂ ਨਾਲ ਸਬੰਧਿਤ ਹੋਵੇ। ਰਚਨਾ ਵਿੱਚ ਬੇਲੋੜਾ ਵਿਸਥਾਰ ਨਾ ਹੋਵੇ ਅਤੇ ਤਰਤੀਬ ਸੁਯੋਗ ਅਤੇ ਰੌਚਕਤਾ ਭਰਪੂਰ ਹੋਵੇ । ਪੰਜਾਬੀ ਵਾਰਤਕ ਵਿਚ ਕੋਈ ਵੀ ਵਿਧਾ, ਭਾਵੇਂ ਉਹ ਵਰਨਨਿਕ ਜਾਂ ਬਿਰਤਾਂਿਤਕ ਉਸ ਦੀ ਰੌਚਿਕਤਾ ਦਾ ਆਧਾਰ ਰਚਨਾ ਦੀ ਇਕਾਈ ਹੈ।

ਵਾਰਤਕ ਦੀਆਂ ਵਿਸ਼ੇਸ਼ਤਾਵਾਂ:-

1. ਜਿਸ ਵਾਰਤਕ ਬਾਰੇ ਅਸੀ ਗਲ ਕਰ ਰਹੇ ਹਾਂ, ਉਹ ਸਾਧਾਰਣ ਵਾਰਤਕ ਨਹੀ। ਉਹ ਸਾਹਿਤਕ ਵਾਰਤਕ ਜਾਂ ਕਲਾਤਮਕ ਵਾਰਤਕ ਹੈ। ਅਜਿਹੀ ਵਾਰਤਕ ਦੀ ਪ੍ਰਸੰਸਾ ਲਈ ਇਸ ਦੇ ਲੱਛਣਾ ਨੂੰ ਜਾਣਨਾ ਜਰੂਰੀ ਹੈ। ਡਾ. ਮੋਹਨ ਸਿੰਘ ਦਾ ਵਿਚਾਰ ਹੈ: ਵਾਰਤਕ ਦੇ ਸ਼ਬਦਾਂ ਵਿੱਚ ਇੰਨੀ ਲੈਅ, ਸੁਰਤਾਲ ਹੋਣੀ ਚਾਹੀਦੀ ਹੈ ਕਿ ਉਹ ਗਾਉਂਦੀ ਜਾਪੇ ਤੇ ਸਰੋਤਾ ਉਹਨੂੰ ਕੰਨਾਂ ਨਾਲ ਵੇਖਦਾ ਜਾਪੋ। ਉਹ ਸੰਗੀਤਮਈ ਹੋਵੇ। ਇਸੇ ਲਈ ਉੰਤਮ ਗੱਦ ਵਿੱਚ ਉੱਤਮ ਕਾਵਿ ਰਚਨਾ ਨਾਲੋਂ ਵੱਧ ਮਿਹਨਤ ਤੇ ਸੋਚ ਲਗਦੀ ਹੈ।

2. ਵਾਰਤਕ ਦੀ ਰੂਪ ਬੌਧਿਕ ਬਿਆਨਕਾਰੀ ਹੈ ਅਰਥਾਤ ਵਾਰਤਕ ਵਿਚੋਂ ਜੇ ਬੌਧਿਕ ਅੰਸ਼ ਕੱਢ ਲਵੋ ਤਾਂ ਬਾਕੀ ਜਿੰਦਹੀਨ ਸਰੀਰ ਹੀ ਰਹਿ ਜਾਂਦਾ ਹੈ। ਬੁੱਧੀ ਦਾ ਤੀਖਣ ਅਹਿਸਸ ਹੀ ਵਾਰਤਕ ਨੂੰ ਸਾਹਿਤ ਹੁਣ ਦੇ ਹੇਰਨਾ ਰੂਪਾ ਨਾਲੋਂ ਨਿਖੇਖੜਾ ਹੈ। ਇਸ ਤੋਂ ਇਹ ਨਹੀਂ ਸਮਝ ਲੈਣੇ ਚਾਹੀਦਾ ਹੈ ਕਿ ਵਾਰਤਕ ਵਿੱਚ ਕੇਵਲ ਖ਼ਸ਼ਕ ਤੇ ਉਕਾਊ ਵਿਸ਼ਿਆ ਦਾ ਹੀ ਬਿਆਨ ਹੁੰਦਾ ਹੈ। ਆਪਣੇ ਆਪ ਵਿੱਚ ਕੌਈ ਵਿਸ਼ੇ ਖ਼ਸ਼ਕ ਜਾ ਭਾਵਕ ਨਹੀਂ ਹੁੰਦਾ। ਇਹ ਤਾਂ ਪੇਸ਼ਕਾਰੀ ਦਾ ਢੰਗ ਹੁੰਦਾ ਹੈ ਜਾਂ ਸਾਹਿਤਕਾਰ ਦੀ ਦ੍ਰਿਸ਼ਟੀ ਜਾਂ ਉਸ ਦਾ ਦ੍ਰਿਸ਼ਟੀਕੋਣ ਹੁੰਦਾ ਹੈ ਜਿਹੜਾ ਕਿਸੇ ਵਿਸ਼ੇ ਨੂੰ ਬੌਧਿਕ ਜਾ ਭਾਵੂਕ ਬਣਾਉਂਦਾ ਹੈ।

3. ਸਾਹਿੱਤ ਦਾ ਪ੍ਰਮੁੱਖ ਪ੍ਰਯੋਜਨ ਪਾਠਕ ਨੂੰ ਪ੍ਰੇਰਨਾ ਦੇਣਾ ਹੁੰਦਾ ਹੈ ਤੇ ਪ੍ਰਰੇਨਾ ਦਾ ਮੂਲ ਆਧਾਰ ਭਾਵ ਹੁੰਦੇ ਹਨ। ਇਹ ਠੀਕ ਹੈ ਕਿ ਕਈ ਵਾਰ ਭਾਵ ਇਸ ਤਰ੍ਹਾਂ ਮਾਜੇ ਤੇ ਲਿਸ਼ਕਾਰੇ ਜਾਂਦੇ ਹਨ ਕਿ ਉਹ ਮਾਨਵ ਚੇਤਨਤਾ ਦਾ ਅੰਗ ਬਣ ਜਾਂਦੇ ਹਨ। ਪਰ ਬੁੱਧੀ ਪ੍ਰਧਾਨ ਸੰਕਲਪ ਤੇ ਸਾਹਿਤ, ਭਾਵੁਕਤਾ ਦੀ ਮੰਜ਼ਲ ਲੰਘ ਕੇ ਆਉਂਦੀ ਹੈ। ਇਨਸਾਨੀ ਬੁਨਿਆਦੀ ਤੌਰ ਤੇ ਭਾਵੁਕ ਹੈ। ਬਾਹਰਲਾ ਅਧਿਐਨ ਹੀ ਉਸ ਨੂੰ ਬੌਧਿਕ ਵਾਯੂਮੰਡਲ ਪ੍ਰਦਾਨ ਕਰਦਾ ਹੈ। ਅੰਦਰਲਾ ਗਿਆਨ ਤਾਂ ਦੁਨਿਆਵੀ ਜੀਵਾਂ ਦੇ ਹਿੱਸੇ ਘਟ ਹੀ ਆਉਂਦਾ ਹੈ। ਇਸ ਲਈ ਪਾਠਕ ਨੂੰ ਪ੍ਰੇਰਿਤ ਕਰਨ ਲਈ ਭਾਵੂਕਤਾ ਵਾਰਤਕ ਦਾ ਇੱਕ ਲੱਛਣ ਕਰ ਕੇ ਜਾਣਿਆ ਜਾਦਾ ਹੈ।4

4. ਕੋਈ ਨਾ ਕੋਈ ਨਵਾਂ, ਡੂੰਘਾ ਅਤੇ ਸਮਾਜ ਦੇ ਲਾਭ ਦਾ ਵਿਚਾਰ ਵਾਰਤਕ ਦਾ ਵਿਸ਼ੇ ਹੋਣਾ ਚਾਹੀਦਾ ਹੈ। ਧਰਮ, ਰਾਜਨੀਤੀ, ਅਰਥ, ਸਭਿਅਤਾ ਦਰਸ਼ਨ, ਵਿਗਿਆਨ ਆਦਿ ਸਭ ਸਮਾਜ ਦੇ ਹੀ ਅੰਗ ਹਨ, ਸੋ ਵਾਰਤਕ ਦਾ ਵਸਤੂ ਭਾਵੇਂ ਸਮਾਜ ਦੇ ਕਿਸੇ ਅੰਗ ਨਾਲ ਸੰਬੰਧਿਤ ਹੋਵੇ ਪਰੰਤੂ ਇਸ ਵਿੱਚ ਪ੍ਰਗਟਾਏ ਵਿਚਾਰ ਐਸੇ ਹੋਣੇ ਚਾਹੀਦੇ ਹਨ ਜੋ ਸਮਾਜ ਦਾ ਕਲਿਆਣ ਕਰਨ, ਮਹੱਤਵਪੂਰਨ ਹੋਣ ਅਤੇ ਸਮਾਜ ਨੂੰ ਉੱਨਤ ਕਰਨ ਵਿੱਚ ਸਹਾਈ ਹੋਣਾ। ਇਸ ਮੰਤਵ ਵਿੱਚ ਸਫਲਤਾ ਤਾਂ ਹੀ ਸੰਭਵ ਹੈ ਜੇਕਰ ਲੇਖਕ ਇੱਕ ਸੁਲਝਿਆ ਹੋਇਆ ਬੁੱਧੀਮਾਨ ਅਤੇ ਉੱਤਮ ਵਿਚਾਰਾ ਵਾਲਾ ਹੋਵੇ ਅਤੇ ਉਸ ਦੇ ਗਿਆਨ ਦਾ ਘੇਰਾ ਬੜਾ ਵਿਸ਼ਾਲ ਹੋਵੇ।

5. ਵਾਰਤਕ ਰਚਦਿਆ ਲੇਖਕ ਕਿਤੇ ਕਹਾਣੀ ਵਰਣਨ ਕਰੇ, ਕਿਤੇ ਨਾਟਕੀ ਵਾਰਤਾਲਾਪ ਦੀ ਵਰਤੋਂ ਕਰੇ, ਕਿਤੇ ਵਿਆਖਿਆ ਕਰੇ, ਆਪਣੇ ਮੱਤ ਨੂੰ ਸਹੀ ਸਾਬਤ ਕਰਨ ਲਈ ਕਵੀਆਂ ਤੇ ਵਿਦਵਾਨਾਂ ਦੇ ਕਥਨ ਉਦਾਹਰਨ ਵਜੋਂ ਦੇਵੇ ਅਤੇ ਕਿਤੇ ਦਲੀਲ ਜਾਂ ਜੁਗਤਿ ਦੀ ਵਰਤੋਂ ਕਰੇ ਜਾਂ ਹਵਾਲੇ ਦੇਵੇ। ਵਾਰਤਕ ਵਿੱਚ ਇਨ੍ਹਾਂ ਸਾਰਿਆਂ ਢੰਗਾ ਦਾ ਥੋੜਾ ਬਹੁਤ ਰੰਗ ਮਿਲਿਆ ਹੋਣਾ ਚਾਹੀਦਾ ਹੈ।

6. ਇੱਕਸਾਰ ਤੇ ਚੁਕਵੇਂ ਸ਼ਬਦਾਂ ਦੇ ਮੇਲ ਨਾਲ ਵਾਕ ਬਣਦੇ ਹਨ। ਇਨ੍ਹਾਂ ਵਾਕਾਂ ਦਾ ਮੁੱਢਲਾ ਕੰਮ ਵਿਸ਼ੇ ਦਾ ਸਹੀ ਪ੍ਰਗਟਾਉ ਹੈ। ਇਨ੍ਹਾਂ ਦੀ ਸੁੰਦਰ ਤਰਤੀਬ ਜਿਵੇਂ ਕਿਧਰੇ ਵਾਕ ਦਾ ਲੰਮਾ ਹੋਣਾ ਕਿਧਰੇ ਛੋਟਾ, ਸਿੱਧਾ-ਟੇਡਾ, ਲਹਾ-ਚੜ੍ਹਾਂ ਵਾਲਾ ਵਾਕ ਹੋਣਾ, ਕਿਧਰੇ ਧਾਰਣ ਵਾਕ ਹੋਣਾ ਆਦਿ ਢੰਗ, ਵਾਰਤਕ ਨੂੰ ਉੱਤਮ ਬਣਾਉਂਦੇ ਹਨ। ਵਾਰ ਸੰਭਾਲਣ ਯੋਗ ਹੋਣੇ ਚਾਹੀਦੇ ਹਨ। ਹਰ ਵਾਰ ਕਿਸੇ ਬਿਆਨ, ਨਿਆਏ-ਗੋਂਦ, ਕਿਸੇ ਵਲਵਲੇ ਦੀ ਬਣਤਰ ਦਾ ਅੰਗ ਹੋਣਾ ਚਾਹੀਦਾ ਹੈ ਜੋ ਸਮੂਹ ਭਾਵ-ਰੂਪੀ ਸੰਗਲੀ ਦੀ ਇੱਕ ਕੜੀ ਵਾਂਗ ਹੋਵੇ। ਇੱਕ ਭਾਵ ਨੂੰ ਪ੍ਰਗਟਾਉਣ ਵਾਲੇ ਵਾਕ ਇੱਕ ਪੈਰੇ ਵਿੱਚ ਹੋਣ ਅਤੇ ਅਗੋਂ ਪੈਰਿਆਂ ਦੀ ਤਰਤੀਬ ਵਿਸ਼ੇ ਦੀ ਚਾਲ ਨਾਲ ਢੁਕਵੀ ਹੋਵੇ।

7. ਕਿਸੇ ਲੇਖ ਵਿੱਚ ਗੁੰਦਵਾਂ ਜਾ ਬਝਵਾਂ ਰਸ ਨਹੀਂ, ਤਾ ਉਹਦੇ ਵਿੱਚ ਵਿਚਾਰਾਂ ਦੀ ਇਕਾਈ ਦੀ ਘਾਟ ਹੈ। ਲਿਖਤ ਦੇ ਆਦਿ ਤੋ ਲੈ ਕੇ ਅੰਤ ਤਕ ਜਿਹੜਾ ਵੱਡਾ ਪ੍ਰਭਾਵ ਕੰਮ ਕਰਦਾ ਹੈ ਉਸਨੂੰ ਇਕਾਈ ਕਹਿੰਦੇ ਹਨ। ਜਿਥੇ ਲੇਖਕ ਇਕਾਈ ਨਿਬਾਹੁਣ ਵਿੱਚ ਰਸ ਲੈਂਦਾ ਹੈ, ਉਥੇ ਪਾਠਕ ਉਸ ਇਕਾਗੀ ਨੂੰ ਮਾਣਨ ਵਿੱਚ ਬਝਵੀਂ ਇਕਾਈ ਕਈ ਵਾਰੀ ਪਾਠਕ ਨੂੰ ਅਜਿਹੀ ਖਿੱਚ ਪਾਉਂਦੀ ਹੈ ਕਿ ਉਹ ਲਿਖਤ ਨੂੰ ਖ਼ਤਮ ਕੀਤੇ ਬਗੈਰ ਉਠ ਨਹੀਂ ਸਕਦਾ, ਮਾਨੋ ਰਚਨਾ ਦੀ ਇਕਾਈ ਉਸਨੂੰ ਕੈਦ ਕਰ ਲੈਂਦੀ ਹੈ।

8. ਪੁਸਤਕ ਨੂੰ ਹੱਥੋ ਛੱਡਣ ਤੇ ਉਹਦਾ ਜੀਅ ਨਹੀਂ ਕਰਦਾ, ਲਿਖਾਰੀ ਨੂੰ ਚਾਹੀਦਾ ਹੈ ਕਿ ਆਪਣੇ ਸਮੇ ਦੇ ਪਾਠਕ ਦੀ ਦਸ਼ਾਂ ਅਨੁਸਾਰ ਆਪਣੀ ਰਚਨਾ ਦੀ ਇਕਾਈ ਨੂੰ ਢਾਲੇ। ਕੋਈ ਗਏ ਕਾਇਮ ਕਰਨ ਤੋ ਪਹਿਲਾ ਪਾਠਕ ਨੂੰ ਚਾਹੀਦਾ ਹੈ ਕਿ ਉਹ ਲਿਖਤ ਦੀ ਆਤਮਾ ਦੇ ਅੰਦਰ ਜਾ ਕੇ ਉਹਦੇ ਨਾਲ ਇੱਕ ਕਿਮ ਹੋ ਜਾਏ ਅਤੇ ਜੁੱਸੇ ਨੂੰ ਚੰਗੀ ਤਰ੍ਹਾਂ ਜਾਂਚੇ ਤੇ ਸਮਝੇ।

9. ਭਾਵ ਅਤੇ ਵਿਚਾਰ ਨੂੰ ਸੁਹਜ ਦੇਣ ਲਈ ਅਲੰਕਾਰਾ ਦੀ ਵਰਤੋਂ ਕੀਤੀ ਜਾਂਦੀ ਹੈ। ਸਾਬਦਿਕ ਸ਼ਹਜ ਨੂੰ ਪ੍ਰਗਟ ਕਰਨ ਵਾਲੇ ਸ਼ਬਦਾਲੰਕਾਰ ਹਨ ਅਤੇ ਅਰਥ ਪੇਦ ਨੂੰ ਉਘਾੜਨ ਵਾਲੇ ਅਰਥਾਲੰਕਾਰ। ਅਲੰਕਾਰ ਸੁਹਜ ਸੁੰਦਰਤਾ ਲਈ ਇੱਕ ਭਾਰ ਜਿਹਾ ਹੋ ਜਾਂਦਾ ਹੈ। ਗਿਹਣੇ ਚੰਗੇ ਹੁੰਦੇ ਹਨ, ਪਰ ਕਿਸੇ ਸਜਣੀ ਨੂੰ ਗਹਿਣਿਆਂ ਨਾਲ ਲਦ ਦੇਣਾ ਵੀ ਸੁੰਦਰਤਾ ਲਈ ਹਾਨੀਕਾਰਕ ਹੁੰਦਾ ਹੈ। ਚੰਗੀ ਵਾਰਤਕ ਵਾਧੂ ਅਲੰਕਾਰ ਤੋਂ ਸੰਕੋਚ ਕਰਦੀ ਹੈ।

10. ਉਹ ਵਾਰਤਕ ਅਸਤਾਮਈ ਬ੍ਰਿਤੀ ਨਾਲ ਪੂਰਨ ਨਿਸ਼ਟਾ ਅਧੀਨ ਰਚੀ ਗਈ ਵਾਰਤਕ ਹੈ। ਲੇਖਕ ਦੀ ਰਚਨਾ ਨਾਲ ਅਥਵਾ ਉਸ ਵਿੱਚ ਪ੍ਰਗਟਾਏ ਗਏ ਵਸਤੂ ਨਾਲ ਇੱਕ ਭਾਵਕ ਸਾਂਝ ਹੈ। ਇੱਕ ਦ੍ਰਿਸ਼ਟੀ ਤੇ ਵੇਖਿਆ ਇਹ ਰਚਨਾਵਾਂ ਲੇਖਕਾ ਦੇ ਆਪਣੇ ਜੀਵਨ ਦਾ ਹੀ ਪ੍ਰਗਟਾ ਬਣਦੀਆਂ ਹਨ। ਉਹ ਇਹ ਰਚਨਾ ਕਰ ਕੇ ਇੱਕ ਧਾਰਮਿਕ ਤ੍ਰਿਪਤੀ ਪ੍ਰਾਪਤ ਕਰਦੇ ਹਨ। ਤੇ ਰਚਨਾ-ਕਿਰਿਆ ਸਮੇਂ ਇੱਕ ਉਦਾਤ ਮਾਨਸਿਕ ਅਵਸਥਾ ਦੇ ਧਾਰਨੀ ਬਣ ਜਾਂਦੇ ਹਨ। ਇਸ ਲਈ ਇਸ ਵਾਰਤਕ ਵਿੱਚ ਸਮੁੱਚੇ ਤੌਰ ਤੇ ਤਰਕ ਨਾਲੋਂ ਭਾਵਾਂ ਦਾ ਉਲੇਖ ਵਧੇਰੇ ਮਹੱਤਵ ਗ੍ਰਹਿਣ ਕਰ ਜਾਂਦਾ ਹੈ। ਵਿਚਾਰ ਦੀ ਉਸਾਰੀ ਦੀ ਥਾਂ ਵਿਚਾਰ ਦੇ ਪ੍ਰਗਟਾ ਵੱਲ ਰੁਚੀ ਵਧੇਰੀ ਹੈ। ਸਮਝਣ ਦੀ ਥਾਂ ਸੁਣਾਨ ਦਾ ਉਦੇਸ਼ ਪ੍ਰਮੁੱਖ ਹੈ। ਸ਼ਰਧਾਮਈ ਰੂਪ ਵਿੱਚ ਆਤਮ-ਧਰਕ ਬਿਰਤੀ ਨਾਲ ਲਿਖੀ ਹੋਈ ਹੋਣ ਕਰ ਕੇ ਹੀ ਹੈ ਕਿ ਅੱਜ ਇਸ ਵਿਚਲੀ ਅਧੀਨ ਪਾਠਕਾਂ ਦੇ ਕੇਵਲ ਇੱਕ ਵਰਗ ਨੂੰ ਹੀ ਹੈ।

11. ਭਾਵਨਾਵਾਂ ਨੂੰ ਭਾਵਨਾਵਾਂ ਦੀ ਪੱਧਰ ਤੇ ਬਿਆਨ ਕਰਨ ਦੀ ਰੁਚੀ ਅਥਵਾ ਇਸ ਦੇ ਪੂਰਵ-ਰਚਿਤ ਕਾਵਿ ਉੱਤੇ ਆਸ਼ਰਿਤ ਹੋਣ ਕਰ ਕੇ ਇਸ ਵਿੱਚ ਕਾਵਿਕ ਅੰਸ਼ ਵਧੇਰੇ ਹਨ। ਲੇਖਕਾਂ ਦਾ ਉਦੇਸ਼ ਵਿਚਾਰਾਂ ਦਾ ਭਾਵਕ ਪੱਧਰ ਉੱਤੇ ਸੰਚਾਰ ਕਰਨ ਦਾ ਹੀ ਹੈ। ਬੋਧਿਕ ਪੱਧਰ ਉੱਤੇ ਸੰਚਾਰ ਕਰਨ ਦਾ ਨਹੀਂ। ਅਸਲ ਵਿੱਚ ਇਸ ਵਾਰਤਕ ਦੀ ਵਸਤੂ ਹੀ ਬੋਧਿਕ ਨਾਲੋਂ ਭਾਵਕ ਪੱਧਰ ਦਾ ਵਧੇਰੇ ਹੈ। ਇਸ ਲਈ ਕਾਵਿ-ਤਤ ਇਸ ਵਿੱਚ ਸਹਿਜ ਰੂਪ ਵਿੱਚ ਹੀ ਵਿਦਮਾਨ ਹੋ ਜਾਂਦੇ ਹਨ ਵਿਚਾਰ-ਉਸਰੀ ਦੀ ਥਾਂ ਵਿਚਾਰ ਦੇ ਚਿੱਤਰਾਤਮਕ ਪ੍ਰਗਟਾ ਉੱਤੇ ਵਧੇਰੇ ਬਲ ਹੈ।

12. ਵਾਰਤਕ ਜਿਵੇਂ ਕਿ ਸਾਨੂੰ ਸ਼ੈਲੀਕਾਰ ਦੀ ਰਚਨਾ ਵਿੱਚ ਮਿਲਦੀ ਹੈ, ਆਮ ਬੋਲ ਚਾਲ ਨਾਲੋਂ ਬਹੁਤ ਭਿੰਨ ਹੁੰਦੀ ਹੈ। ਉਹਦੇ ਵਿਚੋਂ ਵਰਤੇ ਸ਼ਬਦਾ ਦਾ ਮਹੱਤਵ ਸਪੱਸ਼ਟ ਤੌਰ ਤੇ ਪ੍ਰਗਟ ਹੁੰਦਾ ਹੈ। ਉਹਦੇ ਵਿਚਲਾ ਸ਼ਬਦਾ ਦਾ ਢਾਂਚਾ ਵਾਰਤਾਕਾਰ ਦੀ ਕਲਾਤਮਕ ਜੁਗਤ ਨੂੰ ਦਰਸਾਉਂਦਾ ਹੈ। ਉਹਦੇ ਵਿੱਚ ਆਪਣਾ ਇੱਕ ਨਿਵੇਕਲਾ ਤਾਲ ਹੁੰਦਾ ਹੈ। ਜੋ ਪਾਠਕ ਨੂੰ ਗਿਆਨ ਦੇ ਨਾਲ-ਨਾਲ ਇੱਕ ਅਕਹਿ ਖੁਸ਼ੀ ਦਿੰਦਾ ਹੈ। ਉਹਦੇ ਵਿੱਚ ਵਾਕਾਂ ਨੂੰ ਇੱਕ ਸੁਚੱਜੇ ਢੰਗ ਨਾਲ ਤਰਤੀਬ ਦਿੱਤੀ ਹੁੰਦੀ ਹੈ ਅਤੇ ਵਿਆਕਰਨਿਕ ਸ਼ੁੱਧਤਾ ਦਾ ਪੂਰਾ ਖਿਆਲ ਹੁੰਦਾ ਸੀ।


ਹਵਾਲੇ:-

↑ ਡਾ. ਸੁਰਿੰਦਰ ਸਿੰਘ ਕੋਹਲੀ, ਪੁਰਾਤਨ ਪੰਜਾਬੀ ਵਾਰਤਕ ਸਰੂਪ ਸਿਧਾਂਤ ਤੇ ਵਿਕਾਸ, ਪ੍ਰਕਾਸ਼ਿਤ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 2

↑ ਡਾ. ਸੁਰਿੰਦਰ ਸਿੰਘ ਕੋਹਲੀ, ਪੁਰਾਤਨ ਪੰਜਾਬੀ ਵਾਰਤਕ ਸਰੂਪ ਸਿਧਾਂਤ ਤੇ ਵਿਕਾਸ, ਪ੍ਰਕਾਸ਼ਿਤ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 16

↑ ਪ੍ਰੋ. ਮਨਮੋਹਨ ਕੇਸਰ, ਵਾਰਤਕ ਤੇ ਵਾਰਤਕਕਾਰ, ਪ੍ਰਕਾਸ਼ਿਤ ਪੈਪਸੂ ਬੁਕ ਡਿਪੂ, ਪਟਿਆਲਾ, ਪੰਨਾ 14

↑ ਉਜਾਗਰ ਸਿੰਘ, ਪੰਜਾਬੀ ਵਾਰਤਕ ਵੰਨਗੀਆਂ, ਪ੍ਰਕਾਸ਼ਿਤ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 6

↑ ਡਾ. ਸੁਰਿੰਦਰ ਸਿੰਘ ਕੋਹਲੀ, ਪੁਰਾਤਨ ਪੰਜਾਬੀ ਵਾਰਤਕ ਸਰੂਪ ਸਿਧਾਂਤ ਤੇ ਵਿਕਾਸ, ਪ੍ਰਕਾਸ਼ਿਤ ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ 19

Tags:

ਵਾਰਤਕ ਦੇ ਤੱਤ ਵਾਰਤਕਵਾਰਤਕ ਦੇ ਤੱਤ ਪਰਿਭਾਸ਼ਾ:-ਵਾਰਤਕ ਦੇ ਤੱਤ ਵਾਰਤਕ ਸ਼ਬਦ ਦਾ ਅਰਥਵਾਰਤਕ ਦੇ ਤੱਤ 1. ਬੌਧਿਕਤਾਵਾਰਤਕ ਦੇ ਤੱਤ 2. ਭਾਵੁਕਤਾਵਾਰਤਕ ਦੇ ਤੱਤ 3.ਢੁੱਕਵੀਂ ਸ਼ਬਦ ਵਿਉਂਤਵਾਰਤਕ ਦੇ ਤੱਤ 4. ਬਿਰਤਾਂਤਮਈ ਵਾਰਤਕਵਾਰਤਕ ਦੇ ਤੱਤ 5. ਦਰਸ਼ਨਿਕ ਵਾਰਤਕਵਾਰਤਕ ਦੇ ਤੱਤ 6. ਪੇਸ਼ਕਾਰੀਵਾਰਤਕ ਦੇ ਤੱਤ 7. ਉਦੇਸ਼ਵਾਰਤਕ ਦੇ ਤੱਤ 8. ਪ੍ਰਚਾਰਆਤਮਕਵਾਰਤਕ ਦੇ ਤੱਤ 1. ਵਿਆਖਿਆਵਾਰਤਕ ਦੇ ਤੱਤ 2. ਬਿਰਤਾਂਤਵਾਰਤਕ ਦੇ ਤੱਤ 4. ਕਲਪਨਾਵਾਰਤਕ ਦੇ ਤੱਤ 5. ਸੁਭਾਸ਼ਣਵਾਰਤਕ ਦੇ ਤੱਤ 6. ਏਕਤਾਵਾਰਤਕ ਦੇ ਤੱਤਲਿਖਾਰੀ

🔥 Trending searches on Wiki ਪੰਜਾਬੀ:

ਰੇਖਾ ਚਿੱਤਰਭਾਈ ਸਾਹਿਬ ਸਿੰਘ ਜੀਫ਼ੀਚਰ ਲੇਖਅੰਗਰੇਜ਼ੀ ਬੋਲੀਤਰਨ ਤਾਰਨ ਸਾਹਿਬਬਾਬਰਸੀ.ਐਸ.ਐਸਹਿੰਦੀ ਭਾਸ਼ਾਰੇਡੀਓਹੋਲਾ ਮਹੱਲਾਆਰੀਆ ਸਮਾਜਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਕੁਦਰਤਅੰਮ੍ਰਿਤਪਾਲ ਸਿੰਘ ਖ਼ਾਲਸਾਭ੍ਰਿਸ਼ਟਾਚਾਰਸਾਕਾ ਸਰਹਿੰਦਵਿਸ਼ਵਕੋਸ਼ਸੁਰਿੰਦਰ ਛਿੰਦਾਸੰਚਾਰਮਾਨਸਿਕ ਵਿਕਾਰਰਣਜੀਤ ਸਿੰਘ ਕੁੱਕੀ ਗਿੱਲਸ਼ਵੇਤਾ ਬੱਚਨ ਨੰਦਾਬਸੰਤ ਪੰਚਮੀਸ਼ਾਹ ਹੁਸੈਨਅਧਿਆਪਕਕਿਰਿਆ-ਵਿਸ਼ੇਸ਼ਣਢੱਡੇਨਾਨਕਮੱਤਾਡਾ. ਹਰਚਰਨ ਸਿੰਘਵਰਨਮਾਲਾਮਾਸਟਰ ਤਾਰਾ ਸਿੰਘਸਮਕਾਲੀ ਪੰਜਾਬੀ ਸਾਹਿਤ ਸਿਧਾਂਤਜ਼ਫ਼ਰਨਾਮਾ (ਪੱਤਰ)ਪੰਜਾਬੀ ਲੋਕ ਬੋਲੀਆਂਛੋਲੇਧਰਤੀ ਦਿਵਸਸਿੱਠਣੀਆਂ18 ਅਪਰੈਲਪਾਠ ਪੁਸਤਕਪੱਛਮੀ ਪੰਜਾਬਪੰਜਾਬੀ ਰੀਤੀ ਰਿਵਾਜਫੁਲਕਾਰੀਸਵਰਾਜਬੀਰਵਿਕੀਹਲਫੀਆ ਬਿਆਨਵੈੱਬਸਾਈਟਬੋਹੜਲਿਪੀਸਵਰ ਅਤੇ ਲਗਾਂ ਮਾਤਰਾਵਾਂਆਈਪੀ ਪਤਾਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰਚਮਕੌਰ ਦੀ ਲੜਾਈਅਮਰ ਸਿੰਘ ਚਮਕੀਲਾ (ਫ਼ਿਲਮ)ਵੋਟਰ ਕਾਰਡ (ਭਾਰਤ)ਕਿਰਨਦੀਪ ਵਰਮਾਵੋਟ ਦਾ ਹੱਕਪਰਿਵਾਰਆਈ ਐੱਸ ਓ 3166-1ਭਾਰਤ ਦੀ ਵੰਡਏ. ਪੀ. ਜੇ. ਅਬਦੁਲ ਕਲਾਮਅਨੁਵਾਦਕਿਰਨ ਬੇਦੀਕੜ੍ਹੀ ਪੱਤੇ ਦਾ ਰੁੱਖਗੁਰਪੁਰਬਕਿੱਸਾ ਕਾਵਿਪੰਜਾਬੀ ਧੁਨੀਵਿਉਂਤਧਰਤੀਬੁਰਜ ਖ਼ਲੀਫ਼ਾਦਿੱਲੀ ਸਲਤਨਤਖੂਹਪੰਜਾਬੀ ਲੋਕ ਕਾਵਿਨਿੱਕੀ ਕਹਾਣੀਰਸ ਸੰਪਰਦਾਇਪ੍ਰੀਤਲੜੀਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਨਰਿੰਦਰ ਸਿੰਘ ਕਪੂਰਕਿੱਕਰਲੋਕ ਸਾਹਿਤ🡆 More