ਵਾਕੰਸ਼

ਆਮ ਬੋਲ-ਚਾਲ ਦੀ ਭਾਸ਼ਾ ਵਿੱਚ, ਵਾਕੰਸ਼ (ਅੰਗਰੇਜ਼ੀ:Phrase) ਸ਼ਬਦਾਂ ਦੇ ਸਮੂਹ ਨੂੰ ਕਿਹਾ ਜਾ ਸਕਦਾ ਹੈ। ਵਾਕ ਵਿੱਚ ਵਰਤੇ ਗਏ ਵਿਆਕਰਨਿਕ ਵਰਗ (ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਨਾਂਵ, ਪੜਨਾਂਵ, ਸੰਬੰਧਕ, ਯੋਜਕ ਅਤੇ ਵਿਸਮਿਕ) ਦੇ ਸੂਚਕ ਸ਼ਬਦ ਜਾਂ ਸ਼ਬਦ-ਸਮੂਹ ਵਾਕੰਸ਼ ਕਹਾਉਂਦੇ ਹਨ।

ਭਾਸ਼ਾ ਵਿਗਿਆਨ ਵਿੱਚ, ਵਾਕੰਸ਼ ਸ਼ਬਦਾਂ ਦਾ ਉਹ ਸਮੂਹ (ਕਦੇ-ਕਦੇ ਇੱਕ ਸ਼ਬਦ) ਹੈ ਜੋ ਇੱਕ ਵਾਕ ਦੀ ਵਾਕ-ਰਚਨਾ ਵਿੱਚ ਇੱਕ ਇਕਾਈ ਵਜੋਂ ਕਾਰਜ ਕਰੇ।

ਪਰਿਭਾਸ਼ਾ

ਵਾਕ ਵਿੱਚ ਵਰਤੇ ਗਏ ਵਿਆਕਰਨਿਕ ਵਰਗ (ਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਵਿਸਮਿਕ) ਦੇ ਸੂਚਕ ਸ਼ਬਦ ਜਾਂ ਸ਼ਬਦ-ਸਮੂਹ ਨੂੰ ਵਾਕੰਸ਼ ਕਿਹਾ ਜਾਂਦਾ ਹੈ।

ਵਾਕੰਸ਼ ਉਪਵਾਕ ਤੋਂ ਛੋਟੀ ਅਤੇ ਸ਼ਬਦ ਤੋਂ ਵੱਡੀ ਵਿਆਕਰਨਿਕ ਇਕਾਈ ਹੈ। ਇੱਕ ਸ਼ਬਦ ਸਮੂਹ ਨੂੰ, ਜੋ ਵਿਆਕਰਨਿਕ ਪੱਧਰ 'ਤੇ ਇੱਕ ਸ਼ਬਦ ਦੇ ਬਰਾਬਰ ਦਾ ਕਾਰਜ ਨਿਭਾਉਂਦਾ ਹੋਵੇ, ਵਾਕੰਸ਼ ਕਿਹਾ ਗਿਆ ਹੈ।

ਹੇਠਾਂ ਦਿੱਤੇ ਵਾਕ ਵੇਖੋ-

  1. ਕਾਕਾ ਰੋਇਆ।
  2. ਨਿੱਕਾ ਕਾਕਾ ਰੋਇਆ।
  3. ਸਾਡਾ ਨਿੱਕਾ ਕਾਕਾ ਰੋਇਆ।
  4. ਕਾਕਾ ਬਹੁਤ ਰੋਇਆ।
  5. ਕਾਕਾ ਅੱਜ ਬਹੁਤ ਰੋਇਆ ਸੀ।

ਪਹਿਲੇ ਵਾਕ ਵਿੱਚ ਦੋ ਸ਼ਬਦ ਸੀ। 'ਕਾਕਾ' ਨਾਂਵ ਹੈ, ਪਰ 'ਰੋਇਆ' ਕਿਰਿਆ। 'ਕਾਕਾ' ਨਾਂਵ ਵਾਕੰਸ਼ ਹੈ 'ਤੇ 'ਰੋਇਆ' ਕਿਰਿਆ ਵਾਕੰਸ਼। ਦੂਜੇ ਵਾਕ ਵਿੱਚ 'ਰੋਇਆ' ਤੋਂ ਪਹਿਲਾਂ ਦੋ ਸ਼ਬਦ ਅਤੇ ਤੀਜੇ ਵਿੱਚ ਤਿੰਨ ਸ਼ਬਦ ਹਨ। ਨਾਂਵ ਵਰਗ ਦਾ ਕਾਰਜ ਹੀ ਨਿਭਾ ਰਹੇ ਹਨ। ਇਸ ਕਰਕੇ ਇਹ ਨਾਂਵ ਵਾਕੰਸ਼ ਹਨ। ਚੌਥੇ ਵਾਕ ਵਿੱਚ ਦੋ ਸ਼ਬਦ 'ਬਹੁਤ ਰੋਇਆ' ਅਤੇ ਪੰਜਵੇਂ ਵਿੱਚ ਪੰਜ ਸ਼ਬਦ 'ਅੱਜ ਸਵੇਰੇ ਬਹੁਤ ਰੋਇਆ ਸੀ' ਕਿਰਿਆ ਵਰਗ ਦਾ ਕਾਰਜ ਨਿਭਾਉਂਦੇ ਹਨ, ਇਸ ਕਰਕੇ ਉਹ ਕਿਰਿਆ ਵਾਕੰਸ਼ ਹਨ।

ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ਵਿਆਕਰਨਿਕ ਵਰਗਾਂ ਦੀਆਂ ਜਿੰਨੀਆਂ ਕਿਸਮਾਂ ਹਨ, ਓਨੀਆਂ ਕਿਸਮਾਂ ਦੇ ਹੀ ਵਾਕੰਸ਼ ਬਣ ਸਕਦੇ ਹਨ, ਜਿਵੇਂ ਨਾਂਵ ਵਾਕੰਸ਼, ਵਿਸ਼ੇਸ਼ਣ ਵਾਕੰਸ਼, ਕਿਰਿਆ ਵਾਕੰਸ਼, ਕਿਰਿਆ ਵਿਸ਼ੇਸ਼ਣ ਵਾਕੰਸ਼, ਸੰਬੰਧਕੀ ਵਾਕੰਸ਼, ਯੋਜਕੀ ਵਾਕੰਸ਼ ਅਤੇ ਵਿਸਮਕੀ ਵਾਕੰਸ਼, ਪਰ ਇਨ੍ਹਾਂ ਵਿੱਚੋਂ ਵਾਕੰਸ਼ ਦੀਆਂ ਦੋ ਕਿਸਮਾਂ ਹੀ ਪ੍ਰਮੁੱਖ ਹਨ- ਨਾਂਵ ਵਾਕੰਸ਼ ਅਤੇ ਕਿਰਿਆ ਵਾਕੰਸ਼। ਬਾਕੀ ਵਾਕੰਸ਼ ਇਨ੍ਹਾਂ ਦੋਹਾਂ ਦੇ ਅੰਗ ਬਣਕੇ ਹੀ ਰਹਿ ਜਾਂਦੇ ਹਨ।

ਇਹ ਵੀ ਵੇਖੋ

  • ਖਤਰਨਾਕ ਨੂੰ ਵਾਕ ਵਿੱਚ ਵਰਤੋਂ

ਹਵਾਲੇ

ਬਾਹਰੀ ਕੜੀਆਂ

  • ਵਾਕੰਸ਼ ਖੋਜਕ - ਵਾਕੰਸ਼ ਦੇ ਅਰਥ ਅਤੇ ਉਤਪਤੀ, ਅਖਾਣ, ਅਤੇ ਮੁਹਾਵਰੇ। (ਅੰਗਰੇਜ਼ੀ ਭਾਸ਼ਾ)
  • Phrases.net - ਆਮ ਵਾਕੰਸ਼ਾ ਦਾ ਸੰਗ੍ਰਿਹ, ਜੋ ਤੁਹਾਡੇ ਲਈ ਅਣਸੁਣੇ ਹੋ ਸਕਦੇ ਹਨ। (ਅੰਗਰੇਜ਼ੀ ਭਾਸ਼ਾ)
  • Phras.in Archived 2017-07-06 at the Wayback Machine. - ਇੱਕ ਆਨਲਾਇਨ ਸੰਦ (ਟੂਲ) ਜੋ ਸਹੀ ਵਾਕੰਸ਼ ਚੁਣਨ ਵਿੱਚ ਮਦਦ ਕਰਦੀ ਹੈ। (ਅੰਗਰੇਜ਼ੀ ਭਾਸ਼ਾ)
  • phraseup* - ਲਿਖਣ ਲਈ ਸਹਾਇਕ, ਜੋ ਕਿ ਵਾਕਾਂ ਨੂੰ ਪੂਰਾ ਕਰਨ ਲਈ ਸ਼ਬਦ ਲੱਭਣ ਵਿੱਚ ਮਦਦ ਕਰਦਾ ਹੈ।
  • Fraze.it - ਵਾਕਾਂ ਅਤੇ ਵਾਕੰਸ਼ਾਂ ਲਈ ਇੱਕ ਸਰਚ ਇੰਜਣ। ਇਹ ਛੇ ਭਾਸ਼ਾਵਾਂ ਲਈ ਉਪਲਬਧ ਹੈ।

Tags:

ਵਾਕੰਸ਼ ਪਰਿਭਾਸ਼ਾਵਾਕੰਸ਼ ਇਹ ਵੀ ਵੇਖੋਵਾਕੰਸ਼ ਹਵਾਲੇਵਾਕੰਸ਼ ਬਾਹਰੀ ਕੜੀਆਂਵਾਕੰਸ਼ਅੰਗਰੇਜ਼ੀ ਭਾਸ਼ਾ

🔥 Trending searches on Wiki ਪੰਜਾਬੀ:

20 ਅਪ੍ਰੈਲ2024 ਆਈਸੀਸੀ ਟੀ20 ਵਿਸ਼ਵ ਕੱਪ21 ਅਪ੍ਰੈਲਨਾਟਕ (ਥੀਏਟਰ)ਗੁਰਬਖ਼ਸ਼ ਸਿੰਘ ਫ਼ਰੈਂਕਨਿਊਯਾਰਕ ਸ਼ਹਿਰਮਨੁੱਖੀ ਸਰੀਰਪੰਜਾਬ ਦੇ ਮੇਲੇ ਅਤੇ ਤਿਓੁਹਾਰਧੁਨੀ ਸੰਪਰਦਾਇ ( ਸੋਧ)ਗੁਰਮਤਿ ਕਾਵਿ ਦਾ ਇਤਿਹਾਸਸਾਵਿਤਰੀ ਬਾਈ ਫੁਲੇਇੰਡੋਨੇਸ਼ੀਆਪੰਜਾਬੀ ਆਲੋਚਨਾਸੂਰਜ ਮੰਡਲਪੰਜ ਬਾਣੀਆਂਮਾਨਸਰੋਵਰ ਝੀਲਗੁਰਦੁਆਰਾ ਪੰਜਾ ਸਾਹਿਬਲੋਕੇਸ਼ ਰਾਹੁਲਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਮਿੱਟੀ ਦੀ ਉਪਜਾਊ ਸ਼ਕਤੀਲੋਕ ਧਰਮਭਗਤ ਨਾਮਦੇਵਅੰਮੀ ਨੂੰ ਕੀ ਹੋ ਗਿਆਨਨਕਾਣਾ ਸਾਹਿਬਸੋਹਿੰਦਰ ਸਿੰਘ ਵਣਜਾਰਾ ਬੇਦੀਨਦੀਨ ਨਿਯੰਤਰਣਰਾਧਾ ਸੁਆਮੀ ਸਤਿਸੰਗ ਬਿਆਸਵੀਐਂਡਰਿਊ ਟੇਟਭਾਰਤ ਦੀ ਵੰਡਅਸਤਿਤ੍ਵਵਾਦਮਰਾਠੀ ਭਾਸ਼ਾਨਿਬੰਧ ਦੇ ਤੱਤਬਲਦੇਵ ਸਿੰਘ ਧਾਲੀਵਾਲਧਨੀ ਰਾਮ ਚਾਤ੍ਰਿਕਕਣਕਰਾਗਮਾਲਾਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪਲਾਇਬ੍ਰੇਰੀਲੋਕ ਵਿਸ਼ਵਾਸ਼28 ਅਗਸਤਜੈਤੋ ਦਾ ਮੋਰਚਾਆਦਿ ਕਾਲੀਨ ਪੰਜਾਬੀ ਸਾਹਿਤਗਿਆਨਪੀਠ ਇਨਾਮਪਉੜੀਚੰਡੀਗੜ੍ਹਵਜ਼ੀਰ ਖਾਨ ਮਸਜਿਦ2023 ਕ੍ਰਿਕਟ ਵਿਸ਼ਵ ਕੱਪਜੀਰਾਵਲਾਦੀਮੀਰ ਪ੍ਰਾਪਅਨੁਵਾਦਵਿਕੀਡਾਟਾਇਤਿਹਾਸਪੰਜਾਬ ਦਾ ਇਤਿਹਾਸਪਾਉਂਟਾ ਸਾਹਿਬਪਾਸ਼ਪ੍ਰਗਤੀਵਾਦਵਿਅਕਤੀਵਾਦੀ ਆਦਰਸ਼ਵਾਦੀ ਪੰਜਾਬੀ ਨਾਵਲਸਰਸੀਣੀਬਠਿੰਡਾਪ੍ਰਦੂਸ਼ਣਮਾਰਕਸਵਾਦਬੰਦਾ ਸਿੰਘ ਬਹਾਦਰਨਵੀਨ ਪਟਨਾਇਕਟਿਮ ਬਰਨਰਸ-ਲੀਅਜਮੇਰ ਸਿੰਘ ਔਲਖਕੰਬੋਜਅਰੁਣ ਜੇਤਲੀ ਕ੍ਰਿਕਟ ਸਟੇਡੀਅਮਬੱਚਾਯਾਕੂਬਢਾਡੀਬਾਬਾ ਜੀਵਨ ਸਿੰਘਸੈਕਸ ਰਾਹੀਂ ਫੈਲਣ ਵਾਲੀ ਲਾਗਖ਼ਬਰਾਂਜਿੰਦ ਕੌਰਪ੍ਰਯੋਗਵਾਦੀ ਪ੍ਰਵਿਰਤੀ🡆 More