ਲੋਹਾ ਕੁੱਟ

ਲੋਹਾ ਕੁੱਟ ਬਲਵੰਤ ਗਾਰਗੀ ਦਾ ਲਿਖਿਆ ਅਤੇ 1944 ਵਿੱਚ ਛਪਿਆ ਪੰਜਾਬੀ ਦਾ ਪੂਰਾ ਨਾਟਕ ਹੈ। ਬਲਵੰਤ ਗਾਰਗੀ ਨੇ ਆਪਣਾ ਇਹ ਪਹਿਲਾ ਨਾਟਕ ਪ੍ਰੀਤ ਨਗਰ ਵਿੱਚ ਬੈਠ ਕੇ ਲਿਖਿਆ ਅਤੇ ਉਥੇ ਹੀ ਤਾਲਾਬ ਵਿੱਚ ਬਣਾਏ ਓਪਨ ਏਅਰ ਥੀਏਟਰ ਵਿੱਚ ਖੇਡਿਆ। ਇਸ ਨਵਯੁਗ ਪਬਲਿਸ਼ਰਜ਼ ਨੇ ਪ੍ਰਕਾਸ਼ਿਤ ਕੀਤਾ ਹੈ।

ਲੋਹਾ ਕੁੱਟ
ਲੇਖਕਬਲਵੰਤ ਗਾਰਗੀ
ਦੇਸ਼ਭਾਰਤ
ਭਾਸ਼ਾਪੰਜਾਬੀ (ਗੁਰਮੁਖੀ)
ਵਿਧਾਨਾਟਕ
ਪ੍ਰਕਾਸ਼ਨ1944 ਈ:
ਮੀਡੀਆ ਕਿਸਮਪ੍ਰਿੰਟ

ਗੋਂਦ/ਪਲਾਟ

ਕਾਕੂ ਲੋਹਾਰ ਨਹੀਂ ਬੱਸ ਲੋਹਾ ਕੁੱਟ ਹੈ। ਉਸ ਵਿੱਚ ਰਚਨਾਤਮਕਤਾ ਦੀ ਘਾਟ ਹੈ। ਉਹ ਆਪਣੀ ਪਤਨੀ ਅਤੇ ਧੀ ਨੂੰ ਵੀ ਕੱਚੇ ਲੋਹੇ ਵਾਂਗ ਹਥੌੜੇ ਨਾਲ਼ ਕੁੱਟ ਕੇ ਆਪਣੇ ਅਨੁਸਾਰ ਢਾਲਣਾ ਚਾਹੁੰਦਾ ਹੈ। ਉਨ੍ਹਾਂ ਦੀਆਂ ਭਾਵਨਾਵਾਂ, ਰੂਹਾਂ ਉਸ ਲਈ ਬੇਮਾਇਨਾ ਹਨ। ਉਸਦੀ ਪਤਨੀ 20 ਸਾਲ ਉਸਨੂੰ ਝੱਲਦੀ ਹੈ ਪਰ ਅੰਤ ਵਿੱਚ ਆਪਣੀ ਧੀ ਬੇਨੋ ਤੋਂ ਪ੍ਰੇਰਨਾ ਲੈ ਕੇ ਵਿਦਰੋਹ ਕਰ ਦਿੰਦੀ ਹੈ। ਨਾਟਕ ਦੀਆਂ ਪਾਤਰ ਦੋਨੋ ਔਰਤਾਂ ਮਰਦ-ਪ੍ਰਧਾਨ ਜਗੀਰੂ ਸੋਚ ਵਾਲ਼ੇ ਸਲੂਕ ਨੂੰ ਨਾ-ਮਨਜ਼ੂਰ ਕਰ ਦਿੰਦੀਆਂ ਹਨ। ਉਹ ਦੱਸ ਦਿੰਦੀਆਂ ਹਨ ਕੇਵਲ ਪਿਆਰ ਅਤੇ ਸਮਝ ਹੀ ਉਨ੍ਹਾਂ ਨੂੰ ਜਿੱਤ ਸਕਦੀ ਹੈ। ਉਹ ਉਨ੍ਹਾਂ ਮਰਦਾਂ ਨੂੰ ਚੁਣਦੀਆਂ ਹਨ ਜਿਨ੍ਹਾਂ ਨੂੰ ਉਹ ਪਸੰਦ ਕਰਦੀਆਂ ਹਨ।

ਕਾਕੂ ਲੁਹਾਰ ਆਪਣੇ ਕੰਮ ਤੱਕ ਕੰਮ ਹੀ ਰੱਖਦਾ ਹੈ, ਜਿਸ ਕਰਕੇ ਉਹ ਆਪਣੀ ਪਤਨੀ ਸੰਤੀ ਨੂੰ ਵਕ਼ਤ ਨਹੀਂ ਦੇ ਪਾਉਂਦਾ, ਉਸ ਦੀਆਂ ਸੱਧਰਾਂ ਰੁਲ਼ਦੀਆਂ ਹਨ। ਕਾਕੂ ਲੋਹੇ ਦਾ ਕੰਮ ਕਰਦਾ ਲੋਹੇ ਦੇ ਦਿਲ ਜਿਹਾ ਹੋ ਜਾਂਦਾ ਹੈ। ਕਾਕੂ ਦੇ ਦੋ ਬੱਚੇ ਹਨ, ਇੱਕ ਧੀ ਬੈਣੋ ਤੇ ਪੁੱਤਰ ਦੀਪਾ। ਜਵਾਨ ਹੋਈ ਬੈਣੋ ਦਾ ਪਿੰਡ ਦੇ ਲੜਕੇ ਸਰਵਣ ਨਾਲ਼ ਪ੍ਰੇਮ ਹੈ, ਉਹ ਘਰੇਲੂ ਹਾਲਾਤਾਂ ਕਰਕੇ ਉਹ ਇੱਕ ਦਿਨ ਉਸ ਨਾਲ਼ ਘਰੋਂ ਦੌੜ ਜਾਂਦੀ ਹੈ, ਜਿਸ ਤੋਂ ਪ੍ਰੇਰਣਾ ਲੈ ਕੇ ਸੰਤੀ ਵੀ ਆਪਣੇ ਵਿਆਹ ਤੋਂ ਪਹਿਲਾਂ ਦੇ ਪ੍ਰੇਮੀ ਨਾਲ਼ ਦੌੜ ਜਾਂਦੀ ਹੈ। ਜੋ ਅਕਸਰ ਉਹਨਾਂ ਦੇ ਘਰ ਖੇਤੀ ਦੇ ਔਜ਼ਾਰ ਠੀਕ ਕਰਨ ਦੇ ਬਹਾਨੇ ਆਉਂਦਾ ਰਹਿੰਦਾ ਸੀ। ਅੰਤ 'ਤੇ ਕਾਕੂ ਖ਼ੁਦ ਦੀ ਸ੍ਵੈ-ਪੜਚੋਲ ਕਰਦਾ ਹੈ।

ਨਾਟਕ ਦੇ ਪਾਤਰ

ਨਾਟਕ ਦੇ ਹੇਠ ਲਿਖੇ ਪਾਤਰ ਹਨ, ਜਿਵੇਂ-

ਮਰਦ ਪਾਤਰ

  • ਕਾਕੂ ਲੋਹਾਰ।
  • ਦੀਪਾ (ਕਾਕੂ ਲੋਹਾਰ ਦਾ ਪੁੱਤਰ)।
  • ਸਰਵਣ (ਪਿੰਡ ਦਾ ਇੱਕ ਨੌਜਵਾਨ, ਬੈਣੋ ਦਾ ਪ੍ਰੇਮੀ)।

ਇਸਤਰੀ ਪਾਤਰ

  • ਸੰਤੀ (ਕਾਕੂ ਲੋਹਾਰ ਦੀ ਪਤਨੀ)।
  • ਬੈਣੋ (ਕਾਕੂ ਲੋਹਾਰ ਦੀ ਬੇਟੀ)।

ਹਵਾਲੇ

Tags:

ਲੋਹਾ ਕੁੱਟ ਗੋਂਦਪਲਾਟਲੋਹਾ ਕੁੱਟ ਨਾਟਕ ਦੇ ਪਾਤਰਲੋਹਾ ਕੁੱਟ ਹਵਾਲੇਲੋਹਾ ਕੁੱਟ1944ਨਵਯੁਗ ਪਬਲਿਸ਼ਰਜ਼ਨਾਟਕਪ੍ਰੀਤ ਨਗਰਪੰਜਾਬੀਬਲਵੰਤ ਗਾਰਗੀ

🔥 Trending searches on Wiki ਪੰਜਾਬੀ:

ਸਕੂਲਬਿਜਲਈ ਕਰੰਟਨਰਿੰਦਰ ਮੋਦੀਭਾਸ਼ਾਏਡਜ਼ਅਮਰ ਸਿੰਘ ਚਮਕੀਲਾਬੁੱਲ੍ਹੇ ਸ਼ਾਹਧਾਲੀਵਾਲਰਸ (ਕਾਵਿ ਸ਼ਾਸਤਰ)ਗੌਤਮ ਬੁੱਧਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਵਾਕਸੰਯੋਜਤ ਵਿਆਪਕ ਸਮਾਂਜਵਾਰ (ਚਰ੍ਹੀ)ਉਰਦੂਭਗਤ ਸਿੰਘਮਾਤਾ ਸਾਹਿਬ ਕੌਰਪਾਊਂਡ ਸਟਰਲਿੰਗਦਿਵਾਲੀਨਾਟਕ (ਥੀਏਟਰ)ਪੰਜਾਬੀ ਸਿਹਤ ਸਭਿਆਚਾਰਬਾਰਹਮਾਹ ਮਾਂਝਅਰਬੀ ਭਾਸ਼ਾਗੂਗਲਸਾਵਿਤਰੀ ਬਾਈ ਫੁਲੇਰਾਜਾ ਈਡੀਪਸਬਾਬਾ ਫ਼ਰੀਦਜੋਨ ਜੀ. ਟਰੰਪਕਾਜਲ ਅਗਰਵਾਲਮਾਰਕਸਵਾਦਕਾਵਿ ਦੇ ਭੇਦਖੋ-ਖੋਅੰਬੇਡਕਰਵਾਦਹੇਮਕੁੰਟ ਸਾਹਿਬਦੂਜੀ ਸੰਸਾਰ ਜੰਗਗਲੇਸ਼ੀਅਰ ਨੇਸ਼ਨਲ ਪਾਰਕ (ਅਮਰੀਕਾ)ਬੀਬੀ ਭਾਨੀਪੰਜਾਬੀ ਭਾਸ਼ਾਪਾਣੀਚੰਡੀ ਦੀ ਵਾਰਯੋਗਾਸਣਸੋਹਿੰਦਰ ਸਿੰਘ ਵਣਜਾਰਾ ਬੇਦੀਚੇਤਨਾ ਪ੍ਰਕਾਸ਼ਨ ਲੁਧਿਆਣਾਅਡੋਲਫ ਹਿਟਲਰਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸੜਕਅਜੀਤ ਕੌਰਮਜ਼੍ਹਬੀ ਸਿੱਖਲੋਕੇਸ਼ ਰਾਹੁਲਪੰਜਾਬ ਦੀਆਂ ਵਿਰਾਸਤੀ ਖੇਡਾਂਗੁਰਦੁਆਰਾ ਕੂਹਣੀ ਸਾਹਿਬਸਦਾਚਾਰਗੁਰੂ ਗੋਬਿੰਦ ਸਿੰਘ ਮਾਰਗਬਿਧੀ ਚੰਦਲਹੂਭਗਤ ਰਵਿਦਾਸਨਾਥ ਜੋਗੀਆਂ ਦਾ ਸਾਹਿਤਫੌਂਟਨਿਬੰਧਅਨੰਦ ਕਾਰਜਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਖੜਕ ਸਿੰਘਭਾਰਤ ਦੀਆਂ ਝੀਲਾਂਪੰਜਾਬ (ਭਾਰਤ) ਵਿੱਚ ਖੇਡਾਂਸਰਸੀਣੀਪ੍ਰਿੰਸੀਪਲ ਤੇਜਾ ਸਿੰਘ22 ਅਪ੍ਰੈਲਬਲਬੀਰ ਸਿੰਘ ਸੀਚੇਵਾਲਲੋਕਾਟ(ਫਲ)ਅਲੰਕਾਰ (ਸਾਹਿਤ)ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਊਰਜਾ🡆 More