ਲੋਲਿਤਾ

ਲੋਲਿਤਾ ਵਲਾਦੀਮੀਰ ਨਾਬੋਕੋਵ, ਦਾ ਅੰਗਰੇਜ਼ੀ ਵਿੱਚ ਲਿਖਿਆ ਨਾਵਲ ਹੈ, ਜੋ ਪੈਰਿਸ ਵਿੱਚ 1955 ਅਤੇ ਨਿਊਯਾਰਕ ਵਿੱਚ 1958 ਵਿੱਚ ਛਪਿਆ। ਬਾਅਦ ਵਿੱਚ ਇਸਦੇ ਮੂਲ ਰੂਸੀ ਲੇਖਕ ਨੇ ਇਸਨੂੰ ਰੂਸੀ ਜਬਾਨ ਵਿੱਚ ਅਨੁਵਾਦ ਕੀਤਾ। ਇਹ ਇੱਕ ਵਿਵਾਦਾਸਪਦ ਨਾਵਲ ਹੈ ਕਿਉਂਜੋ ਇਸ ਵਿੱਚ ਪਹਿਲੀ ਵਾਰ ਪਰਵਾਰ ਦੇ ਅੰਦਰ ਹੋਣ ਵਾਲੇ ਯੋਨ ਸੰਪਰਕ ਨੂੰ ਵਿਸ਼ਾ ਬਣਾਇਆ ਗਿਆ ਸੀ ਜਿਸਨੂੰ ਸਮਾਜ ਨੀਤੀ-ਵਿਰੁੱਧ ਮੰਨਦਾ ਹੈ। ਇਸਦਾ ਮੁੱਖ ਪਾਤਰ, ਅਧਖੜ ਉਮਰ ਦਾ ਸਾਹਿਤ ਦਾ ਪ੍ਰੋਫੈਸਰ ਹਮਬਰਟ ਹਮਬਰਟ, 12 ਸਾਲਾ ਬੱਚੀ ਡੋਲੋਰਸ ਹੇਜ ਤੇ ਭਾਵੁਕ ਹੈ, ਅਤੇ ਉਸਦਾ ਮਤਰੇਆ ਪਿਉ ਬਣਨ ਤੋਂ ਬਾਅਦ ਉਸ ਨਾਲ ਯੋਨ ਸੰਬੰਧ ਸਥਾਪਤ ਕਰ ਲੈਂਦਾ ਹੈ। ਲੋਲਿਤਾ ਡੋਲੋਰਸ ਦਾ ਨਿਜੀ ਪ੍ਰਚਲਿਤ ਨਾਮ ਹੈ।

ਲੋਲਿਤਾ
ਲੋਲਿਤਾ
ਪਹਿਲੇ ਅਡੀਸ਼ਨ ਦਾ ਕਵਰ (ਓਲੰਪੀਆ ਪ੍ਰੈਸ, ਪੈਰਿਸ, 1955)
ਲੇਖਕਵਲਾਦੀਮੀਰ ਨਾਬੋਕੋਵ
ਦੇਸ਼ਫਰਾਂਸ / ਬ੍ਰਿਟੇਨ
ਭਾਸ਼ਾਅੰਗਰੇਜ਼ੀ
ਵਿਧਾਟ੍ਰੈਜੀਕਮੇਡੀ, ਨਾਵਲ
ਪ੍ਰਕਾਸ਼ਨ ਦੀ ਮਿਤੀ
1955
ਮੀਡੀਆ ਕਿਸਮਪ੍ਰਿੰਟ (ਹਾਰਡਬੈਕ & ਪੇਪਰਬੈਕ ਅਡੀਸ਼ਨ)
ਸਫ਼ੇ368 (ਹਾਲੀਆ ਪੇਪਰਬੈਕ ਅਡੀਸ਼ਨ)
ਆਈ.ਐਸ.ਬੀ.ਐਨ.ISBN 1-85715-133-X (ਹਾਲੀਆ ਪੇਪਰਬੈਕ ਅਡੀਸ਼ਨ)error
ਓ.ਸੀ.ਐਲ.ਸੀ.28928382

ਲੋਲਿਤਾ ਜਲਦੀ ਹੀ ਕਲਾਸਿਕ ਦੀ ਸਥਿਤੀ ਪ੍ਰਾਪਤ ਕਰ ਗਿਆ; ਇਸ ਨੂੰ ਅੱਜ 20ਵੀਂ ਸਦੀ ਦੇ ਸਾਹਿਤ ਦੀਆਂ ਪ੍ਰਮੁੱਖ ਪ੍ਰਾਪਤੀਆਂ ਵਿੱਚੋਂ ਸਮਝਿਆ ਜਾਂਦਾ ਹੈ। ਇਸ ਨਾਵਲ 1962 ਵਿਚ ਸਟੈਨਲੀ ਕੁਬ੍ਰਿਕ ਨੇ 1997 ਵਿਚ ਏਡਰੀਅਨ ਲਿਨ ਨੇ ਫਿਲਮੀ ਰੂਪ ਦਿੱਤਾ, ਅਤੇ ਮੰਚ ਲਈ ਵੀ ਕਈ ਵਾਰ ਨਾਟਕੀ ਰੂਪ ਵਿੱਚ ਢਾਲਿਆ ਗਿਆ ਅਤੇ ਦੋ ਓਪੇਰਿਆਂ, ਅਤੇ ਦੋ ਬੈਲਿਆਂ ਦਾ ਵਿਸ਼ਾ ਬਣਾਇਆ ਗਿਆ।

ਪਲਾਟ ਦਾ ਸਾਰ

ਹਮਬਰਟ ਹਮਬਰਟ, ਇੱਕ ਯੂਰਪੀ ਸਾਹਿਤ ਵਿਦਵਾਨ, ਆਪਣੀ ਬਚਪਨ ਦੀ ਸਵੀਟਹਾਰਟ, ਐਨਾਬੇਲ ਲੇਅ ਦੀ ਅਚਨਚੇਤੀ ਮੌਤ ਬਾਰੇ ਦੱਸਦਾ ਹੈ। ਉਹ ਦੱਸਦਾ ਹੈ ਕਿ ਉਸ ਪੁੰਗਰਦੀ ਮੁਟਿਆਰ ਦੇ ਲਈ ਉਸ ਦੇ ਅਧਵਾਟੇ ਪਿਆਰ ਦਾ ਨਤੀਜਾ ਕਾਮਚੇਤਨਾ ਨੂੰ ਅੱਪੜ ਰਹੀਆਂ (9 ਤੋਂ 14 ਸਾਲ ਦੀ ਉਮਰ ਦੀਆਂ) ਕੁੜੀਆਂ ਦੇ ਪ੍ਰਤੀ ਉਸ ਦੇ ਉਲਾਰਪਣੇ ਵਿੱਚ ਨਿਕਲਿਆ ਅਤੇ ਉਹ ਇੱਕ ਜਨਤਕ ਪਾਰਕ ਵਿੱਚ ਕਿਤਾਬ ਨੂੰ ਪੜ੍ਹਨ ਦਾ ਬਹਾਨਾ ਬਣਾ ਕੇ ਆਪਣੇ ਨੇੜੇ ਖੇਡ ਰਹੀਆਂ ਪੁੰਗਰਦੀਆਂ ਮੁਟਿਆਰਾਂ ਨੂੰ ਆਪਣੀਆਂ ਕਾਮੁਕ ਉਡਾਰੀਆਂ ਦਾ ਵਿਸ਼ਾ ਬਣਾਉਣ ਲੱਗ ਪਿਆ। ਉਸਦਾ ਕਾਮ ਭੜਕ ਉਠਦਾ ਅਤੇ ਉਹ ਇੱਕ 16 ਜਾਂ 17 ਸਾਲ ਦੀ ਉਮਰ ਦੀ ਵੇਸਵਾ ਕੋਲ ਵੀ ਜਾਣ ਲੱਗਿਆ। ਉਸਨੂੰ ਉਹ ਤਿੰਨ ਸਾਲ ਛੋਟੀ ਹੋਣ ਦੀ ਕਲਪਨਾ ਕਰ ਲੈਂਦਾ। ਅਤੇ ਇੱਕ ਦਲਾਲ ਨੂੰ ਇੱਕ ਤੇਰਾਂ ਚੌਦਾਂ ਸਾਲ ਦੀ ਉਮਰ ਦੀ ਕੁੜੀ ਲਈ ਬੇਨਤੀ ਕਰਨ ਦੇ ਬਾਅਦ, ਹਮਬਰਟ ਸ਼ੱਕ ਦੂਰ ਕਰਨ ਲਈ ਬਚਕਾਨਾ ਸੁਭਾਅ ਦੀ ਇੱਕ ਬਾਲਗ ਔਰਤ ਵਲੇਰੀਆ ਦੇ ਨਾਲ ਵਿਆਹ ਵੀ ਕਰਵਾ ਲੈਂਦਾ ਹੈ। ਜਦੋਂ ਵਲੇਰੀਆ ਇੱਕ ਰੂਸੀ ਟੈਕਸੀ ਡਰਾਈਵਰ ਨਾਲ ਆਪਣੇ ਸੰਬੰਧਾਂ ਦਾ ਇਕਬਾਲ ਕਰ ਲੈਂਦੀ ਹੈ ਤਾਂ ਉਨ੍ਹਾਂ ਦਾ ਵਿਆਹ ਟੁੱਟ ਗਿਆ। ਹਮਬਰਟ ਉਸ ਨੂੰ ਮਾਰਨਾ ਚਾਹੁੰਦਾ ਹੈ, ਪਰ ਵਲੇਰੀਆ ਅਤੇ ਟੈਕਸੀ ਡਰਾਈਵਰ ਉਸ ਨੂੰ ਇਹ ਮੌਕਾ ਮਿਲਣ ਤੋਂ ਪਹਿਲਾਂ ਹੀ ਨਿਕਲ ਜਾਂਦੇ ਹਨ।

ਹਵਾਲੇ

Tags:

ਵਲਾਦੀਮੀਰ ਨਾਬੋਕੋਵ

🔥 Trending searches on Wiki ਪੰਜਾਬੀ:

ਸੁਜਾਨ ਸਿੰਘਦਲੀਪ ਕੌਰ ਟਿਵਾਣਾਪੰਜਾਬ (ਭਾਰਤ) ਵਿੱਚ ਖੇਡਾਂਮਾਂਸੋਹਣ ਸਿੰਘ ਸੀਤਲਗੁਰੂ ਰਾਮਦਾਸਗੁਰ ਤੇਗ ਬਹਾਦਰਦਖਣੀ ਓਅੰਕਾਰਮਨੁੱਖੀ ਦਿਮਾਗਵੰਦੇ ਮਾਤਰਮਗੌਤਮ ਬੁੱਧਸੁਖਵਿੰਦਰ ਅੰਮ੍ਰਿਤਡੇਂਗੂ ਬੁਖਾਰਸਨੀ ਲਿਓਨਮਿਸਲਹਵਾ ਪ੍ਰਦੂਸ਼ਣਵਰਸਾਏ ਦੀ ਸੰਧੀਜਿਗਰ ਦਾ ਕੈਂਸਰਲੈਵੀ ਸਤਰਾਸਭਗਤ ਸਿੰਘਸੂਰਜਸਿੱਖ ਗੁਰੂਬਲਬੀਰ ਸਿੰਘ ਸੀਚੇਵਾਲਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਨਾਟਕ (ਥੀਏਟਰ)ਵਾਕ ਦੀ ਪਰਿਭਾਸ਼ਾ ਅਤੇ ਕਿਸਮਾਂ2024 ਫ਼ਾਰਸ ਦੀ ਖਾੜੀ ਦੇ ਹੜ੍ਹਪੰਜਾਬੀ ਲੋਰੀਆਂਊਧਮ ਸਿੰਘਬਾਬਾ ਦੀਪ ਸਿੰਘਰਕੁਲ ਪ੍ਰੀਤ ਸਿੰਂਘਵਿਕੀਮੀਡੀਆ ਕਾਮਨਜ਼ਅਮਰ ਸਿੰਘ ਚਮਕੀਲਾ (ਫ਼ਿਲਮ)ਤਖ਼ਤ ਸ੍ਰੀ ਦਮਦਮਾ ਸਾਹਿਬਹਿੰਦੀ ਭਾਸ਼ਾਗੁਰਮੀਤ ਬਾਵਾਲੰਮੀ ਛਾਲਬੰਦਾ ਸਿੰਘ ਬਹਾਦਰਮੋਰਸਵਰ ਅਤੇ ਲਗਾਂ ਮਾਤਰਾਵਾਂਜਾਦੂ-ਟੂਣਾ20 ਅਪ੍ਰੈਲਪੰਜਾਬੀ ਵਿਆਕਰਨਭਗਤ ਸਧਨਾਬਵਾਸੀਰਗ੍ਰਾਮ ਪੰਚਾਇਤਅੰਗਕੋਰ ਵਾਤ2024 ਫਾਰਸ ਦੀ ਖਾੜੀ ਦੇ ਹੜ੍ਹ2024 ਵਿੱਚ ਹੁਆਲਿਅਨ ਵਿਖੇ ਭੂਚਾਲਗੁਰਦਾਸ ਰਾਮ ਆਲਮਪਾਸ਼ਪੰਜਾਬੀ ਆਲੋਚਨਾਵੀਪੰਜਾਬ ਦੀਆਂ ਪੇਂਡੂ ਖੇਡਾਂਹਾੜੀ ਦੀ ਫ਼ਸਲਮਹਾਤਮਾ ਗਾਂਧੀਵਿਆਹ ਦੀਆਂ ਰਸਮਾਂਰਾਧਾ ਸੁਆਮੀਹਰਭਜਨ ਮਾਨਯੋਗਾਸਣਪਿੰਜਰ (ਨਾਵਲ)ਇੰਟਰਨੈੱਟ ਕੈਫੇਸਾਹਿਬਜ਼ਾਦਾ ਅਜੀਤ ਸਿੰਘਖੇਤੀਬਾੜੀਭਗਤ ਧੰਨਾ ਜੀਵਾਕਗੁਰਮੁਖੀ ਲਿਪੀ ਦੀ ਸੰਰਚਨਾਚਰਨ ਦਾਸ ਸਿੱਧੂਬਲਦੇਵ ਸਿੰਘ ਧਾਲੀਵਾਲਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਕਾਫ਼ੀਦਸਵੰਧਮਹਾਨ ਕੋਸ਼ਰੁੱਖਪੰਜਾਬੀ ਅਖਾਣ🡆 More