ਲੋਪ ਹੋ ਰਹੀਆਂ ਪ੍ਰਜਾਤੀਆਂ

ਖਤਰੇ ਵਿੱਚ ਘਿਰੀਆਂ ਪ੍ਰਜਾਤੀਆਂ(English: Endangered species (EN)) ਤੋਂ ਭਾਵ ਵਿਸ਼ਵ ਦੇ ਅਜਿਹੇ ਜੀਵਾਂ ਦੀਆਂ ਨਸਲਾਂ ਦੀ ਸੂਚੀ ਤੋਂ ਹੈ ਜਿਹਨਾਂ ਦੀ ਗਿਣਤੀ ਬਹੁਤ ਘੱਟ ਰਹਿ ਗਈ ਹੈ ਅਤੇ ਉਹ ਖਤਮ ਹੋਣ ਕਿਨਾਰੇ ਹਨ। ਖਤਰੇ ਵਿੱਚ ਅਜਿਹੀਆਂ ਪ੍ਰਜਾਤੀਆਂ ਦੀ ਸੂਚੀ ਅੰਤਰ ਰਾਸ਼ਟਰੀ ਪ੍ਰਕਿਰਤੀ ਸੁਰੱਖਿਆ ਸੰਘ (International Union for Conservation of Nature) ਆਈ.ਯੂ.ਸੀ.ਐਨ(IUCN) ਵਲੋਂ ਜੀਵਾਂ ਦੇ ਵਿਸ਼ਵ ਵਿਆਪੀ ਕੀਤੇ ਜਾਂਦੇ ਸਰਵੇਖਣ ਦੇ ਆਧਾਰ ਤੇ ਤਿਆਰ ਕੀਤੀ ਜਾਂਦੀ ਹੈ ਜਿਸ ਨੂੰ ਲਾਲ ਸੂਚੀ(IUCN Red List) ਵਜੋਂ ਜਾਣਿਆ ਜਾਂਦਾ ਹੈ ਅਤੇ ਜਿਸ ਤੋਂ ਭਾਵ ਹੈ ਉਹ ਜੀਵ ਜੋ ਅਲੋਪ (extinct) ਹੋਣ ਵਾਲੇ ਹਨ ।ਖਤਰੇ ਵਿੱਚ ਘਿਰੀਆਂ ਪ੍ਰਜਾਤੀਆਂ ਦੀ ਸੂਚੀ ਆਈ.ਯੂ.ਸੀ.ਐਨ ਦੀ ਜੰਗਲੀ ਜੀਵਾਂ ਦੇ ਸੁਰੱਖਿਆ ਸਥਿਤੀ ਦੇ ਲਿਹਾਜ ਨਾਲ ਅਤਿ ਖਤਰੇ ਵਿੱਚ ਘਿਰੀਆਂ (Critically endangered) ਪ੍ਰਜਾਤੀਆਂ ਤੋਂ ਬਾਅਦ ਖਤਰੇ ਦਾ ਨਿਸ਼ਾਨ ਦਰਸਾਉਣ ਵਾਲੀ ਦੂਜੀ ਮਹਤਵਪੂਰਨ ਸੂਚੀ ਹੈ।

2012 ਵਿੱਚ,ਆਈ.ਯੂ.ਸੀ.ਐਨ ਦੀ ਲਾਲ ਸੂਚੀ ਵਿੱਚ ਵਿਸ਼ਵ ਭਰ ਵਿੱਚ 3079 ਜੀਵਾਂ ਅਤੇ 2655 ਪੌਦਿਆਂ ਦੀਆਂ ਪ੍ਰਜਾਤੀਆਂ ਦਰਜ ਕੀਤੀਆਂ ਹੋਈਆਂ ਸਨ। 1998 ਵਿੱਚ ਇਹ ਅੰਕੜੇ ਕ੍ਰਮਵਾਰ,1102 ਅਤੇ 1197 ਸਨ। ਬਹੁਤ ਸਾਰੇ ਦੇਸਾਂ ਨੇ ਕਾਨੂੰਨ ਬਣਾਏ ਹੋਏ ਹਨ ਜੋ ਇਹਨਾਂ ਪ੍ਰਜਾਤੀਆਂ ਦੀ ਸੁਰਖਿਆ conservation-reliant species) ਯਕੀਨੀ ਬਣਾਉਂਦੇ ਹਨ ਜਿਵੇਂ ਸ਼ਿਕਾਰ ਕਰਨ ਤੇ ਪਾਬੰਦੀ ਲਾਉਣਾ, ਭੂਮੀ ਦੇ ਉਪਯੋਗ ਨੂੰ ਨਿਯੰਤਰਣ ਕਰਨਾ,ਜੀਵਾਂ ਲਈ ਵਿਸ਼ੇਸ਼ ਰੱਖਾਂ ਬਣਾਉਣੀਆਂ ਆਦਿ। ਜੀਵਾਂ ਦੀ ਜਨਸੰਖਿਆ, ਇਸ ਬਾਰੇ ਰੁਝਾਨ ਅਤੇ ਪ੍ਰਜਾਤੀਆਂ ਦੀ ਸੁਰਖਿਆ ਦੀ ਅਵਸਥਾ ਬਾਰੇ ਵਸੋਂ ਅਨੁਸਾਰ ਜੈਵਿਕ ਸੂਚੀਆਂ, (lists of organisms by population) ਤੋਂ ਪਤਾ ਲਗਾਇਆ ਜਾ ਸਕਦਾ ਹੈ। [ਹਵਾਲਾ ਲੋੜੀਂਦਾ]

ਸੁਰਖਿਆ ਅਵਸਥਾ

ਪ੍ਰਜਾਤੀਆਂ ਦੀ ਸੁਰਖਿਆ ਅਵਸਥਾ ਇਹ ਦਰਸਾਓਂਦੀ ਹੈ ਕਿ ਇਹਨਾਂ ਦੇ ਅਲੋਪ ਹੋਣ ਦੀ ਕੀ ਸਥਿਤੀ ਹੈ। ਸੁਰਖਿਆ ਅਵਸਥਾ ਦਾ ਅਨੁਮਾਨ ਲਗਾਓਣ ਸਮੇਂ ਕਈ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਹੈ ਜਿਵੇਂ ਜੀਵਾਂ ਦੀ ਬਾਕੀ ਬਚਦੀ ਗਿਣਤੀ, ਪਿਛਲੇ ਸਮੇਂ ਦੌਰਾਨ ਇਹਨਾਂ ਦੀ ਵਸੋਂ ਵਿੱਚ ਹੋਇਆ ਵਾਧਾ ਘਟਾ,ਪ੍ਰਜਣਨ ਦਰ ਦੀ ਸਫਲਤਾ ਅਤੇ ਦਰਪੇਸ਼ ਜ਼ਾਹਰਾ ਖਤਰੇ ਆਦਿ। ਖਤਰੇ ਅਧੀਨ ਪ੍ਰਜਾਤੀਆਂ ਦੀ ਆਈ.ਯੂ.ਸੀ.ਐਨ ਲਾਲ ਸੂਚੀ (IUCN Red List|IUCN Red List of Threatened Species) ਦੁਨੀਆਂ ਭਰ ਵਿੱਚ ਜੀਵਾਂ ਸੁਰਖਿਆ ਦੀ ਅਵਸਥਾ ਅਤੇ ਦਰਜਾ ਦਸਣ ਵਾਲੀ ਸਭ ਤੋਂ ਬਿਹਤਰ ਅਤੇ ਵਿਸ਼ਵਾਸ਼ਯੋਗ ਸੂਚੀ ਹੈ।

ਵਿਸ਼ਵ ਭਰ ਦੀਆਂ ਕੁੱਲ ਪ੍ਰਜਾਤੀਆਂ ਵਿਚੋਂ 40 % ਤੋਂ ਵੱਧ ਪ੍ਰਜਾਤੀਆਂ ਅਲੋਪ ਹੋਣ ਦਾ ਅਨੁਮਾਨ ਹੈ। ਦੁਨੀਆਂ ਭਰ ਵਿਚੋਂ 199 ਦੇਸਾਂ ਨੇ ਖਤਰੇ ਵਿੱਚ ਘਿਰੀਆਂ ਅਤੇ ਹੋਰ ਖਤਰੇ ਦੇ ਘੇਰੇ ਦੀ ਸੰਭਾਵਨਾ ਵਿੱਚ ਆਓਣ ਵਾਲਿਆਂ ਪ੍ਰਜਾਤੀਆਂ ਦੇ ਬਚਾਓ ਲਈ ਜੈਵਿਕ ਵਿਭਿੰਨਤਾ ਕਾਰਜ ਯੋਜਨਾ ਤਿਆਰ ਕਰਨ ਲਈ ਇੱਕ ਮਤਾ ਪਾਸ ਕੀਤਾ ਹੋਇਆ ਹੈ। ਅਮਰੀਕਾ ਵਿੱਚ ਅਜਿਹੀਆਂ ਯੋਜਨਾਵਾਂ ਨੂੰ ਪ੍ਰਜਾਤੀਆਂ ਦੀ ਬਹਾਲੀ ਯੋਜਨਾ (Species Recovery Plans).[ਹਵਾਲਾ ਲੋੜੀਂਦਾ] ਵਜੋਂ ਜਾਣਿਆ ਜਾਂਦਾ ਹੈ।

ਆਈ.ਯੂ.ਸੀ.ਐਨ ਦੀ ਲਾਲ ਸੂਚੀ (IUCN Red List)

ਲੋਪ ਹੋ ਰਹੀਆਂ ਪ੍ਰਜਾਤੀਆਂ 
ਸਾਇਬੇਰੀਅਨ ਚੀਤਾ ਖਤਰੇ ਦੇ ਘੇਰੇ ਵਿੱਚ ਚਲ ਰਹੀ ਉਪ-ਪ੍ਰਜਾਤੀ ਹੈ (Endangered (EN) tiger subspecies). ਚੀਤਿਆਂ ਦੀਆਂ ਤਿੰਨ ਉਪ ਪ੍ਰਜਾਤੀਆਂ ਪਹਿਲਾਂ ਹੀ ਅਲੋਪ ਹੋ ਚੁਕੀਆਂ ਹਨ (ਵੇਖੋ List of carnivorans by population).

ਆਈ.ਯੂ.ਸੀ.ਐਨ ਦੇ ਵਰਗ (categeories):

  • ਅਲੋਪ ਹੋ ਚੁਕੇ
  • ਜੰਗਲ ਵਿਚੋਂ ਅਲੋਪ ਹੋ ਚੁੱਕੇ
  • ਅਤਿ ਖਤਰੇ ਅਧੀਨ
  • ਖਤਰੇ ਅਧੀਨ
  • ਖਤਰੇ ਦੀ ਸੰਭਾਵਨਾ ਵਾਲੇ
  • ਲਗਪਗ ਖਤਰੇ ਅਧੀਨ
  • ਅਜੇ ਖਤਰੇ ਤੋਂ ਬਾਹਰ

ਖਤਰੇ ਵਿੱਚ ਘਿਰੇ ਜੀਵਾਂ ਵਾਲੇ ਦੇਸ

ਸੰਸਾਰ ਭਰ ਵਿਚੋਂ ਸੈਕੜੇ ਹਜ਼ਾਰਾਂ ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਹਨ। ਕੁਝ ਪ੍ਰਜਾਤੀਆਂ ਦੇ ਅਵਸ਼ੇਸ਼ਾਂ ਤੋਂ ਹੀ ਪਤਾ ਲੱਗਾ ਹੈ ਕਿ ਓਹ ਖਤਮ ਹੋ ਚੁੱਕੀਆਂ ਸਨ। ਇਸ ਨਾਲ ਨਾ ਕੇਵਲ ਇਹਨਾਂ ਦਾ ਜਿਸਮਾਨੀ ਤੌਰ ਤੇ ਖਾਤਮਾ ਹੋਇਆ ਹੈ ਬਲਕਿ ਇਸ ਨਾਲ ਜੈਵਿਕ ਵਿਭਿੰਨਤਾ ਨੂੰ ਵੀ ਖੋਰਾ ਲੱਗਾ ਹੈ ਅਤੇ ਸ਼ਾਇਦ ਕਿਸੇ ਹੱਦ ਤੱਕ ਆਓਣ ਵਾਲੀਆਂ ਨਸਲਾਂ ਦੀ ਰੋਜ਼ੀ ਰੋਟੀ ਵੀ ਗਵਾਚੀ ਹੈ। ਦੂਜੇ ਪਾਸੇ ਪਿਛਲੇ 300 ਸਾਲਾਂ ਵਿੱਚ ਮਨੁੱਖੀ ਵੱਸੋ ਵਿੱਚ ਇਹਨਾਂ ਦੇ ਖਤਮ ਹੋਣ ਦੀ ਦਰ ਦੇ ਬਰਾਬਰ ਵਾਧਾ ਹੋਇਆ ਹੈ। ਇਹਨਾਂ ਪ੍ਰਜਾਤੀਆਂ ਦੇ ਖਾਤਮੇ ਲਈ ਮਨੁੱਖ਼ ਸਭ ਤੋਂ ਵੱਡਾ ਖਤਰਾ ਹਨ । ਸ਼ਿਕਾਰ,ਜੰਗਲਾਂ ਦੀ ਕਟਾਈ,ਅਤੇ ਕੁਦਰਤ ਵਿਰੋਧੀ ਵਿਕਾਸ ਆਦਿ ਮਨੁੱਖੀ ਅਮਲ ਜੀਵਾਂ ਦੇ ਵਸੇਬੇ, ਖਾਧ-ਕੜੀ ਅਤੇ ਪ੍ਰਜਨਨ ਪ੍ਰਕਿਰਿਆ ਵਿੱਚ ਅੜਚਨ ਬਣਦੇ ਹਨ।

ਫੋਟੋ ਗੈਲਰੀ

ਇਹ ਵੀ ਵੇਖੋ

  • ARKive
  • Biodiversity
  • Cobthorn Trust
  • Critically Endangered
  • Endangered plants of Europe
  • Endangered Species Act
  • Ex-situ conservation
  • Extinction
  • Holocene extinction
  • Habitat fragmentation
  • Hawaiian honeycreeper conservation
  • In-situ conservation
  • IUCN Red List
    • Critically Endangered species
    • Endangered animal species
  • The Last Paradises: On the Track of Rare Animals (1967 film)
  • List of endangered species in India
  • List of endangered species in North America
  • List of National Wildlife Refuges established for endangered species
  • Overexploitation
  • NatureServe conservation status
  • Rare species
  • Red Data Book of the Russian Federation
  • Red-listed / Blue-listed
  • Threatened species
  • United States Fish and Wildlife Service list of endangered species
  • World Conference on Breeding Endangered Species in Captivity as
    an Aid to their Survival (WCBESCAS)
  • World Conservation Union (IUCN)
  • World Wide Fund for Nature (WWF)

ਨੋਟ ਅਤੇ ਹਵਾਲੇ

ਬਾਹਰੀ ਲਿੰਕ

Tags:

ਲੋਪ ਹੋ ਰਹੀਆਂ ਪ੍ਰਜਾਤੀਆਂ ਸੁਰਖਿਆ ਅਵਸਥਾਲੋਪ ਹੋ ਰਹੀਆਂ ਪ੍ਰਜਾਤੀਆਂ ਆਈ.ਯੂ.ਸੀ.ਐਨ ਦੀ ਲਾਲ ਸੂਚੀ (IUCN Red List)ਲੋਪ ਹੋ ਰਹੀਆਂ ਪ੍ਰਜਾਤੀਆਂ ਖਤਰੇ ਵਿੱਚ ਘਿਰੇ ਜੀਵਾਂ ਵਾਲੇ ਦੇਸਲੋਪ ਹੋ ਰਹੀਆਂ ਪ੍ਰਜਾਤੀਆਂ ਫੋਟੋ ਗੈਲਰੀਲੋਪ ਹੋ ਰਹੀਆਂ ਪ੍ਰਜਾਤੀਆਂ ਇਹ ਵੀ ਵੇਖੋਲੋਪ ਹੋ ਰਹੀਆਂ ਪ੍ਰਜਾਤੀਆਂ ਨੋਟ ਅਤੇ ਹਵਾਲੇਲੋਪ ਹੋ ਰਹੀਆਂ ਪ੍ਰਜਾਤੀਆਂ ਵਿਸ਼ਾਗਤ ਹੋਰ ਪ੍ਰਕਾਸ਼ਨਲੋਪ ਹੋ ਰਹੀਆਂ ਪ੍ਰਜਾਤੀਆਂ ਬਾਹਰੀ ਲਿੰਕਲੋਪ ਹੋ ਰਹੀਆਂ ਪ੍ਰਜਾਤੀਆਂ

🔥 Trending searches on Wiki ਪੰਜਾਬੀ:

ਪੰਜਾਬੀ ਅਖਾਣਕੜਾਅਨੁਵਾਦਇੰਸਟਾਗਰਾਮਢਿੱਡ ਦਾ ਕੈਂਸਰਵਿਕੀਮੀਡੀਆ ਤਹਿਰੀਕਨੌਰੋਜ਼ਉਰਦੂਅਜ਼ਾਦੀ ਦਿਵਸ (ਬੰਗਲਾਦੇਸ਼)ਪੰਜਾਬੀ ਨਾਵਲ ਦਾ ਇਤਿਹਾਸਤਾਜ ਮਹਿਲਅਮਰ ਸਿੰਘ ਚਮਕੀਲਾਦ੍ਰੋਪਦੀ ਮੁਰਮੂਸਾਹਿਤ ਅਤੇ ਇਤਿਹਾਸਪਰੌਂਠਾਇਕਾਂਗੀਬਾਲਟੀਮੌਰ ਰੇਵਨਜ਼ਡੈਡੀ (ਕਵਿਤਾ)ਦੁੱਲਾ ਭੱਟੀਡੱਡੂਲੋਕ-ਕਹਾਣੀਖ਼ਾਲਸਾਮਨੁੱਖੀ ਦਿਮਾਗਕੈਨੇਡਾਸਚਿਨ ਤੇਂਦੁਲਕਰਚਰਨ ਸਿੰਘ ਸ਼ਹੀਦਪੰਜਾਬ ਵਿੱਚ ਸੂਫ਼ੀਵਾਦਚੰਦਰਮਾਕਰਮਜੀਤ ਅਨਮੋਲਪੰਜਾਬੀ ਅਧਿਆਤਮਕ ਵਾਰਾਂਸਾਹਿਤ5 ਅਗਸਤਬਲਬੀਰ ਸਿੰਘਕਿਰਿਆ-ਵਿਸ਼ੇਸ਼ਣ੧੯੨੦ਚਮਾਰਹਰਿੰਦਰ ਸਿੰਘ ਮਹਿਬੂਬਕਹਾਵਤਾਂਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਰਸ (ਕਾਵਿ ਸ਼ਾਸਤਰ)ਨੀਲ ਨਦੀਅਕਾਲ ਤਖ਼ਤਧਨੀ ਰਾਮ ਚਾਤ੍ਰਿਕਯੂਨੈਸਕੋਪੰਜਾਬ ਵਿਧਾਨ ਸਭਾ ਚੋਣਾਂ 200223 ਮਾਰਚਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਨਮਰਤਾ ਦਾਸਸੂਰਜਸਵੈ-ਜੀਵਨੀਹੋਲੀਕਾਹਰਿੰਦਰ ਸਿੰਘ ਰੂਪਇਸਤਾਨਬੁਲਪੂਛਲ ਤਾਰਾਨਾਦਰ ਸ਼ਾਹਲੋਕ ਸਭਾਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਅਰਜਨ ਢਿੱਲੋਂਕੰਬੋਜਹੇਮਕੁੰਟ ਸਾਹਿਬਸੀ.ਐਸ.ਐਸ13 ਅਗਸਤਵਿਅੰਜਨਗੁਰੂ ਅਰਜਨਨਪੋਲੀਅਨਟੋਰਾਂਟੋ ਯੂਨੀਵਰਸਿਟੀਗਣੇਸ਼ ਸ਼ੰਕਰ ਵਿਦਿਆਰਥੀਪੰਜਾਬੀ ਲੋਕ ਨਾਟਕਮਾਲਵਾ (ਪੰਜਾਬ)ਸੁਨੀਤਾ ਵਿਲੀਅਮਸਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਜ਼ਿੰਦਗੀ ਤਮਾਸ਼ਾ🡆 More