ਲੈਨਿਨ ਰਘੂਵੰਸ਼ੀ

ਲੈਨਿਨ ਰਘੂਵੰਸ਼ੀ (ਅੰਗ੍ਰੇਜ਼ੀ: Lenin Raghuvanshi) ਭਾਰਤ ਤੋਂ ਇੱਕ ਦਲਿਤ ਅਧਿਕਾਰ ਕਾਰਕੁਨ ਹੈ। ਉਹ ਮਨੁੱਖੀ ਅਧਿਕਾਰਾਂ ਬਾਰੇ ਪੀਪਲਜ਼ ਵਿਜੀਲੈਂਸ ਕਮੇਟੀ (ਪੀਵੀਸੀਐਚਆਰ) ਦੇ ਸੰਸਥਾਪਕ ਮੈਂਬਰਾਂ ਵਿਚੋਂ ਇਕ ਹੈ। ਇਹ ਸੰਗਠਨ ਸਮਾਜ ਦੇ ਹਾਸ਼ੀਆਗ੍ਰਸਤ ਹਿਸਿਆਂ ਦੇ ਵਿਕਾਸ ਲਈ ਕੰਮ ਕਰਦਾ ਹੈ।  ਉਸ ਦੇ ਕੰਮ ਨੂੰ ਗਵਾਂਗਜੂ ਹਿਊਮਨ ਰਾਈਟਸ ਅਵਾਰਡ (2007),ਏਸੀਐਚਏ ਸਟਾਰ ਪੀਸ ਅਵਾਰਡ (2008))  ਅਤੇ ਵੈਮਾਰ ਸ਼ਹਿਰ ਦੇ ਇੰਟਰਨੈਸ਼ਨਲ ਹਿਊਮਨ ਰਾਈਟਸ ਇਨਾਮ (2010) ਵਰਗੇ ਪੁਰਸਕਾਰਾਂ ਨਾਲ ਮਾਨਤਾ ਦਿੱਤੀ ਗਈ ਹੈ।

ਲੈਨਿਨ ਰਘੂਵੰਸ਼ੀ
ਲੈਨਿਨ ਰਘੂਵੰਸ਼ੀ
ਜਨਮ18 ਮਈ 1970
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਸਿੱਖਿਆਆਯੁਰਵੈਦ ਵਿੱਚ ਬੈਚਲਰ ਡਿਗਰੀ, ਮਾਡਰਨ ਮੈਡੀਸਨ ਅਤੇ ਸਰਜਰੀ (1994)
ਅਲਮਾ ਮਾਤਰਆਯੁਰਵੈਦ ਅਤੇ ਮੈਡੀਸਨ ਲਈ ਰਾਜ ਕਾਲਜ, ਗੁਰੂਕੁਲ ਕਾਂਗੜੀ, ਹਰਿਦੁਆਰ
ਪੇਸ਼ਾਸਮਾਜਕ ਅਧਿਕਾਰ ਕਾਰਕੁਨ
ਲਈ ਪ੍ਰਸਿੱਧਮਾਨਵ ਅਧਿਕਾਰਾਂ ਬਾਰੇ ਪੀਪਲਜ਼ ਵਿਜੀਲੈਂਸ ਕਮੇਟੀ (ਪੀਵੀਸੀਐਚਆਰ)
ਖਿਤਾਬDr
ਜੀਵਨ ਸਾਥੀShruti Nagvanshi
ਬੱਚੇਕਬੀਰ ਕਰੁਨਿਕ
ਮਾਤਾ-ਪਿਤਾਸੁਰਿੰਦਰ ਨਾਥ ਸਿੰਘ (ਪਿਤਾ)
ਸ਼੍ਰੀਮਤੀ ਸਾਵਿਤਰੀ ਦੇਵੀ (ਮਾਤਾ)
ਪੁਰਸਕਾਰਐਮ.ਏ. ਥਾਮਸ ਨੈਸ਼ਨਲ ਹਿਊਮਨ ਰਾਈਟਸ ਅਵਾਰਡ 2016, ਕਰਮਵੀਰ ਅਵਾਰਡ 2012, ਵੈਮਾਰ ਸ਼ਹਿਰ ਦੇ ਇੰਟਰਨੈਸ਼ਨਲ ਹਿਊਮਨ ਰਾਈਟਸ ਇਨਾਮ (2010), ਗਵਾਂਗਜੂ ਹਿਊਮਨ ਰਾਈਟਸ ਅਵਾਰਡ (2007), ਏਸੀਐਚਏ ਸਟਾਰ ਪੀਸ ਅਵਾਰਡ
ਵੈੱਬਸਾਈਟhttp://www.pvchr.asia/ http://www.pvchr.blogspot.com/ http://leninraghuvanshi.com/ https://leninraghuvanshi.wixsite.com/leninraghuvanshi

ਨਿੱਜੀ ਜ਼ਿੰਦਗੀ

ਲੈਨਿਨ ਰਘੂਵੰਸ਼ੀ ਦਾ ਜਨਮ 18 ਮਈ 1970 ਵਿਚ ਇਕ ਉੱਚ ਜਾਤੀ ਹਿੰਦੂ ਪਰਵਾਰ ਵਿਚ ਸੁਰੇਂਦਰ ਨਾਥ ਸਿੰਘ ਅਤੇ ਸ੍ਰੀਮਤੀ ਸਾਵਿਤਰੀ ਦੇਵੀ ਵਿਚ ਹੋਇਆ ਸੀ।  ਉਸ ਦੇ ਦਾਦਾ ਸ਼ਾਂਤੀ ਕੁਮਾਰ ਸਿੰਘ ਇਕ ਗਾਂਧੀਵਾਦੀ ਆਜ਼ਾਦੀ ਘੁਲਾਟੀਏ ਸਨ। ਉਉਸ ਨੇ 1994 ਵਿਚ ਸਟੇਟ ਆਯੁਰਵੈਦਿਕ ਮੈਡੀਕਲ ਕਾਲਜ, ਗੁਰੂਕੁਲ ਕਾਂਗੜੀ, ਹਰਿਦੁਆਰ ਤੋਂ ਆਯੁਰਵੈਦਿਕ, ਮਾਡਰਨ ਮੈਡੀਸਨ ਅਤੇ ਸਰਜਰੀ ਵਿਚ ਆਪਣਾ ਬੈਚੂਲਰ ਕੋਰਸ ਕੀਤਾ। ਲੈਨਿਨ ਨੇ 22 ਫਰਵਰੀ 1992 ਨੂੰ ਇਕ ਪ੍ਰਸਿੱਧ ਸਮਾਜਿਕ ਕਾਰਕੁੰਨ ਸ਼ਰੂਤੀ ਨਾਗਵੰਸ਼ੀ ਨਾਲ ਵਿਆਹ ਕੀਤਾ   ਅਤੇ ਉਸ ਦਾ ਪੁੱਤਰ ਕਬੀਰ ਕਰੂਨਿਕ ਹੈ।. ਉਹ ਅਤੇ ਸ਼ਰੂਤੀ ਦੋਨਾਂ ਨੇ ਬੁੱਧ ਧਰਮ ਆਪਣਾ ਲਿਆ ਹੈ।

ਸ਼ੁਰੂਆਤੀ ਸਾਲ

ਸ਼ੁਰੂ ਤੋਂ, ਰਘੂਵੰਸ਼ੀ ਜਾਤੀ ਪ੍ਰਣਾਲੀ ਦੇ ਵਿਰੁੱਧ ਸੀ। ਉਹ ਆਪਣੇ ਉੱਚ ਜਾਤੀ ਹਿੰਦੂ ਪਾਲਣ ਪੋਸ਼ਣ ਨੂੰ "ਜਗੀਰੂ" ਕਹਿ ਕੇ ਸੰਬੋਧਨ ਕਰਦਾ ਹੈ।  ਇਸ ਨੇ ਉਸ ਵਿੱਚ ਸਮਾਜਿਕ ਐਕਟਿਵਿਜ਼ਮ ਦੇ ਬੀਜ ਬੀਜ ਦਿੱਤੇ। 23 ਸਾਲ ਦੀ ਉਮਰ (1993) ਵਿੱਚ ਉਹ ਸੰਯੁਕਤ ਰਾਸ਼ਟਰ ਯੁਵਾ ਸੰਗਠਨ ਦੇ ਉੱਤਰ ਪ੍ਰਦੇਸ਼ ਚੈਪਟਰ ਦਾ ਮੁਖੀ ਬਣ ਗਿਆ। 

ਮੁੱਖ ਧਾਰਾ ਸਮਾਜ ਵਿਚ ਉਸਦੇ ਸੰਪਰਕ ਦੇ ਨਾਲ, ਉਸਨੂੰ ਅਹਿਸਾਸ ਹੋਇਆ ਕਿ ਜਾਤੀਵਾਦ ਜ਼ਿੰਦਗੀ ਦੇ ਹਰ ਖੇਤਰ ਵਿਚ ਮੌਜੂਦ ਹੈ। ਭਾਰਤ ਸਰਕਾਰ ਆਪਣੀਆਂ ਰਿਜ਼ਰਵਸ਼ਨ ਨੀਤੀਆਂ ਅਤੇ ਇਨ੍ਹਾਂ ਨੂੰ ਬਾਰ-ਬਾਰ ਬਣਾਉਣ ਦੇ ਨਾਲ ਇਸ ਮੁੱਦੇ ਨੂੰ ਹੱਲ ਕਰਨ ਦਾ ਯਤਨ ਕਰਦੀ ਹੈ ਅਤੇ, ਰਘੂਵੰਸ਼ੀ ਨੇ ਉਨ੍ਹਾਂ ਦੀਆਂ ਆਵਾਜ਼ਾਂ ਨੂੰ ਸੁਣਵਾ ਕੇ ਉਨ੍ਹਾਂ ਨੂੰ ਉਪਰ ਚੁੱਕਣ ਦਾ ਰਸਤਾ ਚੁਣਿਆ। ਉਸ ਨੇ ਆਪਣੀ ਪਤਨੀ ਸ਼ਰੂਤੀ ਨਾਗਵੰਸ਼ੀ, ਇਤਿਹਾਸਕਾਰ ਮਹਿੰਦਰ ਪ੍ਰਤਾਪ, ਸੰਗੀਤਕਾਰ ਵਿਕਾਸ ਮਹਾਰਾਜ ਅਤੇ ਕਵੀ ਗਿਆਨੇਦਰਾ ਪਟੀ ਦੇ ਨਾਲ ਮਿਲ ਕੇ 1996 ਵਿਚ ਪੀਪਲਜ਼ ਵਿਜੀਲੈਂਸ ਕਮੇਟੀ ਆਨ ਹਿਊਮਨ ਰਾਈਟਸ (ਪੀਵੀਸੀਐਚਆਰ) ਦੀ ਸਥਾਪਨਾ ਕੀਤੀ। 

ਬੰਧੂਆ ਮਜ਼ਦੂਰੀ ਅਤੇ ਬੱਚਿਆਂ ਦੇ ਸਿੱਖਿਆ ਦੇ ਹੱਕ ਬਾਰੇ 

1999 ਵਿਚ, ਰਾਗੂਵੰਸ਼ੀ ਨੇ ਇਕ ਭਾਈਚਾਰਾ ਆਧਾਰਤ ਸੰਗਠਨ ਜਨ ਮਿੱਤਰ ਨਿਆਸ (ਲੋਕ-ਮਿੱਤਰ ਐਸੋਸੀਏਸ਼ਨ) ਦੀ ਸਥਾਪਨਾ ਕੀਤੀ, ਜਿਸ ਦੀ ਸਹਾਇਤਾ ਐਕਸ਼ਨਏਡ ਨੇ ਕੀਤੀ ਸੀ। ਇਸ ਅੰਦੋਲਨ ਨੇ ਵਾਰਾਣਸੀ ਦੇ ਨੇੜੇ ਤਿੰਨ ਪਿੰਡਾਂ ਅਤੇ ਇਕ ਸ਼ਹਿਰੀ ਝੁੱਗੀ ਝੌਂਪੜੀ ਨੂੰ ਅਪਣਾਇਆ ਜਿਥੇ ਬੱਚਿਆਂ ਨੂੰ ਬਿਹਤਰ ਸਿੱਖਿਆ ਮੁਹੱਈਆ ਕਰਵਾਉਣ ਦਾ ਉਦੇਸ਼ ਸੀ। ਉਹ 2001 ਵਿਚ ਚਾਈਲਡ ਰਾਈਟਸ ਐਂਡ ਯੁ (ਸੀ.ਆਰ.ਵਾਈ) ਵੱਲੋਂ ਚਲਾਈ ਜਾਂਦੀ ਵਾਇਸ ਆਫ ਪੀਪਲ ਦੀ ਕਾਰਜਕਾਰੀ ਕੌਂਸਲ ਵਿਚ ਚੁਣਿਆ ਗਿਆ ਸੀ। ਇਹ ਸੰਗਠਨ ਉੱਤਰ ਪ੍ਰਦੇਸ਼ ਦੇ 15 ਜ਼ਿਲ੍ਹਿਆਂ ਵਿਚ ਸਰਗਰਮ ਹੈ, ਜੋ ਬੱਚਿਆਂ ਦੇ ਅਧਿਕਾਰਾਂ ਲਈ ਕੰਮ ਕਰਦਾ ਹੈ।

ਹਵਾਲੇ

Tags:

ਲੈਨਿਨ ਰਘੂਵੰਸ਼ੀ ਨਿੱਜੀ ਜ਼ਿੰਦਗੀਲੈਨਿਨ ਰਘੂਵੰਸ਼ੀ ਸ਼ੁਰੂਆਤੀ ਸਾਲਲੈਨਿਨ ਰਘੂਵੰਸ਼ੀ ਬੰਧੂਆ ਮਜ਼ਦੂਰੀ ਅਤੇ ਬੱਚਿਆਂ ਦੇ ਸਿੱਖਿਆ ਦੇ ਹੱਕ ਬਾਰੇ ਲੈਨਿਨ ਰਘੂਵੰਸ਼ੀ ਹਵਾਲੇਲੈਨਿਨ ਰਘੂਵੰਸ਼ੀਅੰਗ੍ਰੇਜ਼ੀਦਲਿਤ

🔥 Trending searches on Wiki ਪੰਜਾਬੀ:

ਖੰਡਾਸੋਮਨਾਥ ਲਾਹਿਰੀਸਿੱਧੂ ਮੂਸੇ ਵਾਲਾਭਾਈ ਮਨੀ ਸਿੰਘਗੌਤਮ ਬੁੱਧ16 ਦਸੰਬਰਜਾਪੁ ਸਾਹਿਬਭਗਤੀ ਲਹਿਰਪੰਜਾਬ, ਭਾਰਤਨਿਤਨੇਮਹੋਲੀਕਾਨਾਨਕ ਸਿੰਘਲੋਕ ਸਭਾਸੱਭਿਆਚਾਰ ਦਾ ਰਾਜਨੀਤਕ ਪੱਖਦਿੱਲੀ ਸਲਤਨਤਸਮਾਜਕ ਪਰਿਵਰਤਨਗਿਆਨੀ ਦਿੱਤ ਸਿੰਘਯੂਨੀਕੋਡਸ਼ਬਦਕੋਸ਼ਚੰਦਰਯਾਨ-3ਪੜਨਾਂਵਸੈਮਸੰਗਹਰੀ ਖਾਦਬਿਸ਼ਨੰਦੀਛੰਦਲੋਕ ਕਾਵਿਗਿਆਨੀ ਗੁਰਮੁਖ ਸਿੰਘ ਮੁਸਾਫ਼ਿਰਆਸਟਰੇਲੀਆਨਿਹੰਗ ਸਿੰਘਵਿਰਾਟ ਕੋਹਲੀ1912ਪਹਿਲੀ ਐਂਗਲੋ-ਸਿੱਖ ਜੰਗਮਾਈ ਭਾਗੋਪ੍ਰੋਟੀਨਤੁਰਕੀਪੰਜਾਬੀ ਸਾਹਿਤਧੁਨੀ ਸੰਪਰਦਾਇ ( ਸੋਧ)ਮਾਝਾਟੰਗਸਟੰਨਔਰੰਗਜ਼ੇਬਸਿੱਖਮੀਡੀਆਵਿਕੀਉਰਦੂਸਾਕਾ ਗੁਰਦੁਆਰਾ ਪਾਉਂਟਾ ਸਾਹਿਬਸਿੱਖ ਸੰਗੀਤਬਲਬੀਰ ਸਿੰਘਔਰਤਾਂ ਦੇ ਹੱਕ3 ਅਕਤੂਬਰਧਰਤੀਪੰਛੀਨਰੈਣਗੜ੍ਹ (ਖੇੜਾ)ਜਾਮਨੀਵਿਅੰਜਨ5 ਅਗਸਤਗ਼ਜ਼ਲ1 ਅਗਸਤਮਲਾਲਾ ਯੂਸਫ਼ਜ਼ਈਗੋਰਖਨਾਥਪ੍ਰੀਤੀ ਸਪਰੂਸਵਰਾਜਬੀਰਬੁੱਲ੍ਹੇ ਸ਼ਾਹਸਫ਼ਰਨਾਮਾਵਿਸ਼ਵਕੋਸ਼ਪ੍ਰਤੱਖ ਲੋਕਰਾਜਸੁਬੇਗ ਸਿੰਘਹਲਫੀਆ ਬਿਆਨਹੋਲੀਚੰਦਰਮਾਕੁਰਟ ਗੋਇਡਲਭਾਰਤ ਦਾ ਰਾਸ਼ਟਰਪਤੀਭਗਤ ਧੰਨਾ ਜੀ🡆 More