ਲਾਲ ਸਿੰਘ ਕਮਲਾ ਅਕਾਲੀ
ਲਾਲ ਸਿੰਘ ਕਮਲਾ ਅਕਾਲੀ ਇੱਕ ਉੱਘੇ ਪੰਜਾਬੀ ਵਾਰਤਕ ਲੇਖਕ ਸਨ। ਉਹਨਾਂ ਨੂੰ “ਮੇਰਾ ਵਿਲਾਇਤੀ ਸਫ਼ਰਨਾਮਾ” ਦੇ ਲੇਖਕ ਵਜੋਂ ਖੂਬ ਪ੍ਰਸਿਧੀ ਮਿਲੀ। ਇਸਦੀ ਲਿਖੀ ਪੰਜਾਬੀ ਕਹਾਣੀ ਸਰਬਲੋਹ ਦੀ ਵਹੁਟੀ ਪੰਜਾਬੀ ਦੀ ਪਹਿਲੀ ਕਹਾਣੀ ਮੰਨੀ ਜਾਂਦੀ ਹੈ। ਪੰਜਾਬੀ ਵਿੱਚ ਸਫ਼ਰਨਾਮੇ ਦੀ ਪਿਰਤ ਵੀ ਲਾਲ ਸਿੰਘ ਕਮਲਾ ਅਕਾਲੀ ਨੇ ਪਾਈ। .
ਲਾਲ ਸਿੰਘ ਕਮਲਾ ਅਕਾਲੀ(1889 - 1977[1]) ਇੱਕ ਉੱਘੇ ਪੰਜਾਬੀ ਵਾਰਤਕ ਲੇਖਕ ਸਨ। ਉਹਨਾਂ ਨੂੰ “ਮੇਰਾ ਵਿਲਾਇਤੀ ਸਫ਼ਰਨਾਮਾ” ਦੇ ਲੇਖਕ ਵਜੋਂ ਖੂਬ ਪ੍ਰਸਿਧੀ ਮਿਲੀ।[2] ਇਸਦੀ ਲਿਖੀ ਪੰਜਾਬੀ ਕਹਾਣੀ ਸਰਬਲੋਹ ਦੀ ਵਹੁਟੀ ਪੰਜਾਬੀ ਦੀ ਪਹਿਲੀ ਕਹਾਣੀ ਮੰਨੀ ਜਾਂਦੀ ਹੈ। ਪੰਜਾਬੀ ਵਿੱਚ ਸਫ਼ਰਨਾਮੇ ਦੀ ਪਿਰਤ ਵੀ ਲਾਲ ਸਿੰਘ ਕਮਲਾ ਅਕਾਲੀ ਨੇ ਪਾਈ।
ਜੀਵਨ
ਲਾਲ ਸਿੰਘ ਦਾ ਜਨਮ ਲੁਧਿਆਣੇ ਜਿਲ੍ਹੇ ਦੇ ਪਿੰਡ ਭਨੋਹੜ ਵਿੱਚ ਭਗਵਾਨ ਸਿੰਘ ਦੇ ਘਰ ਹੋਇਆ। ਲਾਲ ਸਿੰਘ ਨੇ ਅਧਿਆਪਕ ਵਜੋਂ, ਬਰਮਾ ਵਿੱਚ ਸਰਕਾਰੀ ਟੈਕਨੀਕਲ ਇੰਸਟੀਚਿਊਟ ਦੇ ਕਰਮਚਾਰੀ ਵਜੋਂ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਕਨੂੰਨੀ ਸਲਾਹਕਾਰ ਵਜੋਂ ਨੌਕਰੀਆਂ ਕੀਤੀਆਂ। ਪੰਜਾਬ ਵਿੱਚ ਇੱਕ ਵਾਰ ਐਮ.ਐਲ.ਏ. ਅਤੇ ਰੋਜ਼ਾਨਾ ਉਰਦੂ ਅਜੀਤ ਦਾ ਮੁੱਖ ਸੰਪਾਦਕ ਵੀ ਰਿਹਾ। [3] ਇਸ ਤੋਂ ਬਾਅਦ ਉਸ ਨੇ ਖੇਤੀ ਦੇ ਨਾਲ ਨਾਲ ਲੁਧਿਆਣਾ ਵਿੱਚ ਵਕਾਲਤ ਵੀ ਕੀਤੀ। ਉਸ ਦੀ ਮੌਤ 1977 ਜਾਂ 1979 ਵਿੱਚ ਹੋਈ। [4]
ਰਚਨਾਵਾਂ
- ਕਮਲਾ ਅਕਾਲੀ ਜਾਂ ਕ੍ਰਿਪਾਨ ਦਾ ਸੱਚਾ ਆਸ਼ਿਕ (ਕਹਾਣੀ-ਸੰਗ੍ਰਹਿ)
- ਮੇਰਾ ਵਿਲਾਇਤੀ ਸਫ਼ਰਨਾਮਾ
- ਮੌਤ ਰਾਣੀ ਦਾ ਘੁੰਡ
- ਜੀਵਨ ਨੀਤੀ
- ਸੈਲਾਨੀ ਦੇਸ਼-ਭਗਤ
- ਮਨ ਦੀ ਮੌਜ
- ਮੇਰਾ ਆਖ਼ਰੀ ਸਫ਼ਰਨਾਮਾ - 1980
- "ਕਥਨੀ ਊਰੀ ਤੇ ਕਰਨੀ ਪੂਰੀ"
- "ਭਾਰਤ ਦੇ ਭਰਪੂਰ ਭੰਡਾਰੇ"
- "ਸਰਬ ਲੋਹ ਦੀ ਵਹੁਟੀ"
ਹਵਾਲੇ
- ↑ ਲਾਲ ਸਿੰਘ ਕਮਲਾ ਅਕਾਲੀ - ਪੰਜਾਬੀ ਪੀਡੀਆ
- ↑ "ਲਾਲ ਸਿੰਘ ਕਮਲਾ ਅਕਾਲੀ". Archived from the original on 2016-03-04. Retrieved 2012-11-22.
{{cite web}}
: Unknown parameter|dead-url=
ignored (help) - ↑ http://beta.ajitjalandhar.com/ajit_history.cms
- ↑ http://www.thesikhencyclopedia.com/biographies/famous-sikh-personalities/lal-singh-1889-1979
This article uses material from the Wikipedia ਪੰਜਾਬੀ article ਲਾਲ ਸਿੰਘ ਕਮਲਾ ਅਕਾਲੀ, which is released under the Creative Commons Attribution-ShareAlike 3.0 license ("CC BY-SA 3.0"); additional terms may apply. (view authors). ਇਹ ਸਮੱਗਰੀ CC BY-SA 3.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
#Wikipedia® is a registered trademark of the Wikimedia Foundation, Inc. Wiki (DUHOCTRUNGQUOC.VN) is an independent company and has no affiliation with Wikimedia Foundation.