ਲਾਲ ਕਿਲ੍ਹਾ

ਦਿੱਲੀ ਦੇ ਲਾਲ ਕਿਲੇ ਨੂੰ ਲਾਲ ਕਿਲ੍ਹਾ ਇਸ ਲਈ ਕਹਿੰਦੇ ਹਨ, ਕਿਉਂਕਿ ਇਹ ਲਾਲ ਪੱਥਰ ਨਾਲ ਬਣਇਆ ਹੈ। ਇਹ ਸ਼ਾਹੀ ਪਰਿਵਾਰ ਦਾ ਨਿਵਾਸ ਸਥਾਨ ਸੀ ਅਤੇ ਇਸ ਦਾ ਅਸਲ ਨਾਂ ਕਿਲਾ ਮੁਬਾਰਕ ਸੀ। ਇਹ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਸਥਿਤ ਹੈ। ਇਹ ਯੂਨੇਸਕੋ ਸੰਸਾਰ ਅਮਾਨਤ ਥਾਂ ਵਿੱਚ ਸ਼ਾਮਿਲ ਹੈ।

ਲਾਲ ਕਿਲਾ
लाल क़िला
لال قلعہ
ਲਾਲ ਕਿਲ੍ਹਾ
ਲਾਹੌਰੀ ਗੇਟ ਵੱਲੋਂ ਲਾਲ ਕਿਲੇ ਡਾ ਦ੍ਰਿਸ਼
ਸਥਿਤੀਦਿੱਲੀ, ਭਾਰਤ
ਬਣਾਇਆ1648
ਆਰਕੀਟੈਕਟਉਸਤਾਦ ਅਹਿਮਦ ਲਾਹੌਰੀ
ਆਰਕੀਟੈਕਚਰਲ ਸ਼ੈਲੀ(ਆਂ)ਭਾਰਤੀ ਇਮਾਰਤਸਾਜ਼ੀ
UNESCO World Heritage Site
ਅਧਿਕਾਰਤ ਨਾਮਰੈੱਡ ਫੋਰਟ ਕੰਪਲੈਕਸ
ਕਿਸਮਸਭਿਆਚਾਰਕ
ਮਾਪਦੰਡii, iii, vi
ਅਹੁਦਾ2007 (31st session)
ਹਵਾਲਾ ਨੰ.231
State Partyਭਾਰਤ
Regionਏਸ਼ੀਆ ਪੇਸਿਫਿਕ
ਲਾਲ ਕਿਲ੍ਹਾ
ਲਾਲ ਕਿਲ੍ਹਾ

ਇਤਿਹਾਸ

ਲਾਲ ਕਿਲੇ ਦਾ ਨਿਰਮਾਣ ਮੁਗਲ ਬਾਦਸ਼ਾਹ ਸ਼ਾਹਜਹਾਂ ਦੁਆਰਾ 1638A.D. ਵਿੱਚ ਓਦੋਂ ਕਰਵਾਇਆ ਜਦੋਂ ਉਸਨੇ ਆਪਣੀ ਰਾਜਧਾਨੀ ਆਗਰਾ ਤੋਂ ਦਿੱਲੀ ਤਬਦੀਲ ਕਰਨ ਦਾ ਫੈਸਲਾ ਕੀਤਾ। ਇਸ ਦਾ ਖਾਕਾ ਉਸਤਾਦ ਅਹਿਮਦ ਲਾਹੋਰੀ ਨੇ ਬਣਾਇਆ। ਇਸ ਦੇ ਨਿਰਮਾਣ ਦਾ ਆਰੰਭ ਮੁਹਰਮ. ਦੇ ਪਵਿਤਰ ਮਹੀਨੇ ਸ਼ੁਰੂ ਕੀਤਾ ਗਇਆ। ਸ਼ਾਹਜਹਾਂ ਦੀ ਨਿਗਰਾਨੀ ਵਿੱਚ 1648 ਵਿੱਚ ਇਸਨੂੰ ਪੂਰਾ ਕੀਤਾ ਗਇਆ। ਲਾਲ ਕਿਲੇ ਵਿੱਚ ਵਰਤੀਆਂ ਤਕਨੀਕਾਂ ਅਤੇ ਵਿਆਉਤ ਮੁਗਲ ਕਾਲ ਦੀ ਕਲਾ ਦਾ ਸਿਖਰ ਦਰਸਾਉਂਦੀ ਹੈ। ਸ਼ਾਹਜਹਾਂ ਦੇ ਉਤਾਰਾਧਿਕਾਰੀ ਔਰੰਗਜੇਬ ਨੇ ਬਾਦਸ਼ਾਹ ਦੀ ਨਿਜੀ ਰਿਹਾਇਸ਼ ਵਿੱਚ ਮੋਤੀ ਮਸਜਿਦ ਦਾ ਨਿਰਮਾਣ ਕਰਵਾਇਆ। ਔਰੰਗਜੇਬ ਪਿਛੋਂ ਮੁਗਲਾਂ ਦੇ ਪਤਨ ਦੋਰਾਨ ਕਿਲੇ ਵਿੱਚ ਕਈ ਉਤਾਰ ਚੜਾਅ ਹੋਏ। ਜਦੋਂ 1712 ਈ. ਵਿੱਚ ਜਹਾਦਰ ਸ਼ਾਹ ਨੇ ਕਿਲੇ ਨੂੰ ਅਧੀਨ ਕੀਤਾ ਅਤੇ ਆਪ ਬਾਦਸ਼ਾਹ ਬਣਇਆ। ਉਸ ਦੇ ਸ਼ਾਸਨ ਕਾਲ ਦੇ ਪਹਿਲੇ ਸਾਲ ਹੀ ਫਰੁਖਸ਼ੀਅਰ ਉਸਨੂੰ ਕਤਲ ਕਰ ਕੇ ਆਪ ਗਦੀ ਤੇ ਬੈਠ ਗਇਆ। 1719ਈ. ਵਿੱਚ ਮੁਹੰਮਦ ਸ਼ਾਹ (ਰੰਗੀਲਾ) ਬਾਦਸ਼ਾਹ ਬਣਇਆ। ਉਸਨੇ ਰੰਗ ਮਹਲ ਦੀ ਚਾਂਦੀ ਦੀ ਛੱਤ ਉਤਾਰ ਕੇ ਤਾਬੇ ਦੀ ਲਗਵਾ ਦਿਤੀ। ਮੁਹੰਮਦ ਸ਼ਾਹ ਦੇ ਰਾਜ ਦੌਰਾਨ ਨਾਦਰ ਸ਼ਾਹ ਨੇ ਹਮਲਾ ਕੀਤਾ ਅਤੇ ਉਸਨੇ ਮੁਗਲ ਸੈਨਾ ਨੂੰ ਆਸਾਨੀ ਨਾਲ ਹਰਾ ਕੇ ਕਿਲੇ ਨੂੰ ਲੁਟਿਆ ਅਤੇ ਓਹ ਮੋਰ ਸਿੰਘਾਸਨ ਵੀ ਲੈ ਗਇਆ।

ਲਾਲ ਕਿਲ੍ਹਾ 
ਲਾਲ ਕਿਲੇ ਦਾ ਮੁੱਖ-ਦਰਵਾਜਾ, ਜਿਨੂੰ ਲਾਹੌਰ ਦਰਵਾਜਾ ਵੀ ਕਹਿੰਦੇ ਹਨ। ਇਸ ਪ੍ਰਾਚੀਰ ਉੱਤੇ ਭਾਰਤੀ ਝੰਡਾ ਫ਼ਹਿਰਾਇਆ ਜਾਂਦਾ ਹੈ।

ਮੁਗਲ ਸਾਮਰਾਜ ਦੇ ਕਮਜ਼ੋਰ ਹੋਣ ਤੇ 1752ਈ. ਵਿੱਚ ਮੁਗਲਾਂ ਨੇ ਮਰਾਠਿਆਂ ਨਾਲ ਨਾਲ ਸੰਧੀ ਕਰ ਕੇ ਓਹਨਾ ਨੂੰ ਰੱਖਿਅਕ ਬਣਾਇਆ। 1758ਈ. ਵਿੱਚ ਮਰਾਠਿਆਂ ਦੀ ਲਾਹੋਰ ਅਤੇ ਪਿਸ਼ਾਵਰ ਤੇ ਚੜਾਈ ਨੇ ਓਹਨਾ ਨੂੰ ਅਹਿਮਦ ਸ਼ਾਹ ਦੁਰਾਨੀ ਨਾਲ ਝਗੜਾ ਵਿੱਚ ਲੈ ਆਂਦਾ। 1760ਈ. ਵਿੱਚ ਮਰਾਠਿਆਂ ਨੇ ਦਿੱਲੀ ਦੀ ਰੱਖਿਆ ਲਈ ਦੀਵਾਨ-ਏ-ਖ਼ਾਸ ਦੀ ਚਾਂਦੀ ਦੀ ਛੱਤ ਨੂੰ ਧਨ ਲਈ ਵਰਤਿਆ। 1761ਈ. ਵਿੱਚ ਮਰਾਠਿਆਂ ਦੀ ਪਾਣੀਪਤ ਦੀ ਤੀਜੀ ਲੜਾਈ ਵਿੱਚ ਹਾਰ ਤੋਂ ਬਾਅਦ ਅਹਿਮਦ ਸ਼ਾਹ ਦੁਰਾਨੀ ਨੇ ਦਿੱਲੀ ਨੂੰ ਲੁਟਿਆ। 11 ਮਾਰਚ 1783 ਨੂੰ, ਸਿੱਖਾਂ ਨੇ ਸਰਦਾਰ ਬਘੇਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਲਾਲ ਕਿਲੇ ਵਿੱਚ ਪਰਵੇਸ਼ ਕਰ ਦੀਵਾਨ- ਏ-ਆਮ ਉੱਤੇ ਕਬਜਾ ਕਰ ਲਿਆ। ਕਿਲੇ ਦਾ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਸੀ ਜਿਸਨੇ 1857 ਦੀ ਅਜਾਦੀ ਲੜਾਈ ਦੀ ਅਗਵਾਈ ਕੀਤੀ ਸੀ। ਬਾਅਦ ਵਿੱਚ ਕਿਲੇ ਉੱਤੇ ਬਰੀਟੀਸ਼ ਫੌਜ ਦਾ ਕਬਜਾ ਹੋ ਗਿਆ। ਅੰਗਰੇਜਾਂ ਨੇ ਵੀ ਕਿਲੇ ਦੀ ਯੋਜਨਾਬੰਦ ਲੁਟ ਕੀਤੀ। ਕਿਲੇ ਦਾ ਸਾਰਾ ਫਰਨੀਚਰ, ਨੋਕਰਾਂ ਦੇ ਕਵਾਟਰ, ਹਰਮ ਅਤੇ ਬਾਗ ਨਸ਼ਟ ਕਰ ਦਿਤੇ ਗਏ। ਅੰਗਰੇਜਾਂ ਨੇ ਇਸ ਵਿੱਚ ਸੁਧਾਰ ਓਦੋਂ ਕੀਤਾ ਜਦੋਂ 1911ਈ. ਵਿੱਚ ਬ੍ਰਿਟਸ਼ ਸਮਰਾਟ ਅਤੇ ਰਾਣੀ ਦਿੱਲੀ ਦਰਬਾਰ ਲਈ ਆਏ। ਅਜਾਦੀ ਦੇ ਬਾਅਦ ਕਿਲੇ ਨੂੰ ਛਾਉਣੀ ਦੇ ਰੂਪ ਵਿੱਚ ਇਸਤੇਮਾਲ ਕੀਤਾ ਗਇਆ। ਬਾਅਦ ਵਿੱਚ ਦਿਸੰਬਰ 2003 ਵਿੱਚ, ਭਾਰਤੀ ਫੌਜ ਨੇ ਇਸਨੂੰ ਭਾਰਤੀ ਸੈਰ ਵਿਭਾਗ ਨੂੰ ਸੌਂਪ ਦਿੱਤਾ।

ਆਧੁਨਿਕ ਯੁੱਗ ਵਿੱਚ ਮਹੱਤਵ

ਲਾਲ ਕਿਲ੍ਹਾ 
ਰਾਤ ਦੇ ਬਿਜਲਈ ਪ੍ਰਕਾਸ਼ ਵਿੱਚ ਜਗਮਗਾਉਂਦਾ ਲਾਲ ਕਿਲ੍ਹਾ

ਲਾਲ ਕਿਲ੍ਹਾ ਦਿੱਲੀ ਸ਼ਹਿਰ ਦੀ ਸਭ ਤੋਂ ਜਿਆਦਾ ਮਸ਼ਹੂਰ ਸੈਰ ਵਾਲੀ ਥਾਂ ਹੈ, ਜੋ ਲਖਾਂ ਸੈਲਾਨੀਆ ਨੂੰ ਹਰ ਸਾਲ ਆਕਰਸ਼ਤ ਕਰਦੀ ਹੈ। ਇਹ ਕਿਲਾ ਉਹ ਥਾਂ ਵੀ ਹੈ, ਜਿੱਥੋਂ ਭਾਰਤ ਦੇ ਪ੍ਰਧਾਨ ਮੰਤਰੀ ਅਜਾਦੀ ਦਿਨ 15 ਅਗਸਤ ਨੂੰ ਦੇਸ਼ ਦੀ ਜਨਤਾ ਨੂੰ ਸੰਬੋਧਿਤ ਕਰਦੇ ਹਨ। ਇਹ ਦਿੱਲੀ ਦਾ ਸਭ ਤੋਂ ਵੱਡਾ ਸਮਾਰਕ ਵੀ ਹੈ।

ਇੱਕ ਸਮਾਂ ਸੀ, ਜਦੋਂ 3000 ਲੋਕ ਇਸ ਇਮਾਰਤ ਸਮੂਹ ਵਿੱਚ ਰਿਹਾ ਕਰਦੇ ਸਨ। ਪਰ 1857 ਦੇ ਅਜਾਦੀ ਲੜਾਈ ਦੇ ਬਾਅਦ, ਕਿਲੇ ਉੱਤੇ ਬਰੀਟੀਸ਼ ਫੌਜ ਦਾ ਕਬਜਾ ਹੋ ਗਿਆ ਅਤੇ ਕਈ ਰਿਹਾਇਸ਼ੀ ਮਹਲ ਨਸ਼ਟ ਕਰ ਦਿੱਤੇ ਗਏ। ਇਸਨੂੰ ਬਰੀਟੀਸ਼ ਫੌਜ ਦਾ ਮੁੱਖਆਲਾ ਵੀ ਬਣਾਇਆ ਗਿਆ। ਇਸ ਲੜਾਈ ਦੇ ਇੱਕਦਮ ਬਾਅਦ ਬਹਾਦੁਰ ਸ਼ਾਹ ਜਫਰ ਉੱਤੇ ਇੱਥੇ ਮੁਕੱਦਮਾ ਵੀ ਚਲਾ ਸੀ। ਇੱਥੇ ਉੱਤੇ ਨਵੰਬਰ 1945 ਵਿੱਚ ਇੰਡਿਅਨ ਨੇਸ਼ਨਲ ਆਰਮੀ ਦੇ ਤਿੰਨ ਅਫਸਰਾਂ ਦਾ ਕੋਰਟ ਮਾਰਸ਼ਲ ਕੀਤਾ ਗਿਆ ਸੀ। ਇਹ ਅਜਾਦੀ ਦੇ ਬਾਅਦ 1947 ਵਿੱਚ ਹੋਇਆ ਸੀ। ਇਸਤੋਂ ਬਾਅਦ ਭਾਰਤੀ ਫੌਜ ਨੇ ਇਸ ਕਿਲੇ ਦਾ ਕਾਬੂ ਲੈ ਲਿਆ ਸੀ। ਬਾਅਦ ਵਿੱਚ ਦਿਸੰਬਰ 2003 ਵਿੱਚ, ਭਾਰਤੀ ਫੌਜ ਨੇ ਇਸਨੂੰ ਭਾਰਤੀ ਸੈਰ ਵਿਭਾਗ ਨੂੰ ਸੌਂਪ ਦਿੱਤਾ।

ਇਸ ਕਿਲੇ ਉੱਤੇ ਦਿਸੰਬਰ 2000 ਵਿੱਚ ਲਸ਼ਕਰ-ਏ-ਤੋਏਬਾ ਦੇ ਆਤੰਕਵਾਦੀਆਂ ਦੁਆਰਾ ਹਮਲਾ ਵੀ ਹੋਇਆ ਸੀ। ਇਸ ਵਿੱਚ ਦੋ ਫੌਜੀ ਅਤੇ ਇੱਕ ਨਾਗਰਿਕ ਮੌਤ ਨੂੰ ਪ੍ਰਾਪਤ ਹੋਏ।

ਕਿਲਾ ਸੈਰ ਵਿਭਾਗ ਦੇ ਅਧਿਕਾਰ ਵਿੱਚ

1947 ਵਿੱਚ ਭਾਰਤ ਦੇ ਆਜ਼ਾਦ ਹੋਣ ਉੱਤੇ ਬਰੀਟੀਸ਼ ਸਰਕਾਰ ਨੇ ਇਹ ਪਰਿਸਰ ਭਾਰਤੀ ਫੌਜ ਦੇ ਹਵਾਲੇ ਕਰ ਦਿੱਤਾ ਸੀ, ਉਦੋਂ ਤੋਂ ਇੱਥੇ ਫੌਜ ਦਾ ਦਫ਼ਤਰ ਬਣਾ ਹੋਇਆ ਸੀ। 22 ਦਿਸੰਬਰ 2003 ਨੂੰ ਭਾਰਤੀ ਫੌਜ ਨੇ 56 ਸਾਲ ਪੁਰਾਣੇ ਆਪਣੇ ਦਫ਼ਤਰ ਨੂੰ ਹਟਾਕੇ ਲਾਲ ਕਿਲ੍ਹਾ ਖਾਲੀ ਕੀਤਾ ਅਤੇ ਇੱਕ ਸਮਾਰੋਹ ਵਿੱਚ ਸੈਰ ਵਿਭਾਗ ਨੂੰ ਸੌਂਪ ਦਿੱਤਾ। ਇਸ ਸਮਾਰੋਹ ਵਿੱਚ ਰਕਸ਼ਾ ਮੰਤਰੀ ਜਾਰਜ ਫਰਨਾਂਡੀਸ ਨੇ ਕਿਹਾ ਕਿ ਹੁਣ ਸਾਡੇ ਇਤਿਹਾਸ ਅਤੇ ਵਿਰਾਸਤ ਦੇ ਇੱਕ ਪਹਿਲੂ ਨੂੰ ਦੁਨੀਆ ਨੂੰ ਵਿਖਾਉਣ ਦਾ ਸਮਾਂ ਹੈ।

ਹਵਾਲੇ

Tags:

ਲਾਲ ਕਿਲ੍ਹਾ ਇਤਿਹਾਸਲਾਲ ਕਿਲ੍ਹਾ ਆਧੁਨਿਕ ਯੁੱਗ ਵਿੱਚ ਮਹੱਤਵਲਾਲ ਕਿਲ੍ਹਾ ਕਿਲਾ ਸੈਰ ਵਿਭਾਗ ਦੇ ਅਧਿਕਾਰ ਵਿੱਚਲਾਲ ਕਿਲ੍ਹਾ ਹਵਾਲੇਲਾਲ ਕਿਲ੍ਹਾ

🔥 Trending searches on Wiki ਪੰਜਾਬੀ:

ਅਨੰਦ ਸਾਹਿਬਹਾਂਗਕਾਂਗਤਖ਼ਤ ਸ੍ਰੀ ਦਮਦਮਾ ਸਾਹਿਬਕਰਤਾਰਪੁਰ, ਭਾਰਤਅਧਿਆਪਕਭੰਗ ਪੌਦਾਪੰਜਾਬੀ ਇਕਾਂਗੀ ਦਾ ਇਤਿਹਾਸਜਲੰਧਰਬੁਰੂੰਡੀਚਾਰਜ ਡੈਂਸਟੀਰਹਿਰਾਸਦਸਮ ਗ੍ਰੰਥਜਰਨੈਲ ਸਿੰਘ ਭਿੰਡਰਾਂਵਾਲੇਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਜਲ੍ਹਿਆਂਵਾਲਾ ਬਾਗ ਹੱਤਿਆਕਾਂਡਮਹਿਮੂਦ ਗਜ਼ਨਵੀਉਚੇਰੀ ਸਿੱਖਿਆਪ੍ਰਦੂਸ਼ਣਨਿੱਜਵਾਚਕ ਪੜਨਾਂਵਮੱਲ-ਯੁੱਧਪ੍ਰਿਯਾਮਨੀਪੰਜਾਬੀ ਲੋਕ ਕਾਵਿਮਿੱਤਰ ਪਿਆਰੇ ਨੂੰਡਾ. ਸੱਤਪਾਲਵੇਦਏਸ਼ੀਆਪਿੰਜਰ (ਨਾਵਲ)ਅਡੋਲਫ ਹਿਟਲਰਸਾਹਿਬਜ਼ਾਦਾ ਜ਼ੋਰਾਵਰ ਸਿੰਘਤਾਜਿਕਿਸਤਾਨਮਾਤਾ ਜੀਤੋਅਨੀਮੀਆਅਸਤਿਤ੍ਵਵਾਦਪੰਜਾਬੀ ਕਿੱਸਾ ਕਾਵਿ (1850-1950)ਗੁਰੂ ਨਾਨਕ ਜੀ ਗੁਰਪੁਰਬਸੂਫ਼ੀ ਕਾਵਿ ਦਾ ਇਤਿਹਾਸਕਿੱਸਾ ਕਾਵਿਗੁਰਦੁਆਰਾ ਕਰਮਸਰ ਰਾੜਾ ਸਾਹਿਬਤਮਾਕੂਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਸਾਹਿਬਜ਼ਾਦਾ ਜੁਝਾਰ ਸਿੰਘਵਿਆਹ ਦੀਆਂ ਰਸਮਾਂਸੂਰਜ ਮੰਡਲਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਮੁਗ਼ਲ ਸਲਤਨਤਨਿਰਵੈਰ ਪੰਨੂਚੜ੍ਹਦੀ ਕਲਾਸੰਯੁਕਤ ਰਾਜਅਲ ਬਕਰਾਗੁਰਦੁਆਰਿਆਂ ਦੀ ਸੂਚੀਮੋਹਨ ਸਿੰਘ ਦੀਵਾਨਾਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਸਿੱਖ ਧਰਮਗ੍ਰੰਥਸਰਕਾਰਬਾਬਾ ਬਕਾਲਾਜਨ ਗਣ ਮਨਭਾਈ ਮਰਦਾਨਾਗਣਤੰਤਰ ਦਿਵਸ (ਭਾਰਤ)ਪੁਆਧਅਰਥਸ਼ਾਸਤਰਭਾਸ਼ਾਏ. ਪੀ. ਜੇ. ਅਬਦੁਲ ਕਲਾਮਭਗਤ ਪੂਰਨ ਸਿੰਘਭਾਰਤ ਦਾ ਝੰਡਾਪਰਮਾਣੂਵੱਡਾ ਘੱਲੂਘਾਰਾਪ੍ਰਾਚੀਨ ਰੋਮਵਾਕੰਸ਼ਜੋਗੀ ਪੀਰ ਦਾ ਮੇਲਾਬਠਿੰਡਾਕੁਲਦੀਪ ਪਾਰਸਭਾਈ ਮੋਹਕਮ ਸਿੰਘ ਜੀਨਿਬੰਧਲਿੰਗ ਸਮਾਨਤਾਚਰਨ ਸਿੰਘ ਸ਼ਹੀਦਤੇਲਬਸੰਤ ਪੰਚਮੀਗੁਰਦੁਆਰਾ ਬਾਓਲੀ ਸਾਹਿਬ🡆 More