ਲੱਲਾ ਬਹਿਲੀਮਾ ਦੀ ਵਾਰ

'ਵਾਰ' ਮੱਧਕਾਲ ਦੇ ਸਾਹਿਤ ਦਾ ਇੱਕ ਕਾਵਿ-ਰੂਪ ਹੈ। ਵਾਰ ਵਿੱਚ ਯੁੱਧ ਵਿਚਲੇ ਯੌਧਿਆਂ ਦਾ ਗਾਇਨ ਕੀਤਾ ਜਾਂਦਾ ਹੈ। ਪੰਜਾਬ ਆਦਿ-ਕਾਲ ਤੋਂ ਹੀ ਆਪਣੀ ਭੂਗੋਲਿਕ ਸਥਿਤੀ ਕਾਰਨ ਵਿਦੇਸ਼ੀ ਹਮਲਾਵਰਾਂ ਦਾ ਪ੍ਰਵੇਸ਼ ਦਰਵਾਰ ਰਿਹਾ ਹੈ। ਇਸ ਲਈ ਬਹਾਦਰਾਂ ਨੂੰ ਯੁੱਧ-ਖੇਤਰ ਲਈ ਜੂਝਣ ਦੀ ਪ੍ਰੇਰਨਾ ਦੇਣ ਲਈ ਅਤੇ ਵਧ ਚੜਕੇ ਬੀਰਤਾ ਦਿਖਾਉਣ ਵਾਲਿਆਂ ਦਾ ਜੱਸ ਗਾਉਣ ਲਈ ਵਾਰਾਂ ਰਚੀਆਂ ਜਾਂਦੀਆਂ ਰਹੀਆਂ। ਇਨ੍ਹਾਂ ਨੂੰ ਢਾੱਡੀ ਜਾਂ ਭੱਟਾ ਦੁਆਰਾ ਗਾ ਕੇ ਆਮ ਲੋਕਾਂ ਨੂੰ ਸੁਣਾਇਆ ਜਾਂਦਾ ਸੀ। ਵਾਰ ਦਾ ਪ੍ਰਮੁੱਖ ਰਸ ਬੀਰ-ਰਸ ਹੈ। ਵਾਰ ਦੀ ਬੋਲੀ ਠੇਠ ਜੋਰਦਾਰ ਅਤੇ ਸਰਲ ਹੁੰਦੀ ਹੈ। ਆਦਿ ਕਾਲ ਵਿੱਚ ਰੱਚੀਆ ਸਾਨੂੰ ਛੇ ਵਾਰਾਂ ਪ੍ਰਮੁੱਖ ਮਿਲਦੀਆਂ ਹਨ। ਇਨ੍ਹਾਂ ਦੇ ਲੇਖਕਾ ਦਾ ਕੁੱਝ ਪੱਤਾ ਨਹੀਂ ਮਿਲਦੀ। ਇਨ੍ਹਾਂ ਦਾ ਲਿਖਤੀ ਨਮੂਨਾ ਕੋਈ ਨਹੀਂ ਮਿਲਦਾ ਅਤੇ ਇਹ ਜਬਾਨੀ ਰੂਪ ਵਿੱਚ ਸਾਡੇ ਤੱਕ ਪੂਜੀਆ ਹਨ। ਇਹ ਆਕਾਰ ਵਿੱਚ ਜਿਆਦਾ ਲੰਗੀਆ ਨਹੀਂ ਹਨ।”

ਇਨ੍ਹਾਂ ਛੇ ਵਾਰਾਂ ਵਿਚੋਂ ਇੱਕ ਸਾਨੂੰ ਲੱਲਾ ਬਹਿਲੀਮਾ ਦੀ ਵਾਰ ਵੀ ਮਿਲਦੀ ਹੈ। ਇਹ ਦੋ ਪਹਾੜੀ ਰਾਜੇ ਸਨ। ਇਸ ਵਾਰ ਵਿੱਚ ਇਨ੍ਹਾਂ ਦੀ ਆਪਸੀ ਲੜਾਈ ਦਾ ਵਰਣਾ ਮਿਲਦੀ ਹੈ। “ਲੱਲਾ ਬਹਿਲੀਮਾ ਦੀ ਵਾਰ- ਇਸ ਧੁਨੀ ਉੱਤੇ ਮਹਲਾ 4 ਦੀ ਵਡਹੰਸ ਦੀ ਵਾਰ ਚਲਦੀ ਹੈ। ਲੱਲਾ ਬਹਿਲੀਮਾ ਕਾਂਗੜੇ ਦੇ ਰਾਜਪੁਤ ਸਰਦਾਰ ਹਨ ਜਿਹਨਾਂ ਦੀ ਲੜਾਈ ਪਾਣੀ ਦੇ ਮਾਮਲੇ ਨਾ ਦੇਣ ਤੋਂ ਹੋਈ। ਕਹਾਣੀ ਆਪਣੇ ਆਪ ਹੀ ਬੜੀ ਸਪਸ਼ਟ ਹੈ- ਕਾਲ ਲੱਲਾ ਦੇ ਦੇਸ ਦਾ ਖੌਹਿਆ ਬਹਿਲੀਮਾ। ਹਿੱਸਾ ਛੱਟਾ ਮਨਾਇਕੈ ਜਲ ਨਹਿਰੋਂ ਦੀਨਾ।”

“ਲਲਾ ਬਹਿਲੀਮਾ ਕੀ ਵਾਰ- ਲਲਾ ਅਤੇ ਬਹਿਲੀਮਾ ਪੜੌਸੀ ਪਹਾੜੀ ਰਾਜੇ ਸਨ। ਲੱਲਾ ਦਾ ਇਲਾਕਾ ਖੁਸ਼ਕ ਅਰ ਬਹਿਲੀਮਾ ਦਾ ਸਰਸਬਜ਼ ਸੀ। ਇੱਕ ਵਾਰ ਬਰਸਾਤ ਕਮ ਹੋਣ ਕਰ ਕੇ ਲੱਲਾ ਨੇ ਬਹਿਲੀਮਾ ਤੋਂ ਨਿੱਤ ਵਹਿਣ ਵਾਲੀ ਕੂਲ੍ਹ ਦਾ ਪਾਣੀ ਮੰਗਿਆ ਅਰ ਪੈਦਾਵਾਰ ਦਾ ਛੀਵਾਂ ਹਿੱਸਾ ਦੇਣਾ ਕੀਤਾ। ਪਰ ਫਸਲ ਤਿਆਰ ਹੋਣ ਪੁਰ ਲੱਲਾ ਬਚਨੌਂ ਫਿਰ ਗਿਆ ਜਿਸ ਪਰ ਦੋਹਾਂ ਦਾ ਯੁੱਧ ਹੋਇਆ ਅੰਤ ਫਤੇ ਬਹਿਲੀਮਾ ਦੇ ਹਿੱਸੇ ਆਈ। ਉਨ੍ਹਾਂ ਦੀ ਵਾਰ ਦੀ ਪੋੜੀ ਇਉਂ ਹੈ- ਕਾਲ ਲਲਾ ਦੇ ਦੇਸ ਦਾ ਖੌਹਿਆ ਬਹਿਲੀਮਾ, ਹਿਸਾ ਝਠਾ ਮਨਾਇਕੈ ਜਲ ਨਹਿਰੋਂ ਦੀਮਾ ਫਿਰਾਹੂਨ ਹੁਇ ਲਲਾ ਨੇ ਰਣ ਮੰਡਿਆਂ ਧੀਮਾ, ਭੇੜ ਦੁਹੂ ਦਿਸ ਮਚਿਆ ਸਟ ਪਈ ਅਜ਼ੀਮਾ, ਸਿਰ ਧੜ ਡਿਗੇ ਖੇਤ ਵਿੱਚ ਜਿਉਂ ਵਾਹਣ ਢੀਮਾ, ਮਾਰ ਲੱਲਾ ਬਹਿਲੀਮਾ ਨੇ ਰਣ ਮੇ ਧਰ ਸੀਮਾ।”

ਹਵਾਲੇ

1)ਡਾ. ਪ੍ਰਮਿੰਦਰ ਸਿੰਘ, ਕਿਰਪਾਲ ਸਿੰਘ, ਡਾ. ਗੋਬਿੰਦ ਸਿੰਘ ਲਾਂਬਾ, ਪੰਜਾਬੀ ਸਾਹਿਤ ਦੀ ਉਤਪਤੀ ਅਤੇ ਵਿਕਾਸ, ਸਰਤਾਜ ਪ੍ਰਿਟਿੰਗ ਪ੍ਰੈਸ, ਜਲੰਧਰ, ਸਫਾ 57 2)ਉਹੀ, ਸਫਾ 60 3)ਡਾ. ਜੀਤ ਸਿੰਘ ਸੀਤਲ ਅਤੇ ਡਾ. ਸੇਵਾ ਸਿੰਘ ਸਿੱਧੂ, ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ, ਪੈਪਸੂ ਬੁੱਕ ਡਿਪੂ, ਪਟਿਆਲਾ, ਸਫਾ 66

Tags:

ਸਾਹਿਤ

🔥 Trending searches on Wiki ਪੰਜਾਬੀ:

ਗੁਰਦੁਆਰਾ ਅੜੀਸਰ ਸਾਹਿਬਆਸਟਰੇਲੀਆਭਗਤ ਪੂਰਨ ਸਿੰਘਬੋਲੇ ਸੋ ਨਿਹਾਲਪੰਜਾਬ, ਭਾਰਤਮਦਰ ਟਰੇਸਾਲੋਕ ਕਾਵਿਹਾੜੀ ਦੀ ਫ਼ਸਲਫ਼ਾਤਿਮਾ ਸਨਾ ਸ਼ੇਖਆਸਟਰੇਲੀਆ ਰਾਸ਼ਟਰੀ ਕ੍ਰਿਕਟ ਟੀਮਯਹੂਦੀਮਿੱਟੀ ਪ੍ਰਬੰਧਨਬੁੱਧ ਧਰਮਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਮੁੱਖ ਕਾਰਜਕਾਰੀ ਅਧਿਕਾਰੀਮਾਂ ਬੋਲੀਧਨੀ ਰਾਮ ਚਾਤ੍ਰਿਕਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਮੜ੍ਹੀ ਦਾ ਦੀਵਾਰੌਲਟ ਐਕਟਅਮਰ ਸਿੰਘ ਚਮਕੀਲਾਮਹਿੰਦਰ ਸਿੰਘ ਧੋਨੀਗੁਰਬਖ਼ਸ਼ ਸਿੰਘ ਪ੍ਰੀਤਲੜੀਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸਮਾਜ ਸ਼ਾਸਤਰਨਿਰਮਲਾ ਸੀਤਾਰਮਨਗੁਰਮਤਿ ਕਾਵਿ ਦਾ ਇਤਿਹਾਸਦੂਜੀ ਸੰਸਾਰ ਜੰਗਬੀਬੀ ਭਾਨੀਪੰਜਾਬੀ ਟ੍ਰਿਬਿਊਨਕਬੱਡੀਸਦਾਮ ਹੁਸੈਨਬਾਬਾ ਦੀਪ ਸਿੰਘਚਿੰਤਕਦਿਵਾਲੀਚੰਦਰ ਸ਼ੇਖਰ ਆਜ਼ਾਦਪੰਜਾਬੀ ਲੋਕ ਕਲਾਵਾਂਚੇਚਕਬੱਚਾਡਰੱਗਧੋਥੜਤਹਿਸੀਲਦਾਰਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਮੌਤ ਦੀਆਂ ਰਸਮਾਂਮਹਾਨ ਕੋਸ਼ਦਲੀਪ ਕੌਰ ਟਿਵਾਣਾਸੋਹਣੀ ਮਹੀਂਵਾਲਜੰਗਲਸਨੀ ਲਿਓਨਕੋਸ਼ਕਾਰੀਗੁਰੂਦੁਆਰਾ ਸ਼ੀਸ਼ ਗੰਜ ਸਾਹਿਬਮਾਘੀਪੰਜਾਬੀ ਲੋਕ ਗੀਤਜੈ ਭੀਮਅੱਜ ਆਖਾਂ ਵਾਰਿਸ ਸ਼ਾਹ ਨੂੰਗੁਰੂ ਨਾਨਕਘੜਾਮਾਈਸਰਖਾਨਾ ਮੇਲਾਗੁਰਮੁਖੀ ਲਿਪੀ ਦੀ ਸੰਰਚਨਾਪੂਰਨ ਭਗਤਪਿੰਡਰਿਸ਼ਤਾ-ਨਾਤਾ ਪ੍ਰਬੰਧਮਿਸ਼ੇਲ ਓਬਾਮਾਰੱਖੜੀਸੂਰਜਕੁਦਰਤਹਰਜੀਤ ਅਟਵਾਲਕੁਲਵੰਤ ਸਿੰਘ ਵਿਰਕਪੰਜਾਬੀ ਰੀਤੀ ਰਿਵਾਜਬਾਬਾ ਫ਼ਰੀਦਤਰਨ ਤਾਰਨ ਸਾਹਿਬਖਿਦਰਾਣਾ ਦੀ ਲੜਾਈਨਾਰੀਅਲਬੁੱਕਭਰਾ ਬਾਓਰਮਹਿੰਦਰ ਸਿੰਘ ਜੋਸ਼ੀ🡆 More