ਰੱਬੀ

ਯਹੂਦੀ ਧਰਮ ਵਿੱਚ ਰਾਬਾਈ ਤੌਰਾ ਦੇ ਅਧਿਆਪਕ ਨੂੰ ਕਿਹਾ ਜਾਂਦਾ ਹੈ। ਅਰਬੀ ਵਿੱਚ ਇਸ ਦੇ ਲਈ ਹਾਖ਼ਾਮ ਲਫ਼ਜ਼ ਇਸਤੇਮਾਲ ਹੁੰਦਾ ਹੈ ਜੋ ਹਕੀਮ ਤੋਂ ਨਿਕਲਿਆ ਹੈ। ਕਦੀਮ ਇਬਰਾਨੀ ਵਿੱਚ ਇਸ ਲਫਜ ਦੇ ਮਾਅਨੇ ਸਰਦਾਰ ਜਾਂ ਮੁਅੱਲਿਮ ਦੇ ਹੁੰਦੇ ਹਨ। ਅਰਬ ਦੇਸ਼ਾਂ ਵਿੱਚ ਯਹੂਦੀ ਪੇਸ਼ਵਾਵਾਂ ਨੂੰ ਇਸ ਲਕਬ ਨਾਲ ਬੁਲਾਇਆ ਜਾਂਦਾ ਹੈ। ਯਹੂਦ ਦੇ ਉਲਮਾ ਨੂੰ ਅਹਬਾਰ ਵੀ ਕਿਹਾ ਜਾਂਦਾ ਹੈ, ਜਿਸਦਾ ਇੱਕਵਚਨ ਹਬਰ ਹੈ। ਯਹੂਦ ਆਪਣੇ ਉਲਮਾ ਅਤੇ ਫੁਕਹਾ ਲਈ ਰੱਬੀ ਰੱਬਾਨੀ ਅਤੇ ਅਹਬਾਰ ਦੇ ਸ਼ਬਦ ਇਸਤੀਮਾਲ ਕਰਦੇ ਹਨ।

ਰੱਬੀ ਸ਼ਬਦ ਮਹਾਨ ਅਤੇ ਸਤਿਕਾਰਤ ਸ਼ਬਦ ਦੀ ਸਾਮੀ ਜੜ ਤੋਂ ਆਇਆ ਹੈ। ਇਹ ਸ਼ਬਦ ਅਰਬੀ ਸ਼ਬਦ ਰਬ ਦੇ ਬਰਾਬਰ ਹੈ ّ ਭਾਵ ਮਾਲਕ ਅਤੇ ਦੇਵਤਾ। ਅਰਬੀ ਵਿਚ, ਇਹ ਸ਼ਬਦ ਆਮ ਤੌਰ ਤੇ ਕੇਵਲ ਰੱਬ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਹਾਲਾਂਕਿ ਇਬਰਾਨੀ ਵਾਂਗ ਇਸਦਾ ਅਰਥ ਵੀ ਮਾਲਕ ਹੈ। ਉੱਚੇ ਸਤਿਕਾਰ ਵਾਲੇ ਰੱਬੀ ਨੂੰ ਸਿਰਫ ਰਾਅ ਕਿਹਾ ਜਾਂਦਾ ਹੈ।

ਰੱਬੀ ਦਾ ਜ਼ਿਕਰ ਬਾਈਬਲ ਵਿਚ ਨਹੀਂ ਮਿਲਦਾ, ਅਤੇ ਇਸਰਾਈਲ ਦੇ ਲੋਕਾਂ ਦੀਆਂ ਮੁਢਲੀਆਂ ਪੀੜ੍ਹੀਆਂ ਨੇ ਕਿਸੇ ਨੂੰ ਵੀ ਦਰਸਾਉਣ ਲਈ ਰੱਬੀ ਸ਼ਬਦ ਨਹੀਂ ਵਰਤਿਆ। ਮਿਸ਼ਨਾ ਵਿੱਚ ਰਾਬੀ ਸ਼ਬਦ ਦਾ ਪਹਿਲਾ ਹਵਾਲਾ ਸਾਲ 8 ਦੇ ਆਸ ਪਾਸ ਹੈ।

ਅਹਬਾਰ

ਅਲਹਬਰ ਆਲਮ ਨੂੰ ਕਹਿੰਦੇ ਹਨ ਇਸ ਲਈ ਕਿ ਲੋਕਾਂ ਦੇ ਦਿਲਾਂ ਉੱਤੇ ਉਸ ਦੇ ਇਲਮ ਦਾ ਅਸਰ ਬਾਕ਼ੀ ਰਹਿੰਦਾ ਹੈ। ਅਤੇ ਨੇਕ ਕੰਮਾਂ ਵਿੱਚ ਲੋਕ ਉਸ ਦੇ ਪੈਰ-ਚਿੰਨਾਂ ਉੱਤੇ ਚਲਦੇ ਹਨ। ਇਸ ਮਾਅਨੇ ਦੀ ਤਰਫ਼ ਇਸ਼ਾਰਾ ਕਰਦੇ ਹੁਏ ਅਲੀ ਇਬਨ ਅਬੀ ਤਾਲਿਬ ਨੇ ਫ਼ਰਮਾਇਆ ਕਿ ਉਲਮਾਤਾ ਕਿਆਮਤ ਬਾਕ਼ੀ ਰਹਿਣਗੇ ਭਾਵੇਂ ਉਨ੍ਹਾਂ ਦੀਆਂ ਸ਼ਖਸਿਅਤਾਂ ਇਸ ਦੁਨੀਆ ਤੋਂ ਫ਼ਨਾ ਹੋ ਜਾਂਦੀਆਂ ਹਨ ਲੇਕਿਨ ਉਨ੍ਹਾਂ ਦੇ ਲੱਛਣ ਲੋਕਾਂ ਦੇ ਦਿਲਾਂ ਉੱਤੇ ਬਾਕ਼ੀ ਰਹਿੰਦੇ ਹਨ। ਹਬਰ ਦਾ ਬਹੁਵਚਨ ਅਹਬਾਰ ਹੈ। ਕੁਰਆਨ ਵਿੱਚ ਹੈ:۔ اتَّخَذُوا أَحْبارَهُمْ وَرُهْبانَهُمْ أَرْباباً مِنْ دُونِ اللَّهِ [ التوبة/ 31] ਉਨ੍ਹਾਂ ਨੇ ਆਪਣੇ ਉਲਮਾ ਅਤੇ ਮਸ਼ਾਇਖ ਨੂੰ ਅੱਲ੍ਹਾ ਦੇ ਸਿਵਾ ਖ਼ੁਦਾ ਬਣਾ ਲਿਆ ਹੈ।

ਯਾਕੂਬ (ਇਸਰਾਈਲ ਦੇ ਬਾਰਾਂ ਬੇਟਿਆਂ ਵਿੱਚੋਂ ਇੱਕ ਬੇਟੇ ਦਾ ਨਾਮ ਲਾਵੇ ਸੀ। ਲਾਵੇ ਦੀ ਨਸਲ ਯਾਨੀ ਬਨੀ ਲਾਵੇ ਨੂੰ ਯਹੂਦੀ ਕੌਮ ਦੇ ਮਰਕਜ਼ੀ ਇਬਾਦਤਖਾਨਾ ਯਾਨੀ ਹੈਕਲ ਵਿੱਚ ਕਾਹਿਨੋਂ ਦੇ ਨਾਲ ਮਿਲਕੇ ਮੁਖਤਲਿਫ਼ ਸੇਵਾਵਾਂ ਅੰਜਾਮ ਦੇਣ ਲਈ ਚੁਣਿਆ ਗਿਆ ਸੀ ( ਕਿਤਾਬ ਗਿਣਤੀ 5،6:3)। ਉਨ੍ਹਾਂ ਦੀਆਂ ਸੇਵਾਵਾਂ ਦੀ ਤਫਸੀਲ ਤੌਰੇਤ ਦੇ ਅਹਦਨਾਮਾ ਕਦੀਮ ਦੀ ਕਿਤਾਬ ਅਹਬਾਰ ਵਿੱਚ ਦਰਜ ਹਨ।

ਬਾਇਬਲ ਦੇ ਅਰਬੀ ਤਰਜੁਮਾ ਵਿੱਚ ਇਸ ਕਿਤਾਬ ਨੂੰ ਅਲਾਵੀਇਨ, ਲਾਵੇ ਦਾ ਬਹੁਵਚਨ ਅਤੇ ਅੰਗਰੇਜ਼ੀ ਤਰਜੁਮਾ ਵਿੱਚ Leviticus ਦਾ ਨਾਮ ਦਿੱਤਾ ਗਿਆ ਹੈ ਲੇਕਿਨ ਉਰਦੂ ਤਰਜੁਮਾ ਵਿੱਚ ਇਸਨੂੰ ਅਹਬਾਰ ਕਹਿ ਕੇ ਪੁਕਾਰਿਆ ਗਿਆ ਹੈ। ਇਹ ਲਫਜ ਹਬਰ (ਅਕਲਮੰਦ) ਦਾ ਬਹੁਵਚਨ ਹੈ। ਬਨੀ ਲਾਵੇ ਲਈ ਲਾਜ਼ਮ ਸੀ ਕਿ ਉਹ ਰਾਸਤ ਬਾਜੀ ਅਤੇ ਅਕਲਮੰਦੀ ਨੂੰ ਕੰਮ ਵਿੱਚ ਲਿਆਂਦੇ ਹੋਏ ਆਪਣੀ ਦੀਨੀ ਸੇਵਾਵਾਂ ਅੰਜਾਮ ਦੇਵੇ।

ਬਨੀ ਇਸਰਾਈਲ ਦਾ ਕਬੀਲਾ ਬਨੀ ਲਾਵੇ ਮਜ਼ਹਬੀ ਸੇਵਾਵਾਂ ਦੇ ਸਿਵਾ ਕੋਈ ਕੰਮ ਕਾਜ ਨਾ ਕਰਦਾ ਸੀ । ਇਸ ਦੇ ਇਵਜ ਵਿੱਚ ਬਨੀ ਇਸਰਾਈਲ ਦੇ ਬਾਕ਼ੀ ਗਿਆਰਾਂ ਕਬਾਇਲ ਬਨੀ ਲਾਵੇ ਨੂੰ ਉਸ਼ਰ ਜਾਂ ਆਪਣੀ ਆਮਦਨੀ ਦਾ ਦਸਵਾਂ ਹਿੱਸਾ ਦਿੰਦੇ ਸਨ । ਇਸ ਦੇ ਇਲਾਵਾ ਮਖ਼ਸੂਸ ਕੁਰਬਾਨੀਆਂ ਦਾ ਗੋਸ਼ਤ ਜਾਂ ਆਮ ਕੁਰਬਾਨੀਆਂ ਦਾ ਖ਼ਾਸ ਗੋਸ਼ਤ ਜਿਵੇਂ ਮੋਢੇ ਦਾ, ਉਹ ਵੀ ਬਨੀ ਲਾਵੇ ਦਾ ਹੱਕ ਹੁੰਦਾ ਸੀ। ਬਨੀ ਇਸਰਾਈਲ ਨੂੰ ਹੁਕਮ ਸੀ ਕਿ ਉਹ ਆਪਣੇ ਸ਼ਹਿਰਾਂ ਦੇ ਨਾਲ ਨਾਲ ਬਨੀ ਲਾਵੇ ਲਈ ਵੀ ਸ਼ਹਿਰ ਬਸਾਏ ਅਤੇ ਉਨ੍ਹਾਂ ਦੇ ਆਲੇ ਦੁਆਲੇ ਦੀ ਜ਼ਮੀਨ ਵੀ ਬਨੀ ਲਾਵੇ ਦੀ ਮਲਕੀਅਤ ਹੁੰਦੀ ਸੀ।

ਹਵਾਲੇ

Tags:

ਤੌਰਾਯਹੂਦੀ ਧਰਮ

🔥 Trending searches on Wiki ਪੰਜਾਬੀ:

ਮਾਲਵਾ (ਪੰਜਾਬ)ਦਸਤਾਰਮਟਕ ਹੁਲਾਰੇਮਨੁੱਖਡੇਕਸਾਹਿਬਜ਼ਾਦਾ ਅਜੀਤ ਸਿੰਘਜਪਾਨੀ ਭਾਸ਼ਾਰਬਿੰਦਰਨਾਥ ਟੈਗੋਰਸਰ ਜੋਗਿੰਦਰ ਸਿੰਘਭਗਤ ਰਵਿਦਾਸਜੰਗਲੀ ਜੀਵਰਹਿਤਨਾਮਾ ਭਾਈ ਦਇਆ ਰਾਮਅਰਸਤੂਨੰਦ ਲਾਲ ਨੂਰਪੁਰੀਗੁਰਚੇਤ ਚਿੱਤਰਕਾਰਜਸਵੰਤ ਸਿੰਘ ਨੇਕੀਮਹਿਮੂਦ ਗਜ਼ਨਵੀਰਾਣੀ ਅਨੂਧੰਦਾਜਗਦੀਪ ਸਿੰਘ ਕਾਕਾ ਬਰਾੜਚਾਦਰ ਹੇਠਲਾ ਬੰਦਾਲੂਆਮਾਤਾ ਸਾਹਿਬ ਕੌਰਪੰਜਾਬੀ ਨਾਟਕਸਾਉਣੀ ਦੀ ਫ਼ਸਲਪਾਕਿਸਤਾਨਅਕਾਲੀ ਫੂਲਾ ਸਿੰਘਬਾਬਾ ਬਕਾਲਾਹੁਮਾਯੂੰਗੁਰਬਖ਼ਸ਼ ਸਿੰਘ ਪ੍ਰੀਤਲੜੀਤੂੰ ਮੱਘਦਾ ਰਹੀਂ ਵੇ ਸੂਰਜਾਵਿਸਾਖੀਨਿੱਜਵਾਚਕ ਪੜਨਾਂਵਜਿਹਾਦਪੀਲੂਅਫ਼ਰੀਕਾਜੁਝਾਰਵਾਦਸੁਖਵੰਤ ਕੌਰ ਮਾਨਪੁਰਾਤਨ ਜਨਮ ਸਾਖੀਮੱਧਕਾਲੀਨ ਪੰਜਾਬੀ ਵਾਰਤਕਪੰਜਾਬ ਵਿਧਾਨ ਸਭਾਫੋਰਬਜ਼ਦੰਦਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਰਣਜੀਤ ਸਿੰਘ ਕੁੱਕੀ ਗਿੱਲਉਬਾਸੀਸੁਖ਼ਨਾ ਝੀਲਗੂਰੂ ਨਾਨਕ ਦੀ ਪਹਿਲੀ ਉਦਾਸੀਖ਼ਾਲਸਾਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧਮਤਾਨ ਸਾਹਿਬਇੰਡੋਨੇਸ਼ੀਆਵਾਕ ਦੀ ਪਰਿਭਾਸ਼ਾ ਅਤੇ ਕਿਸਮਾਂ15 ਅਗਸਤਭਾਈ ਤਾਰੂ ਸਿੰਘਪੰਜਾਬੀ ਸਾਹਿਤ ਦਾ ਇਤਿਹਾਸਸਿਕੰਦਰ ਲੋਧੀਵੇਦਬਾਬਾ ਦੀਪ ਸਿੰਘਪਹਿਲੀ ਸੰਸਾਰ ਜੰਗਊਧਮ ਸਿੰਘਮੰਜੀ ਪ੍ਰਥਾਬਵਾਸੀਰਪਰਨੀਤ ਕੌਰਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਕੰਜਕਾਂਮੌਲਿਕ ਅਧਿਕਾਰਡਰਾਮਾਪ੍ਰੀਤਲੜੀਸੁਹਾਗਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਰਸ ਸੰਪ੍ਦਾਇ (ਸਥਾਈ ਅਤੇ ਸੰਚਾਰੀ ਭਾਵ)ਸਿੱਖ ਧਰਮਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਜੜ੍ਹੀ-ਬੂਟੀਪੰਜਾਬੀ ਅਖ਼ਬਾਰਨਿਬੰਧ ਅਤੇ ਲੇਖ🡆 More