ਰੋਮੀਓ ਜੂਲੀਅਟ ਵਿਲੀਅਮ ਸ਼ੇਕਸਪੀਅਰ ਦਾ ਕੁੜੀ ਮੁੰਡੇ ਦੀ ਪ੍ਰੇਮ ਕਹਾਣੀ ਬਾਰੇ ਆਪਣੇ ਕੈਰੀਅਰ ਦੇ ਸ਼ੁਰੂ ਵਿੱਚ ਹੀ ਲਿਖਿਆ ਇੱਕ ਦੁਖਾਂਤ ਨਾਟਕ ਹੈ। ਖ਼ਾਨਦਾਨੀ ਵੈਰ ਪ੍ਰੇਮੀਆਂ ਦੇ ਰਾਹ ਵਿੱਚ ਰੁਕਾਵਟ ਹੈ ਜਿਸ ਕਾਰਨ ਅੰਤ ਦੋਨੋਂ ਪ੍ਰੇਮੀ ਮੌਤ ਨੂੰ ਪ੍ਰਣਾ ਲੈਂਦੇ ਹਨ। ਸ਼ੇਕਸਪੀਅਰ ਨੇ ਇਸ ਡਰਾਮੇ ਵਿੱਚ ਯੂਨਾਨੀ ਨਾਟਕ ਦੀ ਪ੍ਰਸਤਾਵਨਾ-ਸ਼ੈਲੀ ਦਾ ਸਹਾਰਾ ਲਿਆ ਹੈ, ਤਾਂਕਿ ਕਥਾ ਦੀ ਲੜੀ ਨੂੰ ਉਹ ਜੋੜ ਸਕੇ। ਨਾਟਕ ਵਜੋਂ ਇਸਨੂੰ ਬਹੁਤ ਉੱਚਕੋਟੀ ਦਾ ਨਹੀਂ ਮੰਨਿਆ ਜਾਂਦਾ, ਕਿਉਂਕਿ ਪਾਤਰ-ਚਿਤਰਣ ਵਿੱਚ ਉਸਨੇ ਜੋ ਅੰਤਰ-ਵਿਅਥਾ ਆਪਣੇ ਹੈਮਲੇਟ, ਮੈਕਬੇਥ ਅਤੇ ਸਮਰਾਟ ਲੀਅਰ ਨਾਮਕ ਨਾਟਕਾਂ ਵਿੱਚ ਵਖਾਈ ਹੈ, ਉਹ ਇਸ ਵਿੱਚ ਨਹੀਂ ਹੈ।
ਸ਼ੇਕਸਪੀਅਰ ਦੀ ਇਹ ਕਹਾਣੀ ਉੱਤਰੀ ਇਟਲੀ ਦੇ ਸ਼ਹਿਰ ਵੇਰੋਨਾ ਵਿੱਚ ਵਾਪਰਦੀ ਹੈ। ਕਥਾ ਦੀ ਨਾਇਕਾ ਹੈ ਜੂਲੀਅਟ ਹੈ, ਜੋ ਇੱਕ ਰਈਸ ਪਰਵਾਰ ਦੀ ਨਵਯੁਵਤੀ ਹੈ। ਦੂਜੇ ਪਾਸੇ ਰੋਮੀਓ ਵੀ ਅਮੀਰ ਪਰਵਾਰ ਦਾ ਹੈ। ਦੋਨਾਂ ਪਰਵਾਰਾਂ ਦੇ ਵਿੱਚ ਵਿੱਚ ਪੁਰਾਣੀ ਖਾਨਦਾਨੀ ਦੁਸ਼ਮਣੀ ਹੈ, ਫਿਰ ਵੀ ਰੋਮੀਓ ਨੂੰ ਜੂਲੀਅਟ ਨਾਲ ਪ੍ਰੇਮ ਹੋ ਜਾਂਦਾ ਹੈ। ਨਵਯੁਵਕਾਂ ਦੇ ਇੱਕ ਝਗੜੇ ਵਿੱਚ, ਰੋਮੀਓ ਦੀ ਲੜਾਈ ਜੂਲੀਅਟ ਦੇ ਪਰਵਾਰ ਦੇ ਇੱਕ ਨੌਜਵਾਨ ਨਾਲ ਹੁੰਦੀ ਹੈ ਅਤੇ ਲੜਾਈ ਵਿੱਚ ਉਹ ਨੌਜਵਾਨ ਮਾਰਿਆ ਜਾਂਦਾ ਹੈ। ਇਸਦੀ ਵਜ੍ਹਾ ਨਾਲ ਜੂਲੀਅਟ ਦੇ ਪਰਵਾਰ ਵਿੱਚ ਰੋਮੀਓ ਦੇ ਪ੍ਰਤੀ ਨਫਰਤ ਹੋਰ ਵੀ ਵੱਧ ਜਾਂਦੀ ਹੈ। ਜੂਲੀਅਟ ਨੂੰ ਉਸਦਾ ਇੱਕ ਪਾਦਰੀ ਮਿੱਤਰ ਭੱਜਣ ਦੀ ਚਾਲ ਦੱਸਦਾ ਹੈ। ਜੂਲੀਅਟ ਇੱਕ ਦਵਾਈ ਖਾ ਕੇ ਸੌਂ ਜਾਂਦੀ ਹੈ, ਜਿਸਤੋਂ ਲੱਗਦਾ ਹੈ ਕਿ ਜੂਲੀਅਟ ਮਰ ਗਈ। ਗਿਰਜਾ ਘਰ ਵਿੱਚ ਉਸਦੇ ਸਰੀਰ ਨੂੰ ਛੱਡ ਕੇ ਮੌਂਟੈਗਿਊ ਪਰਵਾਰ ਚਲਾ ਜਾਂਦਾ ਹੈ। ਅਚਾਨਕ ਰੋਮੀਓ ਵਾਪਸ ਆਉਂਦਾ ਹੈ ਤਾਂ ਸਮਾਚਾਰ ਸੁਣਦਾ ਹੈ ਕਿ ਜੂਲੀਅਟ ਮਰ ਗਈ, ਉਥੇ ਹੀ ਗਿਰਜਾ ਘਰ ਵਿੱਚ ਸੋਈ ਜੂਲੀਅਟ ਦੇ ਕੋਲ ਉਹ ਆਤਮਹੱਤਿਆ ਕਰ ਲੈਂਦਾ ਹੈ। ਦਵਾਈ ਦਾ ਅਸਰ ਖ਼ਤਮ ਹੋਣ ਉੱਤੇ ਜੂਲੀਅਟ ਜਾਗਦੀ ਹੈ। ਮੋਏ ਰੋਮੀਓ ਨੂੰ ਵੇਖ ਕੇ ਉਹ ਵੀ ਆਤਮਹੱਤਿਆ ਕਰ ਲੈਂਦੀ ਹੈ।
This article uses material from the Wikipedia ਪੰਜਾਬੀ article ਰੋਮੀਓ ਜੂਲੀਅਟ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.