ਰੋਮ: ਇਟਲੀ ਦੀ ਰਾਜਧਾਨੀ

ਰੋਮ (Italian: Roma ਉਚਾਰਨ  ( ਸੁਣੋ); ਲਾਤੀਨੀ: Error: }: text has italic markup (help)) ਇਟਲੀ ਵਿੱਚ ਇੱਕ ਸ਼ਹਿਰ ਅਤੇ ਵਿਸ਼ੇਸ਼ ਪਰਗਣਾ ਜਾਂ ਕਮਿਊਨ (Roma Capitale)। ਇਹ ਇਟਲੀ ਅਤੇ ਲਾਜ਼ੀਓ (ਲਾਤੀਨੀ: Latium) ਇਲਾਕਾ ਦੀ ਰਾਜਧਾਨੀ ਵੀ ਹੈ। 1,285.3 ਵਰਗ ਕਿ.ਮੀ.

ਦੇ ਰਕਬਾ ਵਿੱਚ 28 ਲੱਖ ਦੀ ਅਬਾਦੀ ਨਾਲ਼ ਇਹ ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਪਰਗਣਾ ਹੈ ਅਤੇ ਯੂਰਪੀ ਸੰਘ ਦਾ ਚੌਥਾ ਸਭ ਤੋਂ ਵੱਧ ਸ਼ਹਿਰੀ ਹੱਦਾਂ ਅੰਦਰਲੀ ਅਬਾਦੀ ਵਾਲਾ ਸ਼ਹਿਰ ਹੈ। ਰੋਮ ਮਹਾਂਨਗਰੀ ਇਲਾਕਾ ਵਿੱਚ 32 ਤੋਂ 38 ਲੱਖ ਲੋਕ ਰਹਿੰਦੇ ਹਨ। ਇਹ ਸ਼ਹਿਰ ਇਤਾਲਵੀ ਪਰਾਇਦੀਪ ਦੇ ਮੱਧ-ਪੱਛਮੀ ਹਿੱਸੇ ਵਿੱਚ ਲਾਜ਼ੀਓ ਇਲਾਕਾ ਵਿੱਚ ਤੀਬੇਰ ਦਰਿਆ ਦੇ ਕੰਢੇ ਉੱਤੇ ਸਥਿੱਤ ਹੈ। ਰੋਮ ਨੂੰ ਕਵੀਆਂ ਅਤੇ ਲੇਖਕਾਂ ਵੱਲੋਂ "ਸਦੀਵੀ ਸ਼ਹਿਰ" ਕਿਹਾ ਗਿਆ ਹੈ। ਰੋਮ ਨੇ ‘ਵੈਟੀਕਨ ਸ਼ਹਿਰ’ ਨੂੰ ਆਪਣੇ ਕਲਾਵੇ ਵਿੱਚ ਸਮੋਇਆ ਹੋਇਆ ਹੈ। ਰੋਮ ਨੇ ਆਪਣੇ ਗਲੋਬਲ ਸਿਟੀ ਹੋਣ ਦਾ ਮਾਣ ਲਗਾਤਾਰ ਕਾਇਮ ਰੱਖਿਆ ਹੈ। ਇੱਥੋਂ ਦੇ ਇਤਿਹਾਸਕ ਸਥਾਨਾਂ ਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤੀ ਸਮਾਰਕ ਦਾ ਦਰਜਾ ਦਿੱਤਾ ਗਿਆ ਹੈ। ਸੰਸਕ੍ਰਿਤੀ, ਕਲਾ, ਫੈਸ਼ਨ ਆਦਿ ਦੇ ਆਧਾਰ ’ਤੇ ਰੋਮ ਦੀ ਤੁਲਨਾ ਸਿਰਫ਼ ਪੈਰਿਸ ਨਾਲ ਹੀ ਕੀਤੀ ਜਾ ਸਕਦੀ ਹੈ। ਰੋਮ ਨੂੰ ਪੱਛਮੀ ਸੱਭਿਅਤਾ ਦੇ ਜਨਮਦਾਤਾਵਾਂ ਵਿੱਚੋਂ ਮੋਢੀ ਸਥਾਨ ਮੰਨਿਆ ਗਿਆ ਹੈ।

ਰੋਮ

ਇਤਿਹਾਸ

ਰੋਮ ਦਾ ਇਤਿਹਾਸਕ ਪਿਛੋਕੜ ਢਾਈ ਹਜ਼ਾਰ ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਰੋਮੂਲਸ ਤੇ ਰੇਮੂਸ ਦੋ ਜੌੜੇ ਭਰਾਵਾਂ ਨੇ ਵੱਡੇ ਹੋ ਕੇ ਇੱਕ ਸ਼ਹਿਰ ਦਾ ਨਿਰਮਾਣ ਕਰਨ ਦਾ ਫ਼ੈਸਲਾ ਕੀਤਾ ਪਰ ਕਿਸੇ ਤਕਰਾਰ ਵਿੱਚ ਉਲਝ ਕੇ ਰੋਮੂਲਸ ਨੇ ਆਪਣੇ ਭਰਾ ਰੇਮੂਸ ਦਾ ਕਤਲ ਕਰ ਦਿੱਤਾ। ਇਹ ਘਟਨਾ 753 ਈਸਾ ਪੂਰਵ ਦੌਰਾਨ ਵਾਪਰੀ ਜਿਸ ਸਮੇਂ ਰੋਮ ਦੀ ਬੁਨਿਆਦ ਰੱਖੀ ਗਈ। ਮੁੱਢਲੀ ਬਸਤੀ ਉਪਰ ਸਲਤਨਤ ਦੇ ਸੱਤ ਰੋਮਨ ਰਾਜਿਆਂ ਦੁਆਰਾ ਕ੍ਰਮਵਾਰ ਰਾਜ ਕੀਤਾ ਗਿਆ। ਇਸ ਉਪਰੰਤ 510 ਈਸਾ ਪੂਰਵ ਤੋਂ ਇਸ ਨੂੰ ਰਿਪਬਲਿਕ ਦਾ ਦਰਜਾ ਹਾਸਲ ਹੋਇਆ ਤੇ ਅਖੀਰ ਵਿੱਚ 27 ਈਸਾ ਪੂਰਵ ਤੋਂ ਰੋਮਨ ਬਾਦਸ਼ਾਹੀ ਸਥਾਪਤ ਹੋਈ। ਰੋਮ 'ਤੇ ਸਿਰਫ਼ ਇੱਕ ਵਾਰ 386 ਈਸਾ ਪੂਰਵ ਦੌਰਾਨ ਰੋਮ ਉਪਰ ਗਾਲਜ਼ ਦਾ ਕਬਜ਼ਾ ਹੋਇਆ। ਗਾਲਜ਼ ਨੇ ਰੋਮਨਾਂ ਨੂੰ ਇੱਕ ਤਜਵੀਜ਼ ਰਾਹੀਂ 1000 ਪੌਂਡ ਸੋਨਾ ਦੇ ਕੇ ਰੋਮ ਨੂੰ ਵਾਪਸ ਲੈਣ ਦੀ ਸਲਾਹ ਦਿੱਤੀ ਜੋ ਗ਼ੈਰਤਮੰਦ ਲੋਕਾਂ ਨੇ ਠੁਕਰਾ ਦਿੱਤੀ। ਉਨ੍ਹਾਂ ਨੇ ਬਹਾਦਰੀ ਤੇ ਵਿਸ਼ਵਾਸ ਨਾਲ ਲੜਾਈ ਲੜ ਕੇ ਉਸੇ ਸਾਲ ਹੀ ਰੋਮ ਨੂੰ ਆਜ਼ਾਦ ਕਰਵਾਇਆ। ਰੋਮ 509 ਈਸਾ ਪੂਰਵ ਅੰਦਰ ਰਿਪਬਲਿਕ ਸਥਾਪਤ ਹੋਇਆ ਜੋ ਸ਼ਕਤੀਸ਼ਾਲੀ, ਅਮੀਰ ਅਤੇ ਅਟੱਲ ਸਾਬਤ ਹੋਇਆ। ਰੋਮਨ ਸਾਮਰਾਜ ਦੀ ਬੁਨਿਆਦ ਬਾਦਸ਼ਾਹ ਅਗਸਤਾਸ ਦੁਆਰਾ 63 ਈਸਾ ਪੂਰਵ ਰੱਖੀ ਗਈ। ਅਗਸਤਾਸ ਨੇ ਭਾਵੇਂ ਬਾਦਸ਼ਾਹਤ ਦਾ ਮੁੱਢ ਬੰਨ੍ਹਿਆ ਪਰ ਉਸ ਨੇ ਵੱਡੇ ਪੈਮਾਨੇ ’ਤੇ ਸਮਾਜਿਕ, ਰਾਜਨੀਤਕ ਅਤੇ ਆਰਥਿਕ ਸੁਧਾਰ ਸ਼ੁਰੂ ਕੀਤੇ ਅਤੇ ਰੋਮ ਵਿਖੇ ਵਿਲੱਖਣ, ਆਲੀਸ਼ਾਨ ਤੇ ਟਿਕਾਊ ਇਮਾਰਤਾਂ ਦਾ ਨਿਰਮਾਣ ਕੀਤਾ ਗਿਆ। ਬਾਦਸ਼ਾਹ ਅਗਸਤਾਸ ਕਲਾ ਦਾ ਸਰਪ੍ਰਸਤ ਸੀ। ਉਸ ਦੇ ਦਰਬਾਰ ਵਿੱਚ ਵਰਜ਼ਿਲ, ਹੋਰੇਸ ਅਤੇ ਪਰੋਪਰਟੀਅਸ ਵਰਗੇ ਨਾਮੀ ਕਵੀਆਂ ਨੂੰ ਇੱਜ਼ਤ-ਮਾਣ ਦਿੱਤਾ ਜਾਂਦਾ ਸੀ। ਇਸ ’ਤੇ ਦੋ ਸੌ ਸਾਲਾਂ ਦੌਰਾਨ ਟਿਬਰੀਅਸ, ਕਲੀਗੁਲਾ, ਨੀਰੋ, ਟਰਾਜਨ ਅਤੇ ਹਦਰੀਅਨ ਵਰਗੇ ਹੁਕਮਰਾਨਾਂ ਨੇ ਰਾਜ ਕੀਤਾ। ਨੀਰੋ ਅੱਯਾਸ਼, ਫ਼ਜੂਲਖ਼ਰਚ ਅਤੇ ਜ਼ੁਲਮ ਕਰਨ ਵਾਲੇ ਰਾਜਾ 18-19 ਜੁਲਾਈ 64 ਨੂੰ ਬੰਸਰੀ ਵਜਾ ਰਿਹਾ ਸੀ ਜਦੋਂਕਿ ਰੋਮ ਸੜ ਰਿਹਾ ਸੀ।

ਦੇਖਣਯੋਗ ਥਾਵਾਂ

ਰੋਮ ਦਾ ਵੈਟੀਕਨ ਅਜਾਇਬਘਰ ਅਤੇ ਕੋਲੋਸੀਅਮ ਐਂਫੀਥਿਏਟਰ ਵਿਸ਼ਵ ਦਾ ਵਧੀਆ ਸੈਲਾਨੀ ਕੇਂਦਰ ਹੈ।

ਮੌਸਮ ਅਤੇ ਆਬੋ ਹਵਾ

ਰੋਮ ਰੂਮੀ ਸਮੁੰਦਰ ਦੇ ਕੰਢੇ ਤੇ ਸਥਿਤ ਹੈ ਅਤੇ ਸਮੁੰਦਰ ਤੋਂ ਨਜ਼ਦੀਕੀ ਉਸਦਾ ਆਬ ਵਹਵਾ ਨੂੰ ਖੁਸ਼ਗਵਾਰ ਬਣਾ ਦਿੰਦੀ ਹੈ । ਪਰ ਪਿਛਲੇ ਕੁਝ ਦਹਾਕਿਆਂ ਤੋਂ ਮੌਸਮ ਦੇ ਗਰਮ ਹੋਣ ਦੇ ਇਸ਼ਾਰੇ ਮਿਲ ਰਹੇ ਹਨ । ਅਪ੍ਰੈਲ ਤੋਂ ਜੂਨ ਤੱਕ ਮੌਸਮ ਖ਼ੁਸ਼ਗਵਾਰ ਰਹਿੰਦਾ ਹੈ ਅ ਤੇ ਅੱਧ ਸਤੰਬਰ ਤੋਂ ਅਕਤੂਬਰ ਤੱਕ ਰਹਿੰਦਾ ਹੈ । ਅਗਸਤ ਦੇ ਦਿਨਾਂ ਚ ਗਰਮੀ ਵੱਧ ਜਾਂਦੀ ਹੈ ਅਤੇ ਦਿਨ ਨੂੰ ਤਾਪਮਾਨ 35 ਡਿਗਰੀ ਸੈਂਟੀਗ੍ਰੇਡ ਤੱਕ ਹੋ ਜਾਂਦਾ ਹੈ । ਆਮ ਤੌਰ ਤੇ ਅਗਸਤ ਚ ਕਾਰੋਬਾਰ ਬੰਦ ਹੋ ਜਾਂਦੇ ਨੇਂ ਤੇ ਰੂਮੀ ਲੋਕ ਛੁੱਟੀਆਂ ਗੁਜ਼ਾਰਨ ਲਈ ਘੁੰਮਣ ਫਿਰਨ ਲਈ ਚਲੇ ਜਾਂਦੇ ਹਨ । ਵਕਤ ਦੇ ਨਾਲ਼ ਨਾਲ਼ ਇਸ ਰਵਾਇਤ ਚ ਵੀ ਤਬਦੀਲੀ ਆ ਰਹੀ ਹੈ ਅਤੇ ਹੁਣ ਅਗਸਤ ਵੀ ਸ਼ਹਿਰ ਖੁੱਲਾ ਰਹਿੰਦਾ ਹੈ । ਦਸੰਬਰ ਦੇ ਦਿਨਾ ਵਿਚ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਂਟੀਗ੍ਰੇਡ ਰਹਿੰਦਾ ਹੈ ।

ਹਕੂਮਤ ਤੇ ਸਿਆਸਤ

ਇਟਲੀ ਚ ਰੋਮ ਨੂੰ ਕਮਿਊਂਨ ਦਾ ਦਰਜਾ ਦਿੱਤਾ ਗਿਆ ਹੈ । ਇਸਤੋਂ ਇਲਾਵਾ ਰੋਮ ਇਟਲੀ ਦੇ ਦਸ ਇਲਾਕਿਆਂ ਦਾ ਸਦਰ ਮੁਕਾਮ ਹੈ । ਰੂਮ ਦੇ ਮੌਜੂਦਾ ਮੇਅਰ ਵਾਲਤਰ ਵੀਲਰ ਵੰਨੀ ਹਨ ਜਿਹੜੇ ਪਹਿਲੀ ਵਾਰ 2001 ਵਿੱਚ. ਚ ਚੁਣੇ ਗਏ ਸੀ । ਇਟਲੀ ਚ ਜਾਰੀ ਮੌਜੂਦਾ ਸਿਆਸੀ ਬਹਿਸ ਵਿਚ ਰੋਮ ਨੂੰ ਵਿਸ਼ੇਸ਼ ਹੱਕ ਅਤੇ ਮੁਖਤਿਆਰ ਦੇਣ ਦੀ ਤਜ਼ਵੀਜ਼ ਚਲ ਰਹੀ ਹੈ ।

ਰੋਮ ਦੀਆਂ ਵਿਸ਼ੇਸ਼ਤਾਂਵਾਂ ਵਿਚੋਂ ਇਕ ਜਿਹੜੀ ਉਸਨੂੰ ਦੂਜੇ ਸ਼ਹਿਰਾਂ ਤੋਂ ਵਿਲਖਣ ਬਣਾਉਂਦੀ ਹੈ ,ਉਹ ਸ਼ਹਿਰ ਦੇ ਅੰਦਰ ਮੌਜੂਦ 2 ਆਜ਼ਾਦ ਖ਼ੁਦ ਮੁਖ਼ਤਾਰ ਰਿਆਸਤਾਂ ਹਨ । ਇਨ੍ਹਾਂ ਚੋਂ ਇਕ ਵੈਟੀਕਨ ਸਿਟੀ ਹੈ ਤੇ ਦੂਜੀ ਸਾਵਰਨ ਮਲਟਰਕ ਆਡਰ ਆਫ਼ ਮਾਲਟਾ ਹੈ , ਜਿਨ੍ਹਾਂ ਨੇ 1798ਈ. ਚ ਨਿਪੋਲੀਅਨ ਦੇ ਮਾਲਟਾ ਫ਼ਤਿਹ ਕਰਨ ਦੇ ਬਾਅਦ 1834ਈ. ਚ ਰੂਮ ਚ ਪਨਾਹ ਲਈ ਸੀ ।

ਆਲਮੀ ਤਾਅਲੁਕ

ਰੋਮ ਰਵਾਇਤੀ ਤੌਰ ਤੇ ਯੂਰਪੀ ਸਿਆਸਤ ਵਿਚ ਸਰਗਰਮ ਭੂਮਿਕਾ ਅਦਾ ਕਰਦਾ ਰਿਹਾ ਹੈ । 1957ਈ. ਸ਼ਹਿਰ ਨੇ ਰੂਮ ਦੀ ਮੇਜ਼ਬਾਨੀ ਕੀਤੀ , ਜਿਸ ਚ ਮੌਜੂਦਾ ਯੂਰਪੀ ਯੂਨੀਅਨ ਦੀ ਨੀਹ ਰੱਖੀ । ਉਸਤੋਂ ਇਲਾਵਾ 2004ਈ. ਚ ਯੂਰਪੀ ਆਈਨ ਤੇ ਬਾਜ਼ਾਬਤਾ ਦਸਤਖ਼ਤ ਕਰਨ ਦਾ ਇਜਲਾਸ ਵੀ ਰੋਮ ਵਿਚ ਹੋਇਆ । ਸ਼ਹਿਰ ਚ ਕਈ ਆਲਮੀ ਪਧਰ ਦੇ ਅਦਾਰੇ ਅਤੇ ਕਾਰੋਬਾਰੀ ਦਫ਼ਤਰ ਹਨ ।


ਧਰਮ

ਮੁਢ ਕਦੀਮ ਚ ਰੂਮੀ ਮਜ਼ਹਬ ਜਾਂ ਇਤਾਲਵੀ ਜ਼ਬਾਨ ਚ " ਰੀਲੀਜੋ ਰੋਮਾਣਾ" ਅਹਿਮ ਮਜ਼ਹਬ ਸੀ ਪਰ ਬਾਅਦ ਚ ਦੂਜੇ ਹੋਰ ਮਜ਼ਹਬ ਵੀ ਆਏ। ਇਥੇ ਈਸਾਈਅਤ , ਜਿਸਨੂੰ ਪਹਿਲਾਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ , ਉਥੇ ਆਈ ਤੇ ਚੌਥੀ ਸਦੀ ਈਸਵੀ ਦੇ ਸ਼ੁਰੂ ਚ ਕਾਫ਼ੀ ਫੈਲ ਚੁੱਕੀ ਸੀ ਤੇ 373ਈ. ਚ ਕੋਨਸਤੀਨਤਾਇਨ ਉਲ ਦੇ ਅਹਿਦ ਚ ਉਸ ਨੂੰ ਕਨੂੰਨੀ ਦਰਜਾ ਹਾਸਲ ਹੋ ਗਿਆ । 380ਈ. ਚ ਈਸਾਈਅਤ ਨੂੰ ਸਲਤਨਤ ਦਾ ਮਜ਼ਹਬ ਕਰਾਰ ਦਿੱਤਾ ਗਿਆ , ਜਿਸ ਨਾਲ਼ ਉਸਨੂੰ ਹੋਰ ਵੱਧ ਵਧਣ ਦਾ ਮੌਕਾ ਮਿਲਿਆ।

ਹਵਾਲੇ

Tags:

ਰੋਮ ਇਤਿਹਾਸਰੋਮ ਦੇਖਣਯੋਗ ਥਾਵਾਂਰੋਮ ਮੌਸਮ ਅਤੇ ਆਬੋ ਹਵਾਰੋਮ ਹਕੂਮਤ ਤੇ ਸਿਆਸਤਰੋਮ ਆਲਮੀ ਤਾਅਲੁਕਰੋਮ ਧਰਮਰੋਮ ਹਵਾਲੇਰੋਮIt-Roma.oggਇਟਲੀਤਸਵੀਰ:It-Roma.oggਮਦਦ:ਇਤਾਲਵੀ ਲਈ IPAਲਾਤੀਨੀ ਭਾਸ਼ਾਵੈਟੀਕਨ ਸ਼ਹਿਰ

🔥 Trending searches on Wiki ਪੰਜਾਬੀ:

ਗ਼ੁਲਾਮ ਮੁਹੰਮਦ ਸ਼ੇਖ਼ਮਿਡ-ਡੇਅ-ਮੀਲ ਸਕੀਮਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਰਾਮਗੜ੍ਹੀਆ ਮਿਸਲਮਹਿੰਗਾਈਪੰਜਾਬੀ ਆਲੋਚਨਾਗੁਰੂ ਗੋਬਿੰਦ ਸਿੰਘਕਲ ਯੁੱਗਹੀਰ ਰਾਂਝਾਪਾਊਂਡ ਸਟਰਲਿੰਗਸੀ.ਐਸ.ਐਸਅਲੋਪ ਹੋ ਰਿਹਾ ਪੰਜਾਬੀ ਵਿਰਸਾਸੁਖਵੰਤ ਕੌਰ ਮਾਨਪੰਜਾਬ, ਭਾਰਤ ਦੇ ਜ਼ਿਲ੍ਹੇਅਮਰ ਸਿੰਘ ਚਮਕੀਲਾਨਾਵਲ2024 ਫਾਰਸ ਦੀ ਖਾੜੀ ਦੇ ਹੜ੍ਹਪੰਜਾਬ ਦੀਆਂ ਵਿਰਾਸਤੀ ਖੇਡਾਂਸ਼ੇਰ ਸ਼ਾਹ ਸੂਰੀਸਫ਼ਰਨਾਮਾਸਿੰਘਪੰਜਾਬੀ ਕਹਾਣੀਤਾਸ ਦੀ ਆਦਤਸ਼ਬਦਸਾਉਣੀ ਦੀ ਫ਼ਸਲਵਲਾਦੀਮੀਰ ਪ੍ਰਾਪਕਾਰਕਜਰਨੈਲ ਸਿੰਘ ਭਿੰਡਰਾਂਵਾਲੇਜੈਵਲਿਨ ਥਰੋਅ1680 ਦਾ ਦਹਾਕਾਭਾਰਤ ਦਾ ਆਜ਼ਾਦੀ ਸੰਗਰਾਮਮਿੱਟੀਸੂਰਜ ਮੰਡਲਗਰਾਮ ਦਿਉਤੇਜੱਸਾ ਸਿੰਘ ਰਾਮਗੜ੍ਹੀਆਕੇਰਲਮਜ਼੍ਹਬੀ ਸਿੱਖਕ੍ਰਿਕਟਟੀਬੀਦੁੱਧਜਪੁਜੀ ਸਾਹਿਬਹੁਸ਼ਿਆਰਪੁਰ (ਲੋਕ ਸਭਾ ਚੋਣ-ਹਲਕਾ)ਪੰਜਾਬ ਰਾਜ ਚੋਣ ਕਮਿਸ਼ਨਅਨੰਦ ਸਾਹਿਬਬਠਿੰਡਾਅੰਮੀ ਨੂੰ ਕੀ ਹੋ ਗਿਆਗੂਰੂ ਨਾਨਕ ਦੀ ਪਹਿਲੀ ਉਦਾਸੀਲਾਇਬ੍ਰੇਰੀਮੁੱਖ ਸਫ਼ਾਕੀੜੀਮਾਂਜਗਦੀਸ਼ ਚੰਦਰ ਬੋਸਅਰਦਾਸਰਾਜ ਸਭਾਖੋਜਵਿਕੀਮੀਡੀਆ ਸੰਸਥਾਚਿਸ਼ਤੀ ਸੰਪਰਦਾਭਾਰਤਮੋਰਪੁਆਧੀ ਸੱਭਿਆਚਾਰਲੁਧਿਆਣਾਰਾਗ ਭੈਰਵੀਮੂਲ ਮੰਤਰਕਾਜਲ ਅਗਰਵਾਲਅਕਬਰਦਖਣੀ ਓਅੰਕਾਰਸੁਜਾਨ ਸਿੰਘਭਾਰਤ ਦਾ ਸੰਵਿਧਾਨਸੰਸਾਰੀਕਰਨਮੜ੍ਹੀ ਦਾ ਦੀਵਾ2024 ਵਿੱਚ ਹੁਆਲਿਅਨ ਵਿਖੇ ਭੂਚਾਲਪੰਜਾਬ ਦੇ ਲੋਕ-ਨਾਚਪੰਜਾਬੀ ਬੁਝਾਰਤਾਂਅਧਿਆਪਕ ਦਿਵਸਾਂ ਦੀ ਸੂਚੀਮੇਰਾ ਦਾਗ਼ਿਸਤਾਨ🡆 More