ਰੂਹਾਨੀਅਤ: ਦਾਰਸ਼ਨਿਕ ਅਤੇ ਧਰਮ ਸ਼ਾਸਤਰੀ ਸ਼ਬਦ

ਅਧਿਆਤਮਿਕਤਾ ਜਾਂ ਰੂਹਾਨੀਅਤ (spirituality) ਦਾ ਅਰਥ ਸਮੇਂ ਦੇ ਨਾਲ ਵਿਕਸਤ ਹੋਇਆ ਅਤੇ ਫੈਲਿਆ ਹੈ, ਅਤੇ ਇਸ ਦੇ ਇਕ ਦੂਜੇ ਦੇ ਮੁਤਵਾਜੀ ਵੱਖ ਵੱਖ ਭਾਵ-ਰੰਗ ਲੱਭੇ ਜਾ ਸਕਦੇ ਹਨ।

ਰਵਾਇਤੀ ਤੌਰ ਤੇ, ਰੂਹਾਨੀਅਤ ਪੁਨਰ-ਗਠਨ ਦੀ ਇੱਕ ਧਾਰਮਿਕ ਪ੍ਰਕਿਰਿਆ ਦੀ ਲਖਾਇਕ ਹੈ ਜਿਸਦਾ ਉਦੇਸ਼ "ਮਨੁੱਖ ਦੀ ਮੂਲ ਸ਼ਕਲ ਨੂੰ ਮੁੜ ਪ੍ਰਾਪਤ ਕਰਨਾ ਹੈ", ਜੋ " ਪ੍ਰਮਾਤਮਾ ਦੇ ਸਰੂਪ ਉੱਤੇ" ਅਧਾਰਿਤ ਹੋਵੇ, ਜਿਸ ਤਰ੍ਹਾਂ ਦੁਨੀਆਂ ਦੇ ਧਰਮਾਂ ਦੇ ਸੰਸਥਾਪਕਾਂ ਅਤੇ ਪਵਿੱਤਰ ਗ੍ਰੰਥਾਂ ਵਿੱਚ ਚਿਤਵਿਆ ਗਿਆ ਹੈ। ਇਹ ਸ਼ਬਦ ਮੁਢਲੇ ਈਸਾਈ ਧਰਮ ਅੰਦਰ ਪਵਿੱਤਰ ਆਤਮਾ ਵੱਲ ਰੁਚਿਤ ਜੀਵਨ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਸੀ ਅਤੇ ਮੱਧ ਯੁੱਗ ਦੇ ਅੰਤਲੇ ਸਾਲਾਂ ਦੌਰਾਨ ਇਹ ਚੌੜੇਰਾ ਹੋਇਆ ਸੀ ਤਾਂ ਜੋ ਜਿੰਦਗੀ ਦੇ ਮਾਨਸਿਕ ਪਹਿਲੂਆਂ ਨੂੰ ਇਸ ਸ਼ਾਮਲ ਕੀਤਾ ਜਾ ਸਕਦਾ।

ਅਜੋਕੇ ਸਮੇਂ ਵਿੱਚ, ਇਹ ਸ਼ਬਦ ਦੂਜੀਆਂ ਧਾਰਮਿਕ ਪਰੰਪਰਾਵਾਂ ਵਿੱਚ ਅਤੇ ਵਿਆਪਕ ਅਨੁਭਵ, ਜਿਸ ਵਿੱਚ ਕਈ ਪਰੰਪਰਾਵਾਂ ਅਤੇ ਧਾਰਮਿਕ ਪਰੰਪਰਾਵਾਂ ਸ਼ਾਮਲ ਹਨ ਦੀ ਵਿਆਖਿਆ ਕਰਨ ਲਈ ਮੋਕਲਾ ਹੋ ਗਿਆ। ਆਧੁਨਿਕ ਵਰਤੋਂ ਇਕ ਪਵਿੱਤਰ ਆਯਾਮ ਦੇ ਵਿਅਕਤੀਗਤ ਅਨੁਭਵ ਦੀ ਅਤੇ "ਡੂੰਘੀਆਂ ਕਦਰਾਂ ਕੀਮਤਾਂ ਅਤੇ ਉਨ੍ਹਾਂ ਅਰਥਾਂ ਦੀ ਲਖਾਇਕ ਹੈ, ਜਿਨ੍ਹਾਂ ਅਨੁਸਾਰ ਲੋਕ, ਅਕਸਰ ਇੱਕ ਅਜਿਹੇ ਪ੍ਰਸੰਗ ਵਿੱਚ ਰਹਿੰਦੇ ਹਨ, ਜੋ ਸੰਗਠਿਤ ਧਾਰਮਿਕ ਸੰਸਥਾਵਾਂ ਤੋਂ ਵੱਖ ਹੁੰਦਾ ਹੈ, ਜਿਵੇਂ ਕਿ ਅਲੌਕਿਕ (ਜਾਣੇ-ਪਛਾਣੇ ਅਤੇ ਵੇਖਣ ਯੋਗ ਤੋਂ ਪਰੇ) ਦਾ ਖੇਤਰ, ਨਿਜੀ ਵਿਕਾਸ, ਅੰਤਮ ਜਾਂ ਪਵਿੱਤਰ ਅਰਥ ਦੀ ਭਾਲ ਧਾਰਮਿਕ ਅਨੁਭਵ, ਜਾਂ ਕਿਸੇ ਦੇ ਆਪਣੇ ਅੰਦਰੂਨੀ ਪਹਿਲੂ ਨਾਲ ਟਾਕਰਾ।

ਰੂਹਾਨੀਅਤ: ਦਾਰਸ਼ਨਿਕ ਅਤੇ ਧਰਮ ਸ਼ਾਸਤਰੀ ਸ਼ਬਦ
ਥੌਮਸ ਏਕਿਨਸ ਨੇ ਚਿੰਤਨ ਰੂਹਾਨੀਅਤ ਦਾ ਪਾਲਣ ਪੋਸ਼ਣ ਕੀਤਾ
ਰੂਹਾਨੀਅਤ: ਦਾਰਸ਼ਨਿਕ ਅਤੇ ਧਰਮ ਸ਼ਾਸਤਰੀ ਸ਼ਬਦ
ਚਾਨਣ ਘੇਰੇ ਸਹਿਤ ਖੜ੍ਹਾ ਬੁੱਧ , 1-2 ਸਦੀ ਈਸਵੀ (ਜਾਂ ਹੋਰ ਪਹਿਲਾਂ), ਗੰਧਾਰ ਦੀ ਯੂਨਾਨੀ-ਬੋਧੀ ਕਲਾ

ਸ਼ਬਦ-ਨਿਰੁਕਤੀ

ਆਤਮਾ ਸ਼ਬਦ ਦਾ ਮਤਲਬ ਹੈ "ਆਦਮੀ ਅਤੇ ਜਾਨਵਰ ਵਿਚ ਜੀਵਨਦਾਤਾ ਜਾਂ ਜਾਨ ਦਾ ਅਸੂਲ"। ਇਹ ਪੁਰਾਣੀ ਫ੍ਰੈਂਚ ਦੇ ਸ਼ਬਦ espirit, ਤੋਂ ਲਿਆ ਗਿਆ ਹੈ, ਜੋ ਕਿ ਲਾਤੀਨੀ ਸ਼ਬਦ spiritus (ਆਤਮਾ, ਹਿੰਮਤ, ਜੋਸ਼, ਸਾਹ) ਤੋਂ ਆਇਆ ਹੈ ਅਤੇ ਇਸਦਾ ਸੰਬੰਧ spirare (ਸਾਹ ਲੈਣ) ਨਾਲ ਹੈ। ਵਲਗੇਟ ਵਿਚ ਲਾਤੀਨੀ ਸ਼ਬਦ spiritus ਦੀ ਵਰਤੋਂ ਯੂਨਾਨੀ pneuma ਅਤੇ ਇਬਰਾਨੀ ruach ਦਾ ਅਨੁਵਾਦ ਕਰਨ ਲਈ ਕੀਤੀ ਜਾਂਦੀ ਹੈ।

ਸਿੱਖ ਧਰਮ

ਰੂਹਾਨੀਅਤ: ਦਾਰਸ਼ਨਿਕ ਅਤੇ ਧਰਮ ਸ਼ਾਸਤਰੀ ਸ਼ਬਦ 
18 ਵੀਂ ਸਦੀ ਦਾ ਸਿੱਖ ਰਾਜਾ

ਸਿੱਖ ਧਰਮ ਅਧਿਆਤਮਿਕ ਜੀਵਨ ਅਤੇ ਧਰਮ ਨਿਰਪੱਖ ਜੀਵਨ ਨੂੰ ਆਪਸ ਵਿੱਚ ਜੁੜਿਆ ਹੋਇਆ ਮੰਨਦਾ ਹੈ: "ਸਿੱਖ ਵਿਸ਼ਵ-ਦ੍ਰਿਸ਼ਟੀਕੋਣ ਵਿੱਚ ... ਦੁਨਿਆਵੀ ਸੰਸਾਰ ਅਨੰਤ ਹਕੀਕਤ ਦਾ ਹਿੱਸਾ ਹੈ ਅਤੇ ਉਸ ਦੀਆਂ ਵਿਸ਼ੇਸ਼ਤਾਵਾਂ ਦਾ ਸਾਂਝੀਦਾਰ ਹੈ।" ਗੁਰੂ ਨਾਨਕ ਦੇਵ ਜੀ ਨੇ "ਸਚਿਆਈ, ਵਫ਼ਾਦਾਰੀ, ਸਵੈ-ਨਿਯੰਤਰਣ ਅਤੇ ਨਿਰਮਲਤਾ" ਭਰਪੂਰ "ਕਿਰਿਆਸ਼ੀਲ, ਸਿਰਜਣਾਤਮਕ ਅਤੇ ਵਿਹਾਰਕ ਜੀਵਨ" ਨੂੰ ਨਿਰੇ ਅੰਤਰਧਿਆਨ ਜੀਵਨ ਨਾਲੋਂ ਉੱਚਾ ਦੱਸਿਆ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਨਿਬੰਧ ਅਤੇ ਲੇਖਅੰਮ੍ਰਿਤਸ਼ਤਰੰਜਡਾ. ਹਰਚਰਨ ਸਿੰਘਸੰਚਾਰਤਾਸ ਦੀ ਆਦਤਗੁਰੂ ਤੇਗ ਬਹਾਦਰਨਨਕਾਣਾ ਸਾਹਿਬਹੜੱਪਾਹਰੀ ਸਿੰਘ ਨਲੂਆਲੋਂਜਾਈਨਸਜੰਗਲੀ ਜੀਵਜੁਝਾਰਵਾਦਪੂਰਨ ਭਗਤਯਥਾਰਥਵਾਦ (ਸਾਹਿਤ)ਦੁਬਈਹੀਰ ਰਾਂਝਾਮਨੁੱਖੀ ਦਿਮਾਗਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਕਬੀਰਰਾਮਪੁਰਾ ਫੂਲਸਿਆਣਪਅਰਜਨ ਢਿੱਲੋਂਗੁਰਦੁਆਰਿਆਂ ਦੀ ਸੂਚੀਸ਼ਸ਼ਾਂਕ ਸਿੰਘਬੈਂਕਬਲੌਗ ਲੇਖਣੀਪੰਜਾਬੀ ਖੋਜ ਦਾ ਇਤਿਹਾਸਗੁਰੂ ਗੋਬਿੰਦ ਸਿੰਘ ਮਾਰਗਸੂਰਜਜੀ ਆਇਆਂ ਨੂੰ (ਫ਼ਿਲਮ)ਕਲ ਯੁੱਗਬੁਗਚੂਪ੍ਰਿਅੰਕਾ ਚੋਪੜਾਯੂਨਾਨੀ ਭਾਸ਼ਾਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਗੁਰਦਿਆਲ ਸਿੰਘਲਿਵਰ ਸਿਰੋਸਿਸਸਾਹਿਤਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ਸਿੱਖਿਆਬਸੰਤ ਪੰਚਮੀਸ਼ਬਦਹਰਿਆਣਾਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਬੱਬੂ ਮਾਨਗੈਲੀਲਿਓ ਗੈਲਿਲੀਨੀਰਜ ਚੋਪੜਾਅਨੰਦ ਸਾਹਿਬਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਮਿੳੂਚਲ ਫੰਡਕੋਰੋਨਾਵਾਇਰਸ ਮਹਾਮਾਰੀ 2019ਸੁਰਿੰਦਰ ਛਿੰਦਾਰਣਜੀਤ ਸਿੰਘ ਕੁੱਕੀ ਗਿੱਲਟੋਟਮਪਿਸ਼ਾਚਖ਼ਾਲਸਾਭਾਰਤ ਦਾ ਝੰਡਾਗੁਰਮੁਖੀ ਲਿਪੀਸੱਪ (ਸਾਜ਼)ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਅਮਰ ਸਿੰਘ ਚਮਕੀਲਾਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਸਵੈ ਜੀਵਨੀਪੰਜਾਬ ਦੀ ਰਾਜਨੀਤੀਪਾਕਿਸਤਾਨੀ ਪੰਜਾਬਗੁਰੂ ਅੰਗਦਅੰਮ੍ਰਿਤ ਸੰਚਾਰਪੰਜਾਬੀ ਤਿਓਹਾਰਮਾਰਕ ਜ਼ੁਕਰਬਰਗਅਮਰ ਸਿੰਘ ਚਮਕੀਲਾ (ਫ਼ਿਲਮ)ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਜਰਗ ਦਾ ਮੇਲਾਘਰੇਲੂ ਚਿੜੀਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਮਾਲਵਾ (ਪੰਜਾਬ)ਪਰਕਾਸ਼ ਸਿੰਘ ਬਾਦਲ🡆 More