ਰਾਣੀ ਲਕਸ਼ਮੀਬਾਈ: ਝਾਂਸੀ ਦੀ ਰਾਣੀ

ਝਾਂਸੀ ਦੀ ਰਾਣੀ ਲਕਸ਼ਮੀਬਾਈ ਉਚਾਰਨ (ਮਦਦ·ਫ਼ਾਈਲ)(ਮਰਾਠੀ: झाशीची राणी लक्ष्मीबाई, ਸ਼ਾਇਦ 19 ਨਵੰਬਰ 1828 – 18 ਜੂਨ 1858) ਭਾਰਤ ਦੀ ਇੱਕ ਦੇਸੀ ਮਰਾਠਾ ਰਿਆਸਤ, ਝਾਂਸੀ, ਦੀ ਰਾਣੀ ਸੀ ਅਤੇ ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ (1857) ਦੇ ਲੀਡਰਾਂ ਵਿਚੋਂ ਇੱਕ ਸੀ। ਅਪ੍ਰੈਲ 1857 ਨੂੰ ਅੰਗਰੇਜ਼ ਜਰਨੈਲ ਸਰ ਹੀਵਰੋਜ਼ ਨੇ ਝਾਂਸੀ ’ਤੇ ਚੜ੍ਹਾਈ ਕੀਤੀ ਅਤੇ ਰਾਣੀ ਅਤੇ ਤਾਤੀਆ ਟੋਪੇ ਨੂੰ ਹਰਾ ਕੇ ਝਾਂਸੀ ਤੇ ਕਬਜ਼ਾ ਕਰ ਲਿਆ। ਰਾਣੀ ਮਰਦਾਂ ਦਾ ਲਿਬਾਸ ਪਾ ਕੇ ਅੰਗਰੇਜ਼ ਫ਼ੌਜ ਦੇ ਮੁਕਾਬਲੇ ’ਚ ਮੈਦਾਨ ਵਿੱਚ ਆਈ ਅਤੇ ਆਪਣੀ ਫ਼ੌਜ ਦੀ ਕਮਾਨ ਕਰਦੀ ਹੋਈ 29 ਸਾਲ ਦੀ ਉਮਰ ਵਿੱਚ ਜੰਗ ਦੌਰਾਨ ਮਾਰੀ ਗਈ।

ਰਾਣੀ ਲਕਸ਼ਮੀਬਾਈ
ਰਾਣੀ ਲਕਸ਼ਮੀਬਾਈ: ਮੁੱਢਲਾ ਜੀਵਨ, ਵਿਆਹ, ਝਾਂਸੀ ਦਾ ਇਤਿਹਾਸ, 1842 - ਮਈ 1857

ਮੁੱਢਲਾ ਜੀਵਨ

ਮਨੂੰ ਦੀ ਮਾਂ ਉਸ ਨੂੰ ਬਚਪਨ ਵਿੱਚ ਹੀ ਛੱਡ ਗਈ ਅਤੇ ਪਿਤਾ ਨੇ ਮਾਂ ਬਣ ਕੇ ਉਸ ਦਾ ਪਾਲਣ ਪੋਸ਼ਣ ਕੀਤਾ ਅਤੇ ਸ਼ਿਵਾ ਜੀ ਜਿਹੇ ਬਹਾਦਰਾਂ ਦੀਆਂ ਗਾਥਾਵਾਂ ਸੁਣਾਈਆਂ | ਉਸ ਨੂੰ ਦੇਖ ਕੇ ਅਜਿਹਾ ਲਗਦਾ ਸੀ ਕਿ ਜਿਵੇਂ ਉਹ ਆਪ ਬਹਾਦਰੀ ਦੀ ਅਵਤਾਰ ਹੋਵੇ ਅਤੇ ਜਦੋਂ ਉਹ ਬਚਪਨ ਵਿੱਚ ਸ਼ਿਕਾਰ ਖੇਡਦੀ, ਨਕਲੀ ਜੰਗ ਦੇ ਮੈਦਾਨ ਨੂੰ ਉਸਾਰਦੀ ਤਾਂ ਉਸ ਦੀਆਂ ਤਲਵਾਰਾਂ ਦੇ ਵਾਰ ਵੇਖ ਕੇ ਮਰਾਠੇ ਵੀ ਖੁਸ਼ ਹੋ ਜਾਂਦੇ ਸਨ | ਰਾਣੀ ਲਕਸ਼ਮੀ ਬਾਈ ਦਾ ਜਨਮ ਸ਼ਾਇਦ 19 ਨਵੰਬਰ 1828 ਨੂੰ ਕਾਸ਼ੀ (ਬਨਾਰਸ) ਵਿੱਚ ਮਹਾਰਾਸ਼ਟਰ ਦੇ ਰਹਿਣ ਵਾਲ਼ੇ ਇੱਕ ਬ੍ਰਹਮਣ ਮੋਰੋਪੰਤ ਤਾਂਬੇ ਦੇ ਘਰ ਹੋਇਆ। ੪ ਸਾਲ ਦੀ ਉਮਰ ਵਿੱਚ ਉਸਦੀ ਮਾਂ ਮਰ ਗਈ। ਉਸਨੂੰ ਘਰ ਵਿੱਚ ਈ ਤਾਲੀਮ ਦਿੱਤੀ ਗਈ। ਉਸ ਦਾ ਪਿਓ ਬੀਥੋਰ ਰਿਆਸਤ ਦੇ ਪੇਸ਼ਵਾ ਬਾਜੀ ਰਾਓ ੨ ਦੇ ਦਰਬਾਰ ਚ ਕੰਮ ਕਰਦਾ ਸੀ ਤੇ ਫ਼ਿਰ ਉਹ ਝਾਂਸੀ ਦੇ ਮਹਾਰਾਜਾ ਰਾਜਾ ਬਾਲ ਗੰਗਾਧਰ ਰਾਓ ਨਿਵਾਲਕਰ ਦੇ ਦਰਬਾਰ ਚ ਆ ਗਿਆ। ਉਥੇ ਹੀ ਉਸਨੇ ਸ਼ਾਸਤਰਾਂ ਅਤੇ ਸ਼ਸਤਰਾਂ ਦੀ ਸਿੱਖਿਆ ਹਾਸਲ ਕੀਤੀ। ੧੪ ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਝਾਂਸੀ ਦੇ ਮਹਾਰਾਜਾ ਗੰਗਾਧਰ ਰਾਓ ਨਾਲ਼ ਹੋ ਗਿਆ। ਵਿਆਹ ਦੇ ਮਗਰੋਂ ਉਸਨੂੰ ਲਕਸ਼ਮੀਬਾਈ ਦਾ ਨਾਂ ਦਿੱਤਾ ਗਿਆ।

ਵਿਆਹ

ਮਨੂੰ ਦਾ ਵਿਆਹ ਝਾਂਸੀ ਦੇ ਰਾਜੇ ਗੰਗਾਧਰ ਰਾਓ ਦੇ ਨਾਲ ਹੋਇਆ | ਉਹ ਰਾਣੀ ਬਣੀ | ਉਸ ਦਾ ਪਤੀ ਹਮੇਸ਼ਾ ਵਿਲਾਸਿਤਾ ਵਿੱਚ ਡੁੱਬਾ ਰਹਿੰਦਾ ਸੀ | ਲਕਸ਼ਮੀ ਬਾਈ ਦੇ ਇੱਕ ਪੁੱਤਰ ਵੀ ਪੈਦਾ ਹੋਇਆ, ਉਹ ਤਿੰਨ ਮਹੀਨੇ ਦਾ ਹੀ ਦੁਨੀਆ ਤੋਂ ਚਲਾ ਗਿਆ |

ਝਾਂਸੀ ਦਾ ਇਤਿਹਾਸ, 1842 - ਮਈ 1857

ਮਣੀਕਰਨਿਕਾ ਦਾ ਵਿਆਹ ਝਾਂਸੀ ਦੇ ਮਹਾਰਾਜਾ ਗੰਗਾਧਰ ਰਾਓ ਨੇਵਾਲਕਰ ਨਾਲ ਮਈ 1842 ਵਿੱਚ ਹੋਇਆ ਸੀ ਅਤੇ ਬਾਅਦ ਵਿੱਚ ਹਿੰਦੂ ਦੇਵੀ ਲਕਸ਼ਮੀ ਦੇ ਸਨਮਾਨ ਵਿੱਚ ਲਕਸ਼ਮੀਬਾਈ (ਜਾਂ ਲਕਸ਼ਮੀਬਾਈ) ਕਿਹਾ ਜਾਂਦਾ ਸੀ ਅਤੇ ਮਹਾਰਾਸ਼ਟਰੀ ਪਰੰਪਰਾ ਅਨੁਸਾਰ ਔਰਤਾਂ ਨੂੰ ਇੱਕ ਸਨਮਾਨ ਦਿੱਤਾ ਜਾਂਦਾ ਸੀ। ਵਿਆਹ ਤੋਂ ਬਾਅਦ ਨਵਾਂ ਨਾਮ ਸਤੰਬਰ 1851 ਵਿੱਚ, ਉਸ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਜਿਸ ਦਾ ਬਾਅਦ ਵਿੱਚ ਦਾਮੋਦਰ ਰਾਓ ਰੱਖਿਆ ਗਿਆ, ਜੋ ਜਨਮ ਤੋਂ ਚਾਰ ਮਹੀਨਿਆਂ ਬਾਅਦ ਮਰ ਗਿਆ। ਮਹਾਰਾਜੇ ਨੇ ਪੁੱਤਰ ਦੀ ਮੌਤ ਤੋਂ ਅਗਲੇ ਦਿਨ ਗੰਗਾਧਰ ਰਾਓ ਦੇ ਚਚੇਰੇ ਭਰਾ ਦੇ ਪੁੱਤਰ ਆਨੰਦ ਰਾਓ ਨੂੰ ਗੋਦ ਲਿਆ ਸੀ, ਜਿਸ ਦਾ ਨਾਂ ਬਦਲ ਕੇ ਦਾਮੋਦਰ ਰਾਓ ਰੱਖਿਆ ਗਿਆ ਸੀ। ਗੋਦ ਲੈਣ ਵਾਲਾ ਅੰਗ ਬ੍ਰਿਟਿਸ਼ ਰਾਜਨੀਤਿਕ ਅਧਿਕਾਰੀ ਦੀ ਮੌਜੂਦਗੀ ਵਿੱਚ ਸੀ ਜਿਸ ਨੂੰ ਮਹਾਰਾਜਾ ਵੱਲੋਂ ਇੱਕ ਪੱਤਰ ਦਿੱਤਾ ਗਿਆ ਸੀ ਜਿਸ ਵਿੱਚ ਹਦਾਇਤ ਕੀਤੀ ਗਈ ਸੀ ਕਿ ਬੱਚੇ ਨਾਲ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਝਾਂਸੀ ਦੀ ਸਰਕਾਰ ਉਸ ਦੀ ਵਿਧਵਾ ਨੂੰ ਉਸ ਦੇ ਜੀਵਨ ਭਰ ਲਈ ਦਿੱਤੀ ਜਾਣੀ ਚਾਹੀਦੀ ਹੈ।

ਨਵੰਬਰ 1853 ਵਿੱਚ ਮਹਾਰਾਜੇ ਦੀ ਮੌਤ ਤੋਂ ਬਾਅਦ, ਕਿਉਂਕਿ ਦਾਮੋਦਰ ਰਾਓ (ਜਨਮ ਆਨੰਦ ਰਾਓ) ਇੱਕ ਗੋਦ ਲਿਆ ਪੁੱਤਰ ਸੀ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ, ਗਵਰਨਰ-ਜਨਰਲ ਲਾਰਡ ਡਲਹੌਜ਼ੀ ਦੇ ਅਧੀਨ, ਦਮੋਦਰ ਰਾਓ ਦੇ ਗੱਦੀ ਲਈ ਦਾਅਵੇ ਨੂੰ ਰੱਦ ਕਰਦੇ ਹੋਏ, ਲੈਪਸ ਦੇ ਸਿਧਾਂਤ ਨੂੰ ਲਾਗੂ ਕੀਤਾ ਅਤੇ ਰਾਜ ਨੂੰ ਇਸ ਦੇ ਪ੍ਰਦੇਸ਼ਾਂ ਨਾਲ ਜੋੜਨਾ ਸ਼ੁਰੂ ਕੀਤਾ। ਜਦੋਂ ਲਕਸ਼ਮੀਬਾਈ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਤਾਂ ਉਸ ਨੇ "ਮੈਂ ਆਪਣੀ ਝਾਂਸੀ ਨਹੀਂ ਦਵਾਂਗੀ" (ਮੈਂ ਆਪਣੀ ਝਾਂਸੀ ਨੂੰ ਸਮਰਪਣ ਨਹੀਂ ਕਰਾਂਗੀ) ਚੀਕਿਆ। ਮਾਰਚ 1854 ਵਿੱਚ, ਰਾਣੀ ਲਕਸ਼ਮੀਬਾਈ ਨੂੰ ਰੁਪਏ ਸਾਲਾਨਾ ਪੈਨਸ਼ਨ ਦਿੱਤੀ ਗਈ। 60,000 ਰੁਪਏ ਅਤੇ ਮਹਿਲ ਅਤੇ ਕਿਲਾ ਛੱਡਣ ਦਾ ਹੁਕਮ ਦਿੱਤਾ।

ਵਿਸ਼ਨੂੰ ਭੱਟ ਗੋਡਸੇ ਦੇ ਅਨੁਸਾਰ, ਰਾਣੀ ਨਾਸ਼ਤੇ ਤੋਂ ਪਹਿਲਾਂ ਵੇਟਲਿਫਟਿੰਗ, ਕੁਸ਼ਤੀ ਅਤੇ ਸਟੀਪਲਚੇਜ਼ਿੰਗ ਵਿੱਚ ਕਸਰਤ ਕਰੇਗੀ। ਇੱਕ ਬੁੱਧੀਮਾਨ ਅਤੇ ਸਧਾਰਨ ਕੱਪੜੇ ਪਹਿਨਣ ਵਾਲੀ ਔਰਤ, ਉਸ ਨੇ ਵਪਾਰਕ ਤਰੀਕੇ ਨਾਲ ਰਾਜ ਕੀਤਾ।

ਅਜ਼ਾਦੀ ਦੀ ਲੜਾਈ

ਇਸ ਤੋਂ ਬਾਅਦ ਫ਼ੌਜੀ ਕ੍ਰਾਂਤੀ ਹੋਈ, ਮਹਾਰਾਣੀ ਝਾਂਸੀ ਨੇ ਬਹਾਦਰੀ ਨਾਲ ਲੜਾਈ ਦੀ ਅਗਵਾਈ ਕੀਤੀ | ਇਸ ਆਜ਼ਾਦੀ ਦੀ ਜੰਗ ਵਿੱਚ ਰਾਣੀ ਦੇ ਬਹਾਦੁਰ ਸਾਥੀ ਤਾਂਤਿਆ ਟੋਪੇ, ਅਜੀਮੁੱਲਾ, ਅਹਿਮਦ ਸ਼ਾਹ ਮੌਲਵੀ, ਰਘੁਨਾਥ ਸਿੰਘ, ਜਵਾਹਰ ਸਿੰਘ, ਰਾਮਚੰਦਰ ਬਹਾਦਰੀ ਨਾਲ ਲੜੇ ਅਤੇ ਸ਼ਹੀਦ ਹੋਏ | ਲਕਸ਼ਮੀ ਬਾਈ ਦੀ ਬਹੁਤ ਵੱਡੀ ਸ਼ਕਤੀ ਉਸ ਦੀਆਂ ਸਹੇਲੀਆਂ ਸਨ ਜੋ ਚੰਗੀਆਂ ਫ਼ੌਜੀ ਹੀ ਨਹੀਂ, ਸੈਨਾਪਤੀ ਬਣ ਗਈਆਂ ਸਨ | ਵਿਆਹ ਤੋਂ ਬਾਅਦ ਸਾਰੀਆ ਰਾਣੀਆ ਨੂੰ ਮਿਤਰ ਬਣਾਇਆਂ ਅਤੇ ਉਨ੍ਹਾਂ ਨੂੰ ਲੜਾਈ ਵਿੱਦਿਆ ਸਿਖਾਈ | ਗੌਸ ਖਾਂ ਅਤੇ ਖੁਦਾ ਬਖਸ਼ ਜਿਹੇ ਤੋਪਚੀਆਂ ਦਾ ਨਾਂਅ ਵੀ ਨਹੀਂ ਭੁਲਾਇਆ ਜਾ ਸਕਦਾ, ਜਿਨ੍ਹਾਂ ਨੇ ਅੰਤਿਮ ਸਾਹ ਤੱਕ ਆਜ਼ਾਦੀ ਲਈ ਵੀਰ ਰਾਣੀ ਦਾ ਸਾਥ ਦਿੱਤਾ |

ਝਾਂਸੀ ਦੇ ਕਿਲ੍ਹੇ ਤੇ ਕਬਜ਼ਾ

ਝਾਂਸੀ ਦੇ ਕਿਲੇ੍ਹ ਉੱਤੇ ਅੰਗਰੇਜ਼ ਕਦੇ ਵੀ ਅਧਿਕਾਰ ਨਹੀਂ ਸੀ ਕਰ ਸਕਦੇ, ਜੇਕਰ ਇੱਕ ਦੇਸ਼-ਧਰੋਹੀ ਦੁੱਲਾ ਜੂ ਅੰਗਰੇਜ਼ਾਂ ਨੂੰ ਰਸਤਾ ਨਾ ਦਿੰਦਾ | 12 ਦਿਨ ਝਾਂਸੀ ਦੇ ਕਿਲ੍ਹੇ ਤੋਂ ਰਾਣੀ ਮੁੱਠੀ ਭਰ ਫ਼ੌਜ ਦੇ ਨਾਲ ਅੰਗਰੇਜ਼ਾਂ ਨੂੰ ਟੱਕਰ ਦਿੰਦੀ ਰਹੀ ਪਰ ਦੇਸ਼ ਦੀ ਬਦਕਿਸਮਤੀ ਕਿ ਗਵਾਲੀਅਰ ਅਤੇ ਟਿਕਮਗੜ ਦੇ ਰਾਜਿਆਂ ਨੇ ਅੰਗਰੇਜ਼ੀ ਫ਼ੌਜ ਦੀ ਮਦਦ ਕੀਤੀ | ਰਾਣੀ ਦਾ ਆਪਣਾ ਹੀ ਇੱਕ ਫ਼ੌਜੀ ਅਧਿਕਾਰੀ ਦੁੱਲਾ ਜੂ ਅੰਗਰੇਜ਼ਾਂ ਨਾਲ ਮਿਲ ਗਿਆ ਨਹੀਂ ਤਾਂ ਕਦੀ ਵੀ ਝਾਂਸੀ ਅੰਗਰੇਜ਼ਾਂ ਦੇ ਹੱਥ ਨਾ ਜਾਂਦੀ | ਇਸ ਲੜਾਈ ਵਿੱਚ ਜਰਨਲ ਹਿਊ ਰੋਜ ਨਾਲ ਰਾਣੀ ਨੇ ਭੀਸ਼ਨ ਸੰਘਰਸ਼ ਕੀਤਾ | ਲੈਫਟਿਨੇਂਟ ਵਾਕਰ ਵੀ ਰਾਣੀ ਦੇ ਹੱਥੋਂ ਜ਼ਖ਼ਮੀ ਹੋ ਕੇ ਭੱਜਿਆ | ਅੰਤ ਵਿੱਚ ਰਾਣੀ ਨੂੰ ਝਾਂਸੀ ਦਾ ਕਿਲ੍ਹਾ ਛੱਡਣਾ ਪਿਆ|

ਗਵਾਂਢੀਆ ਤੋਂ ਮਦਦ

ਗਵਾਲਿਅਰ ਦੇ ਮਹਾਰਾਜਾ ਸਿੰਧੀਆ ਅਤੇ ਬਾਂਗਾ ਦੇ ਨਵਾਬ ਤੋਂ ਰਾਣੀ ਨੇ ਮਦਦ ਦੀ ਮੰਗ ਕੀਤੀ, ਉਹ ਸਹਿਮਤ ਨਹੀਂ ਹੋਏ | ਰਾਣੀ ਨੇ ਗਵਾਲੀਅਰ ਦੇ ਤੋਪਖਾਨੇ ਉੱਤੇ ਹਮਲਾ ਬੋਲ ਦਿੱਤਾ ਗਵਾਲੀਅਰ ਦੇ ਆਜ਼ਾਦੀ ਪ੍ਰੇਮੀ ਸੈਨਿਕਾਂ ਨੇ ਇਨ੍ਹਾਂ ਦਾ ਸਾਥ ਦਿੱਤਾ, ਫਤਹਿ ਵੀ ਮਿਲੀ | ਰਾਓ ਸਾਹਿਬ ਨੇ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ, ਪਰ ਰਾਣੀ ਨੇ ਆਪਣੀਆਂ ਦੋ ਬਹਾਦੁਰ ਸਖੀਆਂ ਕਾਸ਼ੀ ਬਾਈ ਅਤੇ ਮਾਲਤੀ ਬਾਈ ਲੋਧੀ ਦੇ ਨਾਲ ਕੁਝ ਸੈਨਿਕਾਂ ਨੂੰ ਲੈ ਕੇ ਪੂਰਵੀ ਦਰਵਾਜ਼ੇ ਦਾ ਮੋਰਚਾ ਸੰਭਾਲ ਲਿਆ | 17 ਜੂਨ ਨੂੰ ਜਨਰਲ ਹਿਊ ਰੋਜ ਨੇ ਗਵਾਲੀਅਰ ਉੱਤੇ ਹਮਲਾ ਕੀਤਾ |

ਰਾਣੀ ਦਾ ਚਕਰਵਿਊ ਅਤੇ ਸਹੀਦੀ

ਅੰਗਰੇਜ਼ਾਂ ਦੀ ਸ਼ਕਤੀਸ਼ਾਲੀ ਫ਼ੌਜ ਵੀ ਰਾਣੀ ਦੇ ਚਕਰਵਿਊ ਨੂੰ ਤੋੜ ਨਹੀਂ ਸਕੀ | ਪਿੱਛੇ ਤੋਂ ਤੋਪਖਾਨੇ ਅਤੇ ਫ਼ੌਜੀ ਟੁੱਕੜੀ ਦੇ ਨਾਲ ਜਨਰਲ ਸਮਿਥ ਰਾਣੀ ਦਾ ਪਿੱਛਾ ਕਰ ਰਿਹਾ ਸੀ | ਇਸ ਸੰਘਰਸ਼ ਵਿੱਚ ਰਾਣੀ ਦੀ ਫ਼ੌਜੀ ਸਹੇਲੀ ਮੁੰਦਰ ਵੀ ਸ਼ਹੀਦ ਹੋ ਗਈ | ਰਾਣੀ ਘੋੜੇ ਨੂੰ ਦੌੜਾਉਂਦੀ ਚਲੀ ਆ ਰਹੀ ਸੀ, ਅਚਾਨਕ ਸਾਹਮਣੇ ਨਾਲਾ ਆ ਗਿਆ | ਘੋੜਾ ਉਸ ਵਿੱਚ ਡਿਗ ਪਿਆ | ਅੰਗਰੇਜ਼ ਸੈਨਿਕਾਂ ਨੇ ਰਾਣੀ ਨੂੰ ਘੇਰ ਲਿਆ | ਉਨ੍ਹਾਂ ਨੇ ਰਾਣੀ ਦੇ ਸਿਰ ਉੱਤੇ ਪਿੱਛੋਂ ਵਾਰ ਕੀਤਾ ਅਤੇ ਦੂਜਾ ਵਾਰ ਉਸ ਦੇ ਸੀਨੇ ਉੱਤੇ | ਚਿਹਰੇ ਦਾ ਹਿੱਸਾ ਕੱਟਣ 'ਤੇ ਇੱਕ ਅੱਖ ਨਿਕਲ ਕੇ ਬਾਹਰ ਆ ਗਈ | ਅਜਿਹੀ ਹਾਲਤ ਵਿੱਚ ਵੀ ਲਕਸ਼ਮੀ ਨੇ ਕਈ ਅੰਗਰੇਜ਼ ਘੁੜਸਵਾਰਾਂ ਨੂੰ ਪਰਲੋਕ ਭੇਜ ਦਿੱਤਾ, ਪਰ ਆਪ ਇਸ ਸੱਟ ਨਾਲ ਹੀ ਘੋੜੇ ਤੋਂ ਡਿੱਗ ਗਈ | ਰਾਣੀ ਲਕਸ਼ਮੀਬਾਈ ਦੇ ਨਾਲ ਇਹ ਦੁਰਘਟਨਾ ਨਵੇਂ ਘੋੜੇ ਦੇ ਕਾਰਨ ਵਾਪਰੀ, ਨਹੀਂ ਤਾਂ ਰਾਣੀ ਬਹੁਤ ਦੂਰ ਪਹੁੰਚ ਜਾਂਦੀ | ਅੰਤਿਮ ਸਮੇਂ ਵਿੱਚ ਵੀ ਰਾਣੀ ਲਕਸ਼ਮੀਬਾਈ ਨੇ ਰਘੁਨਾਥ ਸਿੰਘ ਨੂੰ ਕਿਹਾ ਮੇਰੇ ਸਰੀਰ ਨੂੰ ਗੋਰੇ ਛੂਹ ਨਾ ਸਕਣ | ਰਾਣੀ ਦੇ ਭਰੋਸੇਯੋਗ ਅੰਗ ਰੱਖਿਅਕਾਂ ਨੇ ਦੁਸ਼ਮਣ ਨੂੰ ਉਲਝਾਈ ਰੱਖਿਆ ਅਤੇ ਬਾਕੀ ਫ਼ੌਜੀ ਰਾਣੀ ਦੀ ਅਰਥੀ ਬਾਬਾ ਗੰਗਾ ਦਾਸ ਦੀ ਕੁਟਿਆ ਵਿੱਚ ਲੈ ਗਏ, ਜਿਥੇ ਰਾਣੀ ਨੇ ਪ੍ਰਾਣ ਤਿਆਗ ਦਿੱਤੇ | ਬਾਬਾ ਨੇ ਆਪਣੀ ਕੁਟਿਆ ਵਿੱਚ ਹੀ ਰਾਣੀ ਦੀ ਚਿਤਾ ਬਣਾ ਕੇ ਉਹਨੂੰ ਅਗਨ ਭੇਟ ਕਰ ਦਿੱਤਾ | ਰਘੁਨਾਥ ਸਿੰਘ ਵੈਰੀਆਂ ਨੂੰ ਭਰਮਾਉਣ ਲਈ ਰਾਤ ਭਰ ਬੰਦੂਕ ਚਲਾਉਂਦਾ ਰਿਹਾ ਅਤੇ ਅੰਤ ਵਿੱਚ ਵੀਰਗਤੀ ਨੂੰ ਪ੍ਰਾਪਤ ਹੋਇਆ, ਉਨ੍ਹਾਂ ਦੇ ਨਾਲ ਹੀ ਕਾਸ਼ੀ ਬਾਈ ਵੀ ਸ਼ਹੀਦ ਹੋਈ | ਇਹ ਦਿਨ 18 ਜੂਨ 1858 ਦਾ ਸੀ | ਜਿਸ ਨੇ ਆਜ਼ਾਦੀ ਦੀ ਲੜਾਈ ਲਈ ਡਟ ਕੇ ਦੁਸ਼ਮਣਾਂ ਦਾ ਟਾਕਰਾ ਕੀਤਾ ਤੇ ਸ਼ਹੀਦੀ ਦਾ ਜਾਪ ਪੀਤਾ|

ਹਵਾਲੇ

Tags:

ਰਾਣੀ ਲਕਸ਼ਮੀਬਾਈ ਮੁੱਢਲਾ ਜੀਵਨਰਾਣੀ ਲਕਸ਼ਮੀਬਾਈ ਵਿਆਹਰਾਣੀ ਲਕਸ਼ਮੀਬਾਈ ਝਾਂਸੀ ਦਾ ਇਤਿਹਾਸ, 1842 - ਮਈ 1857ਰਾਣੀ ਲਕਸ਼ਮੀਬਾਈ ਅਜ਼ਾਦੀ ਦੀ ਲੜਾਈਰਾਣੀ ਲਕਸ਼ਮੀਬਾਈ ਝਾਂਸੀ ਦੇ ਕਿਲ੍ਹੇ ਤੇ ਕਬਜ਼ਾਰਾਣੀ ਲਕਸ਼ਮੀਬਾਈ ਗਵਾਂਢੀਆ ਤੋਂ ਮਦਦਰਾਣੀ ਲਕਸ਼ਮੀਬਾਈ ਰਾਣੀ ਦਾ ਚਕਰਵਿਊ ਅਤੇ ਸਹੀਦੀਰਾਣੀ ਲਕਸ਼ਮੀਬਾਈ ਹਵਾਲੇਰਾਣੀ ਲਕਸ਼ਮੀਬਾਈLaxmi bai.oggਇਸ ਅਵਾਜ਼ ਬਾਰੇਤਸਵੀਰ:Laxmi bai.oggਭਾਰਤਮਦਦ:ਫਾਈਲਾਂਮਰਾਠੀ ਭਾਸ਼ਾ

🔥 Trending searches on Wiki ਪੰਜਾਬੀ:

ਚੀਨਹਿੰਦੂਭਗਵਦ ਗੀਤਾਚੜ੍ਹਦੀ ਕਲਾਔਰੰਗਜ਼ੇਬਮਾਂ ਬੋਲੀਲੈਰੀ ਪੇਜਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਸੁੰਦਰੀਆਮਦਨ ਕਰਟੈਬੁਲੇਹਸਭਿਆਚਾਰਕ ਖੇਤਰਰਾਜਧਾਨੀਸਿੱਖਿਆਲੋਕ-ਕਹਾਣੀਵੀਅਤਨਾਮੀ ਭਾਸ਼ਾਸੁਰਿੰਦਰ ਛਿੰਦਾਜਰਮਨੀਕਬੀਲਾਸਰੋਜਨੀ ਨਾਇਡੂਸ਼ਬਦਪੰਜਾਬੀ ਨਾਟਕਗਿਆਨੀ ਸੰਤ ਸਿੰਘ ਮਸਕੀਨਪੰਜਨਦ ਦਰਿਆਮਾਝਾਭਾਰਤੀ ਰਾਸ਼ਟਰੀ ਕਾਂਗਰਸਪੰਜਾਬੀ ਕੱਪੜੇਸਟਾਲਿਨਵੀਰ ਸਿੰਘਇੰਦਰਾ ਗਾਂਧੀਰਾਮ ਸਰੂਪ ਅਣਖੀਲੰਗਰ (ਸਿੱਖ ਧਰਮ)ਸਮਾਜ ਸ਼ਾਸਤਰਮਹਿਤਾਬ ਸਿੰਘ ਭੰਗੂਸ੍ਰੀਲੰਕਾਕ੍ਰਿਕਟਪੰਜਾਬੀ ਸਾਹਿਤ ਦਾ ਇਤਿਹਾਸਆਲਮੀ ਤਪਸ਼ਸਾਹਿਤਬਠਿੰਡਾ (ਲੋਕ ਸਭਾ ਚੋਣ-ਹਲਕਾ)ਹੋਲਾ ਮਹੱਲਾਪੰਜਾਬੀ ਲੋਕ ਗੀਤਚੋਣਗੁਰੂ ਗੋਬਿੰਦ ਸਿੰਘ ਮਾਰਗਬੰਦਾ ਸਿੰਘ ਬਹਾਦਰਗਣਤੰਤਰ ਦਿਵਸ (ਭਾਰਤ)ਭਾਈ ਵੀਰ ਸਿੰਘਗੁਰੂ ਨਾਨਕਹੋਲੀਮਹਿਸਮਪੁਰਮੀਰਾ ਬਾਈਰਣਜੀਤ ਸਿੰਘ ਕੁੱਕੀ ਗਿੱਲਸੰਤ ਸਿੰਘ ਸੇਖੋਂਐਨਟ੍ਰੌਪੀ (ਇਨਫ੍ਰਮੇਸ਼ਨ ਥਿਊਰੀ)ਸਵੈ-ਜੀਵਨੀਪੰਜਾਬੀ ਸੱਭਿਆਚਾਰਮੰਜੀ ਪ੍ਰਥਾਦਿਨੇਸ਼ ਸ਼ਰਮਾ2023ਸੰਤੋਖ ਸਿੰਘ ਧੀਰਭਗਤ ਸਿੰਘਲੋਕ-ਨਾਚਨਾਮਹਰਿਆਣਾਭਾਰਤ ਦਾ ਮੁੱਖ ਚੋਣ ਕਮਿਸ਼ਨਰਅਮਰੀਕਾ ਚਲੋ (ਨਾਟਕ)ਕਬੱਡੀਬੁੱਢਾ ਅਤੇ ਸਮੁੰਦਰਗੁਰਦੁਆਰਾ ਬੰਗਲਾ ਸਾਹਿਬਕਾਲ਼ਾ ਮੋਤੀਆਵਾਲੀਬਾਲਸਦਾ ਕੌਰਨਾਂਵਆਈ ਐੱਸ ਓ 3166-1🡆 More