ਮੱਧਕਾਲੀ ਬੀਰ ਰਸੀ ਵਾਰਾਂ

ਵਾਰ:- ਵਾਰ ਕਾਵਿ ਰੂਪ ਦਾ ਸੰਬੰਧ ਮੁਖ ਰੂਪ ਵਿੱਚ ਵੀਰ ਰਸ ਨਾਲ ਹੈ। ਇਹ ਰਸ ਮਨੁੱਖ ਦੀ ਵਿਕਾਸਵਾਦੀ ਰੁਚੀ, ਬਦਲੇ ਦੀ ਭਾਵਨਾ ਅਤੇ ਸੁਰੱਖਿਆ ਦੀ ਚਾਹ ਨਾਲ ਸੰਬੰਧਿਤ ਹੈ। ਹਰ ਸਮਾਜ ਵਿੱਚ ਲੜਾਈ, ਝਗੜੇ, ਸੰਘਰਸ਼ ਚਲਦੇ ਰਹਿੰਦੇ ਹਨ, ਜਿਹਨਾਂ ਦਾ ਚਿਤਰਣ ਕਵਿਤਾ ਵਿੱਚ ਹੁੰਦਾ ਰਹਿੰਦਾ ਹੈ।ਅਜਿਹਿਆਂ ਰਚਨਾਵਾਂ ਨੂੰ ਵਾਰ, ਹਾਸੋ, ਓਡ ਆਦਿ ਦਾ ਨਾਂ ਦਿੱਤਾ ਜਾਂਦਾ ਹੈ। ‘ਵਾਰ’ ਸ਼ੁਧ ਰੂਪ ਵਿੱਚ ਪੰਜਾਬੀ ਕਾਵਿ ਰੂਪ ਹੈ ਕਿਉਂਕਿ ਇਸ ਵਿੱਚ ਪੰਜਾਬੀ ਜੀਵਨ ਦੀ ਸਾਦਗੀ, ਨਿਰਛਲਤਾ, ਉਤਸ਼ਾਹ, ਵੀਰਤਾ ਦਾ ਬੜਾ ਢੁਕਵਾਂ ਵਰਣਨ ਹੁੰਦਾ ਹੈ।

ਵਾਰ ਦੀ ਪਰਿਭਾਸ਼ਾ

ਵੱਖ-ਵੱਖ ਵਿਦਵਾਨਾਂ ਨੇ ਵਾਰ ਦੀ ਪਰਿਭਾਸ਼ਾ ਕੀਤੀ ਹੈ। ਇਨ੍ਹਾਂ ਵਿਚੋਂ ਕੁਝ ਵਿਦਵਾਨਾਂ ਦੀ ਪਰਿਭਾਸ਼ਾ ਹੇਠ ਲਿਖੇ ਅਨੁਸਾਰ ਹੈ

  1. ਡਾ. ਗੰਡਾ ਸਿੰਘ

    “ਸਾਹਿਤ ਵਿੱਚ ਇਸ ਦੇ ਉੱਘੇ ਅਰਥ ਜੋਧਿਆਂ ਅਤੇ ਸੂਰਮਿਆਂ ਨੂੰ ਬਿਆਨ ਕਰ ਰਹੀ ਬੀਰ-ਰਸ ਭਰੀ, ਕਰਤਾਰ ਦੀ ਮਹਿਮਾ ਭਰੀ ਜਾਂ ਮਨ ਦੀਆਂ ਬੁਰਾਈਆਂ ਨੂੰ ਕੱਟਣ ਵਾਲੀ ਕਵਿਤਾ ਹੈ।’’

  1. ਡਾ. ਰਤਨ ਸਿੰਘ ਜੱਗੀ

    “ਵਾਰ ਦਾ ਸ਼ਬਦ ਅਰਥ ਹੈ-ਸਾਹਮਣਾ ਕਰਨਾ, ਪਿੱਛੇ ਧਕਣਾ, ਪਰ੍ਹੇ ਹਟਣਾ, ਰੋਕਣਾ। ਵਾਰ ਨੂੰ ਦੋਹਰਾਉ ਦੇ ਅਰਥਾਂ ਵਿੱਚ ਵੀ ਵਰਤਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਵਰਣਿਤ ਵਿਸ਼ੇ ਦਾ ਪ੍ਰਭਾਵ ਪਾਉਣ ਲਈ ਕਈਆਂ ਘਟਨਾਵਾਂ ਦਾ ਬਾਰ ਬਾਰ ਜ਼ਿਕਰ ਆਉਂਦਾ ਹੈ।”

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਵਾਰ ਉਸ ਕਾਵਿ ਵਾਰਤਾ ਨੂੰ ਕਹਿੰਦੇ ਹਨ ਜਿਸ ਵਿੱਚ ਨਾਇਕ ਦੀ ਪ੍ਰਸ਼ੰਸਾ ਯੁੱਧ ਦੇ ਪ੍ਰਸੰਗ ਵਿੱਚ ਕੀਤੀ ਗਈ ਹੋਵੇ ਅਤੇ ਨਾਇਕ-ਪ੍ਰਤਿਨਾਇਕ ਦੀ ਟੱਕਰ ਦਾ ਵਰਣਨ ਉਤਸ਼ਾਹ ਵਧਾੳਣ ਵਾਲੀ ਸ਼ੈਲੀ ਵਿੱਚ ਕੀਤਾ ਗਿਆ ਹੋਵੇ।ਇਹ ਟੱਕਰ ਸੂਖਮ ਜਾਂ ਸਥੂਲ ਦੋਹਾਂ ਤਰ੍ਹਾਂ ਦੀ ਹੋ ਸਕਦੀ ਹੈ।ਅਧਿਆਤਮਕ ਵਾਰਾਂ ਵਿੱਚ ਇਹ ਟੱਕਰ ਸੂਖਮ ਹੁੰਦੀ ਹੈ ਅਤੇ ਯੁੱਧ ਸੰਬੰਧੀ ਵਾਰਾਂ ਵਿੱਚ ਇਹ ਟੱਕਰ ਸਥੂਲ ਹੁੰਦੀ ਹੈ।

ਬੀਰ ਰਸੀ ਵਾਰਾ

ਇਨ੍ਹਾਂ ਵਾਰਾਂ ਦਾ ਪ੍ਰਧਾਨ ਰਸ ‘ਬੀਰ ਰਸ’ ਹੁੰਦਾ ਹੈ ਪਰ ਇਸ ਦੇ ਨਾਲ ਨਾਲ ਇਸ ਵਿੱਚ ਰੌਦ੍ਰ, ਹਾਸ, ਬੀਭਤਸ, ਭਿਆਨਕ, ਸ਼ਿੰਗਾਰ, ਕਰੁਣਾ ਰਸ ਵੀ ਆ ਜਾਂਦੇ ਹਨ। ਇਨ੍ਹਾਂ ਵਾਰਾਂ ਵਿੱਚ ਨਾਇਕ ਅਤੇ ਪ੍ਰਤਿਨਾਇਕ ਦੋਹਾਂ ਨੂੰ ਰਣ ਖੇਤਰ ਵਿੱਚ ਵਿਖਾਇਆ ਜਾਂਦਾ ਹੈ। ਜੋਧਿਆਂ ਦੀ ਸਿੱਧੀ ਟੱਕਰ ਵਿਖਾਈ ਜਾਂਦੀ ਹੈ। ਨਾਇਕ ਦੀ ਸਿਫਤ ਕੀਤੀ ਜਾਂਦੀ ਹੈ ਤੇ ਪ੍ਰਤਿਨਾਇਕ ਨੂੰ ਫਿਟਕਾਰਿਆ ਜਾਂਦਾ ਹੈ। ਇਸ ਵਿੱਚ ਰਣ ਭੂਮੀ ਵਿਚਲੇ ਯੁੱਧ ਦੇ ਵਰਣਨ ਲਈ ਖੜਕਵੀਂ ਅਤੇ ਕੜਾਕੇਦਾਰ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਦੋਹਾਂ ਧੜਿਆਂ ਦੀ ਬਹਾਦਰੀ ਦਾ ਨਿਰਪੱਖ ਹੋ ਕੇ ਬਿਆਨ ਕੀਤਾ ਜਾਂਦਾ ਹੈ। ਇਨ੍ਹਾਂ ਵਾਰਾਂ ਦਾ ਵਿਸ਼ਾ ਬਾਹਰਮੁੱਖੀ ਹੁੰਦੀ ਹੈ।

ਮੱਧਕਾਲੀ ਬੀਰ ਰਸੀ ਵਾਰਾਂ

ਇਸ ਕਾਲ ਵਿੱਚ ਸਭ ਤੋਂ ਵੱਧ ਵਾਰਾਂ ਲਿਖੀਆਂ ਗਈਆਂ ਹਨ। ਇਸ ਕਾਲ ਦੀਆ ਬੀਰ ਰਸੀ ਵਾਰਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ:-

ਦੀਵਾਨ ਅਲਫ਼ ਖਾਂ ਦੀ ਵਾਰ

ਇਹ ਵਾਰ ਜਹਾਂਗੀਰ ਦੇ ਸਮੇਂ ਨਿਆਮਤ ਖਾਂ ਜਾਨ ਨੇ ਲਿਖੀ। ਪਹਾੜੀ ਰਾਜਿਆਂ ਨੇ ਜਦੋਂ ਜਹਾਂਗੀਰ ਵਿਰੁਧ ਬਗ਼ਾਵਤ ਕੀਤੀ ਤਾਂ ਜਹਾਂਗੀਰ ਨੇ ਦੀਵਾਨ ਅਲਫ਼ ਖਾਂ ਨੂੰ ਬਗ਼ਾਵਤ ਕੁਚਲਣ ਲਈ ਭੇਜਿਆ।ਅਲਫ਼ ਖਾਂ ਨੇ ਕਈ ਕਿਲੇ ਜਿੱਤੇ ਲਏ ਤੇ ਯੁੱਧ-ਭੂਮੀ ‘ਚ ਉਨਾਂ੍ਹ ਨੂੰ ਕਰਾਰੀ ਹਾਰ ਦੇ ਕੇ ਉਨ੍ਹਾਂ ਦੀ ਬਗ਼ਾਵਤ ਨੂੰ ਕੁਚਲ ਕੇ ਰੱਖ ਦਿਤਾ।ਅੰਤ ਵਿੱਚ ਉਹ ਆਪ ਵੀ ਮਾਰਿਆ ਗਿਆ।

ਚੰਡੀ ਦੀ ਵਾਰ

(1666-1708) ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ‘ਚੰਡੀ ਦੀ ਵਾਰ’ ਬੀਰ-ਕਾਵਿ ਦੀ ਇੱਕ ਅਦੁਤੀ ਰਚਨਾ ਹੈ। ਇਸ ਵਾਰ ਵਿੱਚ ਗੁਰੁ ਸਾਹਿਬ ਨੇ ‘ਮਾਰਕੰਡੇਯ ਪੁਰਾਣ’ ਵਿਚੋਂ ‘ਦੁਰਗਾ ਸ਼ਪਤਸ਼ਤੀ’ ਦੇ ਪੋਰਾਣਿਕ ਪ੍ਰਸੰਗ ਨੂੰ ਕਾਵਿ-ਬੱਧ ਕੀਤਾ ਹੈ। ਇਸ ਵਾਰ ਰਚਨਾ ਤੋਂ ਗੁਰੁ ਜੀ ਦਾ ਉਦੇਸ਼ ਚੰਡੀ ਜਾਂ ਦੁਰਗਾ ਦੀ ਉਸਤਤ ਕਰਨਾ ਨਹੀਂ ਸੀ ਬਲਕਿ ਪੰਜਾਬੀਆਂ ਵਿੱਚ ਅਣਖ, ਜੋਸ਼, ਆਤਮ ਸਨਮਾਨ ਅਤੇ ਜੂਝ ਮਰਨ ਦੇ ਭਾਵ ਪੈਦਾ ਕਰਨਾ ਸੀ। ਇਸ ਵਾਰ ਦੇ ਕੁਲ 55 ਬੰਦ ਹਨ। ਇਨ੍ਹਾਂ ਵਿੱਚ 54 ਪਉੜੀਆਂ ਹਨ ਅਤੇ ਇੱਕ ਦੋਹਰਾ ਹੈ।

ਭੰਗਾਣੀ ਦੀ ਵਾਰ

ਇਹ ਵਾਰ ਗੁਰੁ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਮੀਰ ਮੁਸ਼ਕੀ ਤੇ ਮੀਰ ਛਬੀਲਾ ਨੇ ਰਚੀ। ਇਸ ਵਾਰ ਵਿੱਚ ਭੰਗਾਣੀ ਦੇ ਯੁੱਧ ਨੂੰ ਵਰਣਨ ਕੀਤਾ ਗਿਆ ਹੈ।

ਲਵ-ਕੁਸ਼ ਦੀ ਵਾਰ

ਕਵੀ ਬਾਰੇ:ਇਹ ਵਾਰ ਜਸ਼ੋਧਾ ਨੰਦਨ ਦੀ ਲਿਖੀ ਹੋਈ ਹੈ।ਇਹ ਅਠਾਰਵੀਂ ਸਦੀ ਦਾ ਕਵੀ ਹੈ। ਪਰ ਇਸ ਦੇ ਜਨਮ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ।ਵਾਰ ਵਿੱਚ ਲਹਿੰਦੀ ਪੰਜਾਬੀ ਦੀ ਝਲਕ ਦਿਖਾਈ ਦਿੰਦੀ ਹੈ। ਜਸ਼ੋਧਾ ਨੰਦਨ ਮੁਲਤਾਨ ਦੇ ਇਲਾਕੇ ਦਾ ਰਹਿਣ ਵਾਲਾ ਹੈ। ਜੋ ‘ਦਾ’ ਨੂੰ ‘ਡ’ ਲਿਖਦਾ ਹੈ।

ਵਾਰ ਦਾ ਵਿਸ਼ਾ: ਇਸ ਵਾਰ ਵਿੱਚ ਸ੍ਰੀ ਰਾਮ ਚੰਦਰ ਵਲੋਂ ਸੀਤਾ ਨੂੰ ਤਿਆਗਣ ਉੱਪਰੰਤ ਹਾਲ ਵਰਣਨ ਹੈ। ਸ੍ਰੀ ਰਾਮ ਚੰਦਰ ਵਲੋਂ ਤਿਆਗੇ ਜਾਣਾ, ਸੀਤਾ ਦੇ ਕੁਖੋਂ ਦੋ ਬੱਚਿਆਂ ਲਵ ਤੇ ਕੁਸ਼ ਦਾ ਜਨਮ ਹੋਣਾ, ਸ੍ਰੀ ਰਾਮ ਚੰਦਰ ਵਲੋਂ ਅਸਵੇਸਧ ਯੱਗ ਕਰਨਾ, ਯੱਗ ਦਾ ਘੋੜਾ ਲਵ ਨੇ ਪਕੜਨਾ, ਕੁਸ਼ ਤੇ ਲਛਮਣ ਦਾ ਯੁੱਧ ਹੋਣਾ, ਯੁੱਧ ਵਿੱਚ ਲਛਮਣ ਦਾ ਮੂਰਛਤਿ ਹੋਣਾ, ਬਾਲਮੀਕ ਦਾ ਉਸ ਨੂੰ ਪੁਨਰ ਜੀਵਿਤ ਕਰਨਾ ਅਤੇ ਸ੍ਰੀ ਰਾਮ ਚੰਦਰ ਦਾ ਸੀਤਾ ਅਤੇ ਆਪਣੇ ਬੱਚਿਆਂ ਲਵ-ਕੁਸ਼ ਸਮੇਤ ਅਯੁੱਧਿਆਂ ਜਾਣਾ ਆਦਿ ਪ੍ਰਸੰਗਾ ਦਾ ਵਰਣਨ ਕਵੀ ਨੇ ਰੌਚਿਕ ਢੰਗ ਨਾਲ ਬਿਆਨ ਕੀਤਾ ਹੈ।

ਜਸ਼ੋਧਾ ਨੰਦਨ ਦੀ ਵਾਰ: ਜਸ਼ੋਧਾ ਨੰਦਨ ਦੀ ਵਾਰ ਦਾ ਆਰੰਭ ਮੰਗਲਾਚਰਣ ਨਾਲ ਹੁੰਦਾ ਹੈ। ਵਾਰ ਵਿੱਚ ਕੁਲ 88 ਪਉੜੀਆਂ ਹਨ। ਮੌਲਿਕ ਅਲੰਕਾਰਾਂ ਰਾਹੀ ਵਹਾਣਾ ਰੰਗ ਬੰਨਿਆ ਹੈ। ਸਿਰਖੰਡੀ ਛੰਦ ਦੀ ਵਰਤੋਂ ਕੀਤੀ ਹੈ। ਕਵੀ ਨੇ ਯੁੱਧ ਦਾ ਵਰਣਨ ਕਲਾਤਮਕ ਅਤੇ ਬੀਰ ਰਸੀ ਅੰਦਾਜ਼ ਵਿੱਚ ਕੀਤਾ ਹੈ। ਲੇਖਕ ਨੇ ਬਾਲਕਾਂ ਦੀ ਦਲੇਰੀ ਨੂੰ ਸੋਹਣਾ ਬਿਆਨਿਆ ਹੈ। ‘ਦਾ’ ਦੀ ਥਾਂ ‘ਡ’ ਦੀ ਵਰਤੋਂ ਕੀਤੀ ਹੈ। ਹੇਠ ਲਿਖੀਆਂ ਤੁਕਾਂ ਇਸ ਦੀ ਉਦਾਹਰਨ ਹਨ:


ਸੈਨਾਂ ਡਿਠੀ ਆਦੀ ਡੋਹਾਂ ਭਾਈਆਂ।

ਡਿਸੇ ਕਾਇ ਨਾਂ ਕਾਸੀ, ਹਾਥੀ ਘੋੜਿਆਂ।

ਥੋੜੀ ਸੀ ਦਿਲਮਾਦੀ, ਭੁਸੁ ਹੀ ਹੋਇਆ।

ਜਦੁ ਨਾਰ ਮਨਾਵਣ ਆਦੀ ਰੁਠੇ ਕੰਤ ਨੂੰ।

ਮੈਂ ਜਿਸੀਂ ਕਰੇਸ਼ਾਂ ਵਾਦੀ ਮੈਨਾ ਮਾਰਿ ਕਰ

ਕੀਰਤ ਜਗ ਤਿਨ੍ਹਾਂ ਦੀ, ਜੋ ਮਰਨੋ ਨਾ ਡਰਨਿ।

ਦੇਵੀ ਦਾਸ ਦੀ ਵਾਰ ਦਾ ਕਲਾ ਰੂਪ:

ਦੇਵੀ ਦਾਸ ਦੀ ਵਾਰ ਪਉੜੀਆਂ ਵਿੱਚ ਮਿਲਦੀ ਹੈ। ਇਸ ਨੇ ਦੋਹਰੇ ਤੇ ਮੋਰਚੇ ਦੀ ਵਰਤੋਂ ਕੀਤੀ ਹੈ। ਬੋਲੀ ਜਸ਼ੋਧਾ ਨੰਦਨ ਤੋਂ ਪੁਰਾਣੀ ਹੈ। ਦੇਵਨਾਗਰੀ ਲਿੱਪੀ ਦੀ ਵਰਤੋਂ ਜ਼ਿਆਦਾ ਕੀਤੀ ਹੈ।

ਨਿਸ ਬੀਤੀ ਦਿਨੁ ਪਰਕਾਸਿਆਂ, ਤਬਿ ਲਛਮਨ ਆਏ।

ਤਰਥ ਸਤ੍ਰਘਨ ਰਾਮ ਕਉ, ਆਏ ਸੀਸ ਨਿਮਾਏ।

ਦੇਖੇ ਤੇ ਰਾਮ ਚਿੰਤਾਤਰ ਰਹਿਆਂ ਬਿਲਖਾਏ।

ਪੁਛਿ ਨਾ ਕੋਈ ਸਕਦਾ, ਕਾਹੁਨੂੰ ਹੈ ਕਿਆ ਏ।

ਸਹਾਇਕ ਪੁਸਤਕਾਂ

1. ‘ਪੰਜਾਬੀ ਸਾਹਿਤ ਦਾ ਇਤਿਹਾਸ’ - ਡਾ. ਧਰਮਮਾਲ ਸਿੰਗਲ

2. ‘ਪੰਜਾਬੀ ਸਾਹਿਤ ਦਾ ਉਤਪਤੀ ਤੇ ਵਿਕਾਸ’ - ਪ੍ਰੋ. ਕਿਰਪਾਲ ਸਿੰਘ ਕਸੇਲ, ਡਾ. ਪਰਮਿੰਦਰ ਸਿੰਘ ਡਾ. ਗੋਬਿੰਦ ਸਿੰਘ ਲਾਂਬਾ

ਲਊ-ਕੁਸ਼ੂ ਦੀ ਵਾਰ

ਇਹ ਵਾਰ ਦੇਵੀ ਦਾਸ ਦੀ ਰਚਨਾ ਹੈ। ਪਿਆਰਾ ਸਿੰਘ ਪਦਮ ਇਸ ਨੂੰ ਅਠਾਰ੍ਹਵੀਂ ਸਦੀ ਦੇ ਆਰੰਭ ਦੀ ਰਚਨਾ ਮੰਨਦਾ ਹੈ। ਇਸ ਵਾਰ ਵਿੱਚ ਪਉੜੀਆਂ ਦੇ ਨਾਲ-ਨਾਲ ਦੋਹਰੇ ਜਾਂ ਸੋਰਠੇ ਵੀ ਆਏ ਹਨ।ਵਾਰ ਲੇਖਕ ਦਾ ਨਾਮ ਪੰਦਰਵੀਂ ਤੇ ਇਕੱਤਵੀਂ ਪਉੜੀ ਵਿੱਚ ਆਇਆ ਹੈ। ਵਾਰ ਦੀਆਂ 70 ਪਉੜੀਆਂ ਹਨ।

ਕਾਨ੍ਹ ਭਗਵਾਨ ਦੀ ਵਾਰ

ਸਤਾਰਵੀਂ-ਅਠਾਰਵੀਂ ਸਦੀ ਵਿੱਚ ਸੰਸਕ੍ਰਿਤ ਮਹਾਕਾਵਯਾਂ ਨੂੰ ਆਧਾਰ ਬਣਾ ਕੇ ਵੀ ਬਹੁਤ ਸਾਰਾ ਬੀਰ ਰਸੀ ਸਾਹਿਤ ਰਚਿਆ ਗਿਆ। ਕਾਨ੍ਹ ਭਗਵਾਨ ਦੀ ਵਾਰ ਦਾ ਵਿਸ਼ਾ ‘ਮਹਾਭਾਜਤ’ ਵਿਚੋਂ ਲਿਆ ਗਿਆ ਹੈ।ਇਸ ਵਾਰ ਦਾ ਰਚਾਇਤਾ ਕਵੀ ਤੇਜ ਭਾਨ ਹੈ। ਉਸ ਨੇ ਇਸ ਵਾਰ ਵਿੱਚ ਸ਼ੀ੍ਰ ਕ੍ਰਿਸ਼ਨ ਦੇ ਰਾਜਾ ਕੰਸ ਨਾਲ ਹੋਏ ਯੁੱਧ ਦੀ ਪੇਸ਼ਕਾਰੀ ਕੀਤੀ ਹੈ। ਵਾਰ ਦੀਆਂ ਕੁਲ 40 ਪਉੜੀਆਂ ਹਨ।

ਨਾਦਰ ਸ਼ਾਹ ਦੀ ਵਾਰ

ਨਜ਼ਾਬਤ ਦੁਆਰਾ ਲਿਖੀ ਗਈ ਨਾਦਰਸ਼ਾਹ ਦੀ ਵਾਰ ਸਭ ਤੋ ਪ੍ਰਸਿੱਧ ਹੈ। ਇਸ ਵਾਰ ਵਿੱਚ ਨਾਦਰਸ਼ਾਹ ਦੇ ਹਮਲੇ (1739) ਦਾ ਵਰਣਨ ਕੀਤਾ ਗਿਆ ਹੈ। ਇਸ ਵਾਰ ਦੇ ਅਸਲ ਕਰਤਾ ਬਾਰੇ ਹਾਲੇ ਕਾਫ਼ੀ ਮਤਭੇਦ ਹੈ। ਕਈ ਵਿਦਵਾਨ ਇਸ ਵਾਰ ਨੂੰ ਰਾਵਲਪਿੰਡੀ ਦੇ ‘ਸੱਯਦ ਸਾਹ ਚਿਰਾਗ਼’ ਦੀ ਰਚਨਾ ਮੰਨਦੇ ਹਨ।

ਚੱਠਿਆਂ ਦੀ ਵਾਰ

ਗੁਜਰਾਤ ਦੇ ਕਵੀ ਪੀਰ ਮੁਹੰਮਦ ਦੀ ਲਿਖੀ ‘ਚੱਠਿਆਂ ਦੀ ਵਾਰ’ ਸਾਹਿਤਕ ਦ੍ਰਿਸ਼ਟੀਕੋਣ ਤੋਂ ਇੱਕ ਵਿਸ਼ੇਸ਼ ਸਥਾਨ ਰੱਖਦੀ ਹੈ। ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦੀ ਮੰਚਰ ਦੇ ਕਿਲ੍ਹੇ ਵਿੱਚ ਆਕੀ ਹੋ ਕੇ ਬੈਠੇ, ਗ਼ੁਲਾਮ ਮੁਹੰਮਦ ਵਿਰੁਧ ਜੰLiving with Nightmare 1984:FIR's were not Registered:Pressure put on Delhi CJ Rajinder Sacharਗ ਦਾ ਵਰਣਨ ਹੈ। ਇਹ ਵਾਰ ਪੂਰੀ ਨਹੀਂ ਮਿਲਦੀ। ਕੇਵਲ 91 ਪਉੜੀਆਂ ਹੀ ਮਿਲਦੀਆਂ ਹਨ। ਚੱਠਿਆ ਦੀ ਵਾਰ

ਕਵੀ ਬਾਰੇ: ਕਵੀ ਪੀਰ ਮੁਹੰਮਦ ਪਿੰਡ ਨੂਨਾਂਵਲੀ ਜ਼ਿਲਾ ਗੁਜਰਾਤ ਦਾ ਵਾਸੀ ਸੀ ਅਤੇ ਚੱਠਿਆਂ ਦੀ ਵਾਰ ਉਸਨੇ ਅੰਗਰੇਜ਼ੀ ਰਾਜ ਕਾਲ ਵਿੱਚ ਲਿਖੀ। ਇਸ ਵਾਰ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਅਤੇ ਚੱਠੇ ਬਰਦਾਰਾ ਦੀ ਲੜਾਈ ਜੋ ਰਸੂਲ ਨਗਰ ਅਤੇ ਸੈਦ ਨਗਰ ਵਿਖੇ ਹੋਈ ਦਾ ਦ੍ਰਿਸ਼-ਚਿੱਤਰ ਪ੍ਰਸਤੁਤ ਕੀਤਾ ਹੈ। ਚੱਠੇ ਸਰਦਾਰ ਮਹਾ ਸਿੰਘ ਦੇ ਇਲਾਕੇ ਦਾ ਮਾਮਲਾ ਤਾਰਨੇ ਵੀ ਹੱਟ ਗਏ ਸਨ ਮਹਾ ਸਿੰਘ ਨੇ ਉਨ੍ਹਾਂ ਨੂੰ ਮਜ਼ਾ ਚਖਾਉਣ ਲਈ ਸੈਦ ਨਗਰ ਤੇ ਹਮਲਾ ਬੋਲ ਦਿੱਤਾ।

ਲਸ਼ਕਰ ਮਹਾ ਸਿੰਘ ਦਾ ਦਰਿਆਈ ਕਾਂਗਾ।

ਸੈਦ ਨਗਰ ਨੂੰ ਵਗਿਆ ਕਰ ਕੂਕਾ ਚਾਂਗਾਂ।

ਮਹਾਂ ਸਿੰਘ ਨੇ ਸੈਦ ਨਗਰ ਦਾ ਇਲਾਕਾ ਸਰ ਕਰ ਲਿਆ ਤਾਂ ਚਠਿਆਂ ਦਾ ਸਰਦਾਰ ਗੁਲਾਮ ਮੁਹੰਮਦ ਰਸੂਲ ਜਾ ਪਹੁੰਚਾ ਪਰ ਉਸ ਦੀ ਹੈਂਕੜ ਨਾ ਗਈ। ਮਹਾਂ ਸਿੰਘ ਨੇ ਉਸ ਦਾ ਪਿੱਛਾ ਨਾ ਛਡਿਆ ਅਤੇ ਰਸੂਲ ਨਗਰ ਜਿੱਤ ਉੱਪਰੰਤ ਮੈਚਰ ਦੇ ਕਿਲੇ ਤੇ ਗੁਲਾਮ ਮੁਹੰਮਦ ਅਤੇ ਉਸ ਦੇ ਭਰਾ ਕੁਤਬੁੱਦੀਨ ਨੂੰ ਜਾਨੋ਼ ਮਾਰ ਮੁਕਾਇਆ। ਕਵੀ ਨੇ ਇਸ ਵਾਰ ਵਿੱਚ ਗੁਲਾਮ ਮੁਹੰਮਦ ਦੀ ਸੂਰਬੀਰਤਾ ਦਾ ਵਰਣਨ ਕੀਤਾ ਹੈ।

ਕਵੀ ਨੇ ਮਹਾਂ ਸਿੰਘ ਦੀ ਬਹਾਦਰੀ ਦਾ ਵੀ ਬਰਾਬਰ ਵਰਣਨ ਕੀਤਾ ਹੈ। ਇਹ ਸੰਪੂਰਨ ਰੂਪ ਉਪਲੱਬਧ ਨਹੀ। ਕਲਾ-ਰੂਪ ਇਸ ਦੀਆਂ 84, 91 ਅਤੇ 92 ਪਉੜੀਆਂ ਵਾਲੇ ਸੰਸਕਰਣ ਮਿਲਦੇ ਹਨ। ਵਾਰ ਪੜ੍ਹਨ ਉੱਪਰੰਤ ਪਤਾ ਲਗਦਾ ਹੈ ਕਿ ਕਵੀ ਪੀਰ ਮੁਹੰਮਦ ਨੂੰ ਇਤਿਹਾਸਕ ਮਿਥਿਹਾਸਕ ਜਾਣਕਾਰੀ ਵੀ ਬਹੁਤ ਸੀ।

ਇਸ ਵਾਰ ਵਿੱਚ ਕਵੀ ਨੇ ਅਲੰਕਾਰਮਈ ਸ਼ੈਲੀ ਨਾਲ ਆਪਣੀ ਕਾਵਿਕ ਪ੍ਰਤਿਭਾ ਨੂੰ ਵਧੇਰੇ ਪ੍ਰਭਾਵਮਈ ਢੰਗ ਨਾਲ ਉਭਾਰਿਆ ਹੈ। ਵਾਰ ਵਿੱਚ ਨਿਸ਼ਾਨੀ ਛੰਦ ਵਰਤਿਆ ਹੈ।

ਜੇ ਮਰਦਾ ਸ਼ਰਬਤ ਪੀਤਿਆ, ਨਾ ਮੁਹਰਾ ਦੇਈਏ

ਪਾਟਾ ਰਾਸ ਨਾ ਆਵੇਦਾ, ਸ਼ੋਰਫੂ ਕਰਾਈਏ।

ਔਰਤ ਚੰਗੀ ਵੇਖ ਕੇ, ਨਾ ਬਹੁਤ ਸਲਾਹੀਏ

ਘਿਉ ਡੁਲ੍ਹਾ ਨਾ ਆਖੀਏ, ਵਿੱਚ ਥਾਲੀ ਡੁਲੇ,

ਜੱਟ ਫਟ ਬਿਨ ਬੱਧਿਆਂ, ਨਾ ਆਵੇ ਗਸੇ।

ਸਹਾਇਕ ਪੁਸਤਕਾਂ

1. ‘ਪੰਜਾਬੀ ਸਾਹਿਤ ਦਾ ਇਤਿਹਾਸ’ - ਡਾ. ਧਰਮਮਾਲ ਸਿੰਗਲ

2. ‘ਪੰਜਾਬੀ ਸਾਹਿਤ ਦਾ ਉਤਪਤੀ ਤੇ ਵਿਕਾਸ’ - ਪ੍ਰੋ. ਕਿਰਪਾਲ ਸਿੰਘ ਕਸੇਲ, ਡਾ. ਪਰਮਿੰਦਰ ਸਿੰਘ ਡਾ. ਗੋਬਿੰਦ ਸਿੰਘ ਲਾਂਬਾ

ਵਾਰ ਹਕੀਕਤ ਰਾਏ

ਕਵੀ ਅਗਰਾ ਨੇ ਹਕੀਕਤ ਰਾਏ ਦੁਆਰਾ ਧਰਮ-ਪਰਿਵਰਤਨ ਦੇ ਮਾਮਲੇ ਵਿੱਚ ਦਿੱਤੀ ਗਈ ਸ਼ਹੀਦੀ ਦੇ ਪ੍ਰਸੰਗ ਨੂੰ ਆਪਣੀ ਵਾਰ ਵਿੱਚ ਬਿਆਨ ਕੀਤਾ ਹੈ। ਇਹ ਵਾਰ ਅਗਰੇ ਨੇ 1792 ਵਿੱਚ ਲਿਖੀ। ਕੁਸ਼ਤਾ ਸਾਹਿਬ ਆਪ ਨੂੰ ਲਾਹੌਰ ਦਾ ਦੱਸਦੇ ਹਨ, ਜਿਥੇ ਉਨ੍ਹਾਂ ਨੇ 1847 ਬਿਕਰਮੀ ਵਿੱਚ ਹਕੀਕਤ ਰਾਏ ਦੀ ਵਾਰ ਲਿਖੀ। ਇਸ ਵਾਰ ਦੇ ਕੁਲ 212 ਬੰਦ ਹਨ।

ਉੱਪਰੋਕਤ ਵਿਚਾਰ ਤੇ ਵਿਸ਼ਲੇਸ਼ਣ ਤੋਂ ਇਹ ਗੱਲ ਸਪੱਸ਼ਟ ਹੈ ਕਿ ਇਸ ਕਾਲ ਵਿੱਚ ਵਾਰਾਂ ਨਿਰੋਲ ਪ੍ਰਸੰਸਾਤਮਕ ਦ੍ਰਿਸ਼ਟੀ ਤੋਂ ਹੀ ਲਿਖੀਆਂ ਗਈਆਂ ਹਨ। ਇਸ ਕਾਲ ਵਿੱਚ ਬੀਰ-ਰਸ ਤੇ ਯੁੱਧ ਦੇ ਬਿਰਤਾਂਤ ਵਾਰ ਰਚਨਾ ਦਾ ਵਿਸ਼ਾ ਬਣੇ। ਸ਼ੈਸ਼ਨ 2012-13 ਰੋਲ ਨੰ. 120162220 ਵਾਰ ਹਕੀਕਤ ਰਾਇ

1. ਕ੍ਰਿਤ ਕਵੀ ਅਗਰਾ (ਕਵੀ ਬਾਰੇ ਜਾਣਕਾਰੀ): ਕਵੀ ਅਗਰਾ ਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ। ਮੌਲਾ ਬਖ਼ਸ਼ ਕੁਸ਼ਤਾ ਨੇ ਆਪਣੀ ਪੁਸਤਕ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਵਿੱਚ ਲਿਖਿਆ ਹੈ ਕਿ ਅਗਰਾ ਲਾਹੌਰ ਦਾ ਬਾਸ਼ਿੰਦਾ ਸੀ ਤੇ ਜਾਤ ਦਾ ਸੇਠੀ ਖੱਤਰੀ ਸੀ। ਵਾਰ ਦੇ ਅੰਤ ਵਿੱਚ ਆਇਆ ਹੈ - ‘ਇਕ ਅਗਰਾ ਸੇਠੀ ਆਜ਼ਿਜ਼, ਪਰ ਪਰਮ ਚਰਨ ਚਿਤ ਲਾਵੇ,’ ਅਗਰਾ ਉਸ ਦਾ ਉਪਨਾਮ ਸੀ, ਉਸ ਦਾ ਅਸਲੀ ਨਾਂ ਅਗਰਾ ਸਿੰਘ ਸੀੇ। ‘ਅਗਰ ਸਿੰਘ ਜੀ ਦੁਆਰੇ ਠਾਢੇ, ਜ਼ੋ ਸੇਵੇ ਸੋ ਪਾਈ।’

2. ਵਾਰ ਦਾ ਵਿਸ਼ਾ: ਵਾਰ ਹਕੀਕਤ ਰਾਏ ਵਿੱਚ ਕਵੀ ਅਗਰਾ ਨੇ ਸਿਆਲਕੋਟ ਸ਼ਹਿਰ ਦੇ ਨਿਵਾਸੀ ਬਾਗਮਲਪੁਰੀ ਦੇ ਪੁੱਤਰ ਜਿਸ ਦਾ ਵਿਆਹ ਬਟਾਲੇ ਦੇ ਕਿਸ਼ਨ ਚੰਦ ਦੀ ਪੁੱਤਰੀ ਨਾਲ ਬਾਲ ਅਵਸਥਾ ਵਿੱਚ ਕਰ ਦਿੱਤਾ ਗਿਆ ਸੀ, ਦੀ ਜਵਾਨੀ ਵਿੱਚ ਸ਼ਹਾਦਤ ਨੂੰ ਇਸ ਸਮੇਂ ਤੋਂ ਲਗਭਗ 50 ਵਰੇ੍ਹ ਉੱਪਰੰਤ ਕਲਮਬੱਧ ਕੀਤਾ। ਹਕੀਕਤ ਰਾਇ ਨਾਲ ਇਹ ਘਟਨਾ ਸੰਮਤ 1791/1734 ਈ: ਵਿੱਚ ਵਾਪਰੀ ਤੇ ਕਵੀ ਅਗਰਾ ਨੇ ਸੰਮਤ 1841/1784 ਈ: ਵਿੱਚ ਇਸ ਨੂੰ ਕਾਵਿ ਰੂਪ ਦਿੱਤਾ।

‘ਸੰਮਤ ਸਤਾਰਾਂ ਸੌ ਇਕਾਨਵੇਂ ਸਾਹਿਬ ਇਉਂ ਵਰਤਾਈ।

ਸੰਮਤ ਅਠਾਰ੍ਹਾਂ ਸੌ ਇਕਤਾਲੀਏ ਅਗਰੈ ਵਾਰ ਬਣਾਈ।’

ਹਕੀਕਤ ਰਾਇ 12 ਵਰ੍ਹਿਆਂ ਦੀ ਉਮਰ ਵਿੱਚ ਸਕੂਲ ਪੜ੍ਹਨ ਲੱਗਦਾ ਹੈ। ਮਸੀਤ ਵਿੱਚ ਪੜ੍ਹਦਿਆਂ ਉਸ ਦੇ ਸਕੂਲੀ ਮੁਸਲਮਾਨ ਸਹਿਪਾਠੀ ਜਦ ਦੇਵੀ ਪ੍ਰਤੀ ਅਪਸ਼ਬਦ ਬੋਲਦੇ ਹਨ ਤਾਂ ਹਕੀਕਤ ਰਾਇ ਇਨ੍ਹਾਂ ਦੀ ਇਸ ਆਵਾਜ਼ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਤੇ ਉਹ ਉਨ੍ਹਾਂ ਨੂੰ ਮੁੜਵਾਂ ਸਵਾਲ ਕਰਦਾ ਹੈ ਕਿ ਜੇ ਅਜਿਹੇ ਸ਼ਬਦ ਬੀਬੀ ਫ਼ਾਤਮਾਂ ਦੀ ਇੱਜ਼ਤ ਦੇ ਖ਼ਿਲਾਫ਼ ਕਹੇ ਜਾਣ ਤਾਂ ਕੀ ਉਹ ਬਰਦਾਸ਼ਤ ਕਰ ਲੈਣਗੇ=;ਵਸ ਇਸ ਸਥਿਤੀ ‘ਚੋਂ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ ਕਿ ਮੌਲਵੀ ਹਕੀਕਤ ਰਾਏ ਨੂੰ ਮੁਸਲਮਾਨ ਬਨਣ ਵਾਸਤੇ ਮਜ਼ਬੂਰ ਕਰਦੇ ਹਨ ਪਰ ਉਹ ਬਿਲਕੁਲ ਨਹੀਂ ਮੰਨਦਾ। ਉਸ ਵੇਲੇ ਦੇ ਲਾਹੌਰ ਦੇ ਗਵਰਨਰ ਜ਼ਕਰੀਆ ਖ਼ਾਨ ਨੇ ਹਕੀਕਤ ਰਾਏ ਨੂੰ ਮਾਰ ਮੁਕਾਉਣ ਦਾ ਆਦੇਸ਼ ਦਿੱਤਾ ਤੇ ਉਹ 1741 ਈ: ਵਿੱਚ ਸ਼ਹੀਦ ਹੋ ਗਿਆ। ਆਪਣੀ ਸ਼ਹਾਦਤ ਸਮੇਂ ਹਕੀਕਤ ਰਾਇ ਡਰਿਆ ਬਿਲਕੁਲ ਨਹੀਂ। ਉਸ ਨੇ ਰੱਬ ਦੀ ਰਜ਼ਾ ਨੂੰ ਮੰਨਦਿਆਂ ਜ਼ਲਾਦ ਨੂੰ ਨਿਡਰ ਹੋ ਕੇ ਕਿਹਾ -

ਹਕੀਕਤ ਆਖੇ ਚੇਲੇ ਨੂੰ, ਇੱਕ ਖ਼ੌਫ਼ ਰੱਬ ਦਾ ਕਰੀਏ।

ਜੇ ਸਾਹਿਬ ਜਾਨ ਲਵੇ ਤਲਵਾਰੀਂ, ਖ਼ੁਸ ਹੋਇ ਕੇ ਮਰੀਏ।

ਤਲਵਾਰ ਸਾਂਗ ਤੁਪਕ ਬਹਾਨਾ, ਦੋਸ਼ ਕੀ ਰੱਬ ਨੂੰ ਧਰੀਏ।

ਚੇਲੇ, ਕਰੋ, ਸ਼ਤਾਬ ਵੇਲਾ ਈ, ਗਰਦਨ ਤੋਂ ਸੀਸ ਉਤਰੀਏ।

3. ਕਲਾ ਪੱਖ: ਇਸ ਵਾਰ ਦੇ 212 ਕਾਵਿ-ਬੰਦ ਹਨ। ਆਰੰਭ ਵਿੱਚ ਇੱਕ ਦੋਹਰਾ ਤੇ ਛੰਦ ਹੈ। ਤੀਸਰੇ ਕਾਵਿ-ਬੰਦ ਤੋਂ ਚਾਰ ਤੁਕਾਂ ਵਾਲੀਆਂ ਪਉੜੀਆਂ ਸ਼ੁਰੂ ਹੁੰਦੀਆਂ ਹਨ। ਉਹ ਦੱਵਯਾ ਛੰਦ ਵਿੱਚ ਹਨ। ਇਸ ਬਰ ਵਿੱਚੋਂ ਇਤਿਹਾਸਿਕ ਜਾਣਕਾਰੀ ਮਿਲਦੀ ਹੈ ਤੇ ਉਸ ਸਮੇਂ ਦੇ ਸਮਾਜਿਕ ਜੀਵਨ ਦੀ ਤਸਵੀਰ ਵੀ ਨਜ਼ਰ ਆਉਂਦੀ ਹੈ।

ਸਹਾਇਕ ਪੁਸਤਕਾਂ

1. ‘ਪੰਜਾਬੀ ਸਾਹਿਤ ਦਾ ਇਤਿਹਾਸ’ - ਡਾ. ਧਰਮਮਾਲ ਸਿੰਗਲ

2. ‘ਪੰਜਾਬੀ ਸਾਹਿਤ ਦਾ ਉਤਪਤੀ ਤੇ ਵਿਕਾਸ’ - ਪ੍ਰੋ. ਕਿਰਪਾਲ ਸਿੰਘ ਕਸੇਲ, ਡਾ. ਪਰਮਿੰਦਰ ਸਿੰਘ ਡਾ. ਗੋਬਿੰਦ ਸਿੰਘ ਲਾਂਬਾ

Tags:

ਮੱਧਕਾਲੀ ਬੀਰ ਰਸੀ ਵਾਰਾਂ ਵਾਰ ਦੀ ਪਰਿਭਾਸ਼ਾਮੱਧਕਾਲੀ ਬੀਰ ਰਸੀ ਵਾਰਾਂ ਬੀਰ ਰਸੀ ਵਾਰਾਮੱਧਕਾਲੀ ਬੀਰ ਰਸੀ ਵਾਰਾਂਵੀਰ ਰਸ

🔥 Trending searches on Wiki ਪੰਜਾਬੀ:

ਸਿੱਖਦਸਮ ਗ੍ਰੰਥਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਆਈ ਐੱਸ ਓ 3166-1ਬੱਲਾਂਚਿੱਟਾ ਲਹੂਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਭਾਈ ਨੰਦ ਲਾਲਪੰਜਾਬ ਦੀਆਂ ਪੇਂਡੂ ਖੇਡਾਂਜੰਗਲੀ ਜੀਵ ਸੁਰੱਖਿਆਧਰਤੀ ਦਿਵਸਪੰਜਾਬੀ ਲੋਰੀਆਂਪਿਸ਼ਾਚਉਜਰਤਗਠੀਆਸਿੰਘ ਸਭਾ ਲਹਿਰਜੀ ਆਇਆਂ ਨੂੰ (ਫ਼ਿਲਮ)ਪੰਜਾਬੀ ਮੁਹਾਵਰੇ ਅਤੇ ਅਖਾਣਪੱਤਰਕਾਰੀਚੰਡੀਗੜ੍ਹਪੰਜਾਬੀ ਕੈਲੰਡਰਆਸਾ ਦੀ ਵਾਰਪੰਜਾਬੀ ਸਾਹਿਤ ਆਲੋਚਨਾਇਸ਼ਤਿਹਾਰਬਾਜ਼ੀਬੋਹੜਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਸਾਕਾ ਸਰਹਿੰਦਪਟਿਆਲਾਸੰਤ ਰਾਮ ਉਦਾਸੀਸਿਕੰਦਰ ਲੋਧੀਅੰਮ੍ਰਿਤ ਸੰਚਾਰਕੁਲਵੰਤ ਸਿੰਘ ਵਿਰਕਬਾਈਬਲਕਾਟੋ (ਸਾਜ਼)ਜਗਦੀਪ ਸਿੰਘ ਕਾਕਾ ਬਰਾੜਪਰਕਾਸ਼ ਸਿੰਘ ਬਾਦਲਪੰਜਾਬੀ ਰੀਤੀ ਰਿਵਾਜਸੁਰਿੰਦਰ ਸਿੰਘ ਨਰੂਲਾਕਿੱਕਰਕਾਦਰਯਾਰਅਲੋਚਕ ਰਵਿੰਦਰ ਰਵੀਗੁਰਬਖ਼ਸ਼ ਸਿੰਘ ਪ੍ਰੀਤਲੜੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਹੇਮਕੁੰਟ ਸਾਹਿਬਹਾਫ਼ਿਜ਼ ਬਰਖ਼ੁਰਦਾਰਲੋਕ ਸਭਾਪਾਕਿਸਤਾਨ ਦਾ ਪ੍ਰਧਾਨ ਮੰਤਰੀਚਮਕੌਰ ਦੀ ਲੜਾਈਪੰਜਾਬੀ ਸਾਹਿਤਵਾਰਬਹਾਦੁਰ ਸ਼ਾਹ ਪਹਿਲਾਮਹਿਸਮਪੁਰਮਨੁੱਖੀ ਦੰਦਬੁਨਿਆਦੀ ਢਾਂਚਾਅਮਰ ਸਿੰਘ ਚਮਕੀਲਾਸਿਕੰਦਰ ਮਹਾਨਅਜੀਤ ਕੌਰਗੂਗਲਸਰ ਜੋਗਿੰਦਰ ਸਿੰਘਰਸ ਸੰਪ੍ਦਾਇ (ਸਥਾਈ ਅਤੇ ਸੰਚਾਰੀ ਭਾਵ)26 ਜਨਵਰੀਕੀਰਤਪੁਰ ਸਾਹਿਬਕੰਜਕਾਂਸਤਲੁਜ ਦਰਿਆਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਜਾਪੁ ਸਾਹਿਬਗ਼ਿਆਸੁੱਦੀਨ ਬਲਬਨਬਿਕਰਮੀ ਸੰਮਤਘੜਾਆਲੋਚਨਾ ਤੇ ਡਾ. ਹਰਿਭਜਨ ਸਿੰਘਸੁਖਮਨੀ ਸਾਹਿਬਆਇਜ਼ਕ ਨਿਊਟਨਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਲੋਕ ਕਾਵਿਵੈੱਬਸਾਈਟ18 ਅਪਰੈਲਦੋਹਾ (ਛੰਦ)🡆 More