ਮੱਕੜੀ

ਮੱਕੜੀ 'ਆਰਥਰੋਪੋਡਾ-ਸੰਘ' ਦਾ ਇੱਕ ਪ੍ਰਾਣੀ ਹੈ। ਇਹ ਇੱਕ ਪ੍ਰਕਾਰ ਦਾ ਕੀਟ ਹੈ। ਇਸਦਾ ਸਰੀਰ ਸ਼ਿਰੋਵਕਸ਼ (ਸਿਫੇਲੋਥੋਰੇਕਸ) ਅਤੇ ਉਦਰ ਵਿੱਚ ਵੰਡਿਆ ਹੁੰਦਾ ਹੈ। ਇਸਦੀਆਂ ਲੱਗਪਗ 40,000 ਪ੍ਰਜਾਤੀਆਂ ਦੀ ਪਹਿਚਾਣ ਹੋ ਚੁੱਕੀ ਹੈ। ਮੱਕੜੀਆਂ ਹਵਾ ਵਿੱਚ ਸਾਹ ਲੈਣ ਵਾਲੇ ਆਰਥਰੋਪੌਡ ਹੁੰਦੇ ਹਨ ਜਿਨ੍ਹਾਂ ਦੀਆਂ ਅੱਠ ਲੱਤਾਂ ਹੁੰਦੀਆਂ ਹਨ, ਫੇਂਗਾਂ ਵਾਲੇ ਚੇਲੀਸੇਰੇ ਆਮ ਤੌਰ 'ਤੇ ਜ਼ਹਿਰ ਦਾ ਟੀਕਾ ਲਗਾਉਣ ਦੇ ਯੋਗ ਹੁੰਦੇ ਹਨ, ਅਤੇ ਸਪਿਨਰੇਟਸ ਜੋ ਰੇਸ਼ਮ ਨੂੰ ਬਾਹਰ ਕੱਢਦੇ ਹਨ। ਉਹ ਆਰਕਨੀਡਜ਼ ਦਾ ਸਭ ਤੋਂ ਵੱਡਾ ਕ੍ਰਮ ਹਨ ਅਤੇ ਜੀਵਾਂ ਦੇ ਸਾਰੇ ਕ੍ਰਮਾਂ ਵਿੱਚ ਕੁੱਲ ਪ੍ਰਜਾਤੀ ਵਿਭਿੰਨਤਾ ਵਿੱਚ ਸੱਤਵੇਂ ਸਥਾਨ 'ਤੇ ਹਨ

ਮੱਕੜੀ
Temporal range: 319–0 Ma
PreЄ
Є
O
S
D
C
P
T
J
K
Pg
N
Late Carboniferous to Recent
ਮੱਕੜੀ
Scientific classification
Kingdom:
ਐਨੀਮਾਲੀਆ
Phylum:
ਅਰਥਰੋਪੋਡਾ
Subphylum:
ਚੇਰੀਸੀਰਾਟਾ
(unranked):
ਅਰਾਚਨੋਮੋਰਫਾ
Class:
ਅਰਚਨੀਡਾ
Order:
ਅਰਅਨੀਆ

ਕਾਰਲ ਅਲੈਂਗਜੈਂਡਰ ਕਲਾਰਕ , 1757

ਸਰੀਰਿਕ ਬਣਤਰ

ਮੱਕੜੀ 
ਮੱਕੜੀ ਦੀ ਅਨਾਟਮੀ:
(1) ਲੱਤਾਂ ਦੇ ਚਾਰ ਜੋੜੇ
(2) ਸੇਫਾਲੋਥੋਰੈਕਸ
(3) ਪੇਟ

ਇਸਦਾ ਉਦਰ ਖੰਡ ਰਹਿਤ ਹੁੰਦਾ ਹੈ ਅਤੇ ਉਪ-ਅੰਗ ਨਹੀਂ ਲੱਗੇ ਹੁੰਦੇ। ਇਸਦੇ ਸਿਰੋਵਕਸ਼ ਨਾਲ ਚਾਰ ਜੋੜੇ ਪੈਰ ਲੱਗੇ ਹੁੰਦੇ ਹਨ। ਇਸ ਵਿੱਚ ਸਾਹ ਕਿਰਿਆ ਕਿਤਾਬਨੁਮਾ ਫੇਫੜਿਆਂ ਦੁਆਰਾ ਹੁੰਦੀ ਹੈ। ਇਸਦੇ ਢਿੱਡ ਵਿੱਚ ਇੱਕ ਥੈਲੀ ਹੁੰਦੀ ਹੈ ਜਿਸ ਵਿੱਚੋਂ ਇੱਕ ਚਿਪਚਿਪਾ ਪਦਾਰਥ ਨਿਕਲਦਾ ਹੈ, ਜਿਸਦੇ ਨਾਲ ਇਹ ਜਾਲ ਬੁਣਦਾ ਹੈ।

ਮੱਕੜੀ 

ਕਿਸਮਾਂ

ਮੱਕੜੀ ਦੀਅਾਂ 40,000 ਪ੍ਰਜਾਤੀਅਾਂ ਦੀ ਪਹਿਚਾਣ ਹੋ ਚੁੱਕੀ ਹੈ। ਇਹ ਮਾਸਾਹਾਰੀ ਜੰਤੂ ਹੈ। ਜਾਲ ਵਿੱਚ ਕੀੜੇ-ਮਕੌੜਿਆਂ ਨੂੰ ਫਸਾ ਕੇ ਖਾਂਦਾ ਹੈ। ਮੱਕੜੀਆਂ ਦੀ ਇੱਕ ਕਿਸਮ ਅਜਿਹੀ ਵੀ ਹੈ ਜੋ ਪੂਰੀ ਤਰ੍ਹਾਂ ਸ਼ਾਕਾਹਾਰੀ ਹੈ।

'ਸ਼ਾਕਾਹਾਰੀ ਮੱਕੜੀ'

ਮੱਕੜੀ 
ਫੀਡੀਪਸ ਅੌਡੈਕਸ, 'ਜੰਪਿਗ ਮੱਕੜੀ' ਚਿਲਸੀਕੇਰੇ(chelicerae) ਦੇ ਹਰੇ ਮੂੰਹ ਦੇ ਦੋ ਦਿਲਖਿੱਚਵੇ ਹਿੱਸੇ।

ਮੱਕੜੀ ਦੀ ਜਿਸ ਕਿਸਮ ਦੀ ਗੱਲ ਅਸੀਂ ਕਰ ਰਹੇ ਹਾਂ, ਉਹ ਦੁਨੀਆ ਦੀ ਪਹਿਲੀ 'ਸ਼ਾਕਾਹਾਰੀ' ਮੱਕੜੀ ਮੰਨੀ ਗਈ ਹੈ। ਇਸ ਮੱਕੜੀ ਦਾ ਨਾਂ ਹੈ 'ਬਘੀਰਾ'। ਇਸ ਗਰਮਤਰ ਮੱਕੜੀ ਦਾ ਪੂਰਾ ਨਾਂ ਹੈ 'ਬਘੀਰਾ ਕਿਪਲਿੰਗੀ', ਜਿਸ ਦਾ ਆਕਾਰ ਸਾਡੇ ਅੰਗੂਠੇ ਦੇ ਨਹੁੰ ਦੇ ਬਰਾਬਰ ਹੁੰਦਾ ਹੈ।

ਵਸੇਬਾ ਤੇ ਭੋਜਨ

ਮੈਕਸੀਕੋ ਅਤੇ ਕੋਸਟਾਰਿਕਾ ਦੇ ਜੰਗਲਾਂ 'ਚ ਪਾਈ ਜਾਣ ਵਾਲੀ 'ਬਘੀਰਾ' ਮੱਕੜੀ ਆਮ ਤੌਰ 'ਤੇ ਬਬੂਲ ਦੇ ਦਰੱਖਤਾਂ 'ਤੇ ਹੀ ਰਹਿੰਦੀ ਹੈ ਅਤੇ ਦਰੱਖਤ ਤੇ ਪੌਦਿਆਂ ਤੋਂ ਮਿਲਣ ਵਾਲੇ ਭੋਜਨ 'ਤੇ ਹੀ ਨਿਰਭਰ ਰਹਿੰਦੀ ਹੈ। ਇਹ ਮੱਕੜੀ ਦਰੱਖਤਾਂ 'ਤੇ ਆਮ ਤੌਰ 'ਤੇ ਕੀੜੀਆਂ ਤੋਂ ਚੋਰੀ ਭੋਜਨ ਚੁਰਾਉਣ ਲਈ ਮਸ਼ਹੂਰ ਹੈ। ਕੀੜੀਆਂ ਨੂੰ ਦਰੱਖਤਾਂ ਦੇ ਖੋਲਾਂ 'ਚ ਨਾ ਸਿਰਫ ਆਸਰਾ ਮਿਲਦਾ ਹੈ ਸਗੋਂ ਦਰੱਖਤਾਂ ਦੇ ਪੱਤਿਆਂ 'ਤੇ ਭੋਜਨ ਵੀ ਆਸਾਨੀ ਨਾਲ ਮਿਲ ਜਾਂਦਾ ਹੈ। ਦਰੱਖਤਾਂ ਦੇ ਪੱਤਿਆਂ 'ਤੇ ਮਿਲਣ ਵਾਲਾ ਇੱਕ ਖਾਸ ਪਦਾਰਥ, ਜਿਸ ਦਾ ਇਹ ਕੀੜੀਆਂ ਸੇਵਨ ਕਰਦੀਆਂ ਹਨ, ਬਘੀਰਾ ਕੀੜੀਆਂ ਨਾਲ ਬਿਨਾਂ ਕਿਸੇ ਛੇੜਛਾੜ ਦੇ ਚੋਰੀ ਨਾਲ ਇਨ੍ਹਾਂ ਨੂੰ ਹਜ਼ਮ ਕਰ ਜਾਂਦੀ ਹੈ। ਕੁਦਰਤੀ ਜਲਵਾਯੂ ਦੇ ਆਧਾਰ 'ਤੇ ਮੈਕਸੀਕੋ ਅਤੇ ਕੋਸਟਾਰਿਕਾ 'ਚ ਪਾਈ ਜਾਣ ਵਾਲੀ ਬਘੀਰਾ ਮੱਕੜੀ ਦੇ ਭੋਜਨ 'ਚ ਵੀ ਥੋੜ੍ਹਾ ਜਿਹਾ ਫਰਕ ਦੇਖਿਆ ਗਿਆ। ਜਿਥੇ ਮੈਕਸੀਕੋ 'ਚ ਪਾਈਆਂ ਜਾਂਦੀਆਂ ਮੱਕੜੀਆਂ ਪੂਰੀ ਤਰ੍ਹਾਂ ਸ਼ਾਕਾਹਾਰੀ ਹੁੰਦੀਆਂ ਹਨ, ਉਥੇ ਹੀ ਕੋਸਟਾਰਿਕਾ ਦੀਆਂ ਬਘੀਰਾ ਮੱਕੜੀਆਂ ਕੀੜੀਆਂ ਲਾਰ ਦਾ ਸੇਵਨ ਵੀ ਕਰਦੀਆਂ ਦੇਖੀਆਂ ਗਈਆਂ।

ਹੋਰ ਲਿੰਕ

  1. Spiders ਕਰਲੀ ਉੱਤੇ
  2. Picture story about the jumping spider Aelurillus v-insignitus Archived 2013-07-28 at the Wayback Machine.
  3. Online Videos of Jumping Spiders (Salticids) and other arachnids Archived 2011-05-12 at the Wayback Machine.
  4. list of field guides to spiders Archived 2011-05-11 at the Wayback Machine., from the International Field Guides database

ਹਵਾਲੇ

Tags:

ਮੱਕੜੀ ਸਰੀਰਿਕ ਬਣਤਰਮੱਕੜੀ ਕਿਸਮਾਂਮੱਕੜੀ ਵਸੇਬਾ ਤੇ ਭੋਜਨਮੱਕੜੀ ਹੋਰ ਲਿੰਕਮੱਕੜੀ ਹਵਾਲੇਮੱਕੜੀ

🔥 Trending searches on Wiki ਪੰਜਾਬੀ:

ਵਾਰਹਰਿਮੰਦਰ ਸਾਹਿਬਗਲੇਸ਼ੀਅਰ ਨੈਸ਼ਨਲ ਪਾਰਕ (ਅਮਰੀਕਾ)ਮਹਿੰਦਰ ਸਿੰਘ ਰੰਧਾਵਾਮੁੱਖ ਸਫ਼ਾਖੜਕ ਸਿੰਘਗੁਰਦੁਆਰਾ ਅੜੀਸਰ ਸਾਹਿਬ2023 ਕ੍ਰਿਕਟ ਵਿਸ਼ਵ ਕੱਪਵਾਰਿਸ ਸ਼ਾਹਐਚ.ਟੀ.ਐਮ.ਐਲਸਿੱਧੂ ਮੂਸੇ ਵਾਲਾਅਡੋਲਫ ਹਿਟਲਰਟਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ1 (ਸੰਖਿਆ)ਸੂਫ਼ੀ ਕਾਵਿ ਦਾ ਇਤਿਹਾਸਨਾਟਕ (ਥੀਏਟਰ)ਪੰਜਾਬ ਦਾ ਲੋਕ ਸੰਗੀਤਸਿੱਖ ਧਰਮਸਾਹਿਬਜ਼ਾਦਾ ਜੁਝਾਰ ਸਿੰਘਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀਗਿਆਨਪੀਠ ਇਨਾਮਅੰਮ੍ਰਿਤਸਰਵੰਦੇ ਮਾਤਰਮਗਠੀਆਨਵੀਂ ਦਿੱਲੀਰੇਖਾ ਚਿੱਤਰਵਿਟਾਮਿਨ ਡੀਤਖ਼ਤ ਸ੍ਰੀ ਹਜ਼ੂਰ ਸਾਹਿਬਅੰਮ੍ਰਿਤ ਵੇਲਾਪ੍ਰਦੂਸ਼ਣਰਸ (ਕਾਵਿ ਸ਼ਾਸਤਰ)ਸੰਤੋਖ ਸਿੰਘ ਧੀਰਪੰਜਾਬੀ ਨਾਵਲਬਾਬਾ ਬਕਾਲਾਆਜ਼ਾਦੀਸਵਰਕਾਰਕਰਜ਼ੀਆ ਸੁਲਤਾਨਪਾਣੀਪਤ ਦੀ ਪਹਿਲੀ ਲੜਾਈਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਮਨੁੱਖਪਿੰਜਰ (ਨਾਵਲ)ਬੰਦਾ ਸਿੰਘ ਬਹਾਦਰਦਿਲਜੀਤ ਦੋਸਾਂਝਦਸਮ ਗ੍ਰੰਥਸ਼ਾਟ-ਪੁੱਟਤੂੰ ਮੱਘਦਾ ਰਹੀਂ ਵੇ ਸੂਰਜਾਗੁਰੂ ਅਰਜਨਬਿਜਲਈ ਕਰੰਟਪੰਜ ਪਿਆਰੇਪੰਜਾਬੀ ਰੀਤੀ ਰਿਵਾਜਅਨੰਤਤਜੱਮੁਲ ਕਲੀਮਖੁੱਲ੍ਹੀ ਕਵਿਤਾਭਗਤ ਧੰਨਾ ਜੀਆਧੁਨਿਕ ਪੰਜਾਬੀ ਕਵਿਤਾਕਾਮਾਗਾਟਾਮਾਰੂ ਬਿਰਤਾਂਤਵਿਜੈਨਗਰ ਸਾਮਰਾਜਪੰਜਾਬੀ ਵਾਰ ਕਾਵਿ ਦਾ ਇਤਿਹਾਸਇੰਡੋਨੇਸ਼ੀਆਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਬਚਿੱਤਰ ਨਾਟਕਊਰਜਾਨਾਵਲਕਿਰਿਆਲੋਕੇਸ਼ ਰਾਹੁਲਮੈਗਜ਼ੀਨਵਿਗਿਆਨਸਾਕਾ ਸਰਹਿੰਦਜਸਵੰਤ ਸਿੰਘ ਕੰਵਲਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਗੁਰਦੁਆਰਾ ਪੰਜਾ ਸਾਹਿਬਵੱਡਾ ਘੱਲੂਘਾਰਾ🡆 More