ਮੁੜ-ਘੁਮਾਈ ਬੇਕਾਰ ਪਦਾਰਥਾਂ ਨੂੰ ਮੁੜ-ਵਰਤਣਯੋਗ ਚੀਜ਼ਾਂ ਵਿੱਚ ਬਦਲਣ ਦੇ ਅਮਲ ਨੂੰ ਆਖਿਆ ਜਾਂਦਾ ਹੈ। ਇਹਦਾ ਟੀਚੇ, ਸੰਭਾਵੀ ਲਾਹੇਵੰਦ ਸਮਾਨ ਦੀ ਬਰਬਾਦੀ ਰੋਕਣਾ, ਨਵੇਂ ਤਾਜ਼ੇ ਪਦਾਰਥਾਂ ਜਾਂ ਊਰਜਾ ਦੀ ਖਪਤ ਘਟਾਉਣੀ ਅਤੇ ਹਵਾ ਅਤੇ ਪਾਣੀ ਦੇ ਪਰਦੂਸ਼ਣ ਨੂੰ ਠੱਲ੍ਹ ਪਾਉਣੀ ਵਗੈਰਾ ਹਨ। ਅਜਿਹਾ ਕਰਨ ਨਾਲ਼ ਕੂੜੇ-ਕਰਕਟ ਦੇ ਨਿਬੇੜੇ ਦੇ ਰਵਾਇਤੀ ਤਰੀਕੇ ਦੀ ਲੋੜ ਘਟ ਜਾਂਦੀ ਹੈ ਅਤੇ ਨਾਲ਼ ਹੀ ਪਲਾਸਟਿਕ ਪੈਦਾਵਾਰ ਦੇ ਮੁਕਾਬਲੇ ਗਰੀਨਹਾਊਸ ਗੈਸਾਂ ਦਾ ਨਿਕਾਸ ਵੀ। ਮੁੜ-ਘੁਮਾਈ ਅਜੋਕੀ ਕੂੜਾ-ਕਰਕਟ ਛਾਂਟੀ ਦਾ ਇੱਕ ਮੁੱਖ ਹਿੱਸਾ ਹੈ ਅਤੇ ਘਟਾਉ, ਮੁੜ-ਵਰਤੋ ਅਤੇ ਮੁੜ-ਘੁਮਾਉ ਦਰਜਾਬੰਦੀ ਦਾ ਤੀਜਾ ਅੰਗ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਮੁੜ-ਘੁਮਾਈ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.