ਮੁਹੰਮਦ ਹੁਸੈਨ ਸ਼ਹਿਰਯਾਰ ਤਬਰੀਜ਼ੀ

ਮੁਹੰਮਦ ਹੁਸੈਨ ਸ਼ਹਿਰਯਾਰ ਦਾ ਅਸਲ ਨਾਮ ਸਯਦ ਮੁਹੰਮਦ ਹੁਸੈਨ ਬੇਹਜਤ ਅਲ-ਤਬਰੀਜ਼ੀ ਹੈ ਪਰ ਉਹ ਆਪਣੇ ਕਲਮ ਨਾਮ ਸ਼ਹਿਰਯਾਰ ਨਾਲ ਮਸ਼ਹੂਰ ਹੋਇਆ।

ਸਥਾਨ ਅਤੇ ਸਥਿਤੀ

ਮੁਹੰਮਦ ਹੁਸੈਨ ਸ਼ਹਿਰਯਾਰ ਇਕ ਈਰਾਨੀ ਕਵੀ ਸੀ ਜਿਸਨੇ ਸਾਰੀ ਉਮਰ ਈਰਾਨ ਦੇ ਅਜ਼ਰਬਾਈਜਾਨੀ ਖੇਤਰ ਦੀ ਪ੍ਰਤੀਨਿਧਤਾ ਕੀਤੀ। ਇਸ ਕਾਰਨ ਕਰਕੇ ਉਸਨੇ ਕਵਿਤਾ ਲਈ ਅਜ਼ਰੀ ਤੁਰਕੀ ਭਾਸ਼ਾ ਵੀ ਵਰਤੀ। ਮੁਹੰਮਦ ਹੁਸੈਨ ਸ਼ਹਿਰਯਾਰ ਸੰਗੀਤ ਅਤੇ ਸੁਮੇਲ ਦਾ ਵੀ ਮਾਹਰ ਸੀ।

ਜਨਮ

ਮੁਹੰਮਦ ਹੁਸੈਨ ਸ਼ਹਿਰਯਾਰ ਦਾ ਜਨਮ 1906 ਵਿੱਚ ਈਰਾਨ ਦੇ ਤਬਰੀਜ਼ ਸ਼ਹਿਰ ਵਿੱਚ ਹੋਇਆ ਸੀ।

ਗਿਆਨ ਅਤੇ ਰੁਜ਼ਗਾਰ ਦੀ ਪ੍ਰਾਪਤੀ

ਉਸਨੇ ਮੁਢਲੀ ਵਿਦਿਆ ਆਪਣੇ ਪਿਤਾ ਤੋਂ ਪ੍ਰਾਪਤ ਕੀਤੀ ਅਤੇ ਆਪਣੇ ਪਿਤਾ ਕੋਲੋਂ ਦੀਵਾਨ-ਏ-ਹਾਫਿਜ਼ ਪੜ੍ਹਿਆ. ਉਸਨੇ ਆਪਣੀ ਸੈਕੰਡਰੀ ਸਿਖਿਆ ਮਨਸੂਰ ਹਾਈ ਸਕੂਲ ਤਬਰੀਜ ਤੋਂ ਪ੍ਰਾਪਤ ਕੀਤੀ। ਬਾਅਦ ਵਿਚ ਉਹ ਉੱਚ ਵਿਦਿਆ ਲਈ ਤਹਿਰਾਨ ਚਲਾ ਗਿਆ, ਜਿਥੇ ਉਸਨੇ ਦਾਰ ਅਲ-ਫਨੂਨ ਵਿਚ ਦਾਖਲਾ ਲਿਆ। ਉਥੇ ਉਸਨੇ ਕਾਲਜ ਵਿਚ ਡਾਕਟਰੀ ਦੀ ਪੜ੍ਹਾਈ ਕੀਤੀ, ਪਰ ਗ੍ਰੈਜੂਏਟ ਹੋਣ ਤੋਂ ਪਹਿਲਾਂ ਉਹ ਖੁਰਾਸਾਨ ਚਲਾ ਗਿਆ ਅਤੇ ਉਥੇ ਕਲਰਕ ਦੀ ਨੌਕਰੀ ਲੈ ਲਈ।

ਉਹ 1921 ਵਿਚ ਤਹਿਰਾਨ ਵਾਪਸ ਪਰਤ ਆਇਆ ਅਤੇ ਦਾਰ ਉਲ ਫੂਨੂਨ ਵਿਚ ਦਾਖਲ ਹੋਇਆ। ਉਸਨੇ 1924 ਵਿੱਚ ਦਾਰ ਉਲ ਫ਼ਨੂਨ ਤੋਂ ਗ੍ਰੈਜੂਏਸ਼ਨ ਕੀਤੀ। ਉਸੇ ਸਮੇਂ, ਉਸਨੇ ਈਰਾਨ ਦੇ ਸ਼ਾਹ ਦਾ ਵਿਰੋਧ ਕੀਤਾ। ਇਕ ਸਿਆਸੀ ਪਾਰਟੀ ਵਿੱਚ ਦਾਖਲੇ ਤੇ ਪਾਬੰਦੀ ਕਰਕੇ ਉਸਦਾ ਵਿਦਿਅਕ ਸਫ਼ਰ ਪ੍ਰਭਾਵਿਤ ਹੋਇਆ ਅਤੇ ਉਹ ਨਿਸ਼ਾਪੁਰ ਤੋਂ ਹੁੰਦਾ ਹੋਇਆ ਮੁੜ ਖ਼ੁਰਾਸਾਨ ਚਲਾ ਗਿਆ। ਉਹ 1935 ਵਿਚ ਤਹਿਰਾਨ ਪਰਤ ਆਇਆ ਅਤੇ ਤਹਿਰਾਨ ਵਿਚ ਇਕ ਖੇਤੀਬਾੜੀ ਬੈਂਕ ਵਿਚ ਨੌਕਰੀ ਕਰ ਲਈ।

ਫ਼ਾਰਸੀ ਸਾਹਿਤ ਵਿਚ ਸੇਵਾਵਾਂ

ਉਸਦਾ ਪਹਿਲਾ ਕਾਵਿ ਸੰਗ੍ਰਹਿ ਖ਼ੁਰਾਸਾਨ ਵਿੱਚ ਪ੍ਰਕਾਸ਼ਤ ਹੋਇਆ ਜਿਸ ਵਿੱਚ ਉਸਦਾ ਉਪਨਾਮ "ਬਜਾਜਤ" ਸੀ ਪਰ ਬਾਅਦ ਵਿੱਚ ਬਦਲ ਕੇ "ਸ਼ਹਿਰਯਾਰ" ਹੋ ਗਿਆ। 1929 ਵਿਚ, ਉਸਦਾ ਪਹਿਲਾ ਫ਼ਾਰਸੀ ਕਾਵਿ-ਸੰਗ੍ਰਹਿ ਪ੍ਰਕਾਸ਼ਤ ਹੋਇਆ, ਜਿਸ ਵਿਚ ਸਿਰਫ ਕਵਿਤਾਵਾਂ ਸਨ। ਕਵਿਤਾਵਾਂ ਦਾ ਇਹ ਸੰਗ੍ਰਹਿ ਹਾਫਿਜ਼ ਦੀਆਂ ਗ਼ਜ਼ਲਾਂ ਤੋਂ ਮੁਤਾਸ਼ਰੀ ਦਾ ਨਤੀਜਾ ਸੀ।

1936 ਵਿਚ, ਉਸ ਦਾ ਅਜ਼ਰੀ ਤੁਰਕੀ ਕਾਵਿ ਸੰਗ੍ਰਹਿ ਪ੍ਰਕਾਸ਼ਤ ਹੋਇਆ ਸੀ।

1954 ਵਿਚ, ਉਸ ਦਾ ਫ਼ਾਰਸੀ ਦਾ ਮਹਾਨ ਸ਼ਾਹਕਾਰ “ਹੈਦਰ ਬਾਬਾਈ ਸਲਾਮ” ਤਬਰੀਜ਼ ਤੋਂ ਪ੍ਰਕਾਸ਼ਤ ਹੋਇਆ ਅਤੇ ਸ਼ਹਰਯਾਰ ਅਦਬ ਨੂੰ ਫ਼ਾਰਸੀ ਵਿਚ ਪ੍ਰਮੁੱਖ ਰੈਂਕ ਵਿਚ ਗਿਣਿਆ ਜਾਣ ਲੱਗਾ। ਕਵਿਤਾਵਾਂ ਦੇ ਇਸ ਸੰਗ੍ਰਹਿ ਨਾਲ, ਉਸਦੀ ਪ੍ਰਸਿੱਧੀ ਤੁਰਕਮੇਨਸਤਾਨ, ਤੁਰਕੀ ਅਤੇ ਅਜ਼ਰਬਾਈਜਾਨ ਵਿੱਚ ਫੈਲ ਗਈ ਅਤੇ ਇਸਦਾ ਅਨੁਵਾਦ ਲਗਭਗ 30 ਭਾਸ਼ਾਵਾਂ ਵਿੱਚ ਕੀਤਾ ਗਿਆ। ਉਸ ਨੂੰ ਤਬਰੀਜ ਯੂਨੀਵਰਸਿਟੀ ਤੋਂ ਆਨਰੇਰੀ ਡਿਗਰੀ ਦਿੱਤੀ ਗਈ। ਬਾਅਦ ਵਿਚ, ਦੂਜੇ ਵਿਸ਼ਵ ਯੁੱਧ ਦੀ ਭਿਆਨਕ ਤਬਾਹੀ ਦੇ ਨਤੀਜੇ ਵਜੋਂ , ਆਈਨਸਟਾਈਨ ਦੇ ਨਾਮ ਇਕ ਕਵਿਤਾ ਪ੍ਰਸਿੱਧ ਹੋਈ।

ਹਵਾਲੇ

Tags:

ਮੁਹੰਮਦ ਹੁਸੈਨ ਸ਼ਹਿਰਯਾਰ ਤਬਰੀਜ਼ੀ ਸਥਾਨ ਅਤੇ ਸਥਿਤੀਮੁਹੰਮਦ ਹੁਸੈਨ ਸ਼ਹਿਰਯਾਰ ਤਬਰੀਜ਼ੀ ਜਨਮਮੁਹੰਮਦ ਹੁਸੈਨ ਸ਼ਹਿਰਯਾਰ ਤਬਰੀਜ਼ੀ ਗਿਆਨ ਅਤੇ ਰੁਜ਼ਗਾਰ ਦੀ ਪ੍ਰਾਪਤੀਮੁਹੰਮਦ ਹੁਸੈਨ ਸ਼ਹਿਰਯਾਰ ਤਬਰੀਜ਼ੀ ਫ਼ਾਰਸੀ ਸਾਹਿਤ ਵਿਚ ਸੇਵਾਵਾਂਮੁਹੰਮਦ ਹੁਸੈਨ ਸ਼ਹਿਰਯਾਰ ਤਬਰੀਜ਼ੀ ਹਵਾਲੇਮੁਹੰਮਦ ਹੁਸੈਨ ਸ਼ਹਿਰਯਾਰ ਤਬਰੀਜ਼ੀ

🔥 Trending searches on Wiki ਪੰਜਾਬੀ:

ਆਈ.ਐਸ.ਓ 4217ਵਿਆਕਰਨਚਰਖ਼ਾਦਸਮ ਗ੍ਰੰਥਸ੍ਰੀ ਚੰਦਹੁਸੈਨੀਵਾਲਾਸੰਗਰੂਰ (ਲੋਕ ਸਭਾ ਚੋਣ-ਹਲਕਾ)ਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਕਹਾਵਤਾਂਕਬੱਡੀਸਭਿਆਚਾਰਕ ਆਰਥਿਕਤਾਗੂਗਲ ਕ੍ਰੋਮਮਾਈ ਭਾਗੋਕੇਂਦਰੀ ਸੈਕੰਡਰੀ ਸਿੱਖਿਆ ਬੋਰਡਸ਼ੁਭਮਨ ਗਿੱਲਸੇਹ (ਪਿੰਡ)ਅਰਥ-ਵਿਗਿਆਨਯੂਰਪੀ ਸੰਘਕਾਫ਼ੀਪੰਜਾਬੀ ਧੁਨੀਵਿਉਂਤਮਾਤਾ ਸਾਹਿਬ ਕੌਰਪੰਜਾਬੀ ਸਾਹਿਤ ਦਾ ਇਤਿਹਾਸਬਾਤਾਂ ਮੁੱਢ ਕਦੀਮ ਦੀਆਂਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਤਖ਼ਤ ਸ੍ਰੀ ਦਮਦਮਾ ਸਾਹਿਬਪੱਤਰਕਾਰੀਟੱਪਾਟੀਬੀਜਿੰਦ ਕੌਰਬਲਵੰਤ ਗਾਰਗੀਸਰਹਿੰਦ ਦੀ ਲੜਾਈਪ੍ਰਦੂਸ਼ਣਸਰਵਣ ਸਿੰਘਵਾਲਪੰਜਾਬੀ ਤਿਓਹਾਰਸੁਭਾਸ਼ ਚੰਦਰ ਬੋਸਨਾਦੀਆ ਨਦੀਮਸਿਮਰਨਜੀਤ ਸਿੰਘ ਮਾਨਅੰਤਰਰਾਸ਼ਟਰੀ ਮਜ਼ਦੂਰ ਦਿਵਸਪੰਜਾਬੀ ਜੀਵਨੀ ਦਾ ਇਤਿਹਾਸਵਿਅੰਜਨ ਗੁੱਛੇਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਮਨੁੱਖੀ ਸਰੀਰਮਾਂ ਬੋਲੀਦਿਲਜੀਤ ਦੋਸਾਂਝਮੁਹਾਰਤਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀਆਂ ਸਮੱਸਿਆਵਾਂਮਾਤਾ ਗੁਜਰੀਕਬੂਤਰਵਿਆਹਸਕੂਲਮਹਿੰਦਰ ਸਿੰਘ ਧੋਨੀਸਮਾਜਏ. ਪੀ. ਜੇ. ਅਬਦੁਲ ਕਲਾਮਊਠਭਾਰਤ ਦਾ ਇਤਿਹਾਸਪਟਿਆਲਾਧੁਨੀ ਸੰਪਰਦਾਇ ( ਸੋਧ)ਉਪਗ੍ਰਹਿਗੁਰਦਾਸ ਮਾਨਗਰਾਮ ਦਿਉਤੇਪਦਮ ਸ਼੍ਰੀਰਾਧਾ ਸੁਆਮੀ ਸਤਿਸੰਗ ਬਿਆਸਸਫ਼ਰਨਾਮਾਤਖ਼ਤ ਸ੍ਰੀ ਹਜ਼ੂਰ ਸਾਹਿਬਮਈ ਦਿਨਰਾਣਾ ਸਾਂਗਾਪੰਜਾਬੀ ਸੱਭਿਆਚਾਰਜੈਮਲ ਅਤੇ ਫੱਤਾਪੜਨਾਂਵਸੱਪਮਝੈਲ🡆 More