ਮਿਥ

ਮਿਥ ਅੰਗਰੇਜੀ ਦੇ ਸ਼ਬਦ MYTH ਦਾ ਸਮਾਨਅਰਥੀ ਸ਼ਬਦ ਹੈ। ਮਿਥ ਵਿੱਚ ਉਹਨਾਂ ਕਾਲਪਨਿਕ ਕਥਾਵਾਂ ਨੂੰ ਲਿਆ ਜਾਂਦਾ ਹੈ ਜਿਹੜੀਆਂ ਮਨੁੱਖ ਦੇ ਬ੍ਰਹਿਮੰਡ, ਪ੍ਰਕਿਰਤੀ ਅਤੇ ਮਨੁੱਖ ਦੇ ਵਿਹਾਰ/ਜੀਵਨ ਸੰਬੰਧੀ ਪ੍ਰਸ਼ਨਾਂ ਦੇ ਉੱਤਰਾਂ ਵਜੋਂ ਹੋਂਦ ਵਿੱਚ ਆਈਆਂ ਹਨ। ਯੂਨਾਨੀ ਭਾਸ਼ਾ ਵਿੱਚ ਮਿਥ ਦਾ ਸਮਾਨਾਂਤਰ 'ਮਾਇਥਾਸ' ਹੈ।ਪਲੈਟੋ ਦੇ ਸਮੇਂ ਤੱਕ ਮਿਥ ਨੂੰ ਪਰੰਪਰਾਗਤ ਕਹਾਣੀ ਦੇ ਰੂਪ ਵਿੱਚ ਵੀ ਵਿਚਾਰਿਆ ਜਾਂਦਾ ਸੀ। ਮਿਥ ਦਾ ਭਾਵ ਦੇਵਤਿਆਂ ਅਤੇ ਨਾਇਕਾਂ ਨਾਲ ਸਬੰਧਿਤ ਕਹਾਣੀ ਤੋਂ ਵੀ ਲਿਆ ਜਾਂਦਾ ਸੀ। ਅਰਸਤੂ ਮਿਥ ਨੂੰ ਪੋਇਟਿਕਸ ਵਿੱਚ ਮਾਇਥਾਸ ਸ਼ਬਦ ਨੂੰ ਕਿਸੇ ਕਥਾਨਕ, ਬਿਰਤਾਂਤਕ ਸਰੰਚਨਾ ਅਤੇ ਕਹਾਣੀ ਰੂਪ ਵਿੱਚ ਵਰਤਿਆ।ਜਰਮਨ ਵਿਦਵਾਨ ਵੀਕੋ ਮਿਥ ਨੂੰ 'ਕਵਿਤਾ ਵਰਗਾ ਸਤਿ' ਕਹਿੰਦਾ ਹੈ।ਡਾ.ਕਰਨੈਲ ਸਿੰਘ ਥਿੰਦ ਮਿਥ ਸ਼ਬਦ ਦੀ ਥਾਂ ਪੁਰਾਨ-ਕਥਾ ਸ਼ਬਦ ਵਰਤਣਾ ਉਚਿਤ ਦਰਸਾਉਂਦੇ ਹਨ। ਪਰ ਡਾ.ਵਣਜਾਰਾ ਬੇਦੀ ਮਿਥ ਦੀ ਥਾਂ ਪੁਰਾਨ ਕਥਾ ਸ਼ਬਦ ਉਚਿਤ ਨਹੀਂ ਮੰਨਦੇ। ਮਿਥਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ। ਪ੍ਰਕਿਰਤੀ ਨਾਲ ਸੰਬੰਧਿਤ ਮਿਥਾਂ ਅਤੇ ਪ੍ਰਾਲੋਕਿਕ ਮਿਥਾਂ।

ਮਿਥ: ਸ਼ਬਦਾਰਥ ਇਤਿਹਾਸ

ਪਰਿਭਾਸ਼ਾ

'ਸਟੈਂਡਰਡ ਡਿਕਸ਼ਨਰੀ ਆਫ ਫੋਕਲੋਰ,ਮਾਇਥਾਲੋਜੀ ਐਂਡ ਲੀਜੰਡ'ਅਨੁਸਾਰ,"ਮਿਥ ਉਹ ਕਹਾਣੀ ਹੈ ਜੋ ਪ੍ਰਾਚੀਨ ਕਾਲ ਵਿੱਚ ਵਾਪਰ ਚੁੱਕੀ ਹੁੰਦੀ ਹੈ। ਇਹ ਲੋਕਾਈ ਦੀਆਂ ਬ੍ਰਹਿਮੰਡਕ ਤੇ ਪਰਾ-ਪ੍ਰਕ੍ਰਿਤਕ ਪਰੰਪਰਾਵਾਂ,ਦੇਵਤਿਆਂ ਤੇ ਨਾਇਕਾਂ, ਸੰਸਕ੍ਰਿਤਕ ਲੱਛਣਾਂਂ ਅਤੇ ਧਾਰਮਿਕ ਵਿਸ਼ਵਾਸਾਂ ਆਦਿ ਦੀ ਵਿਆਖਿਆ ਕਰਦੀ ਹੈ।" 'ਪ੍ਰਿੰਸਟਨ ਐਨਸਾਇਕਲੋਪੀਡੀਆ ਆਫ ਪੋਇਟਰੀ ਐਂਡ ਪੋਇਟਿਕਸ' ਅਨੁਸਾਰ,"ਮਿਥ-ਕਥਾ ਦੀ ਪਰਿਭਾਸ਼ਾ ਇੱਕ ਕਹਾਣੀ ਜਾਂ ਕਹਾਣੀ-ਤੱਤਾਂ ਦੇ ਸੰਗ੍ਰਹਿ ਦੇ ਰੂਪ ਵਿੱਚ ਕੀਤੀ ਜਾ ਸਕਦੀ ਹੈ, ਜਿਸ ਵਿੱਚ ਲੁਪਤ ਢੰਗ ਨਾਲ ਮਨੁੱਖੀ ਜੀਵਨ ਨਾਲ ਲੌਕਿਕਤਾ ਤੇ ਪਾਰਲੌਕਿਕਤਾ ਨਾਲ ਸਬੰਧਿਤ ਕੁਝ ਗੰਭੀਰ ਪੱਖਾਂ ਦੀ ਪ੍ਰਤੀਕਾਤਮਕ ਅਭਿਵਿਅਕਤੀ ਕੀਤੀ ਹੁੰਦੀ ਹੈ।" 

ਹਵਾਲੇ

Tags:

ਅਰਸਤੂਕਵਿਤਾਕਹਾਣੀਪਲੈਟੋਬ੍ਰਹਿਮੰਡਯੂਨਾਨੀ ਭਾਸ਼ਾ

🔥 Trending searches on Wiki ਪੰਜਾਬੀ:

ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪੰਜਾਬੀ ਵਿਕੀਪੀਡੀਆਪਿੰਡਵਾਲੀਬਾਲਨਿਊਜ਼ੀਲੈਂਡਬੰਗਲੌਰਗੁਰਦੁਆਰਾ ਬਾਬਾ ਬਕਾਲਾ ਸਾਹਿਬਬਾਬਾ ਦੀਪ ਸਿੰਘਦਿਵਾਲੀਕਰਵਾ ਚੌਥ ਦੀ ਵਰਤ ਕਥਾ ਅਤੇ ਨਾਰੀ ਸੰਵੇਦਨਾਕਣਕਕਾਵਿ ਦੀਆ ਸ਼ਬਦ ਸ਼ਕਤੀਆਵਾਮਿਕਾ ਗੱਬੀਕੁਆਰੀ ਮਰੀਅਮਭਾਰਤ ਦਾ ਰਾਸ਼ਟਰਪਤੀਸ਼ਹੀਦ ਭਾਈ ਗੁਰਮੇਲ ਸਿੰਘਮੈਟਾ ਪਲੇਟਫਾਰਮਟੋਡਰ ਮੱਲ ਦੀ ਹਵੇਲੀਪੰਜਾਬ ਦੀ ਕਬੱਡੀਵੇਦਅਮਰੀਕਾ ਦਾ ਇਤਿਹਾਸਡਾ. ਹਰਿਭਜਨ ਸਿੰਘਰਣਜੀਤ ਸਿੰਘ1991 ਦੱਖਣੀ ਏਸ਼ਿਆਈ ਖੇਡਾਂਵਪਾਰਪਾਣੀਮਾਂਸਾਕਾ ਨਨਕਾਣਾ ਸਾਹਿਬਮੀਡੀਆਵਿਕੀਸਾਹ ਕਿਰਿਆਪੰਜਾਬੀ ਸੱਭਿਆਚਾਰ ਦੇ ਨਿਖੜਵੇਂ ਲੱਛਣਬੋਹੜਪੰਜਾਬੀ ਜੰਗਨਾਮਾਯੂਨੀਕੋਡਸਿੱਖਫ਼ਿਰੋਜ਼ਪੁਰਵਾਕਹਾਸ਼ਮ ਸ਼ਾਹਪੰਜਾਬੀ ਵਿਆਕਰਨਬਲਾਗਪ੍ਰਤਾਪ ਸਿੰਘਜਰਨੈਲ ਸਿੰਘ (ਕਹਾਣੀਕਾਰ)ਵੇਅਬੈਕ ਮਸ਼ੀਨਪੰਜਾਬੀ ਲੋਕ ਨਾਟ ਪ੍ਰੰਪਰਾਭਗਤ ਧੰਨਾ ਜੀਕਰਨ ਔਜਲਾਓਲਧਾਮਰਘੁਬੀਰ ਢੰਡਮਹਾਂਦੀਪਪੰਜਾਬੀ ਕਿੱਸਾਕਾਰਔਰਤਭਾਰਤ ਵਿੱਚ ਪੰਚਾਇਤੀ ਰਾਜਆਧੁਨਿਕਤਾਸੁਰਜੀਤ ਪਾਤਰਤਖ਼ਤ ਸ੍ਰੀ ਕੇਸਗੜ੍ਹ ਸਾਹਿਬਫ਼ੇਸਬੁੱਕਪੰਜਾਬੀ ਨਾਟਕਪੰਜਾਬ, ਭਾਰਤਪੇਰੀਆਰ ਅਤੇ ਔਰਤਾਂ ਦੇ ਅਧਿਕਾਰਬਰਲਿਨ ਕਾਂਗਰਸਬੈਂਕਸਿੱਖ ਧਰਮਪੰਜਾਬ, ਭਾਰਤ ਦੇ ਜ਼ਿਲ੍ਹੇਪੰਜਾਬਬੜੂ ਸਾਹਿਬਸਾਹਿਤ ਅਤੇ ਮਨੋਵਿਗਿਆਨਚਰਨਜੀਤ ਸਿੰਘ ਚੰਨੀਸਦਾਮ ਹੁਸੈਨਲੋਕ-ਕਹਾਣੀਮਿਡ-ਡੇਅ-ਮੀਲ ਸਕੀਮਭਾਈ ਗੁਰਦਾਸ ਦੀਆਂ ਵਾਰਾਂਡਾ. ਹਰਚਰਨ ਸਿੰਘਗੁਰਦੁਆਰਾ ਅੜੀਸਰ ਸਾਹਿਬਡਰੱਗਕਿਰਿਆ-ਵਿਸ਼ੇਸ਼ਣ🡆 More