ਮਾਰਗਰੈੱਟ ਥੈਚਰ

ਮਾਰਗਰੈੱਟ ਥੈਚਰ ਦਾ ਜਨਮ ਗ੍ਰਾਂਥਮ, ਇੰਗਲੈਂਡ ਵਿੱਚ ਹੋਇਆ। ਕਰਿਆਨਾ ਵਪਾਰੀ ਦੀ ਧੀ ਮਾਰਗਰੈੱਟ ਥੈਚਰ ਖ਼ੁਦ ਨੂੰ ਦਿਲ ਤੋਂ ਇੱਕ ਘਰੇਲੂ ਔਰਤ ਮੰਨਦੀ ਸੀ ਪਰ ਟੈਲੀਵਿਜ਼ਨ ਦੇ ਦੌਰ ਦੀ ਉਹ ਸਭ ਤੋਂ ਆਕਰਸ਼ਕ ਵਿਅਕਤੀਤਵ ਵਾਲੀ ਰਾਜਨੇਤਾ ਬਣੀ। ਮਾਰਗਰੈੱਟ ਬੀਤੀ ਸਦੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿੱਚ ਸ਼ਾਮਲ ਸੀ। .

ਮਾਰਗਰੈੱਟ ਥੈਚਰ (13 ਅਕਤੂਬਰ 1925- 8 ਅਪਰੈਲ 2013)ਦਾ ਜਨਮ ਗ੍ਰਾਂਥਮ, ਇੰਗਲੈਂਡ ਵਿੱਚ ਹੋਇਆ। ਕਰਿਆਨਾ ਵਪਾਰੀ ਦੀ ਧੀ ਮਾਰਗਰੈੱਟ ਥੈਚਰ ਖ਼ੁਦ ਨੂੰ ਦਿਲ ਤੋਂ ਇੱਕ ਘਰੇਲੂ ਔਰਤ ਮੰਨਦੀ ਸੀ ਪਰ ਟੈਲੀਵਿਜ਼ਨ ਦੇ ਦੌਰ ਦੀ ਉਹ ਸਭ ਤੋਂ ਆਕਰਸ਼ਕ ਵਿਅਕਤੀਤਵ ਵਾਲੀ ਰਾਜਨੇਤਾ ਬਣੀ। ਮਾਰਗਰੈੱਟ ਬੀਤੀ ਸਦੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿੱਚ ਸ਼ਾਮਲ ਸੀ।

ਮਾਰਗਰੈੱਟ ਰਾਬਰਟਸ ਥੈਚਰ
Photograph
ਬਰਤਾਨੀਆ ਦੀ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
4 ਮਈ 1979 – 28 ਨਵੰਬਰ 1990
ਮੋਨਾਰਕਐਲਜ਼ਾਬੈਥ II
ਉਪਵਿਲੀਅਮ ਵਾਈਟਲਾਅ
ਜੈਫਰੇ ਹੋਵੇ
ਤੋਂ ਪਹਿਲਾਂਜੇਮਜ਼ ਕਾਲਗ੍ਹਨ
ਤੋਂ ਬਾਅਦਜਾਨ ਮੇਜ਼ਰ
ਵਿਰੋਧੀ ਧਿਰ ਦੀ ਨੇਤਾ
ਦਫ਼ਤਰ ਵਿੱਚ
11 ਫਰਬਰੀ 1975 – 4 ਮਈ 1979
ਮੋਨਾਰਕਐਲਜ਼ਾਬੈਥ II
ਪ੍ਰਧਾਨ ਮੰਤਰੀਹਾਰੋਲਡ ਵਿਲਸਨ
ਜੇਮਜ਼ ਕਾਲਗ੍ਹਨ
ਤੋਂ ਪਹਿਲਾਂਐਡਵਰਡ ਹੈਥ
ਤੋਂ ਬਾਅਦਜੇਮਜ਼ ਕਾਲਗ੍ਹਨ
ਕੰਜਰਵੇਟਿਵ ਪਾਰਟੀ ਦੀ ਲੀਡਰ
ਦਫ਼ਤਰ ਵਿੱਚ
11 ਫਰਬਰੀ 1975 – 28 ਨਵੰਬਰ 1990
ਤੋਂ ਪਹਿਲਾਂਐਡਵਰਡ ਹੈਥ
ਤੋਂ ਬਾਅਦਜਾਨ ਮੇਜ਼ਰ
ਸੈਕਟਰੀ ਆਫ ਸਟੇਟ ਫਾਰ ਐਜੂਕੇਸ਼ਨ ਅਤੇ ਸਾਇੰਸ
ਦਫ਼ਤਰ ਵਿੱਚ
20 ਜੂਨ 1970 – 4 ਮਾਰਚ 1974
ਪ੍ਰਧਾਨ ਮੰਤਰੀਐਡਵਰਡ ਹੈਥ
ਤੋਂ ਪਹਿਲਾਂਐਡਵਰਡ ਸ਼ੋਰਟ
ਤੋਂ ਬਾਅਦਰੇਗੀਨਾਲਡ ਪ੍ਰੇਨਵਾਈਸ
ਐਮ ਪੀ
ਵੱਲ ਫਿਨਚਲੇ
ਦਫ਼ਤਰ ਵਿੱਚ
8 ਅਕਤੂਬਰ 1959 – 9 ਅਪਰੈਲ 1992
ਤੋਂ ਪਹਿਲਾਂਜਾਨ ਕਰੋਡਰ
ਤੋਂ ਬਾਅਦਹਰਟਲੇ ਬੂਥ
ਨਿੱਜੀ ਜਾਣਕਾਰੀ
ਜਨਮ
ਮਾਰਗਰੈੱਟ ਹਿਲਦਾ ਰਾਬਰਟਸ

13 ਅਕਤੂਬਰ 1925
ਗ੍ਰਾਂਥਮ, ਇੰਗਲੈਂਡ
ਮੌਤ8 ਅਪਰੈਲ 2013
ਲੰਡਨ, ਇੰਗਲੈਂਡ
ਸਿਆਸੀ ਪਾਰਟੀਕੰਜਰਵੇਟਿਵ ਪਾਰਟੀ
ਜੀਵਨ ਸਾਥੀਡੈਨਿਸ ਥੈਚਰ
(1951–2003, ਮੋਤ)
ਬੱਚੇਕਾਰੋਲ ਥੈਚਰ
ਮਾਰਕ ਥੈਚਰ
ਅਲਮਾ ਮਾਤਰਸਮਰਵਿਲਾ ਕਾਲਜ ਐਕਸਫੋਰਡ
ਇੰਨਜ਼ ਆਪ ਕੋਰਟ ਸਕੂਲ ਆਫ ਲਾਅ
ਪੇਸ਼ਾਰਸਾਇਣ
ਵਕੀਲ

ਰਾਜਨੀਤਿਕ ਜੀਵਨ

ਮਾਰਗਰੈੱਟ ਰਾਬਰਟਸ ਵਜੋਂ ਜਨਮ ਲੈਣ ਵਾਲੀ ਥੈਚਰ ਪਹਿਲੀ ਵਾਰ 1959 ਵਿੱਚ ਉੱਤਰੀ ਲੰਡਨ ਦੇ ਫਿਨਸ਼ਲੇ ਤੋਂ ਸਾਂਸਦ ਚੁਣੀ ਗਈ ਸੀ ਅਤੇ 1992 ਤਕ ਸੰਸਦ ਦੀ ਮੈਂਬਰ ਰਹੀ। ਉਸ ਨੇ 1975 ਵਿੱਚ ਪਾਰਟੀ ਦੀ ਵਾਗਡੋਰ ਸੰਭਾਲਣ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਐਡਵਰਡ ਹੀਥ ਨੂੰ ਚੁਣੌਤੀ ਦਿੱਤੀ ਅਤੇ ਸਫ਼ਲ ਰਹੀ।

ਵਿਦਿਆ ਮਾਰਗਰੇਟ ਥੈਚਰ ਨੇ ਮੁਢਲੀ ਵਿਦਿਆ ਸਥਾਨਕ ਗਰਾਮਰ ਸਕੂਲ (ਗ੍ਰ੍ਨਥਮ ਗਰਲਜ ਸਕੂਲ)ਤੋ ਪੂਰੀ ਕੀਤੀ|1943 ਤੋਂ 1947 ਤੱਕ ਔਕਸ਼ਫੋਰਡ ਯੂਨੀਵਰਸਿਟੀ ਤੋਂ ਕਮਿਸਟਰੀ ਦੀ ਡਿਗਰੀ ਹਾਸਿਲ ਕੀਤੀ |

ਲੋਹ-ਮਹਿਲਾ

ਥੈਚਰ ਨੇ ਮਹਿੰਗਾਈ ਨੂੰ ਘੱਟ ਕਰਨ, ਛੋਟੇ ਸੂਬੇ ਅਤੇ ਖੁੱਲ੍ਹੀ ਮੰਡੀ ਆਰਥਿਕਤਾ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਥੈਚਰ ਜਦੋਂ ਤਕ ਸਿਆਸਤ ਵਿੱਚ ਰਹੀ, ਉਸ ਨੇ ਡਟ ਕੇ ਫ਼ੈਸਲੇ ਲਏ। ਸੋਵੀਅਤ ਸੰਘ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਵਾਲੇ 1976 ਵਿੱਚ ਦਿੱਤੇ ਗਏ ਉਸ ਦੇ ਭਾਸ਼ਣ ਕਾਰਨ ਇੱਕ ਰੂਸੀ ਅਖ਼ਬਾਰ ਨੇ ਉਸ ਨੂੰ ‘ਲੋਹ-ਮਹਿਲਾ’ ਕਰਾਰ ਦਿੱਤਾ ਸੀ। ਸ਼ੀਤ ਯੁੱਧ ਸਮੇਂ ਉਹ ਤਤਕਾਲੀ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਲਈ ਅਹਿਮ ਸਾਂਝੇਦਾਰ ਸਾਬਤ ਹੋਈ। ਸਾਲ 1982 ਵਿੱਚ ਫਾਕਲੈਂਡ ਟਾਪੂ ਨੂੰ ਲੈ ਕੇ ਅਰਜਨਟੀਨਾ ਨਾਲ ਹੋਏ ਯੁੱਧ ਸਮੇਂ ਵੀ ਉਹ ਬਰਤਾਨੀਆ ਦੀ ਪ੍ਰਧਾਨ ਮੰਤਰੀ ਸੀ। ਉਸ ਦੀ ਸਰਕਾਰ ਸਮੇਂ ਕਈ ਸਰਕਾਰੀ ਉਦਯੋਗਿਕ ਇਕਾਈਆਂ ਦਾ ਨਿੱਜੀਕਰਨ ਹੋਇਆ। ਉਸ ਦੇ ਰਾਜ ਸਮੇਂ ਹਰ ਜਗ੍ਹਾ ਥੈਚਰਵਾਦ ਦਾ ਅਸਰ ਵਿਖਾਈ ਦਿੱਤਾ। 1979 ਤੋਂ 1990 ਤਕ ਕੰਜਰਵੇਟਿਵ ਪਾਰਟੀ ਦੀ ਸਰਕਾਰ ਸਮੇਂ ਪ੍ਰਧਾਨ ਮੰਤਰੀ ਰਹਿਣ ਵਾਲੀ ਥੈਚਰ ਦੀ ਵਿਰਾਸਤ ਦਾ ਅਸਰ ਕੰਜਰਵੇਟਿਵ ਅਤੇ ਲੇਬਰ ਦੋਵਾਂ ਪਾਰਟੀਆਂ ‘ਤੇ ਪਿਆ।

ਵਿਲੱਖਣ ਸ਼ਖਸੀਤ

ਥੈਚਰ ਬਰਤਾਨੀਆ ਦੀਆਂ ਉਹਨਾਂ ਕੁਝ ਸ਼ਖ਼ਸੀਅਤਾਂ ਵਿੱਚੋਂ ਇੱਕ ਸੀ, ਜਿਸ ਨੇ ਕਦੇ ਲੋਕ ਹਰਮਨ-ਪਿਆਰਤਾ ਵਿੱਚ ਵਿਸ਼ਵਾਸ ਨਹੀਂ ਕੀਤਾ। ਉਹ ਆਪਣੀ ਬੇਬਾਕ ਅਤੇ ਅਡੋਲ ਸ਼ਖ਼ਸੀਅਤ ਵਜੋਂ ਕਾਫ਼ੀ ਚਰਚਿਤ ਰਹੀ। ਮਜ਼ਬੂਤ ਇਰਾਦੇ ਦੀ ਮਾਲਕ ਥੈਚਰ ਦੀ ਇੱਛਾ ਸ਼ਕਤੀ ਦੇਖੋ ਕਿ ਉਸ ਨੇ ਜੋ ਕਿਹਾ, ਉਹ ਕਰ ਵਿਖਾਇਆ ਅਤੇ ਆਪਣੀ ਕਲਪਨਾ ਤੋਂ ਉੱਚੀ ਉਡਾਰੀ ਮਾਰੀ। ਥੈਚਰ ਨੇ ਇੱਕ ਵਾਰ ਕਿਹਾ ਸੀ ਕਿ ਉਸ ਦੇ ਜਿਉਂਦੇ ਜੀਅ ਬਰਤਾਨੀਆ ਵਿੱਚ ਕੋਈ ਔਰਤ ਪ੍ਰਧਾਨ ਮੰਤਰੀ ਨਹੀਂ ਬਣੇਗੀ ਪਰ ਬਾਅਦ ਵਿੱਚ ਉਹ ਖ਼ੁਦ ਇਸ ਪਦ ‘ਤੇ ਬਿਰਾਜਮਾਨ ਹੋਈ। ਕਈਆਂ ਦੀਆਂ ਅੱਖਾਂ ਵਿੱਚ ਚਮਕਣ ਅਤੇ ਕਈਆਂ ਦੀਆਂ ਅੱਖਾਂ ਵਿੱਚ ਰੜਕਣ ਵਾਲੀ ਥੈਚਰ ਨੇ ਮਰਦਾਂ ਦੇ ਦਬਦਬੇ ਵਾਲੀ ਸਿਆਸਤ ਵਿੱਚ ਸ਼ਾਨਦਾਰ ਪਾਰੀ ਖੇਡੀ ਤੇ ਕਈਆਂ ਨੂੰ ਮਾਤ ਦਿੱਤੀ। ਬੇਸ਼ੱਕ ਥੈਚਰ ਨੇ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਆਪਣੇ ਨਾਂ ਦਾ ਡੰਕਾ ਵਜਾਇਆ ਪਰ ਮਜ਼ਦੂਰ ਸੰਗਠਨਾਂ ਨੇ ਉਸ ਨੂੰ ਹਮੇਸ਼ਾ ਨਾ-ਪਸੰਦ ਕੀਤਾ। ਸਾਲ 2003 ਵਿੱਚ ਆਪਣੇ ਪਤੀ ਸਰ ਡੇਨਿਸ ਦੀ ਮੌਤ ਤੋਂ ਬਾਅਦ ਉਹ ਘੱਟ ਹੀ ਵਿਖਾਈ ਦਿੱਤੀ।

ਮੌਤ

ਵਿਸ਼ਵ ਸਿਆਸਤ ਵਿੱਚ ਡੂੰਘੀ ਛਾਪ ਛੱਡਣ ਵਾਲੀ ਬਰਤਾਨੀਆ ਦੀ ਪਹਿਲੀ ਅਤੇ ਇਕਲੌਤੀ ਪ੍ਰਧਾਨ ਮੰਤਰੀ ਮਾਰਗਰੈੱਟ ਥੈਚਰ 8 ਅਪਰੈਲ 2013 ਨੂੰ ਦਿਲ ਦਾ ਦੌਰਾ ਪੈਣ ਕਾਰਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ।

This article uses material from the Wikipedia ਪੰਜਾਬੀ article ਮਾਰਗਰੈੱਟ ਥੈਚਰ, which is released under the Creative Commons Attribution-ShareAlike 3.0 license ("CC BY-SA 3.0"); additional terms may apply. (view authors). ਇਹ ਸਮੱਗਰੀ CC BY-SA 3.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
#Wikipedia® is a registered trademark of the Wiki Foundation, Inc. Wiki (DUHOCTRUNGQUOC.VN) is an independent company and has no affiliation with Wiki Foundation.

🔥 Trending searches on Wiki ਪੰਜਾਬੀ:

ਮੁੱਖ ਸਫ਼ਾਪੰਜਾਬੀ ਸੱਭਿਆਚਾਰਗੁਰੂ ਨਾਨਕਭਾਈ ਵੀਰ ਸਿੰਘਪੰਜਾਬ ਦੇ ਲੋਕ-ਨਾਚਜਰਨੈਲ ਸਿੰਘ ਭਿੰਡਰਾਂਵਾਲੇਪੰਜਾਬੀ ਲੋਕ ਖੇਡਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਛਪਾਰ ਦਾ ਮੇਲਾਭਗਤ ਸਿੰਘਪੰਜਾਬ, ਭਾਰਤਪੰਜਾਬ ਦੇ ਤਿਓਹਾਰਪੰਜਾਬੀ ਭਾਸ਼ਾਪੰਜਾਬੀ ਰੀਤੀ ਰਿਵਾਜਪੰਜਾਬੀ ਕੱਪੜੇਪੰਜਾਬ ਦੇ ਮੇੇਲੇਗੁਰੂ ਹਰਿਗੋਬਿੰਦਪੰਜਾਬ ਦੀਆਂ ਵਿਰਾਸਤੀ ਖੇਡਾਂਹੇਮਕੁੰਟ ਸਾਹਿਬਵਿਕੀਪ੍ਰੋਜੈਕਟ ਫਿਲਮਰੈਪ ਗਾਇਕੀਸ਼ਿਵ ਕੁਮਾਰ ਬਟਾਲਵੀਰਹੱਸਵਾਦਹਵਾਈ ਜਹਾਜ਼ਪਹਾੜਉੱਤਰੀ ਅਫ਼ਰੀਕਾਜਵਾਰਸੰਤ ਅਗਸਤੀਨਸਾਕਾ ਨੀਲਾ ਤਾਰਾਰੂਸੀ ਰੂਬਲਦਸਤਾਵੇਜ਼ਵਹਿਮ ਭਰਮਫਰੈਂਕਨਸਟਾਇਨਪੰਜਾਬ ਦਾ ਇਤਿਹਾਸਗੁਰੂ ਗ੍ਰੰਥ ਸਾਹਿਬਹਰਿਮੰਦਰ ਸਾਹਿਬਭੰਗੜਾ (ਨਾਚ)ਗੁਰੂ ਅਮਰਦਾਸਪੰਜਾਬੀ ਭੋਜਨ ਸਭਿਆਚਾਰਵਿਆਹ ਦੀਆਂ ਰਸਮਾਂਸੁਰਜੀਤ ਪਾਤਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਅਰਜਨਗੁੱਲੀ ਡੰਡਾਪੰਜਾਬੀ ਲੋਕ ਬੋਲੀਆਂਪ੍ਰਦੂਸ਼ਣਬਾਬਾ ਫਰੀਦਗੁਰਮੁਖੀ ਲਿਪੀਸ਼ਬਦਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਭਾਰਤਕਲਪਨਾ ਚਾਵਲਾਗਿੱਧਾਸੂਚਨਾ ਤਕਨਾਲੋਜੀਰਣਜੀਤ ਸਿੰਘਧਨੀ ਰਾਮ ਚਾਤ੍ਰਿਕਮਾਈਕਲ ਪਰਹਾਮਖੇਤੀਬਾੜੀਪੰਜਾਬੀ ਤਿਓਹਾਰਸਭਿਆਚਾਰ ਅਤੇ ਪੰਜਾਬੀ ਸਭਿਆਚਾਰਹੋਲਾ ਮਹੱਲਾਵਿਸਾਖੀਅੰਮ੍ਰਿਤਸਰਪਾਣੀ ਦੀ ਸੰਭਾਲਏ.ਪੀ.ਜੇ ਅਬਦੁਲ ਕਲਾਮਪੰਜਾਬੀ ਭਾਸ਼ਾ ਦੇ ਕਵੀਆਂ ਦੀ ਸੂਚੀਭਾਰਤ ਦਾ ਸੰਵਿਧਾਨਕਿੱਕਲੀਸਿੱਖੀਹਾੜੀ ਦੀ ਫ਼ਸਲਅਕਾਲ ਤਖ਼ਤਓਡੀਸ਼ਾਅਲੋਪ ਹੋ ਰਿਹਾ ਪੰਜਾਬੀ ਵਿਰਸਾਵੱਡਾ ਘੱਲੂਘਾਰਾਗੁਰੂ ਅੰਗਦ🡆 More