ਮਾਛੀਵਾੜਾ

ਮਾਛੀਵਾੜਾ (30.92 N, 76.2 E) ਲੁਧਿਆਣਾ ਜ਼ਿਲ੍ਹਾ (ਪੰਜਾਬ) ਦੀ ਇੱਕ ਨਗਰ ਪੰਚਾਇਤ ਹੈ। ਮਾਛੀਵਾੜਾ ਗੁਰਦੁਆਰਾ ਚਰਨਕੰਵਲ ਸਾਹਿਬ ਕਰ ਕੇ ਮਸ਼ਹੂਰ ਹੈ। ਚਰਨਕੰਵਲ ਦਾ ਮਤਲਬ ਹੈ ਕਮਲ ਦੇ ਫੁੱਲਾਂ ਵਰਗੇ ਚਰਨ ਮਤਲਬ ਗੁਰਾਂ ਦੇ ਚਰਨ।

ਮਾਛੀਵਾੜਾ
ਸ਼ਹਿਰ
ਦੇਸ਼ਮਾਛੀਵਾੜਾ ਭਾਰਤ
ਰਾਜਪੰਜਾਬ
ਜ਼ਿਲਾਲੁਧਿਆਣਾ
ਉੱਚਾਈ
262 m (860 ft)
ਆਬਾਦੀ
 (2001)
 • ਕੁੱਲ18,363
ਭਾਸ਼ਾਵਾਂ
 • ਅਧਿਕਾਰਿਤਪੰਜਾਬੀ (ਗੁਰਮੁਖੀ)
 • ਖੇਤਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐਸਟੀ)
PIN
141115
Telephone code+911628
ਵਾਹਨ ਰਜਿਸਟ੍ਰੇਸ਼ਨPB 43

ਜਦੋਂ ਔਰੰਗਜ਼ੇਬ ਦੀ ਸੇਨਾ ਨੇ ਚਮਕੋਰ ਸਾਹਿਬ ਦੇ ਕਿਲੇ ਤੇ ਹਮਲਾ ਕੀਤਾ ਤਾਂ ਗੁਰੂ ਜੀ ਉਸ ਦੇ ਹਮਲੇ ਤੋਂ ਬਚ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਆ ਗਏ। ਭਾਈ ਮਾਨ ਸਿੰਘ, ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੇ ਉਨ੍ਹਾਂ ਨੂੰ ਕੰਡੇਦਾਰ ਜੰਗਲ ਪਾਰ ਕਰਨ ਤੋਂ ਬਾਦ ਆ ਕੇ ਇੱਥੇ ਸੁੱਤੇ ਹੋਏ ਪਾਇਆ। ਇਹ ਵਾਕਿਆ 7 ਦਸੰਬਰ 1705 ਦਾ ਹੈ। ਹਰ ਸਾਲ ਦਸੰਬਰ ਮਹੀਨੇ ਦੇ ਤੀਸਰੇ ਹਫ਼ਤੇ ਇਸ ਯਾਦ ਵਿੱਚ ਬਹੁਤ ਵੱਡਾ ਮੇਲਾ ਲੱਗਦਾ ਹੈ। ਬਾਦ ਵਿੱਚ ਇਸ ਥਾਂ ਤੇ ਹੀ ਗੁਰਦੁਆਰਾ ਚਰਨਕੰਵਲ ਸਾਹਿਬ ਦੀ ਉਸਾਰੀ ਕੀਤੀ ਗਈ।

ਮੁਗਲਾਂ ਨੂੰ ਉਹਨਾਂ ਦੇ ਮਾਛੀਵਾੜੇ ਆਉਣ ਬਾਰੇ ਪਤਾ ਲੱਗ ਗਿਆ। ਪਰ ਗੁਰਾਂ ਦੇ ਦੋ ਪਠਾਨ ਭਗਤਾਂ ਗਨੀ ਖਾਂ ਅਤੇ ਨਬੀ ਖਾਂ ਨੇ ਉਹਨਾਂ ਨੂੰ ਇੱਕ ਪਾਲਕੀ ਵਿੱਚ ਬਿਠਾਇਆ ਅਤੇ ਉਹਨਾਂ ਨੂੰ 'ਉੱਚ ਦਾ ਪੀਰ' ਦਾ ਰੂਪ ਦੇ ਕੇ ਉੱਥੋਂ ਕੱਢ ਕੇ ਲੈ ਗਏ। ਗੁਰੂ ਜੀ ਲੰਬੀ ਯਾਤਰਾ ਤੋਂ ਬਾਦ ਲੁਧਿਆਣੇ ਵਿਖੇ ਆਲਮਗੀਰ ਸਾਹਿਬ ਪਹੁੰਚੇ ਅਤੇ ਉਸ ਤੋਂ ਬਾਦ ਕੋਟਕਪੂਰੇ ਦੇ ਲਾਖੀ ਜੰਗਲ ਵਿੱਚ ਚਲੇ ਗਏ।

ਮਾਛੀਵਾੜੇ ਦਾ ਗੁਰਦੁਆਰਾ ‘ਚਰਨਕੰਵਲ ਸਾਹਿਬ’ ਪੰਜਾਬੀਆਂ ਲਈ ਇੱਕ ਵੱਡੀ ਧਾਰਮਿਕ ਥਾਂ ਬਣ ਗਈ।

ਇਸ ਥਾਂ ਤੇ ਗੁਰੂ ਜੀ ਨੇ ਹੇਠ ਲਿੱਖੀਆਂ ਪੰਕਤੀਆਂ ਦਾ ਉੱਚਾਰਨ ਵੀ ਕੀਤਾ।

“ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ ॥“

ਮਾਛੀਵਾੜੇ ਵਿੱਚ ਹੀ ਗੁਰੂ ਜੀ ਦੇ ਪਠਾਨ ਭਗਤਾਂ ਗਨੀ ਖਾਂ ਅਤੇ ਨਬੀ ਖਾਂ ਦੇ ਨਾਂ ਤੇ ਇੱਕ ਗੁਰਦੁਆਰੇ 'ਗੁਰਦੁਆਰਾ ਗਨੀ ਖਾਂ ਨਬੀ ਖਾਂ' ਦੀ ਉਸਾਰੀ ਕੀਤੀ ਗਈ।

ਗੁਰਦੁਆਰਾ ਚੁਬਾਰਾ ਸਾਹਿਬ ਅਤੇ ਗੁਰਦੁਆਰਾ ਉੱਚ ਦਾ ਪੀਰ ਇੱਥੇ ਹੋਰ ਇਤਿਹਾਸਕ ਗੁਰਦੁਆਰੇ ਹਨ।

ਜਨ-ਸੰਖਿਆ ਅੰਕੜੇ

2011 ਦੀ ਜਨਗਨਣਾ ਦੇ ਅਨੁਸਾਰ ਮਾਛੀਵਾੜੇ ਦੀ ਜਨਸੰਖਿਆ 24,916 ਹੈ। ਮਾਛੀਵਾੜੇ ਵਿੱਚ 60% ਲੋਕ ਪੜ੍ਹੇ ਲਿੱਖੇ ਹਨ ਜਦ ਕਿ ਪੂਰੇ ਭਾਰਤ ਵਿੱਚ 59.5% ਲੋਕ ਪੜ੍ਹੇ ਲਿੱਖੇ ਹਨ। ਬੰਦਿਆਂ ਵਿੱਚੋਂ 64% ਅਤੇ ਔਰਤਾਂ ਵਿੱਚੋਂ 56% ਪੜ੍ਹੀਆਂ ਲਿੱਖੀਆਂ ਹਨ। ਮਾਛੀਵਾੜੇ ਦੀ 14% ਜਨਸੰਖਿਆ 6 ਸਾਲ ਦੀ ਉਮਰ ਤੋਂ ਛੋਟੀ ਹੈ।[ਹਵਾਲਾ ਲੋੜੀਂਦਾ]

ਹਵਾਲੇ

Tags:

ਪੰਜਾਬਲੁਧਿਆਣਾ

🔥 Trending searches on Wiki ਪੰਜਾਬੀ:

ਕਹਾਵਤਾਂਖ਼ਾਲਸਾਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਗੋਇੰਦਵਾਲ ਸਾਹਿਬਬ੍ਰਹਿਮੰਡਬਾਜ਼ਸੱਭਿਆਚਾਰਪੰਜਾਬਊਠਯੂਨੀਕੋਡਜਨੇਊ ਰੋਗਅਜਮੇਰ ਸਿੰਘ ਔਲਖਨਿਬੰਧਦੁੱਲਾ ਭੱਟੀਆਧੁਨਿਕ ਪੰਜਾਬੀ ਵਾਰਤਕਆਦਿ ਗ੍ਰੰਥਵਿਗਿਆਨਜਾਨੀ (ਗੀਤਕਾਰ)ਸਿੰਘ ਸਭਾ ਲਹਿਰਪਿਆਰਜ਼ਾਕਿਰ ਹੁਸੈਨ ਰੋਜ਼ ਗਾਰਡਨਭਗਵੰਤ ਮਾਨਨਿਹੰਗ ਸਿੰਘਫ਼ਾਰਸੀ ਭਾਸ਼ਾਸੁਰਿੰਦਰ ਕੌਰਧਨੀ ਰਾਮ ਚਾਤ੍ਰਿਕਭਾਰਤ ਦਾ ਚੋਣ ਕਮਿਸ਼ਨਪੰਜਾਬੀ ਲੋਕ ਬੋਲੀਆਂਗੁਰੂ ਹਰਿਗੋਬਿੰਦਸ਼ੁਕਰਚਕੀਆ ਮਿਸਲਭੰਗੜਾ (ਨਾਚ)ਲੈਸਬੀਅਨਪੰਜਾਬ ਦਾ ਇਤਿਹਾਸਸੈਕਸ ਰਾਹੀਂ ਫੈਲਣ ਵਾਲੀ ਲਾਗਗੁਰਦੁਆਰਾ ਕਰਮਸਰ ਰਾੜਾ ਸਾਹਿਬਪਿਸ਼ਾਬ ਨਾਲੀ ਦੀ ਲਾਗਪਹਿਲੀ ਐਂਗਲੋ-ਸਿੱਖ ਜੰਗਗਣਤੰਤਰ ਦਿਵਸ (ਭਾਰਤ)ਨਰਾਤੇਬਾਈਬਲਫ਼ਰੀਦਕੋਟ ਸ਼ਹਿਰਭਾਰਤ ਦਾ ਭੂਗੋਲਦਲੀਪ ਕੌਰ ਟਿਵਾਣਾਗੁਰੂ ਅੰਗਦਪੰਜਾਬੀ ਭਾਸ਼ਾਪ੍ਰਹਿਲਾਦਰੁੱਖਜਲੰਧਰ (ਲੋਕ ਸਭਾ ਚੋਣ-ਹਲਕਾ)ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਗੁਰੂ ਨਾਨਕ ਦੇਵ ਜੀ ਗੁਰਪੁਰਬਸਰੀਰ ਦੀਆਂ ਇੰਦਰੀਆਂਥਾਇਰਾਇਡ ਰੋਗਅੰਗਰੇਜ਼ੀ ਬੋਲੀਲੋਕ-ਮਨ ਚੇਤਨ ਅਵਚੇਤਨਗੁਰੂ ਅਰਜਨਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਬਾਬਾ ਦੀਪ ਸਿੰਘਸਵੈ-ਜੀਵਨੀਆਮ ਆਦਮੀ ਪਾਰਟੀਰਿਗਵੇਦਮਹਾਤਮਾ ਗਾਂਧੀਨਿਕੋਲਸ ਕੋਪਰਨਿਕਸਪੰਜਾਬੀ ਜੰਗਨਾਮੇਸੂਰਜ ਮੰਡਲਇੰਟਰਨੈੱਟਵਿਆਹਮਾਈ ਭਾਗੋਪੰਜਾਬੀ ਸਾਹਿਤਕੰਜਕਾਂਵਾਰਤਕਭਾਸ਼ਾ ਪਰਿਵਾਰਜਰਮੇਨੀਅਮਅੰਤਰਰਾਸ਼ਟਰੀ ਮਹਿਲਾ ਦਿਵਸਚੰਡੀਗੜ੍ਹਗੁਰੂ ਗੋਬਿੰਦ ਸਿੰਘਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀ🡆 More