ਮਾਂ

ਮਾਂ (ਜਾਂ ਮਾਤਾ, ਅੰਮੀ) ਉਹ ਔਰਤ ਹੁੰਦੀ ਹੈ ਜਿਸਨੇ ਕਿਸੇ ਬੱਚੇ ਨੂੰ ਪਾਲਿਆ, ਉਸਨੂੰ ਜਨਮ ਦਿੱਤਾ ਜਾਂ ਉਹ ਅੰਡਾਣੂ ਪ੍ਰਦਾਨ ਕੀਤਾ ਜੋ ਕਿ ਸ਼ੁਕਰਾਣੂ ਨਾਲ ਇੱਕ ਹੋ ਕੇ ਇੱਕ ਬੱਚੇ ਦੇ ਰੂਪ ਵਿੱਚ ਪੈਦਾ ਹੋਇਆ। ਮਾਂ ਦੀਆਂ ਭਿੰਨ-ਭਿੰਨ ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਪਰਿਭਾਸ਼ਾਵਾਂ ਅਤੇ ਭੂਮਿਕਾਵਾਂ ਦੀ ਭਿੰਨਤਾ ਅਤੇ ਜਟਿਲਤਾ ਕਾਰਨ ਕੋਈ ਵਿਆਪਕ ਮੰਨਣਯੋਗ ਪਰਿਭਾਸ਼ਾ ਦੇਣੀ ਚੁਣੌਤੀ ਵਾਲੀ ਗੱਲ ਹੈ। ਮਰਦ ਵਾਸਤੇ ਤੁੱਲਾਰਥ ਸ਼ਬਦ ਪਿਉ ਜਾਂ ਪਿਤਾ ਹੈ।

ਮਾਂ
ਡੋਰੋਥਿਆ ਲਾਂਜ ਦੁਆਰਾ "ਪਰਵਾਸੀ ਮਾਂ"

ਸ਼ਬਦ ਉਤਪਤੀ

ਵਰਤਮਾਨ ਪੰਜਾਬੀ ਸ਼ਬਦ ਪੁਰਾਤਨ ਸੰਸਕ੍ਰਿਤ ਸ਼ਬਦ मातृ (ਮਾਤਰੀ) ਤੋਂ ਆਇਆ ਹੈ ਜਿਸਦੇ ਸਜਾਤੀ ਸ਼ਬਦ ਹਨ: ਲਾਤੀਨੀ māter (ਮਾਤਰ), ਯੂਨਾਨੀ μήτηρ, ਸਧਾਰਨ ਸਲਾਵੀ mati (ਇਸ ਕਰ ਕੇ ਰੂਸੀ мать (ਮਾਤ’ਅ)) ਅਤੇ ਫ਼ਾਰਸੀ مادر (ਮਾਦਰ)।

ਜੈਵਿਕ ਮਾਂ

ਕਿਸੇ ਥਣਧਾਰੀ ਜੀਵ, ਜਿਵੇਂ ਕਿ ਮਨੁੱਖ, ਦੇ ਮਾਮਲੇ ਵਿੱਚ ਇੱਕ ਗਰਭਵਤੀ ਔਰਤ ਆਪਣੀ ਕੁੱਖ ਵਿੱਚ ਇੱਕ ਉਪਜਾਊ ਅੰਡਾਣੂ ਸਾਂਭਦੀ ਹੈ। ਇਸ ਅੰਡਾਣੂ ਦੇ ਵਿਕਾਸ ਨਾਲ ਭਰੂਣ ਬਣਦਾ ਹੈ। ਇਹ ਗਰਭ, ਗਰਭ-ਧਾਰਨ ਤੋਂ ਲੈ ਕੇ ਪੂਰਾ ਵਿਕਸਤ ਹੋਣ ਤੱਕ ਅਤੇ ਜਨਮ ਲੈਣ ਦੀ ਹਾਲਤ ਤੱਕ ਔਰਤ ਦੇ ਗਰਭਕੋਸ਼ (ਬੱਚੇਦਾਨੀ) ਵਿੱਚ ਰਹਿੰਦਾ ਹੈ। ਮਾਂ ਜੰਮਣ-ਪੀੜਾਂ ਸਹਿਣ ਤੋਂ ਬਾਅਦ ਬੱਚੇ ਨੂੰ ਜਨਮ ਦਿੰਦੀ ਹੈ। ਬੱਚੇ ਦੇ ਜਨਮ ਤੋਂ ਬਾਅਦ ਮਾਂ ਦੇ ਸਤਨ ਦੁੱਧ ਦੇਣ ਲੱਗ ਪੈਂਦੇ ਹਨ। ਇਹ ਦੁੱਧ ਨਿਆਣੇ ਦੀ ਸੁਰੱਖਿਆ ਪ੍ਰਣਾਲੀ ਵਾਸਤੇ ਜਰੂਰੀ ਰੋਗਨਾਸ਼ਕ ਅੰਸ਼ਾਂ ਦਾ ਸਰੋਤ ਹੁੰਦਾ ਹੈ ਅਤੇ ਬੱਚੇ ਦੇ ਜੀਵਨ ਦੇ ਪਹਿਲੇ ਇੱਕ-ਦੋ ਸਾਲਾਂ ਲਈ ਉਸ ਦੇ ਪੋਸ਼ਣ ਦਾ ਇੱਕ-ਮਾਤਰ ਸਾਧਨ ਹੁੰਦਾ ਹੈ।

ਅਜੈਵਿਕ ਮਾਂ

ਮਾਂ 
ਮੈਕਸੀਕੋ ਸ਼ਹਿਰ ਵਿੱਚ "ਮੋਨੂਮੇਂਤੋ ਆ ਲਾ ਮਾਦਰੇ" ਭਾਵ ਮਾਂ ਲਈ ਸਮਾਰਕ। ਸ਼ਿਲਾਲੇਖ ਦਾ ਅਨੁਵਾਦ ਹੈ: "ਉਸ ਵਾਸਤੇ ਜੋ ਸਾਨੂੰ ਮਿਲਣ ਤੋਂ ਪਹਿਲਾਂ ਸਾਨੂੰ ਪਿਆਰ ਕਰਦੀ ਹੈ"

ਮਾਂ ਸ਼ਬਦ ਉਸ ਔਰਤ ਵਾਸਤੇ ਵੀ ਵਰਤਿਆ ਜਾਂਦਾ ਹੈ, ਜੋ ਜੈਵਿਕ ਮਾਂ ਨਾ ਹੋਣ ਦੇ ਬਾਵਜੂਦ ਬੱਚੇ ਦੇ ਪਾਲਣ-ਪੋਸ਼ਣ ਦਾ ਮੁੱਖ ਸਮਾਜਿਕ ਫ਼ਰਜ਼ ਨਿਭਾਉਂਦੀ ਹੈ। ਇਹ ਆਮ ਤੌਰ 'ਤੇ ਗੋਦ ਲੈਣ ਵਾਲੀ ਮਾਂ ਜਾਂ ਮਤਰੇਈ ਮਾਂ ਹੁੰਦੀ ਹੈ। ਇਤਿਹਾਸ ਵਿੱਚ ਗੋਦ ਲੈਣ ਦਾ ਰਿਵਾਜ ਭਿੰਨ-ਭਿੰਨ ਰੂਪਾਂ ਵਿੱਚ ਚੱਲਦਾ ਰਿਹਾ ਹੈ। ਅਜੋਕੇ ਸਮੇਂ ਵਿੱਚ ਗੋਦ ਲੈਣ ਦੀ ਪ੍ਰਣਾਲੀ, ਜੋ 20ਵੀਂ ਸਦੀ 'ਚ ਸ਼ੁਰੂ ਹੋਈ, ਸੂਝਵਾਨ ਅਧਿਨਿਯਮਾਂ ਅਤੇ ਨਿਯਮਾਂ ਦੇ ਤਹਿਤ ਚੱਲਦੀ ਹੈ। ਹਾਲੀਆ ਦਹਾਕਿਆਂ ਵਿੱਚ ਅੰਤਰਰਾਸ਼ਟਰੀ ਗੋਦ-ਧਾਰਨ ਕਾਫ਼ੀ ਸਧਾਰਨ ਜਿਹੀ ਗੱਲ ਹੋ ਗਈ ਹੈ, ਖਾਸ ਕਰ ਕੇ ਪੱਛਮੀ ਜਗਤ ਵਿੱਚ।

ਨਾਇਬ ਮਾਂ

ਨਾਇਬ (ਸਰੋਗੇਟ) ਮਾਂ, ਆਮ ਤੌਰ ਉੱਤੇ ਉਹ ਔਰਤ ਹੁੰਦੀ ਹੈ, ਜੋ ਉਸ ਭਰੂਣ ਨੂੰ ਸਾਂਭਦੀ ਹੈ ਜੋ ਕਿਸੇ ਹੋਰ ਇਸਤਰੀ ਦੇ ਉਪਜਾਊ ਅੰਡਾਣੂ ਤੋਂ ਬਣਿਆ ਹੁੰਦਾ ਹੈ ਅਤੇ ਇਸ ਤਰਾਂ ਜੈਵਿਕ ਤੌਰ ਉੱਤੇ ਬੱਚਾ ਪੈਦਾ ਨਾ ਕਰਨ ਯੋਗ ਜੋੜੇ ਲਈ ਗਰਭ ਧਾਰਨ ਕਰਦੀ ਹੈ। ਇਸ ਤਰਾਂ ਉਹ ਉਸ ਬੱਚੇ ਨੂੰ ਜਨਮ ਦਿੰਦੀ ਹੈ ਜੋ ਕਿ ਜੈਵਿਕ ਤੌਰ ਉੱਤੇ ਉਸ ਦਾ ਨਹੀਂ ਹੈ। ਇੱਥੇ ਇਹ ਗੱਲ ਧਿਆਨਯੋਗ ਹੈ ਕਿ ਇਹ ਉਸ ਔਰਤ ਤੋਂ ਅਲੱਗ ਹੈ ਜੋ ਕਿ ਟੈਸਟ-ਟਿਊਬ ਤਰੀਕੇ ਨਾਲ ਗਰਭ ਧਾਰਨ ਕਰਦੀ ਹੈ।ਆਧੁਨਿਕ ਸੰਤਾਨ-ਉਤਪਤੀ ਤਕਨਾਲੋਜੀ ਵਿੱਚ ਆਈ ਉੱਨਤੀ ਕਾਰਨ ਜੈਵਿਕ ਮਾਂ-ਪੁਣੇ ਦੇ ਕਰਤੱਵ ਨੂੰ ਜੀਵਾਣੂ ਮਾਂ (ਜੋ ਅੰਡਾਣੂ ਪ੍ਰਦਾਨ ਕਰਦੀ ਹੈ) ਅਤੇ ਗਰਭਕਾਲੀ ਮਾਂ (ਜੋ ਗਰਭ ਧਾਰਨ ਕਰਦੀ ਹੈ) ਵਿਚਕਾਰ ਵੰਡਿਆ ਜਾ ਸਕਦਾ ਹੈ।

ਸਿਹਤ ਅਤੇ ਸੁਰੱਖਿਆ ਮੁੱਦੇ

ਮਾਂ 
ਮਾਂ ਅਤੇ ਬਾਲ ਮੌਤ-ਦਰ ਅਤੇ ਸਿਹਤ ਪੱਖੋਂ ਉਪ-ਸਹਾਰੀ ਅਫ਼ਰੀਕੀ ਮੁਲਕ ਸਭ ਤੋਂ ਵੱਧ ਖ਼ਤਰੇ ਵਾਲੇ ਹਨ।

2006 ਵਿੱਚ "ਸੇਵ ਦ ਚਿਲਡਰਨ" (ਬਾਲ ਬਚਾਓ) ਸੰਸਥਾ ਨੇ ਦੁਨੀਆਂ ਦੇ ਦੇਸ਼ਾਂ ਦੀ ਸਫ਼ਬੰਦੀ ਕੀਤੀ ਹੈ ਅਤੇ ਇਹ ਬੁੱਝਿਆ ਹੈ ਕਿ ਸਕੈਂਡੀਨੇਵਿਆਈ ਦੇਸ਼ ਜਨਮ ਦੇਣ ਦੇ ਮਾਮਲੇ ਵਿੱਚ ਸਭ ਤੋਂ ਵੱਧ ਸੁਰੱਖਿਤ ਦੇਸ਼ ਹਨ ਅਤੇ ਉਪ-ਸਹਾਰੀ ਅਫ਼ਰੀਕਾ ਦੇ ਦੇਸ਼ ਸਭ ਤੋਂ ਘੱਟ। ਇਹ ਘੋਖ ਦਲੀਲ ਦਿੰਦੀ ਹੈ ਕਿ ਇੱਕ ਔਰਤ, ਜੋ ਸਭ ਤੋਂ ਹੇਠਲੇ ਦਸ ਦੇਸ਼ਾਂ 'ਚੋਂ ਹੈ, ਦੇ ਗਰਭ-ਧਾਰਨ ਜਾਂ ਜਣੇਪੇ ਦੌਰਾਨ ਮਰਨ ਦਾ ਖਤਰਾ ਉਤਲੇ ਦਸ ਦੇਸ਼ਾਂ ਦੀ ਔਰਤ ਦੇ ਮੁਕਾਬਲੇ 750 ਗੁਣਾ ਵੱਧ ਹੈ ਅਤੇ ਬੱਚੇ ਦੇ ਪਹਿਲੇ ਜਨਮ-ਦਿਨ ਤੋਂ ਪਹਿਲਾਂ ਉਸ ਦੀ ਮੌਤ ਨੂੰ ਦੇਖਣ ਦਾ ਖਤਰਾ 28 ਗੁਣਾ ਵੱਧ ਹੈ। ਸਭ ਤੋਂ ਨਵੀਨ ਅੰਕੜਿਆਂ ਮੁਤਾਬਕ ਮਾਤਰੀ ਮੌਤ-ਦਰ ਦੇ ਪੱਖੋਂ ਇਟਲੀ, ਸਵੀਡਨ ਅਤੇ ਲੂਕਸਮਬਰਗ ਸਭ ਤੋਂ ਸੁਰੱਖਿਅਤ ਦੇਸ਼ ਹਨ ਅਤੇ ਅਫ਼ਗਾਨਿਸਤਾਨ, ਮੱਧ ਅਫ਼ਰੀਕੀ ਗਣਰਾਜ ਅਤੇ ਮਾਲਾਵੀ ਸਭ ਤੋਂ ਖ਼ਤਰਨਾਕ ਹਨ। ਜਣੇਪਾ ਸੁਭਾਵਿਕ ਤੌਰ ਉੱਤੇ ਹੀ ਬਹੁਤ ਖ਼ਤਰਨਾਕ ਅਤੇ ਸੰਕਟਮਈ ਸਰਗਰਮੀ ਹੈ ਜਿਸ ਵਿੱਚ ਬੇਅੰਤ ਉਲਝਣਾਂ ਪੈਦਾ ਹੁੰਦੀਆਂ ਹਨ। ਜਣੇਪੇ ਦੀ ਕੁਦਰਤੀ ਮੌਤ-ਦਰ—ਜਿੱਥੇ ਮਾਤਰੀ ਮੌਤ ਨੂੰ ਟਾਲਣ ਲਈ ਕੁਝ ਨਹੀਂ ਕੀਤਾ ਜਾਂਦਾ—ਦਾ ਅੰਦਾਜ਼ਾ 1500 ਮੌਤਾਂ ਪ੍ਰਤੀ 100,000 ਜਨਮ ਹੈ। ਆਧੁਨਿਕ ਚਿਕਿਤਸਾ ਨੇ ਜਣੇਪੇ ਦੇ ਖ਼ਤਰੇ ਨੂੰ ਕਾਫ਼ੀ ਘਟਾ ਦਿੱਤਾ ਹੈ। ਆਧੁਨਿਕ ਪੱਛਮੀ ਦੇਸ਼ਾਂ ਵਿੱਚ ਮੌਜੂਦਾ ਮਾਤਰੀ ਮੌਤ-ਦਰ ਤਕਰੀਬਨ 10 ਮੌਤਾਂ ਪ੍ਰਤੀ 100,000 ਜਨਮ ਹੈ।ਔਰਤ ਦੇ ਗਰਭ ਧਾਰਨ ਕਰਨ ਤੋਂ ਬੱਚੇ ਦੇ ਜਨਮ ਤੱਕ, ਮਾਂ ਨੂੰ ਹਰ ਤਰ੍ਹਾਂ ਦੀ ਸਹੂਲੀਅਤ ਮੁਹੱਈਆ ਕਰਵਾਈ ਜਾਵੇ।ਮਾਂ ਬਣਨਾ ਕੁਦਰਤੀ ਪ੍ਰਕਿਰਿਆ ਹੈ, ਇਸੇ ਲਈ ਲਗਪਗ ਹਰੇਕ ਔਰਤ ਮਾਂ ਬਣਨ ਦੀ ਇੱਛਾ ਰੱਖਦੀ ਹੈ। ਕੁਦਰਤੀ ਹੋਣ ਦੇ ਬਾਵਜੂਦ ਇਹ ਸੌਖੀ ਪ੍ਰਕਿਰਿਆ ਨਹੀਂ। ਇਸ ਪ੍ਰਕਿਰਿਆ ਦੌਰਾਨ ਔਰਤ ਬਹੁਤ ਸਾਰੀਆਂ ਮੁਸ਼ਕਿਲਾਂ ਵਿੱਚੋਂ ਗੁਜ਼ਰਦੀ ਹੈ। ਬੱਚਾ ਪੈਦਾ ਹੋਣ ਬਾਅਦ, ਪਹਿਲੇ ਛੇ ਹਫ਼ਤਿਆਂ ਦਾ ਸਮਾਂ ਬਹੁਤ ਨਾਜ਼ੁਕ ਹੁੰਦਾ ਹੈ, ਜਿਸ ਦੌਰਾਨ ਔਰਤ ਨੂੰ ਕਈ ਕਿਸਮ ਦੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਦਰਪੇਸ਼ ਹੋ ਸਕਦੀਆਂ ਹਨ।

ਧਰਮ ਅਤੇ ਮਾਂ-ਪੁਣਾ

ਮਾਂ 
ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ

ਦੁਨੀਆਂ ਦੇ ਲਗਭਗ ਸਾਰੇ ਧਰਮ ਮਾਂ ਨੂੰ ਸੌਂਪੇ ਕੰਮਾਂ ਅਤੇ ਫ਼ਰਜ਼ਾਂ ਦਾ ਜ਼ਿਕਰ ਕਰਦੇ ਹਨ ਚਾਹੇ ਧਾਰਮਿਕ ਨਿਯਮਾਂ ਦੁਆਰਾ ਜਾਂ ਉਹਨਾਂ ਮਾਂਂਵਾਂ ਦੇ ਦੈਵੀਕਰਨ ਅਤੇ ਵਡਿਆਈ ਦੁਆਰਾ ਜਿਹਨਾਂ ਨੇ ਧਾਰਮਿਕ ਵਾਰਦਾਤਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਮਾਂਵਾਂ ਅਤੇ ਔਰਤਾਂ ਦੇ ਸਬੰਧ ਵਿੱਚ ਬਣੇ ਧਾਰਮਿਕ ਕਾਨੂੰਨਾਂ ਦੀਆਂ ਅਨੇਕਾਂ ਉਦਾਹਰਨਾਂ ਹਨ। ਮੁੱਖ ਧਰਮ ਜਿਹਨਾਂ ਵਿੱਚ ਮਾਂਵਾਂ ਸੰਬੰਧੀ ਉਚੇਚੇ ਧਾਰਮਿਕ ਨਿਯਮ ਜਾਂ ਸਿਧਾਂਤ ਜਾਂ ਆਦੇਸ਼ ਹਨ: ਇਸਾਈਅਤ, ਯਹੂਦੀਅਤ ਅਤੇ ਇਸਲਾਮ। ਮਾਂ-ਪੁਣੇ ਦੀ ਉਸਤਤ ਕਰਨ ਵਾਲੀਆਂ ਕੁਝ ਉਦਾਹਰਨਾਂ ਹਨ: ਕੈਥੋਲਿਕ ਲੋਕਾਂ ਲਈ ਮੈਡੋਨਾ ਜਾਂ ਪਵਿੱਤਰ ਕੁਆਰੀ ਮੈਰੀ (ਮਰੀਅਮ), ਹਿੰਦੂ ਮਾਂਂਵਾਂ ਅਤੇ ਪੁਰਾਤਨ ਯੂਨਾਨੀ ਪੂਰਵ-ਇਸਾਈ ਮੱਤ ਵਿੱਚ ਦੇਮੇਤਰ ਨਾਂ ਦੀ ਮਾਂ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਨੇ 1499 ਵਿੱਚ ਔਰਤ ਜਾਂ ਮਾਂ ਦੀ ਉਸਤਤ ਕਰਦਿਆਂ ਕਿਹਾ ਸੀ ਕਿ "ਇੱਕ ਔਰਤ ਹੀ ਹੈ ਜੋ ਵੰਸ਼ ਨੂੰ ਚਲਾਈ ਰੱਖਦੀ ਹੈ" ਅਤੇ ਸਾਨੂੰ "ਔਰਤ ਨੂੰ ਫਿਟਕਾਰਨਾ ਜਾਂ ਭੰਡਣਾ ਨਹੀਂ ਚਾਹੀਦਾ ਕਿਉਂਕਿ ਉਸ ਦੀ ਕੁੱਖੋਂ ਹੀ ਦੁਨੀਆਂ ਦੇ ਰਾਜੇ-ਮਹਾਰਾਜੇ ਜਨਮ ਲੈਂਦੇ ਹਨ"।

ਪੰਜਾਬੀ ਲੋਕਧਾਰਾ ਵਿੱਚ

ਮਾਂ ਹੂੰਦੀ ਹੈ ਮਾਂ ਓ ਦੁਨੀਆਂ ਵਾਲਿਓ,
ਮਾਂ ਹੈ ਠੰਡੀ ਥਾਂ ਓ ਦੁਨੀਆਂ ਵਾਲਿਓ,
ਮਾਂ ਬਿਨਾਂ ਨਾ ਕੋਈ ਲਾਡ ਲੜਾਉਂਦਾ,
ਰੋਦਿਆਂ ਨੂੰ ਨਾ ਚੂਪ ਕਰਾਉਂਦਾ,
ਭੁੱਖਿਆਂ ਨੂੰ ਨਾ ਟੁਕ (ਰੋਟੀ) ਖਵਾਉਂਦਾ,
ਮਾਂ ਹੁੰਦੀ ਹੈ ਮਾਂ ਓ ਦੁਨੀਆਂ ਵਾਲਿਓ,
ਮਾਂ ਹੈ ਠੰਡੀ ਥਾਂ ਓ ਦੁਨੀਆਂ ਵਾਲਿਓ |

ਸਮਾਨਾਰਥੀ ਸ਼ਬਦ ਅਤੇ ਤਰਜਮਾ

ਮਾਂ 
ਵਿਲੀਅਮ-ਅਡੋਲਫ਼ ਬੂਗਰੋ ਦੁਆਰਾ "ਚੈਰਿਟੀ", 1878

ਨਿਆਣੇ ਦੇ ਮੂੰਹੋਂ ਨਿਕਲਿਆ ਪਹਿਲਾ ਲੌਕਿਕ ਸ਼ਬਦ "ਮਾ" ਜਾਂ "ਮਾਮਾ" ਵਰਗੀ ਆਵਾਜ਼ ਦਿੰਦਾ ਮੰਨਿਆ ਜਾਂਦਾ ਹੈ। ਇਸ ਧੁਨੀ ਦਾ ਮਾਂ ਸ਼ਬਦ ਨਾਲ ਨਿੱਗਰ ਮੇਲਜੋਲ ਇਸ ਧਰਤੀ ਦੀਆਂ ਲਗਭਗ ਸਾਰੀਆਂ ਬੋਲੀਆਂ ਵਿੱਚ ਕਾਇਮ ਹੈ ਜਿਸਨੇ ਬੋਲੀ ਦੇ ਸਥਾਨੀਕਰਨ ਨੂੰ ਵੀ ਪਛਾੜਿਆ ਹੈ।

ਹਵਾਲੇ

Tags:

ਮਾਂ ਸ਼ਬਦ ਉਤਪਤੀਮਾਂ ਜੈਵਿਕ ਮਾਂ ਅਜੈਵਿਕ ਮਾਂ ਸਿਹਤ ਅਤੇ ਸੁਰੱਖਿਆ ਮੁੱਦੇਮਾਂ ਧਰਮ ਅਤੇ -ਪੁਣਾਮਾਂ ਪੰਜਾਬੀ ਲੋਕਧਾਰਾ ਵਿੱਚਮਾਂ ਸਮਾਨਾਰਥੀ ਸ਼ਬਦ ਅਤੇ ਤਰਜਮਾਮਾਂ ਹਵਾਲੇਮਾਂ

🔥 Trending searches on Wiki ਪੰਜਾਬੀ:

14 ਸਤੰਬਰਧਨੀ ਰਾਮ ਚਾਤ੍ਰਿਕ1981ਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਵਿਸ਼ਵ ਰੰਗਮੰਚ ਦਿਵਸਬਲਬੀਰ ਸਿੰਘਹਲਫੀਆ ਬਿਆਨਵਾਕਨਿੰਮ੍ਹ19 ਅਕਤੂਬਰਆਈ ਐੱਸ ਓ 3166-1ਭਾਰਤੀ ਰਾਸ਼ਟਰੀ ਕਾਂਗਰਸਸੁਧਾਰ ਘਰ (ਨਾਵਲ)ਅਮਰਜੀਤ ਸਿੰਘ ਗੋਰਕੀਲੋਕ ਸਭਾਸਮਾਜਕ ਪਰਿਵਰਤਨਸੋਨਮ ਵਾਂਗਚੁਕ (ਇੰਜੀਨੀਅਰ)ਬੇਬੇ ਨਾਨਕੀਕਣਕਮਹਿੰਦਰ ਸਿੰਘ ਧੋਨੀ1910ਪ੍ਰੋਟੀਨਉਪਵਾਕਦਸਤਾਰਸੁਬੇਗ ਸਿੰਘਘਰੇਲੂ ਚਿੜੀਮਾਰਕਸਵਾਦਜ਼ਿੰਦਗੀ ਤਮਾਸ਼ਾਮਿਆ ਖ਼ਲੀਫ਼ਾਸਮਾਜ ਸ਼ਾਸਤਰਟੰਗਸਟੰਨਪ੍ਰੀਤੀ ਜ਼ਿੰਟਾਮਾਂਪੜਨਾਂਵਵਿੱਕੀਮੈਨੀਆਕੁਲਵੰਤ ਸਿੰਘ ਵਿਰਕਵਿਸ਼ਵ ਬੈਂਕ ਸਮੂਹ ਦਾ ਪ੍ਰਧਾਨਅਮਰੀਕਾਬ੍ਰਿਟਿਸ਼ ਭਾਰਤ ਸਮੇਂ ਰਿਆਸਤਾਂਚੀਨਕੁਰਟ ਗੋਇਡਲਲੋਕ-ਕਹਾਣੀਵੈੱਬਸਾਈਟਵਾਕ ਦੀ ਪਰਿਭਾਸ਼ਾ ਅਤੇ ਕਿਸਮਾਂ9 ਨਵੰਬਰਸਤਿ ਸ੍ਰੀ ਅਕਾਲਵਿਸ਼ਵ ਸੰਸਕ੍ਰਿਤ ਕਾਨਫ਼ਰੰਸਪੰਜਾਬੀ ਅਖਾਣਉਥੈਲੋ (ਪਾਤਰ)ਭੰਗਾਣੀ ਦੀ ਜੰਗਪੰਢਰਪੁਰ ਵਾਰੀਪਾਸ਼ਪੋਸਤਅਨੁਕਰਣ ਸਿਧਾਂਤਲੋਕ ਸਭਾ ਦਾ ਸਪੀਕਰਚੇਤਨ ਸਿੰਘ ਜੌੜਾਮਾਜਰਾਆਸਟਰੇਲੀਆਪੰਜਾਬੀ ਸੂਫ਼ੀ ਕਵੀਸੁਨੀਤਾ ਵਿਲੀਅਮਸਕਰਨੈਲ ਸਿੰਘ ਈਸੜੂਸਫ਼ਰਨਾਮਾਮੰਜੀ ਪ੍ਰਥਾਮੈਂ ਹੁਣ ਵਿਦਾ ਹੁੰਦਾ ਹਾਂਨੌਨ ਸਟੀਰੌਇਡਲ ਐਂਟੀ ਇਨਫ਼ਲਾਮੇਟਰੀ ਦਵਾਈਆਂਮੁਦਰਾਕਰਨ ਔਜਲਾਲੋਹੜੀਕਬੀਰਦੁੱਲਾ ਭੱਟੀਨੈਪੋਲੀਅਨ🡆 More