ਮਹਾਂਦੇਵੀ ਵਰਮਾ: ਭਾਰਤੀ ਲੇਖਕਾ ਅਤੇ ਕਵਿਤਰੀ

ਮਹਾਂਦੇਵੀ ਵਰਮਾ (ਹਿੰਦੀ: महादेवी वर्मा, 26 ਮਾਰਚ 1907 - 11 ਸਤੰਬਰ 1987) ਹਿੰਦੀ ਦੀਆਂ ਸਭ ਤੋਂ ਜਿਆਦਾ ਪ੍ਰਤਿਭਾਸ਼ੀਲ ਕਵਿਤਰੀਆਂ ਵਿੱਚੋਂ ਇੱਕ ਸਨ। ਉਹ ਹਿੰਦੀ ਸਾਹਿਤ ਵਿੱਚ ਛਾਇਆਵਾਦੀ ਯੁੱਗ ਦੇ ਚਾਰ ਪ੍ਰਮੁੱਖ ਥੰਮ੍ਹਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਆਧੁਨਿਕ ਹਿੰਦੀ ਦੀਆਂ ਸਭ ਤੋਂ ਸਜੀਵ ਕਵਿਤਰੀਆਂ ਵਿੱਚੋਂ ਇੱਕ ਹੋਣ ਦੇ ਕਾਰਨ ਉਸ ਨੂੰ ਆਧੁਨਿਕ ਮੀਰਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਵੀ ਨਿਰਾਲਾ ਨੇ ਉਸ ਨੂੰ “ਹਿੰਦੀ ਦੇ ਵਿਸ਼ਾਲ ਮੰਦਰ ਦੀ ਸਰਸਵਤੀ” ਵੀ ਕਿਹਾ ਹੈ। ਮਹਾਂਦੇਵੀ ਨੇ ਆਜ਼ਾਦੀ ਦੇ ਪਹਿਲੇ ਦਾ ਭਾਰਤ ਵੀ ਵੇਖਿਆ ਅਤੇ ਉਸਦੇ ਬਾਅਦ ਦਾ ਵੀ। ਉਹ ਉਹਨਾਂ ਕਵੀਆਂ ਵਿੱਚੋਂ ਇੱਕ ਹੈ ਜਿਹਨਾਂ ਨੇ ਵਿਆਪਕ ਸਮਾਜ ਵਿੱਚ ਕੰਮ ਕਰਦੇ ਹੋਏ ਭਾਰਤ ਦੇ ਅੰਦਰ ਮੌਜੂਦ ਹਾਹਾਕਾਰ, ਰੁਦਨ ਨੂੰ ਵੇਖਿਆ, ਪਰਖਿਆ ਅਤੇ ਕਰੁਣ ਹੋਕੇ ਹਨੇਰੇ ਨੂੰ ਦੂਰ ਕਰਨ ਵਾਲੀ ਦ੍ਰਿਸ਼ਟੀ ਦੇਣ ਦੀ ਕੋਸ਼ਿਸ਼ ਕੀਤੀ। ਨਾ ਕੇਵਲ ਉਸ ਦੀ ਕਵਿਤਾ ਸਗੋਂ ਉਸ ਦੇ ਸਾਮਾਜ ਸੁਧਾਰ ਦੇ ਕਾਰਜ ਅਤੇ ਔਰਤਾਂ ਦੇ ਪ੍ਰਤੀ ਚੇਤਨਾ ਭਾਵ ਵੀ ਇਸ ਦ੍ਰਿਸ਼ਟੀ ਤੋਂ ਪ੍ਰਭਾਵਿਤ ਰਹੇ।

ਮਹਾਦੇਵੀ ਵਰਮਾ
महादेवी वर्मा
ਜਨਮ(1907-03-26)26 ਮਾਰਚ 1907
ਫ਼ਰੂਖਾਬਾਦ, ਫ਼ਰੂਖਾਬਾਦ ਜ਼ਿਲ੍ਹਾ, ਉੱਤਰ ਪ੍ਰਦੇਸ਼, ਬਰਤਾਨਵੀ ਭਾਰਤ
ਮੌਤਅਲਾਹਾਬਾਦ, ਉੱਤਰ ਪ੍ਰਦੇਸ਼, ਭਾਰਤ
ਕਿੱਤਾਲੇਖਕ, ਕਵੀ, ਆਜ਼ਾਦੀ ਸੰਗਰਾਮੀਆ, ਇਸਤਰੀ ਆਗੂ, ਸਿੱਖਿਆ ਸ਼ਾਸਤਰੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਸਿੱਖਿਆਹਾਈ ਸਕੂਲ
ਅਲਮਾ ਮਾਤਰਕਰਾਸਥਵੇਟ ਹਾਈ ਸਕੂਲ, ਅਲਾਹਾਬਾਦ, ਉੱਤਰ ਪ੍ਰਦੇਸ਼
ਕਾਲਛਾਇਆਵਾਦ
ਸ਼ੈਲੀਕਵਿਤਾ, ਸਾਹਿਤ
ਪ੍ਰਮੁੱਖ ਅਵਾਰਡ1979: ਸਾਹਿਤ ਅਕੈਡਮੀ ਫੈਲੋਸ਼ਿਪ
1982: ਗਿਆਨਪੀਠ ਅਵਾਰਡ
1956: ਪਦਮ ਭੂਸ਼ਨ
1988: ਪਦਮ ਵਿਭੂਸ਼ਨ

ਮਹਾਂਦੇਵੀ ਵਰਮਾ ਨੇ ਖੜੀ ਬੋਲੀ ਹਿੰਦੀ ਦੀ ਕਵਿਤਾ ਵਿੱਚ ਉਸ ਕੋਮਲ ਸ਼ਬਦਾਵਲੀ ਦਾ ਵਿਕਾਸ ਕੀਤਾ ਜੋ ਹੁਣ ਤੱਕ ਕੇਵਲ ਬ੍ਰਜਭਾਸ਼ਾ ਵਿੱਚ ਹੀ ਸੰਭਵ ਮੰਨੀ ਜਾਂਦੀ ਸੀ। ਇਸਦੇ ਲਈ ਉਸ ਨੇ ਆਪਣੇ ਸਮੇਂ ਦੇ ਅਨੁਕੂਲ ਸੰਸਕ੍ਰਿਤ ਅਤੇ ਬੰਗਾਲੀ ਦੇ ਕੋਮਲ ਸ਼ਬਦਾਂ ਨੂੰ ਚੁਣਕੇ ਹਿੰਦੀ ਦਾ ਜਾਮਾ ਪੁਆਇਆ। ਸੰਗੀਤ ਦੀ ਜਾਣਕਾਰ ਹੋਣ ਦੇ ਕਾਰਨ ਉਸ ਦੇ ਗੀਤਾਂ ਦਾ ਨਾਦ-ਸੁਹੱਪਣ ਅਤੇ ਪੈਨੀ ਉਕਤੀਆਂ ਦੀ ਵਿਅੰਜਨਾ ਸ਼ੈਲੀ ਹੋਰ ਥਾਂ ਅਨੋਖੀ ਹੈ। ਉਸ ਨੇ ਪੜ੍ਹਾਉਣ ਤੋਂ ਆਪਣੇ ਕਿੱਤਾਗਤ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਅੰਤਮ ਸਮੇਂ ਤੱਕ ਉਹ ਪ੍ਰਯਾਗ ਮਮਹਿਲਾ ਵਿਦਿਆਪੀਠ ਦੀ ਪ੍ਰਧਾਨਾਚਾਰਿਆ ਬਣੀ ਰਹੀ। ਉਸ ਦਾ ਬਾਲ-ਵਿਆਹ ਹੋਇਆ ਪਰ ਉਸ ਨੇ ਕੰਵਾਰੀ ਦੀ ਤਰ੍ਹਾਂ ਜੀਵਨ-ਨਿਰਬਾਹ ਕੀਤਾ। ਪ੍ਰਤਿਭਾਸ਼ੀਲ ਕਵਿਤਰੀ ਅਤੇ ਗਦ ਲੇਖਿਕਾ ਮਹਾਂਦੇਵੀ ਵਰਮਾ ਸਾਹਿਤ ਅਤੇ ਸੰਗੀਤ ਵਿੱਚ ਨਿਪੁੰਨ ਹੋਣ ਦੇ ਨਾਲ-ਨਾਲ ਕੁਸ਼ਲ ਚਿੱਤਰਕਾਰ ਅਤੇ ਸਿਰਜਨਾਤਮਕ ਅਨੁਵਾਦਕ ਵੀ ਸੀ। ਉਸ ਨੂੰ ਹਿੰਦੀ ਸਾਹਿਤ ਦੇ ਸਾਰੇ ਮਹੱਤਵਪੂਰਨ ਇਨਾਮ ਪ੍ਰਾਪਤ ਕਰਨ ਦਾ ਗੌਰਵ ਪ੍ਰਾਪਤ ਹੈ। ਭਾਰਤ ਦੇ ਸਾਹਿਤ ਅਕਾਸ਼ ਵਿੱਚ ਮਹਾਂਦੇਵੀ ਵਰਮਾ ਦਾ ਨਾਮ ਧਰੁਵ ਤਾਰੇ ਦੀ ਤਰ੍ਹਾਂ ਪ੍ਰਕਾਸ਼ਮਾਨ ਹੈ। ਪਿਛਲੀ ਸਦੀ ਦੀ ਸਭ ਤੋਂ ਜਿਆਦਾ ਲੋਕਪ੍ਰਿਯ ਨਾਰੀ ਸਾਹਿਤਕਾਰ ਦੇ ਰੂਪ ਵਿੱਚ ਉਹ ਜੀਵਨ ਭਰ ਪੂਜਨੀਕ ਬਣੀ ਰਹੇ। ਸਾਲ 2007 ਉਹਨਾਂ ਦੀ ਜਨਮ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ ਗਿਆ।

ਜੀਵਨ

ਮੁੱਢਲਾ ਜੀਵਨ

ਵਰਮਾ ਦਾ ਜਨਮ 26 ਮਾਰਚ 1907 ਨੂੰ ਫਾਰੂਖਾਬਾਦ, ਉੱਤਰ ਪ੍ਰਦੇਸ਼, ਭਾਰਤ ਵਿੱਚ ਹੋਇਆ ਸੀ। ਉਸ ਦੇ ਪਿਤਾ ਗੋਵਿੰਦ ਪ੍ਰਸਾਦ ਵਰਮਾ ਭਾਗਲਪੁਰ ਦੇ ਇੱਕ ਕਾਲਜ ਵਿੱਚ ਪ੍ਰੋਫੈਸਰ ਸਨ। ਉਸ ਦੀ ਮਾਤਾ ਦਾ ਨਾਮ ਹੇਮ ਰਾਣੀ ਦੇਵੀ ਸੀ। ਉਸਦੀ ਮਾਂ ਇੱਕ ਧਾਰਮਿਕ, ਜਨੂੰਨ ਅਤੇ ਸ਼ਾਕਾਹਾਰੀ ਔਰਤ ਸੀ ਜੋ ਸੰਗੀਤ ਵਿੱਚ ਡੂੰਘੀ ਦਿਲਚਸਪੀ ਰੱਖਦੀ ਸੀ। ਉਸਦੀ ਮਾਂ ਕਈ ਘੰਟੇ ਰਮਾਇਣ, ਗੀਤਾ ਅਤੇ ਵਿਨੈ ਰਸਾਲੇ ਦਾ ਪਾਠ ਕਰਦੀ ਸੀ। ਇਸਦੇ ਉਲਟ, ਉਸਦੇ ਪਿਤਾ ਇੱਕ ਵਿਦਵਾਨ, ਸੰਗੀਤ ਪ੍ਰੇਮੀ, ਨਾਸਤਿਕ, ਇੱਕ ਸ਼ਿਕਾਰ ਪ੍ਰੇਮੀ ਅਤੇ ਹੱਸਮੁੱਖ ਵਿਅਕਤੀ ਸਨ। ਸੁਮਿਤ੍ਰਾਨੰਦਨ ਪੰਤ ਅਤੇ ਸੂਰਿਆਕਾਂਤ ਤ੍ਰਿਪਾਠੀ ਨਿਰਾਲਾ ਮਹਾਂਦੇਵੀ ਵਰਮਾ ਦੇ ਨਜ਼ਦੀਕੀ ਦੋਸਤ ਸਨ। ਇਹ ਕਿਹਾ ਜਾਂਦਾ ਹੈ ਕਿ ਵਰਮਾ ਆਪਣੀ ਸਾਰੀ ਜ਼ਿੰਦਗੀ ਨਿਰਾਲਾ ਦੇ ਰੱਖੜੀ ਬੰਨ੍ਹਦੀ ਰਹੀ।

ਸਿੱਖਿਆ

ਵਰਮਾ ਨੂੰ ਪਹਿਲਾਂ ਇੱਕ ਕਾਨਵੈਂਟ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਵਿਰੋਧ ਪ੍ਰਦਰਸ਼ਨ ਅਤੇ ਅਣਚਾਹੇ ਰਵੱਈਏ ਦੇ ਚੱਲਦਿਆਂ ਉਸਨੇ ਅਲਾਹਾਬਾਦ ਦੇ ਕ੍ਰੌਸਟਵਾਈਟ ਗਰਲਜ਼ ਕਾਲਜ ਵਿੱਚ ਦਾਖਲਾ ਲੈ ਲਿਆ। ਵਰਮਾ ਦੇ ਅਨੁਸਾਰ, ਉਸਨੇ ਕ੍ਰਾਸਥਵਾਈਟ ਵਿੱਚ ਹੋਸਟਲ ਵਿੱਚ ਰਹਿੰਦੇ ਹੋਏ ਏਕਤਾ ਦੀ ਤਾਕਤ ਸਿੱਖੀਅ। ਇਥੇ ਵੱਖ-ਵੱਖ ਧਰਮਾਂ ਦੇ ਵਿਦਿਆਰਥੀ ਇਕੱਠੇ ਰਹਿੰਦੇ ਸਨ। ਵਰਮਾ ਨੇ ਗੁਪਤ ਰੂਪ ਵਿੱਚ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ; ਪਰ ਉਸਦੇ ਕਮਰੇ ਵਿੱਚ ਰਹਿਣ ਵਾਲੀ ਅਤੇ ਸੀਨੀਅਰ ਸੁਭੱਦਰ ਕੁਮਾਰੀ ਚੌਹਾਨ (ਜੋ ਸਕੂਲ ਵਿੱਚ ਕਵਿਤਾਵਾਂ ਲਿਖਣ ਲਈ ਜਾਣੀ ਜਾਂਦੀ ਹੈ) ਦੁਆਰਾ ਛੁਪੀਆਂ ਕਵਿਤਾਵਾਂ ਦੀ ਖੋਜ ਤੋਂ ਬਾਅਦ, ਉਸ ਦੀ ਲੁਕੀ ਹੋਈ ਪ੍ਰਤਿਭਾ ਸਾਹਮਣੇ ਆਈ।

ਕਾਰਜ

ਕਵਿਤਾ

  • ਨਿਹਾਰ (1930)
  • ਰਸ਼ਮੀ (1932)
  • ਨੀਰਾ (1933)
  • ਸੰਧਿਆਗੀਤ (1935)
  • ਪ੍ਰਥਮ ਅਯਾਮ (1949)
  • ਸਪਤਪਰਨਾ (1959)
  • ਦੀਪਸ਼ੀਖਾ (1942)
  • ਅਗਨੀ ਰੇਖਾ (1988)

ਵਾਰਤਕ

  • Athith ke Chalachrit (1961)
  • Smriti ki Rehaye (1943)
  • Patha ke Sathi (1956)
  • Meri Parivar (1962)
  • Sansmaran (1943)
  • Sambhasan (1949)
  • Srinkhala ke Kariye (1972)
  • Vivechamanak Gadya (1972)
  • Skandha (1956)
  • Himalaya (1973)

ਹਵਾਲੇ

Tags:

ਮਹਾਂਦੇਵੀ ਵਰਮਾ ਜੀਵਨਮਹਾਂਦੇਵੀ ਵਰਮਾ ਸਿੱਖਿਆਮਹਾਂਦੇਵੀ ਵਰਮਾ ਕਾਰਜਮਹਾਂਦੇਵੀ ਵਰਮਾ ਹਵਾਲੇਮਹਾਂਦੇਵੀ ਵਰਮਾਛਾਇਆਵਾਦਮੀਰਾ ਬਾਈਸਰਸਵਤੀ ਦੇਵੀਸੂਰਿਆਕਾਂਤ ਤਰਿਪਾਠੀ 'ਨਿਰਾਲਾ'ਹਿੰਦੀਹਿੰਦੀ ਭਾਸ਼ਾ

🔥 Trending searches on Wiki ਪੰਜਾਬੀ:

ਮਾਘੀਕੇਂਦਰੀ ਸੈਕੰਡਰੀ ਸਿੱਖਿਆ ਬੋਰਡਗੂਗਲਬਾਲ ਮਜ਼ਦੂਰੀਨਾਨਕ ਸਿੰਘਦੁਸਹਿਰਾਕਿਰਨਦੀਪ ਵਰਮਾਜਾਮਨੀਰਣਧੀਰ ਸਿੰਘ ਨਾਰੰਗਵਾਲਅਧਿਆਪਕਫ਼ੀਚਰ ਲੇਖਲਿਵਰ ਸਿਰੋਸਿਸਪੋਹਾਪੱਤਰਕਾਰੀਭ੍ਰਿਸ਼ਟਾਚਾਰਬੁੱਲ੍ਹੇ ਸ਼ਾਹਜੀ ਆਇਆਂ ਨੂੰ (ਫ਼ਿਲਮ)ਤ੍ਰਿਜਨਪੰਜਾਬੀ ਵਿਆਕਰਨਹੋਲਾ ਮਹੱਲਾ17 ਅਪ੍ਰੈਲਪੂਰਨ ਭਗਤਛੋਟਾ ਘੱਲੂਘਾਰਾਗ਼ਿਆਸੁੱਦੀਨ ਬਲਬਨਬੱਚਾਫੁਲਕਾਰੀਛਪਾਰ ਦਾ ਮੇਲਾਜੰਗਲੀ ਜੀਵ ਸੁਰੱਖਿਆਕਬੀਰਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬੀ ਪਰਿਵਾਰ ਪ੍ਰਬੰਧਸਕੂਲਗੁਰਮੀਤ ਸਿੰਘ ਖੁੱਡੀਆਂਪੇਮੀ ਦੇ ਨਿਆਣੇਅਕਾਲੀ ਫੂਲਾ ਸਿੰਘਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਪਿਸ਼ਾਬ ਨਾਲੀ ਦੀ ਲਾਗਗੁਰਬਖ਼ਸ਼ ਸਿੰਘ ਪ੍ਰੀਤਲੜੀਰਬਿੰਦਰਨਾਥ ਟੈਗੋਰਲੋਕਇਸ਼ਾਂਤ ਸ਼ਰਮਾਕਰਤਾਰ ਸਿੰਘ ਦੁੱਗਲਬਲਰਾਜ ਸਾਹਨੀਬਾਵਾ ਬਲਵੰਤਧੂਰੀਪ੍ਰੀਤਮ ਸਿੰਘ ਸਫੀਰਅਕਾਲ ਤਖ਼ਤਜਲੰਧਰਰਹਿਰਾਸਮਾਂ ਬੋਲੀਲਾਲ ਕਿਲ੍ਹਾਪੰਜਾਬ ਦੀਆਂ ਪੇਂਡੂ ਖੇਡਾਂਦੁਰਗਿਆਣਾ ਮੰਦਰਇੰਦਰਾ ਗਾਂਧੀਭਾਈ ਗੁਰਦਾਸ ਦੀਆਂ ਵਾਰਾਂਵਿਕੀਸੰਯੁਕਤ ਅਰਬ ਇਮਰਾਤੀ ਦਿਰਹਾਮਉਰਦੂ-ਪੰਜਾਬੀ ਸ਼ਬਦਕੋਸ਼ਸੋਨਾਸਿਧ ਗੋਸਟਿਸ਼੍ਰੋਮਣੀ ਅਕਾਲੀ ਦਲਛੋਲੇਪਾਸ਼ ਦੀ ਕਾਵਿ ਚੇਤਨਾਨਾਮਸਰਪੰਚਮੁਹਾਰਨੀਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਸੱਭਿਆਚਾਰ ਤੇ ਲੋਕਧਾਰਾ ਅੰਤਰ-ਸੰਬੰਧਪੱਛਮੀ ਕਾਵਿ ਸਿਧਾਂਤਸਿਆਣਪਲੋਕ ਮੇਲੇਨਿਰਵੈਰ ਪੰਨੂਗੁਰਦੁਆਰਾ ਬਾਬਾ ਬਕਾਲਾ ਸਾਹਿਬਈਸਾ ਮਸੀਹਦਸਮ ਗ੍ਰੰਥਰਣਜੀਤ ਸਿੰਘ🡆 More