ਮਦਨ ਲਾਲ ਢੀਂਗਰਾ

ਮਦਨ ਲਾਲ ਢੀਂਗਰਾ 18 ਸਤੰਬਰ 1883-17 ਅਗਸਤ 1909 ਦਾ ਜਨਮ ਅੰਮ੍ਰਿਤਸਰ ਦੇ ਇੱਕ ਹਿੰਦੂ ਖੱਤਰੀ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਦਿੱਤਾ ਮੱਲ ਸਿਵਲ ਸਰਜਨ ਤੇ ਅੰਗਰੇਜ਼ੀ ਸਾਮਰਾਜ ਦੇ ਵਫ਼ਾਦਾਰ ਸਨ। ਉਹਨਾ ਨੂੰ ਬਰਤਾਨਵੀ ਵਫਾਦਾਰੀ ਲਈ ‘ਰਾਏ ਸਾਹਿਬ’ ਦੀ ਉਪਾਧੀ ਤੋਂ ਇਲਾਵਾ ਕੋਟੜਾ ਸ਼ੇਰ ਸਿੰਘ ਵਿਖੇ 21 ਮਕਾਨ, ਜੀ.ਟੀ.

ਰੋੜ 'ਤੇ 6 ਬੰਗਲੇ, 6 ਬੱਗੀਆਂ, ਕਾਰ ਤੇ ਕਈ ਬਿੱਘੇ ਜ਼ਮੀਨ ਦੀਆਂ ਨਿਆਮਤਾਂ ਪ੍ਰਾਪਤ ਸਨ। ਉਹਨਾਂ ਦੇ ਤਿੰਨ ਡਾਕਟਰ ਤੇ ਤਿੰਨ ਬਰਿਸਟਰ ਪੁੱਤਰਾਂ ’ਚੋ ਮਦਨ ਵੱਖਰੇ ਸੁਭਾਅ ਦਾ ਮਾਲਕ ਸੀ।

ਮਦਨ ਲਾਲ ਢੀਂਗਰਾ

ਜੰਗੇ ਅਜ਼ਾਦੀ

ਮਦਨ ਲਾਲ ਢੀਂਗਰਾ ਨੂੰ ਆਜ਼ਾਦੀ ਸਰਗਰਮੀਆਂ ਵਿੱਚ ਹਿੱਸਾ ਲੈਣ ਦਾ ਸ਼ੌਕ ਕਾਲਜ ਪੜ੍ਹਦਿਆਂ ਹੀ ਪੈ ਗਿਆ ਸੀ ਜਿਸ ਕਾਰਨ ਉਹਨਾਂ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ। ਪਰਿਵਾਰ ਵਾਲਿਆਂ ਨੇ ਵੀ ਅੰਗਰੇਜ਼ੀ ਸਾਮਰਾਜ ਪ੍ਰਤੀ ਵਫ਼ਾਦਾਰੀ ਨਿਭਾਉਂਦਿਆਂ ਉਸ ਨੂੰ ਘਰ ਤੋਂ ਬੇਦਖ਼ਲ ਕਰ ਦਿੱਤਾ ਪਰ ਉਹਨਾਂ ਹੌਂਸਲਾ ਨਾ ਹਾਰਿਆ ਤੇ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਦਾ ਕੰਮ ਉਸੇ ਤਰ੍ਹਾਂ ਜਾਰੀ ਰੱਖਿਆ।

ਨੌਕਰੀ ਅਤੇ ਯੂਨੀਅਨ

ਮਦਨ ਲਾਲ ਢੀਂਗਰਾ ਨੇ ਕਲਰਕ, ਟਾਂਗਾ ਚਾਲਕ ਅਤੇ ਮਜ਼ਦੂਰ ਵਜੋਂ ਵੀ ਕੰਮ ਕੀਤਾ। ਫੈਕਟਰੀ ਵਿੱਚ ਕੰਮ ਕਰਦਿਆਂ ਆਪ ਨੇ ਮਜ਼ਦੂਰ ਯੂਨੀਅਨ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਆਪ ਦੀ ਇਸ ਕਾਰਵਾਈ ਨੂੰ ਲੈ ਕੇ ਆਪ ਨੂੰ ਇੱਥੋਂ ਵੀ ਕੱਢ ਦਿੱਤਾ ਗਿਆ। ਆਪਣੇ ਭਰਾ ਦੀ ਸਲਾਹ ’ਤੇ ਉਹਨਾਂ ਇੰਗਲੈਂਡ ਵਿੱਚ ਪੜ੍ਹਾਈ ਕਰਨ ਤੋਂ ਪਹਿਲਾਂ ਮੁੰਬਈ ਵਿੱਚ ਵੀ ਕੰਮ ਕੀਤਾ।

ਲੰਡਨ ਅਤੇ ਕ੍ਰਾਂਤੀਕਾਰੀ ਕੰਮ

ਉਹ ਯੂਨੀਵਰਸਿਟੀ ਕਾਲਜ ਲੰਡਨ ਵਿੱਚ ਮਕੈਨੀਕਲ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਲਈ ਸੰਨ 1906 ਵਿੱਚ ਇੰਗਲੈਂਡ ਲਈ ਰਵਾਨਾ ਹੋ ਗਏ। ਉੱਥੇ ਵਿਨਾਇਕ ਦਮੋਦਰ ਸਾਵਰਕਰ ਅਤੇ ਸ਼ਿਆਮਜੀ ਕ੍ਰਿਸ਼ਨ ਵਰਮਾ ਵਰਗੇ ਦੇਸ਼ ਭਗਤ ਇਸ ਲਾਸਾਨੀ ਯੋਧੇ ਦੀ ਹਿੰਮਤ ਅਤੇ ਦੇਸ਼ ਭਗਤੀ ਦੇ ਜਜ਼ਬੇ ਤੋਂ ਕਾਫੀ ਪ੍ਰਭਾਵਿਤ ਹੋਏ। ਉਹਨਾਂ ਨੇ ਮਦਨ ਲਾਲ ਢੀਂਗਰਾ ਨੂੰ ‘ਅਭਿਨਵ ਭਾਰਤ ਮੰਡਲ’ ਦਾ ਮੈਂਬਰ ਬਣਾ ਲਿਆ। ਉਹਨਾਂ ਵੱਲੋਂ ਢੀਂਗਰਾ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਵੀ ਦਿੱਤੀ ਗਈ। ਇੱਥੇ ਹੀ ਉਹਨਾਂ ਨੂੰ ਭਾਰਤੀ ਵਿਦਿਆਰਥੀਆਂ ਦੀ ਸਿਆਸੀ ਸਰਗਰਮੀ ਦੇ ਆਧਾਰ ਇੰਡੀਆ ਹਾਊਸ ਦਾ ਮੈਂਬਰ ਵੀ ਬਣਾ ਲਿਆ ਗਿਆ। ਇਹ ਵਿਦਿਆਰਥੀ ਕਾਰਕੁੰਨ ਉਦੋਂ ਹੋਰ ਵੀ ਰੋਹ ਵਿੱਚ ਆ ਗਏ ਜਦੋਂ ਖੁਦੀ ਰਾਮ ਬੋਸ, ਕੱਨਾਈ ਦੱਤ, ਸਤਿੰਦਰ ਪਾਲ ਅਤੇ ਪੰਡਿਤ ਕਾਸ਼ੀ ਰਾਮ ਨੂੰ ਫ਼ਾਂਸੀ ਦੇ ਦਿੱਤੀ ਗਈ। ਪਹਿਲੀ ਜੁਲਾਈ 1909 ਦੀ ਸ਼ਾਮ ਨੂੰ ਇੰਡੀਅਨ ਨੈਸ਼ਨਲ ਐਸੋਸੀਏਸ਼ਨ ਦੇ ਇੱਕ ਸਾਲਾਨਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿੱਚ ਭਾਰਤੀ ਅਤੇ ਅੰਗਰੇਜ਼ ਪੁੱਜੇ। ਇਸ ਸਮਾਗਮ ਵਿੱਚ ਢੀਂਗਰਾ ਨੇ ਸਰ ਕਰਜਨ ’ਤੇ ਪੰਜ ਗੋਲੀਆਂ ਦਾਗ ਦਿੱਤੀਆਂ। ਇਸ ਕਾਰਵਾਈ ਤੋਂ ਬਾਅਦ ਮਦਨ ਲਾਲ ਢੀਂਗਰਾ ’ਤੇ 23 ਜੁਲਾਈ ਨੂੰ ਓਲਡ ਬੈਲੇ ਵਿੱਚ ਮੁਕੱਦਮਾ ਚਲਾਇਆ ਗਿਆ ਜਿਸ ਦਾ ਫ਼ੈਸਲਾ ਇੱਕ ਦਿਨ ਵਿੱਚ ਹੀ ਕਰ ਦਿੱਤਾ ਗਿਆ। ਉਹਨਾਂ ਨੂੰ ਫ਼ਾਂਸੀ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ। ਫ਼ੈਸਲੇ ਨੂੰ ਸਵੀਕਾਰ ਕਰਦਿਆਂ ਮਦਨ ਲਾਲ ਢੀਂਗਰਾ ਨੇ ਛਾਤੀ ਤਾਣ ਕੇ ਕਿਹਾ,

‘‘ਮੈਨੂੰ ਫਖ਼ਰ ਹੈ ਕਿ ਮੈਂ ਆਪਣੇ ਦੇਸ਼ ਵਾਸਤੇ ਜਾਨ ਵਾਰ ਰਿਹਾ ਹਾਂ ਪਰ ਯਾਦ ਰੱਖੋ ਜਲਦੀ ਹੀ ਸਾਡੇ ਦਿਨ ਵੀ ਆਉਣ ਵਾਲੇ ਹਨ।’’

      ਮਦਨ ਲਾਲ ਢੀਂਗਰਾ ਨੇ ਕਿਹਾ,

“ਮੈਂ ਮੰਨਦਾ ਹਾਂ ਕਿ ਉਸ ਦਿਨ ਮੈਂ ਆਪਣੇ ਦੇਸ਼ ਵਿੱਚ ਹੋ ਰਹੇ ਜੁਲਮਾਂ, ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਫਾਂਸੀਆਂ ਤੇ ਰਾਜਸੀ ਆਗੂਆਂ ਨੂੰ ਜਲਾਵਤਨ ਕਰਨ ਬਾਰੇ ਪ੍ਰੋਟੈਸਟ ਲਈ ਇੱਕ ਅੰਗਰੇਜ਼ ਦਾ ਖੂਨ ਵਹਾਇਆ ਹੈ। ਜੋ ਦੇਸ਼ ਤਾਕਤ ਤੇ ਹਥਿਆਰਾਂ ਦੇ ਜ਼ੋਰ ਨਾਲ ਗੁਲਾਮ ਬਣਾਇਆਂ ਜਾਂਦਾ ਹੈ,ਉਹ ਜਦ ਤੱਕ ਅਜ਼ਾਦ ਨਹੀਂ ਹੋ ਜਾਂਦਾ, ਹੁਕਮਰਾਨਾਂ ਦੇ ਉਲਟ ਲੜ ਰਿਹਾਂ ਹੁੰਦਾ ਹੈ। ਸਾਡੇ ਕੋਲ ਹਥਿਆਰ ਨਹੀਂ,ਇਸ ਲਈ ਅਸੀਂ ਖੁਲ੍ਹੇ ਮੈਦਾਨ ਵਿੱਚ ਲੜਨ-ਯੋਗ ਨਹੀਂ ਰਹਿਣ ਦਿੱਤੇ ਗਏ ਤੇ ਸਾਡੇ ਦੇਸ਼ ਨੂੰ ਬੇ-ਹਥਿਆਰਾ ਕਰ ਦਿੱਤਾ ਗਿਆ ਹੈ। ਇਸ ਲਈ ਸਾਨੂੰ ਇਕੇ ਦੁਕੇ ਹਮਲੇ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸੇ ਲਈ ਮੈਂ ਆਪਣਾ ਪਿਸਤੌਲ ਵਰਤਿਆ ਹੈ।

ਸ਼ਹੀਦੀ

ਅਮਰ ਸ਼ਹੀਦ ਮਦਨ ਲਾਲ ਢੀਂਗਰਾ ਪਹਿਲਾ ਭਾਰਤੀ ਅਜ਼ਾਦੀ ਘੁਲਾਟਿਆ ਹੈ ਜਿਸਨੂੰ 17 ਅਗਸਤ 1909 ਨੂੰ ਪੈਨਟਿਨਵਿਲ ਜੇਲ੍ਹ ਲੰਡਨ ਵਿਖੇ ਫਾਂਸੀ ਦਿੱਤੀ ਗਈ। ਇਸ ਲਾਸਾਨੀ ਕੁਰਬਾਨੀ ਨੇ ਭਾਰਤੀਆਂ ਅੰਦਰ ਰੋਹ ਭਰ ਦਿੱਤਾ।

ਹਵਾਲੇ

Tags:

ਮਦਨ ਲਾਲ ਢੀਂਗਰਾ ਜੰਗੇ ਅਜ਼ਾਦੀਮਦਨ ਲਾਲ ਢੀਂਗਰਾ ਨੌਕਰੀ ਅਤੇ ਯੂਨੀਅਨਮਦਨ ਲਾਲ ਢੀਂਗਰਾ ਲੰਡਨ ਅਤੇ ਕ੍ਰਾਂਤੀਕਾਰੀ ਕੰਮਮਦਨ ਲਾਲ ਢੀਂਗਰਾ ਸ਼ਹੀਦੀਮਦਨ ਲਾਲ ਢੀਂਗਰਾ ਹਵਾਲੇਮਦਨ ਲਾਲ ਢੀਂਗਰਾ

🔥 Trending searches on Wiki ਪੰਜਾਬੀ:

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਚਿੜੀ-ਛਿੱਕਾਸਵਰਨਰਾਤੇਮੁਹੰਮਦ ਬਿਨ ਤੁਗ਼ਲਕਪਿੰਡਪੰਜਾਬੀ ਨਾਵਲਵਿਸ਼ਵ ਕਲਾ ਦਿਵਸਸਾਕਾ ਨਨਕਾਣਾ ਸਾਹਿਬਰਾਮਨੌਮੀਆਲਮੀ ਤਪਸ਼ਮਸ਼ੀਨੀ ਬੁੱਧੀਮਾਨਤਾਰਾਧਾ ਸੁਆਮੀ ਸਤਿਸੰਗ ਬਿਆਸਪੰਜਾਬੀ ਭਾਸ਼ਾਪਿਸ਼ਾਚਸਫ਼ਰਨਾਮਾਹਾਦਸਾਲੰਮੀ ਛਾਲਭਗਤ ਰਵਿਦਾਸਖ਼ਾਲਸਾਉੱਤਰਆਧੁਨਿਕਤਾਵਾਦਐਸ. ਐਸ. ਅਮੋਲਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਸੱਚ ਨੂੰ ਫਾਂਸੀਲਾਭ ਸਿੰਘਵਾਹਿਗੁਰੂਐਕਸ (ਅੰਗਰੇਜ਼ੀ ਅੱਖਰ)ਵਿਸ਼ਵ ਵਪਾਰ ਸੰਗਠਨਖ਼ੂਨ ਦਾਨਮਨੋਵਿਸ਼ਲੇਸ਼ਣਵਾਦਗਿਆਨਪੀਠ ਇਨਾਮਬੂਟਾ ਸਿੰਘਸ਼ਾਹ ਹੁਸੈਨਦਰਸ਼ਨ ਬੁਲੰਦਵੀਛੰਦਸੁਭਾਸ਼ ਚੰਦਰ ਬੋਸਗੁਰਦੁਆਰਾਸੁੰਦਰੀਜਰਨੈਲ ਸਿੰਘ ਭਿੰਡਰਾਂਵਾਲੇਸੱਪਪੰਜਾਬੀ ਲੋਕ ਕਲਾਵਾਂਲਿੰਗ (ਵਿਆਕਰਨ)ਬਠਿੰਡਾਅੰਗਰੇਜ਼ੀ ਬੋਲੀਗੁਰਦੁਆਰਾ ਬੰਗਲਾ ਸਾਹਿਬਯੂਰਪੀ ਸੰਘਕੰਜਕਾਂਸਿਫ਼ਰਖੇਤੀਬਾੜੀਕਾਲ਼ਾ ਮੋਤੀਆਬਠਿੰਡਾ (ਲੋਕ ਸਭਾ ਚੋਣ-ਹਲਕਾ)ਅੰਮ੍ਰਿਤਪਾਲ ਸਿੰਘ ਖ਼ਾਲਸਾਆਧੁਨਿਕਤਾਚਾਰ ਸਾਹਿਬਜ਼ਾਦੇਭੀਮਰਾਓ ਅੰਬੇਡਕਰਪੰਜਾਬੀ ਨਾਵਲਾਂ ਦੀ ਸੂਚੀਟੈਬੁਲੇਹਗੁਰਦੇ ਦੀ ਪੱਥਰੀ ਦੀ ਬਿਮਾਰੀਰੇਖਾ ਚਿੱਤਰਵਹਿਮ ਭਰਮਚਾਰ ਮੀਨਾਰ2020-2021 ਭਾਰਤੀ ਕਿਸਾਨ ਅੰਦੋਲਨਅੰਮ੍ਰਿਤਾ ਪ੍ਰੀਤਮਮਝੈਲਪਰਵਾਸੀ ਪੰਜਾਬੀ ਨਾਵਲਆਤਮਜੀਤਹਿੰਦੂਪੰਜਾਬੀ ਸਵੈ ਜੀਵਨੀਟੀ ਆਰ ਵਿਨੋਦਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਟਵਿਟਰਪਾਸ਼ਸਿੱਧੂ ਮੂਸੇ ਵਾਲਾਅੰਗਰੇਜ਼ੀ ਭਾਸ਼ਾਨੀਰਜ ਚੋਪੜਾ🡆 More