ਭੱਖੜਾ

ਭੱਖੜਾ (ਅੰਗ੍ਰੇਜ਼ੀ ਨਾਮ: Tribulus terrestris) ਧਰਤੀ ਤੇ ਫੈਲਣ ਵਾਲਾ ਪੌਦਾ ਹੈ। ਇਸ ਨੂੰ ਔਸ਼ਧੀ ਭਾਸ਼ਾ ਵਿੱਚ ਗੋਖੜੂ ਜਾਂ ਗੋਖਰੂ (puncture vine) ਕਿਹਾ ਜਾਂਦਾ ਹੈ। ਇਸ ਦੀਆਂ ਟਾਹਣੀਆਂ ਜੋ ਚਾਰ ਤੋਂ ਸੱਤ ਦੇ ਜੋੜਿਆਂ 'ਚ ਹੁੰਦੀਆਂ ਹਨ, ਦੋ ਤੋਂ ਤਿੰਨ ਫੁੱਟ ਲੰਬੀਆਂ ਹੁੰਦੀਆਂ ਹਨ। ਇਸ ਨੂੰ ਅਪਰੈਲ ਤੋਂ ਅਕਤੂਬਰ ਤੱਕ ਛੋਟੇ ਆਕਾਰ ਦੇ ਪੀਲੇ ਫੁੱਲ ਲਗਦੇ ਹਨ। ਇਸ ਦੇ ਫਲ ਗੋਲ, ਦੋ ਤੋਂ ਚਾਰ ਕੰਡੇ ਅਤੇ ਅਣਗਿਣਤ ਬੀਜਾਂ ਨਾਲ ਭਰੇ ਹੁੰਦੇ ਹਨ। ਇਸ ਦੀਆਂ ਖ਼ੁਸ਼ਬੂਦਾਰ, ਰੇਸ਼ੇਦਾਰ, ਭੂਰੇ ਰੰਗ ਦੀ ਜੜ੍ਹਾਂ ਚਾਰ ਤੋਂ ਪੰਜ ਇੰਚ ਤੱਕ ਲੰਬੀ ਹੁੰਦੀ ਹੈ।

ਭੱਖੜਾ
ਭੱਖੜਾ
ਪੱਤੀਆਂ ਅਤੇ ਫੁੱਲ
Scientific classification
Kingdom:
ਪੌਦਾ
(unranked):
ਐਜੀੲਸਪਰਮ
(unranked):
ਇਓਡਿਕੋਟਸ
(unranked):
ਰੋਸਿਡਸ
Order:
ਜ਼ਿਗੋਫੀਲਾਸੇਸ
Family:
ਜ਼ਿਗੋਫੀਲਾਸੀਆ
Genus:
ਟ੍ਰੀਬੁਲਸ
Species:
ਟੀ. ਟੇਰੈਸਟ੍ਰੀਸ
Binomial name
ਟ੍ਰੀਬੁਲਸ ਟੇਰੈਸਟ੍ਰੀਸ
ਕਾਰਲ ਲਿਨਾਅਸ
ਕਿਸਮਾਂ
  • ਟ੍ਰੀਬੁਲਸ ਟੇਰੈਸਟ੍ਰੀਸ ਵਾਰ. ਬਿਕੋਰਨੁਟਸ

ਉੱਤਰੀ ਭਾਰਤ ਵਿੱਚ ਮਿਲਦਾ ਇੱਕ ਆਮ ਕੰਡਿਆਲਾ ਨਦੀਨ (ਖੇਤ ਵਿੱਚ ਸੁੱਤੇ ਸਿੱਧ ਉੱਗਣ ਵਾਲੀ ਘਾਹ ਬੂਟੀ) ਹੈ। ਇਹ ਸਖਤ ਥਾਂ ਤੇ ਪੈਦਾ ਹੁੰਦਾ ਹੈ। ਇਹ ਜ਼ਮੀਨ ਤੇ ਵਿਛੀ ਨਿੱਕੀ ਜਿਹੀ ਵੇਲ ਦੇ ਰੂਪ 'ਚ ਹੁੰਦਾ ਹੈ। ਸੁੱਕ ਜਾਣ ਤੇ ਇਸ ਦੇ ਬੀਜ ਕੰਡੇਨੁਮਾ ਖਲਾਰ ਜਿਹਾ ਹੋ ਜਾਂਦੇ ਹਨ ਅਤੇ ਨੰਗੇ ਪੈਰਾਂ 'ਚ ਚੁਭਣ ਤੇ ਕਾਫੀ ਪੀੜ ਹੁੰਦੀ ਹੈ। ਇਹ ਕਈ ਆਯੁਰਵੈਦਿਕ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਇਸ ਦੇ ਬੀਜਾਂ ਦੀ ਸੁਆਹ ਖੰਡ ਵਿੱਚ ਰਲਾ ਕੇ ਫੱਕਣ ਨਾਲ ਖੰਘ ਹਟਦੀ ਹੈ। ਬੀਜਾਂ ਸਮੇਤ ਕੁੱਟ ਕੇ ਕਾੜ੍ਹਾ ਬਣਾ ਕੇ ਪੀਓ ਮੂਤਰ ਰੋਗਾਂ ਲਈ ਲਾਹੇਵੰਦ ਹੋਵੇਗਾ। ਪੱਤੇ ਅਤੇ ਕਰੂੰਬਲਾਂ ਨੂੰ ਪੂਰਬੀ ਏਸ਼ੀਆ ਵਿੱਚ ਖਾਣ ਲਈ ਵਰਤਿਆ ਜਾਂਦਾ ਹੈ। ਤਣਿਆਂ ਨੂੰ ਤਰਲ ਨੂੰ ਗਾੜ੍ਹਾ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨੂੰ ਪਤਲੀ ਕੀਤੀ ਲੱਸੀ ਵਿੱਚ ਪਾ ਕੇ ਉਸ ਨੂੰ ਗਾੜ੍ਹੀ ਲੱਸੀ ਦੀ ਦਿੱਖ ਦਿੱਤੀ ਜਾਂਦੀ ਹੈ।

ਹੋਰ ਭਾਸ਼ਾਵਾਂ 'ਚ ਨਾਮ

ਗੁਣ

ਭਾਰਤੀ ਆਯੁਰਵੇਦ ਦੇ ਅਨੁਸਾਰ ਇਹ ਪੌਦਾ ਠੰਡਾ, ਵਾਤ, ਪਿੱਤ ਨੂੰ ਦੂਰ ਕਰਨ ਵਾਲਾ, ਮਸਾਨੇ ਨੂੰ ਸਾਫ ਕਰਨ ਵਾਲਾ, ਤਾਕਤ ਵਾਲਾ, ਪੱਥਰੀ ਨੂੰ ਗਾਲ ਦੇਣ ਵਾਲਾ, ਢਿੱਡ ਦੀਆਂ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ਵਾਲਾ ਹੈ। ਇਸ ਦੇ ਰਸ ਨੂੰ ਖੁਰਾਕ ਪੂਰਕ ਦੇ ਤੌਰ ਤੇ ਇਸ ਵਿਸ਼ਵਾਸ ਨਾਲ ਵਰਤਿਆ ਜਾਂਦਾ ਹੈ ਕਿ ਇਹ ਟੈਸਟੋਸਟੀਰੋਨ ਦੇ ਪੱਧਰ ਨੂੰ ਮੁੱਖ ਤੌਰ ਤੇ ਬਾਡੀ ਬਿਲਡਿੰਗ ਕਰਨ ਵਾਲਿਆਂ ਲਈ ਵਧਾਉਂਦਾ ਹੈ। ਨਿਯੰਤਰਿਤ ਅਧਿਐਨਾਂ ਵਿੱਚ ਭੱਖੜਾ ਟੈਸਟੋਸਟ੍ਰੋਨ ਦੇ ਪੱਧਰ ਨੂੰ ਵਧਾਉਣ ਵਿੱਚ ਅਸਫਲ ਰਿਹਾ, ਅਤੇ ਇਹ ਸੁਰੱਖਿਅਤ ਵੀ ਸਾਬਤ ਨਹੀਂ ਹੋਇਆ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਵਿੱਚ ਤਾਕਤ ਵਧਾਉਣ ਵਾਲੀਆਂ ਵਿਸ਼ੇਸ਼ਤਾਵਾਂ ਹਨ।

ਰਸਾਇਣਿਕ ਤੱਤ

  • ਇਸ ਦੀਆਂ ਪੱਤੀਆਂ 'ਚ 7.22ਪ੍ਰਤੀਸ਼ਤ ਪ੍ਰੋਟੀਨ, 4.63 ਪ੍ਰਤੀਸ਼ਤ ਸਵ੍ਹਾ, ਕੈਲਸ਼ੀਅਮ, ਫ਼ਾਸਫ਼ੋਰਸ, ਵਿਟਾਮਿਨ ਅਤੇ 79 ਪ੍ਰਤੀਸ਼ਤ ਪਾਣੀ ਹੁੰਦਾ ਹੈ।
  • ਇਸ ਦੇ ਫਲ ਵਿੱਚ ਐਲਕੋਲਾਇਡ, ਰਾਲ, ਟੈਨਿਨ, ਸਿਟਰੋਲ, ਨਾਈਟ੍ਰੇਟਸ, ਤੇਲ ਦੀ ਮਾਤਰਾ ਹੁੰਦੀ ਹੈ।
  • ਇਸ ਦੇ ਬੀਜਾਂ 'ਚ ਫਾਸਫੋਰਸ ਅਤੇ ਨਾਈਟ੍ਰੋਜਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।

ਪੰਜਾਬੀ ਸਭਿਆਚਾਰ ਵਿੱਚ

  «ਜ਼ਿੰਦਗੀ ਦੀ ਰੋਹੀ ਵਿੱਚ ਨਿੱਤ ਇਓਂ
  ਵਧਦੀਆਂ ਜਾਣ ਉਜਾੜਾਂ ਵੇ।
  ਜਿਓਂ ਭੱਖੜੇ ਦਾ ਇੱਕ ਫ਼ੁੱਲ ਪੱਕ ਕੇ
  ਸੂਲਾਂ ਚਾਰ ਬਣਾਏ ਵੇ।»
  -ਸ਼ਿਵ ਕੁਮਾਰ

ਹਵਾਲੇ

Tags:

ਭੱਖੜਾ ਹੋਰ ਭਾਸ਼ਾਵਾਂ ਚ ਨਾਮਭੱਖੜਾ ਗੁਣਭੱਖੜਾ ਰਸਾਇਣਿਕ ਤੱਤਭੱਖੜਾ ਪੰਜਾਬੀ ਸਭਿਆਚਾਰ ਵਿੱਚਭੱਖੜਾ ਹਵਾਲੇਭੱਖੜਾ

🔥 Trending searches on Wiki ਪੰਜਾਬੀ:

ਸਾਵਿਤਰੀ ਬਾਈ ਫੁਲੇਪੈਂਗੋਲਿਨਅੱਗਪੰਜ ਬਾਣੀਆਂਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਓਸੀਐੱਲਸੀਸੁਖਪਾਲ ਸਿੰਘ ਖਹਿਰਾਬੱਚਾਦਲੀਪ ਸਿੰਘਗੂਗਲ ਟਰਾਂਸਲੇਟਭਾਰਤ ਦੀ ਅਰਥ ਵਿਵਸਥਾਸੱਪ2024 ਫ਼ਾਰਸ ਦੀ ਖਾੜੀ ਦੇ ਹੜ੍ਹਬਰਨਾਲਾ ਜ਼ਿਲ੍ਹਾਜੁੱਤੀਰੋਹਿਤ ਸ਼ਰਮਾਹਰਾ ਇਨਕਲਾਬਬਚਿੱਤਰ ਨਾਟਕਮਲਵਈਜਗਜੀਵਨ ਰਾਮਗੁਰਚੇਤ ਚਿੱਤਰਕਾਰਮਨੁੱਖਗਿਆਨ ਪ੍ਰਬੰਧਨਦਿਓ, ਬਿਹਾਰਬੁਝਾਰਤਾਂਗੁਰਬਖ਼ਸ਼ ਸਿੰਘ ਫ਼ਰੈਂਕਗੁਰੂ ਗ੍ਰੰਥ ਸਾਹਿਬਪੰਜਾਬੀ ਸਾਹਿਤ ਦਾ ਇਤਿਹਾਸਮਨੁੱਖੀ ਦਿਮਾਗਮਹਾਨ ਕੋਸ਼ਭਾਰਤੀ ਪੰਜਾਬੀ ਨਾਟਕਪੰਜਾਬੀ ਕੱਪੜੇਪੱਤਰਕਾਰੀਚਿਸ਼ਤੀ ਸੰਪਰਦਾਆਜ਼ਾਦੀਗੁਰੂ ਅਰਜਨਸ਼ਬਦ-ਜੋੜਯੋਗਾਸਣਪਾਣੀ ਦੀ ਸੰਭਾਲਗਠੀਆਭਾਰਤ ਦੀ ਸੰਵਿਧਾਨ ਸਭਾਅਨੁਪ੍ਰਾਸ ਅਲੰਕਾਰਰਜ਼ੀਆ ਸੁਲਤਾਨਪੰਜਾਬੀ ਪੀਡੀਆਬਾਸਕਟਬਾਲਧਾਰਾ 370ਪਾਸ਼ਸੇਰਸੂਰਜ ਮੰਡਲਅਗਰਬੱਤੀਵਿਆਹਪਾਕਿਸਤਾਨਭਾਈ ਤਾਰੂ ਸਿੰਘਸੱਸੀ ਪੁੰਨੂੰਗ੍ਰਾਮ ਪੰਚਾਇਤਗ੍ਰਹਿਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਲੈਵੀ ਸਤਰਾਸਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਬਾਬਾ ਬੁੱਢਾ ਜੀਸੱਭਿਆਚਾਰਕਬੀਰਭਾਰਤ ਦੀ ਰਾਜਨੀਤੀਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਮੋਬਾਈਲ ਫ਼ੋਨਵਿਕੀਮੀਡੀਆ ਸੰਸਥਾਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਉਸਤਾਦ ਦਾਮਨਹਰਭਜਨ ਹਲਵਾਰਵੀਅਲੰਕਾਰ ਸੰਪਰਦਾਇਖ਼ਲਾਅਹਰਿਮੰਦਰ ਸਾਹਿਬਤਾਸ ਦੀ ਆਦਤਸਿੱਖ ਸਾਮਰਾਜਵਿਗਿਆਨਤੇਜਵੰਤ ਸਿੰਘ ਗਿੱਲਮਿਆ ਖ਼ਲੀਫ਼ਾਐਚਆਈਵੀ🡆 More