ਭੂਚਾਲ ਇੱਕ ਐਸੀ ਕੁਦਰਤ ਦੀ ਆਫਤ ਹੈ ਜਿਸ ਬਾਰੇ ਪਹਿਲਾਂ ਪਤਾ ਨਹੀਂ ਲੱਗਦਾ। ਖੋਜਾਂ ਤੋਂ ਬਾਅਦ ਭੂਚਾਲ ਆਉਣ ਦਾ ਕਾਰਨ ਇਹ ਮੰਨਿਆ ਗਿਆ ਕਿ ਜ਼ਮੀਨ ਦੀ ਤਹਿ ਜੋ ਹੇਠਾਂ ਹੈ, ਉਹ ਸਖਤ ਸਲੈਬਾਂ ਦੀ ਬਣੀ ਹੋਈ ਹੈ। ਇਨ੍ਹਾਂ ਹੇਠਲੀਆਂ ਸਲੈਬਾਂ ਨੂੰ ਟੈਕਟੋਨਿਕ ਪਲੇਟਾਂ ਵੀ ਕਹਿੰਦੇ ਹਨ, ਇਹ ਪਲੇਟਾਂ ਆਪਸ 'ਚ ਜੁੜੀਆਂ ਹੋਈਆਂ ਹਨ ਜੋ ਉਪਰ ਥੱਲੇ ਹਰਕਤ ਕਰਦੀਆਂ ਰਹਿੰਦੀਆਂ ਹਨ। ਉਨ੍ਹਾਂ ਅੰਦਰ ਆਪਸੀ ਦਬਾਅ ਇੱਕ ਜਗ੍ਹਾ ਤੋਂ ਹਿੱਲ ਜਾਣ ਨਾਲ ਜਾਂ ਟੁੱਟ ਜਾਣ ਕਾਰਨ ਵਧ ਜਾਂਦਾ ਹੈ ਅਤੇ ਉਹ ਪਲੇਟਾਂ ਆਪਣੀ ਜਗ੍ਹਾ ਤੋਂ ਖਿਸਕ ਜਾਂਦੀਆਂ ਹਨ। ਇਨ੍ਹਾਂ ਪਲੇਟਾਂ ਦੀ ਜਗ੍ਹਾ 'ਚ ਬਦਲਾਅ ਆਉਣ ਕਾਰਨ ਆਪਸੀ ਟਕਰਾਅ ਵੀ ਹੁੰਦਾ ਹੈ ਜਾਂ ਆਪਸ ਵਿੱਚ ਖਹਿੰਦੀਆਂ ਹਨ ਜਿਸ ਕਾਰਨ ਧਰਤੀ ਅੰਦਰ ਝਟਕੇ ਲੱਗਦੇ ਹਨ ਜਿਸ ਨੂੰ ਭੂਚਾਲ ਕਹਿੰਦੇ ਹਨ ਜਿਸ ਨਾਲ ਧਰਤੀ ਕੰਬਦੀ ਹੈ।
ਧਰਤੀ ਦੀ ਜੋ ਬਣਤਰ ਹੈ, ਉਹ ਸੱਤ ਵੱਡੀਆਂ ਪਲੇਟਾਂ 'ਤੇ ਆਧਾਰਿਤ ਹੈ, ਅਫਰੀਕਨ ਪਲੇਟ, ਅਨਟਾਰਕਟਿਕਾ ਪਲੇਟ, ਆਸਟ੍ਰੇਲੀਅਨ ਪਲੇਟ, ਇਰਾਸੀਅਨ ਪਲੇਟ, ਉੱਤਰੀ ਅਮਰੀਕਾ ਪਲੇਟ, ਦੱਖਣੀ ਅਮਰੀਕਾ ਪਲੇਟ, ਪ੍ਰਸ਼ਾਂਤ ਪਲੇਟ ਆਦਿ। ਇਨ੍ਹਾਂ ਵੱਡੀਆਂ ਪਲੇਟਾਂ ਤੋਂ ਇਲਾਵਾ ਹੋਰ ਬਹੁਤ ਛੋਟੀਆਂ ਪਲੇਟਾਂ ਵੀ ਧਰਤੀ ਦੇ ਅੰਦਰ ਹਨ। ਇਹ ਸਾਰੀਆਂ ਪਲੇਟਾਂ ਆਪਸ ਵਿੱਚ ਇੱਕ ਬਹੁਤ ਵੱਡੇ ਆਕਾਰ ਵਾਲੇ ਮਿੱਟੀ ਦੇ ਬਰਤਨ ਵਾਂਗ ਆਪਸ 'ਚ ਜੁੜੀਆਂ ਰਹਿੰਦੀਆਂ ਹਨ ਅਤੇ ਜ਼ਮੀਨ ਹੇਠਲੀ ਗਰਮੀ ਕਾਰਨ ਹਮੇਸ਼ਾ ਅੱਗੇ, ਪਿੱਛੇ, ਉਪਰ, ਥੱਲੇ ਲਗਾਤਾਰ ਹਰਕਤ ਕਰਦੀਆਂ ਰਹਿੰਦੀਆਂ ਹਨ।
ਦੁਨੀਆ ਦੇ ਦੋ ਵੱਡੇ ਜ਼ੋਨ ਹਨ ਜਿਨ੍ਹਾਂ 'ਚ ਭੂਚਾਲ ਪੱਕੇ ਤੌਰ 'ਤੇ ਕੁਝ ਸਮੇਂ ਦੇ ਵਕਫੇ ਤੋਂ ਬਾਅਦ ਆਉਂਦੇ ਹੀ ਰਹਿੰਦੇ ਹਨ। ਉਹ ਜ਼ੋਨ ਹਨ:
ਜੋ ਭੂਚਾਲ ਪੱਛਮੀ ਦੇਸ਼ਾਂ ਅੰਦਰ ਆਉਂਦੇ ਹਨ, ਉਸ ਦਾ ਵੱਡਾ ਕਾਰਨ ਸਾਨ ਅਨਰੇਅਜ਼ ਫਾਲਟ ਹੈ, ਜੋ ਕੈਲੀਫੋਰਨੀਆ ਵਿੱਚ ਦਿ ਪੈਸੇਫਿਕ ਅਤੇ ਉੱਤਰੀ ਅਮਰੀਕਾ ਦੀਆਂ ਪਲੇਟਾਂ ਦੀ ਸੀਮਾ ਦੇ ਨਾਲ-ਨਾਲ ਦੀ ਹੁੰਦਾ ਹੋਇਆ ਜਾਂਦਾ ਹੈ ਜਿਸ ਨੇ ਇੱਕ ਬਹੁਤ ਵੱਡਾ ਤਬਾਹੀ ਵਾਲਾ ਭੂਚਾਲ ਸੰਨ 1906 ਵਿੱਚ ਸਾਨਫਰਾਂਸਿਸਕੋ ਵਿੱਚ ਪੈਦਾ ਕੀਤਾ ਸੀ। ਇਸੇ ਤਰ੍ਹਾਂ ਸੰਨ 1989 ਵਿੱਚ ਭੂਚਾਲ ਨੇ ਲੋਮਾ ਪਰੀਮਾਟਾ ਵਿੱਚ ਜ਼ਬਰਦਸਤ ਤਬਾਹੀ ਕੀਤੀ ਸੀ। ਇਸ ਲਈ ਇਹ ਜੋ ਸਾਨ ਅਨਰੇਅਜ਼ ਫਾਲਟ ਹੈ ਉਹ ਕੈਲੀਫੋਰਨੀਆ ਦੇ ਇਲਾਕੇ ਲਈ ਬਹੁਤ ਘਾਤਕ ਹੈ ਜਿਸ ਦੀ ਸ਼ਕਤੀ ਕਾਫੀ ਖਤਰਨਾਕ ਨੁਕਸਾਨ ਕਰ ਸਕਦੀ ਹੈ। ਇਹ ਸਾਨ ਅਨਰੇਅਜ਼ ਫਾਲਟ ਪੈਸੇਫਿਕ ਸਮੁੰਦਰ ਵਿੱਚ ਹੈ ਜਿਸ ਦੀ ਸ਼ਕਲ ਘੋੜੇ ਦੇ ਖੁਰ ਵਾਂਗ ਹੈ ਉੁਸ ਨੂੰ ਪੈਸੇਫਿਕ ਕਿੰਗ ਆਫ ਫਾਇਰ ਦਾ ਇਲਾਕਾ ਕਹਿੰਦੇ ਹਨ, ਜਿਥੇ ਪੈਸੇਫਿਕ ਫਿਲਪਾਈਨ, ਅਨਟਾਰਕਟਿਕ ਅਤੇ ਨਾਜਕਾਂ ਇਨ੍ਹਾਂ ਸਾਰਿਆਂ ਦੀਆਂ ਪਲੇਟਾਂ ਇਥੇ ਮਿਲਦੀਆਂ ਹਨ। ਇਸ ਕਰਕੇ ਇਹ ਪੈਸੇਫਿਕ ਸਮੁੰਦਰ ਵਾਲੀ ਜਗ੍ਹਾ ਸਭ ਤੋਂ ਖਤਰਨਾਕ ਹੈ, ਜਿਸ ਅੰਦਰ ਪੂਰੇ ਸੰਸਾਰ ਦੇ 90% ਭੂਚਾਲ ਇਸ ਰਿੰਗ ਫਾਇਰ ਵਿੱਚ ਆਉਂਦੇ ਹਨ। ਸਭ ਤੋਂ ਵੱਡਾ ਭੂਚਾਲ ਇਸ ਇਲਾਕੇ ਵਿੱਚ ਸੰਨ 1960 ਦਾ ਸੀ, ਜਿਸ ਦੇ ਝਟਕੇ ਦੀ ਤਾਕਤ 9.5 ਸੀ ਜੋ ਚਿਲੀ ਵਿੱਚ ਆਇਆ ਸੀ।
ਪੰਜਾਬ ਅਤੇ ਹੋਰ ਉੱਤਰੀ ਭਾਰਤ ਦੇ ਇਲਾਕਿਆਂ 'ਤੇ ਜੋ ਭੂਚਾਲ ਪੈਦਾ ਕਰਕੇ ਅਸਰ ਪਾਉਂਦਾ ਹੈ, ਉਹ ਇਲਾਕਾ ਦੁਨੀਆ ਦਾ ਦੂਸਰਾ ਖਤਰਨਾਕ ਇਲਾਕਾ ਮੰਨਿਆ ਜਾਂਦਾ ਹੈ। ਉਸ ਨੂੰ ਇਰਾਸੀਅਨ ਪਲੇਟ ਕਹਿੰਦੇ ਹਨ। ਇਸ ਪਲੇਟ ਦੇ ਦੱਖਣ ਦਾ ਜੋ ਇਲਾਕਾ ਹੈ ਉਥੇ ਸਭ ਤੋਂ ਵੱਧ ਭੂਚਾਲ ਆਉਂਦੇ ਹਨ।
ਇਹ ਇਲਾਕੇ ਅਫਰੀਕਾ ਪਲੇਟ, ਅਰਬ ਦੇਸ਼ਾਂ ਦੀ ਪਲੇਟ ਅਤੇ ਭਾਰਤੀ ਪਲੇਟ ਹਨ, ਜੋ ਉੱਤਰ ਵੱਲ ਨੂੰ ਵਧ ਜਾਂਦੀਆਂ ਹਨ। ਇਨ੍ਹਾਂ ਪਲੇਟਾਂ ਅੰਦਰ ਚੀਨ, ਰੂਸ ਆਦਿ ਦੇ ਏਰੀਏ ਵੀ ਆਉਂਦੇ ਹਨ ਪਰ ਉਹ ਪੱਛਮ ਵੱਲ ਹਨ। ਇਨ੍ਹਾਂ ਇਲਾਕਿਆਂ ਦੀ ਪੱਟੀ ਜੋ ਹੈ ਉਹ ਐਟਲਾਂਟਿਕ ਦੇ ਨਾਲ-ਨਾਲ ਮੈਡੀਟੇਰੀਅਨ ਅਤੇ ਪੱਛਮੀ ਏਸ਼ੀਆ 'ਚੋਂ ਦੀ ਹੁੰਦੀ ਹੋਈ ਹਿਮਾਲਿਆ ਪਰਬਤ ਰੇਂਜ ਅਤੇ ਇੰਡੋਨੇਸ਼ੀਆ ਤਕ ਹੈ। ਅਕਤੂਬਰ 2005 ਵਿੱਚ ਕਸ਼ਮੀਰ ਦਾ ਭੂਚਾਲ, ਸੰਨ 2004 ਵਿੱਚ ਸਮੁੰਦਰ ਅੰਦਰ ਸੁਨਾਮੀ ਦਾ ਭੂਚਾਲ ਅਤੇ ਸੰਨ 2003 ਵਿੱਚ ਬਾਮ ਈਰਾਨ ਦਾ ਭੂਚਾਲ ਆਉਣ ਦਾ ਕਾਰਨ ਹੀ ਇਰਾਸੀਅਨ ਪਲੇਟਾਂ ਦਾ ਫਾਲਟ ਸੀ। ਅੱਜ ਸੰਸਾਰ ਅੰਦਰ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਜੋ ਦੇਸ਼ ਹਾਲੇ ਪੂਰੇ ਵਿਕਸਿਤ ਨਹੀਂ ਹੋਏ, ਉਨ੍ਹਾਂ ਦੇਸ਼ਾਂ ਦੇ ਜ਼ਿਆਦਾ ਆਬਾਦੀ ਵਾਲੇ ਵੱਡੇ ਸ਼ਹਿਰ ਇਸ ਖਤਰਨਾਕ ਜ਼ੋਨ ਵਿੱਚ ਸਥਿਤ ਹਨ, ਜਿਵੇਂ ਟੋਕੀਓ, ਜਾਪਾਨ, ਮਨੀਲਾ, ਫਿਲਪਾਈਨ, ਤਹਿਰਾਨ, ਈਰਾਨ ਅਤੇ ਮੈਕਸੀਕੋ ਸ਼ਹਿਰ ਆਦਿ ਪਰ ਟੋਕੀਓ ਵਿੱਚ ਜਾਪਾਨ ਸਰਕਾਰ ਨੇ ਇਨ੍ਹਾਂ ਖਤਰਿਆਂ ਨਾਲ ਨਜਿੱਠਣ ਲਈ ਵਧੀਆ ਇਮਾਰਤਾਂ ਦੀ ਉਸਾਰੀ ਕਰ ਲਈ ਹੈ। ਦੂਸਰੇ ਸ਼ਹਿਰਾਂ ਵਿੱਚ ਜੇਕਰ ਭੂਚਾਲ ਜ਼ਿਆਦਾ ਸ਼ਕਤੀ ਦੇ ਆਉਂਦੇ ਹਨ ਤਾਂ ਭਾਰੀ ਜਾਨੀ ਨੁਕਸਾਨ ਹੋਣ ਦਾ ਖਤਰਾ ਪੱਕਾ ਹੈ।
ਭੂਚਾਲ ਆਉਣ ਬਾਰੇ ਭਵਿੱਖਬਾਣੀ ਪੱਕੇ ਤੌਰ 'ਤੇ ਕਰਨ ਦੇ ਅਜੇ ਕੋਈ ਸਾਧਨ ਨਹੀਂ ਹਨ ਪਰ ਕੁਝ ਸੰਕੇਤ ਪਿਛਲੇ ਸਮੇਂ ਅੰਦਰ ਭੂਚਾਲ ਆਉਣ ਤੋਂ ਪਹਿਲਾਂ ਸਥਾਨਕ ਲੋਕਾਂ ਦੁਆਰਾ ਦੇਖੇ ਗਏ ਹਨ। ਇਸ ਤਰ੍ਹਾਂ ਆਉਣ ਵਾਲੇ ਸਮੇਂ ਅੰਦਰ ਵੀ ਇਹੋ ਜਿਹੇ ਭੂਚਾਲ ਆਉਣ ਦੇ ਸੰਕੇਤ ਦਿਖਾਈ ਦੇ ਸਕਦੇ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੂੰ ਚੌਕੰਨੇ ਕੀਤਾ ਜਾ ਸਕਦਾ ਹੈ। ਸੰਨ 1976 ਵਿੱਚ ਚੀਨ ਦੇ ਤਾਨਗਛਾਨ ਇਲਾਕੇ ਵਿੱਚ ਭੂਚਾਲ ਆਇਆ ਸੀ, ਜਿਸ ਵਿੱਚ 6,50,000 ਲੋਕ ਮਾਰੇ ਗਏ ਸਨ। ਉਸ ਭੂਚਾਲ ਦੇ ਆਉਣ ਤੋਂ ਪਹਿਲਾਂ ਲੋਕਾਂ ਨੇ ਜ਼ਮੀਨ ਅੰਦਰ ਕੁਝ ਅਸਾਧਾਰਨ ਹਰਕਤਾਂ ਦੇਖੀਆਂ, ਜਿਵੇਂਕਿ
ਸੰਨ 1935 ਵਿੱਚ ਕੈਲੀਫੋਰਨੀਆ ਦੇ ਸੀਸਮੋਲੋਜਿਸਟ ਚਾਰਲਸ ਰਿਚਟੇਰ ਅਤੇ ਬੇਨੋ ਗੁਟੇਨਬੇਰਮ ਨੇ ਰਿਕਟਰ ਸਕੇਲ ਬਣਾਈ ਸੀ, ਜਿਹੜੀ ਇਹ ਮਿਣਦੀ ਅਤੇ ਦੱਸਦੀ ਹੈ ਕਿ ਭੂਚਾਲ ਦੇ ਝਟਕੇ ਦੀ ਤੀਬਰਤਾ ਕਿੰਨੀ ਸੀ ਅਤੇ ਇਸ ਦਾ ਕੇਂਦਰ ਕਿੱਥੇ ਹੈ। ਜੋ ਭੂਚਾਲ ਨਾਲ ਮਹਿਕਮਾ ਸੰਬੰਧ ਰੱਖਦਾ ਹੈ, ਉਸ ਨੂੰ ਸੀਸਮਲੋਗ੍ਰਾਫ ਕਹਿੰਦੇ ਹਨ। ਇਸ ਯੰਤਰ ਰਾਹੀਂ ਇਹ ਪਤਾ ਲੱਗਦਾ ਹੈ ਕਿ ਭੂਚਾਲ ਦੀ ਗਤੀ ਕੀ ਸੀ ਜੋ ਇਸ ਤਰ੍ਹਾਂ ਪੜ੍ਹੀ ਜਾ ਸਕਦੀ ਹੈ।
ਚਾਰਲਸ ਰਿਚਟੇਰ ਜਿਸ ਨੇ ਭੂਚਾਲ ਮਾਪਣ ਵਾਲੀ ਸਕੇਲ ਰਿਕਟੇਰ ਸਕੇਲ ਬਣਾਈ ਹੈ, ਉਨ੍ਹਾਂ ਨੇ ਕਿਹਾ ਹੈ ਕਿ ਸਿਰਫ ਭੂਚਾਲ ਬਾਰੇ ਭਵਿੱਖਬਾਣੀ ਕਰਨਾ ਇੱਕ ਬਹੁਤ ਵੱਡੀ ਗਲਤੀ ਹੋਵੇਗੀ।
ਪੰਛੀਆਂ ਦਾ ਭੁਚਾਲ ਬਾਰੇ ਗਿਆਨ ਬਹੁਤ ਜਿਆਦਾ ਹੈ।
ਭਾਰਤੀ ਵਿਗਿਆਨੀ ਡਾ: ਬੀ. ਜੀ. ਦੇਸ਼ਪਾਂਡੇ ਨੇ ਨੇ ਸੁਝਾਅ ਦਿਤਾ ਹੈ ਕਿ ਭੁਚਾਲ ਦੀ ਅਗਾਊ ਜਾਣਕਾਰੀ ਹਾਸਲ ਕਰਨ ਲਈ, ਚੀਨ ਵਾਂਗੂੰ ਸਿੱਖਿਆ ਪ੍ਰਾਪਤ ਬੰਦਿਆਂ ਦਾ ਜਾਲ ਵਿਛਾਇਆ ਜਾਣਾ ਚਾਹੀਦਾ ਹੈ।
This article uses material from the Wikipedia ਪੰਜਾਬੀ article ਭੁਚਾਲ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.