ਭਾਰਤੀ ਉਪਮਹਾਂਦੀਪ

ਭਾਰਤੀ ਉਪਮਹਾਂਦੀਪ ਏਸ਼ੀਆ ਦੇ ਦੱਖਣ ਵਿੱਚ, ਮੁੱਖ ਤੌਰ 'ਤੇ ਭਾਰਤੀ ਤਖਤੇ ਤੇ ਸਥਿਤ ਹਿੰਦ ਮਹਾਸਾਗਰ ਵੱਲ ਵਧੇ ਹੋਏ ਖੇਤਰ ਨੂੰ ਕਿਹਾ ਜਾਂਦਾ ਹੈ। ਇਸ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ੍ਰੀਲੰਕਾ ਸ਼ਾਮਿਲ ਹਨ। ਆਜ਼ਾਦੀ ਤੋਂ ਪਹਿਲਾਂ ਇਹ ਤਿੰਨੋਂ ਦੇਸ਼ ਇਤਹਾਸਕ ਤੌਰ 'ਤੇ ਸੰਯੁਕਤ ਸਨ ਅਤੇ ਬਰਤਾਨਵੀ ਭਾਰਤ ਦੇ ਹਿੱਸੇ ਸਨ। ਇਸ ਵਿੱਚ ਨੇਪਾਲ, ਭੂਟਾਨ ਅਤੇ ਟਾਪੂ ਦੇਸ਼ ਸ੍ਰੀ ਲੰਕਾ ਵੀ ਅਕਸਰ ਗਿਣ ਲਏ ਜਾਂਦੇ ਹਨ। ਅੱਗੇ ਅਫਗਾਨਿਸਤਾਨ ਅਤੇ ਮਾਲਦੀਵ ਟਾਪੂ ਸਮੂਹ ਵੀ ਸ਼ਾਮਲ ਸਮਝੇ ਜਾ ਸਕਦੇ ਹਨ।ਇਸ ਖੇਤਰ ਨੂੰ ਉਪ-ਮਹਾਦੀਪ ਇਸ ਲਈ ਕਿਹਾ ਜਾਂਦਾ ਹੈ ਕਿ ਇਹ ਭੂਗੋਲਿਕ ਗਿਆਨ ਭੂ-ਵਿਗਿਆਨ ਦੇ ਅਨੁਸਾਰ ਇਸ ਮਹਾਂਦੀਪ ਦੇ ਹੋਰ ਖੇਤਰਾਂ ਤੋਂ ਵੱਖ ਹੈ। ਇਸ ਦੇ ਅੰਦਰ, ਲੋਕਾਂ, ਭਾਸ਼ਾਵਾਂ ਅਤੇ ਧਰਮਾਂ ਦੀ ਵੱਡੀ ਵਿਵਿਧਤਾ ਮਿਲਦੀ ਹੈ।

ਭਾਰਤੀ ਉਪਮਹਾਂਦੀਪ
Geographical map of the Indian subcontinent.
ਖੇਤਰਫਲ44 ਲੱਖ ਕਿਮੀ2 (17 ਲੱਖ ਮੀਲ2)
ਅਬਾਦੀ~180 ਕਰੋੜ
ਦੇਸ਼

ਨਾਮਕਰਣ

ਆਕਸਫੋਰਡ ਡਿਕਸ਼ਨਰੀ ਦੇ ਅਨੁਸਾਰ ਉਪਮਹਾਂਦੀਪ ਸ਼ਬਦ ਦਾ ਅਰਥ ਹੈ "ਇੱਕ ਮਹਾਂਦੀਪ ਦੀ ਹਿੱਸਾ ਜਿਸਦੀ ਇੱਕ ਵੱਖਰੀ ਭੂਗੋਲਿਕ, ਰਾਜਨੀਤਿਕ, ਜਾਂ ਸੱਭਿਆਚਾਰਕ ਪਛਾਣ ਹੋਵੇ" ਵੀਹਵੀਂ ਸਦੀ ਦੇ ਸ਼ੁਰੂ ਵਿੱਚ ਲਗਭਗ ਸਾਰਾ ਹੀ ਹਿੱਸਾ ਬਰਤਾਨਵੀ ਸਾਮਰਾਜ ਦੇ ਅਧੀਨ ਸੀ ਅਤੇ ਉਸ ਵੇਲੇ ਅਕਸਰ ਹੀ ਬ੍ਰਿਟਿਸ਼ ਭਾਰਤ ਅਤੇ ਰਾਜੇ ਦੀਆਂ ਰਿਆਸਤਾਂ ਨੂੰ ਸਮੁੱਚੇ ਤੌਰ ਤੇ ਭਾਰਤੀ ਉਪ ਮਹਾਂਦੀਪ ਆਖਿਆ ਜਾਂਦਾ ਸੀ।

ਹੋਂਦ ਦਾ ਵਿਗਿਆਨਕ ਪੱਖ

ਭਾਰਤੀ ਉਪ ਮਹਾਂਦੀਪ ਦਾ ਗੋਂਦਵਾੜਾ ਤੋਂ ਵੱਖ ਹੋਣਾ (ਖੱਬੇ ਤੋਂ ਸੱਜੇ)
ਭਾਰਤੀ ਉਪਮਹਾਂਦੀਪ 
ਟੈਕਟੋਨਿਕ ਪਲੇਟਾਂ ਦੀ ਹਲਚਲ ਦੇ ਸਿੱਟੇ ਵਜੋਂ ਦੇ ਕਾਰਨ ਯੂਰੇਸ਼ੀਅਨ ਪਲੇਟ ਨਾਲ ਟਕਰਾਉਣ ਦੇ ਨਤੀਜੇ ਵਜੋਂ ਹਿਮਾਲਿਆ ਦਾ ਨਿਰਮਾਣ ਹੋਇਆ।

ਭਾਰਤੀ ਉਪ-ਮਹਾਂਦੀਪ ਪਹਿਲਾਂ ਗੋਂਡਵਾਨਾ ਦਾ ਹਿੱਸਾ ਸੀ, ਇੱਕ ਵੱਡਾ ਮਹਾਂਦੀਪ, ਜੋ ਅੰਤਮ ਪਰਾਗਜੀਵੀ ਅਤੇ ਸ਼ੁਰੂਆਤੀ ਪਰਾਜੀਵੀ ਯੁੱਗ ਦੌਰਾਨ ਬਣਿਆ ਸੀ। ਉਹ ਖੇਤਰ ਜਿੱਥੇ ਯੂਰੇਸ਼ੀਅਨ ਅਤੇ ਭਾਰਤੀ ਉਪ ਮਹਾਂਦੀਪ ਦੀਆਂ ਪਲੇਟਾਂ ਮਿਲਦੀਆਂ ਹਨ, ਭੂ-ਵਿਗਿਆਨਕ ਤੌਰ 'ਤੇ ਸਰਗਰਮ ਰਹਿੰਦਾ ਹੈ, ਅਤੇ ਅਕਸਰ ਹੀ ਓਥੇ ਵੱਡੇ ਭੁਚਾਲਾਂ ਦਾ ਖ਼ਤਰਾ ਰਹਿੰਦਾ ਹੈ। ਜਿਸ ਕਾਰਨ ਗੋਂਡਵਾਨਾ ਮੀਸੋਜੋਇਕ ਯੁੱਗ ਦੌਰਾਨ ਟੁੱਟਣਾ ਸ਼ੁਰੂ ਹੋਇਆ ਅਤੇ ਇਹ ਅੰਟਾਰਕਟਿਕਾ ਤੋਂ130-120 ਮਿਲੀਅਨ ਸਾਲ ਪਹਿਲਾਂ ਅਤੇ ਮੈਡਾਗਾਸਕਰ ਤੋਂ ਲਗਭਗ 90 ਮਿਲੀਅਨ ਸਾਲ ਪਹਿਲਾਂ ਵੱਖ ਹੋਇਆ। 55 ਮਿਲੀਅਨ ਵਰ੍ਹੇ ਪਹਿਲਾਂ, ਮੀਸੋਜੋਇਕ ਯੁੱਗ ਦੇ ਅਖੀਰ ਵਿੱਚ ਟਾਪੂ ਰੂਪੀ ਭਾਰਤ ਯੂਰੇਸ਼ੀਅਨ ਪਲੇਟ ਨਾਲ ਟਕਰਾਇਆ ਜਿਸ ਨਾਲ ਭਾਰਤੀ ਉਪ ਮਹਾਂਦੀਪ ਹੋਂਦ ਵਿੱਚ ਆਇਆ।

ਭੂਗੋਲਿਕ ਸਥਿਤੀ

ਮਾਨਵ-ਵਿਗਿਆਨੀ ਜੌਹਨ ਆਰ. ਲੂਕਾਕਸ ਦੇ ਅਨੁਸਾਰ, "ਭਾਰਤੀ ਉਪਮਹਾਂਦੀਪ ਦੱਖਣੀ ਏਸ਼ੀਆ ਦੇ ਵੱਡੇ ਭੂਮੀ ਖੇਤਰ 'ਤੇ ਕਾਬਜ਼ ਹੈ।"ਭੂਗੋਲ ਵਿਗਿਆਨੀ ਡਡਲੇ ਸਟੈਂਪ ਦੇ ਅਨੁਸਾਰ, " ਦੁਨੀਆ ਦੀ ਕੋਈ ਵੀ ਮੁੱਖ ਭੂਮੀ ਭਾਰਤੀ ਉਪ ਮਹਾਂਦੀਪ ਦੀ ਭੂਗੋਲਿਕ ਸਥਿਤੀ ਨਾਲੋਂ ਵਧੀਆ ਨਹੀਂ ਹੈ।"

ਹਿਮਾਲਿਆ (ਪੂਰਬ ਵਿੱਚ ਬ੍ਰਹਮਪੁੱਤਰ ਨਦੀ ਤੋਂ ਪੱਛਮ ਵਿੱਚ ਸਿੰਧ ਨਦੀ ਤੱਕ), ਕਾਰਾਕੋਰਮ (ਪੂਰਬ ਵਿੱਚ ਸਿੰਧ ਨਦੀ ਤੋਂ ਪੱਛਮ ਵਿੱਚ ਯਰਕੰਦ ਨਦੀ ਤੱਕ) ਅਤੇ ਹਿੰਦੂ ਕੁਸ਼ ਪਹਾੜ (ਯਾਰਕੰਦ ਨਦੀ ਤੋਂ ਪੱਛਮ ਵੱਲ) ਇਸਦੀ ਉੱਤਰੀ ਸੀਮਾ ਬਣਾਉਂਦੇ ਹਨ। ਪੱਛਮ ਵਿੱਚ ਇਹ ਹਿੰਦੂ ਕੁਸ਼, ਸਪਿਨ ਘਰ (ਸਫੇਦ ਕੋਹ), ਸੁਲੇਮਾਨ ਪਰਬਤ, ਕਿਰਥਾਰ ਪਰਬਤ, ਬਰਹੂਈ ਪਰਬਤ ਲੜੀ ਅਤੇ ਪਾਬ ਲੜੀ ਦੇ ਕੁਝ ਹਿੱਸਿਆਂ ਨਾਲ ਘਿਰਿਆ ਹੋਇਆ ਹੈ। ਸਰਹੱਦ ਦੇ ਨਾਲ ਪੱਛਮੀ ਫੋਲਡ ਬੈਲਟ ( ਸੁਲੇਮਾਨ ਰੇਂਜ ਅਤੇ ਚਮਨ ਫਾਲਟ ਦੇ ਵਿਚਕਾਰ) ਭਾਰਤੀ ਪਲੇਟ ਦੀ ਪੱਛਮੀ ਸੀਮਾ ਹੈ,ਜਿੱਥੇ, ਪੂਰਬੀ ਹਿੰਦੂ ਕੁਸ਼ ਦੇ ਨਾਲ, ਅਫਗਾਨਿਸਤਾਨ-ਪਾਕਿਸਤਾਨ ਸਰਹੱਦ ਸਥਿਤ ਹੈ। ਪੂਰਬ ਵਿੱਚ, ਇਹ ਪਟਕਾਈ, ਨਾਗਾ, ਲੁਸ਼ਾਈ ਅਤੇ ਚਿਨ ਪਹਾੜੀਆਂ ਨਾਲ ਘਿਰਿਆ ਹੋਇਆ ਹੈ। ਹਿੰਦ ਮਹਾਸਾਗਰ, ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਦੱਖਣ, ਦੱਖਣ-ਪੂਰਬ ਅਤੇ ਦੱਖਣ-ਪੱਛਮ ਵਿੱਚ ਭਾਰਤੀ ਉਪ ਮਹਾਂਦੀਪ ਦੀ ਸੀਮਾ ਬਣਾਉਂਦੇ ਹਨ।

ਹਵਾਲੇ

Tags:

ਭਾਰਤੀ ਉਪਮਹਾਂਦੀਪ ਨਾਮਕਰਣਭਾਰਤੀ ਉਪਮਹਾਂਦੀਪ ਹੋਂਦ ਦਾ ਵਿਗਿਆਨਕ ਪੱਖਭਾਰਤੀ ਉਪਮਹਾਂਦੀਪ ਭੂਗੋਲਿਕ ਸਥਿਤੀਭਾਰਤੀ ਉਪਮਹਾਂਦੀਪ ਹਵਾਲੇਭਾਰਤੀ ਉਪਮਹਾਂਦੀਪਅਫਗਾਨਿਸਤਾਨਏਸ਼ੀਆਨੇਪਾਲਪਾਕਿਸਤਾਨਬੰਗਲਾਦੇਸ਼ਭਾਰਤਭੂਟਾਨਮਾਲਦੀਵਸ੍ਰੀ ਲੰਕਾਸ੍ਰੀਲੰਕਾਹਿੰਦ ਮਹਾਸਾਗਰ

🔥 Trending searches on Wiki ਪੰਜਾਬੀ:

ਖੁੰਬਾਂ ਦੀ ਕਾਸ਼ਤਐਮਨੈਸਟੀ ਇੰਟਰਨੈਸ਼ਨਲਰਾਜਪਾਲ (ਭਾਰਤ)ਇਸਤਾਨਬੁਲ੩੩੨ਅਸ਼ੋਕ ਤੰਵਰਸ਼ਹਿਦਅਕਾਲ ਤਖ਼ਤ5 ਜੁਲਾਈ7 ਜੁਲਾਈਅਨੁਕਰਣ ਸਿਧਾਂਤ2015ਸ਼ਿਖਰ ਧਵਨਪੰਜਾਬੀ ਆਲੋਚਨਾਗੁਰੂ ਗਰੰਥ ਸਾਹਿਬ ਦੇ ਲੇਖਕਅੰਮ੍ਰਿਤਸਰ੧੯੧੬ਨਿਬੰਧ ਦੇ ਤੱਤਸਵਰਸ਼ਿਵ ਸਿੰਘਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਭਾਸ਼ਾ ਦਾ ਸਮਾਜ ਵਿਗਿਆਨਟੁਨੀਸ਼ੀਆਈ ਰਾਸ਼ਟਰੀ ਸੰਵਾਦ ਚੌਕੜੀਗੁਰੂ ਹਰਿਕ੍ਰਿਸ਼ਨਫੁੱਟਬਾਲਦ੍ਰੋਪਦੀ ਮੁਰਮੂਜਨੇਊ ਰੋਗਮੀਡੀਆਵਿਕੀਵਿਕੀਮੀਡੀਆ ਕਾਮਨਜ਼ਦਸਮ ਗ੍ਰੰਥਕਿਰਪਾਲ ਸਿੰਘ ਕਸੇਲਲੰਬੜਦਾਰਭਾਈ ਸੰਤੋਖ ਸਿੰਘ ਧਰਦਿਓਸੈਮਸੰਗਨੀਲ ਨਦੀਜ਼ੀਨਤ ਆਪਾਭਾਸ਼ਾ ਵਿਗਿਆਨਗਿਆਨੀ ਦਿੱਤ ਸਿੰਘਸਿੱਖ ਸਾਮਰਾਜਗਿਆਨੀ ਗੁਰਮੁਖ ਸਿੰਘ ਮੁਸਾਫ਼ਿਰਠੰਢੀ ਜੰਗਲੋਕ ਕਾਵਿਝਾਰਖੰਡਫ਼ਾਇਰਫ਼ੌਕਸ190825 ਸਤੰਬਰਦੱਖਣੀ ਸੁਡਾਨਸੰਯੁਕਤ ਰਾਸ਼ਟਰਅਲਾਹੁਣੀਆਂਪੰਜਾਬੀ ਕੱਪੜੇਤੀਆਂਸੁਧਾਰ ਘਰ (ਨਾਵਲ)ਵਿਸਾਖੀਭੰਗਾਣੀ ਦੀ ਜੰਗਕੀਰਤਪੁਰ ਸਾਹਿਬਤ੍ਰਿਜਨਗ਼ਦਰ ਲਹਿਰਡੱਡੂਆਦਿਸ ਆਬਬਾਪੰਜਾਬੀ ਕਹਾਣੀਰਵਨੀਤ ਸਿੰਘਵਿਸ਼ਵ ਰੰਗਮੰਚ ਦਿਵਸਉਸਮਾਨੀ ਸਾਮਰਾਜਧਿਆਨ ਚੰਦ1903ਜੋੜਤਖ਼ਤ ਸ੍ਰੀ ਦਮਦਮਾ ਸਾਹਿਬਦਿਨੇਸ਼ ਕਾਰਤਿਕਸ਼ਾਹ ਜਹਾਨਦਾਦਾ ਸਾਹਿਬ ਫਾਲਕੇ ਇਨਾਮਵਿਕੀਮੀਡੀਆ ਤਹਿਰੀਕਮੁਫ਼ਤੀ🡆 More