ਭਗਵਾਨ ਮਹਾਵੀਰ

ਮਹਾਵੀਰ ਦਾ ਜਨਮ ਬਿਹਾਰ ਦੀ ਸਾਹੀ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸਿਧਾਰਥ ਅਤੇ ਮਾਤਾ ਦਾ ਨਾਮ ਤ੍ਰਿਸ਼ਲਾ ਸੀ। 30 ਸਾਲ ਦੀ ਉਮਰ ਵਿੱਚ ਆਪ ਨੇ ਦੀਖਸਾ ਦੀ ਪ੍ਰਪਤੀ ਲਈ ਘਰ ਦਾ ਤਿਆਗ ਕਰ ਦਿਤਾ। ਸਾਡੇ ਬਾਰਾਂ ਸਾਲ ਉਹਨਾਂ ਨੇ ਭਗਤੀ ਕੀਤੀ ਤੇ ਦੀਕਸਾ ਦੀ ਪ੍ਰਾਪਤੀ ਕੀਤੀ। ਉਹਨਾਂ ਨੇ ਸਾਰੇ ਭਾਰਤ ਦੀ ਯਾਤਰਾ ਕੀਤੀ ਤੇ ਜੈਨ ਦਰਸ਼ਨ ਦਾ ਪ੍ਰਚਾਰ ਕੀਤਾ। 72 ਸਾਲ ਦੀ ਉਮਰ ਵਿੱਚ ਆਪ ਨੂੰ ਮੋਖਸ ਦੀ ਪ੍ਰਾਪਤੀ ਹੋਈ। ਭਗਵਾਨ ਮਹਾਵੀਰ ਨੇ ਆਪਣੇ ਪੈਰੋਕਾਰ ਸਾਧੂਆਂ ਅਤੇ ਗ੍ਰਹਿਸਥਾਂ ਲਈ ਅਹਿੰਸਾ, ਸੱਚ, ਬ੍ਰਹਮਚਰੀਆ ਦੇ ਪੰਜ ਵਰਤਾਂ ਦੀ ਪਾਲਣਾ ਕਰਨੀ ਜ਼ਰੂਰੀ ਦੱਸੀ ਹੈ ਪਰ ਇਨ੍ਹਾਂ ਸਭ ਵਿੱਚ ਅਹਿੰਸਾ ਦੀ ਭਾਵਨਾ ਸ਼ਾਮਲ ਹੈ। ਵਰਧਮਾਨ, ਵੀਰ, ਅਭਿਵੀਰ, ਮਹਾਵੀਰ ਅਤੇ ਸਨਮਤੀ ਅਖਵਾਉਣ ਵਾਲੇ ਸ਼ਰਮਣ ਭਗਵਾਨ ਮਹਾਵੀਰ ਸਵਾਮੀ ਜੈਨ ਧਰਮ ਦੇ 24ਵੇਂ ਤੇ ਅੰਤਿਮ ਤੀਰਥੰਕਰ ਹੋਏ ਹਨ।

ਭਗਵਾਨ ਮਹਾਵੀਰ
ਅੰਤਮ ਜੈਨ ਤਿਰਥਨਕਾਰਾ
ਭਗਵਾਨ ਮਹਾਵੀਰ
ਮਹਾਵੀਰ ਦਾ ਬੁੱਤ
ਵੇਰਵਾ
ਹੋਰ ਨਾਂਵਰਧਮਾਨ, ਵੀਰ, ਅਭਿਵੀਰ, ਮਹਾਵੀਰ ਅਤੇ ਸਨਮਤੀ
ਪੂਰਬ ਦੇਵਤਾਪਰਸਵਨਥਾ
ਮੁੱਖ ਸਿੱਖਿਆਵਾਂਅਹਿੰਸਾ, ਅਨਿਤ ਭਾਵਨਾ
ਰਾਜਸ਼ਾਹੀ
ਰਾਜ ਵੰਸ਼ਇਕਸ਼ਵਾਕੂ
ਪਰਿਵਾਰ
ਪਿਤਾ ਸ਼੍ਰੀਸਿਧਾਰਕ
ਮਾਤਾ ਸ਼੍ਰੀਤ੍ਰਿਸ਼ਲਾ
ਭੈਣ-ਭਰਾਨੰਦੀਵਰਧਨ
Kalyanaka / ਮਹੱਤਵਪੂਰਨ ਘਟਨਾਵਾਂ
ਨਿਰਵਾਣ ਦੀ ਮਿਤੀਅਸਧ ਸੁਧ 6
ਨਿਰਵਾਣ ਦਾ ਸਥਾਨਵੈਸ਼ਾਲੀ
ਜਨਮ ਮਿਤੀਚੇਤਰ ਸੁਧ 13
ਜਨਮ ਸਥਾਨਵੈਸ਼ਾਲੀ
ਦੀਖਸਾ ਦੀ ਮਿਤੀਕੱਤਕ ਵਧ 10
ਦੀਖਸਾ ਸਥਾਨਵੈਸ਼ਾਲੀ
ਮੋਕਸ਼ ਦੀ ਮਿਤੀਵੈਸਾਖ ਸੁਧ 10
ਸਥਾਨਰਿਜੁਵਲੁਕਾ
ਮੋਕਸ਼ ਦੀ ਮਿਤੀਅੱਸੂ ਵਧ ਅਮਾਸ (ਕੱਤਕ ਅਮਵੱਸਿਆ / ਦੀਪਾਵਲੀ)
ਮਿਤੀਪਾਵਪੁਰੀ, ਬਿਹਾਰ
ਚਰਿੱਤਰ/ਗੁਣ
ਰੰਗ ਰੂਪਸੁਨਹਿਰੀ
ਚਿੰਨ੍ਹਸ਼ੇਰ
ਕੱਦ7 ਕੁਬਿਟਸ (10.5 ਫੁੱਟ)
ਉਮਰ72 ਸਾਲ
ਦਰੱਖਤਸ਼ਾਲਾ
Attendant Gods
ਯਕਸ਼ਮਤੰਗਾ
ਯਕਸ਼ਨੀ ਞਸਿਧਾਯਿਨੀ
ਗਣਧਾਰਗੋਤਮ

ਭਾਵਨਾਵਾਂ

ਮਹਾਵੀਰ ਨੇ ਸੰਸਾਰ ਵਿੱਚ ਜੀਵ ਦੀ ਸਥਿਤੀ ਅਤੇ ਕਰਮ ਅਨੁਸਾਰ ਉਸ ਦੇ ਚੰਗੇ-ਮਾੜੇ ਬਾਰੇ ਡੂੰਘਾਈ ਨਾਲ ਚਿੰਤਨ ਤੋਂ ਬਾਅਦ ਜਿਸ ਜੀਵਨ ਪ੍ਰਣਾਲੀ ਨੂੰ ਪੇਸ਼ ਕੀਤਾ ਹੈ, ਉਹ ਜੈਨ ਧਰਮ 'ਚ 'ਬਾਰ੍ਹਾਂ ਭਾਵਨਾ' ਨਾਂ ਨਾਲ ਪ੍ਰਸਿੱਧ ਹੈ। ਇਹ ਬਾਰ੍ਹਾਂ ਭਾਵਨਾਵਾਂ ਹਨ-

  1. 'ਅਨਿਤ ਭਾਵਨਾ' ਭਾਵ ਇੰਦਰੀ ਸੁੱਖ ਪਲ ਭਰ ਲਈ ਹੈ, ਇਸ ਲਈ ਇਸ ਨਾਸ਼ਵਾਨ ਜਗਤ ਲਈ ਮੈਂ ਉਤਸੁਕ ਨਹੀਂ ਹੋਵਾਂਗਾ।
  2. 'ਅਸ਼ਰਣ ਭਾਵਨਾ' ਭਾਵ ਜਿਸ ਤਰ੍ਹਾਂ ਵੀਰਾਨ ਜੰਗਲ ਵਿੱਚ ਸ਼ੇਰ ਦੇ ਪੰਜੇ ਵਿੱਚ ਆਏ ਸ਼ਿਕਾਰ ਲਈ ਕੋਈ ਸ਼ਰਨ ਨਹੀਂ ਹੁੰਦੀ, ਉਸੇ ਤਰ੍ਹਾਂ ਸੰਸਾਰਕ ਪ੍ਰਾਣੀਆਂ ਦੀ ਰੋਗ ਅਤੇ ਮੌਤ ਤੋਂ ਰੱਖਿਆ ਕਰਨ ਵਾਲਾ ਕੋਈ ਨਹੀਂ ਹੈ।
  3. 'ਸੰਸਾਰਾਨੁਪ੍ਰੇਕਸ਼ਾ ਭਾਵਨਾ' ਦਾ ਅਰਥ ਹੈ ਕਿ ਅਗਿਆਨੀ ਲੋਕ ਭੋਗ ਵਿਲਾਸ ਨੂੰ ਵੀ ਸੁੱਖ ਮੰਨਦੇ ਹਨ ਪਰ ਗਿਆਨੀ ਉਹਨਾਂ ਨੂੰ ਨਰਕ ਸਮਝਦੇ ਹਨ, ਇਸ ਲਈ ਮਨੁੱਖ ਨੂੰ ਚੰਗੇ ਕਰਮਾਂ ਰਾਹੀਂ ਪਾਪ ਤੋਂ ਛੁੱਟਣ ਦਾ ਯਤਨ ਕਰਨਾ ਚਾਹੀਦੈ।
  4. 'ਏਕਤਵ ਭਾਵਨਾ' ਭਾਵ ਪ੍ਰਾਣੀ ਨੂੰ ਜਨਮ ਤੋਂ ਬਾਅਦ ਇਕੱਲੇ ਹੀ ਸੰਸਾਰ ਰੂਪੀ ਜੰਗਲ ਵਿੱਚ ਭਟਕਣਾ ਪੈਂਦਾ ਹੈ।
  5. 'ਅਨਯਤਵ ਭਾਵਨਾ' ਦਾ ਅਰਥ ਹੈ ਕਿ ਜਗਤ ਵਿੱਚ ਕੋਈ ਵੀ ਰਿਸ਼ਤਾ ਜਾਂ ਸੰਬੰਧ ਸਥਿਰ ਨਹੀਂ ਹੈ। ਮਾਤਾ-ਪਿਤਾ, ਪਤਨੀ ਅਤੇ ਸੰਤਾਨ ਵੀ ਆਪਣੇ ਨਹੀਂ ਹਨ। ਸਾਰੇ ਸੰਸਾਰਕ ਪਦਾਰਥ ਵਿਅਕਤੀ ਤੋਂ ਵੱਖ ਹਨ।
  6. 'ਅਸ਼ੁਚੀ ਭਾਵਨਾ' ਦਾ ਅਰਥ ਹੈ ਇਹ ਸਰੀਰ ਮਲ-ਮੂਤਰ ਆਦਿ ਨਾਲ ਭਰਿਆ ਹੋਇਆ ਹੈ। ਇਸ ਲਈ ਇਸ ਉੱਤੇ ਮਾਣ ਕਰਨਾ ਗ਼ਲਤ ਹੈ।
  7. 'ਅਸਤਵ ਭਾਵਨਾ' ਭਾਵ ਜਿਸ ਤਰ੍ਹਾਂ ਛੇਕ ਵਾਲਾ ਜਹਾਜ਼ ਪਾਣੀ ਵਿੱਚ ਡੁੱਬ ਜਾਂਦਾ ਹੈ, ਉਸੇ ਤਰ੍ਹਾਂ ਜੀਵ ਵੀ ਕਰਮਾਂ ਅਨੁਸਾਰ ਇਸ ਭਵਸਾਗਰ 'ਚ ਡੁੱਬਦਾ ਅਤੇ ਤਰਦਾ ਰਹਿੰਦਾ ਹੈ।
  8. 'ਨਿਰਜਰਾ ਭਾਵਨਾ' ਦਾ ਅਰਥ ਪਹਿਲੇ ਕਰਮਾਂ ਦੀ ਤਪੱਸਿਆ ਰਾਹੀਂ ਚੱਲਣਾ ਹੀ ਯੋਗੀਆਂ ਦਾ ਕਰਤੱਵ ਹੈ।
  9. ਭਗਵਾਨ ਮਹਾਵੀਰ ਦੇ ਅਨੁਭਵ ਆਪਣੇ ਯੁੱਗ ਦੀਆਂ ਸਮੱਸਿਆਵਾਂ ਦੇ ਹੱਲ ਹੀ ਨਹੀਂ, ਸਗੋਂ ਯੁੱਗਾਂ-ਯੁੱਗਾਂ ਦੀਆਂ ਸਮੱਸਿਆਵਾਂ ਦੇ ਹੱਲ ਹਨ।
  10. ਭਗਵਾਨ ਮਹਾਵੀਰ ਦਾ ਜੀਵਨ ਇੱਕ ਸ਼ੁੱਧ ਮਣੀ ਹੈ, ਹਰੇਕ ਪ੍ਰਾਣੀ ਉਸ ਵਿੱਚ ਆਪਣੇ ਅਸਲ ਰੂਪ ਦਾ ਦਰਸ਼ਨ ਕਰ ਸਕਦਾ ਹੈ।
  11. ਮਨ, ਵਚਨ ਅਤੇ ਸਰੀਰ ਪੱਖੋਂ ਕਿਸੇ ਵੀ ਪ੍ਰਾਣੀ ਨੂੰ ਦੁੱਖ ਨਹੀਂ ਦੇਣਾ ਚਾਹੀਦਾ।
  12. ਤੁਸੀਂ ਮਿੱਤਰਾਂ ਨੂੰ ਬਾਹਰ ਕਿਉਂ ਲੱਭਦੇ ਹੋ, ਤੁਸੀਂ ਆਪ ਹੀ ਆਪਣੇ ਮਿੱਤਰ ਹੋ ਅਤੇ ਆਪ ਹੀ ਆਪਣੇ ਦੁਸ਼ਮਣ। ਮਿੱਤਰਤਾ ਅਤੇ ਮਿਠਾਸ ਪ੍ਰਾਪਤ ਕਰਨੀ ਹੈ ਤਾਂ ਉਸ ਨੂੰ ਆਪਣੇ ਅੰਦਰ ਦੇਖੋ।

ਮਹਾਵੀਰ ਦਾ ਜੀਵਨ ਦਰਸ਼ਨ ਸਭ ਲਈ ਇੱਕ ਹੈ। ਉਸ ਨੂੰ ਕੋਈ ਵੀ ਸਵੀਕਾਰ ਕਰ ਸਕਦਾ ਹੈ, ਉਹਨਾਂ ਦਾ ਜੀਵਨ ਦਰਸ਼ਨ ਦੇਸ਼ ਅਤੇ ਕਾਲ ਦੀਆਂ ਹੱਦਾਂ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ, ਉਹ ਸਾਰੇ ਸੰਸਾਰ ਲਈ ਹਨ। ਭਗਵਾਨ ਮਹਾਵੀਰ ਨੇ ਮਨੁੱਖਾ ਜਨਮ ਦੀ ਦੁਰਲੱਭਤਾ ਦਾ ਵਰਣਨ ਕਰਦਿਆਂ ਗੌਤਮ ਨੂੰ ਕਿਹਾ ਸੀ ਕਿ 'ਹੇ ਗੌਤਮ ਸਾਰੇ ਪ੍ਰਾਣੀਆਂ ਲਈ ਚਿਰਕਾਲ ਵਿੱਚ ਮਨੁੱਖਾ ਜਨਮ ਦੁਰਲੱਭ ਹੈ, ਕਿਉਂਕਿ ਕਰਮਾਂ ਦੀ ਪਰਤ ਬਹੁਤ ਸੰਘਣੀ ਹੈ, ਇਸ ਲਈ ਇਸ ਜਨਮ ਨੂੰ ਪਾ ਕੇ ਇੱਕ ਪਲ ਲਈ ਵੀ ਪ੍ਰਮਾਦ ਅਤੇ ਆਲਸ ਨਹੀਂ ਕਰਨੀ ਚਾਹੀਦੀ। ਬਹੁਤ ਸਾਰੀਆਂ ਜੂਨਾਂ ਵਿੱਚ ਭਟਕ-ਭਟਕ ਕੇ ਜਦੋਂ ਜੀਵ 'ਸ਼ੁੱਧ' ਨੂੰ ਪ੍ਰਾਪਤ ਕਰਦਾ ਹੈ, ਤਾਂ ਕਿਤੇ ਜਾ ਕੇ ਮਨੁੱਖਾ ਜੂਨ ਮਿਲਦੀ ਹੈ।

ਕੇਵਲ ਗਿਆਨ ਅਤੇ ਉਪਦੇਸ਼

ਜੈਨ ਗਰੰਥਾਂ ਦੇ ਅਨੁਸਾਰ ਕੇਵਲ ਗਿਆਨ ਪ੍ਰਾਪਤੀ ਦੇ ਬਾਅਦ, ਭਗਵਾਨ ਮਹਾਵੀਰ ਨੇ ਉਪਦੇਸ਼ ਦਿੱਤਾ। ਉਨ੍ਹਾਂ ਦੇ ੧੧ ਗਣਧਰ (ਮੁੱਖ ਚੇਲਾ) ਸਨ ਜਿਨ੍ਹਾਂ ਵਿੱਚ ਪਹਿਲਾਂ ਇੰਦਰਭੂਤੀ ਸਨ।

ਜੈਨ ਗਰੰਥ, ਉੱਤਰਪੁਰਾਣ ਦੇ ਅਨੁਸਾਰ ਮਹਾਵੀਰ ਸਵਾਮੀ ਨੇ ਸਮਵਸਰਣ ਵਿੱਚ ਜੀਵ ਆਦਿ ਸੱਤ ਤੱਤਵ, ਛੇ ਪਦਾਰਥ, ਸੰਸਾਰ ਅਤੇ ਮੁਕਤੀ ਦੇ ਕਾਰਨ ਅਤੇ ਉਨ੍ਹਾਂ ਦੇ ਫਲ ਦਾ ਨਏ ਆਦਿ ਉਪਰਾਲੀਆਂ ਵਲੋਂ ਵਰਣਨ ਕੀਤਾ ਸੀ।

ਹਵਾਲੇ

Tags:

ਜੈਨ ਧਰਮ

🔥 Trending searches on Wiki ਪੰਜਾਬੀ:

ਜੰਗਲੀ ਜੀਵ ਸੁਰੱਖਿਆਸਤਿ ਸ੍ਰੀ ਅਕਾਲਫ਼ਾਰਸੀ ਵਿਆਕਰਣਉਰਦੂ-ਪੰਜਾਬੀ ਸ਼ਬਦਕੋਸ਼ਪੰਜਾਬੀ ਬੁਝਾਰਤਾਂਗੁਰਦੁਆਰਾ ਕਰਮਸਰ ਰਾੜਾ ਸਾਹਿਬਖ਼ਾਲਿਦ ਹੁਸੈਨ (ਕਹਾਣੀਕਾਰ)ਅਕਾਲੀ ਹਨੂਮਾਨ ਸਿੰਘਫੌਂਟਸ਼ਰਾਬ ਦੇ ਦੁਰਉਪਯੋਗਧੁਨੀ ਸੰਪਰਦਾਇ ( ਸੋਧ)ਧਨੀ ਰਾਮ ਚਾਤ੍ਰਿਕਬੰਦਾ ਸਿੰਘ ਬਹਾਦਰਦਲਿਤ ਸਾਹਿਤਸਚਿਨ ਤੇਂਦੁਲਕਰਬੁਸ਼ਰਾ ਬੀਬੀਸੰਯੁਕਤ ਰਾਜਨੇਪਾਲਪੰਜਾਬ ਦਾ ਲੋਕ ਸੰਗੀਤਡਾ. ਹਰਸ਼ਿੰਦਰ ਕੌਰਪੰਜਾਬੀ ਸੱਭਿਆਚਾਰਤਰਸੇਮ ਜੱਸੜਬੈਂਕਭਾਸ਼ਾਮਿਸਲਜਹਾਂਗੀਰਰਾਜ ਸਭਾਉਮਰਾਹਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਮਾਤਾ ਗੁਜਰੀਪੁਰਖਵਾਚਕ ਪੜਨਾਂਵਨਾਂਵਚਾਰਲਸ ਬ੍ਰੈਡਲੋਭਾਈ ਘਨੱਈਆਨਵੀਂ ਵਿਸ਼ਵ ਵਿਵਸਥਾ (ਸਾਜ਼ਿਸ਼ ਸਿਧਾਂਤ)ਪੰਜਾਬ (ਭਾਰਤ) ਵਿੱਚ ਖੇਡਾਂਪੰਜਾਬੀ ਪੀਡੀਆਬੰਦਰਗਾਹਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਗ਼ਜ਼ਲਕ੍ਰਿਕਟਸ਼ਿਲਾਂਗਖੂਹਕਸਿਆਣਾਪੰਜ ਪਿਆਰੇਭਾਰਤ ਦੀ ਰਾਜਨੀਤੀਪੰਜਾਬੀ ਸੂਬਾ ਅੰਦੋਲਨਦੁਆਬੀਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਟੋਡਰ ਮੱਲ ਦੀ ਹਵੇਲੀਮੁੱਖ ਸਫ਼ਾਜੀਵ ਵਿਗਿਆਨਪੰਜਾਬ ਦੇ ਲੋਕ ਧੰਦੇਪੱਖੀਲੋਕ ਸਭਾਪੰਜਾਬੀ ਸੂਫ਼ੀ ਕਵੀਆਨ-ਲਾਈਨ ਖ਼ਰੀਦਦਾਰੀਦਸਵੰਧਪੰਜਾਬ ਦੀ ਰਾਜਨੀਤੀਨਾਵਲਡਾ. ਹਰਿਭਜਨ ਸਿੰਘਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਹਿੰਦੀ ਭਾਸ਼ਾਚਿੱਟਾ ਲਹੂਰਾਣੀ ਲਕਸ਼ਮੀਬਾਈਸਿੱਖ ਸਾਮਰਾਜਵਿਸ਼ਵਕੋਸ਼ਸਿੱਖਜਵਾਹਰ ਲਾਲ ਨਹਿਰੂਧਰਮਦਸਮ ਗ੍ਰੰਥਪੰਜਾਬੀ ਕਿੱਸਾ ਕਾਵਿ (1850-1950)ਹਰਿਆਣਾ ਦੇ ਮੁੱਖ ਮੰਤਰੀਨਾਮਘਰ🡆 More