ਭਗਤ ਪੀਪਾ ਜੀ

ਭਗਤ ਪੀਪਾ ਜੀ ਦਾ ਜਨਮ 1426 ਈਸਵੀ ਵਿੱਚ ਰਾਜਸਥਾਨ ਵਿੱਚ ਕੋਟਾ ਤੋਂ 45 ਮੀਲ ਪੂਰਵ ਦਿਸ਼ਾ ਵਿੱਚ ਗਾਗਰੋਂਗੜ੍ਹ ਰਿਆਸਤ ਵਿੱਚ ਹੋਇਆ ਸੀ। ਉਹ ਭਗਤੀ ਅੰਦੋਲਨ ਦੇ ਪ੍ਰਮੁੱਖ ਸੰਤਾਂ ਵਿੱਚੋਂ ਇੱਕ ਸਨ। ਗੁਰੂ ਗ੍ਰੰਥ ਸਾਹਿਬ ਦੇ ਇਲਾਵਾ ਉਹਨਾਂ ਦੀ ਪ੍ਰਮਾਣੀਕ ਰਚਨਾਵਾਂ ਹੋਰ ਕਿਤੇ ਨਹੀਂ ਮਿਲਦੀਆਂ।

ਭਗਤ ਪੀਪਾ ਜੀ
ਪੂਰਾ ਨਾਮ: ਰਾਜਾ ਪੀਪਾ ਜੀ
ਪਤਨੀ: ਰਾਣੀ ਸੀਤਾ
ਔਲਾਦ: ਰਾਜਾ ਦਵਾਰਕਾਨਾਥ
ਜਨਮ: ਗਾਗਰੋਂ, ਅੱਜ ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਵਿੱਚ
ਕਿੱਤਾ: ਗਾਗਰੋਂ ਦਾ ਰਾਜਾ
ਹੋਰ ਜਾਣਕਾਰੀ: ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸਲੋਕ

ਬਚਪਨ

ਪੀਪਾ ਜੀ ਦੇ ਪੜਦਾਦਾ ਜੈਤਪਾਲ ਨੇ ਮੁਸਲਮਾਨਾਂ ਤੋਂ ਮਾਲਵਾ ਦਾ ਇਲਾਕਾ ਖੋਹ ਲਿਆ ਸੀ ਅਤੇ ਉੱਥੋਂ ਦੇ ਹਾਕਿਮ ਬਣ ਗਏ ਸਨ। ਪਿਤਾ ਦੀ ਮੌਤ ਦੇ ਕਾਰਨ ਪੀਪਾ ਜੀ ਛੋਟੀ ਉਮਰ ਵਿੱਚ ਹੀ ਰਾਜਾ ਬਣ ਗਏ ਸਨ। ਸ਼ਾਨੋ ਸ਼ੌਕਤ ਵਿੱਚ ਰਹਿਣ ਦੇ ਬਾਵਜੂਦ ਉਹਨਾਂ ਦਾ ਝੁਕਾਓ ਅਧਿਆਤਮ ਦੇ ਵੱਲ ਸੀ।

ਰਾਮਾਨੰਦ ਦੀ ਸੇਵਾ ਵਿੱਚ

ਪੀਪਾ ਜੀ ਦੁਰਗਾ ਭਗਤ ਬਣ ਗਏ ਪਰ ਉਹਨਾਂ ਦੀ ਤ੍ਰਿਪਤੀ ਨਹੀਂ ਹੋਈ। ਇਸ ਦੇ ਬਾਅਦ ਉਹਨਾਂ ਨੇ ਰਾਮਾਨੰਦ ਜੀ ਨੂੰ ਆਪਣਾ ਗੁਰੂ ਮੰਨਲਿਆ। ਫਿਰ ਉਹ ਆਪਣੀ ਪਤਨੀ ਸੀਤਾ ਦੇ ਨਾਲ ਟੋਡਾ ਨਗਰ (ਰਾਜਸਥਾਨ) ਦੇ ਇੱਕ ਮੰਦਰ ਵਿੱਚ ਰਹਿਣ ਲੱਗੇ।

ਬਾਣੀ ਦੀ ਸੰਭਾਲ

ਗੁਰੂ ਨਾਨਕ ਦੇਵ ਜੀ ਨੇ ਆਪ ਜੀ ਦੀ ਰਚਨਾ ਆਪ ਜੀ ਦੇ ਪੋਤਰੇ ਅਨੰਤਦਾਸ ਦੇ ਕੋਲੋਂ ਟੋਡਾ ਨਗਰ ਵਿਖੇ ਹੀ ਪ੍ਰਾਪਤ ਕੀਤੀ। ਇਸ ਗੱਲ ਦਾ ਪ੍ਰਮਾਣ ਅਨੰਤਦਾਸ ਦੁਆਰਾ ਲਿਖੀ 'ਪਰਚਈ' ਦੇ ਪੱਚੀਵੇਂ ਪ੍ਰਸੰਗ ਤੋਂ ਵੀ ਮਿਲਦਾ ਹੈ ਜਿਸ ਵਿੱਚ ਉਸਨੇ ਲਿਖਿਆ ਹੈ ਕਿ ਪੰਚਨਦ(ਪੰਜਾਬ) ਤੋਂ ਇੱਕ ਨੌਜੁਆਨ ਜੋਗੀ ਨੇ ਇਹ ਰਚਨਾ ਉਸ ਪਾਸੋਂ ਲਈ ਸੀ। ਇਸ ਰਚਨਾ ਨੂੰ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਗ੍ਹਾ ਦਿੱਤੀ।

ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ

ਭਗਤ ਪੀਪਾ ਜੀ ਦਾ ਸ਼ਬਦ
ਗੁਰਮੁਖੀ ਦੇਵਨਾਗਰੀ
ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥
ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥1॥
ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥
ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥1॥ ਰਹਾਉ ॥
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥2॥3॥
कायउ देवा काइअउ देवल काइअउ जंगम जाती ॥
काइअउ धूप दीप नईबेदा काइअउ पूजउ पाती ॥१॥
काइआ बहु खंड खोजते नव निधि पाई ॥
ना कछु आइबो ना कछु जाइबो राम की दुहाई ॥१॥ रहाउ ॥
जो ब्रहमंडे सोई पिंडे जो खोजै सो पावै ॥
पीपा प्रणवै परम ततु है सतिगुरु होइ लखावै ॥२॥३॥

ਬਾਣੀ ਦਾ ਭਾਵ

ਪੀਪਾ ਜੀ ਦੀ ਰਚਨਾ ਵਿੱਚ ਅਵਤਾਰਵਾਦ ਦੀ ਥਾਂ ਨਿਰਗੁਣ ਨਿਰਾਕਾਰ ਪਰਮਾਤਮਾ ਦੀ ਉਪਾਸ਼ਨਾ ਅਤੇ ਗੁਰੂ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਗਿਆ ਹੈ।

ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ ॥
(ਗੁਰੂ ਗ੍ਰੰਥ ਸਾਹਿਬ, ਪੰਨਾ 685)
(ਜੋ ਪ੍ਰਭੂ ਪੂਰੇ ਬ੍ਰਹਿਮੰਡ ਵਿੱਚ ਮੌਜੂਦ ਹੈ,ਉਹ ਮਨੁੱਖ ਦੇ ਹਿਰਦੇ ਵਿੱਚ ਭੀ ਮੌਜੂਦ ਹੈ।)


ਪੀਪਾ ਪ੍ਰਣਵੈ ਪਰਮ ਤਤੁ ਹੈ,ਸਤਿਗੁਰੁ ਹੋਇ ਲਖਾਵੈ ॥ 2 ॥
(ਗੁਰੂ ਗ੍ਰੰਥ ਸਾਹਿਬ,ਪੰਨਾ 685)
ਪੀਪਾ ਪਰਮ ਤੱਤ ਦੀ ਅਰਾਧਨਾ ਕਰਦਾ ਹੈ, ਜਿਸਦੇ ਦਰਸ਼ਨ ਪੂਰਨ ਸਤਿਗੁਰੂ ਦੁਆਰਾ ਕੀਤੇ ਜਾ ਸਕਦੇ ਹਨ।)


Tags:

ਭਗਤ ਪੀਪਾ ਜੀ ਬਚਪਨਭਗਤ ਪੀਪਾ ਜੀ ਰਾਮਾਨੰਦ ਦੀ ਸੇਵਾ ਵਿੱਚਭਗਤ ਪੀਪਾ ਜੀ ਬਾਣੀ ਦੀ ਸੰਭਾਲਭਗਤ ਪੀਪਾ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦਭਗਤ ਪੀਪਾ ਜੀ ਬਾਣੀ ਦਾ ਭਾਵਭਗਤ ਪੀਪਾ ਜੀਗੁਰੂ ਗ੍ਰੰਥ ਸਾਹਿਬਰਾਜਸਥਾਨ

🔥 Trending searches on Wiki ਪੰਜਾਬੀ:

ਪੰਜਾਬੀ ਵਿਆਕਰਨਦਸਵੰਧਭਾਈ ਸਾਹਿਬ ਸਿੰਘ ਜੀਜਲੰਧਰਕਰਵਾ ਚੌਥ ਦੀ ਵਰਤ ਕਥਾ ਅਤੇ ਨਾਰੀ ਸੰਵੇਦਨਾਦਲਿਤ ਸਾਹਿਤਪੰਜ ਪਿਆਰੇਕਰੇਲਾਗੁਰੂਗੁਰੂ ਨਾਨਕ ਜੀ ਗੁਰਪੁਰਬਗੂਰੂ ਨਾਨਕ ਦੀ ਪਹਿਲੀ ਉਦਾਸੀਗੁਰੂ ਹਰਿਕ੍ਰਿਸ਼ਨਵਿਕਸ਼ਨਰੀਵਿਸਾਖੀਜਸਵੰਤ ਸਿੰਘ ਨੇਕੀਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਵਿਸ਼ਵਕੋਸ਼ਰਣਜੀਤ ਸਿੰਘਮੈਟਾ ਪਲੇਟਫਾਰਮਸਚਿਨ ਤੇਂਦੁਲਕਰਪੱਖੀਪਿੱਪਲਲੋਕ ਵਾਰਾਂਸਰਹਿੰਦ ਦੀ ਲੜਾਈਸੂਰਜਪੰਜਾਬ, ਪਾਕਿਸਤਾਨਪੇਰੀਆਰ ਈ ਵੀ ਰਾਮਾਸਾਮੀਸ੍ਰੀ ਚੰਦਹਰਿਆਣਾ ਦੇ ਮੁੱਖ ਮੰਤਰੀਮੇਲਾ ਬੀਬੜੀਆਂਪੂਰਨ ਭਗਤਤਖ਼ਤ ਸ੍ਰੀ ਦਮਦਮਾ ਸਾਹਿਬਪਾਕਿਸਤਾਨਸੱਪਹੁਕਮਨਾਮਾਸੁਰਿੰਦਰ ਛਿੰਦਾਸ਼ਬਦ ਸ਼ਕਤੀਆਂਅਰਜਨ ਢਿੱਲੋਂਪਾਣੀਪਤ ਦੀ ਪਹਿਲੀ ਲੜਾਈਸਵਰਫੌਂਟਸਰਦੂਲਗੜ੍ਹ ਵਿਧਾਨ ਸਭਾ ਹਲਕਾਪੰਜਾਬੀ ਲੋਕ ਬੋਲੀਆਂਨਿਬੰਧਕੇ. ਜੇ. ਬੇਬੀਆਮ ਆਦਮੀ ਪਾਰਟੀਆਮਦਨ ਕਰਚਾਰਲਸ ਬ੍ਰੈਡਲੋਵਿਕੀਪੀਡੀਆਵਰ ਘਰਕਿੱਸਾ ਕਾਵਿਸਾਵਣਸਿੱਖ ਧਰਮਦੱਖਣੀ ਭਾਰਤੀ ਸੱਭਿਆਚਾਰਬਰਨਾਲਾ ਜ਼ਿਲ੍ਹਾਜਾਨ ਲੌਕਕ੍ਰਿਕਟਟੇਲਰ ਸਵਿਫ਼ਟਅਲਗੋਜ਼ੇਯੂਟਿਊਬਮਾਂਅਲੰਕਾਰ (ਸਾਹਿਤ)ਨਿਤਨੇਮਮਿਆ ਖ਼ਲੀਫ਼ਾਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਸੈਣੀਮੁੱਖ ਸਫ਼ਾਸੁਖਮਨੀ ਸਾਹਿਬਮਦਰ ਟਰੇਸਾਸਿਰਮੌਰ ਰਾਜਨਿਰਵੈਰ ਪੰਨੂਫੁਲਕਾਰੀਅੰਮ੍ਰਿਤਾ ਪ੍ਰੀਤਮ🡆 More