ਭਗਤ ਤਿਰਲੋਚਨ

ਭਗਤ ਤ੍ਰਿਲੋਚਨ ਜੀ ਦਾ ਜਨਮ 1268 ਈ.

ਵਿੱਚ ਮਹਾਂਰਾਸ਼ਟਰ ਦੇ ਜਿਲ੍ਹਾ ਸ਼ੋਲਾਪੁਰ ਦੇ ਬਾਰਸੀ ਕਸਬੇ ਵਿੱਚ ਹੋਇਆ। ਮੈਕਾਲਿ਼ਫ ਅਨੁਸਾਰ ਆਪਦਾ ਜਨਮ 1267 ਈ. ਵਿੱਚ ਗੁਜਰਾਤ ਵਿੱਚ ਹੋਇਆ ਵੀ ਮੰਨਿਆ ਜਾਂਦਾ ਹੈ। ਕੁਝ ਵਿਦਵਾਨਾਂ ਅਨੁਸਾਰ ਉਨ੍ਹਾਂ ਦਾ ਜੱਦੀ ਪਿੰਡ ਉੱਤਰ ਪ੍ਰਦੇਸ਼ ਵਿੱਚ ਸੀ ਅਤੇ ਗਿਆਨ ਦੇਵ ਦੇ ਸੰਪਰਕ ਵਿੱਚ ਆਉਣ ਮਗਰੋਂ ਉਹ ਮਹਾਰਾਸ਼ਟਰ ਵੱਲ ਚਲੇ ਗਏ।ਆਪ ਨਾਮਦੇਵ ਦੇ ਸਮਕਾਲੀ ਸਨ। ਆਪਦਾ ਵਿਆਹ ਅਨੰਤਾ ਨਾਮ ਦੀ ਇਸਤਰੀ ਨਾਲ ਮੰਨਿਆ ਜਾਂਦਾ ਹੈ। ਭਗਤ ਮਾਲਾ ਦੀ ਇੱਕ ਗਾਥਾ ਅਨੁਸਾਰ ਤ੍ਰਿਲੋਚਨ ਜੀ ਦਾ ਇਕਲੌਤਾ ਪੁੱਤਰ ਚਲਾਣਾ ਕਰ ਗਿਆ, ਜਿਸ ਕਰਕੇ ਬਿਰਧ ਉਮਰ ਵਿੱਚ ਕੋਈ ਸੇਵਾ ਕਰਨ ਵਾਲਾ ਨਾ ਰਿਹਾ। ਆਪ ਜੀ ਦੇ ਜੋਤੀ ਜੋਤ ਸਮਾਉਣ ਦਾ ਸੰਨ ਨਿਸ਼ਚਿਤ ਨਹੀਂ,ਪਰ ਭਾਈ ਘੱਨਈਆ ਸੇਵਾ ਜੋਤੀ ਸਤੰਬਰ 1991 ਵਿਸ਼ੇਸ਼ ਅੰਕ, ਪੰਜਾਬੀ ਮਾਸਕ ਵਿਚ ਆਪ ਦਾ ਅੰਤਿਮ ਸਮਾਂ 1335 ਈ. ਤਕ ਦੱਸਿਆ ਗਿਆ ਹੈ। ਪਤੀ ਪਤਨੀ ਨੇ ਅੰਤਿਮ ਜੀਵਨ ਪਾਸਰਪੁਰ ਵਿੱਚ ਹੀ ਗੁਜ਼ਾਰਿਆ ਤੇ ਦੋਹਾਂ ਦੇ ਚਲਾਣੇ ਵੀ ਪਾਸਰਪੁਰ ਵਿੱਚ ਹੀ ਮੰਨੇ ਜਾਂਦੇ ਹਨ।

ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਤ੍ਰਿਲੋਚਨ ਜੀ ਦੇ ਚਾਰ ਸ਼ਬਦ, ਹੇਠ ਲਿਖੇ ਤਿੰਨ ਰਾਗਾਂ ਵਿੱਚ ਇਸ ਪ੍ਰਕਾਰ ਹਨ-

  1. ਸਿਰੀ ਰਾਗੁ (ਸ਼ਬਦ -1, ਪੰਨਾ-91),
  2. ਗੂਜਰੀ (ਸ਼ਬਦ-2, ਪੰਨਾ-525,526),
  3. ਧਨਾਸਰੀ (ਸ਼ਬਦ-1 ਪੰਨਾ-694)

ਇਨ੍ਹਾਂ ਦੀ ਭਾਸ਼ਾ ਉੱਪਰ ਮਰਾਠੀ ਦਾ ਪ੍ਰਭਾਵ ਪ੍ਰਤੱਖ ਹੈ। ਆਪ ਜੀ ਫਰਮਾਉਂਦੇ ਹਨ ਕਿ ਮਨੁੱਖ ਜਨਮ ਕੌਡੀਆਂ ਬਦਲੇ ਗੁਆ ਬੈਠਦਾ ਹੈ ਮਾਇਆ ਮੂਠਾ ਚੇਤਸਿ ਨਾਹੀ ਜਨਮ ਗਵਾਹਿਓ ਆਲਸੀਆ ਭਗਤ ਤ੍ਰਿਲੋਚਨ ਜੀ ਦੇ ਵਿਅਕਤੀਤਵ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹੀ ਸੀ ਕਿ ਉਹ ਸਾਧੂਆਂ ਪ੍ਰਤੀ ਬੇਹੱਦ ਸ਼ਰਧਾ ਤੇ ਸਤਿਕਾਰ ਰੱਖਦੇ ਸਨ ਅਤੇ ਉਨ੍ਹਾਂ ਦੀ ਭੋਜਨ ਆਦਿ ਨਾਲ ਸੇਵਾ ਕਰਦੇ ਸਨ, ਪਰ ਸੇਵਾ ਦਾ ਕੰਮ ਆਪਦੀ ਪਤਨੀ ਤੋਂ ਇਕਲਿਆਂ ਨਾ ਸਾੰਭਿਆ ਨਾ ਜਾਣ ਕਾਰਨ ਆਪ ਨੇ 'ਅੰਤਰਯਾਮੀ' ਨਾਮਕ ਇੱਕ ਨੌਕਰ ਰੱਖ ਲਿਆ। ਉਸ ਨੌਕਰ ਨਾਲ ਇਹ ਸ਼ਰਤ ਰੱਖੀ ਗਈ ਕਿ ਉਹ ਨਿੱਤ ਘੱਟੋ ਘੱਟ ਪੰਜ ਜਾਂ ਸੱਤ ਸੇਰ ਭੋਜਨ ਕਰੇਗਾ ਅਤੇ ਅਜਿਹਾ ਕਰਨ ਉੱਤੇ ਉਸਨੂੰ ਕੋਈ ਵੀ ਨਹੀਂ ਟੋਕੇਗਾ ਨਹੀਂ ਤਾਂ ਉਹ ਨੌਕਰੀ ਛੱਡ ਜਾਵੇਗਾ। ਉਸ ਨੌਕਰ ਨੇ ਆਪਣਾ ਕੰਮ ਇੰਨੀ ਰੁਚੀ ਅਤੇ ਪ੍ਰੇਮ ਭਾਵ ਨਾਲ ਕੀਤਾ ਕਿ ਅਤਿਥੀ ਸਾਧੂਆਂ ਦੀ ਗਿਣਤੀ ਨਿੱਤ ਵਧਦੀ ਗਈ ਫਲਸਰੂਪ ਭੋਜਨ ਤਿਆਰ ਕਰਨ ਦਾ ਕੰਮ ਵਧ ਗਿਆ। ਇੱਕ ਵਾਰ ਅਧਿਕ ਕੰਮ ਹੋ ਜਾਣ ਕਾਰਨ ਭਗਤ ਤ੍ਰਿਲੋਚਨ ਦੀ ਪਤਨੀ ਨੇ ਆਪਣੀ ਕਿਸੇ ਗੁਆਂਢਣ ਨੂੰ ਕਹਿ ਦਿੱਤਾ ਕਿ ਇਸ ਨੌਕਰ ਦੇ ਆਉਣ ਨਾਲ ਸਾਧੂਆਂ ਦੀ ਆਮਦ ਵਧ ਗਈ ਹੈ ਤੇ ਆਪ ਬੇਹਿਸਾਬਾ ਖਾਂਦਾ ਹੈ। ਜਦੋਂ ਇਸ ਗੱਲ ਦਾ ਪਤਾ 'ਅੰਤਰਯਾਮੀ' ਨੂੰ ਪਤਾ ਲੱਗਿਆ ਤਾਂ ਉਹ ਚੁੱਪ ਚਾਪ ਨੌਕਰੀ ਛੱਡ ਕੇ ਚਲਾ ਗਿਆ। ਬਾਅਦ ਵਿੱਚ ਭਗਤ ਤ੍ਰਿਲੋਚਨ ਨੂੰ ਲੱਗਿਆ ਕਿ ਉਹ ਨੌਕਰ ਸੱਚਮੁੱਚ ਹੀ 'ਅੰਤਰਯਾਮੀ' (ਪ੍ਰਭੂ) ਸੀ, ਜਿਸ ਕਰਕੇ ਪਛਤਾਵਾ ਹੋਣ ਲੱਗਾ। ਇਸ ਤੋਂ ਜਿਆਦਾ ਜਾਣਕਾਰੀ ਆਪਦੇ ਬਾਰੇ ਹੋਰ ਨਹੀਂ ਮਿਲਦੀ।


Tags:

ਉੱਤਰ ਪ੍ਰਦੇਸ਼ਕਸਬਾਗੁਜਰਾਤਮਹਾਂਰਾਸ਼ਟਰਮਹਾਰਾਸ਼ਟਰ

🔥 Trending searches on Wiki ਪੰਜਾਬੀ:

ਜਗਤਾਰਪੰਜਾਬੀ ਪਰਿਵਾਰ ਪ੍ਰਬੰਧਬੁਗਚੂਸਮਾਜਭਾਈ ਦਇਆ ਸਿੰਘ ਜੀਭਾਈ ਘਨੱਈਆਸੱਭਿਆਚਾਰਜੰਗਨਾਮਾ ਸ਼ਾਹ ਮੁਹੰਮਦਕੀਰਤਪੁਰ ਸਾਹਿਬਪ੍ਰਵੇਸ਼ ਦੁਆਰਰੱਬਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਜ਼ੀਰਾ, ਪੰਜਾਬਗੁਰੂ ਅਰਜਨਸਰਸਵਤੀ ਸਨਮਾਨਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਹਿੰਦੀ ਭਾਸ਼ਾਰੋਹਿਤ ਸ਼ਰਮਾਇੰਦਰਾ ਗਾਂਧੀਮਹਾਤਮਾ ਗਾਂਧੀਦਿੱਲੀਸੀ.ਐਸ.ਐਸਆਸਟਰੇਲੀਆਪ੍ਰੀਤਮ ਸਿੰਘ ਸਫ਼ੀਰਵੋਟ ਦਾ ਹੱਕਗੁਰੂ ਨਾਨਕ ਜੀ ਗੁਰਪੁਰਬਜੈਤੋ ਦਾ ਮੋਰਚਾਗਿਆਨੀ ਸੰਤ ਸਿੰਘ ਮਸਕੀਨਸਵਰਾਜਬੀਰਹੈਂਡਬਾਲਪੰਜਾਬੀ ਕਹਾਣੀਭਗਤ ਪੂਰਨ ਸਿੰਘਕੁਲਵੰਤ ਸਿੰਘ ਵਿਰਕਕਾਦਰਯਾਰਵੋਟਰ ਕਾਰਡ (ਭਾਰਤ)ਇੰਡੋਨੇਸ਼ੀਆਫ਼ਾਰਸੀ ਭਾਸ਼ਾਬਾਈਬਲਮਿਆ ਖ਼ਲੀਫ਼ਾਨਿਹੰਗ ਸਿੰਘਕੁਲਫ਼ੀਪੀ. ਵੀ. ਸਿੰਧੂਲੰਮੀ ਛਾਲਲੋਕ ਸਭਾ ਹਲਕਿਆਂ ਦੀ ਸੂਚੀਵੈੱਬਸਾਈਟਆਸਾ ਦੀ ਵਾਰਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪ੍ਰੋਫ਼ੈਸਰ ਮੋਹਨ ਸਿੰਘਮਦਰ ਟਰੇਸਾਨੰਦ ਲਾਲ ਨੂਰਪੁਰੀਟੋਟਮਪੰਜਾਬੀ ਲੋਕ ਖੇਡਾਂਬਾਬਰਸ਼ਰਧਾ ਰਾਮ ਫਿਲੌਰੀਸੰਚਾਰਗੱਤਕਾਪੰਜਾਬੀ ਨਾਰੀਸਾਹਿਬਜ਼ਾਦਾ ਫ਼ਤਿਹ ਸਿੰਘਗੁਰਮੁਖੀ ਲਿਪੀ ਦੀ ਸੰਰਚਨਾਸੰਯੁਕਤ ਅਰਬ ਇਮਰਾਤੀ ਦਿਰਹਾਮਬੁਨਿਆਦੀ ਢਾਂਚਾਤਰਸੇਮ ਜੱਸੜਜੀ ਆਇਆਂ ਨੂੰ (ਫ਼ਿਲਮ)ਪ੍ਰੇਮ ਪ੍ਰਕਾਸ਼ਪਿਆਰਜਰਗ ਦਾ ਮੇਲਾਅਲਾਉੱਦੀਨ ਖ਼ਿਲਜੀਜਲ੍ਹਿਆਂਵਾਲਾ ਬਾਗ ਹੱਤਿਆਕਾਂਡਲੋਹੜੀਬਾਵਾ ਬਲਵੰਤਡੇਂਗੂ ਬੁਖਾਰਮਾਨੀਟੋਬਾਗੁਰੂ ਤੇਗ ਬਹਾਦਰਜਿੰਦ ਕੌਰਕਿਰਨ ਬੇਦੀਆਧੁਨਿਕ ਪੰਜਾਬੀ ਵਾਰਤਕਰਣਜੀਤ ਸਿੰਘ🡆 More