ਬਬਰ ਅਕਾਲੀ ਲਹਿਰ

ਬਬਰ ਅਕਾਲੀ ਲਹਿਰ 1921 ਵਿੱਚ ਅਹਿੰਸਾ ਦੀ ਪੈਰੋਕਾਰ ਮੁੱਖ ਧਾਰਾ ਅਕਾਲੀ ਲਹਿਰ ਤੋਂ ਟੁੱਟ ਕੇ ਬਣਿਆ ਖਾੜਕੂ ਸਿੱਖਾਂ ਦੇ ਇੱਕ ਗਰੁੱਪ ਦੀਆਂ ਸਰਗਰਮੀਆਂ ਦਾ ਨਾਮ ਹੈ। .

ਬਬਰ ਅਕਾਲੀ ਲਹਿਰ
ਦੇਸੀ ਨਾਂਬਬਰ ਅਕਾਲੀ
ਪ੍ਰਮੁੱਖ ਕਾਰਵਾਈਆਂ1 ਸਤੰਬਰ 1920 (1920-09-01)–31 ਦਸੰਬਰ 1926 (1926-12-31)
ਆਗੂਮਾਸਟਰ ਮੋਤਾ ਸਿੰਘ ਪਤਾਰਾ ਅਤੇ ਕਿਸ਼ਨ ਸਿੰਘ ਗੜਗੱਜ
ਇਰਾਦੇਅੰਗਰੇਜ਼ ਅਫਸਰਾਂ, ਝੋਲੀ-ਚੁੱਕਾਂ, ਅੰਗਰੇਜ਼ਾਂ ਦੇ ਸੂਹੀਆਂ ਨੂੰ ਸਬਕ
ਸਰਗਰਮੀ ਖੇਤਰਬ੍ਰਿਟਿਸ਼ ਪੰਜਾਬ

ਇਨ੍ਹਾਂ ਬਬਰ ਅਕਾਲੀਆਂ ਦਾ ਟੀਚਾ ਹਥਿਆਰਬੰਦ ਸੰਘਰਸ਼ ਰਾਹੀਂ ਅੰਗਰੇਜ਼ ਅਫਸਰਾਂ, ਝੋਲੀ-ਚੁੱਕਾਂ, ਅੰਗਰੇਜ਼ਾਂ ਦੇ ਸੂਹੀਆਂ ਨੂੰ ਸਬਕ ਸਿਖਾਉਣਾ ਸੀ। ਬਬਰ ਅਕਾਲੀ ਲਹਿਰ ਗ਼ਦਰ ਪਾਰਟੀ ਤੋਂ ਪ੍ਰਭਾਵਿਤ ਸੀ। 19 ਤੋਂ 21 ਮਾਰਚ 1921 ਨੂੰ ਹੁਸ਼ਿਆਰਪੁਰ ਵਿਖੇ ਸਿੱਖ ਐਜੂਕੇਸ਼ਨਲ ਕਾਨਫਰੰਸ ਦੌਰਾਨ ਮਾਸਟਰ ਮੋਤਾ ਸਿੰਘ ਪਤਾਰਾ ਅਤੇ ਕਿਸ਼ਨ ਸਿੰਘ ਗੜਗੱਜ ਦੀ ਅਗਵਾਈ ਵਿੱਚ ਇੱਕ ਖੁਫ਼ੀਆ ਮੀਟਿੰਗ ਵਿੱਚ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਜ਼ਿੰਮੇਵਾਰ ਅਫਸਰਾਂ ਨੂੰ ਸੋਧਣ ਦਾ ਫੈਸਲਾ ਲਿਆ ਗਿਆ। ਉਹਨਾਂ ਵਿੱਚੋਂ ਕਈ ਜਣੇ 23 ਮਈ, 1921 ਨੂੰ ਗ੍ਰਿਫਤਾਰ ਕਰ ਲਏ ਗਏ। ਪਰ ਮਾਸਟਰ ਮੋਤਾ ਸਿੰਘ ਅਤੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਰੂਪੋਸ਼ ਹੋ ਗਏ। ਇਸ ਦੌਰਾਨ ਜਥੇਦਾਰ ਕਿਸ਼ਨ ਸਿੰਘ ਨੇ ਚੱਕਰਵਰਤੀ ਜਥਾ ਨਾਮ ਦਾ ਆਪਣਾ ਇੱਕ ਗੁਪਤ ਜਥਾ ਤਿਆਰ ਕੀਤਾ। ਹੁਸ਼ਿਆਰਪੁਰ ਵਿੱਚ ਜਥੇਦਾਰ ਕਰਮ ਸਿੰਘ ਦੌਲਤਪੁਰ ਨੇ ਵੀ ਆਪਣਾ ਜਥਾ ਤਿਆਰ ਕੀਤਾ। ਅਗਸਤ, 1922 ਵਿੱਚ ਇਨ੍ਹਾਂ ਦੋਵਾਂ ਜਥਿਆਂ ਨੇ ਮਿਲ ਕੇ 'ਬਬਰ ਅਕਾਲੀ' ਨਾਂ ਦੀ ਪਾਰਟੀ ਬਣਾਈ ਜਿਸ ਦਾ ਮੁੱਖੀ ਜਥੇਦਾਰ ਕਿਸ਼ਨ ਸਿੰਘ ਗੜਗੱਜ ਬਣਾਇਆ ਗਿਆ। ਉਹਨਾਂ ਨੇ ਭਾਰਤ ਦੇ ਬਰਤਾਨਵੀ ਸ਼ੋਸ਼ਣ ਦਾ ਵੇਰਵਾ ਲੋਕਾਂ ਤੱਕ ਲਿਜਾਣ ਲਈ ਇੱਕ ਗੈਰ-ਕਾਨੂੰਨੀ ਅਖ਼ਬਾਰ ਵੀ ਪ੍ਰਕਾਸ਼ਿਤ ਕਰਨਾ ਸ਼ੁਰੂ ਕਰ ਦਿੱਤਾ। ਇਹ ਸੰਗਠਨ ਅਪਰੈਲ 1923 ਵਿੱਚ ਬ੍ਰਿਟਿਸ਼ ਸਰਕਾਰ ਨੇ ਗੈਰ-ਕਾਨੂੰਨੀ ਐਲਾਨ ਕਰ ਦਿੱਤਾ ਸੀ।

28 ਫ਼ਰਵਰੀ, 1925 ਨੂੰ ਬਬਰ ਅਕਾਲੀ ਲਹਿਰ ਦੇ ਪੰਜ ਜਰਨੈਲਾਂ ਕਿਸ਼ਨ ਸਿੰਘ ਗੜਗੱਜ, ਸੰਤਾ ਸਿੰਘ ਨਿਧੜਕ ਧਾਮੀਆਂ, ਦਲੀਪ ਸਿੰਘ ਭੁਝੰਗੀ ਧਾਮੀਆਂ, ਨੰਦ ਸਿੰਘ ਘੁੜਿਆਲ ਤੇਕਰਮ ਸਿੰਘ ਹਰੀਪੁਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਮਗਰੋਂ ਹਾਈ ਕੋਰਟ ਨੇ ਧਰਮ ਸਿੰਘ ਹਿਆਤਪੁਰ ਰੁੜਕੀ ਨੂੰ ਵੀ ਫਾਂਸੀ ਦੀ ਸਜ਼ਾ ਦਿਤੀ।

ਬਬਰ ਅਕਾਲੀਆਂ ਨੇ ਬਹੁਤ ਸਾਰੇ ਸਰਕਾਰੀ ਟਾਊਟ, ਸਰਕਾਰੀ ਸੂਹੀਏ, ਜਗੀਰਦਾਰ ਤੇ ਹੋਰ ਮੁਜਰਿਮ ਕਤਲ ਕੀਤੇ। ਉਹਨਾਂ ਨੇ ਕਈ ਜਗ੍ਹਾ ’ਤੇ ਡਾਕੇ ਮਾਰ ਕੇ ਅਸਲਾ ਤੇ ਦੌਲਤ ਵੀ ਲੁੱਟੀ। 1922 ਤੋਂ 1924 ਤਕ ਬਬਰ ਅਕਾਲੀ ਲਹਿਰ ਆਪਣੇ ਸਿਖਰ ’ਤੇ ਸੀ। ਇਸ ਲਹਿਰ ਦੇ ਦੌਰਾਨ ਹੀ ਕਈ ਆਗੂ ਗ੍ਰਿਫ਼ਤਾਰ ਕਰ ਲਏ ਗਏ। ਕਰਮ ਸਿੰਘ ਦੌਲਤਪੁਰ, ਬਿਸ਼ਨ ਸਿੰਘ, ਮਹਿੰਦਰ ਸਿੰਘ ਬਬੇਲੀ ’ਚ 1 ਸਤੰਬਰ 1923 ਦੇ ਦਿਨ, ਬੰਤਾ ਸਿੰਘ ਧਾਮੀਆਂ ਤੇ ਜਵਾਲਾ ਸਿੰਘ 12 ਦਸੰਬਰ 1923 ਦੇ ਦਿਨ ਮੰਡੇਰ ਵਿਚ, ਵਰਿਆਮ ਸਿੰਘ ਧੁੱਗਾ 8 ਜੂਨ 1924 ਦੇ ਦਿਨ ਐਕਸ਼ਨ ਦੇ ਦੌਰਾਨ ਸ਼ਹੀਦ ਹੋ ਗਏ। ਧੰਨਾ ਸਿੰਘ ਬਹਿਬਲਪੁਰ ਜਦ ਘਿਰ ਗਿਆ ਤਾਂ ਉਸ ਨੇ ਬੰਬ ਦਾ ਪਿੰਨ ਖਿੱਚ ਕੇ ਕਈ ਗੋਰੇ ਤੇ ਦੇਸੀ ਪੁਲਸੀਏ ਵੀ ਮਾਰ ਦਿੱਤੇ। ਬਬਰਾਂ ਦੇ ਕੇਸ ਵਿੱਚ 96 ਸਿੰਘਾਂ ਨੂੰ ਗ੍ਰਿਫ਼ਤਾਰ ਕਰ ਕੇ ਉਹਨਾਂ ’ਤੇ ਮੁਕੱਦਮਾ ਚਲਾਇਆ ਗਿਆ। ਕੇਸ ਦੌਰਾਨ ਬਬਰਾਂ ਨੇ ਪੈਰਵੀ ਕਰਨ ਤੋਂ ਨਾਂਹ ਕਰ ਦਿੱਤੀ। ਬਲਕਿ ਕਿਸ਼ਨ ਸਿੰਘ ਗੜਗੱਜ ਨੇ ਤਾਂ ਅਦਾਲਤ ਵਿੱਚ ਬਿਆਨ ਦੇ ਕੇ ਸ਼ਰੇਆਮ ਐਕਸ਼ਨ ਕਰਨਾ ਕਬੂਲ ਕੀਤਾ ਅਤੇ ਕਿਹਾ ਕਿ ਅਸੀਂ ਅੰਗਰੇਜ਼ੀ ਅਦਾਲਤਾਂ ਨੂੰ ਨਹੀਂ ਮੰਨਦੇ ਅਤੇ ਧਰਮ ਵਾਸਤੇ ਜਾਨਾਂ ਦੇਣ ਵਾਸਤੇ ਹਰ ਵੇਲੇ ਤਿਆਰ ਹਾਂ। ਗ੍ਰਿਫ਼ਤਾਰ 96 ਬਬਰਾਂ ਵਿਚੋਂ 5 ਪਹਿਲੋਂ ਹੀ ਬਰੀ ਕਰ ਦਿੱਤੇ ਗਏ, ਸਾਧਾ ਸਿੰਘ ਪੰਡੋਰੀ ਨਿੱਝਰਾਂ ਅਤੇ ਸੁੰਦਰ ਸਿੰਘ ਹਯਾਤਪੁਰ ਮੁਕੱਦਮੇ ਦੌਰਾਨ ਜੇਲ੍ਹ ਵਿੱਚ 13 ਦਸੰਬਰ, 1924 ਚੜ੍ਹਾਈ ਕਰ ਗਏ ਤੇ ਬਾਕੀ 89 ਵਿਚੋਂ 6 ਨੂੰ ਫ਼ਾਂਸੀ ਤੇ 49 ਨੂੰ ਵੱਖ-ਵੱਖ ਮਿਆਦ ਦੀਆਂ ਕੈਦਾ ਦਿਤੀਆਂ ਗਈਆਂ। 34 ਬਬਰਾਂ ’ਤੇ ਕੇਸ ਸਾਬਿਤ ਨਾ ਹੋ ਸਕਿਆ ਤੇ ਉਹ ਛੱਡਣੇ ਪਏ।

ਹਵਾਲੇ ਦੀਆਂ ਪੁਸਤਕਾਂ:

  1. ਗੁਰਬਚਨ ਸਿੰਘ=ਬਬਰ ਅਕਾਲੀ ਲਹਿਰ ਅਤੇ ਇਸ ਦੇ ਆਗੂ.
  2. ਬਬਰ ਅਕਾਲੀ ਲਹਿਰ=ਸੁੰਦਰ ਸਿੰਘ ਮਖ਼ਦੂਮਪੁਰੀ
  3. ਸਿੱਖ ਤਵਾਰੀਖ਼ =ਡਾ ਹਰਜਿੰਦਰ ਸਿੰਘ ਦਿਲਗੀਰ
  4. Bakhshish Singh Nijjar= Babar Akali Lehar

ਹਵਾਲੇ

Tags:

ਅਕਾਲੀ ਲਹਿਰਅਹਿੰਸਾ

🔥 Trending searches on Wiki ਪੰਜਾਬੀ:

ਪੰਜਾਬੀ ਨਾਟਕਵਿਕੀਮਨੁੱਖੀ ਅਧਿਕਾਰ ਦਿਵਸਤਿੱਬਤੀ ਪਠਾਰਡਾ. ਮੋਹਨਜੀਤਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਅਕਬਰਮਧੂ ਮੱਖੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਏ. ਪੀ. ਜੇ. ਅਬਦੁਲ ਕਲਾਮਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਤਵਾਰੀਖ਼ ਗੁਰੂ ਖ਼ਾਲਸਾਬੁੱਧ (ਗ੍ਰਹਿ)ਬਾਬਾ ਬਕਾਲਾਵੈਦਿਕ ਕਾਲਕਾਹਿਰਾਟੀਬੀਮੋਹਨ ਭੰਡਾਰੀਸ਼ਹਾਦਾਵੇਅਬੈਕ ਮਸ਼ੀਨਪਵਿੱਤਰ ਪਾਪੀ (ਨਾਵਲ)ਈਸਟ ਇੰਡੀਆ ਕੰਪਨੀਸਾਹਿਬਜ਼ਾਦਾ ਅਜੀਤ ਸਿੰਘਪੰਜਾਬ, ਭਾਰਤ ਦੇ ਜ਼ਿਲ੍ਹੇਭਾਈ ਗੁਰਦਾਸ ਦੀਆਂ ਵਾਰਾਂਸੂਰਜ ਮੰਡਲਕਾਕਾਰਾਜਨੀਤੀ ਵਿਗਿਆਨਸੁਰਜੀਤ ਪਾਤਰਮੂਲ ਮੰਤਰਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਭਾਰਤ ਵਿੱਚ ਬਾਲ ਵਿਆਹਕੁਇਅਰਮਾਲਦੀਵਸੰਤ ਸਿੰਘ ਸੇਖੋਂਇਕਾਂਗੀਹਾਕੀਜੈਤੋ ਦਾ ਮੋਰਚਾਪਾਕਿਸਤਾਨੀ ਪੰਜਾਬਹਲਫੀਆ ਬਿਆਨਲੋਕ ਸਭਾ ਹਲਕਿਆਂ ਦੀ ਸੂਚੀਆਰ ਸੀ ਟੈਂਪਲਜਾਤਕਲਪਨਾ ਚਾਵਲਾਮੇਖਲੋਕ ਕਾਵਿਜਨਮਸਾਖੀ ਅਤੇ ਸਾਖੀ ਪ੍ਰੰਪਰਾਛਪਾਰ ਦਾ ਮੇਲਾਲੋਹੜੀਸਰਹਿੰਦ ਦੀ ਲੜਾਈਵਿਆਕਰਨਉਪਭਾਸ਼ਾਮੌਲਿਕ ਅਧਿਕਾਰਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਦੰਤ ਕਥਾਭਾਰਤ ਸਰਕਾਰਉੱਚਾਰ-ਖੰਡਵਿਸ਼ਵ ਪੁਸਤਕ ਦਿਵਸਐਸੋਸੀਏਸ਼ਨ ਫੁੱਟਬਾਲਪੰਜਾਬ ਦੀ ਕਬੱਡੀਬਾਬਾ ਬੀਰ ਸਿੰਘਗੁਰੂ ਹਰਿਗੋਬਿੰਦਚਮਾਰਨਵਿਆਉਣਯੋਗ ਊਰਜਾਕਿਲ੍ਹਾ ਮੁਬਾਰਕਐਨੀਮੇਸ਼ਨਗ਼ੁਲਾਮ ਖ਼ਾਨਦਾਨਸਿਗਮੰਡ ਫ਼ਰਾਇਡਅੰਤਰਰਾਸ਼ਟਰੀਵਰਨਮਾਲਾਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਭਾਸ਼ਾਸ਼ਰੀਂਹਭੂਤਵਾੜਾਮੁਦਰਾਮਾਤਾ ਖੀਵੀਪੰਜਾਬੀ ਕਹਾਣੀ ਦਾ ਇਤਿਹਾਸ ( ਡਾ. ਬਲਦੇਵ ਸਿੰਘ ਧਾਲੀਵਾਲ, 2006)ਅਨੁਵਾਦ🡆 More