ਬਿਲ ਗੇਟਸ

ਵਿਲੀਅਮ ਹੈਨਰੀ ਬਿਲ ਗੇਟਸ ਤੀਜਾ (ਜਨਮ 28 ਅਕਤੂਬਰ 1955) ਇੱਕ ਅਮਰੀਕੀ ਵਪਾਰੀ, ਸਮਾਜ ਸੇਵੀ, ਨਿਵੇਸ਼ਕ,ਕੰਪਿਊਟਰ ਪ੍ਰੋਗ੍ਰਾਮਰ, ਲੇਖਕ, ਮਾਨਵਤਾਵਾਦੀ ਅਤੇ ਵਿਗਿਆਨੀ ਹੈ। ਬਿਲ ਗੇਟਸ ਮਾਈਕਰੋਸਾਫ਼ਟ ਦਾ ਸਾਬਕਾ ਮੁੱਖ ਪ੍ਰਬੰਧਕ ਅਤੇ ਕਰਤਾ ਧਰਤਾ ਹੈ। ਮਾਈਕਰੋਸੋਫਟ ਦੁਨੀਆ ਦੀ ਸਭ ਤੋ ਵੱਡੀ ਸੋਫਟਵੇਅਰ ਕੰਪਨੀ ਹੈ ਜੋ ਕਿ ਇਸਨੇ ਪਾਲ ਏਲੇਨ ਦੀ ਭਾਈਵਾਲੀ ਨਾਲ ਬਣਾਈ ਸੀ। ਬਿਲ ਗੇਟਸ ਲਗਤਾਰ ਫੋਰਬਜ਼ ਦੀ ਸੂਚੀ ਵਿੱਚ ਸਭ ਤੋਂ ਅਮੀਰ ਆਦਮੀ ਚਲਿਆ ਆ ਰਿਹਾ ਹੈ। 2 ਜੁਲਾਈ, 1995 ਨੂੰ ਫ਼ੋਰਬਿਸ ਮੈਗਜ਼ੀਨ ਨੇ ਬਿਲ ਗੇਟਸ ਨੂੰ ਦੁਨੀਆ ਦਾ ਅਮੀਰ ਵਿਅਕਤੀ ਘੋਸ਼ਿਤ ਕੀਤਾ।

ਬਿਲ ਗੇਟਸ
ਬਿਲ ਗੇਟਸ
ਜਨਮ
ਵਿਲੀਅਮ ਹੈਨਰੀ ਬਿਲ ਗੇਟਸ ਤੀਜਾ

(1955-10-28) 28 ਅਕਤੂਬਰ 1955 (ਉਮਰ 68)
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ
ਪੇਸ਼ਾਤਕਨੀਕੀ ਸਲਾਹਕਾਰ ਮਾਈਕਰੋਸੋਫਟ
ਸਹਿ-ਮੁਖੀ ਬਿਲ ਅਤੇ ਮੈਲਿੰਡਾ ਗੇਟਸ ਫ਼ਾਊਂਡੇਸ਼ਨ
ਸਰਗਰਮੀ ਦੇ ਸਾਲ1975–ਵਰਤਮਾਨ
ਬੋਰਡ ਮੈਂਬਰਮਾਈਕਰੋਸੋਫਟ
ਜੀਵਨ ਸਾਥੀ
ਮੈਲਿੰਡਾ ਗੇਟਸ
(ਵਿ. 1994)
ਮਾਤਾ-ਪਿਤਾਵਿਲੀਅਮ ਗੇਟਸ ਸੀਨੀਅਰ
ਮੈਰੀ ਮੈਕਸਵੈੱਲ ਗੇਟਸ
ਵੈੱਬਸਾਈਟTheGatesNotes.com
ਦਸਤਖ਼ਤ
William H. Gates III

1975 ਵਿੱਚ, ਗੇਟਸ ਅਤੇ ਪਾਲ ਐਲਨ ਨੇ ਮਾਈਕਰੋਸਾਫ਼ਟ ਕੰਪਨੀ ਦੀ ਸਥਾਪਨਾ ਕੀਤੀ, ਜੋ ਕਿ ਦੁਨੀਆ ਦੀ ਸਭ ਤੋਂ ਵੱਡੀ ਕੰਪਿਊਟਰ ਸਾਫਟਵੇਅਰ ਕੰਪਨੀ ਬਣ ਗਈ। ਗੇਟਸ ਨੇ ਜਨਵਰੀ 2000 ਵਿੱਚ ਆਪਣਾ ਮੁੱਖ ਕਾਰਜਕਾਰੀ ਅਧਿਕਾਰੀ ਦਾ ਅਹੁਦਾ ਛੱਡਣ ਤੋਂ ਬਾਅਦ ਕੰਪਨੀ ਦਾ ਚੇਅਰਮੈਨ ਬਣ ਗਿਆ ਅਤੇ ਮੁੱਖ ਸਾਫਟਵੇਅਰ ਆਰਕੀਟੈਕਟ ਦਾ ਅਹੁਦਾ ਸੰਭਾਲ ਲਿਆ। ਜੂਨ 2006 ਵਿੱਚ, ਗੇਟਸ ਨੇ ਘੋਸ਼ਣਾ ਕੀਤੀ ਕਿ ਉਹ ਮਾਈਕਰੋਸਾਫਟ ਵਿੱਚ ਪਾਰਟ-ਟਾਈਮ ਕੰਮ ਕਰੇਗਾ ਅਤੇ ਬਿਲ ਅਤੇ ਮੈਲਿੰਡਾ ਗੇਟਸ ਫ਼ਾਊਂਡੇਸ਼ਨ ਵਿੱਚ ਫੁੱਲ ਟਾਇਮ ਧਿਆਨ ਦੇਵੇਗਾ। ਇਹ ਕੰਪਨੀ ਸੰਨ੍ਹ 2000 ਵਿੱਚ ਸਥਾਪਿਤ ਕੀਤੀ ਗਈ ਸੀ। ਉਸਨੇ ਫਰਵਰੀ 2014 ਵਿੱਚ ਮਾਈਕ੍ਰੋਸਾਫਟ ਦੇ ਚੇਅਰਮੈਨ ਦਾ ਅਹੁਦਾ ਛੱਡ ਦਿੱਤਾ ਅਤੇ ਨਵੇਂ ਨਿਯੁਕਤ ਸੀਈਓ ਸਤਿਆ ਨਡੇਲਾ ਦੇ ਲਈ ਤਕਨਾਲੋਜੀ ਸਲਾਹਕਾਰ ਵਜੋਂ ਨਵਾਂ ਅਹੁਦਾ ਸੰਭਾਲਿਆ।

ਗੇਟਸ ਨਿੱਜੀ ਕੰਪਿਊਟਰ ਕ੍ਰਾਂਤੀ ਦੇ ਸਭ ਤੋਂ ਮਸ਼ਹੂਰ ਉੱਦਮੀਆਂ ਵਿੱਚੋਂ ਇੱਕ ਹੈ। 1987 ਤੋਂ ਗੇਟਸ ਨੂੰ ਫੋਰਬਜ਼ ਦੀ ਸੂਚੀ ਅਨੁਸਾਰ ਦੁਨੀਆ ਦਾ ਸਭ ਤੋਂ ਵੱਧ ਅਮੀਰ ਵਿਅਕਤੀ ਘੋਸ਼ਿਤ ਕੀਤਾ ਗਿਆ ਸੀ। 1995 ਤੋਂ 2017 ਤੱਕ, ਉਸਨੇ ਫੋਰਬਸ ਦੇ ਵਿਸ਼ਵ ਦਾ ਸਭ ਤੋਂ ਅਮੀਰ ਇਨਸਾਨ ਹੋਣ ਦਾ ਖਿਤਾਬ ਆਪਣੇ ਨਾਮ ਰੱਖਿਆ ਹਾਲਾਂਕਿ, 27 ਜੁਲਾਈ, 2017 ਅਤੇ 27 ਅਕਤੂਬਰ 2017 ਤੋਂ ਬਾਅਦ, ਉਹ ਅਮੇਜ਼ੋਨ ਦੇ ਸੰਸਥਾਪਕ ਅਤੇ ਸੀਈਓ ਜੈਫ ਬੇਜੋਸ ਦੁਆਰਾ ਕਮਾਈ ਵਿੱਚ ਪਛਾੜਿਆ ਗਿਆ ਸੀ, ਜਿਹਨਾਂ ਨੇ ਉਸ ਸਮੇਂ 90.6 ਬਿਲੀਅਨ ਅਮਰੀਕੀ ਡਾਲਰ ਦੀ ਸੰਪਤੀ ਸੀ। ਮਈ 5, 2018 ਤੱਕ, ਗੇਟਸ ਦੀ ਜਾਇਦਾਦ 91.5 ਬਿਲੀਅਨ ਅਮਰੀਕੀ ਡਾਲਰ ਸੀ, ਜਿਸ ਨਾਲ ਉਹ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਸੀ।

ਮਾਈਕ੍ਰੋਸਾਫਟ ਛੱਡਣ ਤੋਂ ਬਾਅਦ ਵਿੱਚ ਗੇਟਸ ਨੇ ਆਪਣੇ ਕਰੀਅਰ ਵਿੱਚ ਕਈ ਸਮਾਜ ਸੇਵੀ ਕੰਮ ਕੀਤੇ। ਉਸ ਨੇ ਬਿਲ ਅਤੇ ਮੈਲਿੰਡਾ ਗੇਟਸ ਫ਼ਾਊਂਡੇਸ਼ਨ ਦੇ ਰਾਹੀਂ ਬਹੁਤ ਸਾਰੇ ਚੈਰੀਟੇਬਲ ਸੰਸਥਾਵਾਂ ਅਤੇ ਵਿਗਿਆਨਕ ਖੋਜ ਪ੍ਰੋਗਰਾਮਾਂ ਲਈ ਬਹੁਤ ਵੱਡੀ ਰਕਮ ਦਾਨ ਕੀਤੀ। ਉਸਨੇ ਨਾਲ 2009 ਵਿੱਚ ਦਿ ਗੀਵਿੰਗ ਪਲੈੱਜ ਦੀ ਸਥਾਪਨਾ ਕੀਤੀ, ਜਿਸ ਵਿੱਚ ਅਰਬਪਤੀ ਆਪਣੀ ਜਾਇਦਾਦ ਦਾ ਘੱਟੋ-ਘੱਟ ਅੱਧਾ ਹਿੱਸਾ ਦਾਨ ਦਿੰਦੇ ਹਨ

ਮੁੱਢਲਾ ਜੀਵਨ ਅਤੇ ਸਿੱਖਿਆ

ਗੇਟਸ 28 ਅਕਤੂਬਰ 1955 ਨੂੰ ਵਾਸ਼ਿੰਗਟਨ ਦੇ ਸੀਏਟਲ ਵਿੱਚ ਪੈਦਾ ਹੋਇਆ ਸੀ। ਉਸਦਾ ਪਿਤਾ ਵਿਲੀਅਮ ਹੈਨਰੀ "ਬਿਲ" ਗੇਟਸ, ਇੱਕ ਪ੍ਰਮੁੱਖ ਵਕੀਲ ਅਤੇ ਮਾਤਾ ਮੈਰੀ ਮੈਕਸਵੈੱਲ ਗੇਟਸ ਕਾਰੋਬਾਰੀ ਸੀ। ਗੇਟਸ ਦੀ ਇੱਕ ਵੱਡੀ ਭੈਣ, ਕ੍ਰਿਸਟੀ ਅਤੇ ਇੱਕ ਛੋਟੀ ਭੈਣ ਲਿਬਲੀ ਹੈ। ਗੇਟਸ ਬਚਪਨ ਤੋਂ ਹੀ ਇੱਕ ਵਿਵੇਕਸ਼ੀਲ ਪਾਠਕ ਸੀ, ਸ਼ੁਰੂ ਤੋਂ ਹੀ ਉਹ ਵਿਸ਼ਵਕੋਸ਼ ਵਰਗੀਆਂ ਪੁਸਤਕਾਂ ਘੰਟਿਆਂ ਬੱਧੀ ਪੜ੍ਹਦਾ ਰਹਿੰਦਾ ਸੀ। 13 ਸਾਲ ਦੀ ਉਮਰ ਵਿੱਚ ਗੇਟਸ ਨੂੰ ਲੇਕਸਾਈਡ ਸਕੂਲ ਵਿੱਚ ਦਾਖਲ ਕਰ ਦਿੱਤਾ ਸੀ। ਉਹ ਤਕਰੀਬਨ ਹਰੇਕ ਵਿਸ਼ੇ ਵਿੱਚ ਵਧੀਆ ਪ੍ਰਦਰਸ਼ਨ ਕਰਦਾ ਸੀ ਅਤੇ ਗਣਿਤ ਅਤੇ ਵਿਗਿਆਨ ਵਿੱਚ ਉੱਤਮ ਸੀ। ਉਸਨੇ ਡਰਾਮਾ ਅਤੇ ਅੰਗਰੇਜ਼ੀ ਵਿੱਚ ਵੀ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਸਕੂਲ ਵਿੱਚ ਗੇਟਸ ਨੇ ਬੇਸਿਕ ਅਤੇ ਜੀ ਈ ਪ੍ਰੋਗ੍ਰਾਮਿੰਗ ਪ੍ਰਣਾਲੀ ਵਿੱਚ ਦਿਲਚਸਪੀ ਦਿਖਾਈ ਅਤੇ ਉਸ ਨੇ ਪਹਿਲਾ ਕੰਪਿਊਟਰ ਪ੍ਰੋਗਰਾਮ ਬੇਸਿਕ ਕੰਪਿਊਟਰ ਭਾਸ਼ਾ ਵਿੱਚ ਟਿਕ ਟੈਕ ਟੋ ਪ੍ਰੋਗਰਾਮ ਲਿਖਿਆ ਜਿਸ ਨੇ ਉਪਭੋਗਤਾਵਾਂ ਨੂੰ ਕੰਪਿਊਟਰ ਦੇ ਵਿਰੁੱਧ ਖੇਡਣ ਦੀ ਆਗਿਆ ਦਿੱਤੀ। ਗੇਟਸ ਨੇ ਲੇਕਸਾਈਡ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਉਸ ਨੇ ਐਸ.ਏ.ਟੀ ਵਿੱਚ 1600 ਵਿਚੋਂ 1590 ਅੰਕ ਪ੍ਰਾਪਤ ਕਰਕੇ 1973 ਵਿੱਚ ਹਾਰਵਰਡ ਯੂਨੀਵਰਸਿਟੀ ਵਿੱਚ ਦਾਖਲਾ ਲਿਆ, ਅਸਲ ਵਿੱਚ ਕਾਨੂੰਨ ਵਿੱਚ ਕਰੀਅਰ ਬਣਾਉਣ ਬਾਰੇ ਸੋਚ ਰਿਹਾ ਸੀ। ਪਰੰਤੂ ਉਸ ਕਲਾਸ ਨਾਲੋਂ ਜ਼ਿਆਦਾ ਸਮਾਂ ਕੰਪਿਊਟਰ ਲੈਬ ਵਿੱਚ ਬਿਤਾੳੇਂਦਾ ਸੀ। ਦੋ ਸਾਲਾਂ ਦੇ ਅੰਦਰ ਗੇਟਸ ਨੇ ਕਾਰੋਬਾਰ ਸ਼ੁਰੂ ਕਰਨ ਲਈ ਕਾਲਜ ਛੱਡ ਦਿੱਤਾ ਅਤੇ ਆਪਣੇ ਸਹਿਭਾਗੀ ਪਾਲ ਐਲਨ ਨਾਲ ਮਾਈਕਰੋਸਾਫ਼ਟ ਦੀ ਸ਼ੁਰੂਆਤ ਕੀਤੀ।

ਹਵਾਲੇ

Tags:

ਮਾਈਕਰੋਸਾਫ਼ਟ

🔥 Trending searches on Wiki ਪੰਜਾਬੀ:

ਪਾਸ਼ਬੁਰਜ ਖ਼ਲੀਫ਼ਾਵਾਹਿਗੁਰੂਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਖੋਜਬਾਈਟਪੰਜਾਬ ਦਾ ਇਤਿਹਾਸਔਰੰਗਜ਼ੇਬਆਸਾ ਦੀ ਵਾਰਪੰਜਾਬੀ ਖੋਜ ਦਾ ਇਤਿਹਾਸਲਿਪੀਪੰਜਾਬੀ ਵਿਕੀਪੀਡੀਆਪੰਜਾਬੀ ਲੋਕ ਖੇਡਾਂਬਿੱਲੀਨਿਬੰਧਰਾਗਮਾਲਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਜਰਨੈਲ ਸਿੰਘ ਭਿੰਡਰਾਂਵਾਲੇਜਿੰਦ ਕੌਰਮਲਹਾਰ ਰਾਓ ਹੋਲਕਰਪੰਜਾਬੀ ਵਾਰ ਕਾਵਿ ਦਾ ਇਤਿਹਾਸਬਾਜ਼ਅਲਬਰਟ ਆਈਨਸਟਾਈਨ23 ਅਪ੍ਰੈਲਪਲਾਸੀ ਦੀ ਲੜਾਈਪੰਜਾਬੀ ਸਾਹਿਤ ਦਾ ਇਤਿਹਾਸਸੇਵਾਅਰਸਤੂ ਦਾ ਅਨੁਕਰਨ ਸਿਧਾਂਤਸਾਹਿਤਜਰਗ ਦਾ ਮੇਲਾਸੋਹਣ ਸਿੰਘ ਭਕਨਾਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਨੌਰੋਜ਼ਘੁਮਿਆਰਸਿੱਖ ਸਾਮਰਾਜਹੈਦਰਾਬਾਦਪੰਜਾਬ ਦੇ ਲੋਕ ਗੀਤਕਬੀਰਪੰਜਾਬ ਦੇ ਮੇਲੇ ਅਤੇ ਤਿਓੁਹਾਰਸਿੰਘ ਸਭਾ ਲਹਿਰਹੇਮਕੁੰਟ ਸਾਹਿਬਸਵੈ-ਜੀਵਨੀਪ੍ਰਿਅੰਕਾ ਚੋਪੜਾ2024 ਭਾਰਤ ਦੀਆਂ ਆਮ ਚੋਣਾਂਗੁਰਦਿਆਲ ਸਿੰਘਗੁਰੂ ਅੰਗਦਖਾਦਸਿੱਖ ਗੁਰੂਜਪਾਨ16 ਅਪਰੈਲਹੜੱਪਾਤੰਤੂ ਪ੍ਰਬੰਧਲੰਮੀ ਛਾਲਆਤਮਾਚਮਕੌਰ ਸਾਹਿਬਨਾਨਕਸ਼ਾਹੀ ਕੈਲੰਡਰਰਬਿੰਦਰਨਾਥ ਟੈਗੋਰਚੋਣਬੋਹੜਜਾਵਾ (ਪ੍ਰੋਗਰਾਮਿੰਗ ਭਾਸ਼ਾ)ਲਾਲਾ ਲਾਜਪਤ ਰਾਏਗੁਰਦੁਆਰਾ ਬਾਬਾ ਬਕਾਲਾ ਸਾਹਿਬਮਿੱਤਰ ਪਿਆਰੇ ਨੂੰਅੰਮ੍ਰਿਤ ਸੰਚਾਰਔਰਤਮੌਤ ਦੀਆਂ ਰਸਮਾਂਮੌਤ ਸਰਟੀਫਿਕੇਟਕਾਲੀਦਾਸਪੁਲਿਸ🡆 More