ਬਾਬਾ ਨਜਮੀ: ਪੰਜਾਬੀ ਕਵੀ

ਬਾਬਾ ਨਜਮੀ (ਜਨਮ 6 ਸਤੰਬਰ 1948) ਪਾਕਿਸਤਾਨੀ ਪੰਜਾਬ ਦਾ ਇੱਕ ਇਨਕਲਾਬੀ ਪੰਜਾਬੀ ਸ਼ਾਇਰ ਹੈ।

ਬਾਬਾ ਨਜਮੀ
ਬਾਬਾ ਨਜਮੀ: ਜੀਵਨ, ਕਾਵਿ ਰਚਨਾਵਾਂ, ਕਾਵਿ-ਨਮੂਨਾ
ਮੂਲ ਨਾਮ
بابا نجمی)بصیرحسین)
ਜਨਮ (1948-09-06) ਸਤੰਬਰ 6, 1948 (ਉਮਰ 75)
ਲਾਹੌਰ, ਪਾਕਿਸਤਾਨ
ਕਿੱਤਾਪੰਜਾਬੀ ਸ਼ਾਇਰ
ਭਾਸ਼ਾਪੰਜਾਬੀ
ਰਾਸ਼ਟਰੀਅਤਾਪਾਕਿਸਤਾਨੀ
ਸ਼ੈਲੀਸ਼ਾਇਰੀ

ਜੀਵਨ

ਬਾਬਾ ਨਜ਼ਮੀ ਦੇ ਪਿਤਾ ਦਾ ਨਾਂ ਮੰਗਤੇ ਖਾਂ ਤੇ ਅੰਮੀ ਦਾ ਨਾਂ ਬੀਬੀ ਆਲਮ ਸੀ। ਉਸਦੇ ਪਿਤਾ ਸਾਈਕਲਾਂ ਦੇ ਕਾਰੀਗਰ ਸਨ। ਬਾਬਾ ਨਜ਼ਮੀ ਦਾ ਪਿਛਲਾ ਪਿੰਡ ਜਗਦੇਓ ਕਲਾਂ, ਜਿਲ੍ਹਾ ਅੰਮ੍ਰਿਤਸਰ ਸਾਹਿਬ ਸੀ ਅਤੇ ਦੇਸ਼ ਦੀ ਵੰਡ ਸਮੇਂ ਉਹ ਲਾਹੌਰ ਚਲੇ ਗਏ ਅਤੇ ਵੰਡ ਦੇ ਇੱਕ ਸਾਲ ਬਾਅਦ ਪਿੰਡ ਘੁਮਿਆਰ ਪੁਰੇ ਆ ਵਸੇ। ਸਕੂਲ ਵਿੱਚ ਪੜ੍ਹਦਿਆਂ ਹੀ ਬਾਬਾ ਨਜ਼ਮੀ ਨੂੰ ਤੁਕਾਂ ਜੋੜਨ ਦਾ ਸੌਂਕ ਪੈ ਗਿਆ ਸੀ ਤੇ ਨੇੜਲੇ ਸ਼ਾਇਰਾਂ ਦੀ ਸੰਗਤ ਵੀ ਕਰਦਾ। ਇਹਨਾਂ ਸ਼ਾਇਰਾਂ ਵਿੱਚੋਂ ਜਨਾਬ ਤਾਹਿਰ ਸਾਬ੍ਹ ਨੇ ਬਸ਼ੀਰ ਹੁਸੈਨ ਨੂੰ ਨਜ਼ਮੀ ਦਾ ਤਖ਼ਲਸ ਦੇ ਦਿੱਤਾ। ਸਕੂਲ ਪੜ੍ਹਦਿਆਂ ਬਸ਼ੀਰ ਨੇ ਇੱਕ ਡਰਾਮੇ ਵਿੱਚ ਬਜ਼ੁਰਗ ਦਾ ਰੋਲ ਕੀਤਾ, ਇਹ ਕਿਰਦਾਰ ਇੰਨਾ ਫੱਬਿਆ ਕੇ ਲੋਕਾਂ ਨੇ ਬਸ਼ੀਰ ਨੂੰ "ਬਾਬਾ ਨਜ਼ਮੀ" ਕਹਿਣਾ ਸੁਰੂ ਕਰ ਦਿੱਤਾ।

ਕਾਵਿ ਰਚਨਾਵਾਂ

  • ਅੱਖਰਾਂ ਵਿੱਚ ਸਮੁੰਦਰ
  • ਸੋਚਾਂ ਵਿੱਚ ਜਹਾਨ (1995)
  • ਮੇਰਾ ਨਾਂ ਇਨਸਾਨ

ਕਾਵਿ-ਨਮੂਨਾ

ਉੱਚਾ ਕਰ ਕੇ ਮੈਂ ਜਾਵਾਂਗਾ ਜੱਗ ਤੇ ਬੋਲ ਪੰਜਾਬੀ ਦਾ--
ਘਰ ਘਰ ਵੱਜਦਾ ਲੋਕ ਸੁਣਨਗੇ ਇੱਕ ਦਿਨ ਢੋਲ ਪੰਜਾਬੀ ਦਾ

ਅੱਖਰਾਂ ਵਿੱਚ ਸਮੁੰਦਰ ਰਖਾ,ਮੈਂ ਇਕਬਾਲ ਪੰਜਾਬੀ ਦਾ
ਝੱਖੜਾਂ ਦੇ ਵਿੱਚ ਰੱਖ ਦਿੱਤਾ ਏ,ਦੀਵਾ ਬਾਲ਼ ਪੰਜਾਬੀ ਦਾ

ਲੋਕੀ ਮੰਗ ਮੰਗਾ ਕੇ ਆਪਣਾ,ਬੋਹਲ ਬਣਾ ਕੇ ਬਹਿ ਗਏ ਨੇ
ਅਸਾਂ ਤਾਂ ਮਿੱਟੀ ਕਰ ਦਿੱਤਾ ਏ,ਸੋਨਾ ਗਾਲ ਪੰਜਾਬੀ ਦਾ.

ਜਿਹੜੇ ਆਖਣ ਵਿੱਚ ਪੰਜਾਬੀ,ਵੁਸਅਤ ਨਹੀਂ ਤਹਿਜ਼ੀਬ ਨਹੀਂ;
ਪੜ੍ਹ ਕੇ ਵੇਖਣ ਵਾਰਸ, ਬੁੱਲ੍ਹਾ, ਬਾਹੂ, ਲਾਲ ਪੰਜਾਬੀ ਦਾ.

ਮਨ ਦਾ ਮਾਸ ਖਵਾ ਦਿੰਦਾ ਏ,ਜਿਹੜਾ ਇਹਨੂੰ ਪਿਆਰ ਕਰੇ;
ਕੋਈ ਵੀ ਜਬਰਨ ਕਰ ਨਹੀਂ ਸਕਦਾ,ਵਿੰਗਾ ਵਾਲ ਪੰਜਾਬੀ ਦਾ.
ਗ਼ਜ਼ਲ

2. ਇਸ਼ਕ਼ ਦੀ ਬਾਜ਼ੀ ਜਿੱਤਣ ਨਾਲੋਂ, ਹਰ ਜਾਈਏ ਤੇ ਚੰਗਾ ਏ
ਭੱਜਣ ਨਾਲੋਂ ਵਿੱਚ ਮੈਦਾਨੇ, ਮਰ ਜਾਈਏ ਤੇ ਚੰਗਾ ਏ ...

ਚੜੀ ਹਨੇਰੀ, ਰੱਬ ਈ ਜਾਣੇ, ਕਿਹੜਾ ਰੰਗ ਲਿਆਵੇਗੀ
ਇਹਦੇ ਆਉਣ ਤੋਂ ਪਹਿਲਾਂ, ਘਰ ਜਾਈਏ ਤੇ ਚੰਗਾ ਏ ...

ਖੌਰੇ ਕੱਲ੍ਹ ਮਿਲੇ ਨਾ ਮੌਕਾ, ਫੇਰ ਇਕੱਠਿਆਂ ਹੋਵਣ ਦਾ
ਕੱਲ੍ਹ ਦੀਆਂ ਵੀ ਅੱਜ ਈ ਗੱਲਾਂ, ਕਰ ਜਾਈਏ ਤੇ ਚੰਗਾ ਏ ...

ਕਿਉਂ ਵੇਲੇ ਦੀ ਉਂਗਲ ਫੜ ਕੇ ਬਾਲ ਸਦਾਈਏ ਲੋਕਾਂ ਤੋਂ
ਨਕਲਾਂ ਨਾਲੋਂ ਕੋਰਾ ਪਰਚਾ, ਧਰ ਜਾਈਏ ਤੇ ਚੰਗਾ ਏ ...

ਖੂਹ ਗਰਜ਼ਾਂ ਦਾ ਸਦੀਆਂ ਹੋਈਆਂ, ਸਾਡੇ ਕੋਲੋਂ ਭਰਿਆ ਨਹੀਂ
ਅਜੇ ਵੀ ਵੇਲਾ, ਇਹਦੇ ਕੋਲੋਂ ਡਰ ਜਾਈਏ ਤੇ ਚੰਗਾ ਏ ...

ਖ਼ਬਰੇ ਕੱਲ੍ਹ ਨੂੰ ਪੀੜ ਮਨਾਵੇ, ਜੁੱਸਾ 'ਬਾਬਾ' ਫੁੱਲਾਂ ਦੀ
ਪਰਖ਼ ਕਰਾਉਣ ਲਈ ਕੁਝ ਤੇ ਪੱਥਰ ਜਰ ਜਾਈਏ ਤੇ ਚੰਗਾ ਏ ...

ਬਾਹਰਲੇ ਲਿੰਕ

[email protected]

ਹਵਾਲੇ

Tags:

ਬਾਬਾ ਨਜਮੀ ਜੀਵਨਬਾਬਾ ਨਜਮੀ ਕਾਵਿ ਰਚਨਾਵਾਂਬਾਬਾ ਨਜਮੀ ਕਾਵਿ-ਨਮੂਨਾਬਾਬਾ ਨਜਮੀ ਬਾਹਰਲੇ ਲਿੰਕਬਾਬਾ ਨਜਮੀ ਹਵਾਲੇਬਾਬਾ ਨਜਮੀਪਾਕਿਸਤਾਨਪੰਜਾਬ

🔥 Trending searches on Wiki ਪੰਜਾਬੀ:

ਪੰਜਾਬੀ ਸਾਹਿਤ ਆਲੋਚਨਾਪਾਣੀਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਬਿਰਤਾਂਤਬੋਲੇ ਸੋ ਨਿਹਾਲਰੂੜੀਅੰਮ੍ਰਿਤਅੱਲਾਪੁੜਾਮੱਖੀਆਂ (ਨਾਵਲ)ਸੂਰਜਸੁਖਪਾਲ ਸਿੰਘ ਖਹਿਰਾਰੇਖਾ ਚਿੱਤਰਨਿਹੰਗ ਸਿੰਘਫ਼ਰੀਦਕੋਟ ਜ਼ਿਲ੍ਹਾਧਨੀ ਰਾਮ ਚਾਤ੍ਰਿਕਊਧਮ ਸਿੰਘਦਸਮ ਗ੍ਰੰਥਲਿਵਰ ਸਿਰੋਸਿਸਨਿਬੰਧਕੜ੍ਹੀ ਪੱਤੇ ਦਾ ਰੁੱਖਲੋਂਜਾਈਨਸਝੁੰਮਰਵੋਟ ਦਾ ਹੱਕਬਾਬਰਨਰਿੰਦਰ ਸਿੰਘ ਕਪੂਰਭਾਈ ਧਰਮ ਸਿੰਘ ਜੀਜਸਬੀਰ ਸਿੰਘ ਆਹਲੂਵਾਲੀਆਭਾਰਤ ਦਾ ਪ੍ਰਧਾਨ ਮੰਤਰੀਅਲੋਚਕ ਰਵਿੰਦਰ ਰਵੀਸਿੱਧੂ ਮੂਸੇ ਵਾਲਾਮੇਲਾ ਮਾਘੀਅੰਮ੍ਰਿਤਸਰਮਾਨੀਟੋਬਾਭਗਤ ਪੂਰਨ ਸਿੰਘਮੇਲਿਨਾ ਮੈਥਿਊਜ਼ਗੁਰੂ ਗੋਬਿੰਦ ਸਿੰਘ ਮਾਰਗਬਾਲ ਮਜ਼ਦੂਰੀਵੈਸਾਖਗੂਗਲਭਗਵਾਨ ਸਿੰਘਜਾਤਹਨੇਰੇ ਵਿੱਚ ਸੁਲਗਦੀ ਵਰਣਮਾਲਾਸਰਪੰਚਚੋਣਕਿਰਿਆਸ਼ਿਮਲਾਕਬੂਤਰਸਾਹਿਬਜ਼ਾਦਾ ਅਜੀਤ ਸਿੰਘਦਿਲਜੀਤ ਦੋਸਾਂਝਪੰਜਾਬੀ ਨਾਵਲ ਦਾ ਇਤਿਹਾਸਗੁਰਦਿਆਲ ਸਿੰਘਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਛੋਟਾ ਘੱਲੂਘਾਰਾਪੰਜਾਬੀ ਨਾਟਕ ਬੀਜ ਤੋਂ ਬਿਰਖ ਤੱਕਆਦਿ ਗ੍ਰੰਥਰੇਡੀਓਬਹਾਦੁਰ ਸ਼ਾਹ ਪਹਿਲਾਭਾਰਤ ਦਾ ਸੰਵਿਧਾਨਜੰਗਨਾਮਾ ਸ਼ਾਹ ਮੁਹੰਮਦਸ਼ਹੀਦੀ ਜੋੜ ਮੇਲਾਬੈਂਕਜੁਝਾਰਵਾਦਭਾਈ ਗੁਰਦਾਸਮਿਆ ਖ਼ਲੀਫ਼ਾਗੁਰੂ ਗਰੰਥ ਸਾਹਿਬ ਦੇ ਲੇਖਕਬੋਹੜਉਰਦੂਪੰਜਾਬੀ ਲੋਕ ਬੋਲੀਆਂਲੱਖਾ ਸਿਧਾਣਾਰੱਬਕ੍ਰਿਕਟਸ਼ਬਦ-ਜੋੜਭਾਸ਼ਾ ਵਿਗਿਆਨਲੰਡਨ🡆 More