ਫ਼ੈਜ਼ ਅਹਿਮਦ ਫ਼ੈਜ਼ (13 ਫ਼ਰਵਰੀ 1911-20 ਨਵੰਬਰ 1984) ਇੱਕ ਖੱਬੇ-ਪੱਖੀ ਬੁੱਧੀਜੀਵੀ ਅਤੇ ਕ੍ਰਾਂਤੀਕਾਰੀ ਉਰਦੂ ਅਤੇ ਪੰਜਾਬੀ ਸ਼ਾਇਰ ਸੀ। ਉਹ ਅਮਨ ਲਹਿਰ ਦੇ ਸਰਗਰਮ ਕਾਰਕੁਨ ਅਤੇ ਕਮਿਊਨਿਸਟ ਸੀ। ਮਿਰਜ਼ਾ ਗ਼ਾਲਿਬ ਅਤੇ ਅੱਲਾਮਾ ਇਕਬਾਲ ਦੀ ਤਰ੍ਹਾਂ ਉਹ ਪਾਰਦੇਸ਼ੀ ਪਛਾਣ ਸਥਾਪਤ ਕਰ ਗਿਆ।
ਫ਼ੈਜ਼ ਅਹਿਮਦ ਫ਼ੈਜ਼ |
---|
ਫ਼ੈਜ਼ ਦਾ ਜਨਮ 13 ਫ਼ਰਵਰੀ 1911 ਨੂੰ ਮਾਤਾ ਸੁਲਤਾਨਾ ਫਾਤਮਾ ਦੀ ਕੁੱਖੋਂ ਪਿਤਾ ਚੌਧਰੀ ਸੁਲਤਾਨ ਮੁਹੰਮਦ ਖਾਂ ਦੇ ਘਰ ਹੋਇਆ। ਉਸ ਦਾ ਪਿਤਾ ਸਿਆਲਕੋਟ ਦਾ ਮਸ਼ਹੂਰ ਬੈਰਿਸਟਰ ਸੀ। ਉਹ ਜੱਟ ਮੁਸਲਮਾਨ ਬਰਾਦਰੀ ਸੰਬੰਧ ਰੱਖਦਾ ਸੀ।
ਉਸ ਨੇ ਮੁੱਢਲੀ ਸਿੱਖਿਆ 1916 ਵਿੱਚ ਮੀਰ ਹਸਨ ਸਿਆਲਕੋਟੀ ਦੀ ਪਾਠਸ਼ਾਲਾ ਤੋਂ ਸ਼ੁਰੂ ਕੀਤੀ ਜਿੱਥੇ ਉਸ ਨੇ ਅਰਬੀ ਤੇ ਫ਼ਾਰਸੀ ਦੀ ਵਿੱਦਿਆ ਪ੍ਰਾਪਤ ਕੀਤੀ। 1929 ਵਿੱਚ ਮਰੇ ਕਾਲਜ ਆਫ ਸਿਆਲਕੋਟ ਤੋਂ ਫਸਟ ਡਵੀਜ਼ਨ ਵਿੱਚ ਇੰਟਰਮੀਡੀਏਟ ਕੀਤਾ ਅਤੇ 1931 ਵਿੱਚ ਗਵਰਨਮੈਂਟ ਕਾਲਜ, ਲਾਹੌਰ ਤੋਂ ਬੀ.ਏ. ਤੇ ਫਿਰ ਅਰਬੀ ਭਾਸ਼ਾ ਵਿੱਚ ਬੀ.ਏ. ਆਨਰਜ਼ ਕੀਤੀ। ਉਸ ਮਗਰੋਂ 1933 ਵਿੱਚ ਗਵਰਨਮੈਂਟ ਕਾਲਜ, ਲਾਹੌਰ ਤੋਂ ਅੰਗਰੇਜ਼ੀ ਵਿੱਚ ਐੱਮ.ਏ. ਅਤੇ 1934 ਵਿੱਚ ਔਰੇਂਟਲ ਕਾਲਜ, ਲਾਹੌਰ ਤੋਂ ਅਰਬੀ ਵਿੱਚ ਐੱਮ.ਏ. ਫਸਟ ਡਵੀਜ਼ਨ ਵਿੱਚ ਪ੍ਰਾਪਤ ਕੀਤੀ।
ਉਸ ਨੇ ਆਪਣੀ ਜ਼ਿੰਦਗੀ ਵਿੱਚ ਕਈ ਤਜ਼ਰਬੇ ਪ੍ਰਾਪਤ ਕੀਤੇ। 1935 ਵਿੱਚ ਅੰਮ੍ਰਿਤਸਰ ਦੇ ਐੱਮ.ਏ.ਓ. ਕਾਲਜ ਵਿੱਚ ਲੈਕਚਰਾਰ ਦੇ ਰੂਪ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ 1942 ਵਿੱਚ ਇਸ ਪੇਸ਼ੇ ਨੂੰ ਅਲਵਿਦਾ ਆਖ ਕੇ ਫੌਜ ਵਿੱਚ ਕੈਪਟਨ ਦੇ ਅਹੁਦੇ ਤੇ ਨਿਯੁਕਤ ਹੋ ਗਿਆ ਅਤੇ ਲਾਹੌਰ ਤੋਂ ਦਿੱਲੀ ਆ ਗਿਆ। ਇਸ ਤੋਂ ਇਲਾਵਾ ਉਸ ਦਾ ਸਬੰਧ ਲੋਕ-ਸੰਪਰਕ ਵਿਭਾਗ ਨਾਲ ਸੀ। 1943 ਵਿੱਚ ਮੇਜਰ ਤੇ 1944 ਵਿੱਚ ਕਰਨਲ ਦੇ ਅਹੁਦੇ ਤੇ ਨਿਯੁਕਤ ਰਿਹਾ। 1 ਜਨਵਰੀ 1947 ਵਿੱਚ ਫੌਜ ਤੋਂ ਅਸਤੀਫ਼ਾ ਦੇ ਕੇ ਮੁੜ ਲਾਹੌਰ ਚਲਾ ਗਿਆ। 1959 ਵਿੱਚ ਪਾਕਿਸਤਾਨ ਆਰਟ ਕੌਂਸਲ ਦੇ ਸੈਕਟਰੀ ਮੁਕੱਰਰ ਕੀਤਾ ਗਿਆ। ਇੱਥੇ ਉਸ ਨੇ 22 ਜੂਨ ਤੱਕ ਸੇਵਾਵਾਂ ਨੂੰ ਅੰਜਾਮ ਦਿੱਤਾ ਅਤੇ ਉਸ ਤੋਂ ਬਾਅਦ ਉਹ ਲੰਡਨ ਚੱਲਾ ਗਿਆ। 1962 ਵਿੱਚ ਉੱਥੋਂ ਕਰਾਚੀ ਵਾਪਸ ਆ ਗਿਆ ਤੇ ਹਾਰੂਨ ਕਾਲਜ ਦੇ ਪ੍ਰਿੰਸੀਪਲ ਤੇ ਨਿਗਰਾਨ ਨਿਯੁਕਤ ਹੋ ਗਿਆ।
ਫ਼ੈਜ਼ ਅਹਿਮਦ ਫ਼ੈਜ਼ ਨੇ 1941 ਵਿੱਚ ਇੱਕ ਅੰਗਰੇਜ਼ ਔਰਤ ਮਿਸ ਐਲਿਸ ਜਾਰਜ ਨਾਲ ਇਸਲਾਮੀ ਢੰਗ ਨਾਲ ਵਿਆਹ ਕੀਤਾ ਅਤੇ ਦਿੱਲੀ ਵਿੱਚ ਰਹਿਣ ਲੱਗਿਆ। ਉਸ ਦੇ ਘਰ ਦੋ ਧੀਆਂ ਦਾ ਜਨਮ ਹੋਇਆ। ਪਹਿਲੀ ਧੀ ਸਲੀਮਾ 1942 ਵਿੱਚ ਅਤੇ ਛੋਟੀ ਧੀ ਮੁਨੀਰਾ 1945 ਵਿੱਚ ਜਨਮੀ।
ਫ਼ੈਜ਼ ਨੇ ਪੱਤਰਕਾਰੀ ਦੇ ਮੈਦਾਨ ਵਿੱਚ ਵੀ ਖੂਬ ਕੰਮ ਕੀਤਾ। 1938-39 ਤੱਕ ਉਸ ਨੇ ਉਰਦੂ ਮਾਸਿਕ ‘ਅਦਬੇ ਲਤੀਫ’’ ਦਾ ਸੰਪਾਦਨ ਕੀਤਾ। 1947-55 ਤੱਕ ਕਈ ਅਖਬਾਰਾਂ ਤੇ ਪੱਤਰਕਾਵਾਂ ਦੇ ਪ੍ਰਧਾਨ ਸੰਪਾਦਕ ਰਿਹਾ।
ਉਸ ਨੇ 1938-39 ਵਿੱਚ ਰੇਡੀਓ ਲਈ ਨਾਟਕ ਵੀ ਲਿਖੇ, ਜਿਹੜੇ ਲਾਹੌਰ ਤੋਂ ਰੇਡੀਓ ਤੋਂ ਪ੍ਰਸਾਰਤ ਹੋਏ ਤੇ ਪਸੰਦ ਕੀਤੇ ਗਏ। ਉਸ ਦੇ ਨਾਟਕ ਸਨ:
ਇਸ ਤੋਂ ਇਲਾਵਾ ਫੈਜ਼ ਨੇ ਦੋ ਫਿਲਮਾਂ ਦੇ ਗਾਣੇ ਅਤੇ ਸੰਵਾਦ ਵੀ ਲਿਖੇ-
(ਸਾਰੀਆਂ ਉਰਦੂ ਵਿੱਚ)
ਇਹਨਾਂ ਸਭ ਤੋਂ ਇਲਾਵਾ ਫੈਜ਼ ਨੇ ਲੇਖ ਸੰਗ੍ਰਹਿ ਵੀ ਲਿਖੇ ਜਿਨ੍ਹਾਂ ਵਿੱਚ ਸ਼ਾਮਲ ਹਨ:
ਫ਼ੈਜ਼ ਨੇ ਆਪਣੀ ਜ਼ਿੰਦਗੀ ਦਾ ਕੁੱਝ ਸਮਾਂ ਜੇਲ੍ਹ ਵਿੱਚ ਵੀ ਬਿਤਾਇਆ। ਉਸ ਨੂੰ ਪਾਕਿਸਤਾਨ ਦੀ ਸਥਾਪਨਾ ਦੇ ਲਗਭਗ ਤਿੰਨ ਸਾਲ ਬਾਅਦ ਹੀ 1951 ਵਿੱਚ "ਲਿਆਕਤ ਅਲੀ ਖਾਂ" ਦੀ ਹਕੂਮਤ ਦਾ ਤਖਤਾ ਉਲਟਣ ਦੀ ਸਾਜ਼ਿਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਫ਼ੈਜ਼ ਦੀਆਂ ਵਧੇਰੇ ਨਜ਼ਮਾਂ ਉਸ ਕੈਦੀ ਜੀਵਨ ਵੇਲੇ ਦੀਆਂ ਯਾਦਗਾਰ ਹਨ।
ਉਸ ਨੂੰ ਅਨੇਕ ਸਨਮਾਨਾਂ ਨਾਲ ਸਨਮਾਨਿਆ ਗਿਆ। ਫ਼ੈਜ਼ ਪਹਿਲੇ ਏਸ਼ੀਆਈ ਸ਼ਾਇਰ ਸਨ, ਜਿਨ੍ਹਾਂ ਨੂੰ 1962 ਵਿੱਚ ਲੈਨਿਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਸ ਦਾ ਨਾਮ ਨੋਬਲ ਪੁਰਸਕਾਰ ਲਈ ਦਿੱਤੇ ਜਾਣ ਦਾ ਪ੍ਰਸਤਾਵ ਵੀ ਦਿੱਤਾ ਗਿਆ ਸੀ। ਉਸ ਨੇ ਕੁੱਝ ਸ਼ਾਇਰੀ ਪੰਜਾਬੀ ਵਿੱਚ ਵੀ ਕੀਤੀ। ਇਹ ਵੀ ਕਿਹਾ ਜਾਂਦਾ ਹੈ ਕਿ ਆਪਣੇ ਜੀਵਨ ਕਾਲ ਵਿੱਚ ਉਹ ਕਈ ਥਾਵਾਂ ਤੇ ਗਏ। ਉਸ ਨੇ ਏਸ਼ੀਆ ਤੇ ਯੂਰਪ ਦੇ ਬਹੁਤ ਸਾਰੇ ਦੇਸ਼ਾਂ ਦੇ ਦੌਰੇ ਕੀਤੇ। ਜੁਲਾਈ 1962 ਤੋਂ ਜਨਵਰੀ 1964 ਵਿਚਕਾਰ ਇੰਗਲੈਂਡ, ਰੂਸ, ਅਲਜੀਰੀਆ, ਮਿਸਰ, ਲਿਬਨਾਨ ਤੇ ਹੰਗਰੀ ਦੇ ਲੰਬੇ ਸਫਰ ਕੀਤੇ। 1958 ਵਿੱਚ ਏਸ਼ੀਆ ਤੇ ਅਫਰੀਕਾ ਦੇ ਲੇਖਕਾਂ ਦਾ ਪਹਿਲਾ ਸੰਮੇਲਨ ਤਾਸ਼ਕੰਦ ਵਿੱਚ ਹੋਇਆ ਜਿਸ ਵਿੱਚ ਫ਼ੈਜ਼ ਸਾਹਿਬ ਨੇ ਪ੍ਰਗਤੀਸ਼ੀਲ ਅੰਦੋਲਨ ਦੇ ਲੀਡਰ ਦੇ ਰੂਪ ਵਿੱਚ ਸ਼ਿਰਕਤ ਕੀਤੀ।
ਫ਼ੈਜ਼ ਸਾਹਿਬ ਦਮੇ ਦੇ ਰੋਗੀ ਸਨ, ਜਿਸ ਕਾਰਨ 20 ਨਵੰਬਰ 1984 ਨੂੰ ਉਸ ਦਾ ਦੇਹਾਂਤ ਹੋ ਗਿਆ। ਫ਼ੈਜ਼ ਅਹਿਮਦ ਫ਼ੈਜ਼ ਯਕੀਨਨ ਉਰਦੂ ਸ਼ਾਇਰੀ ਦੀ ਅਜਿਹੀ ਸਖਸ਼ੀਅਤ ਸਨ ਜੋ ਅੱਜ ਵੀ ਆਪਣੀ ਸ਼ਾਇਰੀ ਨਾਲ ਹਰ ਸ਼ਾਇਰੀ ਪ੍ਰੇਮੀ ਦੇ ਅੰਦਰ ਜ਼ਿੰਦਾ ਹਨ।
ਮੁਝ ਸੇ ਪਹਲੀ ਸੀ ਮਹੱਬਤ ਮੇਰੇ ਮਹਿਬੂਬ ਨਾ ਮਾਂਗ
ਮੈਂ ਨੇ ਸਮਝਾ ਥਾ ਕਿ ਤੂ ਹੈ ਤੋ ਦਰਖ਼ਸ਼ਾਂ ਹੈ ਹਯਾਤ
ਤੇਰਾ ਗ਼ਮ ਹੈ ਤੋ ਗ਼ਮ-ਏ –ਦਹਿਰ ਕਾ ਝਗੜਾ ਕਯਾ ਹੈ
ਤੇਰੀ ਸੂਰਤ ਸੇ ਹੈ ਆਲਮ ਮੇਂ ਬਹਾਰੋਂ ਕੋ ਸਬਾਤ
ਤੇਰੀ ਆਂਖੋਂ ਕੇ ਸਿਵਾ ਦੁਨੀਯਾ ਮੇਂ ਰੱਖਾ ਕਯਾ ਹੈ
ਤੂ ਜੋ ਮਿਲ ਜਾਏ ਤੋ ਤਕ਼ਦੀਰ ਨਿਗੂੰ ਹੋ ਜਾਏ
ਯੂੰ ਨਾ ਥਾ, ਮੈਂ ਨੇ ਫ਼ਕਤ ਚਾਹਾ ਥਾ ਯੂੰ ਹੋ ਜਾਏ
ਔਰ ਭੀ ਦੁੱਖ ਹੈਂ ਜ਼ਮਾਨੇ ਮੇਂ ਮਹੱਬਤ ਕੇ ਸਿਵਾ
ਰਾਹਤੇਂ ਔਰ ਭੀ ਹੈਂ, ਵਸਲ ਕੀ ਰਾਹਤ ਕੇ ਸਿਵਾ
ਅਨ ਗਿਨਤ ਸਦੀਯੋਂ ਕੇ ਤਾਰੀਕ ਬਹੀਮਾਨਾ ਤਿਲਿਸਮ
ਰੇਸ਼ਮ-ਓ-ਅਤਲਸ-ਓ-ਕੀਮਖ਼ਾਬ ਮੇਂ ਬਨਵਾਏ ਹੂਏ
ਜਾ ਬਜਾ ਬਿਕਤੇ ਹੂਏ ਕੂਚਾ-ਓ-ਬਾਜ਼ਾਰ ਮੇਂ ਜਿਸਮ
ਖ਼ਾਕ ਮੇਂ ਲਿੱਬੜੇ ਹੂਏ ਖ਼ੂਨ ਮੇਂ ਨਹਲਾਏ ਹੂਏ
ਜਿਸਮ ਨਿਕਲੇ ਹੂਏ ਅਮਰਾਜ਼ ਕੇ ਤੰਨੂਰੋਂ ਸੇ
ਪੀਪ ਬਹਤੀ ਹੂਈ ਗਲਤੇ ਹੂਏ ਨਾਸੂਰੋਂ ਸੇ
ਲੌਟ ਜਾਤੀ ਹੈ ਉਧਰ ਕੋ ਭੀ ਨਜ਼ਰ, ਕਯਾ ਕੀਜੀਏ
ਅਬ ਭੀ ਦਿਲਕਸ਼ ਹੈ ਤੇਰਾ ਹੁਸਨ ਮਗਰ ਕਯਾ ਕੀਜੀਏ
ਔਰ ਭੀ ਦੁੱਖ ਹੈਂ ਜ਼ਮਾਨੇ ਮੇਂ ਮਹੱਬਤ ਕੇ ਸਿਵਾ
ਰਾਹਤੇਂ ਔਰ ਭੀ ਹੈਂ ਵਸਲ ਕੀ ਰਾਹਤ ਕੇ ਸਿਵਾ
ਮੁਝ ਸੇ ਪਹਲੀ ਸੀ ਮਹੱਬਤ ਮੇਰੇ ਮਹਿਬੂਬ ਨਾ ਮਾਂਗ
ਦਰਖ਼ਸ਼ਾਂ–ਰੌਸ਼ਨ; ਹਯਾਤ-ਜੀਵਨ; ਦਹਿਰ–ਦੁਨੀਆਂ; ਸਬਾਤ - ਠਹਿਰਾਓ ਵਸਲ–ਮਿਲਾਪ; ਨਗੂੰ– ਸਫਲ, ਝੁਕਿਆ ਹੋਇਆ; ਤਾਰੀਕ–ਹਨੇਰੇ; ਬਹੀਮਾਨਾ-ਬੇਦਰਦੀ; ਤਲਿਸਮ-ਜਾਦੂ; ਅਤਲਸ ਅਤੇ ਕੀਮਖਾਬ–ਕੀਮਤੀ ਕੱਪੜੇ; ਜਾਬਜਾ – ਥਾਂ ਥਾਂ
This article uses material from the Wikipedia ਪੰਜਾਬੀ article ਫ਼ੈਜ਼ ਅਹਿਮਦ ਫ਼ੈਜ਼, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.